ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w19 ਦਸੰਬਰ ਸਫ਼ਾ 15
  • ਪਾਠਕਾਂ ਵੱਲੋਂ ਸਵਾਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਾਠਕਾਂ ਵੱਲੋਂ ਸਵਾਲ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
  • ਮਿਲਦੀ-ਜੁਲਦੀ ਜਾਣਕਾਰੀ
  • ਸ਼ੁਰੂ ਵਿਚ ਜ਼ਿੰਦਗੀ ਕਿਹੋ ਜਿਹੀ ਸੀ?
    ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ
  • ਮੌਤ ਤੋਂ ਬਾਅਦ ਜੀਵਨ—ਲੋਕ ਕੀ ਵਿਸ਼ਵਾਸ ਕਰਦੇ ਹਨ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਮਰਨ ਤੋਂ ਬਾਅਦ ਕੀ ਹੁੰਦਾ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਪ੍ਰਾਣ ਦੇ ਲਈ ਇਕ ਬਿਹਤਰ ਉਮੀਦ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
w19 ਦਸੰਬਰ ਸਫ਼ਾ 15

ਪਾਠਕਾਂ ਵੱਲੋਂ ਸਵਾਲ

ਸ਼ੈਤਾਨ ਨੇ ਹੱਵਾਹ ਨੂੰ ਕਿਹਾ ਕਿ ਜੇ ਉਹ ਭਲੇ ਬੁਰੇ ਦੀ ਸਿਆਣ ਵਾਲੇ ਦਰਖ਼ਤ ਤੋਂ ਫਲ ਖਾਵੇ, ਤਾਂ ਨਹੀਂ ਮਰੇਗੀ। ਕੀ ਸ਼ੈਤਾਨ ਉਸ ਸਮੇਂ ਅਮਰ ਆਤਮਾ ਦੀ ਸਿੱਖਿਆ ਦੀ ਸ਼ੁਰੂਆਤ ਕਰ ਰਿਹਾ ਸੀ?

ਹੱਵਾਹ ਸ਼ੈਤਾਨ ਦੁਆਰਾ ਭਰਮਾਈ ਗਈ ਜਿਸ ਨੇ ਉਸ ਨਾਲ ਸੱਪ ਰਾਹੀਂ ਗੱਲ ਕੀਤੀ

ਇੱਦਾਂ ਲੱਗਦਾ ਨਹੀਂ। ਸ਼ੈਤਾਨ ਨੇ ਹੱਵਾਹ ਨੂੰ ਇਹ ਨਹੀਂ ਕਿਹਾ ਸੀ ਕਿ ਜੇ ਉਹ ਪਰਮੇਸ਼ੁਰ ਵੱਲੋਂ ਮਨ੍ਹਾ ਕੀਤੇ ਦਰਖ਼ਤ ਤੋਂ ਫਲ ਖਾਵੇ, ਤਾਂ ਉਸ ਦਾ ਸਿਰਫ਼ ਸਰੀਰ ਮਰ ਜਾਵੇਗਾ, ਪਰ ਉਸ ਦੀ ਆਤਮਾ ਕਿਤੇ ਹੋਰ ਜੀਉਂਦੀ ਰਹੇਗੀ। ਸੱਪ ਰਾਹੀਂ ਗੱਲ ਕਰਦਿਆਂ ਸ਼ੈਤਾਨ ਨੇ ਦਾਅਵਾ ਕੀਤਾ ਕਿ ਜੇ ਹੱਵਾਹ ਪਰਮੇਸ਼ੁਰ ਵੱਲੋਂ ਮਨ੍ਹਾ ਕੀਤੇ ਦਰਖ਼ਤ ਤੋਂ ਫਲ ਖਾਵੇ, ਤਾਂ ‘ਉਹ ਕਦੇ ਨਾ ਮਰੇਗੀ।’ ਉਸ ਦੇ ਕਹਿਣ ਦਾ ਮਤਲਬ ਸੀ ਕਿ ਉਹ ਜੀਉਂਦੀ ਰਹੇਗੀ, ਧਰਤੀ ʼਤੇ ਵਧੀਆ ਜ਼ਿੰਦਗੀ ਦਾ ਆਨੰਦ ਮਾਣੇਗੀ ਅਤੇ ਉਸ ਨੂੰ ਰੱਬ ਦੀ ਕੋਈ ਲੋੜ ਨਹੀਂ ਹੋਵੇਗੀ।—ਉਤ. 2:17; 3:3-5.

ਜੇ ਅਮਰ ਆਤਮਾ ਦੀ ਝੂਠੀ ਸਿੱਖਿਆ ਦੀ ਸ਼ੁਰੂਆਤ ਅਦਨ ਦੇ ਬਾਗ਼ ਵਿਚ ਨਹੀਂ ਹੋਈ ਸੀ, ਤਾਂ ਫਿਰ ਕਦੋਂ ਹੋਈ ਸੀ? ਸਾਨੂੰ ਪੱਕਾ ਨਹੀਂ ਪਤਾ। ਪਰ ਅਸੀਂ ਇਹ ਜ਼ਰੂਰ ਜਾਣਦੇ ਹਾਂ ਕਿ ਸਾਰੇ ਝੂਠੇ ਧਰਮਾਂ ਦਾ ਖ਼ਾਤਮਾ ਨੂਹ ਦੇ ਦਿਨਾਂ ਵਿਚ ਆਈ ਜਲ-ਪਰਲੋ ਨਾਲ ਹੋ ਗਿਆ ਸੀ। ਕੋਈ ਵੀ ਝੂਠੀ ਸਿੱਖਿਆ ਜਲ-ਪਰਲੋ ਵਿਚ ਨਹੀਂ ਬਚੀ ਕਿਉਂਕਿ ਸਿਰਫ਼ ਨੂਹ ਤੇ ਉਸ ਦਾ ਪਰਿਵਾਰ ਹੀ ਬਚਿਆ ਸੀ ਜੋ ਸੱਚੇ ਭਗਤ ਸਨ।

ਸੋ ਅਮਰ ਆਤਮਾ ਦੀ ਸਿੱਖਿਆ ਜ਼ਰੂਰ ਜਲ-ਪਰਲੋ ਤੋਂ ਬਾਅਦ ਸ਼ੁਰੂ ਹੋਈ ਹੋਣੀ। ਪਰਮੇਸ਼ੁਰ ਨੇ ਬਾਬਲ ਵਿਚ ਭਾਸ਼ਾਵਾਂ ਬਦਲ ਕੇ ਲੋਕਾਂ ਨੂੰ “ਸਾਰੀ ਧਰਤੀ ਉੱਤੇ ਖਿੰਡਾ ਦਿੱਤਾ” ਸੀ। (ਉਤ. 11:8, 9) ਬਿਨਾਂ ਸ਼ੱਕ, ਉਹ ਆਪਣੇ ਨਾਲ ਅਮਰ ਆਤਮਾ ਦੀ ਸਿੱਖਿਆ ਲੈ ਕੇ ਗਏ ਹੋਣੇ। ਚਾਹੇ ਇਸ ਝੂਠੀ ਸਿੱਖਿਆ ਦੀ ਸ਼ੁਰੂਆਤ ਜਿੱਦਾਂ ਮਰਜ਼ੀ ਹੋਈ ਹੋਵੇ, ਪਰ ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਇਸ ਪਿੱਛੇ “ਝੂਠ ਦਾ ਪਿਉ” ਸ਼ੈਤਾਨ ਹੈ ਅਤੇ ਵੱਡੇ ਪੱਧਰ ʼਤੇ ਇਹ ਝੂਠੀ ਸਿੱਖਿਆ ਫੈਲੀ ਦੇਖ ਕੇ ਉਸ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ।—ਯੂਹੰ. 8:44.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ