-
ਰੱਬ ਸਾਡੇ ʼਤੇ ਦੁੱਖ-ਤਕਲੀਫ਼ਾਂ ਕਿਉਂ ਆਉਣ ਦਿੰਦਾ ਹੈ?ਪਹਿਰਾਬੁਰਜ: ਰੱਬ ਸਾਡੇ ʼਤੇ ਦੁੱਖ-ਤਕਲੀਫ਼ਾਂ ਕਿਉਂ ਆਉਣ ਦਿੰਦਾ ਹੈ?
-
-
ਸੋਨੀਆ: ਠੀਕ ਆ। “ਯਹੋਵਾਹ ਪਰਮੇਸ਼ੁਰ ਨੇ ਜਿੰਨੇ ਵੀ ਜੰਗਲੀ ਜਾਨਵਰ ਬਣਾਏ ਸਨ, ਸੱਪ ਉਨ੍ਹਾਂ ਸਾਰਿਆਂ ਵਿੱਚੋਂ ਸਭ ਤੋਂ ਵੱਧ ਸਾਵਧਾਨ ਰਹਿਣ ਵਾਲਾ ਜਾਨਵਰ ਸੀ। ਇਸ ਲਈ ਉਸ ਨੇ ਔਰਤ ਨੂੰ ਪੁੱਛਿਆ: ‘ਕੀ ਪਰਮੇਸ਼ੁਰ ਨੇ ਸੱਚੀਂ ਕਿਹਾ ਹੈ ਕਿ ਤੁਸੀਂ ਬਾਗ਼ ਦੇ ਸਾਰੇ ਦਰਖ਼ਤਾਂ ਦੇ ਫਲ ਨਹੀਂ ਖਾ ਸਕਦੇ?’ ਇਹ ਸੁਣ ਕੇ ਔਰਤ ਨੇ ਸੱਪ ਨੂੰ ਕਿਹਾ: ‘ਅਸੀਂ ਬਾਗ਼ ਦੇ ਦਰਖ਼ਤਾਂ ਦੇ ਫਲ ਖਾ ਸਕਦੇ ਹਾਂ। ਪਰ ਜੋ ਦਰਖ਼ਤ ਬਾਗ਼ ਦੇ ਵਿਚਕਾਰ ਹੈ, ਉਸ ਦੇ ਫਲ ਬਾਰੇ ਪਰਮੇਸ਼ੁਰ ਨੇ ਕਿਹਾ ਹੈ: “ਤੁਸੀਂ ਉਸ ਦਾ ਫਲ ਹਰਗਿਜ਼ ਨਹੀਂ ਖਾਣਾ ਅਤੇ ਨਾ ਹੀ ਉਸ ਨੂੰ ਹੱਥ ਲਾਉਣਾ; ਨਹੀਂ ਤਾਂ, ਤੁਸੀਂ ਮਰ ਜਾਓਗੇ।” ’ ਇਹ ਸੁਣ ਕੇ ਸੱਪ ਨੇ ਔਰਤ ਨੂੰ ਕਿਹਾ: ‘ਤੁਸੀਂ ਹਰਗਿਜ਼ ਨਹੀਂ ਮਰੋਗੇ। ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਦਾ ਫਲ ਖਾਧਾ, ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਰਗੇ ਬਣ ਜਾਓਗੇ ਅਤੇ ਤੁਹਾਨੂੰ ਚੰਗੇ-ਬੁਰੇ ਦਾ ਗਿਆਨ ਹੋ ਜਾਵੇਗਾ।’ ”
-
-
ਰੱਬ ਸਾਡੇ ʼਤੇ ਦੁੱਖ-ਤਕਲੀਫ਼ਾਂ ਕਿਉਂ ਆਉਣ ਦਿੰਦਾ ਹੈ?ਪਹਿਰਾਬੁਰਜ: ਰੱਬ ਸਾਡੇ ʼਤੇ ਦੁੱਖ-ਤਕਲੀਫ਼ਾਂ ਕਿਉਂ ਆਉਣ ਦਿੰਦਾ ਹੈ?
-
-
ਮੋਨਿਕਾ: ਹਾਂਜੀ। ਪਰ ਸ਼ੈਤਾਨ ਨੇ ਰੱਬ ਨੂੰ ਜਿਹੜੀ ਚੁਣੌਤੀ ਦਿੱਤੀ ਸੀ, ਉਸ ਵਿਚ ਇਕ ਹੋਰ ਗੱਲ ਸ਼ਾਮਲ ਸੀ। 5ਵੀਂ ਆਇਤ ਦੁਬਾਰਾ ਦੇਖੋ। ਕੀ ਤੁਸੀਂ ਧਿਆਨ ਦਿੱਤਾ ਕਿ ਸ਼ੈਤਾਨ ਨੇ ਹੱਵਾਹ ਨੂੰ ਹੋਰ ਕੀ ਕਿਹਾ?
ਸੋਨੀਆ: ਉਸ ਨੇ ਕਿਹਾ ਕਿ ਜੇ ਉਹ ਫਲ ਖਾ ਲਵੇ, ਤਾਂ ਉਸ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ।
ਮੋਨਿਕਾ: ਹਾਂ ਤੇ ਉਹ ‘ਪਰਮੇਸ਼ੁਰ ਵਰਗੀ ਬਣ ਜਾਵੇਗੀ ਅਤੇ ਉਸ ਨੂੰ ਚੰਗੇ-ਬੁਰੇ ਦਾ ਗਿਆਨ ਹੋ ਜਾਵੇਗਾ।’ ਇਸ ਤਰ੍ਹਾਂ ਸ਼ੈਤਾਨ ਨੇ ਦਾਅਵਾ ਕੀਤਾ ਕਿ ਰੱਬ ਇਨਸਾਨਾਂ ਕੋਲੋਂ ਕੁਝ ਲੁਕੋ ਰਿਹਾ ਹੈ।
ਸੋਨੀਆ: ਅੱਛਾ।
ਮੋਨਿਕਾ: ਇਹ ਵੀ ਇਕ ਬਹੁਤ ਵੱਡੀ ਚੁਣੌਤੀ ਸੀ।
ਸੋਨੀਆ: ਕੀ ਮਤਲਬ?
ਮੋਨਿਕਾ: ਸ਼ੈਤਾਨ ਦੇ ਕਹਿਣ ਦਾ ਮਤਲਬ ਸੀ ਕਿ ਹੱਵਾਹ ਅਤੇ ਸਾਰੇ ਇਨਸਾਨ ਰੱਬ ਦੇ ਰਾਜ ਤੋਂ ਬਿਨਾਂ ਜ਼ਿਆਦਾ ਖ਼ੁਸ਼ ਰਹਿਣਗੇ। ਯਹੋਵਾਹ ਨੂੰ ਪਤਾ ਸੀ ਕਿ ਇਸ ਮਾਮਲੇ ਨੂੰ ਸੁਲਝਾਉਣ ਦਾ ਸਭ ਤੋਂ ਵਧੀਆ ਤਰੀਕਾ ਹੋਵੇਗਾ ਕਿ ਸ਼ੈਤਾਨ ਨੂੰ ਆਪਣੀ ਗੱਲ ਸਾਬਤ ਕਰਨ ਦਾ ਮੌਕਾ ਦਿੱਤਾ ਜਾਵੇ। ਇਸ ਕਰਕੇ ਰੱਬ ਨੇ ਸ਼ੈਤਾਨ ਨੂੰ ਕੁਝ ਸਮੇਂ ਲਈ ਇਸ ਦੁਨੀਆਂ ʼਤੇ ਰਾਜ ਕਰਨ ਦਿੱਤਾ ਹੈ। ਇਸੇ ਕਰਕੇ ਅਸੀਂ ਦੁਨੀਆਂ ਵਿਚ ਇੰਨੀਆਂ ਦੁੱਖ-ਤਕਲੀਫ਼ਾਂ ਦੇਖਦੇ ਹਾਂ। ਇਹ ਦੁੱਖ-ਤਕਲੀਫ਼ਾਂ ਰੱਬ ਕਰਕੇ ਨਹੀਂ, ਸਗੋਂ ਸ਼ੈਤਾਨ ਕਰਕੇ ਆਉਂਦੀਆਂ ਹਨ ਜੋ ਇਸ ਦੁਨੀਆਂ ਦਾ ਹਾਕਮ ਹੈ।d ਪਰ ਇਕ ਖ਼ੁਸ਼ੀ ਦੀ ਖ਼ਬਰ ਵੀ ਹੈ।
-