ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • bm ਭਾਗ 2 ਸਫ਼ਾ 5
  • ਘਰੋਂ ਕੱਢੇ ਗਏ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਘਰੋਂ ਕੱਢੇ ਗਏ
  • ਪਵਿੱਤਰ ਬਾਈਬਲ ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?
  • ਮਿਲਦੀ-ਜੁਲਦੀ ਜਾਣਕਾਰੀ
  • ਸ਼ੁਰੂ ਵਿਚ ਜ਼ਿੰਦਗੀ ਕਿਹੋ ਜਿਹੀ ਸੀ?
    ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ
  • ਆਦਮ ਅਤੇ ਹੱਵਾਹ ਨੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਅਸੀਂ ਪਹਿਲੇ ਜੋੜੇ ਤੋਂ ਸਬਕ ਸਿੱਖ ਸਕਦੇ ਹਾਂ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • ਦੁੱਖਾਂ ਭਰੀ ਜ਼ਿੰਦਗੀ ਦੀ ਸ਼ੁਰੂਆਤ
    ਬਾਈਬਲ ਕਹਾਣੀਆਂ ਦੀ ਕਿਤਾਬ
ਹੋਰ ਦੇਖੋ
ਪਵਿੱਤਰ ਬਾਈਬਲ ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?
bm ਭਾਗ 2 ਸਫ਼ਾ 5
ਹੱਵਾਹ ਮਨ੍ਹਾ ਕੀਤੇ ਹੋਏ ਫਲ ਨੂੰ ਛੋਂਹਦੀ ਹੈ

ਭਾਗ 2

ਘਰੋਂ ਕੱਢੇ ਗਏ

ਇਕ ਦੂਤ ਨੇ ਯਹੋਵਾਹ ਦਾ ਵਿਰੋਧ ਕੀਤਾ ਅਤੇ ਉਸ ਨੇ ਆਦਮ ਅਤੇ ਹੱਵਾਹ ਨੂੰ ਵੀ ਪਰਮੇਸ਼ੁਰ ਦੀ ਹਕੂਮਤ ਦੇ ਖ਼ਿਲਾਫ਼ ਜਾਣ ਲਈ ਭਰਮਾਇਆ। ਨਤੀਜੇ ਵਜੋਂ, ਉਨ੍ਹਾਂ ਨੇ ਪਾਪ ਕੀਤਾ ਅਤੇ ਮੌਤ ਦੀ ਸਜ਼ਾ ਪਾਈ

ਇਨਸਾਨਾਂ ਨੂੰ ਬਣਾਉਣ ਤੋਂ ਬਹੁਤ ਚਿਰ ਪਹਿਲਾਂ ਰੱਬ ਨੇ ਸਵਰਗ ਵਿਚ ਲੱਖਾਂ ਦੂਤ ਬਣਾਏ ਸਨ। ਇਕ ਦੂਤ ਉਸ ਦੇ ਖ਼ਿਲਾਫ਼ ਹੋ ਗਿਆ। ਉਸ ਨੂੰ ਸ਼ਤਾਨ ਕਿਹਾ ਜਾਣ ਲੱਗਾ। ਉਸ ਨੇ ਮੱਕਾਰੀ ਨਾਲ ਹੱਵਾਹ ਨੂੰ ਉਸ ਦਰਖ਼ਤ ਦਾ ਫਲ ਖਾਣ ਦਾ ਲਾਲਚ ਦਿੱਤਾ ਜੋ ਪਰਮੇਸ਼ੁਰ ਨੇ ਖਾਣ ਤੋਂ ਮਨ੍ਹਾ ਕੀਤਾ ਸੀ।

ਤੀਵੀਂ ਨੂੰ ਭਰਮਾਉਣ ਲਈ ਸ਼ਤਾਨ ਨੇ ਸੱਪ ਰਾਹੀਂ ਉਸ ਨਾਲ ਗੱਲ ਕੀਤੀ। ਭਾਵੇਂ ਆਵਾਜ਼ ਸੱਪ ਦੇ ਮੂੰਹੋਂ ਆ ਰਹੀ ਸੀ, ਪਰ ਬੋਲ ਰਿਹਾ ਸੀ ਸ਼ਤਾਨ। ਗੱਲਾਂ-ਗੱਲਾਂ ਵਿਚ ਸ਼ਤਾਨ ਨੇ ਇਹ ਇਸ਼ਾਰਾ ਕੀਤਾ ਕਿ ਪਰਮੇਸ਼ੁਰ ਉਨ੍ਹਾਂ ਨੂੰ ਅਜਿਹੀ ਚੀਜ਼ ਤੋਂ ਵਾਂਝਾ ਰੱਖ ਰਿਹਾ ਸੀ ਜਿਸ ਤੋਂ ਉਨ੍ਹਾਂ ਨੂੰ ਫ਼ਾਇਦਾ ਹੋਣਾ ਸੀ। ਸ਼ਤਾਨ ਨੇ ਹੱਵਾਹ ਨੂੰ ਕਿਹਾ ਕਿ ਉਹ ਦੋਵੇਂ ਪਤੀ-ਪਤਨੀ ਮਨ੍ਹਾ ਕੀਤਾ ਹੋਇਆ ਫਲ ਖਾ ਕੇ ਨਹੀਂ ਮਰਨਗੇ ਜਿਵੇਂ ਪਰਮੇਸ਼ੁਰ ਨੇ ਕਿਹਾ ਸੀ। ਇਸ ਤਰ੍ਹਾਂ ਸ਼ਤਾਨ ਨੇ ਦੋਸ਼ ਲਾਇਆ ਕਿ ਪਰਮੇਸ਼ੁਰ ਆਪਣੇ ਬੱਚਿਆਂ ਨਾਲ ਝੂਠ ਬੋਲ ਰਿਹਾ ਸੀ। ਸ਼ਤਾਨ ਨੇ ਧੋਖੇ ਨਾਲ ਉਨ੍ਹਾਂ ਦੇ ਮਨ ਵਿਚ ਇਹ ਗੱਲ ਪਾ ਦਿੱਤੀ ਕਿ ਉਹ ਰੱਬ ਦਾ ਹੁਕਮ ਤੋੜ ਕੇ ਰੱਬ ਵਾਂਗ ਸਿਆਣੇ ਬਣ ਜਾਣਗੇ ਅਤੇ ਉਨ੍ਹਾਂ ਨੂੰ ਆਪਣੀ ਮਰਜ਼ੀ ਕਰਨ ਦੀ ਆਜ਼ਾਦੀ ਮਿਲੇਗੀ। ਪਰ ਇਹ ਨਿਰਾ ਝੂਠ ਸੀ ਅਤੇ ਦੁਨੀਆਂ ਦਾ ਪਹਿਲਾ ਝੂਠ ਸੀ। ਇਸ ਤਰ੍ਹਾਂ ਸ਼ਤਾਨ ਨੇ ਪਰਮੇਸ਼ੁਰ ਦੀ ਹਕੂਮਤ ਉੱਤੇ ਸਵਾਲ ਖੜ੍ਹਾ ਕਰ ਦਿੱਤਾ: ਕੀ ਪਰਮੇਸ਼ੁਰ ਕੋਲ ਆਪਣੀ ਸ੍ਰਿਸ਼ਟੀ ਉੱਤੇ ਰਾਜ ਕਰਨ ਦਾ ਹੱਕ ਹੈ ਜਾਂ ਨਹੀਂ? ਅਤੇ ਕੀ ਉਹ ਆਪਣੀ ਪਰਜਾ ਦੇ ਭਲੇ ਲਈ ਸਹੀ ਢੰਗ ਨਾਲ ਰਾਜ ਕਰਦਾ ਹੈ?

ਹੱਵਾਹ ਨੇ ਸ਼ਤਾਨ ਦੇ ਝੂਠ ਨੂੰ ਸੱਚ ਮੰਨ ਲਿਆ। ਉਹ ਫਲ ਖਾਣ ਬਾਰੇ ਸੋਚਦੀ ਰਹੀ ਅਤੇ ਅਖ਼ੀਰ ਵਿਚ ਉਸ ਨੇ ਫਲ ਤੋੜ ਕੇ ਖਾ ਲਿਆ। ਬਾਅਦ ਵਿਚ ਉਸ ਨੇ ਆਪਣੇ ਪਤੀ ਨੂੰ ਫਲ ਦਿੱਤਾ ਤੇ ਉਸ ਨੇ ਵੀ ਖਾ ਲਿਆ। ਇਸ ਤਰ੍ਹਾਂ ਉਨ੍ਹਾਂ ਦੋਹਾਂ ਨੇ ਪਾਪ ਕੀਤਾ। ਇਹ ਫਲ ਖਾਣਾ ਕੋਈ ਮਾਮੂਲੀ ਗੱਲ ਨਹੀਂ ਸੀ, ਇਹ ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਸੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਮੁਕੰਮਲ ਜ਼ਿੰਦਗੀ ਅਤੇ ਹੋਰ ਸਭ ਕੁਝ ਦਿੱਤਾ ਸੀ। ਪਰ ਉਨ੍ਹਾਂ ਨੇ ਜਾਣ-ਬੁੱਝ ਕੇ ਪਰਮੇਸ਼ੁਰ ਦਾ ਹੁਕਮ ਤੋੜ ਕੇ ਦਿਖਾਇਆ ਕਿ ਉਹ ਉਸ ਦੀ ਹਕੂਮਤ ਅਧੀਨ ਨਹੀਂ ਰਹਿਣਾ ਚਾਹੁੰਦੇ ਸਨ।

ਮੁਕਤੀਦਾਤਾ “ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।”—ਉਤਪਤ 3:15

ਪਰਮੇਸ਼ੁਰ ਨੇ ਇਨ੍ਹਾਂ ਤਿੰਨਾਂ ਬਾਗ਼ੀਆਂ ਨੂੰ ਸਜ਼ਾ ਸੁਣਾਈ। ਪਰ ਉਸ ਨੇ ਇਹ ਵੀ ਦੱਸਿਆ ਕਿ ਇਕ ਦਿਨ ਉਹ ਸੰਤਾਨ ਜਾਂ ਮੁਕਤੀਦਾਤਾ ਆਵੇਗਾ ਜੋ ਸੱਪ ਯਾਨੀ ਸ਼ਤਾਨ ਦਾ ਸਿਰ ਕੁਚਲ ਦੇਵੇਗਾ। ਪਰਮੇਸ਼ੁਰ ਨੇ ਕੁਝ ਸਮੇਂ ਲਈ ਆਦਮ ਤੇ ਹੱਵਾਹ ਨੂੰ ਜ਼ਿੰਦਾ ਰਹਿਣ ਦਿੱਤਾ ਤਾਂਕਿ ਉਨ੍ਹਾਂ ਦੇ ਬੱਚੇ ਹੋ ਸਕਣ। ਆਉਣ ਵਾਲੇ ਮੁਕਤੀਦਾਤੇ ਰਾਹੀਂ ਉਨ੍ਹਾਂ ਦੀ ਔਲਾਦ ਨੂੰ ਉਮੀਦ ਮਿਲਣੀ ਸੀ। ਇਸ ਤਰ੍ਹਾਂ, ਪਰਮੇਸ਼ੁਰ ਨੇ ਆਦਮ ਤੇ ਹੱਵਾਹ ਦੀ ਅਣਜੰਮੀ ਔਲਾਦ ਉੱਤੇ ਦਇਆ ਕੀਤੀ। ਅਦਨ ਦੇ ਬਾਗ਼ ਵਿਚ ਬਗਾਵਤ ਕਰਕੇ ਜੋ ਵੀ ਕੰਮ ਖ਼ਰਾਬ ਹੋਇਆ, ਮੁਕਤੀਦਾਤਾ ਉਸ ਨੂੰ ਠੀਕ ਕਰੇਗਾ। ਪਰ ਇਹ ਮੁਕਤੀਦਾਤਾ ਕੌਣ ਹੋਵੇਗਾ? ਉਹ ਪਰਮੇਸ਼ੁਰ ਦਾ ਮਕਸਦ ਕਿਵੇਂ ਪੂਰਾ ਕਰੇਗਾ? ਇਸ ਬਾਰੇ ਬਾਈਬਲ ਵਿਚ ਹੌਲੀ-ਹੌਲੀ ਜਾਣਕਾਰੀ ਦਿੱਤੀ ਗਈ।

ਪਰਮੇਸ਼ੁਰ ਨੇ ਆਦਮ ਤੇ ਹੱਵਾਹ ਨੂੰ ਅਦਨ ਦੇ ਬਾਗ਼ ਵਿੱਚੋਂ ਬਾਹਰ ਕੱਢ ਦਿੱਤਾ। ਹੁਣ ਉਨ੍ਹਾਂ ਨੂੰ ਆਪਣਾ ਢਿੱਡ ਭਰਨ ਲਈ ਖ਼ੂਨ-ਪਸੀਨਾ ਵਹਾ ਕੇ ਖੇਤੀ ਕਰਨੀ ਪਈ। ਸਮੇਂ ਦੇ ਬੀਤਣ ਨਾਲ ਉਨ੍ਹਾਂ ਦੇ ਬੱਚੇ ਹੋਏ। ਪਹਿਲੇ ਮੁੰਡੇ ਦਾ ਨਾਂ ਸੀ ਕਇਨ। ਉਨ੍ਹਾਂ ਦੇ ਹੋਰ ਵੀ ਧੀਆਂ-ਪੁੱਤਰ ਹੋਏ, ਜਿਵੇਂ ਕਿ ਹਾਬਲ ਤੇ ਸੇਥ ਜਿਸ ਦੀ ਪੀੜ੍ਹੀ ਵਿਚ ਨੂਹ ਪੈਦਾ ਹੋਇਆ।

​—ਇਹ ਜਾਣਕਾਰੀ ਉਤਪਤ ਅਧਿਆਇ 3-5 ਅਤੇ ਪਰਕਾਸ਼ ਦੀ ਪੋਥੀ 12:9 ਵਿੱਚੋਂ ਲਈ ਗਈ ਹੈ।

  • ਦੁਨੀਆਂ ਦਾ ਸਭ ਤੋਂ ਪਹਿਲਾ ਝੂਠ ਕੀ ਸੀ ਤੇ ਇਹ ਝੂਠ ਕਿਸ ਨੇ ਬੋਲਿਆ ਸੀ?

  • ਆਦਮ ਅਤੇ ਹੱਵਾਹ ਨੂੰ ਅਦਨ ਦੇ ਬਾਗ਼ ਵਿੱਚੋਂ ਕਿਉਂ ਕੱਢਿਆ ਗਿਆ ਸੀ?

  • ਬਾਗ਼ੀਆਂ ਨੂੰ ਸਜ਼ਾ ਸੁਣਾਉਣ ਵੇਲੇ ਪਰਮੇਸ਼ੁਰ ਨੇ ਆਦਮ ਤੇ ਹੱਵਾਹ ਦੀ ਔਲਾਦ ਨੂੰ ਕਿਹੜੀ ਉਮੀਦ ਦਿੱਤੀ ਸੀ?

ਪਾਪ ਅਤੇ ਮੌਤ

ਪਰਮੇਸ਼ੁਰ ਨੇ ਆਦਮ ਅਤੇ ਹੱਵਾਹ ਨੂੰ ਮੁਕੰਮਲ ਬਣਾਇਆ ਸੀ ਅਤੇ ਉਹ ਹਮੇਸ਼ਾ ਲਈ ਜੀਉਂਦੇ ਰਹਿ ਸਕਦੇ ਸੀ। ਪਰ, ਉਨ੍ਹਾਂ ਨੇ ਪਰਮੇਸ਼ੁਰ ਦੇ ਖ਼ਿਲਾਫ਼ ਜਾ ਕੇ ਪਾਪ ਕੀਤਾ ਜਿਸ ਕਰਕੇ ਉਹ ਮੁਕੰਮਲ ਨਹੀਂ ਰਹੇ। ਉਨ੍ਹਾਂ ਦਾ ਆਪਣੇ ਜੀਵਨਦਾਤੇ ਯਹੋਵਾਹ ਨਾਲੋਂ ਰਿਸ਼ਤਾ ਟੁੱਟ ਗਿਆ। ਇਸ ਤਰ੍ਹਾਂ, ਉਹ ਅਤੇ ਉਨ੍ਹਾਂ ਦੀ ਔਲਾਦ ਸਾਰੇ ਜਣੇ ਪਾਪ ਅਤੇ ਮੌਤ ਦੇ ਗ਼ੁਲਾਮ ਬਣ ਗਏ।—ਰੋਮੀਆਂ 5:12.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ