ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • bm ਭਾਗ 24 ਸਫ਼ੇ 27-28
  • ਪੌਲੁਸ ਨੇ ਕਲੀਸਿਯਾਵਾਂ ਨੂੰ ਚਿੱਠੀਆਂ ਲਿਖੀਆਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪੌਲੁਸ ਨੇ ਕਲੀਸਿਯਾਵਾਂ ਨੂੰ ਚਿੱਠੀਆਂ ਲਿਖੀਆਂ
  • ਪਵਿੱਤਰ ਬਾਈਬਲ ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?
  • ਮਿਲਦੀ-ਜੁਲਦੀ ਜਾਣਕਾਰੀ
  • ਨਿਹਚਾ, ਚਾਲ-ਚਲਣ ਤੇ ਪਿਆਰ ਬਾਰੇ ਸਲਾਹਾਂ
    ਪਵਿੱਤਰ ਬਾਈਬਲ ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?
  • ਤਿਮੋਥਿਉਸ—‘ਨਿਹਚਾ ਵਿੱਚ ਇਕ ਸੱਚਾ ਬੱਚਾ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਪੌਲੁਸ ਰੋਮ ਵਿਚ
    ਬਾਈਬਲ ਕਹਾਣੀਆਂ ਦੀ ਕਿਤਾਬ
  • ਸੱਪ ਦੀ ਸੰਤਾਨ—ਉਸ ਦਾ ਕਿਵੇਂ ਪਰਦਾ ਫ਼ਾਸ਼?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
ਹੋਰ ਦੇਖੋ
ਪਵਿੱਤਰ ਬਾਈਬਲ ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?
bm ਭਾਗ 24 ਸਫ਼ੇ 27-28
ਇਕ ਘਰ ਵਿਚ ਕੈਦ ਦੌਰਾਨ ਪੌਲੁਸ ਚਿੱਠੀ ਲਿਖਵਾਉਂਦਾ ਹੋਇਆ

ਭਾਗ 24

ਪੌਲੁਸ ਨੇ ਕਲੀਸਿਯਾਵਾਂ ਨੂੰ ਚਿੱਠੀਆਂ ਲਿਖੀਆਂ

ਪੌਲੁਸ ਨੇ ਚਿੱਠੀਆਂ ਲਿਖ ਕੇ ਕਲੀਸਿਯਾਵਾਂ ਨੂੰ ਤਕੜਾ ਕੀਤਾ

ਨਵੀਂ ਬਣੀ ਮਸੀਹੀ ਕਲੀਸਿਯਾ ਨੇ ਪਰਮੇਸ਼ੁਰ ਦੇ ਮਕਸਦ ਨੂੰ ਪੂਰਾ ਕਰਨ ਵਿਚ ਅਹਿਮ ਭੂਮਿਕਾ ਨਿਭਾਉਣੀ ਸੀ। ਪਰ ਪਹਿਲੀ ਸਦੀ ਦੇ ਮਸੀਹੀਆਂ ਉੱਤੇ ਜਲਦੀ ਹੀ ਹਮਲੇ ਹੋਣ ਲੱਗ ਪਏ। ਉਨ੍ਹਾਂ ਨੂੰ ਬਾਹਰਲਿਆਂ ਲੋਕਾਂ ਦਾ ਅਤਿਆਚਾਰ ਸਹਿਣਾ ਪਿਆ ਅਤੇ ਨਾਲੋ-ਨਾਲ ਕਲੀਸਿਯਾ ਦੇ ਅੰਦਰੋਂ ਵੀ ਖ਼ਤਰੇ ਪੈਦਾ ਹੋਣ ਲੱਗੇ। ਇਨ੍ਹਾਂ ਹਾਲਾਤਾਂ ਵਿਚ ਕੀ ਉਹ ਆਪਣੀ ਵਫ਼ਾਦਾਰੀ ਕਾਇਮ ਰੱਖਣਗੇ? ਬਾਈਬਲ ਦੇ ਯੂਨਾਨੀ ਹਿੱਸੇ ਵਿਚ 21 ਚਿੱਠੀਆਂ ਹਨ ਜਿਨ੍ਹਾਂ ਵਿਚ ਮਸੀਹੀਆਂ ਨੂੰ ਜ਼ਰੂਰੀ ਸਲਾਹ ਅਤੇ ਹੌਸਲਾ ਦਿੱਤਾ ਗਿਆ ਸੀ।

ਰੋਮੀਆਂ ਤੋਂ ਇਬਰਾਨੀਆਂ ਤਕ 14 ਚਿੱਠੀਆਂ ਪੌਲੁਸ ਰਸੂਲ ਨੇ ਲਿਖੀਆਂ ਸਨ। ਇਹ ਚਿੱਠੀਆਂ ਕਲੀਸਿਯਾਵਾਂ ਦੇ ਨਾਵਾਂ ਜਾਂ ਲੋਕਾਂ ਦੇ ਨਾਵਾਂ ʼਤੇ ਲਿਖੀਆਂ ਗਈਆਂ ਸਨ। ਆਓ ਇਨ੍ਹਾਂ ਚਿੱਠੀਆਂ ਦੀਆਂ ਕੁਝ ਖ਼ਾਸ ਗੱਲਾਂ ਉੱਤੇ ਗੌਰ ਕਰੀਏ।

ਚਾਲ-ਚਲਣ ਬਾਰੇ ਸਲਾਹ। ਵਿਭਚਾਰ, ਹਰਾਮਕਾਰੀ ਅਤੇ ਹੋਰ ਗੰਭੀਰ ਪਾਪ ਕਰਨ ਵਾਲੇ ਲੋਕ “ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋਣਗੇ।” (ਗਲਾਤੀਆਂ 5:19-21; 1 ਕੁਰਿੰਥੀਆਂ 6:9-11) ਪਰਮੇਸ਼ੁਰ ਦੇ ਭਗਤਾਂ ਵਿਚ ਏਕਤਾ ਹੋਣੀ ਚਾਹੀਦੀ ਹੈ ਭਾਵੇਂ ਉਹ ਕਿਸੇ ਵੀ ਕੌਮ ਦੇ ਹੋਣ। (ਰੋਮੀਆਂ 2:11; ਅਫ਼ਸੀਆਂ 4:1-6) ਲੋੜ ਪੈਣ ਤੇ ਉਨ੍ਹਾਂ ਨੂੰ ਖ਼ੁਸ਼ੀ-ਖ਼ੁਸ਼ੀ ਇਕ-ਦੂਜੇ ਦੀ ਮਦਦ ਕਰਨੀ ਚਾਹੀਦੀ ਹੈ। (2 ਕੁਰਿੰਥੀਆਂ 9:7) ਪੌਲੁਸ ਨੇ ਕਿਹਾ: “ਨਿੱਤ ਪ੍ਰਾਰਥਨਾ ਕਰੋ।” ਉਸ ਨੇ ਭੈਣਾਂ-ਭਰਾਵਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਪ੍ਰਾਰਥਨਾ ਕਰ ਕੇ ਯਹੋਵਾਹ ਨੂੰ ਆਪਣੇ ਦਿਲ ਦੀ ਗੱਲ ਦੱਸਣ। (1 ਥੱਸਲੁਨੀਕੀਆਂ 5:17; 2 ਥੱਸਲੁਨੀਕੀਆਂ 3:1; ਫ਼ਿਲਿੱਪੀਆਂ 4:6, 7) ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਸੁਣੇ, ਤਾਂ ਸਾਨੂੰ ਪੂਰੀ ਨਿਹਚਾ ਨਾਲ ਪ੍ਰਾਰਥਨਾ ਕਰਨੀ ਚਾਹੀਦੀ ਹੈ।​—ਇਬਰਾਨੀਆਂ 11:6.

ਪਰਿਵਾਰਾਂ ਵਿਚ ਖ਼ੁਸ਼ੀ ਕਿਵੇਂ ਆ ਸਕਦੀ ਹੈ? ਪਤੀ ਆਪਣੀ ਪਤਨੀ ਨੂੰ ਆਪਣੇ ਸਰੀਰ ਵਾਂਗ ਪਿਆਰ ਕਰੇ। ਪਤਨੀ ਆਪਣੇ ਪਤੀ ਦੀ ਇੱਜ਼ਤ ਕਰੇ। ਬੱਚੇ ਆਪਣੇ ਮਾਂ-ਬਾਪ ਦਾ ਕਹਿਣਾ ਮੰਨਣ ਕਿਉਂਕਿ ਇਸ ਤੋਂ ਪਰਮੇਸ਼ੁਰ ਨੂੰ ਖ਼ੁਸ਼ੀ ਹੁੰਦੀ ਹੈ। ਮਾਂ-ਬਾਪ ਪਰਮੇਸ਼ੁਰ ਦੇ ਅਸੂਲਾਂ ਅਨੁਸਾਰ ਆਪਣੇ ਬੱਚਿਆਂ ਨੂੰ ਪਿਆਰ ਨਾਲ ਸਿੱਖਿਆ ਦੇਣ।​—ਅਫ਼ਸੀਆਂ 5:22–6:4; ਕੁਲੁੱਸੀਆਂ 3:18-21.

ਉਨ੍ਹਾਂ ਥਾਵਾਂ ਦਾ ਨਕਸ਼ਾ ਜਿੱਥੇ ਪੌਲੁਸ ਨੇ ਚਿੱਠੀਆਂ ਲਿਖੀਆਂ

ਪਰਮੇਸ਼ੁਰ ਦੇ ਮਕਸਦ ਨੂੰ ਸਮਝਾਇਆ। ਮਸੀਹ ਦੇ ਆਉਣ ਤਕ ਮੂਸਾ ਦੁਆਰਾ ਦਿੱਤੇ ਕਾਨੂੰਨ ਨੇ ਇਸਰਾਏਲੀਆਂ ਨੂੰ ਸੇਧ ਦਿੱਤੀ ਅਤੇ ਉਨ੍ਹਾਂ ਦੀ ਰਾਖੀ ਕੀਤੀ। (ਗਲਾਤੀਆਂ 3:24) ਪਰ ਹੁਣ ਮਸੀਹੀਆਂ ਨੂੰ ਮੂਸਾ ਦੁਆਰਾ ਦਿੱਤੇ ਕਾਨੂੰਨ ਉੱਤੇ ਚੱਲਣ ਦੀ ਲੋੜ ਨਹੀਂ ਹੈ। ਇਬਰਾਨੀਆਂ ਨੂੰ ਲਿਖੀ ਚਿੱਠੀ ਵਿਚ ਪੌਲੁਸ ਨੇ ਮੂਸਾ ਦੁਆਰਾ ਦਿੱਤੇ ਕਾਨੂੰਨ ਦਾ ਮਤਲਬ ਸਮਝਾਇਆ ਅਤੇ ਦੱਸਿਆ ਕਿ ਮਸੀਹ ਨੇ ਪਰਮੇਸ਼ੁਰ ਦਾ ਮਕਸਦ ਕਿਵੇਂ ਪੂਰਾ ਕੀਤਾ। ਪੌਲੁਸ ਨੇ ਇਹ ਵੀ ਸਮਝਾਇਆ ਕਿ ਇਸ ਕਾਨੂੰਨ ਦੀਆਂ ਕਈ ਗੱਲਾਂ ਮਸੀਹ ਨਾਲ ਤਅੱਲਕ ਰੱਖਦੀਆਂ ਸਨ। ਮਿਸਾਲ ਲਈ, ਜਾਨਵਰਾਂ ਦੀਆਂ ਬਲੀਆਂ ਯਿਸੂ ਦੀ ਕੁਰਬਾਨੀ ਵੱਲ ਇਸ਼ਾਰਾ ਕਰਦੀਆਂ ਸਨ ਜਿਸ ਰਾਹੀਂ ਪਾਪਾਂ ਦੀ ਮਾਫ਼ੀ ਮਿਲਦੀ ਹੈ। (ਇਬਰਾਨੀਆਂ 10:1-4) ਯਿਸੂ ਦੀ ਕੁਰਬਾਨੀ ਰਾਹੀਂ ਪਰਮੇਸ਼ੁਰ ਨੇ ਮੂਸਾ ਦੇ ਕਾਨੂੰਨ ਨੂੰ ਖ਼ਤਮ ਕਰ ਦਿੱਤਾ ਕਿਉਂਕਿ ਹੁਣ ਇਸ ਦੀ ਲੋੜ ਨਹੀਂ ਰਹੀ।​—ਕੁਲੁੱਸੀਆਂ 2:13-17; ਇਬਰਾਨੀਆਂ 8:13.

ਪਹਿਲੀ ਸਦੀ ਦੀ ਇਕ ਮਸੀਹੀ ਕਲੀਸਿਯਾ ਪੌਲੁਸ ਦੀ ਪੜ੍ਹੀ ਜਾ ਰਹੀ ਚਿੱਠੀ ਸੁਣਦੀ ਹੈ

ਕਲੀਸਿਯਾ ਲਈ ਜ਼ਰੂਰੀ ਹਿਦਾਇਤਾਂ। ਕਲੀਸਿਯਾ ਵਿਚ ਜ਼ਿੰਮੇਵਾਰੀਆਂ ਸੰਭਾਲਣ ਵਾਲੇ ਭਰਾਵਾਂ ਦਾ ਚਾਲ-ਚਲਣ ਸ਼ੁੱਧ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਲਈ ਬਾਈਬਲ ਵਿਚ ਦਿੱਤੀਆਂ ਮੰਗਾਂ ਉੱਤੇ ਪੂਰਾ ਉਤਰਨਾ ਜ਼ਰੂਰੀ ਹੈ। (1 ਤਿਮੋਥਿਉਸ 3:1-10, 12, 13; ਤੀਤੁਸ 1:5-9) ਯਹੋਵਾਹ ਪਰਮੇਸ਼ੁਰ ਦੇ ਭਗਤਾਂ ਨੂੰ ਇਕੱਠੇ ਹੋ ਕੇ ਇਕ-ਦੂਜੇ ਨੂੰ ਹੌਸਲਾ ਦੇਣਾ ਚਾਹੀਦਾ ਹੈ। (ਇਬਰਾਨੀਆਂ 10:24, 25) ਭਗਤੀ ਲਈ ਰੱਖੀਆਂ ਸਭਾਵਾਂ ਤੋਂ ਸਾਰਿਆਂ ਨੂੰ ਹੌਸਲਾ ਅਤੇ ਗਿਆਨ ਮਿਲਣਾ ਚਾਹੀਦਾ ਹੈ।​—1 ਕੁਰਿੰਥੀਆਂ 14:26, 31.

ਪੌਲੁਸ ਵਾਪਸ ਰੋਮ ਆਇਆ; ਉੱਥੇ ਉਹ ਕੈਦ ਵਿਚ ਰਿਹਾ ਅਤੇ ਮੁਕੱਦਮੇ ਦੀ ਕਾਰਵਾਈ ਦੀ ਉਡੀਕ ਕਰਦਾ ਰਿਹਾ। ਉਸ ਸਮੇਂ ਦੌਰਾਨ ਉਸ ਨੇ ਤਿਮੋਥਿਉਸ ਨੂੰ ਦੂਜੀ ਚਿੱਠੀ ਲਿਖੀ। ਕੁਝ ਮਸੀਹੀ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਉਸ ਨੂੰ ਮਿਲਣ ਆਉਂਦੇ ਰਹੇ। ਪੌਲੁਸ ਨੂੰ ਪਤਾ ਸੀ ਕਿ ਉਸ ਦਾ ਸਮਾਂ ਥੋੜ੍ਹਾ ਰਹਿ ਗਿਆ ਸੀ। ਉਸ ਨੇ ਲਿਖਿਆ: “ਮੈਂ ਅੱਛੀ ਲੜਾਈ ਲੜ ਚੁੱਕਾ ਹਾਂ, ਮੈਂ ਦੌੜ ਮੁਕਾ ਛੱਡੀ, ਮੈਂ ਨਿਹਚਾ ਦੀ ਸਾਂਭ ਕੀਤੀ ਹੈ।” (2 ਤਿਮੋਥਿਉਸ 4:7) ਇਵੇਂ ਲੱਗਦਾ ਹੈ ਕਿ ਇਸ ਗੱਲ ਤੋਂ ਜਲਦੀ ਹੀ ਬਾਅਦ ਪੌਲੁਸ ਆਪਣੀ ਨਿਹਚਾ ਕਰਕੇ ਸ਼ਹੀਦ ਹੋ ਗਿਆ। ਪਰ ਪੌਲੁਸ ਦੀਆਂ ਚਿੱਠੀਆਂ ਤੋਂ ਅੱਜ ਵੀ ਪਰਮੇਸ਼ੁਰ ਦੇ ਸੱਚੇ ਭਗਤਾਂ ਨੂੰ ਸੇਧ ਮਿਲਦੀ ਹੈ।

—ਇਹ ਜਾਣਕਾਰੀ ਰੋਮੀਆਂ; ਪਹਿਲਾ ਕੁਰਿੰਥੀਆਂ; ਦੂਜਾ ਕੁਰਿੰਥੀਆਂ; ਗਲਾਤੀਆਂ; ਅਫ਼ਸੀਆਂ; ਫ਼ਿਲਿੱਪੀਆਂ; ਕੁਲੁੱਸੀਆਂ; ਪਹਿਲਾ ਅਤੇ ਦੂਜਾ ਥੱਸਲੁਨੀਕੀਆਂ; ਪਹਿਲਾ ਅਤੇ ਦੂਜਾ ਤਿਮੋਥਿਉਸ; ਤੀਤੁਸ; ਫਿਲੇਮੋਨ ਅਤੇ ਇਬਰਾਨੀਆਂ ਵਿੱਚੋਂ ਲਈ ਗਈ ਹੈ।

  • ਪੌਲੁਸ ਨੇ ਚਿੱਠੀਆਂ ਵਿਚ ਮਸੀਹੀਆਂ ਨੂੰ ਚਾਲ-ਚਲਣ ਬਾਰੇ ਕੀ ਸਲਾਹ ਦਿੱਤੀ?

  • ਪੌਲੁਸ ਨੇ ਕਿੱਦਾਂ ਸਮਝਾਇਆ ਸੀ ਕਿ ਮਸੀਹ ਰਾਹੀਂ ਪਰਮੇਸ਼ੁਰ ਦਾ ਮਕਸਦ ਪੂਰਾ ਹੋਵੇਗਾ?

  • ਕਲੀਸਿਯਾਵਾਂ ਨੂੰ ਪੌਲੁਸ ਨੇ ਕਿਹੜੀ ਸਲਾਹ ਦਿੱਤੀ?

ਵਾਅਦਾ ਕੀਤੀ ਹੋਈ ਸੰਤਾਨ ਕੌਣ ਹੈ?

ਆਦਮ ਅਤੇ ਹੱਵਾਹ ਦੇ ਪਾਪ ਕਰਨ ਤੋਂ ਬਾਅਦ ਪਰਮੇਸ਼ੁਰ ਨੇ ਸੱਪ ਨੂੰ ਕਿਹਾ: “ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।” (ਉਤਪਤ 3:15) ਬਾਈਬਲ ਵਿਚ ਦੱਸਿਆ ਗਿਆ ਹੈ ਕਿ “ਪੁਰਾਣਾ ਸੱਪ” ਸ਼ਤਾਨ ਹੈ। (ਪਰਕਾਸ਼ ਦੀ ਪੋਥੀ 12:9) ਪਰ ਸੰਤਾਨ ਜਾਂ ਮੁਕਤੀਦਾਤਾ ਕੌਣ ਹੈ? ਇਸ ਦੀ ਪਛਾਣ ਸਦੀਆਂ ਦੌਰਾਨ ਹੌਲੀ-ਹੌਲੀ ਬਾਈਬਲ ਵਿਚ ਕਰਾਈ ਗਈ।

ਲਗਭਗ 2,000 ਸਾਲ ਬਾਅਦ ਪਰਮੇਸ਼ੁਰ ਨੇ ਅਬਰਾਹਾਮ ਨੂੰ ਦੱਸਿਆ ਕਿ ਵਾਅਦਾ ਕੀਤੀ ਹੋਈ ਸੰਤਾਨ ਉਸ ਦੀ ਪੀੜ੍ਹੀ ਵਿਚ ਪੈਦਾ ਹੋਵੇਗੀ। (ਉਤਪਤ 22:17, 18) ਕਈ ਸਦੀਆਂ ਬਾਅਦ ਪੌਲੁਸ ਰਸੂਲ ਨੇ ਦੱਸਿਆ ਕਿ ਇਹ ਸੰਤਾਨ ਯਿਸੂ ਮਸੀਹ ਸੀ। (ਗਲਾਤੀਆਂ 3:16) ਉਤਪਤ 3:15 ਮੁਤਾਬਕ ਸੰਤਾਨ ਦੀ “ਅੱਡੀ ਨੂੰ” ਡੰਗਿਆ ਜਾਣਾ ਸੀ ਅਤੇ ਇਹ ਗੱਲ ਉਦੋਂ ਪੂਰੀ ਹੋਈ ਜਦੋਂ ਯਿਸੂ ਨੂੰ ਮਾਰਿਆ ਗਿਆ। ਪਰ ਯਹੋਵਾਹ ਨੇ ਯਿਸੂ ਨੂੰ ਜੀਉਂਦਾ ਕਰ ਕੇ ਸਵਰਗ ਵਿਚ ਅਮਰ ਜੀਵਨ ਦਿੱਤਾ।—1 ਪਤਰਸ 3:18.

ਪੌਲੁਸ ਨੇ ਇਹ ਵੀ ਦੱਸਿਆ ਕਿ ਯਹੋਵਾਹ ਦੇ ਮਕਸਦ ਅਨੁਸਾਰ 1,44,000 ਚੁਣੇ ਹੋਏ ਇਨਸਾਨ ਵੀ ਅਬਰਾਹਾਮ ਦੀ ਸੰਤਾਨ ਵਿਚ ਗਿਣੇ ਜਾਣਗੇ। (ਗਲਾਤੀਆਂ 3:29; ਪਰਕਾਸ਼ ਦੀ ਪੋਥੀ 14:1) ਮਰਨ ਪਿੱਛੋਂ ਉਨ੍ਹਾਂ ਨੂੰ ਵੀ ਜੀਉਂਦਾ ਕਰ ਕੇ ਸਵਰਗ ਲਿਜਾਇਆ ਜਾਂਦਾ ਹੈ ਜਿੱਥੇ ਉਹ ਯਿਸੂ ਮਸੀਹ ਨਾਲ ਰਾਜ ਕਰਨਗੇ।—ਰੋਮੀਆਂ 8:16, 17.

ਹੁਣ ਸਵਰਗ ਵਿਚ ਯਿਸੂ ਸ਼ਕਤੀਸ਼ਾਲੀ ਰਾਜਾ ਹੈ ਅਤੇ ਉਹ ਜਲਦ ਹੀ ਸ਼ਤਾਨ ਅਤੇ ਉਸ ਦੀ ਸੰਤਾਨ ਨੂੰ ਯਾਨੀ ਦੁਸ਼ਟ ਇਨਸਾਨਾਂ ਅਤੇ ਦੁਸ਼ਟ ਦੂਤਾਂ ਨੂੰ ਖ਼ਤਮ ਕਰ ਦੇਵੇਗਾ। (ਯੂਹੰਨਾ 8:44; ਅਫ਼ਸੀਆਂ 6:12) ਯਿਸੂ ਦੇ ਰਾਜ ਅਧੀਨ ਹਰ ਪਾਸੇ ਸ਼ਾਂਤੀ ਹੋਵੇਗੀ ਅਤੇ ਵਫ਼ਾਦਾਰ ਇਨਸਾਨ ਜ਼ਿੰਦਗੀ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਮਨਾਉਣਗੇ। ਅਖ਼ੀਰ ਵਿਚ, ਯਿਸੂ ਸ਼ਤਾਨ ਦਾ “ਸਿਰ” ਕੁਚਲ ਕੇ ਉਸ ਦਾ ਸੱਤਿਆਨਾਸ ਕਰ ਦੇਵੇਗਾ।​—⁠ਇਬਰਾਨੀਆਂ 2:⁠14.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ