ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਦਿਲਾਸੇ ਲਈ ਯਹੋਵਾਹ ਦਾ ਆਸਰਾ ਰੱਖੋ
    ਪਹਿਰਾਬੁਰਜ—1996 | ਨਵੰਬਰ 1
    • 6. (ੳ) ਮਨੁੱਖਜਾਤੀ ਦਾ ਪਾਪ ਵਿਚ ਡਿਗਣ ਮਗਰੋਂ ਪਰਮੇਸ਼ੁਰ ਨੇ ਕਿਹੜਾ ਦਿਲਾਸਾ ਭਰਿਆ ਵਾਅਦਾ ਕੀਤਾ? (ਅ) ਲਾਮਕ ਨੇ ਦਿਲਾਸੇ ਸੰਬੰਧੀ ਕਿਹੜੀ ਭਵਿੱਖਬਾਣੀ ਵਿਅਕਤ ਕੀਤੀ?

      6 ਮਨੁੱਖ ਦੀ ਬਗਾਵਤ ਨੂੰ ਸ਼ਹਿ ਦੇਣ ਵਾਲੇ ਨੂੰ ਸਜ਼ਾ ਸੁਣਾਉਂਦੇ ਸਮੇਂ, ਯਹੋਵਾਹ “ਦਿਲਾਸੇ ਦਾ ਪਰਮੇਸ਼ੁਰ” ਸਾਬਤ ਹੋਇਆ। (ਰੋਮੀਆਂ 15:5) ਉਸ ਨੇ ਇਹ ਇਕ “ਸੰਤਾਨ” ਭੇਜਣ ਦਾ ਵਾਅਦਾ ਕਰਨ ਦੁਆਰਾ ਸਾਬਤ ਕੀਤਾ ਜੋ ਆਖ਼ਰਕਾਰ ਆਦਮ ਦੀ ਔਲਾਦ ਨੂੰ ਆਦਮ ਦੀ ਬਗਾਵਤ ਦੇ ਬਿਪਤਾਜਨਕ ਅਸਰਾਂ ਤੋਂ ਮੁਕਤ ਕਰਦੀ। (ਉਤਪਤ 3:15) ਸਮੇਂ ਦੇ ਬੀਤਣ ਨਾਲ, ਪਰਮੇਸ਼ੁਰ ਨੇ ਇਸ ਮੁਕਤੀ ਦੀ ਪੂਰਵ-ਝਲਕ ਵੀ ਪ੍ਰਦਾਨ ਕੀਤੀ। ਉਦਾਹਰਣ ਲਈ, ਉਸ ਨੇ ਲਾਮਕ, ਜੋ ਆਦਮ ਦੇ ਪੁੱਤਰ ਸੇਥ ਦੁਆਰਾ ਆਦਮ ਦੀ ਇਕ ਦੂਰ ਦੀ ਔਲਾਦ ਸੀ, ਨੂੰ ਭਵਿੱਖਬਾਣੀ ਕਰਨ ਦੇ ਲਈ ਪ੍ਰੇਰਿਤ ਕੀਤਾ ਕਿ ਲਾਮਕ ਦਾ ਪੁੱਤਰ ਕੀ ਕਰਦਾ: “ਇਹ ਸਾਨੂੰ ਸਾਡੀ ਮਿਹਨਤ ਤੋਂ ਅਰ ਸਾਡੇ ਹੱਥਾਂ ਦੀ ਸਖਤ ਕਮਾਈ ਤੋਂ ਜਿਹੜੀ ਜ਼ਮੀਨ ਦੇ ਕਾਰਨ ਸਾਡੇ ਉੱਤੇ ਆਈ ਹੋਈ ਹੈ ਜਿਸ ਉੱਤੇ ਯਹੋਵਾਹ ਦਾ ਸਰਾਪ ਪਿਆ ਹੋਇਆ ਹੈ ਸ਼ਾਂਤ ਦੇਵੇਗਾ।” (ਉਤਪਤ 5:29) ਇਸ ਵਾਅਦੇ ਦੇ ਇਕਸਾਰ, ਉਸ ਲੜਕੇ ਦਾ ਨਾਂ ਨੂਹ ਰੱਖਿਆ ਗਿਆ, ਜਿਸ ਦਾ ਅਰਥ “ਆਰਾਮ” ਜਾਂ “ਤਸੱਲੀ” ਸਮਝਿਆ ਜਾਂਦਾ ਹੈ।

  • ਦਿਲਾਸੇ ਲਈ ਯਹੋਵਾਹ ਦਾ ਆਸਰਾ ਰੱਖੋ
    ਪਹਿਰਾਬੁਰਜ—1996 | ਨਵੰਬਰ 1
    • 8 ਯਹੋਵਾਹ ਨੇ ਉਸ ਦੁਸ਼ਟ ਸੰਸਾਰ ਨੂੰ ਇਕ ਵਿਸ਼ਵ-ਵਿਆਪੀ ਜਲ-ਪਰਲੋ ਦੁਆਰਾ ਨਾਸ਼ ਕਰਨ ਦਾ ਉਦੇਸ਼ ਰੱਖਿਆ, ਲੇਕਿਨ ਪਹਿਲਾਂ ਉਸ ਨੇ ਜੀਵਨ ਨੂੰ ਕਾਇਮ ਰੱਖਣ ਦੇ ਲਈ ਨੂਹ ਤੋਂ ਇਕ ਕਿਸ਼ਤੀ ਬਣਵਾਈ। ਇਸ ਤਰ੍ਹਾਂ, ਮਾਨਵ ਨਸਲ ਅਤੇ ਪਸ਼ੂਆਂ ਦੀਆਂ ਕਿਸਮਾਂ ਬਚਾਈਆਂ ਗਈਆਂ। ਜਿਉਂ ਹੀ ਨੂਹ ਅਤੇ ਉਸ ਦੇ ਪਰਿਵਾਰ ਨੇ ਜਲ-ਪਰਲੋ ਮਗਰੋਂ ਕਿਸ਼ਤੀ ਵਿੱਚੋਂ ਬਾਹਰ ਇਕ ਸ਼ੁੱਧ ਧਰਤੀ ਉੱਤੇ ਕਦਮ ਰੱਖਿਆ, ਉਨ੍ਹਾਂ ਨੇ ਕਿੰਨਾ ਹੀ ਚੈਨ ਮਹਿਸੂਸ ਕੀਤਾ ਹੋਵੇਗਾ! ਇਹ ਦੇਖਣਾ ਕਿੰਨੇ ਹੀ ਦਿਲਾਸੇ ਦੀ ਗੱਲ ਸੀ ਕਿ ਭੂਮੀ ਨੂੰ ਦਿੱਤਾ ਗਿਆ ਸਰਾਪ ਹਟਾ ਦਿੱਤਾ ਗਿਆ ਸੀ ਜੋ ਕ੍ਰਿਸ਼ੀ-ਸੰਬੰਧੀ ਕਾਰਜ ਨੂੰ ਹੁਣ ਕਿਤੇ ਹੀ ਅਧਿਕ ਆਸਾਨ ਬਣਾਉਂਦਾ! ਨਿਰਸੰਦੇਹ, ਲਾਮਕ ਦੀ ਭਵਿੱਖਬਾਣੀ ਸੱਚ ਸਾਬਤ ਹੋਈ, ਅਤੇ ਨੂਹ ਆਪਣੇ ਨਾਂ ਦੇ ਅਰਥ ਉੱਤੇ ਪੂਰਾ ਉਤਰਿਆ। (ਉਤਪਤ 8:21) ਪਰਮੇਸ਼ੁਰ ਦੇ ਇਕ ਵਫ਼ਾਦਾਰ ਸੇਵਕ ਵਜੋਂ, ਨੂਹ ਮਨੁੱਖਜਾਤੀ ਨੂੰ ਕੁਝ ਹੱਦ ਤਕ “ਦਿਲਾਸਾ” ਦੇਣ ਵਿਚ ਸਹਾਈ ਸੀ। ਲੇਕਿਨ, ਸ਼ਤਾਨ ਅਤੇ ਉਸ ਦੇ ਪਿਸ਼ਾਚ ਦੂਤਾਂ ਦਾ ਦੁਸ਼ਟ ਪ੍ਰਭਾਵ ਜਲ-ਪਰਲੋ ਦੇ ਨਾਲ ਹੀ ਖ਼ਤਮ ਨਹੀਂ ਹੋਇਆ, ਅਤੇ ਮਨੁੱਖਜਾਤੀ ਅਜੇ ਵੀ ਪਾਪ, ਬੀਮਾਰੀ, ਅਤੇ ਮੌਤ ਦੇ ਬੋਝ ਹੇਠ ਹਉਕੇ ਭਰਦੀ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ