-
“ਪਰਮੇਸ਼ੁਰ ਦੀ ਰੀਸ ਕਰੋ”ਪਹਿਰਾਬੁਰਜ—2009 | ਜਨਵਰੀ 1
-
-
ਪਰਮੇਸ਼ੁਰ ਦਾ ਬਚਨ ਸੱਚੇ ਮਸੀਹੀਆਂ ਨੂੰ ਨਸੀਹਤ ਦਿੰਦਾ ਹੈ: “ਸੋ ਤੁਸੀਂ ਪਿਆਰਿਆਂ ਪੁੱਤ੍ਰਾਂ ਵਾਂਙੁ ਪਰਮੇਸ਼ੁਰ ਦੀ ਰੀਸ ਕਰੋ।” (ਅਫ਼ਸੀਆਂ 5:1) ਇਨ੍ਹਾਂ ਸ਼ਬਦਾਂ ਤੋਂ ਪਤਾ ਚੱਲਦਾ ਹੈ ਕਿ ਯਹੋਵਾਹ ਨੂੰ ਆਪਣੇ ਭਗਤਾਂ ਉੱਤੇ ਭਰੋਸਾ ਹੈ। ਕਿਹੜਾ ਭਰੋਸਾ? ਯਹੋਵਾਹ ਪਰਮੇਸ਼ੁਰ ਨੇ ਇਨਸਾਨ ਨੂੰ ਆਪਣੇ ਵਰਗਾ ਬਣਾਇਆ ਸੀ। (ਉਤਪਤ 1:26, 27) ਇਸ ਦਾ ਮਤਲਬ ਹੈ ਕਿ ਇਨਸਾਨ ਵੀ ਆਪਣੇ ਅੰਦਰ ਉਸ ਵਰਗੇ ਗੁਣ ਪੈਦਾ ਕਰ ਸਕਦਾ ਹੈ।a ਇਸ ਲਈ ਜਦੋਂ ਬਾਈਬਲ ਮਸੀਹੀਆਂ ਨੂੰ “ਪਰਮੇਸ਼ੁਰ ਦੀ ਰੀਸ” ਕਰਨ ਲਈ ਕਹਿੰਦੀ ਹੈ, ਤਾਂ ਇਹ ਇਵੇਂ ਹੈ ਜਿਵੇਂ ਯਹੋਵਾਹ ਆਪ ਉਨ੍ਹਾਂ ਨੂੰ ਕਹਿ ਰਿਹਾ ਹੈ: ‘ਮੈਨੂੰ ਤੁਹਾਡੇ ਉੱਤੇ ਭਰੋਸਾ ਹੈ। ਮੈਂ ਜਾਣਦਾ ਹਾਂ ਕਿ ਤੁਸੀਂ ਆਪਣੀਆਂ ਖ਼ਾਮੀਆਂ ਦੇ ਬਾਵਜੂਦ ਕੁਝ ਹੱਦ ਤਕ ਮੇਰੇ ਵਰਗੇ ਬਣ ਸਕਦੇ ਹੋ।’
-
-
“ਪਰਮੇਸ਼ੁਰ ਦੀ ਰੀਸ ਕਰੋ”ਪਹਿਰਾਬੁਰਜ—2009 | ਜਨਵਰੀ 1
-
-
a ਕੁਲੁੱਸੀਆਂ 3:9, 10 ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਸਰੂਪ ʼਤੇ ਬਣਾਏ ਜਾਣ ਦਾ ਮਤਲਬ ਇਹ ਨਹੀਂ ਕਿ ਸਾਡੀ ਸ਼ਕਲ-ਸੂਰਤ ਉਸ ਵਰਗੀ ਹੈ, ਸਗੋਂ ਸਾਡੇ ਵਿਚ ਉਸ ਵਰਗੇ ਗੁਣ ਹਨ। ਜਿਹੜੇ ਲੋਕ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ‘ਨਵੀਂ ਇਨਸਾਨੀਅਤ’ ਪਹਿਨਣ ਜਿਹੜੀ “ਆਪਣੇ ਕਰਤਾਰ ਦੇ ਸਰੂਪ ਦੇ ਉੱਤੇ ਨਵੀਂ ਬਣਦੀ ਜਾਂਦੀ ਹੈ।”
-