-
ਪ੍ਰਾਰਥਨਾ ਦੀ ਤਾਕਤਪਹਿਰਾਬੁਰਜ—2000 | ਮਾਰਚ 1
-
-
ਅਲੀਅਜ਼ਰ ਨੂੰ ਪ੍ਰਾਰਥਨਾ ਦੀ ਤਾਕਤ ਵਿਚ ਪੂਰਾ ਭਰੋਸਾ ਸੀ। ਇਕ ਬੱਚੇ ਵਾਂਗ ਜਿਸ ਨੂੰ ਆਪਣੇ ਪਿਤਾ ਵਿਚ ਪੂਰਾ ਭਰੋਸਾ ਹੁੰਦਾ ਹੈ, ਉਹ ਬੜੀ ਹਲੀਮੀ ਨਾਲ ਇਹ ਬੇਨਤੀ ਕਰਦਾ ਹੈ: “ਹੇ ਯਹੋਵਾਹ ਮੇਰੇ ਸਵਾਮੀ ਅਬਰਾਹਾਮ ਦੇ ਪਰਮੇਸ਼ੁਰ ਅੱਜ ਮੇਰਾ ਸਭ ਕਾਰਜ ਸੁਫਲ ਕਰ ਅਤੇ ਮੇਰੇ ਸਵਾਮੀ ਅਬਰਾਹਾਮ ਉੱਤੇ ਦਇਆ ਕਰ। ਵੇਖ ਮੈਂ ਪਾਣੀ ਦੇ ਚਸ਼ਮੇ ਉੱਤੇ ਖੜਾ ਹਾਂ ਅਰ ਨਗਰ ਦੇ ਮਨੁੱਖਾਂ ਦੀਆਂ ਧੀਆਂ ਪਾਣੀ ਭਰਨ ਨੂੰ ਆਉਂਦੀਆਂ ਹਨ। ਐਉਂ ਹੋਵੇ ਕਿ ਜਿਹੜੀ ਛੋਕਰੀ ਨੂੰ ਮੈਂ ਆਖਾਂ ਭਈ ਆਪਣਾ ਘੜਾ ਕੋਡਾ ਕਰੀਂ ਅਤੇ ਮੈਂ ਪੀਵਾਂਗਾ ਤਾਂ ਉਹ ਆਖੇ ਪੀਓ ਅਰ ਮੈਂ ਤੁਹਾਡੇ ਊਠਾਂ ਨੂੰ ਵੀ ਪਿਲਾਵਾਂਗੀ ਸੋ ਉਹੋ ਹੋਵੇ ਜਿਸ ਨੂੰ ਤੈਂ ਆਪਣੇ ਦਾਸ ਇਸਹਾਕ ਲਈ ਠਹਿਰਾਇਆ ਹੈ ਅਤੇ ਮੈਂ ਏਸੇ ਗੱਲ ਤੋਂ ਜਾਣਾਂਗਾ ਕਿ ਤੈਂ ਮੇਰੇ ਸਵਾਮੀ ਉੱਤੇ ਕਿਰਪਾ ਕੀਤੀ ਹੈ।”—ਉਤਪਤ 24:12-14.
-
-
ਪ੍ਰਾਰਥਨਾ ਦੀ ਤਾਕਤਪਹਿਰਾਬੁਰਜ—2000 | ਮਾਰਚ 1
-
-
ਅਸੀਂ ਅਲੀਅਜ਼ਰ ਦੀ ਪ੍ਰਾਰਥਨਾ ਤੋਂ ਕਾਫ਼ੀ ਕੁਝ ਸਿੱਖ ਸਕਦੇ ਹਾਂ। ਉਸ ਦੀ ਪ੍ਰਾਰਥਨਾ ਬੇਮਿਸਾਲ ਨਿਹਚਾ, ਹਲੀਮੀ ਅਤੇ ਦੂਜਿਆਂ ਦੀਆਂ ਲੋੜਾਂ ਪ੍ਰਤੀ ਨਿਸ਼ਕਾਮ ਚਿੰਤਾ ਨੂੰ ਦਿਖਾਉਂਦੀ ਹੈ। ਅਲੀਅਜ਼ਰ ਦੀ ਪ੍ਰਾਰਥਨਾ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਹ ਮਨੁੱਖਜਾਤੀ ਲਈ ਯਹੋਵਾਹ ਦੀ ਇੱਛਾ ਨਾਲ ਪੂਰੀ ਤਰ੍ਹਾਂ ਸਹਿਮਤ ਸੀ। ਨਿਰਸੰਦੇਹ, ਅਲੀਅਜ਼ਰ ਜਾਣਦਾ ਸੀ ਕਿ ਪਰਮੇਸ਼ੁਰ ਦਾ ਅਬਰਾਹਾਮ ਨਾਲ ਖ਼ਾਸ ਲਗਾਉ ਸੀ। ਉਹ ਇਸ ਵਾਅਦੇ ਬਾਰੇ ਵੀ ਜਾਣਦਾ ਸੀ ਕਿ ਆਉਣ ਵਾਲੇ ਸਮੇਂ ਵਿਚ ਸਾਰੀ ਮਨੁੱਖਜਾਤੀ ਨੂੰ ਬਰਕਤਾਂ ਅਬਰਾਹਾਮ ਦੀ ਅੰਸ ਰਾਹੀਂ ਮਿਲਣੀਆਂ ਸਨ। (ਉਤਪਤ 12:3) ਇਸ ਲਈ, ਅਲੀਅਜ਼ਰ ਨੇ ਇਨ੍ਹਾਂ ਸ਼ਬਦਾਂ ਨਾਲ ਆਪਣੀ ਪ੍ਰਾਰਥਨਾ ਸ਼ੁਰੂ ਕੀਤੀ: “ਹੇ ਯਹੋਵਾਹ ਮੇਰੇ ਸਵਾਮੀ ਅਬਰਾਹਾਮ ਦੇ ਪਰਮੇਸ਼ੁਰ।”
-