ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
4-10 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 36-37
“ਯੂਸੁਫ਼ ਈਰਖਾ ਦਾ ਸ਼ਿਕਾਰ ਹੋਇਆ”
(ਉਤਪਤ 37:3, 4) ਇਸਰਾਏਲ ਯੂਸੁਫ਼ ਨੂੰ ਆਪਣੇ ਸਾਰੇ ਪੁੱਤ੍ਰਾਂ ਨਾਲੋਂ ਵੱਧ ਤੇਹ ਕਰਦਾ ਸੀ ਕਿਉਂਜੋ ਉਹ ਉਸ ਦੀ ਬਿਰਧ ਅਵਸਥਾ ਦਾ ਪੁੱਤ੍ਰ ਸੀ ਅਰ ਉਸ ਨੇ ਉਹ ਦੇ ਲਈ ਇੱਕ ਲੰਮਾ ਚੋਲਾ ਬਣਾਇਆ। 4 ਉਪਰੰਤ ਜਾਂ ਉਹ ਦੇ ਭਰਾਵਾਂ ਨੇ ਵੇਖਿਆ ਕਿ ਉਨ੍ਹਾਂ ਦਾ ਪਿਤਾ ਉਹ ਨੂੰ ਉਹ ਦੇ ਸਾਰੇ ਭਰਾਵਾਂ ਨਾਲੋਂ ਵੱਧ ਤੇਹ ਕਰਦਾ ਹੈ ਤਾਂ ਓਹ ਉਸ ਦੇ ਨਾਲ ਵੈਰ ਰੱਖਣ ਲੱਗੇ ਅਰ ਉਹ ਦੇ ਨਾਲ ਸ਼ਾਂਤੀ ਨਾਲ ਨਹੀਂ ਬੋਲ ਸੱਕਦੇ ਸਨ।
“ਜਿਹੜਾ ਸੁਫਨਾ ਮੈਂ ਡਿੱਠਾ ਸੁਣੋ”
ਬਾਈਬਲ ਜਵਾਬ ਦਿੰਦੀ ਹੈ: “ਉਪਰੰਤ ਜਾਂ ਉਹ ਦੇ ਭਰਾਵਾਂ ਨੇ ਵੇਖਿਆ ਕਿ ਉਨ੍ਹਾਂ ਦਾ ਪਿਤਾ ਉਹ ਨੂੰ ਉਹ ਦੇ ਸਾਰੇ ਭਰਾਵਾਂ ਨਾਲੋਂ ਵੱਧ ਤੇਹ ਕਰਦਾ ਹੈ ਤਾਂ ਓਹ ਉਸ ਦੇ ਨਾਲ ਵੈਰ ਰੱਖਣ ਲੱਗੇ ਅਰ ਉਹ ਦੇ ਨਾਲ ਸ਼ਾਂਤੀ ਨਾਲ ਨਹੀਂ ਬੋਲ ਸੱਕਦੇ ਸਨ।” (ਉਤਪਤ 37:4) ਅਸੀਂ ਯੂਸੁਫ਼ ਦੇ ਭਰਾਵਾਂ ਦੀ ਈਰਖਾ ਦਾ ਕਾਰਨ ਤਾਂ ਸਮਝ ਸਕਦੇ ਹਾਂ, ਪਰ ਉਨ੍ਹਾਂ ਲਈ ਚੰਗੀ ਗੱਲ ਨਹੀਂ ਸੀ ਕਿ ਉਨ੍ਹਾਂ ਨੇ ਜ਼ਹਿਰ ਵਰਗੀ ਇਸ ਭਾਵਨਾ ਨੂੰ ਆਪਣੇ ʼਤੇ ਹਾਵੀ ਹੋਣ ਦਿੱਤਾ। (ਕਹਾਉਤਾਂ 14:30; 27:4) ਜਦ ਕਿਸੇ ਨੂੰ ਕੋਈ ਸਨਮਾਨ ਮਿਲਦਾ ਹੈ, ਤਾਂ ਕੀ ਤੁਹਾਨੂੰ ਜਲ਼ਣ ਹੁੰਦੀ ਹੈ ਕਿਉਂਕਿ ਤੁਸੀਂ ਸੋਚਦੇ ਸੀ ਕਿ ਉਹ ਸਨਮਾਨ ਤੁਹਾਨੂੰ ਮਿਲਣਾ ਚਾਹੀਦਾ ਸੀ? ਤਾਂ ਫਿਰ ਯੂਸੁਫ਼ ਦੇ ਭਰਾਵਾਂ ਨੂੰ ਚੇਤੇ ਰੱਖੋ। ਉਨ੍ਹਾਂ ਨੇ ਈਰਖਾ ਕਾਰਨ ਉਹ ਭੈੜੇ ਕੰਮ ਕੀਤੇ ਜਿਸ ਕਾਰਨ ਬਾਅਦ ਵਿਚ ਉਹ ਬਹੁਤ ਜ਼ਿਆਦਾ ਪਛਤਾਏ। ਉਨ੍ਹਾਂ ਦੀ ਮਿਸਾਲ ਸਾਨੂੰ ਮਸੀਹੀਆਂ ਨੂੰ ਯਾਦ ਕਰਾਉਂਦੀ ਹੈ ਕਿ ਅਕਲਮੰਦੀ ਇਸੇ ਵਿਚ ਹੈ ਕਿ ਅਸੀਂ ‘ਖ਼ੁਸ਼ੀਆਂ ਮਨਾਉਣ ਵਾਲੇ ਲੋਕਾਂ ਨਾਲ ਖ਼ੁਸ਼ੀਆਂ ਮਨਾਈਏ।’—ਰੋਮੀਆਂ 12:15.
ਯੂਸੁਫ਼ ਆਪਣੇ ਭਰਾਵਾਂ ਦੀ ਦੁਸ਼ਮਣੀ ਦਾ ਕਾਰਨ ਜਾਣਦਾ ਸੀ, ਪਰ ਕੀ ਉਸ ਨੇ ਆਪਣੇ ਭਰਾਵਾਂ ਤੋਂ ਆਪਣਾ ਸੋਹਣਾ ਚੋਗਾ ਲੁਕਾਇਆ ਸੀ? ਸ਼ਾਇਦ ਉਸ ਨੇ ਇਸ ਤਰ੍ਹਾਂ ਕਰਨ ਦਾ ਸੋਚਿਆ ਹੋਵੇ। ਯਾਦ ਰੱਖੋ ਕਿ ਯਾਕੂਬ ਚਾਹੁੰਦਾ ਸੀ ਕਿ ਯੂਸੁਫ਼ ਇਹ ਚੋਗਾ ਪਾਵੇ ਕਿਉਂਕਿ ਇਹ ਉਸ ਦੇ ਪਿਆਰ ਤੇ ਮਿਹਰ ਦੀ ਨਿਸ਼ਾਨੀ ਸੀ। ਯੂਸੁਫ਼ ਆਪਣੇ ਪਿਤਾ ਦਾ ਭਰੋਸਾ ਤੋੜਨਾ ਨਹੀਂ ਸੀ ਚਾਹੁੰਦਾ, ਇਸ ਲਈ ਉਸ ਨੇ ਇਹ ਚੋਗਾ ਵਫ਼ਾਦਾਰੀ ਨਾਲ ਪਾਇਆ। ਉਸ ਦੀ ਮਿਸਾਲ ਸਾਡੇ ਸਾਰਿਆਂ ਲਈ ਮਾਅਨੇ ਰੱਖਦੀ ਹੈ। ਹਾਲਾਂਕਿ ਸਾਡਾ ਸਵਰਗੀ ਪਿਤਾ ਪੱਖਪਾਤ ਨਹੀਂ ਕਰਦਾ, ਪਰ ਕਦੇ-ਕਦੇ ਉਹ ਆਪਣੇ ਕੁਝ ਵਫ਼ਾਦਾਰ ਸੇਵਕਾਂ ਨੂੰ ਕਿਸੇ ਖ਼ਾਸ ਕੰਮ ਲਈ ਚੁਣਦਾ ਹੈ। ਨਾਲੇ ਪਰਮੇਸ਼ੁਰ ਚਾਹੁੰਦਾ ਹੈ ਕਿ ਉਸ ਦੇ ਸੇਵਕ ਇਸ ਬੁਰੀ ਅਤੇ ਬਦਚਲਣ ਦੁਨੀਆਂ ਵਿਚ ਵੱਖਰੇ ਨਜ਼ਰ ਆਉਣ। ਯੂਸੁਫ਼ ਦੇ ਸੋਹਣੇ ਚੋਗੇ ਵਾਂਗ ਸੱਚੇ ਮਸੀਹੀ ਆਪਣੇ ਚਾਲ-ਚਲਣ ਕਾਰਨ ਆਪਣੇ ਆਲੇ-ਦੁਆਲੇ ਦੇ ਲੋਕਾਂ ਤੋਂ ਬਿਲਕੁਲ ਵੱਖਰੇ ਦਿੱਸਦੇ ਹਨ। ਅਜਿਹੇ ਵਧੀਆ ਚਾਲ-ਚਲਣ ਕਾਰਨ ਲੋਕ ਉਨ੍ਹਾਂ ਨਾਲ ਨਫ਼ਰਤ ਅਤੇ ਵੈਰ ਕਰਦੇ ਹਨ। (1 ਪਤਰਸ 4:4) ਕੀ ਸਾਨੂੰ ਪਰਮੇਸ਼ੁਰ ਦੇ ਸੱਚੇ ਸੇਵਕ ਹੋਣ ਦੇ ਨਾਤੇ ਆਪਣੀ ਪਛਾਣ ਲੁਕੋ ਕੇ ਰੱਖਣੀ ਚਾਹੀਦੀ ਹੈ? ਬਿਲਕੁਲ ਨਹੀਂ, ਕਿਉਂਕਿ ਯੂਸੁਫ਼ ਨੇ ਵੀ ਆਪਣਾ ਚੋਗਾ ਲੁਕੋ ਕੇ ਨਹੀਂ ਸੀ ਰੱਖਿਆ।—ਲੂਕਾ 11:33.
(ਉਤਪਤ 37:5-9) ਫੇਰ ਯੂਸੁਫ਼ ਨੇ ਏਹ ਸੁਫਨਾ ਵੇਖਿਆ ਅਤੇ ਆਪਣੇ ਭਰਾਵਾਂ ਨੂੰ ਦੱਸਿਆ ਤਾਂ ਓਹ ਉਹ ਦੇ ਨਾਲ ਹੋਰ ਵੈਰ ਰੱਖਣ ਲੱਗੇ। 6 ਓਸ ਉਨ੍ਹਾਂ ਨੂੰ ਆਖਿਆ ਕਿ ਜਿਹੜਾ ਸੁਫਨਾ ਮੈਂ ਡਿੱਠਾ ਸੁਣੋ। 7 ਵੇਖੋ ਅਸੀਂ ਖੇਤ ਦੇ ਵਿੱਚ ਭਰੀਆਂ ਬੰਨ੍ਹਦੇ ਸਾਂ ਅਰ ਵੇਖੋ ਮੇਰੀ ਭਰੀ ਉੱਠ ਖੜੀ ਹੋਈ ਅਰ ਵੇਖੋ ਤੁਹਾਡੀਆਂ ਭਰੀਆਂ ਨੇ ਉਹ ਦੇ ਦੁਆਲੇ ਆਕੇ ਮੇਰੀ ਭਰੀ ਨੂੰ ਮੱਥਾ ਟੇਕਿਆ। 8 ਫੇਰ ਉਹ ਦੇ ਭਰਾਵਾਂ ਨੇ ਉਹ ਨੂੰ ਆਖਿਆ, ਕੀ ਤੂੰ ਸੱਚ ਮੁੱਚ ਸਾਡੇ ਉੱਤੇ ਰਾਜ ਕਰੇਂਗਾ ਅਤੇ ਸਾਡੇ ਉੱਤੇ ਹਕੂਮਤ ਕਰੇਂਗਾ? ਤਾਂ ਓਹ ਉਹ ਦੇ ਨਾਲ ਉਹ ਦੇ ਸੁਫਨੇ ਅਰ ਉਹ ਦੀਆਂ ਗੱਲਾਂ ਦੇ ਕਾਰਨ ਹੋਰ ਵੀ ਵੈਰ ਰੱਖਣ ਲੱਗ ਪਏ। 9 ਫੇਰ ਉਸ ਨੇ ਇੱਕ ਹੋਰ ਸੁਫਨਾ ਵੇਖਿਆ ਅਤੇ ਆਪਣੇ ਭਰਾਵਾਂ ਨੂੰ ਦੱਸਿਆ ਅਰ ਆਖਿਆ ਕਿ ਵੇਖੋ ਮੈਂ ਇੱਕ ਹੋਰ ਸੁਫਨਾ ਡਿੱਠਾ ਅਰ ਵੇਖੋ ਸੂਰਜ ਅਰ ਚੰਦ ਅਰ ਗਿਆਰਾਂ ਤਾਰਿਆਂ ਨੇ ਮੇਰੇ ਅੱਗੇ ਮੱਥਾ ਟੇਕਿਆ।
(ਉਤਪਤ 37:11) ਤਾਂ ਉਹ ਦੇ ਭਰਾਵਾਂ ਨੂੰ ਖੁਣਸ ਆਈ ਪਰ ਉਹ ਦੇ ਪਿਤਾ ਨੇ ਏਸ ਗੱਲ ਨੂੰ ਚੇਤੇ ਰੱਖਿਆ।
“ਜਿਹੜਾ ਸੁਫਨਾ ਮੈਂ ਡਿੱਠਾ ਸੁਣੋ”
ਇਹ ਸੁਪਨੇ ਯਹੋਵਾਹ ਪਰਮੇਸ਼ੁਰ ਵੱਲੋਂ ਸਨ। ਇਹ ਇਕ ਕਿਸਮ ਦੀਆਂ ਭਵਿੱਖਬਾਣੀਆਂ ਸਨ ਅਤੇ ਪਰਮੇਸ਼ੁਰ ਚਾਹੁੰਦਾ ਸੀ ਕਿ ਯੂਸੁਫ਼ ਇਹ ਸੰਦੇਸ਼ ਦੂਜਿਆਂ ਨੂੰ ਦੱਸੇ। ਸੋ ਯੂਸੁਫ਼ ਨੇ ਉਹੀ ਕੀਤਾ ਜੋ ਉਸ ਤੋਂ ਬਾਅਦ ਵਿਚ ਆਏ ਨਬੀਆਂ ਨੇ ਕੀਤਾ ਸੀ। ਉਨ੍ਹਾਂ ਨੇ ਵੀ ਪਰਮੇਸ਼ੁਰ ਦੇ ਸੁਨੇਹੇ ਅਤੇ ਉਸ ਦੇ ਨਿਆਂ ਨੂੰ ਆਪਣੇ ਅਣਆਗਿਆਕਾਰੀ ਲੋਕਾਂ ਤਕ ਪਹੁੰਚਾਇਆ ਸੀ।
ਯੂਸੁਫ਼ ਨੇ ਬੜੀ ਸਮਝਦਾਰੀ ਨਾਲ ਆਪਣੇ ਭਰਾਵਾਂ ਨੂੰ ਕਿਹਾ: “ਜਿਹੜਾ ਸੁਫਨਾ ਮੈਂ ਡਿੱਠਾ ਸੁਣੋ।” ਉਸ ਦੇ ਭਰਾਵਾਂ ਨੂੰ ਯੂਸੁਫ਼ ਦਾ ਸੁਪਨਾ ਸਮਝ ਤਾਂ ਆ ਗਿਆ, ਪਰ ਉਨ੍ਹਾਂ ਨੂੰ ਜ਼ਰਾ ਵੀ ਚੰਗਾ ਨਹੀਂ ਲੱਗਾ। ਫਿਰ ਉਸ ਦੇ ਭਰਾਵਾਂ ਨੇ ਕਿਹਾ: “ਕੀ ਤੂੰ ਸੱਚ ਮੁੱਚ ਸਾਡੇ ਉੱਤੇ ਰਾਜ ਕਰੇਂਗਾ ਅਤੇ ਸਾਡੇ ਉੱਤੇ ਹਕੂਮਤ ਕਰੇਂਗਾ?” ਬਿਰਤਾਂਤ ਅੱਗੇ ਦੱਸਦਾ ਹੈ: “ਤਾਂ ਓਹ ਉਹ ਦੇ ਨਾਲ ਉਹ ਦੇ ਸੁਫਨੇ ਅਰ ਉਹ ਦੀਆਂ ਗੱਲਾਂ ਦੇ ਕਾਰਨ ਹੋਰ ਵੀ ਵੈਰ ਰੱਖਣ ਲੱਗ ਪਏ।” ਜਦ ਯੂਸੁਫ਼ ਨੇ ਦੂਜਾ ਸੁਪਨਾ ਆਪਣੇ ਪਿਤਾ ਤੇ ਭਰਾਵਾਂ ਨੂੰ ਸੁਣਾਇਆ, ਤਾਂ ਉਹ ਉਦੋਂ ਵੀ ਗੁੱਸੇ ਵਿਚ ਆ ਗਏ। ਅਸੀਂ ਪੜ੍ਹਦੇ ਹਾਂ: “ਉਹ ਦੇ ਪਿਤਾ ਨੇ ਉਹ ਨੂੰ ਘੁਰਕਿਆ ਅਰ ਉਹ ਨੂੰ ਆਖਿਆ ਏਹ ਕੀ ਸੁਫਨਾ ਹੈ ਜਿਹੜਾ ਤੈਂ ਵੇਖਿਆ? ਕੀ ਸੱਚ ਮੁੱਚ ਮੈਂ ਅਰ ਤੇਰੀ ਮਾਤਾ ਅਰ ਤੇਰੇ ਭਰਾ ਆਕੇ ਤੇਰੇ ਅੱਗੇ ਧਰਤੀ ਤੀਕ ਮੱਥਾ ਟੇਕਾਂਗੇ?” ਪਰ ਯਾਕੂਬ ਲਗਾਤਾਰ ਮਨ ਹੀ ਮਨ ਵਿਚ ਇਸ ਬਾਰੇ ਸੋਚਦਾ ਰਿਹਾ। ਕੀ ਯਾਕੂਬ ਨੂੰ ਲੱਗਾ ਕਿ ਸ਼ਾਇਦ ਯਹੋਵਾਹ ਉਸ ਦੇ ਬੇਟੇ ਨੂੰ ਇਨ੍ਹਾਂ ਸੁਪਨਿਆਂ ਦੇ ਜ਼ਰੀਏ ਕੁਝ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ?—ਉਤਪਤ 37:6, 8, 10, 11.
ਯੂਸੁਫ਼ ਕੋਈ ਪਹਿਲਾ ਤੇ ਆਖ਼ਰੀ ਸ਼ਖ਼ਸ ਨਹੀਂ ਸੀ ਜਿਸ ਨੂੰ ਯਹੋਵਾਹ ਨੇ ਭਵਿੱਖਬਾਣੀਆਂ ਦੱਸਣ ਦਾ ਕੰਮ ਦਿੱਤਾ ਸੀ। ਇਹੋ ਜਿਹੇ ਸੰਦੇਸ਼ ਲੋਕਾਂ ਨੂੰ ਬਿਲਕੁਲ ਪਸੰਦ ਨਹੀਂ ਸਨ ਅਤੇ ਸੰਦੇਸ਼ ਸੁਣਾਉਣ ਵਾਲੇ ਨੂੰ ਅਤਿਆਚਾਰ ਦਾ ਵੀ ਸਾਮ੍ਹਣਾ ਕਰਨਾ ਪੈਂਦਾ ਸੀ। ਯਿਸੂ ਸਭ ਤੋਂ ਵੱਡਾ ਨਬੀ ਸੀ ਜਿਸ ਨੇ ਅਜਿਹੇ ਸੰਦੇਸ਼ ਸੁਣਾਏ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਜੇ ਲੋਕਾਂ ਨੇ ਮੇਰੇ ਉੱਤੇ ਅਤਿਆਚਾਰ ਕੀਤੇ ਹਨ, ਤਾਂ ਉਹ ਤੁਹਾਡੇ ਉੱਤੇ ਵੀ ਅਤਿਆਚਾਰ ਕਰਨਗੇ।” (ਯੂਹੰਨਾ 15:20) ਭਾਵੇਂ ਸਾਡੀ ਉਮਰ ਜੋ ਵੀ ਹੋਵੇ, ਅਸੀਂ ਸਾਰੇ ਯੂਸੁਫ਼ ਦੀ ਨਿਹਚਾ ਅਤੇ ਉਸ ਦੀ ਦਲੇਰੀ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ।
(ਉਤਪਤ 37:23, 24) ਐਉਂ ਹੋਇਆ ਜਦ ਯੂਸੁਫ਼ ਆਪਣੇ ਭਰਾਵਾਂ ਦੇ ਕੋਲ ਆਇਆ ਤਾਂ ਉਨ੍ਹਾਂ ਨੇ ਯੂਸੁਫ਼ ਉੱਤੋਂ ਉਸ ਦਾ ਚੋਲਾ ਅਰਥਾਤ ਉਹ ਲੰਮਾਂ ਚੋਲਾ ਜਿਹੜਾ ਉਸ ਦੇ ਉੱਤੇ ਸੀ ਲਾਹ ਲਿਆ। 24 ਤਾਂ ਉਨ੍ਹਾਂ ਨੇ ਉਹ ਨੂੰ ਲੈਕੇ ਟੋਏ ਵਿੱਚ ਸੁੱਟ ਦਿੱਤਾ ਪਰ ਉਹ ਟੋਆ ਸੱਖਣਾ ਸੀ ਉਸ ਵਿੱਚ ਪਾਣੀ ਨਹੀਂ ਸੀ।
(ਉਤਪਤ 37:28) ਤਾਂ ਓਹ ਮਿਦਯਾਨੀ ਸੌਦਾਗਰ ਉਨ੍ਹਾਂ ਦੇ ਕੋਲੋਂ ਦੀ ਲੰਘੇ ਅਤੇ ਉਨ੍ਹਾਂ ਨੇ ਯੂਸੁਫ਼ ਨੂੰ ਟੋਏ ਵਿੱਚੋਂ ਖਿੱਚਕੇ ਕੱਢਿਆ ਅਤੇ ਉਨ੍ਹਾਂ ਨੇ ਯੂਸੁਫ਼ ਨੂੰ ਚਾਂਦੀ ਦੇ ਵੀਹਾਂ ਰੁਪਇਆਂ ਨੂੰ ਵੇਚ ਦਿੱਤਾ ਅਤੇ ਓਹ ਯੂਸੁਫ਼ ਨੂੰ ਮਿਸਰ ਵਿੱਚ ਲੈ ਗਏ।
ਹੀਰੇ-ਮੋਤੀਆਂ ਦੀ ਖੋਜ ਕਰੋ
(ਉਤਪਤ 36:1) ਏਸਾਓ ਅਰਥਾਤ ਅਦੋਮ ਦੀ ਕੁਲਪੱਤ੍ਰੀ ਏਹ ਹੈ।
it-1 678
ਅਦੋਮ
(ਅਦੋਮ) [ਲਾਲ], ਅਦੋਮੀ।
ਯਾਕੂਬ ਦੇ ਜੌੜੇ ਭਰਾ ਏਸਾਓ ਨੂੰ ਦੂਜਾ ਨਾਂ ਅਦੋਮ ਦਿੱਤਾ ਗਿਆ ਸੀ। (ਉਤ 36:1) ਇਹ ਨਾਂ ਉਸ ʼਤੇ ਢੁਕਵਾਂ ਸੀ ਕਿਉਂਕਿ ਉਸ ਨੇ ਲਾਲ ਦਾਲ ਬਦਲੇ ਆਪਣੇ ਜੇਠੇ ਹੋਣ ਦਾ ਹੱਕ ਵੇਚ ਦਿੱਤਾ ਸੀ। (ਉਤ 25:30-34) ਇਤਫ਼ਾਕ ਨਾਲ, ਜਨਮ ਵੇਲੇ ਏਸਾਓ ਦਾ ਰੰਗ ਲਾਲ ਸੀ (ਉਤ 25:25) ਅਤੇ ਬਾਅਦ ਵਿਚ ਉਹ ਅਤੇ ਉਸ ਦੀ ਸੰਤਾਨ ਜਿਸ ਦੇਸ਼ ਵਿਚ ਜਾ ਕੇ ਵੱਸੇ, ਉਸ ਦੇ ਵੀ ਕਈ ਹਿੱਸੇ ਲਾਲ ਸਨ।
(ਉਤਪਤ 37:29-32) ਜਾਂ ਰਊਬੇਨ ਟੋਏ ਨੂੰ ਮੁੜ ਕੇ ਆਇਆ ਤਾਂ ਵੇਖੋ ਯੂਸੁਫ਼ ਟੋਏ ਵਿੱਚ ਹੈ ਨਹੀਂ ਸੀ ਤਾਂ ਉਹ ਨੇ ਆਪਣੇ ਕੱਪੜੇ ਪਾੜੇ। 30 ਅਤੇ ਉਹ ਆਪਣੇ ਭਰਾਵਾਂ ਕੋਲ ਮੁੜ ਆਇਆ ਅਰ ਆਖਿਆ, ਉਹ ਮੁੰਡਾ ਹੈ ਨਹੀਂ। 31 ਅਤੇ ਮੈਂ ਕਿੱਥੇ ਜਾਵਾਂ? ਤਦ ਉਨ੍ਹਾਂ ਨੇ ਯੂਸੁਫ਼ ਦਾ ਚੋਲਾ ਲੈਕੇ ਅਰ ਇੱਕ ਬੱਕਰਾ ਮਾਰ ਕੇ ਉਸ ਚੋਲੇ ਨੂੰ ਲਹੂ ਵਿੱਚ ਡੋਬਿਆ। 32 ਫੇਰ ਉਸ ਲੰਮੇ ਚੋਲੇ ਨੂੰ ਚੁੱਕੇ ਆਪਣੇ ਪਿਤਾ ਕੋਲ ਲੈ ਆਏ ਅਤੇ ਉਨ੍ਹਾਂ ਨੇ ਆਖਿਆ, ਸਾਨੂੰ ਇਹ ਲੱਭਿਆ ਹੈ। ਏਸ ਨੂੰ ਸਿਆਣੋ ਭਈ ਏਹ ਤੁਹਾਡੇ ਪੁੱਤ੍ਰ ਦਾ ਚੋਲਾ ਹੈ ਕਿ ਨਹੀਂ।
it-1 561-562
ਨਿਗਰਾਨੀ
ਜਦੋਂ ਇਕ ਚਰਵਾਹਾ ਕਹਿੰਦਾ ਸੀ ਕਿ ਉਹ ਇੱਜੜ ਜਾਂ ਝੁੰਡ ਦੀ ਰਾਖੀ ਕਰੇਗਾ, ਤਾਂ ਉਹ ਕਹਿ ਰਿਹਾ ਹੁੰਦਾ ਸੀ ਕਿ ਉਹ ਕਾਨੂੰਨੀ ਤੌਰ ʼਤੇ ਉਨ੍ਹਾਂ ਜਾਨਵਰਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਲੈਂਦਾ ਸੀ। ਉਹ ਮਾਲਕ ਨੂੰ ਜ਼ਮਾਨਤ ਦੇ ਰਿਹਾ ਹੁੰਦਾ ਸੀ ਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਖਿਲਾਇਆ-ਪਿਲਾਇਆ ਜਾਵੇਗਾ ਤੇ ਇਕ ਵੀ ਜਾਨਵਰ ਚੋਰੀ ਨਹੀਂ ਹੋਵੇਗਾ। ਜੇ ਇੱਦਾਂ ਹੋਇਆ, ਤਾਂ ਉਹ ਇਸ ਦੀ ਭਰਪਾਈ ਕਰੇਗਾ। ਪਰ ਉਸ ਨੂੰ ਕਾਨੂੰਨੀ ਤੌਰ ʼਤੇ ਇਸ ਜ਼ਿੰਮੇਵਾਰੀ ਤੋਂ ਛੋਟ ਮਿਲਦੀ ਸੀ ਜਦੋਂ ਦੇਖ-ਭਾਲ ਕਰਨੀ ਇਨਸਾਨ ਦੇ ਵੱਸ ਤੋਂ ਬਾਹਰ ਹੁੰਦੀ ਸੀ, ਜਿਵੇਂ ਜੰਗਲੀ ਜਾਨਵਰਾਂ ਵੱਲੋਂ ਹਮਲੇ ਦੇ ਸਮੇਂ। ਪਰ ਨਿਗਰਾਨੀ ਕਰਨ ਦੀ ਆਪਣੀ ਜ਼ਿੰਮੇਵਾਰੀ ਵਿਚ ਛੋਟ ਪਾਉਣ ਲਈ ਉਸ ਨੂੰ ਮਾਲਕ ਨੂੰ ਸਬੂਤ ਦਿਖਾਉਣਾ ਪੈਂਦਾ ਸੀ, ਜਿਵੇਂ ਜਾਨਵਰ ਦੀ ਲਾਸ਼। ਇਸ ਤਰ੍ਹਾਂ ਦੇ ਸਬੂਤ ਦੀ ਜਾਂਚ ਕਰ ਕੇ ਮਾਲਕ ਉਸ ਨੂੰ ਬੇਗੁਨਾਹ ਕਰਾਰ ਦਿੰਦਾ ਸੀ।
ਇਹੀ ਅਸੂਲ ਹਰ ਤਰ੍ਹਾਂ ਦੀ ਜਾਇਦਾਦ ਦੀ ਨਿਗਰਾਨੀ ʼਤੇ ਲਾਗੂ ਹੁੰਦਾ ਸੀ, ਇੱਥੋਂ ਤਕ ਕਿ ਪਰਿਵਾਰਕ ਰਿਸ਼ਤਿਆਂ ʼਤੇ ਵੀ। ਮਿਸਾਲ ਲਈ, ਸਭ ਤੋਂ ਵੱਡੇ ਭਰਾ ਨੂੰ ਛੋਟੇ ਭੈਣਾਂ-ਭਰਾਵਾਂ ਦਾ ਨਿਗਰਾਨ ਮੰਨਿਆ ਜਾਂਦਾ ਸੀ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਇਕ ਵੱਡੇ ਭਰਾ ਵਜੋਂ ਰਊਬੇਨ ਨੂੰ ਯੂਸੁਫ਼ ਦੀ ਜਾਨ ਦੀ ਚਿੰਤਾ ਸੀ ਜਿਸ ਤਰ੍ਹਾਂ ਉਤਪਤ 37:18-30 ਵਿਚ ਦਰਜ ਹੈ ਜਦੋਂ ਉਸ ਦੇ ਹੋਰ ਭਰਾ ਯੂਸੁਫ਼ ਨੂੰ ਮਾਰਨ ਦੀ ਗੱਲ ਕਰ ਰਹੇ ਸਨ। ਉਸ ਨੇ ਕਿਹਾ: “ਅਸੀਂ ਏਸ ਨੂੰ ਜਾਨੋਂ ਨਾ ਮਾਰੀਏ। . . . ਖ਼ੂਨ ਨਾ ਕਰੋ . . . ਉਸ ਨੂੰ ਹੱਥ ਨਾ ਲਾਓ ਤਾਂਜੋ ਉਹ ਉਸ ਨੂੰ ਉਨ੍ਹਾਂ ਦੇ ਹੱਥੋਂ ਬਚਾ ਕੇ ਉਹ ਦੇ ਪਿਤਾ ਕੋਲ ਪੁਚਾਵੇ।” ਨਾਲੇ ਜਦੋਂ ਰਊਬੇਨ ਨੂੰ ਪਤਾ ਲੱਗਾ ਕਿ ਯੂਸੁਫ਼ ਨਹੀਂ ਸੀ, ਤਾਂ ਉਹ ਇੰਨਾ ਪਰੇਸ਼ਾਨ ਹੋ ਗਿਆ ਕਿ “ਉਹ ਨੇ ਆਪਣੇ ਕੱਪੜੇ ਪਾੜੇ” ਅਤੇ ਦੁਖੀ ਹੋ ਕਿਹਾ: “ਉਹ ਮੁੰਡਾ ਹੈ ਨਹੀਂ।” ਉਹ ਜਾਣਦਾ ਸੀ ਕਿ ਯੂਸੁਫ਼ ਦੀ ਜਾਨ ਦਾ ਹਿਸਾਬ ਉਸ ਤੋਂ ਲਿਆ ਜਾ ਸਕਦਾ ਸੀ। ਇਸ ਜ਼ਿੰਮੇਵਾਰੀ ਤੋਂ ਬਚਣ ਲਈ ਉਸ ਦੇ ਭਰਾਵਾਂ ਨੇ ਚਲਾਕੀ ਨਾਲ ਸਬੂਤ ਪੈਦਾ ਕੀਤਾ ਕਿ ਯੂਸੁਫ਼ ਨੂੰ ਜੰਗਲੀ ਜਾਨਵਰ ਨੇ ਮਾਰ ਦਿੱਤਾ ਸੀ। ਉਨ੍ਹਾਂ ਨੇ ਯੂਸੁਫ਼ ਦੇ ਕੱਪੜਿਆਂ ਨੂੰ ਪਾੜ ਕੇ ਬੱਕਰੀ ਦੇ ਲਹੂ ਨਾਲ ਡਬੋਇਆ। ਉਨ੍ਹਾਂ ਨੇ ਇਹ ਸਬੂਤ ਆਪਣੇ ਪਿਤਾ ਤੇ ਨਿਆਂਕਾਰ ਯਾਕੂਬ ਨੂੰ ਦਿਖਾਇਆ ਜਿਸ ਕਰਕੇ ਰਊਬੇਨ ਨੂੰ ਆਪਣੀ ਜ਼ਿੰਮੇਵਾਰੀ ਤੋਂ ਛੋਟ ਮਿਲੀ। ਯੂਸੁਫ਼ ਦੇ ਭਰਾਵਾਂ ਨੇ ਉਸ ਦੇ ਲਹੂ ਨਾਲ ਭਿੱਜੇ ਕੱਪੜੇ ਦਿੱਤੇ ਜਿਸ ਦੇ ਆਧਾਰ ʼਤੇ ਯਾਕੂਬ ਨੇ ਸਿੱਟਾ ਕੱਢਿਆ ਕਿ ਯੂਸੁਫ਼ ਨੂੰ ਕਿਸੇ ਜਾਨਵਰ ਨੇ ਪਾੜ ਖਾਧਾ ਸੀ।—ਉਤ 37:31-33.
ਬਾਈਬਲ ਪੜ੍ਹਾਈ
11-17 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 38-39
“ਯਹੋਵਾਹ ਨੇ ਯੂਸੁਫ਼ ਨੂੰ ਕਦੇ ਨਹੀਂ ਤਿਆਗਿਆ”
(ਉਤਪਤ 39:1) ਯੂਸੁਫ਼ ਮਿਸਰ ਵਿੱਚ ਲਿਆਂਦਾ ਗਿਆ ਅਰ ਪੋਟੀਫ਼ਰ ਮਿਸਰੀ ਨੇ ਜਿਹੜਾ ਫ਼ਿਰਊਨ ਦਾ ਖੁਸਰਾ ਤੇ ਜਲਾਦਾਂ ਦਾ ਸਰਦਾਰ ਸੀ ਉਸ ਨੂੰ ਇਸਮਾਏਲੀਆਂ ਦੇ ਹੱਥੋਂ ਜਿਹੜੇ ਉਸ ਨੂੰ ਉੱਥੇ ਲਿਆਏ ਸਨ ਮੁੱਲ ਲੈ ਲਿਆ।
“ਮੈਂ ਐੱਡੀ ਵੱਡੀ ਬੁਰਿਆਈ . . . ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ?”
“ਯੂਸੁਫ਼ ਮਿਸਰ ਵਿੱਚ ਲਿਆਂਦਾ ਗਿਆ ਅਰ ਪੋਟੀਫ਼ਰ ਮਿਸਰੀ ਨੇ ਜਿਹੜਾ ਫ਼ਿਰਊਨ ਦਾ ਖੁਸਰਾ ਤੇ ਜਲਾਦਾਂ ਦਾ ਸਰਦਾਰ ਸੀ ਉਸ ਨੂੰ ਇਸਮਾਏਲੀਆਂ ਦੇ ਹੱਥੋਂ ਜਿਹੜੇ ਉਸ ਨੂੰ ਉੱਥੇ ਲਿਆਏ ਸਨ ਮੁੱਲ ਲੈ ਲਿਆ।” (ਉਤਪਤ 39:1) ਇਨ੍ਹਾਂ ਥੋੜ੍ਹੇ ਜਿਹੇ ਸ਼ਬਦਾਂ ਰਾਹੀਂ ਅਸੀਂ ਉਸ ਨੌਜਵਾਨ ਦੀ ਸ਼ਰਮਿੰਦਗੀ ਦੀ ਕਲਪਨਾ ਕਰ ਸਕਦੇ ਹਾਂ ਜਿਸ ਨੂੰ ਫਿਰ ਤੋਂ ਵੇਚਿਆ ਗਿਆ। ਉਹ ਸਿਰਫ਼ ਮਾਮੂਲੀ ਸਾਮਾਨ ਵਰਗਾ ਸੀ! ਅਸੀਂ ਸ਼ਾਇਦ ਕਲਪਨਾ ਕਰ ਸਕੀਏ ਕਿ ਯੂਸੁਫ਼ ਬਾਜ਼ਾਰ ਦੀਆਂ ਭੀੜ-ਭੜੱਕੇ ਵਾਲੀਆਂ ਗਲੀਆਂ ਵਿਚ ਆਪਣੇ ਨਵੇਂ ਮਾਲਕ, ਮਿਸਰ ਦੇ ਮੰਤਰੀ, ਦੇ ਪਿੱਛੇ-ਪਿੱਛੇ ਜਾ ਰਿਹਾ ਸੀ। ਉਹ ਦੋਵੇਂ ਜਣੇ ਯੂਸੁਫ਼ ਦੇ ਨਵੇਂ ਘਰ ਜਾ ਰਹੇ ਸਨ।
ਘਰ! ਯੂਸੁਫ਼ ਜਿਸ ਨੂੰ ਘਰ ਕਹਿੰਦਾ ਸੀ, ਉਸ ਘਰ ਵਿਚ ਤੇ ਇਸ ਘਰ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਸੀ। ਉਸ ਦਾ ਪਰਿਵਾਰ ਤੰਬੂਆਂ ਵਿਚ ਵੱਸਦਾ ਸੀ ਜੋ ਅਕਸਰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਸਨ ਅਤੇ ਆਪਣੀਆਂ ਭੇਡਾਂ ਦੀ ਦੇਖ-ਭਾਲ ਕਰਦੇ ਸਨ। ਪਰ ਪੋਟੀਫ਼ਰ ਵਰਗੇ ਅਮੀਰ ਮਿਸਰੀ ਸ਼ਾਨਦਾਰ ਤੇ ਰੰਗ-ਰੋਗਨ ਕੀਤੇ ਘਰਾਂ ਵਿਚ ਰਹਿੰਦੇ ਸਨ। ਪੁਰਾਤੱਤਵ-ਵਿਗਿਆਨੀਆਂ ਦੀ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਪ੍ਰਾਚੀਨ ਮਿਸਰੀਆਂ ਨੂੰ ਹਰਿਆਲੀ, ਬਾਗ਼ ਵਿਚ ਲੱਗੇ ਦਰਖ਼ਤ ਤੇ ਤਲਾਬ ਵਿਚ ਪਪਾਇਰਸ, ਕਮਲ ਅਤੇ ਹੋਰ ਪਾਣੀ ਵਾਲੇ ਪੌਦੇ ਬਹੁਤ ਪਸੰਦ ਸਨ। ਕੁਝ ਘਰਾਂ ਵਿਚ ਬਾਗ਼, ਠੰਢੀ-ਠੰਢੀ ਹਵਾ ਦਾ ਮਜ਼ਾ ਲੈਣ ਲਈ ਵਿਹੜੇ, ਹਵਾ ਲਈ ਉੱਚੀਆਂ ਖਿੜਕੀਆਂ ਅਤੇ ਬਹੁਤ ਸਾਰੇ ਕਮਰੇ ਹੁੰਦੇ ਸਨ। ਇਨ੍ਹਾਂ ਵਿਚ ਖਾਣਾ ਖਾਣ ਲਈ ਵੱਡਾ ਕਮਰਾ ਅਤੇ ਨੌਕਰਾਂ ਦੇ ਰਹਿਣ ਲਈ ਕਮਰੇ ਹੁੰਦੇ ਸਨ।
(ਉਤਪਤ 39:12-14) ਤਾਂ ਉਸ ਨੇ ਉਸ ਦਾ ਕੱਪੜਾ ਫੜ ਕੇ ਆਖਿਆ, ਮੇਰੇ ਨਾਲ ਲੇਟ ਤਾਂ ਉਹ ਆਪਣਾ ਕੱਪੜਾ ਉਸ ਦੇ ਹੱਥ ਵਿੱਚ ਛੱਡ ਕੇ ਨੱਠਾ ਅਰ ਬਾਹਰ ਨਿੱਕਲਿਆ। 13 ਫੇਰ ਐਉਂ ਹੋਇਆ ਕਿ ਜਾਂ ਉਸ ਨੇ ਵੇਖਿਆ ਕਿ ਉਹ ਆਪਣਾ ਕੱਪੜਾ ਮੇਰੇ ਹੱਥ ਵਿੱਚ ਛੱਡਕੇ ਬਾਹਰ ਨੂੰ ਨੱਠ ਗਿਆ। 14 ਤਾਂ ਉਸ ਨੇ ਆਪਣੇ ਘਰ ਦੇ ਮਨੁੱਖਾਂ ਨੂੰ ਬੁਲਾਇਆ ਅਰ ਉਨ੍ਹਾਂ ਨੂੰ ਆਖਿਆ, ਵੇਖੋ ਉਹ ਇੱਕ ਇਬਰਾਨੀ ਨੂੰ ਸਾਡੇ ਕੋਲ ਲੈ ਆਇਆ ਹੈ ਜਿਹੜਾ ਸਾਨੂੰ ਠੱਠੇ ਕਰੇ। ਉਹ ਮੇਰੇ ਕੋਲ ਅੰਦਰ ਆਇਆ ਤਾਂਜੋ ਉਹ ਮੇਰੇ ਨਾਲ ਲੇਟੇ ਤਾਂ ਮੈਂ ਵੱਡੀ ਅਵਾਜ਼ ਨਾਲ ਬੋਲ ਪਈ।
(ਉਤਪਤ 39:20) ਉਪਰੰਤ ਯੂਸੁਫ਼ ਦੇ ਸਵਾਮੀ ਨੇ ਉਸ ਨੂੰ ਲੈਕੇ ਉਸ ਕੈਦ ਵਿੱਚ ਪਾ ਦਿੱਤਾ ਜਿੱਥੇ ਸ਼ਾਹੀ ਕੈਦੀ ਕੈਦ ਸਨ ਅਰ ਉਹ ਉੱਥੇ ਕੈਦ ਵਿੱਚ ਰਿਹਾ।
“ਮੈਂ ਐੱਡੀ ਵੱਡੀ ਬੁਰਿਆਈ . . . ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ?”
ਅਸੀਂ ਥੋੜ੍ਹਾ-ਬਹੁਤਾ ਹੀ ਜਾਣਦੇ ਹਾਂ ਕਿ ਉਸ ਜ਼ਮਾਨੇ ਵਿਚ ਮਿਸਰੀ ਜੇਲ੍ਹਾਂ ਕਿੱਦਾਂ ਦੀਆਂ ਹੁੰਦੀਆਂ ਸਨ। ਪੁਰਾਤੱਤਵ-ਵਿਗਿਆਨੀਆਂ ਨੂੰ ਅਜਿਹੀਆਂ ਥਾਵਾਂ ਦੇ ਖੰਡਰ ਮਿਲੇ ਹਨ, ਜਿਵੇਂ ਵੱਡੇ-ਵੱਡੇ ਕਿਲਿਆਂ ਵਿਚ ਕੈਦਖ਼ਾਨੇ ਤੇ ਭੋਰੇ। ਯੂਸੁਫ਼ ਨੇ ਬਾਅਦ ਵਿਚ ਇਸ ਥਾਂ ਨੂੰ ਇਕ ਸ਼ਬਦ ਵਿਚ ਦੱਸਿਆ ਜਿਸ ਦਾ ਮਤਲਬ ਹੈ, “ਭੋਰਾ।” ਇਸ ਤੋਂ ਪਤਾ ਲੱਗਦਾ ਹੈ ਕਿ ਇਸ ਵਿਚ ਨਾ ਤਾਂ ਕੋਈ ਰੋਸ਼ਨੀ ਹੁੰਦੀ ਸੀ ਤੇ ਨਾ ਹੀ ਇਸ ਵਿੱਚੋਂ ਨਿਕਲਣ ਦੀ ਕੋਈ ਉਮੀਦ ਹੁੰਦੀ ਸੀ। (ਉਤਪਤ 40:15) ਜ਼ਬੂਰਾਂ ਦੀ ਕਿਤਾਬ ਤੋਂ ਅਸੀਂ ਸਿੱਖਦੇ ਹਾਂ ਕਿ ਯੂਸੁਫ਼ ਨੂੰ ਹੋਰ ਤਸੀਹੇ ਦਿੱਤੇ ਗਏ: “ਉਨ੍ਹਾਂ ਨੇ ਉਹ ਦੇ ਪੈਰਾਂ ਨੂੰ ਬੇੜੀਆਂ ਨਾਲ ਦੁਖ ਦਿੱਤਾ, ਉਹ ਲੋਹੇ ਵਿੱਚ ਜਕੜਿਆ ਗਿਆ।” (ਜ਼ਬੂਰ 105:17, 18) ਕਦੀ-ਕਦਾਈਂ ਮਿਸਰੀ ਆਪਣੇ ਕੈਦੀਆਂ ਦੀਆਂ ਬਾਹਾਂ ਨੂੰ ਪਿੱਛੇ ਕਰ ਕੇ ਕੂਹਣੀਆਂ ਤੋਂ ਬੇੜੀਆਂ ਨਾਲ ਜਕੜ ਦਿੰਦੇ ਹਨ। ਕਈਆਂ ਦੀਆਂ ਧੌਣਾਂ ʼਤੇ ਲੋਹੇ ਦੀਆਂ ਜ਼ੰਜੀਰਾਂ ਪਾ ਦਿੰਦੇ ਸਨ। ਯੂਸੁਫ਼ ਨੂੰ ਕਿੰਨਾ ਹੀ ਮਾੜਾ ਸਲੂਕ ਸਹਿਣਾ ਪਿਆ ਜਦ ਕਿ ਉਸ ਨੇ ਇਸ ਦੇ ਲਾਇਕ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ ਸੀ!
ਉਸ ਨੂੰ ਇਹ ਸਭ ਕੁਝ ਥੋੜ੍ਹੇ ਸਮੇਂ ਲਈ ਹੀ ਨਹੀਂ ਸਹਿਣਾ ਪਿਆ ਸੀ। ਬਿਰਤਾਂਤ ਦੱਸਦਾ ਹੈ ਕਿ ਯੂਸੁਫ਼ “ਉੱਥੇ ਕੈਦ ਵਿੱਚ ਰਿਹਾ।” ਉਸ ਨੂੰ ਕਈ ਸਾਲ ਉਸ ਭਿਆਨਕ ਥਾਂ ਵਿਚ ਰਹਿਣਾ ਪਿਆ! ਨਾਲੇ ਯੂਸੁਫ਼ ਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਉਹ ਕਦੇ ਉੱਥੋਂ ਰਿਹਾ ਹੋਵੇਗਾ ਵੀ ਕਿ ਨਹੀਂ। ਜਿੱਦਾਂ-ਜਿੱਦਾਂ ਉਹ ਮਾੜੇ ਦਿਨ ਹਫ਼ਤਿਆਂ ਤੇ ਫਿਰ ਮਹੀਨਿਆਂ ਵਿਚ ਬਦਲਦੇ ਗਏ, ਉਹ ਨਿਰਾਸ਼ਾ ਵਿਚ ਡੁੱਬਣ ਤੋਂ ਕਿਵੇਂ ਬਚਿਆ?
ਇਸ ਬਿਰਤਾਂਤ ਤੋਂ ਸਾਨੂੰ ਇਹ ਹੌਸਲੇ ਭਰਿਆ ਜਵਾਬ ਮਿਲਦਾ ਹੈ: “ਯਹੋਵਾਹ ਯੂਸੁਫ਼ ਦੇ ਸੰਗ ਸੀ ਅਰ ਉਸ ਨੇ ਉਸ ਉੱਤੇ ਕਿਰਪਾ ਕੀਤੀ।” (ਉਤਪਤ 39:21) ਆਪਣਾ ਪਿਆਰ ਆਪਣੇ ਸੇਵਕਾਂ ਤਕ ਪਹੁੰਚਾਉਣ ਤੋਂ ਯਹੋਵਾਹ ਨੂੰ ਨਾ ਤਾਂ ਜੇਲ੍ਹ ਦੀਆਂ ਕੰਧਾਂ, ਨਾ ਬੇੜੀਆਂ ਤੇ ਨਾ ਹੀ ਰੋਸ਼ਨੀ ਤੋਂ ਬਗੈਰ ਭੋਰੇ ਰੋਕ ਸਕੇ। (ਰੋਮੀਆਂ 8:38, 39) ਅਸੀਂ ਚੰਗੀ ਤਰ੍ਹਾਂ ਕਲਪਨਾ ਕਰ ਸਕਦੇ ਹਾਂ ਕਿ ਯੂਸੁਫ਼ ਦਿਲ ਖੋਲ੍ਹ ਕੇ ਆਪਣੀ ਪੀੜ ਆਪਣੇ ਪਿਆਰੇ ਸਵਰਗੀ ਪਿਤਾ ਨੂੰ ਦੱਸਦਾ ਹੈ ਅਤੇ ਫਿਰ ਉਸ ਨੂੰ ਉਹ ਸ਼ਾਂਤੀ ਤੇ ਸਕੂਨ ਮਿਲਦਾ ਹੈ ਜੋ ਸਿਰਫ਼ “ਦਿਲਾਸਾ ਦੇਣ ਵਾਲਾ ਪਰਮੇਸ਼ੁਰ” ਹੀ ਦੇ ਸਕਦਾ ਹੈ। (2 ਕੁਰਿੰਥੀਆਂ 1:3, 4; ਫ਼ਿਲਿੱਪੀਆਂ 4:6, 7) ਯਹੋਵਾਹ ਨੇ ਯੂਸੁਫ਼ ਲਈ ਹੋਰ ਕੀ ਕੀਤਾ? ਅਸੀਂ ਪੜ੍ਹਦੇ ਹਾਂ ਕਿ ਉਸ ਨੇ ਯੂਸੁਫ਼ ਨੂੰ “ਕੈਦਖਾਨੇ ਦੇ ਦਰੋਗ਼ੇ ਦੀਆਂ ਅੱਖਾਂ ਵਿੱਚ ਦਯਾ” ਦੁਆਈ।
(ਉਤਪਤ 39:21-23) ਪਰ ਯਹੋਵਾਹ ਯੂਸੁਫ਼ ਦੇ ਸੰਗ ਸੀ ਅਰ ਉਸ ਨੇ ਉਸ ਉੱਤੇ ਕਿਰਪਾ ਕੀਤੀ ਅਰ ਉਸ ਨੇ ਕੈਦਖਾਨੇ ਦੇ ਦਰੋਗ਼ੇ ਦੀਆਂ ਅੱਖਾਂ ਵਿੱਚ ਦਯਾ ਪਾਈ। 22 ਅਰ ਦਰੋਗ਼ੇ ਨੇ ਸਾਰੇ ਕੈਦੀਆਂ ਨੂੰ ਜਿਹੜੇ ਉਸ ਕੈਦ ਵਿੱਚ ਸਨ ਯੂਸੁਫ਼ ਦੇ ਹੱਥ ਵਿੱਚ ਦੇ ਦਿੱਤਾ ਅਰ ਜਿਹੜਾ ਕੰਮ ਉੱਥੇ ਕੀਤਾ ਜਾਂਦਾ ਸੀ ਉਹੋ ਚਲਾਉਂਦਾ ਸੀ। 23 ਅਤੇ ਕੈਦਖਾਨੇ ਦਾ ਦਰੋਗ਼ਾ ਕਿਸੇ ਚੀਜ਼ ਦੀ ਜਿਹੜੀ ਉਸ ਦੇ ਹੱਥ ਵਿੱਚ ਸੀ ਸੁਰਤ ਨਹੀਂ ਲੈਂਦਾ ਸੀ ਏਸ ਲਈ ਭਈ ਯਹੋਵਾਹ ਉਹ ਦੇ ਸੰਗ ਸੀ ਅਰ ਜੋ ਕੁਝ ਉਹ ਕਰਦਾ ਸੀ ਯਹੋਵਾਹ ਉਸ ਨੂੰ ਸੁਫਲ ਬਣਾ ਦਿੰਦਾ ਸੀ।
“ਮੈਂ ਐੱਡੀ ਵੱਡੀ ਬੁਰਿਆਈ . . . ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ?”
ਇਸ ਬਿਰਤਾਂਤ ਤੋਂ ਸਾਨੂੰ ਇਹ ਹੌਸਲੇ ਭਰਿਆ ਜਵਾਬ ਮਿਲਦਾ ਹੈ: “ਯਹੋਵਾਹ ਯੂਸੁਫ਼ ਦੇ ਸੰਗ ਸੀ ਅਰ ਉਸ ਨੇ ਉਸ ਉੱਤੇ ਕਿਰਪਾ ਕੀਤੀ।” (ਉਤਪਤ 39:21) ਆਪਣਾ ਪਿਆਰ ਆਪਣੇ ਸੇਵਕਾਂ ਤਕ ਪਹੁੰਚਾਉਣ ਤੋਂ ਯਹੋਵਾਹ ਨੂੰ ਨਾ ਤਾਂ ਜੇਲ੍ਹ ਦੀਆਂ ਕੰਧਾਂ, ਨਾ ਬੇੜੀਆਂ ਤੇ ਨਾ ਹੀ ਰੋਸ਼ਨੀ ਤੋਂ ਬਗੈਰ ਭੋਰੇ ਰੋਕ ਸਕੇ। (ਰੋਮੀਆਂ 8:38, 39) ਅਸੀਂ ਚੰਗੀ ਤਰ੍ਹਾਂ ਕਲਪਨਾ ਕਰ ਸਕਦੇ ਹਾਂ ਕਿ ਯੂਸੁਫ਼ ਦਿਲ ਖੋਲ੍ਹ ਕੇ ਆਪਣੀ ਪੀੜ ਆਪਣੇ ਪਿਆਰੇ ਸਵਰਗੀ ਪਿਤਾ ਨੂੰ ਦੱਸਦਾ ਹੈ ਅਤੇ ਫਿਰ ਉਸ ਨੂੰ ਉਹ ਸ਼ਾਂਤੀ ਤੇ ਸਕੂਨ ਮਿਲਦਾ ਹੈ ਜੋ ਸਿਰਫ਼ “ਦਿਲਾਸਾ ਦੇਣ ਵਾਲਾ ਪਰਮੇਸ਼ੁਰ” ਹੀ ਦੇ ਸਕਦਾ ਹੈ। (2 ਕੁਰਿੰਥੀਆਂ 1:3, 4; ਫ਼ਿਲਿੱਪੀਆਂ 4:6, 7) ਯਹੋਵਾਹ ਨੇ ਯੂਸੁਫ਼ ਲਈ ਹੋਰ ਕੀ ਕੀਤਾ? ਅਸੀਂ ਪੜ੍ਹਦੇ ਹਾਂ ਕਿ ਉਸ ਨੇ ਯੂਸੁਫ਼ ਨੂੰ “ਕੈਦਖਾਨੇ ਦੇ ਦਰੋਗ਼ੇ ਦੀਆਂ ਅੱਖਾਂ ਵਿੱਚ ਦਯਾ” ਦੁਆਈ।
ਹੀਰੇ-ਮੋਤੀਆਂ ਦੀ ਖੋਜ ਕਰੋ
(ਉਤਪਤ 38:9, 10) ਓਨਾਨ ਨੇ ਜਾਣਿਆ ਕਿ ਏਹ ਅੰਸ ਮੇਰੀ ਅੰਸ ਨਹੀਂ ਹੋਵੇਗੀ ਉਪਰੰਤ ਐਉਂ ਹੋਇਆ ਕਿ ਜਦ ਉਹ ਆਪਣੇ ਭਰਾ ਦੀ ਤੀਵੀਂ ਕੋਲ ਗਿਆ ਤਾਂ ਆਪਣੀ ਮਣੀ ਧਰਤੀ ਉੱਤੇ ਬਰਬਾਦ ਕਰ ਦਿੱਤੀ ਸੀ ਭਈ ਕਿਤੇ ਉਹ ਆਪਣੇ ਭਰਾ ਲਈ ਅੰਸ ਨਾ ਦੇਵੇ। 10 ਤਾਂ ਯਹੋਵਾਹ ਦੀਆਂ ਅੱਖਾਂ ਵਿੱਚ ਜੋ ਓਸ ਕੀਤਾ ਸੀ ਬੁਰਾ ਲੱਗਾ ਅਤੇ ਉਸ ਨੇ ਉਹ ਨੂੰ ਵੀ ਮਾਰ ਸੁੱਟਿਆ।
it-2 555
ਓਨਾਨ
(ਓਨਾਨ) [ਮਤਲਬ “ਬੱਚੇ ਪੈਦਾ ਕਰਨ ਦੀ ਤਾਕਤ; ਜ਼ਬਰਦਸਤ ਤਾਕਤ”].
ਯਹੂਦਾਹ ਦੇ ਦੂਜੇ ਪੁੱਤਰ ਓਨਾਨ ਨੂੰ ਸ਼ੂਆ ਦੀ ਧੀ ਨੇ ਜਨਮ ਦਿੱਤਾ ਸੀ ਤੇ ਉਹ ਇਕ ਕਨਾਨੀ ਸੀ। (ਉਤ 38:2-4; 1 ਇਤਿ 2:3) ਜਦੋਂ ਉਸ ਦੇ ਵੱਡੇ ਭਰਾ ਏਰ ਨੇ ਗ਼ਲਤ ਕੰਮ ਕੀਤਾ ਤੇ ਯਹੋਵਾਹ ਨੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ, ਤਾਂ ਯਹੂਦਾਹ ਨੇ ਓਨਾਨ ਨੂੰ ਕਿਹਾ ਕਿ ਦਿਓਰ ਹੋਣ ਦਾ ਆਪਣਾ ਫ਼ਰਜ਼ ਨਿਭਾਉਂਦਿਆਂ ਆਪਣੇ ਭਰਾ ਏਰ ਦੀ ਵਿਧਵਾ ਪਤਨੀ ਤਾਮਾਰ ਨਾਲ ਵਿਆਹ ਕਰਵਾ ਲਵੇ। ਜੇ ਮੁੰਡਾ ਹੋਇਆ, ਤਾਂ ਉਹ ਓਨਾਨ ਦਾ ਨਹੀਂ, ਸਗੋਂ ਉਸ ਦੇ ਭਰਾ ਦਾ ਮੁੰਡਾ ਕਹਾਵੇਗਾ ਅਤੇ ਏਰ ਦੇ ਪੁੱਤਰ ਵਜੋਂ ਉਸ ਨੂੰ ਜੇਠੇ ਹੋਣ ਦਾ ਹੱਕ ਮਿਲੇਗਾ। ਪਰ ਜੇ ਕੋਈ ਮੁੰਡਾ ਨਾ ਹੋਇਆ, ਤਾਂ ਓਨਾਨ ਖ਼ੁਦ ਉਹ ਵਿਰਾਸਤ ਲੈ ਸਕੇਗਾ। ਜਦੋਂ ਓਨਾਨ ਨੇ ਤਾਮਾਰ ਨਾਲ ਸਰੀਰਕ ਸੰਬੰਧ ਬਣਾਏ, ਤਾਂ “ਉਸ ਨੇ ਆਪਣੀ ਮਣੀ ਧਰਤੀ ਉੱਤੇ ਬਰਬਾਦ ਕਰ ਦਿੱਤੀ।” ਓਨਾਨ ਨੇ ਹਥਰਸੀ ਨਹੀਂ ਕੀਤੀ ਸੀ, ਪਰ ਬਿਰਤਾਂਤ ਦੱਸਦਾ ਹੈ ਕਿ “ਜਦ ਉਹ ਆਪਣੇ ਭਰਾ ਦੀ ਤੀਵੀਂ ਕੋਲ ਗਿਆ,” ਤਾਂ ਉਸ ਨੇ ਆਪਣਾ ਵੀਰਜ ਧਰਤੀ ʼਤੇ ਸੁੱਟ ਦਿੱਤਾ। ਓਨਾਨ ਨੂੰ ਹਥਰਸੀ ਕਰਕੇ ਨਹੀਂ, ਸਗੋਂ ਆਪਣੇ ਪਿਤਾ ਦੀ ਅਣਆਗਿਆਕਾਰੀ ਕਰਨ, ਆਪਣੇ ਲਾਲਚ ਅਤੇ ਪਰਮੇਸ਼ੁਰ ਵੱਲੋਂ ਠਹਿਰਾਏ ਵਿਆਹ ਦੇ ਪਵਿੱਤਰ ਪ੍ਰਬੰਧ ਵਿਰੁੱਧ ਪਾਪ ਕਰਕੇ ਯਹੋਵਾਹ ਨੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਸੀ।—ਉਤ 38:6-10; 46:12; ਗਿਣ 26:19.
(ਉਤਪਤ 38:15-18) ਤਾਂ ਯਹੂਦਾਹ ਨੇ ਉਸ ਨੂੰ ਵੇਖਿਆ ਅਰ ਸਮਝਿਆ ਕਿ ਏਹ ਕੰਜਰੀ ਹੈ ਕਿਉਂਜੋ ਉਸ ਨੇ ਆਪਣਾ ਮੂੰਹ ਢਕਿਆ ਹੋਇਆ ਸੀ। 16 ਤਾਂ ਉਹ ਰਸਤੇ ਤੋਂ ਉਸ ਦੀ ਵੱਲ ਮੁੜ ਪਿਆ ਅਰ ਆਖਿਆ, ਆ ਅਰ ਮੈਨੂੰ ਆਪਣੇ ਕੋਲ ਆਉਣ ਦੇਹ ਕਿਉਂਜੋ ਉਸ ਨੇ ਨਾ ਜਾਤਾ ਕਿ ਏਹ ਮੇਰੀ ਨੂੰਹ ਹੈ ਤਾਂ ਉਸ ਆਖਿਆ, ਜੇ ਤੂੰ ਮੇਰੇ ਕੋਲ ਆਵੇਂ ਤਾਂ ਤੂੰ ਮੈਨੂੰ ਕੀ ਦੇਵੇਂਗਾ? 17 ਉਸ ਆਖਿਆ, ਮੈਂ ਇੱਜੜ ਵਿੱਚੋਂ ਬੱਕਰੀ ਦਾ ਇੱਕ ਛੇਲਾ ਘੱਲਾਂਗਾ ਪਰ ਉਸ ਆਖਿਆ ਕੀ ਤੂੰ ਕੋਈ ਚੀਜ਼ ਗਹਿਣੇ ਰੱਖ ਦੇਵੇਂਗਾ ਜਦ ਤੀਕ ਉਹ ਨਾ ਘੱਲੇਂ? 18 ਫੇਰ ਉਸ ਆਖਿਆ, ਮੈਂ ਤੇਰੇ ਕੋਲ ਕੀ ਗਹਿਣੇ ਰੱਖਾਂ? ਉਸ ਆਖਿਆ, ਤੂੰ ਆਪਣੀ ਮੋਹਰ ਅਰ ਆਪਣੀ ਰੱਸੀ ਅਰ ਆਪਣੀ ਲਾਠੀ ਜਿਹੜੀ ਤੇਰੇ ਹੱਥ ਵਿੱਚ ਹੈ ਦੇਹ। ਉਸ ਨੇ ਓਹ ਉਹ ਨੂੰ ਦੇ ਦਿੱਤੇ ਅਰ ਉਸ ਦੇ ਕੋਲ ਗਿਆ ਅਤੇ ਉਹ ਉਸ ਤੋਂ ਗਰਭਵੰਤੀ ਹੋ ਗਈ।
ਪਾਠਕਾਂ ਵੱਲੋਂ ਸਵਾਲ
ਯਹੂਦਾਹ ਨੇ ਆਪਣੇ ਪੁੱਤਰ ਸ਼ੇਲਾਹ ਦਾ ਵਿਆਹ ਤਾਮਾਰ ਨਾਲ ਕਰਾਉਣ ਦਾ ਵਾਅਦਾ ਕੀਤਾ ਸੀ। ਉਸ ਨੇ ਆਪਣਾ ਵਾਅਦਾ ਪੂਰਾ ਨਾ ਕਰ ਕੇ ਬਹੁਤ ਗ਼ਲਤ ਕੀਤਾ। ਇਸ ਤੋਂ ਇਲਾਵਾ, ਉਸ ਨੇ ਇਕ ਤੀਵੀਂ ਨਾਲ ਸਰੀਰਕ ਸੰਬੰਧ ਬਣਾਏ ਜਿਸ ਨੂੰ ਉਹ ਕੰਜਰੀ ਸਮਝਦਾ ਸੀ। ਇਹ ਪਰਮੇਸ਼ੁਰ ਦੇ ਅਸੂਲ ਦੇ ਖ਼ਿਲਾਫ਼ ਸੀ ਕਿਉਂਕਿ ਯਹੋਵਾਹ ਦੇ ਮਕਸਦ ਅਨੁਸਾਰ ਸਿਰਫ਼ ਪਤੀ-ਪਤਨੀ ਨੂੰ ਹੀ ਸਰੀਰਕ ਸੰਬੰਧ ਰੱਖਣੇ ਚਾਹੀਦੇ ਸਨ। (ਉਤਪਤ 2:24) ਪਰ ਹਕੀਕਤ ਤਾਂ ਇਹ ਹੈ ਕਿ ਯਹੂਦਾਹ ਨੇ ਕਿਸੇ ਕੰਜਰੀ ਨਾਲ ਸਹਿਵਾਸ ਨਹੀਂ ਕੀਤਾ, ਸਗੋਂ ਉਸ ਨੇ ਅਣਜਾਣੇ ਵਿਚ ਆਪਣੇ ਪੁੱਤਰ ਸ਼ੇਲਾਹ ਦੀ ਥਾਂ ਲੈ ਕੇ ਤਾਮਾਰ ਉੱਤੇ ਚਾਦਰ ਪਾਈ ਸੀ। ਇਸ ਤਰ੍ਹਾਂ, ਤਾਮਾਰ ਦੇ ਜੋ ਪੁੱਤਰ ਜੰਮਿਆ, ਉਹ ਯਹੂਦਾਹ ਦਾ ਕਾਨੂੰਨੀ ਵਾਰਸ ਬਣਿਆ।
ਤਾਮਾਰ ਨੇ ਵੀ ਕੋਈ ਅਨੈਤਿਕ ਕੰਮ ਨਹੀਂ ਕੀਤਾ ਸੀ। ਉਸ ਦੇ ਜੌੜੇ ਪੁੱਤਰਾਂ ਨੂੰ ਵਿਭਚਾਰ ਦੇ ਪੁੱਤਰ ਨਹੀਂ ਕਿਹਾ ਗਿਆ। ਸਾਲਾਂ ਬਾਅਦ ਜਦੋਂ ਬੈਤਲਹਮ ਦੇ ਰਹਿਣ ਵਾਲੇ ਬੋਅਜ਼ ਨਾਂ ਦੇ ਆਦਮੀ ਨੇ ਮੋਆਬਣ ਰੂਥ ਉੱਤੇ ਚਾਦਰ ਪਾਈ, ਤਾਂ ਉਦੋਂ ਬੈਤਲਹਮ ਦੇ ਬਜ਼ੁਰਗਾਂ ਨੇ ਤਾਮਾਰ ਦੇ ਪੁੱਤਰ ਫਾਰਸ ਦੀ ਸਿਫ਼ਤ ਕਰਦੇ ਹੋਏ ਬੋਅਜ਼ ਨੂੰ ਕਿਹਾ ਸੀ: “ਤੇਰਾ ਟੱਬਰ ਜੋ ਯਹੋਵਾਹ ਤੈਨੂੰ ਇਸ ਛੋਕਰੀ ਕੋਲੋਂ ਦੇਵੇਗਾ ਫਾਰਸ ਦੇ ਟੱਬਰ ਵਰਗਾ ਹੋਵੇ ਜਿਹ ਨੂੰ ਤਾਮਾਰ ਯਹੂਦਾਹ ਦੇ ਲਈ ਜਣੀ।” (ਰੂਥ 4:12) ਬਾਅਦ ਵਿਚ, ਫਾਰਸ ਦਾ ਨਾਂ ਯਿਸੂ ਮਸੀਹ ਦੇ ਵੱਡ-ਵਡੇਰਿਆਂ ਦੀ ਸੂਚੀ ਵਿਚ ਵੀ ਸ਼ਾਮਲ ਕੀਤਾ ਗਿਆ ਸੀ।—ਮੱਤੀ 1:1-3; ਲੂਕਾ 3:23-33.
ਬਾਈਬਲ ਪੜ੍ਹਾਈ
18-24 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 40-41
“ਯਹੋਵਾਹ ਨੇ ਯੂਸੁਫ਼ ਨੂੰ ਬਚਾਇਆ”
(ਉਤਪਤ 41:9-13) ਤਾਂ ਸਾਕੀਆਂ ਦੇ ਸਰਦਾਰ ਨੇ ਫ਼ਿਰਊਨ ਨਾਲ ਏਹ ਗੱਲ ਕੀਤੀ ਕਿ ਅੱਜ ਮੈਂ ਆਪਣੇ ਪਾਪ ਨੂੰ ਚੇਤੇ ਕਰਦਾ ਹਾਂ। 10 ਫਿਰਊਨ ਆਪਣੇ ਦਾਸਾਂ ਉੱਤੇ ਗੁੱਸੇ ਹੋਇਆ ਅਤੇ ਮੈਨੂੰ ਅਰ ਸਰਦਾਰ ਰਸੋਈਏ ਨੂੰ ਜਲਾਦਾਂ ਦੇ ਸਰਦਾਰ ਦੇ ਘਰ ਵਿੱਚ ਕੈਦ ਕੀਤਾ—ਮੈਨੂੰ ਅਰ ਸਰਦਾਰ ਰਸੋਈਏ ਨੂੰ ਵੀ। 11 ਤਾਂ ਅਸਾਂ ਦੋਹਾਂ ਨੇ, ਮੈਂ ਅਰ ਉਹ ਨੇ ਇੱਕੋ ਰਾਤ ਸੁਫਨੇ ਵੇਖੇ। ਹਰ ਇੱਕ ਨੇ ਆਪੋ ਆਪਣੇ ਸੁਫਨੇ ਦੇ ਅਰਥ ਅਨੁਸਾਰ ਵੇਖਿਆ। 12 ਜਲਾਦਾਂ ਦੇ ਸਰਦਾਰ ਦਾ ਗੁਲਾਮ ਇੱਕ ਇਬਰਾਨੀ ਜੁਆਣ ਉੱਥੇ ਸਾਡੇ ਨਾਲ ਸੀ ਅਤੇ ਅਸਾਂ ਉਸ ਨੂੰ ਦੱਸਿਆ ਤਾਂ ਉਸ ਨੇ ਸਾਡੇ ਸੁਫਨਿਆਂ ਦਾ ਅਰਥ ਇੱਕ ਇੱਕ ਦੇ ਸੁਫਨੇ ਦੇ ਅਰਥ ਅਨੁਸਾਰ ਦੱਸਿਆ। 13 ਤਾਂ ਐਉਂ ਹੋਇਆ ਕਿ ਜਿਵੇਂ ਉਸ ਨੇ ਸਾਨੂੰ ਉਸ ਦਾ ਅਰਥ ਦੱਸਿਆ ਤਿਵੇਂ ਹੀ ਹੋਇਆ। ਉਹ ਨੇ ਮੈਨੂੰ ਤਾਂ ਮੇਰੇ ਹੁੱਦੇ ਉੱਤੇ ਬਿਠਾਇਆ ਪਰ ਉਸ ਨੂੰ ਫਾਂਸੀ ਦਿੱਤੀ।
“ਕੀ ਅਰਥ ਕਰਨਾ ਪਰਮੇਸ਼ੁਰ ਦਾ ਕੰਮ ਨਹੀਂ ਹੈ?”
ਚਾਹੇ ਸਾਕੀ ਯੂਸੁਫ਼ ਨੂੰ ਭੁੱਲ ਗਿਆ ਸੀ, ਪਰ ਯਹੋਵਾਹ ਉਸ ਨੂੰ ਕਦੇ ਨਹੀਂ ਭੁੱਲਿਆ ਸੀ। ਇਕ ਰਾਤ ਉਸ ਨੇ ਫ਼ਿਰਊਨ ਨੂੰ ਨਾ ਭੁੱਲਣ ਵਾਲੇ ਸੁਪਨੇ ਦਿਖਾਏ। ਪਹਿਲੇ ਸੁਪਨੇ ਵਿਚ ਉਸ ਨੇ ਨੀਲ ਦਰਿਆ ਵਿੱਚੋਂ ਸੋਹਣੀਆਂ ਅਤੇ ਮੋਟੀਆਂ ਗਾਂਵਾਂ ਨਿਕਲਦੀਆਂ ਦੇਖੀਆਂ ਅਤੇ ਉਨ੍ਹਾਂ ਦੇ ਪਿੱਛੇ ਸੱਤ ਭੈੜੀਆਂ ਤੇ ਕਮਜ਼ੋਰ ਗਾਂਵਾਂ ਨਿਕਲਦੀਆਂ ਦੇਖੀਆਂ। ਕਮਜ਼ੋਰ ਗਾਂਵਾਂ ਨੇ ਮੋਟੀਆਂ ਨੂੰ ਖਾ ਲਿਆ। ਬਾਅਦ ਵਿਚ, ਫ਼ਿਰਊਨ ਨੇ ਸੁਪਨਾ ਦੇਖਿਆ ਕਿ ਇਕ ਨਾੜ ਵਿੱਚੋਂ ਸੱਤ ਸਿੱਟੇ ਨਿਕਲੇ ਜੋ ਵਧੀਆ ਦਾਣਿਆਂ ਨਾਲ ਭਰੇ ਹੋਏ ਸਨ। ਪਰ ਫਿਰ ਹੋਰ ਸੱਤ ਸਿੱਟੇ ਨਿਕਲੇ ਜੋ ਪਤਲੇ ਅਤੇ ਗਰਮ ਹਵਾ ਨਾਲ ਝੁਲ਼ਸੇ ਹੋਏ ਸਨ। ਉਨ੍ਹਾਂ ਨੇ ਵਧੀਆ ਦਾਣਿਆਂ ਨਾਲ ਭਰੇ ਹੋਏ ਸਿੱਟਿਆਂ ਨੂੰ ਖਾ ਲਿਆ। ਸਵੇਰ ਨੂੰ ਜਦੋਂ ਫ਼ਿਰਊਨ ਉੱਠਿਆ, ਤਾਂ ਸੁਪਨਿਆਂ ਕਰਕੇ ਉਸ ਦਾ ਮਨ ਪਰੇਸ਼ਾਨ ਸੀ। ਇਸ ਲਈ ਉਸ ਨੇ ਸੁਪਨਿਆਂ ਦਾ ਮਤਲਬ ਪੁੱਛਣ ਲਈ ਮਿਸਰ ਦੇ ਸਾਰੇ ਬੁੱਧੀਮਾਨ ਆਦਮੀਆਂ ਅਤੇ ਜਾਦੂਗਰੀ ਕਰਨ ਵਾਲੇ ਪੁਜਾਰੀਆਂ ਨੂੰ ਸੱਦਿਆ। ਪਰ ਉਹ ਸੁਪਨਿਆਂ ਦਾ ਅਰਥ ਨਾ ਦੱਸ ਸਕੇ। (ਉਤਪਤ 41:1-8) ਹੋ ਸਕਦਾ ਹੈ ਕਿ ਉਹ ਸੁਣ ਕੇ ਗੁੰਮ-ਸੁੰਮ ਹੋ ਗਏ ਸਨ ਜਾਂ ਉਨ੍ਹਾਂ ਦੇ ਵੱਖੋ-ਵੱਖਰੇ ਵਿਚਾਰ ਸਨ, ਅਸੀਂ ਨਹੀਂ ਜਾਣਦੇ। ਹਰ ਕੀਮਤ ʼਤੇ ਫ਼ਿਰਊਨ ਦੇ ਹੱਥ ਨਿਰਾਸ਼ਾ ਹੀ ਲੱਗੀ ਸੀ। ਪਰ ਉਹ ਆਪਣੇ ਸੁਪਨਿਆਂ ਦੇ ਮਤਲਬ ਜਾਣਨ ਲਈ ਬਹੁਤ ਜ਼ਿਆਦਾ ਬੇਚੈਨ ਸੀ।
ਅਖ਼ੀਰ, ਸਾਕੀ ਨੂੰ ਯੂਸੁਫ਼ ਦਾ ਚੇਤਾ ਆਇਆ! ਉਸ ਦੀ ਜ਼ਮੀਰ ਨੇ ਉਸ ਨੂੰ ਕੋਸਿਆ ਅਤੇ ਉਸ ਨੇ ਫ਼ਿਰਊਨ ਨੂੰ ਜੇਲ੍ਹ ਵਿਚ ਕੈਦ ਉਸ ਨੌਜਵਾਨ ਬਾਰੇ ਦੱਸਿਆ ਜਿਸ ਨੇ ਦੋ ਸਾਲ ਪਹਿਲਾਂ ਉਸ ਦੇ ਅਤੇ ਰਸੋਈਏ ਦੇ ਸੁਪਨੇ ਦਾ ਸਹੀ-ਸਹੀ ਮਤਲਬ ਦੱਸਿਆ ਸੀ। ਫ਼ਿਰਊਨ ਨੇ ਉਸੇ ਵੇਲੇ ਯੂਸੁਫ਼ ਨੂੰ ਲਿਆਉਣ ਦਾ ਹੁਕਮ ਦਿੱਤਾ।—ਉਤਪਤ 41:9-13.
(ਉਤਪਤ 41:16) ਤਾਂ ਯੂਸੁਫ਼ ਨੇ ਫ਼ਿਰਊਨ ਨੂੰ ਉੱਤ੍ਰ ਦਿੱਤਾ ਕਿ ਏਹ ਮੇਰੀ ਸ਼ਕਤੀ ਨਹੀਂ। ਪਰਮੇਸ਼ੁਰ ਹੀ ਫ਼ਿਰਊਨ ਨੂੰ ਸ਼ਾਂਤੀ ਦਾ ਉੱਤ੍ਰ ਦੇਵੇਗਾ।
(ਉਤਪਤ 41:29-32) ਵੇਖੋ ਸਾਰੇ ਮਿਸਰ ਦੇਸ ਵਿੱਚ ਸੱਤ ਵਰਹੇ ਵੱਡੇ ਸੁਕਾਲ ਦੇ ਆਉਣ ਵਾਲੇ ਹਨ। 30 ਪਰ ਉਨ੍ਹਾਂ ਦੇ ਮਗਰੋਂ ਸੱਤ ਵਰਹੇ ਕਾਲ ਦੇ ਚੜ੍ਹਨਗੇ ਅਤੇ ਮਿਸਰ ਦੇਸ ਦਾ ਸਾਰਾ ਸੁਕਾਲ ਭੁੱਲ ਜਾਵੇਗਾ ਅਤੇ ਉਹ ਕਾਲ ਏਸ ਦੇਸ ਨੂੰ ਮੁਕਾ ਦੇਵੇਗਾ। 31 ਅਰ ਉਹ ਸੁਕਾਲ ਦੇਸ ਵਿੱਚ ਉਸ ਆਉਣ ਵਾਲੇ ਕਾਲ ਦੇ ਕਾਰਨ ਮਲੂਮ ਨਾ ਹੋਵੇਗਾ ਕਿਉਂਜੋ ਉਹ ਬਹੁਤ ਹੀ ਭਾਰਾ ਹੋਵੇਗਾ। 32 ਫ਼ਿਰਊਨ ਨੂੰ ਸੁਫਨਾ ਦੋਹਰੀ ਵਾਰ ਏਸ ਲਈ ਵਿਖਾਇਆ ਗਿਆ ਹੈ ਭਈ ਏਹ ਗੱਲ ਪਰਮੇਸ਼ੁਰ ਵੱਲੋਂ ਪੱਕੀ ਹੈ ਅਰ ਪਰਮੇਸ਼ੁਰ ਏਸ ਨੂੰ ਛੇਤੀ ਪੂਰਾ ਕਰੇਗਾ।
“ਕੀ ਅਰਥ ਕਰਨਾ ਪਰਮੇਸ਼ੁਰ ਦਾ ਕੰਮ ਨਹੀਂ ਹੈ?”
ਯਹੋਵਾਹ ਨਿਮਰ ਅਤੇ ਵਫ਼ਾਦਾਰ ਲੋਕਾਂ ਨੂੰ ਪਿਆਰ ਕਰਦਾ ਹੈ। ਇਸ ਲਈ ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਉਸ ਨੇ ਯੂਸੁਫ਼ ਨੂੰ ਉਹ ਜਵਾਬ ਦੱਸੇ ਜੋ ਬੁੱਧੀਮਾਨ ਆਦਮੀ ਤੇ ਪੁਜਾਰੀ ਨਹੀਂ ਦੇ ਸਕੇ ਸਨ। ਯੂਸੁਫ਼ ਨੇ ਸਮਝਾਇਆ ਕਿ ਫ਼ਿਰਊਨ ਦੇ ਦੋਵੇਂ ਸੁਪਨਿਆਂ ਦਾ ਇੱਕੋ ਮਤਲਬ ਸੀ। ਆਪਣੇ ਸੰਦੇਸ਼ ਨੂੰ ਦੁਹਰਾ ਕੇ ਯਹੋਵਾਹ ਕਹਿ ਰਿਹਾ ਸੀ ਕਿ “ਏਹ ਗੱਲ . . . ਪੱਕੀ ਹੈ” ਯਾਨੀ ਇੱਦਾਂ ਜ਼ਰੂਰ ਹੋਵੇਗਾ। ਮੋਟੀਆਂ ਗਾਂਵਾਂ ਅਤੇ ਵਧੀਆ ਦਾਣਿਆਂ ਨਾਲ ਭਰੇ ਹੋਏ ਸਿੱਟਿਆਂ ਦਾ ਮਤਲਬ ਸੀ ਕਿ ਮਿਸਰ ਵਿਚ ਸੱਤ ਸਾਲ ਭਰਪੂਰ ਫ਼ਸਲ ਹੋਣੀ ਸੀ ਅਤੇ ਇਸ ਤੋਂ ਬਾਅਦ ਕਾਲ਼ ਦੇ ਸੱਤ ਸਾਲ ਸ਼ੁਰੂ ਹੋ ਜਾਣੇ ਸਨ ਜਿਨ੍ਹਾਂ ਨੂੰ ਸੱਤ ਕਮਜ਼ੋਰ ਗਾਂਵਾਂ ਅਤੇ ਪਤਲੇ ਸਿੱਟਿਆਂ ਨਾਲ ਦਰਸਾਇਆ ਗਿਆ ਸੀ। ਇਸ ਕਾਲ਼ ਨੇ ਪੂਰੇ ਦੇਸ਼ ਨੂੰ ਤਬਾਹ ਕਰ ਦੇਣਾ ਸੀ।—ਉਤਪਤ 41:25-32.
(ਉਤਪਤ 41:38-40) ਸੋ ਫ਼ਿਰਊਨ ਨੇ ਆਪਣੇ ਟਹਿਲੂਆਂ ਨੂੰ ਆਖਿਆ, ਭਲਾ, ਸਾਨੂੰ ਏਸ ਮਨੁੱਖ ਵਰਗਾ ਜਿਸ ਵਿੱਚ ਪਰਮੇਸ਼ੁਰ ਦਾ ਆਤਮਾ ਹੈ ਕੋਈ ਹੋਰ ਲੱਭੂਗਾ? 39 ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, ਏਸ ਲਈ ਜੋ ਏਹ ਸਭ ਕੁਝ ਪਰਮੇਸ਼ੁਰ ਨੇ ਤੈਨੂੰ ਦੱਸਿਆ ਸੋ ਤੇਰੇ ਜਿਹਾ ਸਿਆਣਾ ਅਰ ਬੁੱਧੀਮਾਨ ਕੋਈ ਨਹੀਂ। 40 ਤੂੰ ਮੇਰੇ ਘਰ ਉੱਤੇ ਹੋਵੇਂਗਾ ਅਰ ਮੇਰੀ ਸਾਰੀ ਰਈਅਤ ਤੇਰੇ ਹੁਕਮ ਦੇ ਅਨੁਸਾਰ ਚਲੇਗੀ। ਕੇਵਲ ਰਾਜ ਗੱਦੀ ਵਿੱਚ ਮੈਂ ਤੈਥੋਂ ਵੱਡਾ ਹੋਵਾਂਗਾ।
“ਕੀ ਅਰਥ ਕਰਨਾ ਪਰਮੇਸ਼ੁਰ ਦਾ ਕੰਮ ਨਹੀਂ ਹੈ?”
ਫ਼ਿਰਊਨ ਆਪਣੀ ਜ਼ਬਾਨ ਦਾ ਪੱਕਾ ਸੀ। ਯੂਸੁਫ਼ ਨੂੰ ਜਲਦੀ ਹੀ ਮਲਮਲ ਦੇ ਕੱਪੜੇ ਪਹਿਨਾਏ ਗਏ। ਫ਼ਿਰਊਨ ਨੇ ਉਸ ਨੂੰ ਸੋਨੇ ਦਾ ਇਕ ਹਾਰ, ਮੁਹਰ ਵਾਲੀ ਅੰਗੂਠੀ ਅਤੇ ਇਕ ਸ਼ਾਹੀ ਰਥ ਦਿੱਤਾ। ਨਾਲੇ ਉਸ ਨੂੰ ਪੂਰੇ ਦੇਸ਼ ਵਿਚ ਸਫ਼ਰ ਕਰਨ ਅਤੇ ਆਪਣੀ ਯੋਜਨਾ ਮੁਤਾਬਕ ਕੰਮ ਕਰਨ ਦਾ ਪੂਰਾ ਅਧਿਕਾਰ ਦਿੱਤਾ। (ਉਤਪਤ 41:42-44) ਫਿਰ ਇਕ ਦਿਨ ਵਿਚ ਹੀ ਯੂਸੁਫ਼ ਜੇਲ੍ਹ ਤੋਂ ਮਹਿਲ ਵਿਚ ਆ ਗਿਆ। ਉਸ ਸਵੇਰ ਉਹ ਇਕ ਕੈਦੀ ਵਜੋਂ ਉੱਠਿਆ, ਪਰ ਰਾਤ ਨੂੰ ਫ਼ਿਰਊਨ ਤੋਂ ਦੂਜੇ ਦਰਜੇ ਦੇ ਰਾਜੇ ਵਜੋਂ ਸੁੱਤਾ ਸੀ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਯੂਸੁਫ਼ ਦੀ ਯਹੋਵਾਹ ਪਰਮੇਸ਼ੁਰ ʼਤੇ ਨਿਹਚਾ ਰੱਖਣੀ ਸਹੀ ਸੀ! ਯਹੋਵਾਹ ਨੇ ਦੇਖਿਆ ਸੀ ਕਿ ਉਸ ਦੇ ਸੇਵਕ ਨੂੰ ਕਿੰਨੇ ਸਾਲਾਂ ਤਕ ਅਨਿਆਂ ਝੱਲਣਾ ਪਿਆ ਸੀ। ਉਸ ਨੇ ਸਾਰੇ ਮਾਮਲਿਆਂ ਨੂੰ ਸਹੀ ਸਮੇਂ ʼਤੇ ਅਤੇ ਸਹੀ ਤਰੀਕੇ ਨਾਲ ਸਾਮ੍ਹਣੇ ਲਿਆਂਦਾ। ਯਹੋਵਾਹ ਸਿਰਫ਼ ਯੂਸੁਫ਼ ਨਾਲ ਹੋਏ ਮਾੜੇ ਸਲੂਕ ਦੀ ਭਰਪਾਈ ਹੀ ਨਹੀਂ ਕਰਨੀ ਚਾਹੁੰਦਾ ਸੀ, ਸਗੋਂ ਉਹ ਭਵਿੱਖ ਵਿਚ ਬਣਨ ਵਾਲੀ ਇਜ਼ਰਾਈਲ ਕੌਮ ਨੂੰ ਵੀ ਬਚਾਉਣਾ ਚਾਹੁੰਦਾ ਸੀ। ਇਸ ਲੜੀ ਦੇ ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਉਸ ਨੇ ਇਹ ਕਿਵੇਂ ਕੀਤਾ।
ਹੀਰੇ-ਮੋਤੀਆਂ ਦੀ ਖੋਜ ਕਰੋ
(ਉਤਪਤ 41:14) ਤਾਂ ਫ਼ਿਰਊਨ ਨੇ ਯੂਸੁਫ਼ ਨੂੰ ਸੱਦ ਘੱਲਿਆ ਅਤੇ ਉਨ੍ਹਾਂ ਛੇਤੀ ਨਾਲ ਯੂਸੁਫ਼ ਨੂੰ ਭੋਰੇ ਵਿੱਚੋਂ ਕੱਢਿਆ ਅਤੇ ਉਹ ਹਜਾਮਤ ਕਰ ਕੇ ਤੇ ਬਸਤ੍ਰ ਬਦਲ ਕੇ ਫ਼ਿਰਊਨ ਦੇ ਕੋਲ ਅੰਦਰ ਆਇਆ।
ਕੀ ਤੁਸੀਂ ਜਾਣਦੇ ਹੋ?
ਫ਼ਿਰਊਨ ਸਾਮ੍ਹਣੇ ਪੇਸ਼ ਹੋਣ ਤੋਂ ਪਹਿਲਾਂ ਯੂਸੁਫ਼ ਨੇ ਹਜਾਮਤ ਕਿਉਂ ਕੀਤੀ ਸੀ?
ਉਤਪਤ ਦੇ ਬਿਰਤਾਂਤ ਅਨੁਸਾਰ ਫ਼ਿਰਊਨ ਨੇ ਕਿਹਾ ਕਿ ਯੂਸੁਫ਼ ਨਾਂ ਦੇ ਇਬਰਾਨੀ ਕੈਦੀ ਨੂੰ ਛੇਤੀ ਹੀ ਉਸ ਅੱਗੇ ਪੇਸ਼ ਕੀਤਾ ਜਾਵੇ ਤਾਂਕਿ ਉਹ ਉਸ ਦੇ ਸੁਪਨਿਆਂ ਦਾ ਮਤਲਬ ਦੱਸ ਸਕੇ। ਇਸ ਸਮੇਂ ਤਕ ਯੂਸੁਫ਼ ਨੂੰ ਜੇਲ੍ਹ ਵਿਚ ਕਈ ਸਾਲ ਹੋ ਗਏ ਸਨ। ਭਾਵੇਂ ਕਿ ਫ਼ਿਰਊਨ ਨੇ ਉਸ ਨੂੰ ਛੇਤੀ ਬੁਲਾਇਆ ਸੀ, ਪਰ ਫਿਰ ਵੀ ਉਸ ਨੇ ਆਪਣੀ ਹਜਾਮਤ ਕੀਤੀ। (ਉਤਪਤ 39:20-23; 41:1, 14) ਲਿਖਾਰੀ ਵੱਲੋਂ ਹਜਾਮਤ ਵਾਲੀ ਦੱਸੀ ਗੱਲ ਗ਼ੈਰ-ਜ਼ਰੂਰੀ ਲੱਗ ਸਕਦੀ ਹੈ, ਪਰ ਇਸ ਤੋਂ ਪਤਾ ਲੱਗਦਾ ਹੈ ਕਿ ਉਹ ਮਿਸਰੀਆਂ ਦੀਆਂ ਰੀਤਾਂ-ਰਿਵਾਜਾਂ ਨੂੰ ਚੰਗੀ ਤਰ੍ਹਾਂ ਜਾਣੂ ਸੀ।
ਇਬਰਾਨੀਆਂ ਲੋਕਾਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਕੌਮਾਂ ਵਿਚ ਵੀ ਦਾੜ੍ਹੀ ਰੱਖਣੀ ਆਮ ਗੱਲ ਸੀ। ਇਸ ਦੇ ਉਲਟ, ਇਕ ਕੋਸ਼ ਅਨੁਸਾਰ “ਪ੍ਰਾਚੀਨ ਮਿਸਰੀ ਸਿਰਫ਼ ਅਜਿਹੀ ਪੂਰਬੀ ਕੌਮ ਸੀ ਜੋ ਦਾੜ੍ਹੀ ਨਹੀਂ ਰੱਖਦੀ ਸੀ।”
ਕੀ ਸਿਰਫ਼ ਦਾੜ੍ਹੀ ਦੀ ਹੀ ਹਜਾਮਤ ਕੀਤੀ ਜਾਂਦੀ ਸੀ? ਇਕ ਰਸਾਲਾ ਦੱਸਦਾ ਹੈ ਕਿ ਕੁਝ ਮਿਸਰੀ ਰੀਤੀ-ਰਿਵਾਜਾਂ ਅਨੁਸਾਰ ਇਕ ਆਦਮੀ ਨੂੰ ਫ਼ਿਰਊਨ ਅੱਗੇ ਪੇਸ਼ ਹੋਣ ਲਈ ਇਸ ਤਰ੍ਹਾਂ ਤਿਆਰ ਹੋਣਾ ਪੈਂਦਾ ਸੀ ਜਿਵੇਂ ਉਹ ਮੰਦਰ ਨੂੰ ਜਾਣ ਲੱਗਾ ਹੁੰਦਾ ਸੀ। ਇਸ ਲਈ ਯੂਸੁਫ਼ ਨੂੰ ਆਪਣੇ ਸਿਰ ਤੇ ਸਰੀਰ ਦੇ ਵਾਲ਼ਾਂ ਦੀ ਹਜਾਮਤ ਕਰਨੀ ਪਈ ਸੀ।
(ਉਤਪਤ 41:33) ਹੁਣ ਫਿਰਊਨ ਇੱਕ ਸਿਆਣੇ ਅਰ ਬੁੱਧੀਮਾਨ ਮਨੁੱਖ ਨੂੰ ਲੱਭੇ ਅਰ ਉਸ ਨੂੰ ਮਿਸਰ ਦੇਸ ਉੱਤੇ ਠਹਿਰਾਵੇ।
ਪਰਮੇਸ਼ੁਰ ਦੇ ਸੇਵਕਾਂ ਵਜੋਂ ਸਲੀਕੇ ਨਾਲ ਪੇਸ਼ ਆਓ
14 ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਮਾਪੇ ਤੈਅ ਕਰਦੇ ਸਨ ਕਿ ਉਨ੍ਹਾਂ ਦੇ ਬੱਚੇ ਘਰ ਵਿਚ ਹੀ ਸਲੀਕਾ ਸਿੱਖਣ। ਧਿਆਨ ਦਿਓ ਕਿ ਅਬਰਾਹਾਮ ਅਤੇ ਉਸ ਦੇ ਪੁੱਤਰ ਇਸਹਾਕ ਨੇ ਉਤਪਤ 22:7 ਵਿਚ ਇਕ-ਦੂਜੇ ਨੂੰ ਕਿਵੇਂ ਸੰਬੋਧਿਤ ਕੀਤਾ। ਯੂਸੁਫ਼ ਦੀ ਮਿਸਾਲ ਤੋਂ ਵੀ ਦੇਖਿਆ ਜਾ ਸਕਦਾ ਹੈ ਕਿ ਉਸ ਦੇ ਮਾਪਿਆਂ ਨੇ ਉਸ ਨੂੰ ਚੰਗੀ ਸਿੱਖਿਆ ਦਿੱਤੀ ਸੀ। ਜਦ ਉਹ ਕੈਦ ਵਿਚ ਸੀ, ਤਾਂ ਉਹ ਆਪਣੇ ਨਾਲ ਦੇ ਕੈਦੀਆਂ ਨਾਲ ਵੀ ਆਦਰ ਨਾਲ ਪੇਸ਼ ਆਉਂਦਾ ਸੀ। (ਉਤ. 40:8, 14) ਫ਼ਿਰਊਨ ਨੂੰ ਕਹੇ ਯੂਸੁਫ਼ ਦੇ ਸ਼ਬਦਾਂ ਤੋਂ ਜ਼ਾਹਰ ਹੈ ਕਿ ਉਸ ਨੇ ਸਿੱਖਿਆ ਸੀ ਕਿ ਉੱਚਾ ਰੁਤਬਾ ਰੱਖਣ ਵਾਲੇ ਬੰਦੇ ਨਾਲ ਕਿਵੇਂ ਗੱਲ ਕਰਨੀ ਚਾਹੀਦੀ ਹੈ।—ਉਤ. 41:16, 33, 34.
ਬਾਈਬਲ ਪੜ੍ਹਾਈ
25-31 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 42-43
“ਯੂਸੁਫ਼ ਨੇ ਆਪਣੀਆਂ ਭਾਵਨਾਵਾਂ ʼਤੇ ਕਾਬੂ ਰੱਖਿਆ”
(ਉਤਪਤ 42:5-7) ਤਾਂ ਇਸਰਾਏਲ ਦੇ ਪੁੱਤ੍ਰ ਅੰਨ ਵਿਹਾਜਣ ਲਈ ਹੋਰ ਆਉਣ ਵਾਲਿਆਂ ਦੇ ਸੰਗ ਆਏ ਕਿਉਂਕਿ ਕਨਾਨ ਦੇਸ ਵਿੱਚ ਕਾਲ ਸੀ। 6 ਯੂਸੁਫ਼ ਉਸ ਦੇਸ ਉੱਤੇ ਹਾਕਮ ਸੀ ਅਰ ਉਸ ਦੇਸ ਦੇ ਸਾਰੇ ਲੋਕਾਂ ਦੇ ਕੋਲ ਅੰਨ ਵੇਚਦਾ ਸੀ ਸੋ ਯੂਸੁਫ਼ ਦੇ ਭਰਾ ਆਏ ਅਰ ਧਰਤੀ ਵੱਲ ਮੂੰਹ ਕਰ ਕੇ ਉਸ ਦੇ ਅੱਗੇ ਝੁਕੇ। 7 ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਵੇਖਿਆ ਅਰ ਉਨ੍ਹਾਂ ਨੂੰ ਪਛਾਣ ਲਿਆ ਪਰ ਉਸ ਨੇ ਆਪਣੇ ਆਪ ਨੂੰ ਉਨ੍ਹਾਂ ਲਈ ਓਪਰਾ ਬਣਾਇਆ ਅਰ ਉਨ੍ਹਾਂ ਨੂੰ ਕਰੜਾਈ ਨਾਲ ਬੋਲਿਆ ਅਰ ਉਨ੍ਹਾਂ ਨੂੰ ਆਖਿਆ, ਤੁਸੀਂ ਕਿੱਥੋਂ ਆਏ ਹੋ? ਤਾਂ ਉਨ੍ਹਾਂ ਨੇ ਆਖਿਆ, ਕਨਾਨ ਦੇਸ ਤੋਂ ਅੰਨ ਵਿਹਾਜਣ।
“ਭਲਾ, ਮੈਂ ਪਰਮੇਸ਼ੁਰ ਦੇ ਥਾਂ ਹਾਂ?”
ਪਰ ਯੂਸੁਫ਼ ਬਾਰੇ ਕੀ? ਉਸ ਨੇ ਦੇਖਦੇ ਸਾਰ ਹੀ ਆਪਣੇ ਭਰਾਵਾਂ ਨੂੰ ਪਛਾਣ ਲਿਆ! ਇਹੀ ਨਹੀਂ, ਜਦੋਂ ਉਸ ਦੇ ਭਰਾ ਉਸ ਅੱਗੇ ਝੁਕੇ, ਤਾਂ ਉਸ ਦੀਆਂ ਪੁਰਾਣੀਆਂ ਯਾਦਾਂ ਇਕਦਮ ਤਾਜ਼ੀਆਂ ਹੋ ਗਈਆਂ। ਬਿਰਤਾਂਤ ਤੋਂ ਪਤਾ ਲੱਗਦਾ ਹੈ ਕਿ ‘ਯੂਸੁਫ਼ ਨੂੰ ਓਹ ਸੁਫਨੇ ਚੇਤੇ ਆਏ’ ਜੋ ਉਸ ਨੂੰ ਛੋਟੇ ਹੁੰਦਿਆਂ ਯਹੋਵਾਹ ਨੇ ਦਿਖਾਏ ਸਨ। ਸੁਪਨਿਆਂ ਵਿਚ ਦੱਸਿਆ ਗਿਆ ਸੀ ਕਿ ਇਕ ਸਮਾਂ ਇੱਦਾਂ ਦਾ ਆਵੇਗਾ ਜਦ ਉਸ ਦੇ ਵੱਡੇ ਭਰਾ ਉਸ ਦੇ ਸਾਮ੍ਹਣੇ ਝੁਕਣਗੇ, ਬਿਲਕੁਲ ਉਸੇ ਤਰ੍ਹਾਂ ਜਿਵੇਂ ਹੁਣ ਉਹ ਝੁਕੇ ਹੋਏ ਸਨ! (ਉਤਪਤ 37:2, 5-9; 42:7, 9) ਯੂਸੁਫ਼ ਹੁਣ ਕੀ ਕਰੇਗਾ? ਕੀ ਉਹ ਉਨ੍ਹਾਂ ਨੂੰ ਗਲੇ ਲਾਵੇਗਾ ਜਾਂ ਉਨ੍ਹਾਂ ਤੋਂ ਬਦਲਾ ਲਵੇਗਾ?
“ਭਲਾ, ਮੈਂ ਪਰਮੇਸ਼ੁਰ ਦੇ ਥਾਂ ਹਾਂ?”
ਸ਼ਾਇਦ ਤੁਸੀਂ ਇਹੋ ਜਿਹੇ ਹਾਲਾਤਾਂ ਦਾ ਕਦੇ ਸਾਮ੍ਹਣਾ ਨਾ ਕੀਤਾ ਹੋਵੇ। ਪਰ ਅੱਜ-ਕੱਲ੍ਹ ਪਰਿਵਾਰਾਂ ਵਿਚ ਲੜਾਈ-ਝਗੜੇ ਤੇ ਮਤਭੇਦ ਆਮ ਹਨ। ਜਦੋਂ ਅਸੀਂ ਅਜਿਹੇ ਹਾਲਾਤਾਂ ਦਾ ਸਾਮ੍ਹਣਾ ਕਰਦੇ ਹਾਂ, ਤਾਂ ਅਸੀਂ ਸ਼ਾਇਦ ਆਪਣੇ ਪਾਪੀ ਦਿਲ ਦੀ ਸੁਣ ਕੇ ਬਿਨਾਂ ਸੋਚੇ-ਸਮਝੇ ਉਸ ਮੁਤਾਬਕ ਕੰਮ ਕਰੀਏ। ਪਰ ਸਮਝਦਾਰੀ ਦੀ ਗੱਲ ਹੋਵੇਗੀ ਕਿ ਅਸੀਂ ਯੂਸੁਫ਼ ਦੀ ਰੀਸ ਕਰੀਏ ਅਤੇ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਯਹੋਵਾਹ ਕਿੱਦਾਂ ਚਾਹੁੰਦਾ ਹੈ ਕਿ ਅਸੀਂ ਮਸਲਿਆਂ ਨੂੰ ਸੁਲਝਾਈਏ। (ਕਹਾਉਤਾਂ 14:12) ਯਾਦ ਰੱਖੋ, ਪਰਿਵਾਰ ਦੇ ਮੈਂਬਰਾਂ ਨਾਲ ਸ਼ਾਂਤੀ ਬਣਾਈ ਰੱਖਣੀ ਜ਼ਰੂਰੀ ਹੈ, ਪਰ ਇਸ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਅਤੇ ਉਸ ਦੇ ਪੁੱਤਰ ਨਾਲ ਸ਼ਾਂਤੀ ਬਣਾਈ ਰੱਖੀਏ।—ਮੱਤੀ 10:37.
(ਉਤਪਤ 42:14-17) ਤਾਂ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਏਹ ਓਹੋ ਤਾਂ ਗੱਲ ਹੈ ਜਿਹੜੀ ਮੈਂ ਤੁਹਾਡੇ ਨਾਲ ਕੀਤੀ ਕਿ ਤੁਸੀਂ ਖੋਜੀ ਹੋ। 15 ਏਸੇ ਤੋਂ ਤੁਸੀਂ ਪਰਖੇ ਜਾਓਗੇ ਫਿਰਊਨ ਦੀ ਜਾਨ ਦੀ ਸੌਂਹ ਜਦ ਤੀਕ ਤੁਹਾਡਾ ਨਿੱਕਾ ਭਰਾ ਏਥੇ ਨਹੀਂ ਆ ਜਾਂਦਾ ਤੁਸੀਂ ਐਥੋਂ ਨਿੱਕਲ ਨਾ ਸੱਕੋਗੇ। 16 ਆਪਣੇ ਵਿੱਚੋਂ ਇੱਕ ਨੂੰ ਘੱਲੋ ਅਰ ਉਹ ਤੁਹਾਡੇ ਭਰਾ ਨੂੰ ਲੈ ਆਵੇ ਪਰ ਤੁਸੀਂ ਏਥੇ ਕੈਦੀ ਹੋਕੇ ਰਹੋ ਤਾਂਜੋ ਤੁਹਾਡੀਆਂ ਗੱਲਾਂ ਪਰਖੀਆਂ ਜਾਣ ਕਿ ਤੁਹਾਡੇ ਵਿੱਚ ਸਚਿਆਈ ਹੈ ਪਰ ਜੇ ਨਹੀਂ ਤਾਂ ਫਿਰਊਨ ਦੀ ਜਾਨ ਦੀ ਸੌਂਹ ਤੁਸੀਂ ਜਰੂਰ ਖੋਜੀ ਹੋ। 17 ਉਸ ਉਨ੍ਹਾਂ ਨੂੰ ਤਿੰਨ ਦਿਨਾਂ ਤੀਕ ਇਕੱਠੇ ਕੈਦ ਵਿੱਚ ਬੰਦ ਰੱਖਿਆ।
“ਭਲਾ, ਮੈਂ ਪਰਮੇਸ਼ੁਰ ਦੇ ਥਾਂ ਹਾਂ?”
ਯੂਸੁਫ਼ ਨੇ ਆਪਣੇ ਭਰਾਵਾਂ ਦੀ ਇਕ ਤੋਂ ਬਾਅਦ ਇਕ ਪਰੀਖਿਆ ਲੈਣੀ ਸ਼ੁਰੂ ਕੀਤੀ ਤਾਂਕਿ ਉਹ ਜਾਣ ਸਕੇ ਕਿ ਉਸ ਦੇ ਭਰਾ ਹੁਣ ਕਿਹੋ ਜਿਹੇ ਇਨਸਾਨ ਸਨ। ਉਸ ਨੇ ਅਨੁਵਾਦਕ ਰਾਹੀਂ ਉਨ੍ਹਾਂ ਨਾਲ ਸਖ਼ਤੀ ਨਾਲ ਗੱਲ ਕੀਤੀ ਅਤੇ ਉਨ੍ਹਾਂ ʼਤੇ ਜਾਸੂਸੀ ਕਰਨ ਦਾ ਦੋਸ਼ ਲਾਇਆ। ਆਪਣੀ ਸਫ਼ਾਈ ਪੇਸ਼ ਕਰਦਿਆਂ ਉਨ੍ਹਾਂ ਨੇ ਉਸ ਨੂੰ ਆਪਣੇ ਪਰਿਵਾਰ ਬਾਰੇ ਦੱਸਿਆ ਜਿਸ ਤੋਂ ਯੂਸੁਫ਼ ਨੂੰ ਪਤਾ ਲੱਗ ਗਿਆ ਕਿ ਉਸ ਦਾ ਛੋਟਾ ਭਰਾ ਅਜੇ ਜੀਉਂਦਾ ਸੀ। ਇਹ ਸੁਣ ਕੇ ਉਸ ਨੂੰ ਚਾਅ ਚੜ੍ਹ ਗਿਆ, ਪਰ ਉਸ ਨੇ ਉਨ੍ਹਾਂ ਸਾਮ੍ਹਣੇ ਜ਼ਾਹਰ ਨਹੀਂ ਹੋਣ ਦਿੱਤਾ। ਹੁਣ ਯੂਸੁਫ਼ ਨੂੰ ਪਤਾ ਲੱਗ ਗਿਆ ਕਿ ਉਸ ਨੇ ਅੱਗੇ ਕੀ ਕਰਨਾ ਸੀ। ਉਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਪਰਖੇ ਜਾਓਗੇ।” ਫਿਰ ਉਸ ਨੇ ਕਿਹਾ ਕਿ ਉਹ ਉਨ੍ਹਾਂ ਦੇ ਛੋਟੇ ਭਰਾ ਨੂੰ ਮਿਲਣਾ ਚਾਹੁੰਦਾ ਹੈ। ਇਸ ਸਮੇਂ ਦੌਰਾਨ ਉਸ ਨੇ ਉਨ੍ਹਾਂ ਨੂੰ ਘਰ ਜਾ ਕੇ ਆਪਣੇ ਛੋਟੇ ਭਰਾ ਨੂੰ ਲੈ ਕੇ ਆਉਣ ਲਈ ਕਿਹਾ, ਬਸ਼ਰਤੇ ਕਿ ਉਨ੍ਹਾਂ ਵਿੱਚੋਂ ਕੋਈ ਇਕ ਜਣਾ ਉਸ ਕੋਲ ਕੈਦੀ ਬਣ ਕੇ ਰਹੇ।—ਉਤਪਤ 42:9-20.
(ਉਤਪਤ 42:21, 22) ਤਾਂ ਉਨ੍ਹਾਂ ਭਰਾਵਾਂ ਨੇ ਇੱਕ ਦੂਜੇ ਨੂੰ ਆਖਿਆ, ਅਸੀਂ ਆਪਣੇ ਭਰਾ ਦੇ ਕਾਰਨ ਜਰੂਰ ਦੋਸੀ ਹਾਂ ਕਿਉਂਕਿ ਜਦ ਅਸਾਂ ਉਸ ਦੇ ਆਤਮਾ ਦੇ ਕਸ਼ਟ ਨੂੰ ਵੇਖਿਆ ਅਤੇ ਉਸ ਨੇ ਸਾਡੇ ਤਰਲੇ ਕੀਤੇ ਤਾਂ ਅਸਾਂ ਉਸ ਦੀ ਨਾ ਸੁਣੀ। ਏਸੇ ਕਰਕੇ ਇਹ ਬਿਪਤਾ ਸਾਡੇ ਉੱਤੇ ਆਈ ਹੈ। 22 ਤਦ ਰਊਬੇਨ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕੀ ਮੈਂ ਤੁਹਾਨੂੰ ਨਹੀਂ ਸੀ ਆਖਦਾ ਕਿ ਤੁਸੀਂ ਏਸ ਮੁੰਡੇ ਨਾਲ ਪਾਪ ਨਾ ਕਰੋ? ਪਰ ਤੁਸੀਂ ਮੇਰੀ ਨਾ ਸੁਣੀ ਅਰ ਵੇਖੋ ਹੁਣ ਉਸ ਦੇ ਲਹੂ ਦੀ ਪੁੱਛ ਹੋਈ ਹੈ।
it-2 108 ਪੈਰਾ 4
ਯੂਸੁਫ਼
ਇਹ ਸਾਰਾ ਕੁਝ ਹੋਣ ਤੋਂ ਬਾਅਦ ਯੂਸੁਫ਼ ਦੇ ਮਤਰੇਏ ਭਰਾਵਾਂ ਨੇ ਸੋਚਿਆ ਕਿ ਉਨ੍ਹਾਂ ਨੂੰ ਪਰਮੇਸ਼ੁਰ ਵੱਲੋਂ ਸਜ਼ਾ ਮਿਲ ਰਹੀ ਸੀ ਕਿਉਂਕਿ ਉਨ੍ਹਾਂ ਨੇ ਬਹੁਤ ਸਾਲ ਪਹਿਲਾਂ ਯੂਸੁਫ਼ ਨੂੰ ਵੇਚਿਆ ਸੀ। ਉਹ ਆਪਣੇ ਭਰਾ ਸਾਮ੍ਹਣੇ ਆਪਣੇ ਅਪਰਾਧ ਬਾਰੇ ਗੱਲ ਕਰ ਰਹੇ ਸਨ ਜਿਨ੍ਹਾਂ ਨੂੰ ਉਨ੍ਹਾਂ ਨੇ ਅਜੇ ਤਕ ਪਛਾਣਿਆ ਨਹੀਂ ਸੀ। ਯੂਸੁਫ਼ ਨੇ ਉਨ੍ਹਾਂ ਦੀਆਂ ਗੱਲਾਂ ਸੁਣੀਆਂ ਜਿਨ੍ਹਾਂ ਤੋਂ ਪਤਾ ਲੱਗਦਾ ਸੀ ਕਿ ਉਹ ਆਪਣੀ ਕੀਤੀ ʼਤੇ ਪਛਤਾ ਰਹੇ ਸਨ। ਯੂਸੁਫ਼ ਦਾ ਦਿਲ ਇੰਨਾ ਭਰ ਆਇਆ ਕਿ ਉਸ ਨੂੰ ਉੱਥੋਂ ਜਾਣਾ ਪਿਆ ਤੇ ਉਹ ਜਾ ਕੇ ਰੋਣ ਲੱਗ ਪਿਆ। ਵਾਪਸ ਆ ਕੇ ਉਸ ਨੇ ਸ਼ਿਮਓਨ ਨੂੰ ਬੰਨ੍ਹ ਦਿੱਤਾ ਜਦ ਤਕ ਉਹ ਆਪਣੇ ਸਭ ਤੋਂ ਛੋਟੇ ਭਰਾ ਨੂੰ ਨਹੀਂ ਲੈ ਕੇ ਆਏ।—ਉਤ 42:21-24.
ਹੀਰੇ-ਮੋਤੀਆਂ ਦੀ ਖੋਜ ਕਰੋ
(ਉਤਪਤ 42:22) ਤਦ ਰਊਬੇਨ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕੀ ਮੈਂ ਤੁਹਾਨੂੰ ਨਹੀਂ ਸੀ ਆਖਦਾ ਕਿ ਤੁਸੀਂ ਏਸ ਮੁੰਡੇ ਨਾਲ ਪਾਪ ਨਾ ਕਰੋ? ਪਰ ਤੁਸੀਂ ਮੇਰੀ ਨਾ ਸੁਣੀ ਅਰ ਵੇਖੋ ਹੁਣ ਉਸ ਦੇ ਲਹੂ ਦੀ ਪੁੱਛ ਹੋਈ ਹੈ।
(ਉਤਪਤ 42:37) ਤਦ ਰਊਬੇਨ ਨੇ ਆਪਣੇ ਪਿਤਾ ਨੂੰ ਏਹ ਆਖਿਆ, ਜੇ ਮੈਂ ਉਸ ਨੂੰ ਤੇਰੇ ਕੋਲ ਨਾ ਲਿਆਵਾਂ ਤਾਂ ਮੇਰੇ ਦੋਹਾਂ ਪੁੱਤ੍ਰਾਂ ਨੂੰ ਮਾਰ ਛੱਡੀਂ। ਉਹ ਨੂੰ ਮੇਰੇ ਹੱਥ ਵਿੱਚ ਦੇ ਦੇਹ ਅਤੇ ਮੈਂ ਉਹ ਨੂੰ ਤੇਰੇ ਕੋਲ ਮੋੜ ਲਿਆਵਾਂਗਾ।
it-2 795
ਰਊਬੇਨ
ਰਊਬੇਨ ਦੇ ਕੁਝ ਵਧੀਆ ਗੁਣ ਉਦੋਂ ਨਜ਼ਰ ਆਏ ਜਦੋਂ ਉਸ ਨੇ ਆਪਣੇ ਨੌਂ ਭਰਾਵਾਂ ਨੂੰ ਇਸ ਗੱਲ ʼਤੇ ਰਾਜ਼ੀ ਕਰ ਲਿਆ ਕਿ ਯੂਸੁਫ਼ ਨੂੰ ਮਾਰਨ ਦੀ ਬਜਾਇ ਉਸ ਨੂੰ ਸੁੱਕੇ ਟੋਏ ਵਿਚ ਸੁੱਟ ਦੇਣ। ਰਊਬੇਨ ਦਾ ਇਰਾਦਾ ਸੀ ਕਿ ਉਹ ਇਕੱਲਾ ਵਾਪਸ ਆ ਕੇ ਯੂਸੁਫ਼ ਨੂੰ ਟੋਏ ਵਿੱਚੋਂ ਕੱਢ ਲਵੇਗਾ। (ਉਤ 37:18-30) 20 ਤੋਂ ਜ਼ਿਆਦਾ ਸਾਲਾਂ ਬਾਅਦ ਜਦੋਂ ਉਹੀ ਭਰਾ ਇਹ ਗੱਲ ਕਰ ਰਹੇ ਸਨ ਕਿ ਉਨ੍ਹਾਂ ʼਤੇ ਮਿਸਰ ਦੇਸ਼ ਦੀ ਜਾਸੂਸੀ ਕਰਨ ਦਾ ਦੋਸ਼ ਇਸ ਲਈ ਲੱਗਾ ਸੀ ਕਿਉਂਕਿ ਉਨ੍ਹਾਂ ਨੇ ਆਪਣੇ ਭਰਾ ਯੂਸੁਫ਼ ਨਾਲ ਬੁਰਾ ਸਲੂਕ ਕੀਤਾ ਸੀ, ਤਾਂ ਰਊਬੇਨ ਨੇ ਉਨ੍ਹਾਂ ਨੂੰ ਯਾਦ ਕਰਾਇਆ ਕਿ ਉਸ ਨੇ ਯੂਸੁਫ਼ ਦੀ ਜ਼ਿੰਦਗੀ ਲੈਣ ਦੀ ਸਾਜ਼ਸ਼ ਵਿਚ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਸੀ। (ਉਤ 42:9-14, 21, 22) ਫਿਰ ਜਦੋਂ ਯਾਕੂਬ ਨੇ ਬਿਨਯਾਮੀਨ ਨੂੰ ਉਸ ਦੇ ਭਰਾਵਾਂ ਨਾਲ ਦੂਸਰੀ ਵਾਰ ਮਿਸਰ ਵਿਚ ਘੱਲਣ ਤੋਂ ਮਨ੍ਹਾ ਕਰ ਦਿੱਤਾ, ਤਾਂ ਉਹ ਰਊਬੇਨ ਹੀ ਸੀ ਜਿਸ ਨੇ ਆਪਣੇ ਦੋ ਪੁੱਤਰਾਂ ਨੂੰ ਜ਼ਮਾਨਤ ਵਜੋਂ ਦਿੰਦਿਆਂ ਕਿਹਾ: “ਜੇ ਮੈਂ ਉਸ [ਯਾਨੀ ਬਿਨਯਾਮੀਨ] ਨੂੰ ਤੇਰੇ ਕੋਲ ਨਾ ਲਿਆਵਾਂ ਤਾਂ ਮੇਰੇ ਦੋਹਾਂ ਪੁੱਤ੍ਰਾਂ ਨੂੰ ਮਾਰ ਛੱਡੀਂ।”—ਉਤ 42:37.
(ਉਤਪਤ 43:32) ਤਾਂ ਉਨ੍ਹਾਂ ਨੇ ਉਹ ਦੇ ਲਈ ਵੱਖਰੀ ਅਰ ਉਨ੍ਹਾਂ ਲਈ ਵੱਖਰੀ ਅਰ ਮਿਸਰੀਆਂ ਲਈ ਜਿਹੜੇ ਉਹ ਦੇ ਨਾਲ ਖਾਂਦੇ ਸਨ ਏਸ ਲਈ ਵੱਖਰੀ ਰੋਟੀ ਰੱਖੀ ਕਿ ਮਿਸਰੀ ਇਬਰਾਨੀਆਂ ਦੇ ਨਾਲ ਰੋਟੀ ਨਹੀਂ ਖਾ ਸੱਕਦੇ ਸਨ ਕਿਉਂਜੋ ਏਹ ਮਿਸਰੀਆਂ ਲਈ ਭਿੱਟ ਸੀ।
ਉਤਪਤ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ—ਦੂਜਾ ਭਾਗ
43:32—ਮਿਸਰੀ ਲੋਕ ਇਬਰਾਨੀਆਂ ਨਾਲ ਭੋਜਨ ਖਾਣ ਨੂੰ ਇੰਨਾ ਬੁਰਾ ਕਿਉਂ ਮੰਨਦੇ ਸਨ? ਇਸ ਦਾ ਕਾਰਨ ਸ਼ਾਇਦ ਧਾਰਮਿਕ ਪੱਖਪਾਤ ਜਾਂ ਨਸਲੀ ਘਮੰਡ ਸੀ। ਮਿਸਰੀਆਂ ਨੂੰ ਅਯਾਲੀਆਂ ਤੋਂ ਵੀ ਘਿਣ ਸੀ। (ਉਤਪਤ 46:34) ਕਿਉਂ? ਸ਼ਾਇਦ ਮਿਸਰੀ ਲੋਕ ਅਯਾਲੀਆਂ ਨੂੰ ਸਭ ਤੋਂ ਨੀਵੇਂ ਦਰਜੇ ਦੇ ਲੋਕ ਸਮਝਦੇ ਸਨ। ਜਾਂ ਇਹ ਵੀ ਹੋ ਸਕਦਾ ਹੈ ਕਿ ਖੇਤੀਬਾੜੀ ਕਰਨ ਲਈ ਜ਼ਮੀਨ ਦੀ ਘਾਟ ਹੋਣ ਕਰਕੇ ਉਹ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦੇ ਸਨ ਜੋ ਆਪਣੀਆਂ ਭੇਡਾਂ-ਬੱਕਰੀਆਂ ਲਈ ਚਰਾਗਾਹਾਂ ਲੱਭਦੇ ਸਨ।
ਬਾਈਬਲ ਪੜ੍ਹਾਈ