-
ਯਹੋਵਾਹ ਦੀ ਪ੍ਰੇਮ-ਭਰੀ-ਦਇਆ ਤੋਂ ਲਾਭ ਪ੍ਰਾਪਤ ਕਰਨਾਪਹਿਰਾਬੁਰਜ—2002 | ਮਈ 15
-
-
ਪਰਮੇਸ਼ੁਰ ਦੀ ਪ੍ਰੇਮ-ਭਰੀ-ਦਇਆ ਕਾਰਨ ਛੁਟਕਾਰਾ ਅਤੇ ਬਚਾਅ
11, 12. (ੳ) ਯੂਸੁਫ਼ ਨੇ ਕਿਨ੍ਹਾਂ ਪਰੀਖਿਆਵਾਂ ਦੌਰਾਨ ਯਹੋਵਾਹ ਦੀ ਪ੍ਰੇਮ-ਭਰੀ-ਦਇਆ ਅਨੁਭਵ ਕੀਤੀ ਸੀ? (ਅ) ਯੂਸੁਫ਼ ਦੇ ਸੰਬੰਧ ਵਿਚ ਪਰਮੇਸ਼ੁਰ ਦੀ ਪ੍ਰੇਮ-ਭਰੀ-ਦਇਆ ਕਿਵੇਂ ਪ੍ਰਗਟ ਕੀਤੀ ਗਈ ਸੀ?
11 ਹੁਣ ਚਲੋ ਆਪਾਂ ਉਤਪਤ ਦੇ 39ਵੇਂ ਅਧਿਆਇ ਵੱਲ ਧਿਆਨ ਦੇਈਏ। ਇਸ ਅਧਿਆਇ ਵਿਚ ਅਬਰਾਹਾਮ ਦੇ ਪੜਪੋਤੇ ਯੂਸੁਫ਼ ਬਾਰੇ ਗੱਲ ਕੀਤੀ ਗਈ ਹੈ, ਜਿਸ ਨੂੰ ਮਿਸਰ ਵਿਚ ਇਕ ਗ਼ੁਲਾਮ ਵਜੋਂ ਵੇਚਿਆ ਗਿਆ ਸੀ। ਫਿਰ ਵੀ “ਯਹੋਵਾਹ ਯੂਸੁਫ਼ ਦੇ ਅੰਗ ਸੰਗ ਸੀ।” (1, 2 ਆਇਤਾਂ) ਯੂਸੁਫ਼ ਦਾ ਮਿਸਰੀ ਮਾਲਕ ਪੋਟੀਫ਼ਰ ਵੀ ਇਸ ਨਤੀਜੇ ਤੇ ਪਹੁੰਚਿਆ ਸੀ ਕਿ ਯਹੋਵਾਹ ਯੂਸੁਫ਼ ਦੇ ਅੰਗ ਸੰਗ ਸੀ। (3 ਆਇਤ) ਪਰ ਯੂਸੁਫ਼ ਨੂੰ ਇਕ ਬਹੁਤ ਹੀ ਵੱਡੀ ਪਰੀਖਿਆ ਦਾ ਸਾਮ੍ਹਣਾ ਕਰਨਾ ਪਿਆ। ਉਸ ਉੱਤੇ ਪੋਟੀਫ਼ਰ ਦੀ ਪਤਨੀ ਨਾਲ ਛੇੜਖਾਨੀ ਕਰਨ ਦਾ ਝੂਠਾ ਇਲਜ਼ਾਮ ਲਾਇਆ ਗਿਆ ਸੀ ਅਤੇ ਉਸ ਨੂੰ ਕੈਦ ਵਿਚ ਸੁੱਟਿਆ ਗਿਆ ਸੀ। (7-20 ਆਇਤਾਂ) ਇਸ “ਭੋਰੇ ਵਿੱਚ” ‘ਉਨ੍ਹਾਂ ਨੇ ਉਹ ਦੇ ਪੈਰਾਂ ਨੂੰ ਬੇੜੀਆਂ ਨਾਲ ਦੁਖ ਦਿੱਤਾ, ਅਤੇ ਉਹ ਲੋਹੇ ਵਿੱਚ ਜਕੜਿਆ ਗਿਆ।’—ਉਤਪਤ 40:15; ਜ਼ਬੂਰ 105:18.
12 ਇਸ ਮੁਸ਼ਕਲਾਂ-ਭਰੇ ਸਮੇਂ ਦੌਰਾਨ ਕੀ ਹੋਇਆ ਸੀ? “ਯਹੋਵਾਹ ਯੂਸੁਫ਼ ਦੇ ਸੰਗ ਸੀ ਅਰ ਉਸ ਨੇ ਉਸ ਉੱਤੇ ਕਿਰਪਾ [ਪ੍ਰੇਮ-ਭਰੀ-ਦਇਆ] ਕੀਤੀ।” (21ੳ ਆਇਤ) ਪ੍ਰੇਮ-ਭਰੀ-ਦਇਆ ਦੇ ਇਕ ਖ਼ਾਸ ਪ੍ਰਗਟਾਵੇ ਕਾਰਨ ਕਈ ਗੱਲਾਂ ਸ਼ੁਰੂ ਹੋਈਆਂ ਜਿਨ੍ਹਾਂ ਕਰਕੇ ਯੂਸੁਫ਼ ਨੂੰ ਮੁਸ਼ਕਲਾਂ ਤੋਂ ਛੁਟਕਾਰਾ ਮਿਲਿਆ। ਯਹੋਵਾਹ ਨੇ ‘ਕੈਦਖਾਨੇ ਦੇ ਦਰੋਗ਼ੇ ਦੀਆਂ ਅੱਖਾਂ ਵਿੱਚ ਯੂਸੁਫ਼ ਲਈ ਦਯਾ ਪਾਈ।’ (21ਅ ਆਇਤ) ਨਤੀਜੇ ਵਜੋਂ ਦਰੋਗੇ ਨੇ ਯੂਸੁਫ਼ ਨੂੰ ਇਕ ਵੱਡੀ ਜ਼ਿੰਮੇਵਾਰੀ ਦਿੱਤੀ। (22 ਆਇਤ) ਫਿਰ ਯੂਸੁਫ਼ ਦੀ ਮੁਲਾਕਾਤ ਉਸ ਆਦਮੀ ਨਾਲ ਹੋਈ ਜਿਸ ਨੇ ਕਾਫ਼ੀ ਸਮੇਂ ਬਾਅਦ ਮਿਸਰ ਦੇ ਰਾਜੇ ਫਿਰਊਨ ਕੋਲ ਉਸ ਬਾਰੇ ਗੱਲ ਕੀਤੀ ਸੀ। (ਉਤਪਤ 40:1-4, 9-15; 41:9-14) ਇਸ ਤੋਂ ਬਾਅਦ ਫਿਰਊਨ ਨੇ ਯੂਸੁਫ਼ ਨੂੰ ਮਿਸਰ ਵਿਚ ਆਪਣੇ ਅਧੀਨ ਇਕ ਰਾਜਾ ਬਣਾਇਆ। ਅਤੇ ਜਦ ਮਿਸਰ ਵਿਚ ਕਾਲ ਪਿਆ ਤਾਂ ਯੂਸੁਫ਼ ਇਸ ਹੈਸੀਅਤ ਵਿਚ ਲੋਕਾਂ ਦੀਆਂ ਜਾਨਾਂ ਬਚਾਉਣ ਦਾ ਕੰਮ ਕਰ ਸਕਿਆ। (ਉਤਪਤ 41:37-55) ਯੂਸੁਫ਼ 17 ਸਾਲਾਂ ਦਾ ਸੀ ਜਦ ਇਹ ਮੁਸ਼ਕਲਾਂ ਸ਼ੁਰੂ ਹੋਈਆਂ ਅਤੇ ਉਸ ਨੇ 12 ਸਾਲਾਂ ਲਈ ਇਨ੍ਹਾਂ ਦਾ ਸਾਮ੍ਹਣਾ ਕੀਤਾ! (ਉਤਪਤ 37:2, 4; 41:46) ਪਰ ਇਨ੍ਹਾਂ ਦੁੱਖ-ਭਰਿਆਂ ਸਾਲਾਂ ਦੌਰਾਨ ਯਹੋਵਾਹ ਪਰਮੇਸ਼ੁਰ ਨੇ ਯੂਸੁਫ਼ ਉੱਤੇ ਪ੍ਰੇਮ-ਭਰੀ-ਦਇਆ ਕੀਤੀ। ਉਸ ਨੇ ਯੂਸੁਫ਼ ਦੀ ਰਾਖੀ ਕਰ ਕੇ ਉਸ ਨੂੰ ਬਰਬਾਦ ਨਹੀਂ ਹੋਣ ਦਿੱਤਾ ਅਤੇ ਆਪਣੇ ਮਕਸਦ ਵਿਚ ਖ਼ਾਸ ਹਿੱਸਾ ਲੈਣ ਵਾਸਤੇ ਬਚਾਇਆ।
-
-
ਯਹੋਵਾਹ ਦੀ ਪ੍ਰੇਮ-ਭਰੀ-ਦਇਆ ਤੋਂ ਲਾਭ ਪ੍ਰਾਪਤ ਕਰਨਾਪਹਿਰਾਬੁਰਜ—2002 | ਮਈ 15
-
-
16. ਬਾਈਬਲ ਵਿਚ ਅਬਰਾਹਾਮ ਅਤੇ ਯੂਸੁਫ਼ ਬਾਰੇ ਕਿਹੜੀਆਂ ਚੰਗੀਆਂ ਗੱਲਾਂ ਕਹੀਆਂ ਗਈਆਂ ਹਨ?
16 ਉਤਪਤ ਦੇ 24ਵੇਂ ਅਧਿਆਇ ਦੇ ਬਿਰਤਾਂਤ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਅਬਰਾਹਾਮ ਦਾ ਯਹੋਵਾਹ ਨਾਲ ਬਹੁਤ ਹੀ ਗੂੜ੍ਹਾ ਰਿਸ਼ਤਾ ਸੀ। ਪਹਿਲੀ ਆਇਤ ਵਿਚ ਦੱਸਿਆ ਗਿਆ ਹੈ ਕਿ “ਯਹੋਵਾਹ ਨੇ ਸਾਰੀਆਂ ਗੱਲਾਂ ਵਿੱਚ ਅਬਰਾਹਾਮ ਨੂੰ ਬਰਕਤ ਦਿੱਤੀ।” ਅਬਰਾਹਾਮ ਦੇ ਨੌਕਰ ਨੇ ਯਹੋਵਾਹ ਨੂੰ “ਮੇਰੇ ਸਵਾਮੀ ਅਬਰਾਹਾਮ ਦਾ ਪਰਮੇਸ਼ੁਰ” ਸੱਦਿਆ ਸੀ। (12, 27 ਆਇਤਾਂ) ਚੇਲੇ ਯਾਕੂਬ ਨੇ ਕਿਹਾ ਕਿ ਅਬਰਾਹਾਮ ‘ਧਰਮੀ ਠਹਿਰਾਇਆ ਗਿਆ’ ਸੀ ਅਤੇ “ਉਹ ਪਰਮੇਸ਼ੁਰ ਦਾ ਮਿੱਤਰ ਸਦਾਇਆ।” (ਯਾਕੂਬ 2:21-23) ਯੂਸੁਫ਼ ਬਾਰੇ ਵੀ ਅਸੀਂ ਇਸੇ ਤਰ੍ਹਾਂ ਕਹਿ ਸਕਦੇ ਹਾਂ। ਉਤਪਤ ਦੇ 39ਵੇਂ ਅਧਿਆਇ ਵਿਚ ਯਹੋਵਾਹ ਅਤੇ ਯੂਸੁਫ਼ ਦੇ ਨਜ਼ਦੀਕੀ ਰਿਸ਼ਤੇ ਉੱਤੇ ਜ਼ੋਰ ਦਿੱਤਾ ਗਿਆ ਹੈ। (2, 3, 21, 23 ਆਇਤਾਂ) ਇਸ ਤੋਂ ਇਲਾਵਾ ਚੇਲੇ ਇਸਤੀਫ਼ਾਨ ਨੇ ਯੂਸੁਫ਼ ਬਾਰੇ ਕਿਹਾ ਕਿ “ਪਰਮੇਸ਼ੁਰ ਉਹ ਦੇ ਨਾਲ ਸੀ।”—ਰਸੂਲਾਂ ਦੇ ਕਰਤੱਬ 7:9.
-