ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
3-9 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 13-14
“ਖੜੇ ਰਹੋ ਅਰ ਯਹੋਵਾਹ ਦੇ ਬਚਾਉ ਨੂੰ ਵੇਖੋ”
(ਕੂਚ 14:13, 14) ਤਾਂ ਮੂਸਾ ਨੇ ਪਰਜਾ ਨੂੰ ਆਖਿਆ, ਨਾ ਡਰੋ, ਖੜੇ ਰਹੋ ਅਰ ਯਹੋਵਾਹ ਦੇ ਬਚਾਉ ਨੂੰ ਵੇਖੋ ਜਿਹੜਾ ਅੱਜ ਦੇ ਦਿਨ ਤੁਹਾਡੇ ਲਈ ਕਰੇਗਾ ਕਿਉਂ ਕਿ ਜਿਹੜੇ ਮਿਸਰੀ ਤੁਸੀਂ ਅੱਜ ਵੇਖਦੇ ਹੋ ਫੇਰ ਸਦਾ ਤੀਕ ਕਦੀ ਨਾ ਵੇਖੋਗੇ। 14 ਯਹੋਵਾਹ ਤੁਹਾਡੇ ਲਈ ਜੰਗ ਕਰੇਗਾ ਪਰ ਤੁਸਾਂ ਚੁੱਪ ਹੀ ਰਹਿਣਾ।
ਮੂਸਾ—ਉਸ ਦੀ ਨਿਹਚਾ
ਮੂਸਾ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਪਰਮੇਸ਼ੁਰ ਲਾਲ ਸਮੁੰਦਰ ਦੇ ਦੋ ਹਿੱਸੇ ਕਰਨ ਵਾਲਾ ਸੀ ਤਾਂਕਿ ਇਜ਼ਰਾਈਲੀ ਸੁੱਕੀ ਜ਼ਮੀਨ ਤੋਂ ਦੀ ਲੰਘ ਕੇ ਬਚ ਸਕਣ। ਪਰ ਮੂਸਾ ਨੂੰ ਪੱਕਾ ਯਕੀਨ ਸੀ ਕਿ ਪਰਮੇਸ਼ੁਰ ਆਪਣੇ ਲੋਕਾਂ ਨੂੰ ਬਚਾਉਣ ਲਈ ਜ਼ਰੂਰ ਕੁਝ ਕਰੇਗਾ। ਅਤੇ ਉਹ ਚਾਹੁੰਦਾ ਸੀ ਕਿ ਇਜ਼ਰਾਈਲੀ ਵੀ ਉਸ ਵਾਂਗ ਪੱਕਾ ਯਕੀਨ ਕਰਨ। ਅਸੀਂ ਪੜ੍ਹਦੇ ਹਾਂ: “ਨਾ ਡਰੋ, ਖੜੇ ਰਹੋ ਅਰ ਯਹੋਵਾਹ ਦੇ ਬਚਾਉ ਨੂੰ ਵੇਖੋ ਜਿਹੜਾ ਅੱਜ ਦੇ ਦਿਨ ਤੁਹਾਡੇ ਲਈ ਕਰੇਗਾ।” (ਕੂਚ 14:13) ਕੀ ਮੂਸਾ ਇਜ਼ਰਾਈਲੀਆਂ ਦੀ ਨਿਹਚਾ ਪੱਕੀ ਕਰਨ ਵਿਚ ਕਾਮਯਾਬ ਹੋਇਆ? ਬਿਲਕੁਲ, ਕਿਉਂਕਿ ਬਾਈਬਲ ਮੂਸਾ ਅਤੇ ਸਾਰੇ ਇਜ਼ਰਾਈਲੀਆਂ ਬਾਰੇ ਕਹਿੰਦੀ ਹੈ: “ਨਿਹਚਾ ਨਾਲ ਇਜ਼ਰਾਈਲੀ ਲਾਲ ਸਮੁੰਦਰ ਵਿੱਚੋਂ ਦੀ ਇੱਦਾਂ ਲੰਘੇ ਜਿਵੇਂ ਸੁੱਕੀ ਜ਼ਮੀਨ ਉੱਤੇ ਤੁਰ ਰਹੇ ਹੋਣ।” (ਇਬਰਾਨੀਆਂ 11:29) ਨਿਹਚਾ ਰੱਖਣ ਦਾ ਨਾ ਸਿਰਫ਼ ਮੂਸਾ ਨੂੰ ਫ਼ਾਇਦਾ ਹੋਇਆ, ਸਗੋਂ ਸਾਰਿਆਂ ਨੂੰ ਫ਼ਾਇਦਾ ਹੋਇਆ ਜਿਨ੍ਹਾਂ ਨੇ ਨਿਹਚਾ ਕਰਨ ਦੀ ਅਹਿਮੀਅਤ ਨੂੰ ਜਾਣਿਆ।
(ਕੂਚ 14:21, 22) ਤਾਂ ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕੀਤਾ ਅਰ ਯਹੋਵਾਹ ਨੇ ਤੇਜ ਪੁਰੇ ਦੀ ਹਵਾ ਸਾਰੀ ਰਾਤ ਵਗਾ ਕੇ ਸਮੁੰਦਰ ਨੂੰ ਪਿੱਛੇ ਹੱਟਾ ਦਿੱਤਾ ਅਤੇ ਸਮੁੰਦਰ ਨੂੰ ਸੁਕਾ ਦਿੱਤਾ ਅਰ ਪਾਣੀ ਦੇ ਦੋ ਭਾਗ ਹੋ ਗਏ। 22 ਇਸਰਾਏਲੀ ਸਮੁੰਦਰ ਦੇ ਵਿੱਚ ਦੀ ਖੁਸ਼ਕੀ ਉੱਤੋਂ ਦੀ ਆਏ ਅਰ ਉਨ੍ਹਾਂ ਦੇ ਸੱਜੇ ਖੱਬੇ ਪਾਣੀ ਕੰਧ ਵਾਂਙੁ ਸਨ।
ਸਰਬਸ਼ਕਤੀਮਾਨ ਹੋਣ ਦੇ ਬਾਵਜੂਦ ਪਰਵਾਹ ਕਰਨ ਵਾਲਾ
13 ਕੂਚ 14:19-22 ਪੜ੍ਹੋ। ਸੋਚੋ ਕਿ ਤੁਸੀਂ ਇਜ਼ਰਾਈਲੀਆਂ ਨਾਲ ਹੋ। ਤੁਹਾਡੇ ਪਿੱਛੇ ਮਿਸਰੀ ਫ਼ੌਜਾਂ ਹਨ ਅਤੇ ਅੱਗੇ ਲਾਲ ਸਮੁੰਦਰ। ਤੁਹਾਨੂੰ ਬਚਣ ਦਾ ਕੋਈ ਰਾਹ ਨਜ਼ਰ ਨਹੀਂ ਆਉਂਦਾ। ਫਿਰ ਯਹੋਵਾਹ ਕਾਰਵਾਈ ਕਰਦਾ ਹੈ। ਬੱਦਲ ਦਾ ਥੰਮ੍ਹ ਜਿਹੜਾ ਹਮੇਸ਼ਾ ਤੁਹਾਡੇ ਅੱਗੇ-ਅੱਗੇ ਜਾਂਦਾ ਸੀ, ਤੁਹਾਡੇ ਪਿੱਛੇ ਆ ਜਾਂਦਾ ਹੈ ਯਾਨੀ ਤੁਹਾਡੇ ਅਤੇ ਮਿਸਰੀਆਂ ਦੇ ਵਿਚਕਾਰ ਆ ਕੇ ਖੜ੍ਹ ਜਾਂਦਾ ਹੈ। ਮਿਸਰੀਆਂ ਦੇ ਪਾਸੇ ਘੁੱਪ ਹਨੇਰਾ ਹੈ ਅਤੇ ਤੁਹਾਡੇ ਪਾਸੇ ਚਮਤਕਾਰੀ ਢੰਗ ਨਾਲ ਚਾਨਣ! ਫਿਰ ਤੁਸੀਂ ਦੇਖਦੇ ਹੋ ਕਿ ਮੂਸਾ ਆਪਣਾ ਹੱਥ ਸਮੁੰਦਰ ਵੱਲ ਕਰਦਾ ਹੈ ਜਿਸ ਕਰਕੇ ਪੂਰਬ ਵੱਲੋਂ ਤੇਜ਼ ਹਵਾ ਵਗਦੀ ਹੈ ਅਤੇ ਸਮੁੰਦਰ ਵਿਚ ਚੌੜਾ ਰਾਹ ਬਣ ਜਾਂਦਾ ਹੈ। ਫਿਰ ਤੁਸੀਂ, ਤੁਹਾਡਾ ਪਰਿਵਾਰ ਅਤੇ ਤੁਹਾਡੇ ਜਾਨਵਰ ਸਮੁੰਦਰ ਵਿੱਚੋਂ ਬਾਕੀ ਲੋਕਾਂ ਨਾਲ ਬਿਨਾਂ ਹਫੜਾ-ਦਫੜੀ ਕੀਤੇ ਲੰਘਦੇ ਹੋ। ਤੁਸੀਂ ਇਹ ਦੇਖ ਕੇ ਹੈਰਾਨ ਰਹਿ ਜਾਂਦੇ ਹੋ ਕਿ ਉੱਥੇ ਗਾਰਾ ਜਾਂ ਤਿਲਕਣ ਨਹੀਂ ਹੈ। ਜ਼ਮੀਨ ਪੂਰੀ ਤਰ੍ਹਾਂ ਖ਼ੁਸ਼ਕ ਤੇ ਸਖ਼ਤ ਹੈ ਜਿਸ ਕਰਕੇ ਤੁਰਨਾ ਆਸਾਨ ਹੈ। ਨਤੀਜੇ ਵਜੋਂ, ਸਭ ਤੋਂ ਹੌਲੀ-ਹੌਲੀ ਚੱਲਣ ਵਾਲੇ ਵੀ ਸੁਰੱਖਿਅਤ ਦੂਜੇ ਪਾਸੇ ਪਹੁੰਚ ਜਾਂਦੇ ਹਨ।
(ਕੂਚ 14:26-28) ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕਰ ਤਾਂ ਜੋ ਪਾਣੀ ਮਿਸਰੀਆਂ ਉੱਤੇ ਉਨ੍ਹਾਂ ਦੇ ਰਥਾਂ ਉੱਤੇ ਅਰ ਉਨ੍ਹਾਂ ਦੇ ਘੋੜ ਚੜ੍ਹਿਆਂ ਉੱਤੇ ਮੁੜ ਆਉਣ। 27 ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕੀਤਾ ਅਰ ਪੌਹ ਫਟਣ ਵੇਲੇ ਸਮੁੰਦਰ ਆਪਣੇ ਪਹਿਲੇ ਬਲ ਨਾਲ ਮੁੜਿਆ ਅਤੇ ਮਿਸਰੀ ਉਸ ਦੀ ਵੱਲੋਂ ਨੱਠੇ ਪਰ ਯਹੋਵਾਹ ਨੇ ਮਿਸਰੀਆਂ ਨੂੰ ਸਮੁੰਦਰ ਦੇ ਵਿੱਚ ਛੰਡ ਸੁੱਟਿਆ। 28 ਉਪਰੰਤ ਪਾਣੀ ਮੁੜੇ ਅਰ ਉਨ੍ਹਾਂ ਨੇ ਰਥ ਅਤੇ ਘੋੜ ਚੜ੍ਹੇ ਅਤੇ ਫ਼ਿਰਊਨ ਦੀ ਸਾਰੀ ਫੌਜ ਜਿਹੜੀ ਉਨ੍ਹਾਂ ਦੇ ਮਗਰ ਸਮੁੰਦਰ ਵਿੱਚ ਆਈ ਸੀ ਢੱਕ ਲਈ ਅਰ ਉਨ੍ਹਾਂ ਵਿੱਚੋਂ ਇੱਕ ਵੀ ਨਾ ਬਚਿਆ।
ਯਹੋਵਾਹ ਨੂੰ ਕਦੇ ਨਾ ਭੁੱਲੋ
ਭਾਵੇਂ ਮਿਸਰੀਆਂ ਦੇ ਰਥ ਟੁੱਟ-ਫੁੱਟ ਗਏ ਸਨ, ਫਿਰ ਵੀ ਉਨ੍ਹਾਂ ਨੇ ਹਾਰ ਨਹੀਂ ਮੰਨੀ। ਪਰ ਇਸਰਾਏਲੀ ਸਮੁੰਦਰ ਨੂੰ ਪਾਰ ਕਰ ਕੇ ਦੂਸਰੇ ਪਾਸੇ ਪਹੁੰਚ ਗਏ ਸਨ। ਫਿਰ ਮੂਸਾ ਨੇ ਆਪਣਾ ਹੱਥ ਲਾਲ ਸਾਗਰ ਵੱਲ ਵਧਾਇਆ। ਇੱਦਾਂ ਕਰਦਿਆਂ ਸਾਰ ਯਹੋਵਾਹ ਨੇ ਪਾਣੀ ਦੀਆਂ ਦੀਵਾਰਾਂ ਡੇਗ ਦਿੱਤੀਆਂ। ਸਾਰੇ ਦਾ ਸਾਰਾ ਪਾਣੀ ਰਾਜੇ ਅਤੇ ਉਸ ਦੇ ਫ਼ੌਜੀਆਂ ਉੱਤੇ ਆ ਡਿੱਗਿਆ। ਉਨ੍ਹਾਂ ਵਿੱਚੋਂ ਇਕ ਵੀ ਨਾ ਬਚਿਆ। ਇਸਰਾਏਲ ਆਜ਼ਾਦ ਹੋ ਗਿਆ!—ਕੂਚ 14:26-28; ਜ਼ਬੂ. 136: 13-15.
ਜਦੋਂ ਆਲੇ-ਦੁਆਲੇ ਦੀਆਂ ਕੌਮਾਂ ਨੂੰ ਇਸ ਘਟਨਾ ਦੀ ਖ਼ਬਰ ਮਿਲੀ, ਤਾਂ ਉਹ ਡਰ ਗਈਆਂ। (ਕੂਚ 15:14-16) ਚਾਲੀ ਸਾਲ ਬਾਅਦ ਯਰੀਹੋ ਸ਼ਹਿਰ ਦੀ ਰਾਹਾਬ ਨੇ ਦੋ ਇਸਰਾਏਲੀ ਬੰਦਿਆਂ ਨੂੰ ਕਿਹਾ: “ਤੁਹਾਡਾ ਭੈ ਅਸਾਂ ਲੋਕਾਂ ਉੱਤੇ ਆ ਪਿਆ ਹੈ . . . ਕਿਉਂ ਜੋ ਅਸਾਂ ਸੁਣਿਆ ਹੈ ਕਿ ਜਿਸ ਵੇਲੇ ਤੁਸੀਂ ਮਿਸਰ ਵਿੱਚੋਂ ਨਿੱਕਲੇ ਤਾਂ ਯਹੋਵਾਹ ਨੇ ਤੁਹਾਡੇ ਅੱਗੋਂ ਲਾਲ ਸਮੁੰਦਰ ਦੇ ਪਾਣੀ ਨੂੰ ਕਿਵੇਂ ਸੁਕਾ ਦਿੱਤਾ।” (ਯਹੋ. 2:9, 10) ਇਨ੍ਹਾਂ ਪਰਾਈਆਂ ਕੌਮਾਂ ਦੇ ਲੋਕਾਂ ਨੂੰ ਵੀ ਚੇਤਾ ਰਿਹਾ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਵੇਂ ਬਚਾਇਆ ਸੀ। ਤਾਂ ਫਿਰ, ਇਸਰਾਏਲ ਕੋਲ ਯਹੋਵਾਹ ਨੂੰ ਚੇਤੇ ਰੱਖਣ ਦੇ ਹੋਰ ਬਥੇਰੇ ਕਾਰਨ ਸਨ।
ਹੀਰੇ-ਮੋਤੀਆਂ ਦੀ ਖੋਜ ਕਰੋ
(ਕੂਚ 13:17) ਤਾਂ ਐਉਂ ਹੋਇਆ ਕਿ ਜਾਂ ਫਿਰਊਨ ਨੇ ਲੋਕਾਂ ਨੂੰ ਜਾਣ ਦਿੱਤਾ ਤਾਂ ਪਰਮੇਸ਼ੁਰ ਉਨ੍ਹਾਂ ਨੂੰ ਫਲਿਸਤੀਆਂ ਦੇ ਦੇਸ ਦੇ ਰਾਹ ਨਾ ਲੈ ਗਿਆ ਭਾਵੇਂ ਉਹ ਨੇੜੇ ਸੀ ਕਿਉਂ ਜੋ ਪਰਮੇਸ਼ੁਰ ਨੇ ਆਖਿਆ, ਸ਼ਾਇਤ ਲੋਕ ਜੰਗ ਨੂੰ ਵੇਖ ਕੇ ਪਛਤਾਉਣ ਅਰ ਮਿਸਰ ਨੂੰ ਮੁੜ ਜਾਣ।
it-1 1117
ਰਾਜਮਾਰਗ, ਸੜਕ
ਪੁਰਾਣੇ ਸਮਿਆਂ ਤੋਂ ਸੜਕਾਂ ਅਤੇ ਕਈ ਕਾਰੋਬਾਰ ਕਰਨ ਦੇ ਰਸਤੇ ਫਲਿਸਤ ਦੇ ਇਲਾਕੇ ਵਿਚਲੇ ਸ਼ਹਿਰਾਂ ਅਤੇ ਰਾਜਾਂ ਨੂੰ ਜੋੜਦੇ ਸਨ। (ਗਿਣ 20:17-19; 21:21, 22; 22:5, 21-23; ਯਹੋ 2:22; ਨਿਆ 21:19; 1 ਸਮੂ 6:9, 12; 13:17, 18) ਮਿਸਰ ਤੋਂ ਫਲਿਸਤ ਦੇ ਗਾਜ਼ਾ ਤੇ ਅਸ਼ਕਲੋਨ ਸ਼ਹਿਰਾਂ ਨੂੰ ਜਾਂਦੇ ਰਸਤੇ ਨੂੰ ਕਾਫ਼ੀ ਮਸ਼ਹੂਰ ਮੰਨਿਆ ਜਾਂਦਾ ਸੀ ਅਤੇ ਫਿਰ ਇਹ ਰਸਤਾ ਉੱਤਰ-ਪੂਰਬ ਵੱਲ ਮੁੜ ਕੇ ਮਗਿੱਦੋ ਨੂੰ ਜਾਂਦਾ ਸੀ। ਫਿਰ ਇਹ ਰਸਤਾ ਗਲੀਲ ਦੀ ਝੀਲ ਦੇ ਉੱਤਰ ਵੱਲ ਹਸੌਰ ਨੂੰ ਅਤੇ ਉੱਥੋਂ ਦਮਿਸਕ ਨੂੰ ਜਾਂਦਾ ਸੀ। ਮਿਸਰ ਤੋਂ ਵਾਅਦਾ ਕੀਤੇ ਹੋਏ ਦੇਸ਼ ਨੂੰ ਫਲਿਸਤ ਵਿੱਚੋਂ ਦੀ ਜਾਣ ਵਾਲਾ ਇਹ ਰਸਤਾ ਸਭ ਤੋਂ ਛੋਟਾ ਸੀ। ਪਰ ਯਹੋਵਾਹ ਇਜ਼ਰਾਈਲੀਆਂ ਨੂੰ ਦੂਸਰੇ ਰਸਤਿਓਂ ਲੈ ਕੇ ਗਿਆ ਤਾਂਕਿ ਫਲਿਸਤੀ ਉਨ੍ਹਾਂ ʼਤੇ ਹਮਲਾ ਨਾ ਕਰਨ।—ਕੂਚ 13:17.
(ਕੂਚ 14:2) ਇਸਰਾਏਲੀਆਂ ਨੂੰ ਬੋਲ ਕਿ ਓਹ ਮੁੜ ਜਾਣ ਅਰ ਪੀ-ਹਹੀਰੋਥ ਦੇ ਸਾਹਮਣੇ ਮਿਗਦੋਲ ਅਰ ਸਮੁੰਦਰ ਦੇ ਵਿਚਕਾਰ ਬਆਲ-ਸਫ਼ੋਨ ਦੇ ਸਾਹਮਣੇ ਡੇਰਾ ਲਾਉਣ। ਉਸ ਦੇ ਸਾਹਮਣੇ ਸਮੁੰਦਰ ਦੇ ਕੋਲ ਡੇਰਾ ਲਾਓ।
it-1 782 ਪੈਰੇ 2-3
ਕੂਚ
ਲਾਲ ਸਮੁੰਦਰ ਸ਼ਾਇਦ ਕਿਸ ਜਗ੍ਹਾ ਤੋਂ ਦੋ ਹਿੱਸਿਆਂ ਵਿਚ ਵੰਡਿਆ ਗਿਆ ਸੀ ਤਾਂਕਿ ਇਜ਼ਰਾਈਲੀ ਇਸ ਵਿੱਚੋਂ ਦੀ ਲੰਘ ਸਕਣ?
ਧਿਆਨ ਦਿਓ ਕਿ ਜਦ ਇਜ਼ਰਾਈਲੀ ਆਪਣੇ ਸਫ਼ਰ ਦੇ ਦੂਜੇ ਪੜਾਅ ਤੇ ਏਥਾਮ ਨਾਂ ਦੀ ਜਗ੍ਹਾ ਪਹੁੰਚੇ ਜੋ “ਉਜਾੜ ਦੇ ਕੰਢੇ” ʼਤੇ ਹੈ, ਤਾਂ ਯਹੋਵਾਹ ਨੇ ਮੂਸਾ ਨੂੰ ਕਿਹਾ “ਓਹ ਮੁੜ ਜਾਣ ਅਰ ਪੀ-ਹਹੀਰੋਥ ਦੇ ਸਾਹਮਣੇ . . . ਸਮੁੰਦਰ ਦੇ ਕੋਲ ਡੇਰਾ” ਲਾਉਣ। ਇਸ ਕਰਕੇ ਫ਼ਿਰਊਨ ਨੇ ਸ਼ਾਇਦ ਸੋਚਿਆ ਹੋਣਾ ਕਿ ਇਜ਼ਰਾਈਲੀ “ਫਸ ਗਏ ਹਨ।” (ਕੂਚ 13:20; 14:1-3) ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਇਜ਼ਰਾਈਲੀ ਏਲ ਹਜ ਦੇ ਰਸਤੇ ਰਾਹੀਂ ਮਿਸਰ ਤੋਂ ਨਿਕਲੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ “ਮੁੜ ਜਾਣ” ਲਈ ਵਰਤੇ ਗਏ ਇਬਰਾਨੀ ਸ਼ਬਦ ਦਾ ਮਤਲਬ “ਥੋੜ੍ਹਾ-ਬਹੁਤਾ ਰਸਤਾ” ਬਦਲਣਾ ਨਹੀਂ, ਸਗੋਂ ਪੂਰੀ ਤਰ੍ਹਾਂ ਦਿਸ਼ਾ ਬਦਲਣਾ ਹੈ। ਵਿਦਵਾਨਾਂ ਦੇ ਮੁਤਾਬਕ ਜਦ ਇਜ਼ਰਾਈਲੀ ਸਵੇਜ਼ ਦੀ ਖਾੜੀ ਦੇ ਉੱਤਰ ਵੱਲ ਪਹੁੰਚੇ, ਤਾਂ ਉੱਥੇ ਉਨ੍ਹਾਂ ਨੇ ਆਪਣੀ ਦਿਸ਼ਾ ਬਦਲੀ ਅਤੇ ਖਾੜੀ ਦੇ ਪੱਛਮੀ ਇਲਾਕੇ ਵੱਲ ਜਾਣ ਲੱਗੇ। ਹੁਣ ਉਨ੍ਹਾਂ ਦੇ ਇਕ ਪਾਸੇ ਜੇਬਲ ਅਤਾਕਾ ਦੇ ਪਹਾੜੀ ਇਲਾਕੇ ਦਾ ਪੂਰਬੀ ਹਿੱਸਾ ਅਤੇ ਦੂਜੇ ਪਾਸੇ ਸਮੁੰਦਰ ਸੀ। ਇਜ਼ਰਾਈਲੀ ਵੱਡੀ ਗਿਣਤੀ ਵਿਚ ਸਨ ਅਤੇ ਜੇ ਮਿਸਰੀ ਉਨ੍ਹਾਂ ʼਤੇ ਉੱਤਰ ਤੋਂ ਹਮਲਾ ਕਰਦੇ, ਤਾਂ ਉਨ੍ਹਾਂ ਕੋਲ ਬਚਣ ਦਾ ਕੋਈ ਰਾਹ ਨਹੀਂ ਹੋਣਾ ਸੀ। ਉਹ ਪੂਰੀ ਤਰ੍ਹਾਂ ਫਸ ਗਏ ਸਨ।
ਪਹਿਲੀ ਸਦੀ ਦੇ ਯਹੂਦੀ ਵੀ ਇਹੀ ਮੰਨਦੇ ਸਨ ਕਿ ਇਜ਼ਰਾਈਲੀ ਇਸੇ ਰਸਤੇ ਤੋਂ ਲਾਲ ਸਮੁੰਦਰ ਤਕ ਪਹੁੰਚੇ ਸਨ। ਬਾਈਬਲ ਦਾ ਬਿਰਤਾਂਤ ਇਸ ਗੱਲ ਦੀ ਪੁਸ਼ਟੀ ਕਰਦਾ ਹੈ, ਭਾਵੇਂ ਕਿ ਬਹੁਤ ਸਾਰੇ ਵਿਦਵਾਨ ਇਸ ਗੱਲ ਨਾਲ ਸਹਿਮਤ ਨਹੀਂ ਹੁੰਦੇ। (ਕੂਚ 14:9-16) ਇੱਦਾਂ ਲੱਗਦਾ ਹੈ ਕਿ ਇਜ਼ਰਾਈਲੀਆਂ ਨੇ ਸਵੇਜ਼ ਦੀ ਖਾੜੀ ਦੇ ਸਿਰੇ ਤੋਂ ਲਾਲ ਸਮੁੰਦਰ ਪਾਰ ਨਹੀਂ ਕੀਤਾ ਸੀ। ਜੇ ਉਨ੍ਹਾਂ ਨੇ ਇੱਦਾਂ ਕੀਤਾ ਹੁੰਦਾ, ਤਾਂ ਫ਼ਿਰਊਨ ਨੇ ਖਾੜੀ ਦੇ ਕਿਨਾਰੇ-ਕਿਨਾਰੇ ਤੋਂ ਜਾ ਕੇ ਸਮੁੰਦਰ ਦੇ ਦੂਜੇ ਪਾਸਿਓਂ ਉਨ੍ਹਾਂ ਨੂੰ ਫੜ ਲੈਣਾ ਸੀ।—ਕੂਚ 14:22, 23.
ਬਾਈਬਲ ਪੜ੍ਹਾਈ
(ਕੂਚ 13:1-20) ਯਹੋਵਾਹ ਮੂਸਾ ਨਾਲ ਬੋਲਿਆ ਕਿ। 2 ਸਾਰੇ ਪਲੋਠੇ ਜਿਹੜੇ ਇਸਰਾਏਲੀਆਂ ਵਿੱਚ ਕੁੱਖ ਨੂੰ ਖੋਲ੍ਹਦੇ ਹਨ ਮੇਰੇ ਲਈ ਪਵਿੱਤ੍ਰ ਹੋਣ ਭਾਵੇਂ ਆਦਮੀ ਦੇ ਭਾਵੇਂ ਡੰਗਰ ਦੇ ਓਹ ਮੇਰੇ ਹਨ। 3 ਤਾਂ ਮੂਸਾ ਨੇ ਪਰਜਾ ਨੂੰ ਆਖਿਆ, ਤੁਸੀਂ ਏਹ ਦਿਨ ਚੋਤੇ ਰੱਖੋ ਜਿਸ ਵਿੱਚ ਤੁਸੀਂ ਮਿਸਰ ਤੋਂ ਗੁਲਾਮੀ ਦੇ ਘਰ ਤੋਂ ਬਾਹਰ ਆਏ ਕਿਉਂ ਕਿ ਯਹੋਵਾਹ ਤੁਹਾਨੂੰ ਹੱਥ ਦੇ ਬਲ ਨਾਲ ਉੱਥੋਂ ਕੱਢ ਲਿਆਇਆ। ਖ਼ਮੀਰੀ ਰੋਟੀ ਨਾ ਖਾਧੀ ਜਾਵੇ। 4 ਤੁਸੀਂ ਅਬੀਬ ਦੇ ਮਹੀਨੇ ਅੱਜ ਦੇ ਦਿਨ ਬਾਹਰ ਨਿੱਕਲ ਆਏ ਹੋ। 5 ਅਤੇ ਐਉਂ ਹੋਵੇਗਾ ਕਿ ਜਦ ਯਹੋਵਾਹ ਤੁਹਾਨੂੰ ਕਨਾਨੀਆਂ ਹਿੱਤੀਆਂ ਅਮੋਰੀਆਂ ਹਿੱਵੀਆਂ ਅਰ ਯਬੂਸੀਆਂ ਦੇ ਦੇਸ ਵਿੱਚ ਜੇਹੜਾ ਤੁਹਾਡੇ ਪਿਉ ਦਾਦਿਆਂ ਨਾਲ ਸੌਂਹ ਖਾਕੇ ਤੁਹਾਨੂੰ ਦੇਣ ਲਈ ਆਖਿਆ ਸੀ ਅਤੇ ਜਿਹਦੇ ਵਿੱਚ ਦੁੱਧ ਅਤੇ ਸ਼ਹਿਤ ਵਗਦਾ ਹੈ ਲਿਆਵੇਗਾ ਤਾਂ ਤੁਸੀਂ ਏਸ ਮਹੀਨੇ ਵਿੱਚ ਏਹ ਉਪਾਸਨਾ ਕਰਿਓ। 6 ਸੱਤਾਂ ਦਿਨਾਂ ਤੀਕ ਪਤੀਰੀ ਰੋਟੀ ਖਾਣੀ ਅਤੇ ਸੱਤਵੇਂ ਦਿਨ ਯਹੋਵਾਹ ਦਾ ਪਰਬ ਹੈ। 7 ਪਤੀਰੀ ਰੋਟੀ ਸੱਤਾਂ ਦਿਨਾਂ ਤੀਕ ਖਾਧੀ ਜਾਵੇ ਅਤੇ ਕੋਈ ਖ਼ਮੀਰ ਤੁਹਾਡੇ ਕੋਲ ਨਾ ਵੇਖਿਆ ਜਾਵੇ ਨਾ ਖ਼ਮੀਰ ਤੁਹਾਡੀਆਂ ਸਾਰੀਆਂ ਹੱਦਾਂ ਵਿੱਚ ਵੇਖਿਆ ਜਾਵੇ। 8 ਤੁਸੀਂ ਉਸ ਦਿਨ ਆਪਣੇ ਪੁੱਤ੍ਰਾਂ ਨੂੰ ਏਹ ਦੱਸੋ ਭਈ ਕਾਰਨ ਏਹ ਹੈ ਕਿ ਯਹੋਵਾਹ ਨੇ ਸਾਨੂੰ ਮਿਸਰ ਤੋਂ ਕੱਢਿਆ। 9 ਏਹ ਤੁਹਾਡੇ ਹੱਥਾਂ ਉੱਤੇ ਨਿਸ਼ਾਨ ਅਤੇ ਤੁਹਾਡੇ ਨੇਤ੍ਰਾਂ ਦੇ ਵਿੱਚ ਯਾਦਗਾਰੀ ਲਈ ਹੋਵੇਗਾ ਤਾਂ ਜੋ ਯਹੋਵਾਹ ਦੀ ਬਿਵਸਥਾ ਤੁਹਾਡੇ ਮੂੰਹ ਵਿੱਚ ਰਹੇ ਕਿਉਂ ਕਿ ਯਹੋਵਾਹ ਨੇ ਤਕੜੇ ਹੱਥ ਨਾਲ ਤੁਹਾਨੂੰ ਮਿਸਰੋਂ ਕੱਢਿਆ। 10 ਤੁਸੀਂ ਏਸ ਬਿਧੀ ਨੂੰ ਠਹਿਰਾਏ ਹੋਏ ਸਮੇ ਉੱਤੇ ਵਰਹੇ ਦੇ ਵਰਹੇ ਮਨਾਇਆ ਕਰੋ। 11 ਤਾਂ ਐਉਂ ਹੋਵੇਗਾ ਕਿ ਜਦ ਯਹੋਵਾਹ ਤੁਹਾਨੂੰ ਕਨਾਨ ਦੇਸ ਵਿੱਚ ਲਿਆਵੇ ਜਿਵੇਂ ਉਸ ਨੇ ਤੁਹਾਡੇ ਨਾਲ ਅਤੇ ਤੁਹਾਡੇ ਪਿਉ ਦਾਦਿਆਂ ਨਾਲ ਸੌਂਹ ਖਾਧੀ ਹੈ ਅਤੇ ਉਹ ਤੁਹਾਨੂੰ ਇਹ ਦੇਵੇ। 12 ਤਾਂ ਹਰ ਇੱਕ ਕੁੱਖ ਦਾ ਖੋਲ੍ਹਣ ਵਾਲਾ ਯਹੋਵਾਹ ਲਈ ਵੱਖਰਾ ਰੱਖੋ ਨਾਲੇ ਡੰਗਰਾਂ ਵਿੱਚੋਂ ਹਰ ਪਲੋਠਾ ਬੱਚਾ ਜਿਹੜਾ ਤੁਹਾਡਾ ਹੋਵੇ। ਨਰ ਯਹੋਵਾਹ ਦੇ ਹੋਣਗੇ। 13 ਹਰ ਖੋਤੇ ਦੇ ਪਲੋਠੇ ਨੂੰ ਲੇਲੇ ਨਾਲ ਛੁਡਾ ਲਵੋ ਪਰ ਜੇਕਰ ਨਾ ਛੁਡਾਉਣਾ ਹੋਵੇ ਤਾਂ ਉਸ ਦੀ ਧੌਣ ਤੋੜ ਸੁੱਟੋ ਅਰ ਆਪਣੇ ਪੁੱਤ੍ਰਾਂ ਵਿੱਚੋਂ ਆਦਮੀ ਦੇ ਹਰ ਪਲੋਠੇ ਨੂੰ ਛੁਡਾ ਲਵੋ। 14 ਐਉਂ ਹੋਵੇਗਾ ਕਿ ਜਦ ਅੱਗੇ ਨੂੰ ਤੁਹਾਡੇ ਪੁੱਤ੍ਰ ਤੁਹਾਥੋਂ ਪੁੱਛਣ ਕਿ ਏਹ ਕੀ ਹੈ? ਤਾਂ ਤੁਸੀਂ ਉਨ੍ਹਾਂ ਨੂੰ ਆਖੋ ਕਿ ਯਹੋਵਾਹ ਨੇ ਸਾਨੂੰ ਮਿਸਰ ਤੋਂ ਗੁਲਾਮੀ ਦੇ ਘਰ ਤੋਂ ਹੱਥ ਦੇ ਬਲ ਨਾਲ ਕੱਢਿਆ ਸੀ। 15 ਫੇਰ ਐਉਂ ਹੋਇਆ ਕਿ ਜਾਂ ਫ਼ਿਰਊਨ ਨੇ ਸਾਡਾ ਬਾਹਰ ਜਾਣਾ ਔਖਾ ਕਰ ਦਿੱਤਾ ਤਾਂ ਯਹੋਵਾਹ ਨੇ ਮਿਸਰ ਦੇਸ ਦੇ ਸਾਰੇ ਪਲੋਠਿਆਂ ਨੂੰ ਮਾਰ ਸੁੱਟਿਆ ਆਦਮੀ ਦੇ ਪਲੋਠੇ ਤੋਂ ਲੈਕੇ ਡੰਗਰ ਦੇ ਪਲੋਠੇ ਤੀਕ। ਏਸ ਲਈ ਅਸੀਂ ਯਹੋਵਾਹ ਨੂੰ ਨਰਾਂ ਵਿੱਚੋਂ ਹਰ ਇੱਕ ਕੁੱਖ ਦਾ ਖੋਲ੍ਹਣ ਵਾਲਾ ਬਲੀ ਦਿੰਦੇ ਹਾਂ ਅਰ ਆਪਣੇ ਪੁੱਤ੍ਰਾਂ ਵਿੱਚੋਂ ਹਰ ਪਲੋਠੇ ਨੂੰ ਛੁਡਾ ਲੈਂਦੇ ਹਾਂ। 16 ਏਹ ਤੁਹਾਡੇ ਹੱਥਾਂ ਵਿੱਚ ਇੱਕ ਨਿਸ਼ਾਨ ਅਤੇ ਤੁਹਾਡਿਆਂ ਨੇਤ੍ਰਾਂ ਦੇ ਵਿਚਕਾਰ ਇੱਕ ਤਵੀਤ ਜਿਹਾ ਹੋਵੇਗਾ ਕਿਉਂ ਕਿ ਯਹੋਵਾਹ ਸਾਨੂੰ ਹੱਥ ਦੇ ਬਲ ਨਾਲ ਮਿਸਰ ਤੋਂ ਕੱਢ ਲਿਆਇਆ। 17 ਤਾਂ ਐਉਂ ਹੋਇਆ ਕਿ ਜਾਂ ਫਿਰਊਨ ਨੇ ਲੋਕਾਂ ਨੂੰ ਜਾਣ ਦਿੱਤਾ ਤਾਂ ਪਰਮੇਸ਼ੁਰ ਉਨ੍ਹਾਂ ਨੂੰ ਫਲਿਸਤੀਆਂ ਦੇ ਦੇਸ ਦੇ ਰਾਹ ਨਾ ਲੈ ਗਿਆ ਭਾਵੇਂ ਉਹ ਨੇੜੇ ਸੀ ਕਿਉਂ ਜੋ ਪਰਮੇਸ਼ੁਰ ਨੇ ਆਖਿਆ, ਸ਼ਾਇਤ ਲੋਕ ਜੰਗ ਨੂੰ ਵੇਖ ਕੇ ਪਛਤਾਉਣ ਅਰ ਮਿਸਰ ਨੂੰ ਮੁੜ ਜਾਣ। 18 ਸਗੋਂ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਭੁਆ ਕੇ ਲਾਲ ਸਮੁੰਦਰ ਦੀ ਉਜਾੜ ਦੀ ਰਾਹ ਪਾ ਦਿੱਤਾ ਅਰ ਇਸਰਾਏਲੀ ਸ਼ਸਤ੍ਰ ਬੰਨ੍ਹ ਕੇ ਮਿਸਰ ਦੇਸ ਤੋਂ ਚੱਲੇ ਆਏ। 19 ਮੂਸਾ ਨੇ ਯੂਸੁਫ਼ ਦੀਆਂ ਹੱਡੀਆਂ ਆਪਣੇ ਨਾਲ ਲੈ ਲਈਆਂ ਕਿਉਂ ਜੋ ਉਸ ਨੇ ਇਸਰਾਏਲੀਆਂ ਕੋਲੋਂ ਸੌਂਹ ਲੈਕੇ ਤਕੀਦ ਕੀਤੀ ਸੀ ਭਈ ਪਰਮੇਸ਼ੁਰ ਤੁਹਾਨੂੰ ਜਰੂਰ ਚੇਤੇ ਕਰੇਗਾ ਅਤੇ ਤੁਸੀਂ ਮੇਰੀਆਂ ਹੱਡੀਆਂ ਨੂੰ ਐਥੋਂ ਆਪਣੇ ਨਾਲ ਲੈ ਜਾਇਓ। 20 ਫੇਰ ਉਨ੍ਹਾਂ ਨੇ ਸੁੱਕੋਥ ਤੋਂ ਕੂਚ ਕਰ ਕੇ ਉਜਾੜ ਦੇ ਕੰਢੇ ਏਥਾਮ ਵਿੱਚ ਡੇਰਾ ਕੀਤਾ।
10-16 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 15-16
“ਗੀਤ ਗਾ ਕੇ ਯਹੋਵਾਹ ਦੀ ਮਹਿਮਾ ਕਰੋ”
(ਕੂਚ 15:1, 2) ਤਦ ਮੂਸਾ ਅਤੇ ਇਸਰਾਏਲੀਆਂ ਨੇ ਯਹੋਵਾਹ ਲਈ ਏਹ ਗੀਤ ਗਾਉਂਦੇ ਹੋਇਆਂ ਆਖਿਆ—ਮੈਂ ਯਹੋਵਾਹ ਲਈ ਗਾਵਾਂਗਾ ਕਿਉਂ ਕਿ ਉਹ ਅੱਤ ਉੱਚਾ ਹੋਇਆ ਹੈ, ਉਸ ਨੇ ਘੋੜੇ ਅਤੇ ਉਸ ਦੇ ਅਸਵਾਰ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਹੈ। 2 ਯਹੋਵਾਹ ਮੇਰਾ ਬਲ ਅਤੇ ਮੇਰਾ ਭਜਨ ਹੈ, ਉਹ ਮੇਰਾ ਛੁਟਕਾਰਾ ਹੋਇਆ ਹੈ, ਉਹ ਮੇਰਾ ਪਰਮੇਸ਼ੁਰ ਹੈ ਤੇ ਮੈਂ ਉਸ ਦੀ ਸੋਭਾ ਕਰਾਂਗਾ, ਉਹ ਮੇਰੇ ਪਿਤਾ ਦਾ ਪਰਮੇਸ਼ੁਰ ਹੈ ਤੇ ਮੈਂ ਉਸ ਦੀ ਵਡਿਆਈ ਕਰਾਂਗਾ।
ਸੱਚੇ ਪਰਮੇਸ਼ੁਰ ਤੋਂ ਹੁਣ ਕਿਉਂ ਡਰੀਏ?
11 ਯਹੋਵਾਹ ਵੱਲੋਂ ਮਿਸਰੀ ਫ਼ੌਜਾਂ ਦੇ ਵਿਨਾਸ਼ ਨੇ ਉਸ ਨੂੰ ਆਪਣੇ ਉਪਾਸਕਾਂ ਦੀਆਂ ਨਜ਼ਰਾਂ ਵਿਚ ਉੱਚਾ ਕਰ ਦਿੱਤਾ ਅਤੇ ਉਸ ਦੇ ਨਾਂ ਨੂੰ ਦੂਰ-ਦੂਰ ਤਕ ਮਸ਼ਹੂਰ ਕਰ ਦਿੱਤਾ। (ਯਹੋਸ਼ੁਆ 2:9, 10; 4:23, 24) ਜੀ ਹਾਂ, ਉਸ ਦਾ ਨਾਂ ਮਿਸਰ ਦੇ ਉਨ੍ਹਾਂ ਨਿਰਬਲ, ਝੂਠੇ ਈਸ਼ਵਰਾਂ ਤੋਂ ਉੱਪਰ ਉਠਾਇਆ ਗਿਆ, ਜੋ ਆਪਣੇ ਉਪਾਸਕਾਂ ਨੂੰ ਬਚਾਉਣ ਵਿਚ ਅਯੋਗ ਸਾਬਤ ਹੋਏ ਸਨ। ਆਪਣੇ ਦੇਵਤਿਆਂ ਅਤੇ ਨਾਸ਼ਵਾਨ ਮਨੁੱਖ ਅਤੇ ਫ਼ੌਜੀ ਸ਼ਕਤੀ ਉੱਤੇ ਭਰੋਸਾ ਉਨ੍ਹਾਂ ਲਈ ਦੁਖਦਾਈ ਨਿਰਾਸ਼ਾ ਦਾ ਕਾਰਨ ਬਣਿਆ। (ਜ਼ਬੂਰ 146:3) ਤਾਂ ਫਿਰ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਇਸਰਾਏਲੀ ਅਜਿਹੀ ਪ੍ਰਸ਼ੰਸਾ ਗਾਉਣ ਦੇ ਲਈ ਪ੍ਰੇਰਿਤ ਹੋਏ, ਜਿਸ ਨੇ ਉਸ ਜੀਵਿਤ ਪਰਮੇਸ਼ੁਰ ਦੇ ਸੁਅਸਥਕਾਰੀ ਡਰ ਨੂੰ ਪ੍ਰਤਿਬਿੰਬਤ ਕੀਤਾ, ਜੋ ਸ਼ਕਤੀਸ਼ਾਲੀ ਤਰੀਕੇ ਨਾਲ ਆਪਣੇ ਲੋਕਾਂ ਨੂੰ ਛੁਡਾਉਂਦਾ ਹੈ!
(ਕੂਚ 15:11) ਕੌਣ ਹੈ ਤੇਰੇ ਵਰਗਾ ਹੇ ਯਹੋਵਾਹ ਦੇਵਤਿਆਂ ਵਿੱਚ? ਕੌਣ ਹੈ ਤੇਰੇ ਵਰਗਾ ਪਵਿੱਤ੍ਰਤਾਈ ਵਿੱਚ ਪਰਤਾਪ ਵਾਲਾ, ਉਸਤਤ ਵਿੱਚ ਭੈ ਦਾਇਕ ਅਤੇ ਅਚਰਜ ਕੰਮਾਂ ਵਾਲਾ?
(ਕੂਚ 15:18) ਯਹੋਵਾਹ ਸਦਾ ਤੀਕ ਰਾਜ ਕਰਦਾ ਰਹੇਗਾ।
ਸੱਚੇ ਪਰਮੇਸ਼ੁਰ ਤੋਂ ਹੁਣ ਕਿਉਂ ਡਰੀਏ?
15 ਜੇਕਰ ਅਸੀਂ ਮੂਸਾ ਦੇ ਨਾਲ ਸਹੀ-ਸਲਾਮਤ ਖੜ੍ਹੇ ਹੁੰਦੇ, ਤਾਂ ਯਕੀਨਨ ਅਸੀਂ ਇਹ ਗਾਉਣ ਦੇ ਲਈ ਪ੍ਰੇਰਿਤ ਹੁੰਦੇ: “ਕੌਣ ਹੈ ਤੇਰੇ ਵਰਗਾ ਹੇ ਯਹੋਵਾਹ ਦੇਵਤਿਆਂ ਵਿੱਚ? ਕੌਣ ਹੈ ਤੇਰੇ ਵਰਗਾ ਪਵਿੱਤ੍ਰਤਾਈ ਵਿੱਚ ਪਰਤਾਪ ਵਾਲਾ, ਉਸਤਤ ਵਿੱਚ ਭੈ ਦਾਇਕ ਅਤੇ ਅਚਰਜ ਕੰਮਾਂ ਵਾਲਾ?” (ਕੂਚ 15:11) ਅਜਿਹੀਆਂ ਭਾਵਨਾਵਾਂ ਉਸ ਸਮੇਂ ਤੋਂ ਲੈ ਕੇ ਸਦੀਆਂ ਦੇ ਦੌਰਾਨ ਗੂੰਜਦੀਆਂ ਆਈਆਂ ਹਨ। ਬਾਈਬਲ ਦੀ ਆਖ਼ਰੀ ਪੋਥੀ ਵਿਚ, ਰਸੂਲ ਯੂਹੰਨਾ ਪਰਮੇਸ਼ੁਰ ਦੇ ਮਸਹ ਕੀਤੇ ਹੋਏ ਵਫ਼ਾਦਾਰ ਸੇਵਕਾਂ ਦੇ ਇਕ ਸਮੂਹ ਦਾ ਵਰਣਨ ਕਰਦਾ ਹੈ: ‘ਓਹ ਪਰਮੇਸ਼ੁਰ ਦੇ ਦਾਸ ਮੂਸਾ ਦਾ ਗੀਤ ਅਤੇ ਲੇਲੇ ਦਾ ਗੀਤ ਗਾਉਂਦੇ ਹਨ।’ ਇਹ ਮਹਾਨ ਗੀਤ ਕੀ ਹੈ? “ਹੇ ਪ੍ਰਭੁ ਪਰਮੇਸ਼ੁਰ, ਸਰਬ ਸ਼ਕਤੀਮਾਨ, ਵੱਡੇ ਅਤੇ ਅਚਰਜ ਹਨ ਤੇਰੇ ਕੰਮ! ਹੇ ਕੌਮਾਂ ਦੇ ਪਾਤਸ਼ਾਹ, ਜਥਾਰਥ ਅਤੇ ਸਤ ਹਨ ਤੇਰੇ ਮਾਰਗ! ਹੇ ਪ੍ਰਭੁ, ਕੌਣ ਤੈਥੋਂ ਨਾ ਡਰੇਗਾ ਅਤੇ ਤੇਰੇ ਨਾਮ ਦੀ ਮਹਿਮਾ ਨਾ ਕਰੇਗਾ? ਤੂੰ ਹੀ ਤਾਂ ਇਕੱਲਾ ਪਵਿੱਤਰ ਹੈਂ।”—ਪਰਕਾਸ਼ ਦੀ ਪੋਥੀ 15:2-4.
16 ਇਸ ਲਈ ਅੱਜ ਵੀ ਅਜਿਹੇ ਛੁਡਾਏ ਗਏ ਉਪਾਸਕ ਹਨ ਜੋ ਕੇਵਲ ਪਰਮੇਸ਼ੁਰ ਦੀ ਰਚਨਾਤਮਕ ਕਾਰੀਗਰੀਆਂ ਦੀ ਹੀ ਨਹੀਂ ਬਲਕਿ ਉਸ ਦੇ ਹੁਕਮਾਂ ਦੀ ਵੀ ਕਦਰ ਕਰਦੇ ਹਨ। ਸਾਰੀਆਂ ਕੌਮਾਂ ਵਿੱਚੋਂ ਲੋਕਾਂ ਨੂੰ ਅਧਿਆਤਮਿਕ ਤੌਰ ਤੇ ਛੁਡਾਇਆ ਗਿਆ ਹੈ, ਅਰਥਾਤ ਇਸ ਦੂਸ਼ਿਤ ਸੰਸਾਰ ਤੋਂ ਅਲੱਗ ਕੀਤਾ ਗਿਆ ਹੈ ਕਿਉਂਕਿ ਉਹ ਪਰਮੇਸ਼ੁਰ ਦੇ ਧਾਰਮਿਕ ਹੁਕਮਾਂ ਨੂੰ ਸਵੀਕਾਰ ਕਰਦੇ ਹਨ ਅਤੇ ਉਨ੍ਹਾਂ ਦੀ ਪਾਲਣਾ ਕਰਦੇ ਹਨ। ਹਰ ਸਾਲ, ਲੱਖਾਂ ਲੋਕ ਯਹੋਵਾਹ ਦਿਆਂ ਉਪਾਸਕਾਂ ਦੇ ਸ਼ੁੱਧ, ਖਰੇ ਸੰਗਠਨ ਦੇ ਨਾਲ ਵਸਣ ਦੇ ਲਈ ਇਸ ਭ੍ਰਿਸ਼ਟ ਸੰਸਾਰ ਤੋਂ ਬਾਹਰ ਨਿਕਲ ਆਉਂਦੇ ਹਨ। ਜਲਦੀ ਹੀ, ਝੂਠੇ ਧਰਮ ਅਤੇ ਇਸ ਦੁਸ਼ਟ ਵਿਵਸਥਾ ਦੇ ਬਾਕੀ ਹਿੱਸਿਆਂ ਦੇ ਵਿਰੁੱਧ ਪਰਮੇਸ਼ੁਰ ਵੱਲੋਂ ਅਗਨਮਈ ਨਿਆਉਂ ਕੀਤੇ ਜਾਣ ਤੋਂ ਬਾਅਦ, ਉਹ ਇਕ ਧਾਰਮਿਕ ਨਵੇਂ ਸੰਸਾਰ ਵਿਚ ਸਦਾ ਦੇ ਲਈ ਜੀਵਿਤ ਰਹਿਣਗੇ।
(ਕੂਚ 15:20, 21) ਹਾਰੂਨ ਦੀ ਭੈਣ ਮਿਰਯਮ ਨਬੀਆ ਨੇ ਆਪਣੇ ਹੱਥ ਵਿੱਚ ਡੱਫ ਲਈ ਅਰ ਸਾਰੀਆਂ ਇਸਤ੍ਰੀਆਂ ਡੱਫਾਂ ਵਜਾਉਂਦੀਆਂ ਅਰ ਨੱਚਦੀਆਂ ਨੱਚਦੀਆਂ ਉਸ ਦੇ ਪਿੱਛੇ ਨਿੱਕਲੀਆਂ। 21 ਮਿਰਯਮ ਨੇ ਉਨ੍ਹਾਂ ਨੂੰ ਉੱਤ੍ਰ ਦਿੱਤਾ— ਯਹੋਵਾਹ ਲਈ ਗਾਓ ਕਿਉਂ ਜੋ ਉਹ ਅੱਤ ਉੱਚਾ ਹੋਇਆ ਹੈ, ਘੋੜਾ ਅਰ ਉਸ ਦਾ ਅਸਵਾਰ ਉਸ ਨੇ ਸਮੁੰਦਰ ਵਿੱਚ ਸੁੱਟ ਦਿੱਤਾ।
it-2 454 ਪੈਰਾ 1
ਸੰਗੀਤ
ਇਜ਼ਰਾਈਲ ਵਿਚ ਜ਼ਿਆਦਾਤਰ ਗੀਤ ਟੋਲੀਆਂ ਵਿਚ ਗਾਏ ਜਾਂਦੇ ਸਨ ਅਤੇ ਲੱਗਦਾ ਹੈ ਕਿ ਗੀਤ ਗਾਉਂਦੇ ਵੇਲੇ ਇਕ ਟੋਲੀ ਗੀਤ ਦੇ ਕੋਰਸ ਦੀ ਇਕ ਲਾਈਨ ਗਾਉਂਦੀ ਸੀ ਤੇ ਦੂਜੀ ਟੋਲੀ ਦੂਜੀ ਲਾਈਨ ਗਾਉਂਦੀ ਸੀ। ਜਾਂ ਫਿਰ ਦੋਵੇਂ ਟੋਲੀਆਂ ਮਿਲ ਕੇ ਇੱਕੋ ਲਾਈਨ ਗਾਉਂਦੀਆਂ ਸਨ ਤੇ ਕੋਰਸ ਗਾਉਂਦੇ ਵੇਲੇ ਇਕ ਟੋਲੀ ਦੂਸਰੀ ਟੋਲੀ ਨੂੰ ਜਵਾਬ ਦਿੰਦੀ ਸੀ। ਬਾਈਬਲ ਵਿਚ ਇਸ ਤਰ੍ਹਾਂ ਦੇ ਗੀਤਾਂ ਦਾ ਜ਼ਿਕਰ ਹੈ ਜਿਨ੍ਹਾਂ ਵਿਚ ਗਾ ਕੇ ਉੱਤਰ ਦਿੱਤਾ ਗਿਆ ਹੈ। (ਕੂਚ 15:21; 1 ਸਮੂ 18:6, 7) ਕੁਝ ਜ਼ਬੂਰ ਜਿਵੇਂ ਕਿ ਜ਼ਬੂਰ 136 ਇਸੇ ਅੰਦਾਜ਼ ਵਿਚ ਲਿਖਿਆ ਗਿਆ ਹੈ। ਨਹਮਯਾਹ ਦੇ ਜ਼ਮਾਨੇ ਵਿਚ ਧੰਨਵਾਦ ਕਰਨ ਵਾਲੀਆਂ ਦੋ ਵੱਡੀਆਂ ਟੋਲੀਆਂ ਬਾਰੇ ਅਤੇ ਯਰੂਸ਼ਲਮ ਦੀ ਕੰਧ ਦੇ ਉਦਘਾਟਨ ਸਮੇਂ ਉਨ੍ਹਾਂ ਦੇ ਗਾਉਣ ਦੇ ਅੰਦਾਜ਼ ਬਾਰੇ ਜੋ ਕੁਝ ਦੱਸਿਆ ਗਿਆ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਇਸ ਤਰੀਕੇ ਨਾਲ ਗਾਇਆ ਸੀ।—ਨਹ 12:31, 38, 40-42.
it-2 698
ਨਬੀਆ
ਮਿਰਯਮ ਪਹਿਲੀ ਔਰਤ ਸੀ ਜਿਸ ਨੂੰ ਬਾਈਬਲ ਵਿਚ ਨਬੀਆ ਕਿਹਾ ਗਿਆ ਹੈ। ਲੱਗਦਾ ਹੈ ਕਿ ਮਿਰਯਮ ਦੇ ਗੀਤਾਂ ਦੇ ਜ਼ਰੀਏ ਪਰਮੇਸ਼ੁਰ ਨੇ ਆਪਣੇ ਲੋਕਾਂ ਤਕ ਸੰਦੇਸ਼ ਪਹੁੰਚਾਇਆ ਸੀ। (ਕੂਚ 15:20, 21) ਬਾਈਬਲ ਦੱਸਦੀ ਹੈ ਕਿ ਮਿਰਯਮ ਅਤੇ ਹਾਰੂਨ ਨੇ ਮੂਸਾ ਨੂੰ ਕਿਹਾ: “ਭਲਾ, ਯਹੋਵਾਹ ਨੇ . . . ਸਾਡੇ ਨਾਲ ਗੱਲਾਂ ਨਹੀਂ ਕੀਤੀਆਂ?” (ਗਿਣ 12:2) ਮੀਕਾਹ ਨਬੀ ਰਾਹੀਂ ਯਹੋਵਾਹ ਨੇ ਕਿਹਾ ਕਿ ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਬਾਹਰ ਲਿਆਉਂਦੇ ਸਮੇਂ ਉਸ ਨੇ “ਮੂਸਾ, ਹਾਰੂਨ ਅਤੇ ਮਿਰਯਮ” ਨੂੰ ਉਨ੍ਹਾਂ ਦੇ ਅੱਗੇ-ਅੱਗੇ ਭੇਜਿਆ। (ਮੀਕਾ 6:4) ਭਾਵੇਂ ਕਿ ਪਰਮੇਸ਼ੁਰ ਨੇ ਲੋਕਾਂ ਤਕ ਆਪਣਾ ਸੰਦੇਸ਼ ਪਹੁੰਚਾਉਣ ਲਈ ਮਿਰਯਮ ਨੂੰ ਵਰਤਿਆ ਸੀ, ਪਰ ਪਰਮੇਸ਼ੁਰ ਨਾਲ ਮਿਰਯਮ ਦਾ ਰਿਸ਼ਤਾ ਇੰਨਾ ਮਜ਼ਬੂਤ ਨਹੀਂ ਸੀ ਜਿੰਨਾ ਉਸ ਦੇ ਭਰਾ ਮੂਸਾ ਦਾ ਸੀ। ਜਦੋਂ ਮਿਰਯਮ ਨੇ ਪਰਮੇਸ਼ੁਰ ਵੱਲੋਂ ਚੁਣੇ ਆਗੂ ਦਾ ਵਿਰੋਧ ਕੀਤਾ, ਤਾਂ ਉਸ ਨੇ ਉਸ ਨੂੰ ਸਜ਼ਾ ਦਿੱਤੀ।—ਗਿਣ 12:1-15.
ਹੀਰੇ-ਮੋਤੀਆਂ ਦੀ ਖੋਜ ਕਰੋ
(ਕੂਚ 16:13) ਸ਼ਾਮਾਂ ਨੂੰ ਐਉਂ ਹੋਇਆ ਕਿ ਬਟੇਰੇ ਚੜ੍ਹ ਆਏ ਅਤੇ ਡੇਰੇ ਨੂੰ ਢੱਕ ਲਿਆ ਅਰ ਸਵੇਰ ਨੂੰ ਡੇਰੇ ਦੇ ਆਲੇ ਦੁਆਲੇ ਤਰੇਲ ਪਈ।
ਕੀ ਤੁਸੀਂ ਜਾਣਦੇ ਹੋ?
ਪਰਮੇਸ਼ੁਰ ਨੇ ਉਜਾੜ ਵਿਚ ਇਜ਼ਰਾਈਲੀਆਂ ਨੂੰ ਬਟੇਰੇ ਹੀ ਕਿਉਂ ਖੁਆਏ?
ਮਿਸਰ ਵਿੱਚੋਂ ਨਿਕਲਣ ਤੋਂ ਬਾਅਦ ਪਰਮੇਸ਼ੁਰ ਨੇ ਦੋ ਵਾਰ ਇਜ਼ਰਾਈਲੀਆਂ ਨੂੰ ਖਾਣ ਲਈ ਢੇਰ ਸਾਰੇ ਬਟੇਰੇ ਦਿੱਤੇ ਸਨ।—ਕੂਚ 16:13; ਗਿਣਤੀ 11:31.
ਬਟੇਰੇ ਛੋਟੇ ਪੰਛੀ ਹੁੰਦੇ ਹਨ। ਇਨ੍ਹਾਂ ਦੀ ਲੰਬਾਈ 7 ਇੰਚ (18 ਸੈਂਟੀਮੀਟਰ) ਅਤੇ ਇਨ੍ਹਾਂ ਦਾ ਭਾਰ ਲਗਭਗ 100 ਗ੍ਰਾਮ ਹੁੰਦਾ ਹੈ। ਇਹ ਯੂਰਪ ਅਤੇ ਪੱਛਮੀ ਏਸ਼ੀਆ ਵਿਚ ਆਂਡੇ ਦਿੰਦੇ ਹਨ। ਇਹ ਪਰਵਾਸੀ ਪੰਛੀ ਸਰਦੀਆਂ ਵਿਚ ਉੱਤਰੀ ਅਫ਼ਰੀਕਾ ਅਤੇ ਅਰਬ ਦੇਸ਼ਾਂ ਵਿਚ ਚਲੇ ਜਾਂਦੇ ਹਨ। ਪਰਵਾਸ ਦੌਰਾਨ ਇਨ੍ਹਾਂ ਦੇ ਵੱਡੇ-ਵੱਡੇ ਝੁੰਡ ਭੂਮੱਧ ਸਾਗਰ ਦੇ ਪੂਰਬੀ ਤਟ ਤੋਂ ਹੁੰਦੇ ਹੋਏ ਸੀਨਈ ਇਲਾਕੇ ਦੇ ਉੱਪਰੋਂ ਦੀ ਉੱਡਦੇ ਹੋਏ ਜਾਂਦੇ ਹਨ।
ਬਾਈਬਲ ਦੇ ਇਕ ਕੋਸ਼ ਮੁਤਾਬਕ ਬਟੇਰੇ “ਤੇਜ਼ ਤੇ ਚੰਗੀ ਤਰ੍ਹਾਂ ਉੱਡਣ ਲਈ ਹਵਾ ਦਾ ਸਹਾਰਾ ਲੈਂਦੇ ਹਨ। ਪਰ ਜੇ ਹਵਾ ਦਾ ਰੁਖ ਬਦਲ ਜਾਂਦਾ ਹੈ ਜਾਂ ਜੇ ਲੰਬੀ ਉਡਾਣ ਕਰਕੇ ਪੰਛੀ ਥੱਕ ਜਾਂਦੇ ਹਨ, ਤਾਂ ਸਾਰਾ ਝੁੰਡ ਥੱਲੇ ਡਿਗ ਸਕਦਾ ਹੈ ਅਤੇ ਕੁਝ ਸਮੇਂ ਲਈ ਉਹ ਸੁੰਨ ਹੋ ਕੇ ਪਏ ਰਹਿੰਦੇ ਹਨ।” ਆਪਣਾ ਸਫ਼ਰ ਜਾਰੀ ਰੱਖਣ ਤੋਂ ਪਹਿਲਾਂ ਉਨ੍ਹਾਂ ਨੂੰ ਇਕ ਜਾਂ ਦੋ ਦਿਨਾਂ ਤਕ ਜ਼ਮੀਨ ʼਤੇ ਆਰਾਮ ਕਰਨਾ ਪੈਂਦਾ ਹੈ ਜਿਸ ਕਰਕੇ ਸ਼ਿਕਾਰੀ ਉਨ੍ਹਾਂ ਨੂੰ ਆਸਾਨੀ ਨਾਲ ਫੜ ਸਕਦੇ ਹਨ। 20ਵੀਂ ਸਦੀ ਦੇ ਸ਼ੁਰੂ ਵਿਚ ਮਿਸਰ ਤੋਂ ਹਰ ਸਾਲ ਖਾਣ ਲਈ ਤਕਰੀਬਨ 30 ਲੱਖ ਬਟੇਰੇ ਭੇਜੇ ਜਾਂਦੇ ਸਨ।—The New Westminster Dictionary of the Bible.
ਦੋਵੇਂ ਮੌਕਿਆਂ ʼਤੇ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਬਸੰਤ ਦੇ ਮੌਸਮ ਵਿਚ ਬਟੇਰੇ ਖਾਣ ਲਈ ਦਿੱਤੇ ਸਨ। ਭਾਵੇਂ ਉਸ ਵੇਲੇ ਬਟੇਰੇ ਅਕਸਰ ਸੀਨਈ ਇਲਾਕੇ ਉੱਤੋਂ ਦੀ ਲੰਘਦੇ ਸਨ, ਪਰ ਯਹੋਵਾਹ ਵੱਲੋਂ ਤੇਜ਼ ‘ਹਵਾ ਵਗਣ’ ਕਰਕੇ ਇਹ ਪੰਛੀ ਇਜ਼ਰਾਈਲੀਆਂ ਦੇ ਡੇਰੇ ਦੇ ਕੋਲ ਆ ਕੇ ਡਿਗੇ ਸਨ।—ਗਿਣਤੀ 11:31.
(ਕੂਚ 16:32-34) ਮੂਸਾ ਨੇ ਆਖਿਆ, ਏਹ ਉਹ ਗੱਲ ਹੈ ਜਿਹਦਾ ਯਹੋਵਾਹ ਨੇ ਹੁਕਮ ਦਿੱਤਾ ਸੀ ਭਈ ਆਪਣੀ ਪੀੜ੍ਹੀਓਂ ਪੀੜ੍ਹੀ ਲਈ ਉਸ ਤੋਂ ਇੱਕ ਓਮਰ ਭਰ ਕੇ ਰੱਖ ਛੱਡੋ ਤਾਂ ਜੋ ਓਹ ਉਸ ਰੋਟੀ ਨੂੰ ਵੇਖਣ ਜਿਹੜੀ ਮੈਂ ਤੁਹਾਨੂੰ ਉਜਾੜ ਵਿੱਚ ਖਿਲਾਈ ਜਦ ਮੈਂ ਤੁਹਾਨੂੰ ਮਿਸਰ ਦੇਸੋਂ ਕੱਢ ਕੇ ਲੈ ਆਇਆ। 33 ਮੂਸਾ ਨੇ ਹਾਰੂਨ ਨੂੰ ਆਖਿਆ, ਇੱਕ ਕੁੱਜਾ ਲੈਕੇ ਉਸ ਵਿੱਚ ਇੱਕ ਪੂਰਾ ਓਮਰ ਮੰਨ ਪਾ ਦੇਹ ਅਤੇ ਉਹ ਯਹੋਵਾਹ ਦੇ ਅੱਗੇ ਰੱਖ ਛੱਡ ਤਾਂ ਜੋ ਤੁਹਾਡੀਆਂ ਪੀੜ੍ਹੀਆਂ ਤੀਕ ਸਾਂਭਿਆ ਰਹੇ। 34 ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਤਿਵੇਂ ਹੀ ਹਾਰੂਨ ਨੇ ਸਾਖੀ ਦੇ ਅੱਗੇ ਉਸ ਨੂੰ ਸੰਭਾਲ ਰੱਖਿਆ।
ਪਾਠਕਾਂ ਵੱਲੋਂ ਸਵਾਲ
ਇਸਰਾਏਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਟਕਾਰਾ ਮਿਲਿਆ ਬਹੁਤਾ ਚਿਰ ਨਹੀਂ ਸੀ ਹੋਇਆ ਕਿ ਉਹ ਖਾਣੇ ਦੇ ਮਾਮਲੇ ਵਿਚ ਬੁੜਬੁੜਾਉਣ ਲੱਗ ਪਏ। ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਮੰਨ ਨਾਮਕ ਰੋਟੀ ਦਿੱਤੀ। (ਕੂਚ 12:17, 18; 16:1-5) ਉਦੋਂ ਮੂਸਾ ਨੇ ਹਾਰੂਨ ਨੂੰ ਕਿਹਾ: “ਇਕ ਕੁੱਜਾ ਲੈ ਕੇ ਉਸ ਵਿਚ ਕਿਲੋ ਕੁ ਮੱਨਾ ਪਾ ਕੇ ਪ੍ਰਭੂ ਦੀ ਹਜੂਰੀ ਵਿਚ ਰੱਖ ਦੇ, ਜੋ ਸਾਡੀਆਂ ਅਗਲੀਆਂ ਸਭ ਪੀੜ੍ਹੀਆਂ ਦੇ ਦੇਖਣ ਲਈ ਹੋਵੇਗਾ।” ਬਿਰਤਾਂਤ ਸਾਨੂੰ ਅੱਗੇ ਦੱਸਦਾ ਹੈ: “ਸੋ ਮੂਸਾ ਨੂੰ ਮਿਲੇ [ਯਹੋਵਾਹ] ਦੇ ਹੁਕਮ ਅਨੁਸਾਰ, ਹਾਰੂਨ ਨੇ ਨੇਮ ਦੇ ਸੰਦੂਕ ਅੱਗੇ ਇਹ ਰੱਖ ਦਿੱਤਾ।” (ਕੂਚ 16:33, 34, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਸ ਵਿਚ ਕੋਈ ਸ਼ੱਕ ਨਹੀਂ ਕਿ ਹਾਰੂਨ ਨੇ ਉਸੇ ਵੇਲੇ ਮੰਨ ਇਕੱਠਾ ਕਰ ਕੇ ਇਕ ਮਰਤਬਾਨ ਵਿਚ ਪਾਇਆ ਸੀ। ਪਰ ਇਸ ਨੂੰ ਸੰਦੂਕ ਵਿਚ ਰੱਖਣ ਲਈ ਹਾਰੂਨ ਨੂੰ ਉਦੋਂ ਤਕ ਇੰਤਜ਼ਾਰ ਕਰਨਾ ਪਿਆ ਜਦ ਤਕ ਮੂਸਾ ਨੇ ਸੰਦੂਕ ਨੂੰ ਬਣਾ ਕੇ ਉਸ ਵਿਚ ਫੱਟੀਆਂ ਨਹੀਂ ਰੱਖੀਆਂ ਸਨ। ਇਸ ਤੋਂ ਬਾਅਦ ਹੀ ਹਾਰੂਨ ਮੰਨ ਦੇ ਮਰਤਬਾਨ ਨੂੰ ਨੇਮ ਦੇ ਸੰਦੂਕ ਵਿਚ ਰੱਖ ਸਕਿਆ।
ਬਾਈਬਲ ਪੜ੍ਹਾਈ
(ਕੂਚ 16:1-18) ਫੇਰ ਉਨ੍ਹਾਂ ਨੇ ਏਲਿਮ ਤੋਂ ਕੂਚ ਕੀਤਾ ਅਰ ਇਸਰਾਏਲੀਆਂ ਦੀ ਸਾਰੀ ਮੰਡਲੀ ਸੀਨ ਦੀ ਉਜਾੜ ਵਿੱਚ ਜਿਹੜੀ ਏਲਿਮ ਅਤੇ ਸੀਨਈ ਦੇ ਵਿਚਕਾਰ ਹੈ ਦੂਜੇ ਮਹੀਨੇ ਦੇ ਪੰਦਰਵੇਂ ਦਿਨ ਉਨ੍ਹਾਂ ਦੇ ਮਿਸਰ ਦੇਸ ਤੋਂ ਨਿੱਕਲਣ ਦੇ ਮਗਰੋਂ ਆਈ। 2 ਅਰ ਇਸਰਾਏਲੀਆਂ ਦੀ ਸਾਰੀ ਮੰਡਲੀ ਮੂਸਾ ਅਤੇ ਹਾਰੂਨ ਨਾਲ ਉਜਾੜ ਵਿੱਚ ਕੁੜ੍ਹਣ ਲੱਗੀ। 3 ਅਰ ਇਸਰਾਏਲੀਆਂ ਨੇ ਉਨ੍ਹਾਂ ਨੂੰ ਆਖਿਆ, ਸਾਨੂੰ ਮਿਸਰ ਦੇਸ ਵਿੱਚ ਯਹੋਵਾਹ ਦੇ ਹੱਥੋਂ ਕਿਉਂ ਨਾ ਮਰ ਜਾਣ ਦਿੱਤਾ ਜਦ ਅਸੀਂ ਮਾਸ ਦੀਆਂ ਤੌੜੀਆਂ ਕੋਲ ਬੈਠਦੇ ਅਤੇ ਰੱਜ ਕੇ ਰੋਟੀ ਖਾਂਦੇ ਸਾਂ? ਪਰ ਤੁਸੀਂ ਸਾਨੂੰ ਏਸ ਉਜਾੜ ਵਿੱਚ ਕੱਢ ਲਿਆਏ ਹੋ ਤਾਂ ਜੋ ਤੁਸੀਂ ਏਸ ਸਾਰੀ ਸਭਾ ਨੂੰ ਭੁੱਖ ਨਾਲ ਮਾਰ ਸੁੱਟੋ। 4 ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਵੇਖੋ ਮੈਂ ਤੁਹਾਡੇ ਲਈ ਅਕਾਸ਼ ਤੋਂ ਰੋਟੀ ਵਰ੍ਹਾਵਾਂਗਾ ਅਰ ਪਰਜਾ ਬਾਹਰ ਜਾਕੇ ਇੱਕ ਦਿਨ ਦਾ ਸੀਧਾ ਉਸੇ ਦਿਨ ਵਿੱਚ ਇਕੱਠਾ ਕਰੇ ਤਾਂ ਜੋ ਮੈਂ ਉਹ ਨੂੰ ਪਰਖਾਂ ਭਈ ਉਹ ਮੇਰੀ ਬਿਵਸਥਾ ਉੱਤੇ ਚੱਲਦੀ ਹੈ ਕਿ ਨਹੀਂ। 5 ਅਰ ਐਉਂ ਹੋਵੇਗਾ ਕਿ ਛੇਵੇਂ ਦਿਨ ਜੋ ਓਹ ਲਿਆਉਣਗੇ ਓਹ ਉਹ ਨੂੰ ਤਿਆਰ ਕਰਨ ਅਤੇ ਉਹ ਉਸ ਤੋਂ ਦੁਗਣਾ ਹੋਵੇਗਾ ਜਿਹੜਾ ਓਹ ਨਿੱਤ ਇਕੱਠਾ ਕਰਨਗੇ। 6 ਫੇਰ ਮੂਸਾ ਅਤੇ ਹਾਰੂਨ ਨੇ ਸਾਰੇ ਇਸਰਾਏਲੀਆਂ ਨੂੰ ਆਖਿਆ, ਤੁਸੀਂ ਸ਼ਾਮਾਂ ਨੂੰ ਜਾਣੋਗੇ ਕਿ ਯਹੋਵਾਹ ਹੀ ਤੁਹਾਨੂੰ ਮਿਸਰ ਦੇਸ ਤੋਂ ਬਾਹਰ ਲਿਆਇਆ ਹੈ। 7 ਤੁਸੀਂ ਸਵੇਰ ਨੂੰ ਯਹੋਵਾਹ ਦਾ ਪਰਤਾਪ ਵੇਖੋਗੇ ਕਿਉਂ ਕਿ ਜੋ ਕੁਝ ਤੁਸੀਂ ਯਹੋਵਾਹ ਉੱਤੇ ਕੁੜ੍ਹਦੇ ਹੋ ਉਹ ਸੁਣਦਾ ਹੈ ਅਰ ਅਸੀਂ ਕੀ ਹਾਂ ਜੋ ਤੁਸੀਂ ਸਾਡੇ ਉੱਤੇ ਕੁੜ੍ਹਦੇ ਹੋ? 8 ਮੂਸਾ ਨੇ ਆਖਿਆ, ਐਉਂ ਹੋਵੇਗਾ ਕਿ ਯਹੋਵਾਹ ਤੁਹਾਨੂੰ ਸ਼ਾਮਾਂ ਨੂੰ ਮਾਸ ਖਾਣ ਨੂੰ ਦੇਵੇਗਾ ਅਤੇ ਸਵੇਰ ਨੂੰ ਰੱਜਵੀ ਰੋਟੀ। ਯਹੋਵਾਹ ਤੁਹਾਡਾ ਕੁੜ੍ਹਣਾ ਸੁਣਦਾ ਹੈ ਜਿਹੜਾ ਤੁਸੀਂ ਉਸ ਉੱਤੇ ਕੁੜ੍ਹਦੇ ਹੋ ਪਰ ਅਸੀਂ ਕੀ ਹਾਂ? ਤੁਹਾਡਾ ਕੁੜ੍ਹਣਾ ਸਾਡੇ ਉੱਤੇ ਨਹੀਂ ਸਗੋਂ ਯਹੋਵਾਹ ਉੱਤੇ ਹੈ। 9 ਤਾਂ ਮੂਸਾ ਨੇ ਹਾਰੂਨ ਨੂੰ ਆਖਿਆ, ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ ਆਖ ਭਈ ਯਹੋਵਾਹ ਦੇ ਨੇੜੇ ਆਓ ਕਿਉਂ ਜੋ ਉਸ ਨੇ ਤੁਹਾਡਾ ਕੁੜ੍ਹਣਾ ਸੁਣਿਆ। 10 ਤਾਂ ਐਉਂ ਹੋਇਆ ਕਿ ਜਦ ਹਾਰੂਨ ਇਸਰਾਏਲ ਦੀ ਸਾਰੀ ਮੰਡਲੀ ਨਾਲ ਬੋਲਦਾ ਸੀ ਤਾਂ ਉਨ੍ਹਾਂ ਉਜਾੜ ਵੱਲ ਮੁਹਾਣਾ ਮੋੜਿਆ ਅਤੇ ਵੇਖੋ ਯਹੋਵਾਹ ਦਾ ਪਰਤਾਪ ਬੱਦਲ ਵਿੱਚ ਵਿਖਲਾਈ ਦਿੱਤਾ। 11 ਯਹੋਵਾਹ ਮੂਸਾ ਨੂੰ ਏਹ ਬੋਲਿਆ, 12 ਮੈਂ ਇਸਰਾਏਲੀਆਂ ਦਾ ਕੁੜ੍ਹਣਾ ਸੁਣਿਆ। ਇਨ੍ਹਾਂ ਨੂੰ ਆਖ ਕਿ ਸ਼ਾਮਾਂ ਨੂੰ ਤੁਸੀਂ ਮਾਸ ਖਾਓਗੇ ਅਤੇ ਸਵੇਰ ਨੂੰ ਤੁਸੀਂ ਰੋਟੀ ਨਾਲ ਰੱਜ ਜਾਓਗੇ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। 13 ਸ਼ਾਮਾਂ ਨੂੰ ਐਉਂ ਹੋਇਆ ਕਿ ਬਟੇਰੇ ਚੜ੍ਹ ਆਏ ਅਤੇ ਡੇਰੇ ਨੂੰ ਢੱਕ ਲਿਆ ਅਰ ਸਵੇਰ ਨੂੰ ਡੇਰੇ ਦੇ ਆਲੇ ਦੁਆਲੇ ਤਰੇਲ ਪਈ। 14 ਜਦ ਤਰੇਲ ਉੱਡ ਗਈ ਤਾਂ ਵੇਖੋ ਉਜਾੜ ਦੀ ਪਰਤ ਉੱਤੇ ਨਿੱਕਾ ਨਿੱਕਾ ਕੱਕਰ ਕੋਰੇ ਵਰਗਾ ਮਹੀਨ ਧਰਤੀ ਉੱਤੇ ਪਿਆ ਹੋਇਆ ਸੀ। 15 ਜਾਂ ਇਸਰਾਏਲੀਆਂ ਨੇ ਵੇਖਿਆ ਤਾਂ ਉਨ੍ਹਾਂ ਨੇ ਇੱਕ ਦੂਜੇ ਨੂੰ ਆਖਿਆ, ਆਹ ਕੀ ਹੈ? ਕਿਉਂ ਜੋ ਓਹ ਨਹੀਂ ਜਾਣਦੇ ਸਨ ਭਈ ਉਹ ਕੀ ਸੀ। ਉਪਰੰਤ ਮੂਸਾ ਨੇ ਉਨ੍ਹਾਂ ਨੂੰ ਆਖਿਆ, ਏਹ ਉਹ ਰੋਟੀ ਹੈ ਜਿਹੜੀ ਯਹੋਵਾਹ ਤੁਹਾਨੂੰ ਖਾਣ ਲਈ ਦਿੱਤੀ ਹੈ। 16 ਏਹ ਉਹ ਗੱਲ ਹੈ ਜਿਹਦਾ ਯਹੋਵਾਹ ਨੇ ਹੁਕਮ ਦਿੱਤਾ ਭਈ ਉਸ ਵਿੱਚੋਂ ਹਰ ਇੱਕ ਮਨੁੱਖ ਆਪਣੇ ਖਾਣ ਜੋਗਾ ਇਕੱਠਾ ਕਰੇ ਅਰਥਾਤ ਇੱਕ ਇੱਕ ਓਮਰ ਆਪਣੇ ਪਰਾਣੀਆਂ ਦੀ ਗਿਣਤੀ ਦੇ ਅਨੁਸਾਰ ਤੁਸੀਂ ਲਵੋ। ਹਰ ਮਨੁੱਖ ਉਨ੍ਹਾਂ ਲਈ ਜਿਹੜੇ ਉਹ ਦੇ ਤੰਬੂ ਵਿੱਚ ਹਨ ਲਵੇ। 17 ਤਾਂ ਇਸਰਾਏਲੀਆਂ ਨੇ ਏਵੇਂ ਹੀ ਕੀਤਾ ਅਰ ਕਈਆਂ ਨੇ ਵੱਧ ਅਤੇ ਕਈਆਂ ਨੇ ਘੱਟ ਇਕੱਠਾ ਕੀਤਾ। 18 ਜਦ ਉਨ੍ਹਾਂ ਨੇ ਓਮਰ ਨਾਲ ਮਾਪਿਆ ਤਾਂ ਜਿਸ ਨੇ ਵੱਧ ਲਿਆ ਸੀ ਉਸ ਦਾ ਵੱਧ ਨਾ ਨਿੱਕਲਿਆ ਅਰ ਜਿਸ ਨੇ ਘੱਟ ਲਿਆ ਸੀ ਉਸ ਦਾ ਘੱਟ ਨਾ ਨਿੱਕਲਿਆ ਪਰ ਹਰ ਇੱਕ ਨੇ ਆਪਣੇ ਖਾਣ ਜੋਗਾ ਪਾਇਆ।
17-23 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 17-18
“ਨਿਮਰ ਆਦਮੀ ਸਿਖਲਾਈ ਅਤੇ ਜ਼ਿੰਮੇਵਾਰੀਆਂ ਦਿੰਦੇ ਹਨ”
(ਕੂਚ 18:17, 18) ਤਾਂ ਮੂਸਾ ਦੇ ਸੌਹਰੇ ਨੇ ਉਹ ਨੂੰ ਆਖਿਆ, ਜੋ ਤੂੰ ਕਰਦਾ ਹੈਂ ਸੋ ਚੰਗੀ ਗੱਲ ਨਹੀਂ ਹੈ। 18 ਤੂੰ ਜਰੂਰ ਥੱਕ ਜਾਵੇਂਗਾ, ਤੂੰ ਵੀ ਅਰ ਤੇਰੇ ਨਾਲ ਏਹ ਲੋਕ ਵੀ ਕਿਉਂ ਜੋ ਏਹ ਕੰਮ ਤੇਰੇ ਲਈ ਬਹੁਤਾ ਭਾਰੀ ਹੈ। ਤੂੰ ਇਕੱਲਾ ਏਸ ਨੂੰ ਨਹੀਂ ਕਰ ਸੱਕਦਾ।
ਮੂਸਾ—ਉਸ ਦਾ ਪਿਆਰ
ਮੂਸਾ ਇਜ਼ਰਾਈਲੀਆਂ ਨਾਲ ਵੀ ਪਿਆਰ ਕਰਦਾ ਸੀ। ਉਹ ਜਾਣਦੇ ਸਨ ਕਿ ਆਪਣੇ ਲੋਕਾਂ ਦੀ ਅਗਵਾਈ ਕਰਨ ਲਈ ਯਹੋਵਾਹ ਮੂਸਾ ਨੂੰ ਵਰਤ ਰਿਹਾ ਸੀ। ਇਸ ਲਈ ਉਹ ਮੂਸਾ ਕੋਲ ਵੱਖੋ-ਵੱਖਰੀਆਂ ਸਮੱਸਿਆਵਾਂ ਲੈ ਕੇ ਆਉਂਦੇ ਸਨ। ਅਸੀਂ ਪੜ੍ਹਦੇ ਹਾਂ: “ਪਰਜਾ ਮੂਸਾ ਦੇ ਅੱਗੇ ਸਵੇਰ ਤੋਂ ਸ਼ਾਮ ਤੀਕ ਖਲੋਤੀ ਰਹੀ।” (ਕੂਚ 18:13-16) ਜ਼ਰਾ ਸੋਚੋ ਕਿ ਸਾਰਾ ਦਿਨ ਇਜ਼ਰਾਈਲੀਆਂ ਦੀਆਂ ਸਮੱਸਿਆਵਾਂ ਸੁਣ-ਸੁਣ ਕੇ ਮੂਸਾ ਕਿੰਨਾ ਥੱਕ ਜਾਂਦਾ ਹੋਣਾ! ਫਿਰ ਵੀ ਮੂਸਾ ਲੋਕਾਂ ਦੀ ਮਦਦ ਖ਼ੁਸ਼ੀ ਨਾਲ ਕਰਦਾ ਸੀ ਜੋ ਉਸ ਨੂੰ ਪਿਆਰੇ ਸਨ।
(ਕੂਚ 18:21, 22) ਨਾਲੇ ਤੂੰ ਸਾਰਿਆਂ ਲੋਕਾਂ ਵਿੱਚੋਂ ਸਿਆਣੇ ਮਨੁੱਖਾਂ ਨੂੰ ਜਿਹੜੇ ਪਰਮੇਸ਼ੁਰ ਤੋਂ ਡਰਦੇ ਅਤੇ ਸਤਵਾਦੀ ਅਰ ਲੋਭ ਦੇ ਵੈਰੀ ਹੋਣ ਚੁਗ ਲੈ। ਉਨ੍ਹਾਂ ਨੂੰ ਲੋਕਾਂ ਉੱਤੇ ਹਜ਼ਾਰਾਂ ਦੇ ਸਰਦਾਰ, ਸੈਂਕੜਿਆਂ ਦੇ ਸਰਦਾਰ, ਪੰਜਾਹ ਦੇ ਸਰਦਾਰ ਅਤੇ ਦਸਾਂ ਦੇ ਸਰਦਾਰ ਠਹਿਰਾ ਦੇਣਾ। 22 ਓਹ ਹਰ ਵੇਲੇ ਲੋਕਾਂ ਦਾ ਨਿਆਉਂ ਕਰਨ ਅਤੇ ਐਉਂ ਹੋਵੇ ਭਈ ਹਰ ਇੱਕ ਵੱਡੀ ਗੱਲ ਤੇਰੇ ਕੋਲ ਲਿਆਉਣ ਪਰ ਛੋਟੀਆਂ ਗੱਲਾਂ ਨੂੰ ਆਪ ਨਬੇੜਨ ਸੋ ਐਉਂ ਤੇਰੇ ਲਈ ਸੌਖਾ ਰਹੇਗਾ ਅਰ ਓਹ ਤੇਰੇ ਨਾਲ ਭਾਰ ਹਲਕਾ ਕਰਨ।
ਖ਼ੁਸ਼ੀ ਨਾਲ ਜੀਉਣ ਲਈ ਭਰੋਸਾ ਰੱਖਣਾ ਅੱਤ ਜ਼ਰੂਰੀ ਹੈ
ਇਨ੍ਹਾਂ ਆਦਮੀਆਂ ਨੂੰ ਕੰਮ ਕਰਨ ਦੀ ਜ਼ਿੰਮੇਵਾਰੀ ਦੇਣ ਤੋਂ ਪਹਿਲਾਂ ਇਨ੍ਹਾਂ ਵਿਚ ਅਜਿਹੇ ਗੁਣ ਦੇਖੇ ਗਏ ਸਨ ਜਿਨ੍ਹਾਂ ਦੇ ਆਧਾਰ ਤੇ ਉਨ੍ਹਾਂ ਉੱਤੇ ਭਰੋਸਾ ਰੱਖਿਆ ਜਾ ਸਕਦਾ ਸੀ। ਉਹ ਪਹਿਲਾਂ ਹੀ ਇਸ ਗੱਲ ਦਾ ਸਬੂਤ ਦੇ ਚੁੱਕੇ ਸਨ ਕਿ ਉਹ ਪਰਮੇਸ਼ੁਰ ਤੋਂ ਡਰਦੇ ਸਨ ਯਾਨੀ ਉਸ ਦਾ ਆਦਰ-ਸਤਿਕਾਰ ਕਰਦੇ ਸਨ ਤੇ ਉਸ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਸਨ। ਉਨ੍ਹਾਂ ਵੱਲ ਦੇਖ ਕੇ ਸਭ ਜਾਣਦੇ ਸਨ ਕਿ ਇਹ ਆਦਮੀ ਪਰਮੇਸ਼ੁਰ ਦੇ ਅਸੂਲਾਂ ਅਨੁਸਾਰ ਚੱਲਣ ਦੀ ਪੂਰੀ ਕੋਸ਼ਿਸ਼ ਕਰ ਰਹੇ ਸਨ। ਉਹ ਵੱਢੀ ਨਹੀਂ ਲੈਂਦੇ ਸਨ ਜਿਸ ਤੋਂ ਪਤਾ ਲੱਗਦਾ ਸੀ ਕਿ ਇਨ੍ਹਾਂ ਹਿੰਮਤੀ ਆਦਮੀਆਂ ਅੰਦਰ ਅਜਿਹੀ ਤਾਕਤ ਸੀ ਕਿ ਇਖ਼ਤਿਆਰ ਪਾ ਕੇ ਉਹ ਭ੍ਰਿਸ਼ਟ ਨਹੀਂ ਹੋਣਗੇ ਅਤੇ ਨਾ ਹੀ ਉਹ ਆਪਣੇ ਫ਼ਾਇਦੇ ਲਈ ਜਾਂ ਆਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ ਦੇ ਫ਼ਾਇਦੇ ਲਈ ਗ਼ਲਤ ਕਦਮ ਚੁੱਕਣਗੇ।
(ਕੂਚ 18:24, 25) ਸੋ ਮੂਸਾ ਨੇ ਆਪਣੇ ਸੌਹਰੇ ਦੀ ਗੱਲ ਨੂੰ ਸੁਣਿਆ ਅਰ ਜੋ ਉਸ ਆਖਿਆ ਸੀ ਸੋ ਹੀ ਕੀਤਾ। 25 ਤਾਂ ਮੂਸਾ ਨੇ ਸਿਆਣੇ ਮਨੁੱਖਾਂ ਨੂੰ ਸਾਰੇ ਇਸਰਾਏਲ ਵਿੱਚੋਂ ਚੁਣ ਕੇ ਓਹਨਾਂ ਨੂੰ ਪਰਜਾ ਉੱਤੇ ਪਰਧਾਨ ਠਹਿਰਾਇਆ ਹਜ਼ਾਰਾਂ ਦੇ ਸਰਦਾਰ, ਸੈਂਕੜਿਆਂ ਦੇ ਸਰਦਾਰ, ਪੰਜਾਹਾਂ ਦੇ ਸਰਦਾਰ ਦਸਾਂ ਦੇ ਸਰਦਾਰ।
ਖਰਿਆਈ ਦਾ ਗੁਣ ਨੇਕ ਲੋਕਾਂ ਦੀ ਅਗਵਾਈ ਕਰਦਾ ਹੈ
ਮੂਸਾ ਵੀ ਦੀਨ ਅਤੇ ਨਿਮਰ ਸੀ। ਜਦੋਂ ਉਹ ਦੂਸਰਿਆਂ ਦੀਆਂ ਸਮੱਸਿਆਵਾਂ ਸੁਲਝਾਉਂਦੇ ਹੋਏ ਆਪਣੇ ਆਪ ਨੂੰ ਥਕਾ ਰਿਹਾ ਸੀ ਉਸ ਦੇ ਸਹੁਰੇ ਯਿਥਰੋ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਇਸ ਕੰਮ ਵਿਚ ਹੋਰਨਾਂ ਕਾਬਲ ਮਨੁੱਖਾਂ ਨੂੰ ਕੁਝ ਜ਼ਿੰਮੇਵਾਰੀ ਸੌਂਪ ਦੇਵੇ। ਮੂਸਾ ਨੇ ਸਵੀਕਾਰ ਕੀਤਾ ਕਿ ਉਹ ਇਹ ਕੰਮ ਇਕੱਲਾ ਨਹੀਂ ਕਰ ਸਕਦਾ ਸੀ ਅਤੇ ਉਸ ਨੇ ਬੁੱਧੀਮਤਾ ਨਾਲ ਇਹ ਸਲਾਹ ਲਾਗੂ ਕੀਤੀ। (ਕੂਚ 18:17-26; ਗਿਣਤੀ 12:3) ਇਕ ਨਿਮਰ ਬੰਦਾ ਦੂਸਰਿਆਂ ਨੂੰ ਅਧਿਕਾਰ ਸੌਂਪਣ ਤੋਂ ਡਰਦਾ ਨਹੀਂ ਹੈ ਅਤੇ ਨਾ ਹੀ ਉਹ ਇਹ ਸੋਚਦਾ ਹੈ ਕਿ ਦੂਸਰੇ ਕਾਬਲ ਮਨੁੱਖਾਂ ਨੂੰ ਜ਼ਿੰਮੇਵਾਰੀ ਦੇ ਕੇ ਉਸ ਦਾ ਆਪਣਾ ਅਧਿਕਾਰ ਘੱਟ ਜਾਵੇਗਾ। (ਗਿਣਤੀ 11:16, 17, 26-29) ਬਲਕਿ ਉਹ ਜੋਸ਼ ਨਾਲ ਉਨ੍ਹਾਂ ਦੀ ਮਦਦ ਕਰਦਾ ਹੈ ਤਾਂਕਿ ਉਹ ਰੂਹਾਨੀ ਤੌਰ ਤੇ ਤਰੱਕੀ ਕਰ ਸਕਣ। (1 ਤਿਮੋਥਿਉਸ 4:15) ਇਹ ਸਾਡੇ ਬਾਰੇ ਵੀ ਸੱਚ ਹੋਣਾ ਚਾਹੀਦਾ ਹੈ।
ਹੀਰੇ-ਮੋਤੀਆਂ ਦੀ ਖੋਜ ਕਰੋ
(ਕੂਚ 17:11-13) ਤਾਂ ਐਉਂ ਹੋਇਆ ਕਿ ਜਦ ਮੂਸਾ ਆਪਣਾ ਹੱਥ ਚੁੱਕਦਾ ਸੀ ਤਾਂ ਇਸਰਾਏਲ ਜਿੱਤਦਾ ਸੀ ਅਰ ਜਦ ਆਪਣਾ ਹੱਥ ਨੀਵਾ ਕਰ ਲੈਂਦਾ ਸੀ ਤਾਂ ਅਮਾਲੇਕ ਜਿੱਤਦਾ ਸੀ। 12 ਪਰ ਮੂਸਾ ਦੇ ਹੱਥ ਭਾਰੀ ਹੋ ਗਏ ਤਾਂ ਉਨ੍ਹਾਂ ਨੇ ਪੱਥਰ ਲੈਕੇ ਉਸ ਦੇ ਹੇਠ ਧਰ ਦਿੱਤਾ ਅਰ ਉਹ ਉਸ ਉੱਤੇ ਬੈਠ ਗਿਆ ਅਰ ਹਾਰੂਨ ਅਤੇ ਹੂਰ ਨੇ ਇੱਕ ਨੇ ਇੱਕ ਪਾਸਿਓਂ ਅਤੇ ਦੂਜੇ ਨੇ ਦੂਜੇ ਪਾਸਿਓਂ ਉਸ ਦੇ ਹੱਥਾਂ ਨੂੰ ਸਾਂਭ ਛੱਡਿਆ ਤਾਂ ਉਸ ਦੇ ਹੱਥ ਸੂਰਜ ਦੇ ਆਥਣ ਤੀਕ ਤਕੜੇ ਰਹੇ। 13 ਅਰ ਯਹੋਸ਼ੁਆ ਨੇ ਅਮਾਲੇਕ ਅਤੇ ਉਸ ਦੇ ਲੋਕਾਂ ਨੂੰ ਤਲਵਾਰ ਦੀ ਧਾਰ ਨਾਲ ਹਰਾ ਦਿੱਤਾ।
“ਤੇਰੇ ਹੱਥ ਢਿੱਲੇ ਨਾ ਪੈ ਜਾਣ”
14 ਯੁੱਧ ਦੌਰਾਨ ਹਾਰੂਨ ਅਤੇ ਹੂਰ ਨੇ ਮੂਸਾ ਦੇ ਹੱਥਾਂ ਨੂੰ ਸਹਾਰਾ ਦਿੱਤਾ। ਇਸੇ ਤਰ੍ਹਾਂ ਅਸੀਂ ਵੀ ਆਪਣੇ ਭੈਣਾਂ-ਭਰਾਵਾਂ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਸਹਾਰਾ ਦੇ ਸਕਦੇ ਹਾਂ। ਅਸੀਂ ਕਿਹੜੇ ਭੈਣਾਂ-ਭਰਾਵਾਂ ਨੂੰ ਸਹਾਰਾ ਦੇ ਸਕਦੇ ਹਾਂ? ਜਿਹੜੇ ਵਧਦੀ ਉਮਰ ਕਰਕੇ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ, ਜਿਨ੍ਹਾਂ ਦੀ ਸਿਹਤ ਖ਼ਰਾਬ ਹੈ, ਜਿਨ੍ਹਾਂ ਦੇ ਘਰਦੇ ਵਿਰੋਧ ਕਰਦੇ ਹਨ, ਜਿਹੜੇ ਇਕੱਲਾਪਣ ਮਹਿਸੂਸ ਕਰਦੇ ਹਨ ਜਾਂ ਜਿਹੜੇ ਮੌਤ ਦਾ ਗਮ ਸਹਿ ਰਹੇ ਹਨ। ਅਸੀਂ ਉਨ੍ਹਾਂ ਨੌਜਵਾਨਾਂ ਦੀ ਵੀ ਮਦਦ ਕਰ ਸਕਦੇ ਹਾਂ ਜਿਨ੍ਹਾਂ ਉੱਤੇ ਗ਼ਲਤ ਕੰਮ ਕਰਨ ਅਤੇ ਦੁਨੀਆਂ ਵਿਚ ਆਪਣਾ ਨਾਂ ਕਮਾਉਣ ਦਾ ਦਬਾਅ ਹੈ। (1 ਥੱਸ. 3:1-3; 5:11, 14) ਕਿੰਗਡਮ ਹਾਲ ਵਿਚ, ਪ੍ਰਚਾਰ ਕਰਦਿਆਂ, ਦੂਸਰਿਆਂ ਨਾਲ ਖਾਣਾ ਖਾਂਦਿਆਂ ਜਾਂ ਟੈਲੀਫ਼ੋਨ ʼਤੇ ਗੱਲ ਕਰਦਿਆਂ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰੋ।
(ਕੂਚ 17:14) ਯਹੋਵਾਹ ਨੇ ਮੂਸਾ ਨੂੰ ਆਖਿਆ, ਏਸ ਨੂੰ ਚੇਤੇ ਰੱਖਣ ਲਈ ਪੁਸਤਕ ਵਿੱਚ ਲਿੱਖ ਲੈ ਅਰ ਯਹੋਸ਼ੁਆ ਦੇ ਕੰਨਾਂ ਵਿੱਚ ਸੁਣਾ ਕਿਉਂ ਕਿ ਮੈਂ ਅਮਾਲੇਕ ਦਾ ਚੇਤਾ ਅਕਾਸ਼ ਦੇ ਹੇਠੋਂ ਮਿਟਾ ਦੇਵਾਂਗਾ।
it-1 406
ਮੂਸਾ ਦੀਆਂ ਲਿਖਤਾਂ
ਬਾਈਬਲ ਤੋਂ ਇਸ ਗੱਲ ਦਾ ਸਾਫ਼ ਸਬੂਤ ਮਿਲਦਾ ਹੈ ਕਿ ਮੂਸਾ ਦੀਆਂ ਲਿਖਤਾਂ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖੀਆਂ ਗਈਆਂ ਸਨ ਅਤੇ ਇਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੀ ਸ਼ੁੱਧ ਭਗਤੀ ਕਿਵੇਂ ਕੀਤੀ ਜਾਣੀ ਚਾਹੀਦੀ ਹੈ। ਮੂਸਾ ਆਪਣੀ ਮਰਜ਼ੀ ਨਾਲ ਇਜ਼ਰਾਈਲੀਆਂ ਦਾ ਆਗੂ ਨਹੀਂ ਬਣਿਆ ਸੀ। ਜਦੋਂ ਪਰਮੇਸ਼ੁਰ ਨੇ ਉਸ ਨੂੰ ਇਜ਼ਰਾਈਲੀਆਂ ਦਾ ਆਗੂ ਬਣਨ ਲਈ ਕਿਹਾ, ਤਾਂ ਉਸ ਨੇ ਇਨਕਾਰ ਕਰ ਦਿੱਤਾ ਸੀ। (ਕੂਚ 3:10, 11; 4:10-14) ਪਰਮੇਸ਼ੁਰ ਨੇ ਮੂਸਾ ਨੂੰ ਇਹ ਖ਼ਾਸ ਜ਼ਿੰਮੇਵਾਰੀ ਦਿੱਤੀ ਸੀ ਅਤੇ ਚਮਤਕਾਰ ਕਰਨ ਦੀ ਵੀ ਜ਼ਬਰਦਸਤ ਸ਼ਕਤੀ ਦਿੱਤੀ ਸੀ। ਇਸ ਲਈ ਜਦੋਂ ਮੂਸਾ ਨੇ ਫ਼ਿਰਊਨ ਦੇ ਦਰਬਾਰ ਵਿਚ ਜਾਦੂ-ਟੂਣਾ ਕਰਨ ਵਾਲਿਆਂ ਸਾਮ੍ਹਣੇ ਚਮਤਕਾਰ ਕੀਤੇ, ਤਾਂ ਇਹ ਦੇਖ ਕੇ ਉਨ੍ਹਾਂ ਨੂੰ ਮੰਨਣਾ ਪਿਆ ਕਿ ਉਸ ਨੇ ਪਰਮੇਸ਼ੁਰ ਦੀ ਸ਼ਕਤੀ ਨਾਲ ਹੀ ਇੱਦਾਂ ਕੀਤਾ ਸੀ। (ਕੂਚ 4:1-9; 8:16-19) ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਮੂਸਾ ਕਿਤਾਬਾਂ ਲਿਖਣ ਜਾਂ ਲੋਕਾਂ ਨੂੰ ਨਿਰਦੇਸ਼ਨ ਦੇਣ ਦੀ ਤਾਂਘ ਨਹੀਂ ਸੀ ਰੱਖਦਾ, ਸਗੋਂ ਪਰਮੇਸ਼ੁਰ ਨੇ ਆਪ ਉਸ ਨੂੰ ਇੱਦਾਂ ਕਰਨ ਦਾ ਹੁਕਮ ਦਿੱਤਾ ਸੀ। ਪਵਿੱਤਰ ਸ਼ਕਤੀ ਦੀ ਮਦਦ ਨਾਲ ਹੀ ਮੂਸਾ ਨੇ ਯਹੋਵਾਹ ਵੱਲੋਂ ਗੱਲ ਕੀਤੀ ਅਤੇ ਉਹ ਕਿਤਾਬਾਂ ਲਿਖੀਆਂ ਜੋ ਬਾਈਬਲ ਦਾ ਹਿੱਸਾ ਬਣੀਆਂ।—ਕੂਚ 17:14.
ਬਾਈਬਲ ਪੜ੍ਹਾਈ
(ਕੂਚ 17:1-16) ਇਸਰਾਏਲੀਆਂ ਦੀ ਸਾਰੀ ਮੰਡਲੀ ਨੇ ਸੀਨ ਦੀ ਉਜਾੜ ਵਿੱਚੋਂ ਯਹੋਵਾਹ ਦੇ ਆਖਣ ਅਨੁਸਾਰ ਆਪਣੇ ਸਫ਼ਰਾਂ ਲਈ ਕੂਚ ਕੀਤਾ ਅਰ ਉਨ੍ਹਾਂ ਨੇ ਰਫ਼ੀਦੀਮ ਵਿੱਚ ਡੇਰੇ ਲਾਏ ਪਰ ਪਰਜਾ ਦੇ ਪੀਣ ਲਈ ਪਾਣੀ ਨਹੀਂ ਸੀ। 2 ਤਾਂ ਪਰਜਾ ਮੂਸਾ ਨੂੰ ਘੁਰਕਣ ਲੱਗੀ ਅਰ ਆਖਿਆ, ਸਾਨੂੰ ਪੀਣ ਨੂੰ ਪਾਣੀ ਦੇਹ। ਮੂਸਾ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਮੈਨੂੰ ਕਿਉਂ ਘੁਰਕਦੇ ਹੋ ਅਤੇ ਯਹੋਵਾਹ ਨੂੰ ਕਿਉਂ ਪਰਤਾਉਂਦੇ ਹੋ? 3 ਉੱਥੇ ਪਰਜਾ ਪਾਣੀ ਦੀ ਤਿਹਾਈ ਸੀ ਅਤੇ ਮੂਸਾ ਨਾਲ ਏਹ ਆਖ ਕੇ ਕੁੜ੍ਹਦੀ ਸੀ ਭਈ ਏਹ ਕੀ ਹੈ ਜੋ ਤੂੰ ਸਾਨੂੰ ਮਿਸਰ ਤੋਂ ਲਿਆਇਆ ਹੈਂ ਕਿ ਸਾਨੂੰ ਅਰ ਸਾਡੇ ਪੁੱਤ੍ਰਾਂ ਅਰ ਸਾਡੇ ਵੱਗਾਂ ਨੂੰ ਏਥੇ ਤਿਹਾਇਆ ਮਾਰੇਂ? 4 ਤਾਂ ਮੂਸਾ ਨੇ ਯਹੋਵਾਹ ਨੂੰ ਉੱਚੀ ਦਿੱਤੀ ਪੁਕਾਰ ਕੇ ਆਖਿਆ, ਮੈਂ ਇਨ੍ਹਾਂ ਲੋਕਾਂ ਨਾਲ ਕੀ ਕਰਾਂ? ਏਹ ਤਾਂ ਮੈਨੂੰ ਥੋੜੇ ਚਿਰਾਂ ਤੀਕ ਵੱਟੇ ਮਾਰਨਗੇ। 5 ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਪਰਜਾ ਦੇ ਅੱਗੋਂ ਦੀ ਲੰਘ ਅਰ ਆਪਣੇ ਸੰਗ ਇਸਰਾਏਲ ਦੇ ਬਜ਼ੁਰਗਾਂ ਵਿੱਚੋਂ ਲੈ ਤੇ ਆਪਣੇ ਢਾਂਗੇ ਨੂੰ ਜਿਹੜਾ ਤੈਂ ਦਰਿਆ ਉੱਤੇ ਮਾਰਿਆ ਸੀ ਆਪਣੇ ਹੱਥ ਵਿੱਚ ਲੈ ਅਰ ਚੱਲ ਦੇਹ। 6 ਵੇਖ ਮੈਂ ਤੇਰੇ ਅੱਗੇ ਹੋਰੇਬ ਦੀ ਚਟਾਨ ਉੱਤੇ ਖੜਾ ਹੋਵਾਂਗਾ ਅਰ ਤੂੰ ਚਟਾਨ ਨੂੰ ਮਾਰੀਂ ਤਾਂ ਉਸ ਵਿੱਚੋਂ ਪਾਣੀ ਨਿੱਕਲੇਗਾ ਤਾਂ ਜੋ ਪਰਜਾ ਪੀਵੇ। ਤਾਂ ਮੂਸਾ ਨੇ ਇਸਰਾਏਲ ਦੇ ਬਜ਼ੁਰਗਾਂ ਦੇ ਸਨਮੁਖ ਤਿਵੇਂ ਹੀ ਕੀਤਾ। 7 ਅਰ ਉਸ ਨੇ ਉਸ ਥਾਂ ਦਾ ਨਾਉਂ ਮੱਸਾਹ ਅਰ ਮਰੀਬਾਹ ਇਸਰਾਏਲ ਦੇ ਘੁਰਕਣ ਦੇ ਕਾਰਨ ਅਰ ਯਹੋਵਾਹ ਦੇ ਪਰਤਾਵੇ ਦੇ ਕਾਰਨ ਏਹ ਆਖਦੇ ਹੋਏ ਰੱਖਿਆ ਭਈ ਯਹੋਵਾਹ ਸਾਡੇ ਵਿਚਕਾਰ ਹੈ ਕਿ ਨਹੀਂ?। 8 ਫੇਰ ਅਮਾਲੇਕ ਆਏ ਅਰ ਰਫ਼ੀਦੀਮ ਵਿੱਚ ਇਸਰਾਏਲ ਨਾਲ ਲੜੇ। 9 ਤਾਂ ਮੂਸਾ ਨੇ ਯਹੋਸ਼ੁਆ ਨੂੰ ਆਖਿਆ, ਸਾਡੇ ਲਈ ਮਨੁੱਖਾਂ ਨੂੰ ਚੁਣ ਅਰ ਨਿੱਕਲ ਕੇ ਅਮਾਲੇਕ ਨਾਲ ਲੜ। ਭਲਕੇ ਮੈਂ ਪਰਮੇਸ਼ੁਰ ਦਾ ਢਾਂਗਾ ਲੈਕੇ ਟਿੱਲੇ ਦੀ ਟੀਸੀ ਉੱਤੇ ਖੜਾ ਰਹਾਂਗਾ। 10 ਸੋ ਯਹੋਸ਼ੁਆ ਨੇ ਤਿਵੇਂ ਹੀ ਕੀਤਾ ਜਿਵੇਂ ਉਸ ਨੂੰ ਮੂਸਾ ਨੇ ਆਖਿਆ ਸੀ। ਉਹ ਅਮਾਲੇਕ ਦੇ ਨਾਲ ਲੜਿਆ ਅਤੇ ਮੂਸਾ, ਹਾਰੂਨ ਅਰ ਹੂਰ ਟਿੱਲੇ ਦੀ ਟੀਸੀ ਉੱਤੇ ਚੜ੍ਹੇ। 11 ਤਾਂ ਐਉਂ ਹੋਇਆ ਕਿ ਜਦ ਮੂਸਾ ਆਪਣਾ ਹੱਥ ਚੁੱਕਦਾ ਸੀ ਤਾਂ ਇਸਰਾਏਲ ਜਿੱਤਦਾ ਸੀ ਅਰ ਜਦ ਆਪਣਾ ਹੱਥ ਨੀਵਾ ਕਰ ਲੈਂਦਾ ਸੀ ਤਾਂ ਅਮਾਲੇਕ ਜਿੱਤਦਾ ਸੀ। 12 ਪਰ ਮੂਸਾ ਦੇ ਹੱਥ ਭਾਰੀ ਹੋ ਗਏ ਤਾਂ ਉਨ੍ਹਾਂ ਨੇ ਪੱਥਰ ਲੈਕੇ ਉਸ ਦੇ ਹੇਠ ਧਰ ਦਿੱਤਾ ਅਰ ਉਹ ਉਸ ਉੱਤੇ ਬੈਠ ਗਿਆ ਅਰ ਹਾਰੂਨ ਅਤੇ ਹੂਰ ਨੇ ਇੱਕ ਨੇ ਇੱਕ ਪਾਸਿਓਂ ਅਤੇ ਦੂਜੇ ਨੇ ਦੂਜੇ ਪਾਸਿਓਂ ਉਸ ਦੇ ਹੱਥਾਂ ਨੂੰ ਸਾਂਭ ਛੱਡਿਆ ਤਾਂ ਉਸ ਦੇ ਹੱਥ ਸੂਰਜ ਦੇ ਆਥਣ ਤੀਕ ਤਕੜੇ ਰਹੇ। 13 ਅਰ ਯਹੋਸ਼ੁਆ ਨੇ ਅਮਾਲੇਕ ਅਤੇ ਉਸ ਦੇ ਲੋਕਾਂ ਨੂੰ ਤਲਵਾਰ ਦੀ ਧਾਰ ਨਾਲ ਹਰਾ ਦਿੱਤਾ। 14 ਯਹੋਵਾਹ ਨੇ ਮੂਸਾ ਨੂੰ ਆਖਿਆ, ਏਸ ਨੂੰ ਚੇਤੇ ਰੱਖਣ ਲਈ ਪੁਸਤਕ ਵਿੱਚ ਲਿੱਖ ਲੈ ਅਰ ਯਹੋਸ਼ੁਆ ਦੇ ਕੰਨਾਂ ਵਿੱਚ ਸੁਣਾ ਕਿਉਂ ਕਿ ਮੈਂ ਅਮਾਲੇਕ ਦਾ ਚੇਤਾ ਅਕਾਸ਼ ਦੇ ਹੇਠੋਂ ਮਿਟਾ ਦੇਵਾਂਗਾ। 15 ਮੂਸਾ ਨੇ ਜਗਵੇਦੀ ਬਣਾਈ ਅਰ ਉਸ ਦਾ ਨਾਉਂ ਯਹੋਵਾਹ ਨਿੱਸੀ ਰੱਖਿਆ। 16 ਅਰ ਉਸ ਆਖਿਆ ਭਈ ਯਹੋਵਾਹ ਦੇ ਸਿੰਘਾਸਣ ਉੱਤੇ ਸੌਂਹ ਏਹ ਹੈ ਕਿ ਅਮਾਲੇਕ ਦੇ ਨਾਲ ਯਹੋਵਾਹ ਦਾ ਜੁੱਧ ਪੀੜ੍ਹੀਓਂ ਪੀੜ੍ਹੀ ਤੀਕ ਹੁੰਦਾ ਰਹੇਗਾ।
24-30 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 19-20
“ਦਸ ਹੁਕਮ ਤੁਹਾਡੇ ਲਈ ਕੀ ਮਾਅਨੇ ਰੱਖਦੇ ਹਨ?”
(ਕੂਚ 20:3-7) ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ। 4 ਤੂੰ ਆਪਣੇ ਲਈ ਉੱਕਰੀ ਹੋਈ ਮੂਰਤ ਨਾ ਬਣਾ, ਨਾ ਕਿਸੇ ਚੀਜ ਦੀ ਸੂਰਤ ਜਿਹੜੀ ਉੱਪਰ ਅਕਾਸ਼ ਵਿੱਚ ਅਤੇ ਜਿਹੜੀ ਹੇਠਾਂ ਧਰਤੀ ਉੱਤੇ ਅਤੇ ਜਿਹੜੀ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਹੈ। 5 ਨਾ ਤੂੰ ਉਨ੍ਹਾਂ ਦੇ ਅੱਗੇ ਮੱਥਾ ਟੇਕ, ਨਾ ਉਨ੍ਹਾਂ ਦੀ ਪੂਜਾ ਕਰ ਕਿਉਂ ਜੋ ਮੈਂ ਯਹੋਵਾਹ ਤੇਰਾ ਪਰਮੇਸ਼ੁਰ ਅਣਖ ਵਾਲਾ ਪਰਮੇਸ਼ੁਰ ਹਾਂ ਜਿਹੜਾ ਪਿਉ ਦਾਦਿਆਂ ਦੀ ਬੁਰਿਆਈ ਨੂੰ ਬੱਚਿਆਂ ਉੱਤੇ ਅਤੇ ਆਪਣੇ ਵੈਰੀਆਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਉੱਤੇ ਲਿਆਉਂਦਾ ਹਾਂ। 6 ਪਰ ਹਜ਼ਾਰਾਂ ਉੱਤੇ ਜਿਹੜੇ ਮੇਰੇ ਨਾਲ ਪਰੀਤ ਪਾਲਦੇ ਤੇ ਮੇਰੇ ਹੁਕਮਾਂ ਨੂੰ ਮੰਨਦੇ ਹਨ ਦਯਾ ਕਰਦਾ ਹਾਂ। 7 ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਵਿਅਰਥ ਨਾ ਲੈ ਕਿਉਂ ਕਿ ਜਿਹੜਾ ਉਸ ਦਾ ਨਾਮ ਵਿਅਰਥ ਲੈਂਦਾ ਹੈ ਯਹੋਵਾਹ ਉਸ ਨੂੰ ਬੇਦੋਸ਼ ਨਾ ਠਹਿਰਾਵੇਗਾ।
w89 11/15 6 ਪੈਰਾ 1
ਦਸ ਹੁਕਮ ਤੁਹਾਡੇ ਲਈ ਕੀ ਮਾਅਨੇ ਰੱਖਦੇ ਹਨ?
ਪਹਿਲੇ ਚਾਰ ਹੁਕਮ ਯਹੋਵਾਹ ਪ੍ਰਤੀ ਸਾਡੀਆਂ ਜ਼ਿੰਮੇਵਾਰੀਆਂ ʼਤੇ ਜ਼ੋਰ ਦਿੰਦੇ ਹਨ। (ਪਹਿਲਾ) ਯਹੋਵਾਹ ਚਾਹੁੰਦਾ ਹੈ ਕਿ ਅਸੀਂ ਸਿਰਫ਼ ਉਸ ਦੀ ਹੀ ਭਗਤੀ ਕਰੀਏ। (ਮੱਤੀ 4:10) (ਦੂਸਰਾ) ਉਸ ਦੇ ਕਿਸੇ ਵੀ ਸੇਵਕ ਨੂੰ ਮੂਰਤੀ-ਪੂਜਾ ਨਹੀਂ ਕਰਨੀ ਚਾਹੀਦੀ। (1 ਯੂਹੰਨਾ 5:21) (ਤੀਸਰਾ) ਸਾਨੂੰ ਪਰਮੇਸ਼ੁਰ ਦਾ ਨਾਂ ਯਹੋਵਾਹ ਵਰਤਣਾ ਚਾਹੀਦਾ ਹੈ ਅਤੇ ਕਦੇ ਵੀ ਇਸ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ। (ਯੂਹੰਨਾ 17:26; ਰੋਮੀਆਂ 10:13) (ਚੌਥਾ) ਸਾਨੂੰ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਸੇਵਾ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਦੇਣ ਦੀ ਲੋੜ ਹੈ। ਇੱਦਾਂ ਕਰ ਕੇ ਅਸੀਂ ਆਪਣੀ ਇੱਛਾ ਦੀ ਬਜਾਇ ਯਹੋਵਾਹ ਦੀ ਇੱਛਾ ਨੂੰ ਪਹਿਲ ਦੇ ਰਹੇ ਹੋਵਾਂਗੇ ਅਤੇ ਮਾਨੋ ਅਸੀਂ ‘ਸਬਤ ਦਾ ਦਿਨ’ ਮਨਾ ਰਹੇ ਹੋਵਾਂਗੇ।—ਇਬਰਾਨੀਆਂ 4:9, 10.
(ਕੂਚ 20:8-11) ਤੂੰ ਸਬਤ ਦੇ ਦਿਨ ਨੂੰ ਪਵਿੱਤ੍ਰ ਜਾਣ ਕੇ ਚੇਤੇ ਰੱਖ। 9 ਛੇ ਦਿਨ ਤੂੰ ਮਿਹਨਤ ਕਰ ਅਤੇ ਆਪਣਾ ਸਾਰਾ ਕੰਮ ਧੰਦਾ ਕਰ। 10 ਪਰ ਸੱਤਵਾਂ ਦਿਨ ਯਹੋਵਾਹ ਤੇਰੇ ਪਰਮੇਸ਼ੁਰ ਲਈ ਸਬਤ ਹੈ। ਤੂੰ ਉਸ ਵਿੱਚ ਕੋਈ ਕੰਮ ਧੰਦਾ ਨਾ ਕਰ, ਨਾ ਤੂੰ ਨਾ ਤੇਰਾ ਪੁੱਤ੍ਰ ਨਾ ਤੇਰੀ ਧੀ ਨਾ ਤੇਰਾ ਗੋੱਲਾ ਨਾ ਤੇਰੀ ਗੋੱਲੀ ਨਾ ਤੇਰਾ ਡੰਗਰ ਅਤੇ ਨਾ ਤੇਰਾ ਪਰਦੇਸੀ ਜਿਹੜਾ ਤੇਰੇ ਫਾਟਕਾਂ ਦੇ ਅੰਦਰ ਹੈ। 11 ਕਿਉਂ ਜੋ ਛੇਆਂ ਦਿਨਾਂ ਵਿੱਚ ਯਹੋਵਾਹ ਨੇ ਅਕਾਸ਼ ਅਤੇ ਧਰਤੀ ਨੂੰ, ਸਮੁੰਦਰ ਨੂੰ ਅਤੇ ਸਭ ਕੁਝ ਜੋ ਉਨ੍ਹਾਂ ਦੇ ਵਿੱਚ ਹੈ ਬਣਾਇਆ ਪਰ ਸੱਤਵੇਂ ਦਿਨ ਵਿਸਰਾਮ ਕੀਤਾ। ਏਸ ਲਈ ਯਹੋਵਾਹ ਨੇ ਸਬਤ ਦੇ ਦਿਨ ਨੂੰ ਬਰਕਤ ਦਿੱਤੀ ਅਰ ਉਸ ਨੂੰ ਪਵਿੱਤ੍ਰ ਠਹਿਰਾਇਆ।
(ਕੂਚ 20:12-17) ਤੂੰ ਆਪਣੇ ਪਿਤਾ ਅਰ ਆਪਣੀ ਮਾਤਾ ਦਾ ਆਦਰ ਕਰ ਤਾਂ ਜੋ ਤੇਰੇ ਦਿਨ ਉਸ ਭੂਮੀ ਉੱਤੇ ਜਿਹੜੀ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਦਿੰਦਾ ਹੈ ਲੰਮੇ ਹੋਣ। 13 ਤੂੰ ਖ਼ੂਨ ਨਾ ਕਰ। 14 ਤੂੰ ਜ਼ਨਾਹ ਨਾ ਕਰ। 15 ਤੂੰ ਚੋਰੀ ਨਾ ਕਰ। 16 ਤੂੰ ਆਪਣੇ ਗਵਾਂਢੀ ਉੱਤੇ ਝੂਠੀ ਗਵਾਹੀ ਨਾ ਦੇਹ। 17 ਤੂੰ ਆਪਣੇ ਗਵਾਂਢੀ ਦੇ ਘਰ ਦਾ ਲਾਲਸਾ ਨਾ ਕਰ। ਤੂੰ ਆਪਣੇ ਗਵਾਂਢੀ ਦੀ ਤੀਵੀਂ ਦਾ ਲਾਲਸਾ ਨਾ ਕਰ, ਨਾ ਉਸ ਦੇ ਗੋੱਲੇ ਦਾ, ਨਾ ਉਸ ਦੀ ਗੋੱਲੀ ਦਾ, ਨਾ ਉਸ ਦੇ ਬਲਦ ਦਾ, ਨਾ ਉਸ ਦੇ ਗਧੇ ਦਾ, ਨਾ ਕਿਸੇ ਚੀਜ ਦਾ ਜਿਹੜੀ ਤੇਰੇ ਗਵਾਂਢੀ ਦੀ ਹੈ।
w89 11/15 6 ਪੈਰੇ 2-3
ਦਸ ਹੁਕਮ ਤੁਹਾਡੇ ਲਈ ਕੀ ਮਾਅਨੇ ਰੱਖਦੇ ਹਨ?
(ਪੰਜਵਾਂ) ਜੇ ਬੱਚੇ ਮਾਪਿਆਂ ਦਾ ਕਹਿਣਾ ਮੰਨਣਗੇ, ਤਾਂ ਇਸ ਨਾਲ ਪਰਿਵਾਰ ਵਿਚ ਏਕਤਾ ਰਹੇਗੀ ਅਤੇ ਯਹੋਵਾਹ ਉਨ੍ਹਾਂ ਨੂੰ ਬਰਕਤਾਂ ਦੇਵੇਗਾ। “ਇਹ ਪਹਿਲਾ ਹੁਕਮ ਹੈ ਤੇ ਇਸ ਦੇ ਨਾਲ [ਇਕ] ਵਾਅਦਾ ਵੀ ਕੀਤਾ ਗਿਆ ਹੈ।” ਮਾਪਿਆਂ ਦਾ ਕਹਿਣਾ ਮੰਨਣ ਨਾਲ ਬੱਚਿਆਂ ਦਾ “ਭਲਾ ਹੋਵੇਗਾ ਅਤੇ ਧਰਤੀ ਉੱਤੇ [ਉਨ੍ਹਾਂ ਦੀ] ਉਮਰ ਲੰਬੀ ਹੋਵੇਗੀ।” (ਅਫ਼ਸੀਆਂ 6:1-3) ਅਸੀਂ ਇਸ ਦੁਸ਼ਟ ਦੁਨੀਆਂ ਦੇ ‘ਆਖ਼ਰੀ ਦਿਨਾਂ’ ਵਿਚ ਰਹਿ ਰਹੇ ਹਾਂ, ਇਸ ਲਈ ਜੇ ਬੱਚੇ ਮਾਪਿਆਂ ਦਾ ਕਹਿਣਾ ਮੰਨਣਗੇ, ਤਾਂ ਉਨ੍ਹਾਂ ਨੂੰ ਮੌਤ ਦਾ ਮੂੰਹ ਕਦੇ ਦੇਖਣਾ ਨਹੀਂ ਪਵੇਗਾ।—2 ਤਿਮੋਥਿਉਸ 3:1; ਯੂਹੰਨਾ 11:26.
ਗੁਆਂਢੀ ਨਾਲ ਪਿਆਰ ਹੋਣ ਕਰਕੇ ਅਸੀਂ ਇਹ ਕੰਮ ਕਰ ਕੇ ਉਸ ਦਾ ਨੁਕਸਾਨ ਨਹੀਂ ਪਹੁੰਚਾਵਾਂਗੇ, ਜਿਵੇਂ (ਛੇਵਾਂ) ਕਤਲ ਕਰਨਾ, (ਸੱਤਵਾਂ) ਹਰਾਮਕਾਰੀ ਕਰਨੀ, (ਅੱਠਵਾਂ) ਚੋਰੀ ਕਰਨੀ ਅਤੇ (ਨੌਵਾਂ) ਉਸ ਦੇ ਖ਼ਿਲਾਫ਼ ਝੂਠੀ ਗਵਾਹੀ ਦੇਣੀ। (1 ਯੂਹੰਨਾ 3:10-12; ਇਬਰਾਨੀਆਂ 13:4; ਅਫ਼ਸੀਆਂ 4:28; ਮੱਤੀ 5:37; ਕਹਾਉਤਾਂ 6:16-19) ਪਰ ਸਾਡੇ ਇਰਾਦਿਆਂ ਬਾਰੇ ਕੀ? (ਦਸਵੇਂ) ਹੁਕਮ ਵਿਚ ਸਾਨੂੰ ਕਿਸੇ ਹੋਰ ਦੀ ਚੀਜ਼ ਦਾ ਲਾਲਚ ਕਰਨ ਤੋਂ ਰੋਕਿਆ ਗਿਆ ਹੈ। ਇਸ ਤੋਂ ਅਸੀਂ ਸਿੱਖਦੇ ਹਾਂ ਕਿ ਯਹੋਵਾਹ ਚਾਹੁੰਦਾ ਹੈ ਕਿ ਸਾਡੇ ਇਰਾਦੇ ਹਮੇਸ਼ਾ ਉਸ ਦੀਆਂ ਨਜ਼ਰਾਂ ਵਿਚ ਸਹੀ ਹੋਣ।—ਕਹਾਉਤਾਂ 21:2.
ਹੀਰੇ-ਮੋਤੀਆਂ ਦੀ ਖੋਜ ਕਰੋ
(ਕੂਚ 19:5, 6) ਹੁਣ ਜੇ ਤੁਸੀਂ ਮੇਰੀ ਅਵਾਜ਼ ਦੇ ਸਰੋਤੇ ਹੋਵੋਗੇ ਅਰ ਮੇਰੇ ਨੇਮ ਦੀ ਮਨੌਤ ਕਰੋਗੇ ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੀ ਨਿਜੀ ਪਰਜਾ ਹੋਵੋਗੇ ਕਿਉਂ ਜੋ ਸਾਰੀ ਧਰਤੀ ਮੇਰੀ ਹੈ। 6 ਅਤੇ ਤੁਸੀਂ ਮੇਰੇ ਲਈ ਜਾਜਕਾਂ ਦੀ ਬਾਦਸ਼ਾਹੀ ਅਤੇ ਪਵਿੱਤ੍ਰ ਕੌਮ ਹੋਵੋਗੇ। ਏਹ ਉਹ ਗੱਲਾਂ ਹਨ ਜਿਹੜੀਆਂ ਤੂੰ ਇਸਰਾਏਲੀਆਂ ਨੂੰ ਦੱਸੇਂਗਾ।
it-2 687 ਪੈਰੇ 1-2
ਪੁਜਾਰੀ
ਮਸੀਹ ਦਾ ਪੁਜਾਰੀ ਦਲ। ਯਹੋਵਾਹ ਨੇ ਇਜ਼ਰਾਈਲੀਆਂ ਨਾਲ ਵਾਅਦਾ ਕੀਤਾ ਸੀ ਕਿ ਜੇ ਉਹ ਉਸ ਦੇ ਇਕਰਾਰ ਮੁਤਾਬਕ ਜੀਉਣਗੇ, ਤਾਂ ਉਹ ਉਨ੍ਹਾਂ ਨੂੰ “ਜਾਜਕਾਂ [ਪੁਜਾਰੀਆਂ] ਦੀ ਬਾਦਸ਼ਾਹੀ ਅਤੇ ਪਵਿੱਤ੍ਰ ਕੌਮ” ਬਣਾਵੇਗਾ। (ਕੂਚ 19:6) ਪਰ ਹਾਰੂਨ ਅਤੇ ਉਸ ਦੇ ਪੁੱਤਰਾਂ ਦਾ ਪੁਜਾਰੀਆਂ ਵਜੋਂ ਸੇਵਾ ਕਰਨਾ ਬਸ ਇਕ ਪਰਛਾਵਾਂ ਸੀ ਕਿ ਭਵਿੱਖ ਵਿਚ ਉਨ੍ਹਾਂ ਤੋਂ ਵੀ ਬਿਹਤਰ ਪੁਜਾਰੀ ਬਣਨਗੇ। (ਇਬ 8:4, 5) ਹਾਰੂਨ ਦੇ ਖ਼ਾਨਦਾਨ ਵਿੱਚੋਂ ਤਦ ਤਕ ਪੁਜਾਰੀ ਬਣਨੇ ਸਨ ਜਦ ਤਕ ਮੂਸਾ ਦਾ ਇਕਰਾਰ ਰੱਦ ਨਹੀਂ ਹੋ ਜਾਂਦਾ ਅਤੇ ਨਵਾਂ ਇਕਰਾਰ ਲਾਗੂ ਨਹੀਂ ਹੋ ਜਾਂਦਾ। (ਇਬ 7:11-14; 8:6, 7, 13) ਯਹੋਵਾਹ ਦੇ ਰਾਜ ਵਿਚ ਪੁਜਾਰੀਆਂ ਵਜੋਂ ਸੇਵਾ ਕਰਨ ਦਾ ਮੌਕਾ ਸਭ ਤੋਂ ਪਹਿਲਾਂ ਇਜ਼ਰਾਈਲ ਕੌਮ ਨੂੰ ਦਿੱਤਾ ਗਿਆ ਸੀ। ਪਰ ਅੱਗੇ ਚੱਲ ਕੇ ਇਹ ਮੌਕਾ ਗ਼ੈਰ-ਯਹੂਦੀਆਂ ਨੂੰ ਵੀ ਦਿੱਤਾ ਗਿਆ।—ਰਸੂ 10:34, 35; 15:14; ਰੋਮੀ 10:21.
ਸਿਰਫ਼ ਥੋੜ੍ਹੇ ਜਿਹੇ ਯਹੂਦੀਆਂ ਨੇ ਮਸੀਹ ʼਤੇ ਵਿਸ਼ਵਾਸ ਕੀਤਾ ਸੀ, ਇਸ ਲਈ ਇਜ਼ਰਾਈਲ ਕੌਮ ਸਵਰਗ ਵਿਚ ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ ਦਾ ਹਿੱਸਾ ਬਣਨ ਅਤੇ ਪਵਿੱਤਰ ਕੌਮ ਬਣਨ ਤੋਂ ਰਹਿ ਗਈ। (ਰੋਮੀ 11:7, 20) ਇਜ਼ਰਾਈਲੀ ਕੌਮ ਵਾਰ-ਵਾਰ ਯਹੋਵਾਹ ਦੇ ਖ਼ਿਲਾਫ਼ ਜਾ ਰਹੀ ਸੀ, ਇਸ ਲਈ ਯਹੋਵਾਹ ਨੇ ਸਦੀਆਂ ਪਹਿਲਾਂ ਹੋਸ਼ੇਆ ਨਬੀ ਰਾਹੀਂ ਉਨ੍ਹਾਂ ਨੂੰ ਚੇਤਾਵਨੀ ਦਿੱਤੀ: “ਕਿਉਂ ਜੋ ਤੈਂ ਗਿਆਨ ਨੂੰ ਰੱਦ ਕੀਤਾ, ਮੈਂ ਤੈਨੂੰ ਆਪਣਾ ਜਾਜਕ ਹੋਣ ਤੋਂ ਰੱਦ ਕਰਾਂਗਾ, ਤੂੰ ਆਪਣੇ ਪਰਮੇਸ਼ੁਰ ਦੀ ਬਿਵਸਥਾ ਨੂੰ ਭੁੱਲ ਗਿਆ, ਸੋ ਮੈਂ ਵੀ ਤੇਰੇ ਬੱਚਿਆਂ ਨੂੰ ਭੁੱਲ ਜਾਵਾਂਗਾ।” (ਹੋਸ਼ੇ 4:6) ਯਿਸੂ ਨੇ ਵੀ ਯਹੂਦੀ ਧਾਰਮਿਕ ਆਗੂਆਂ ਨੂੰ ਕੁਝ ਅਜਿਹਾ ਹੀ ਕਿਹਾ ਸੀ: “ਪਰਮੇਸ਼ੁਰ ਦਾ ਰਾਜ ਤੁਹਾਡੇ ਤੋਂ ਲੈ ਲਿਆ ਜਾਵੇਗਾ ਅਤੇ ਉਸ ਕੌਮ ਨੂੰ ਦਿੱਤਾ ਜਾਵੇਗਾ ਜਿਹੜੀ ਇਸ ਰਾਜ ਵਿਚ ਜਾਣ ਦੇ ਯੋਗ ਫਲ ਪੈਦਾ ਕਰਦੀ ਹੈ।” (ਮੱਤੀ 21:43) ਫਿਰ ਵੀ ਯਿਸੂ ਜਦ ਤਕ ਧਰਤੀ ʼਤੇ ਰਿਹਾ, ਉਸ ਨੇ ਮੂਸਾ ਦੇ ਕਾਨੂੰਨ ਦੀ ਪਾਲਣਾ ਕੀਤੀ ਅਤੇ ਆਪਣੇ ਕੰਮਾਂ ਤੋਂ ਦਿਖਾਇਆ ਕਿ ਉਹ ਹਾਰੂਨ ਦੇ ਖ਼ਾਨਦਾਨ ਵਿੱਚੋਂ ਆਏ ਪੁਜਾਰੀਆਂ ਦਾ ਆਦਰ ਕਰਦਾ ਸੀ। ਮਿਸਾਲ ਲਈ, ਲੋਕਾਂ ਦਾ ਕੋੜ੍ਹ ਠੀਕ ਕਰਨ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਪੁਜਾਰੀ ਕੋਲ ਸ਼ੁੱਧ ਹੋਣ ਅਤੇ ਭੇਂਟ ਚੜ੍ਹਾਉਣ ਲਈ ਭੇਜਿਆ।—ਮੱਤੀ 8:4; ਮਰ 1:44; ਲੂਕਾ 17:14.
(ਕੂਚ 20:4, 5) ਤੂੰ ਆਪਣੇ ਲਈ ਉੱਕਰੀ ਹੋਈ ਮੂਰਤ ਨਾ ਬਣਾ, ਨਾ ਕਿਸੇ ਚੀਜ ਦੀ ਸੂਰਤ ਜਿਹੜੀ ਉੱਪਰ ਅਕਾਸ਼ ਵਿੱਚ ਅਤੇ ਜਿਹੜੀ ਹੇਠਾਂ ਧਰਤੀ ਉੱਤੇ ਅਤੇ ਜਿਹੜੀ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਹੈ। 5 ਨਾ ਤੂੰ ਉਨ੍ਹਾਂ ਦੇ ਅੱਗੇ ਮੱਥਾ ਟੇਕ, ਨਾ ਉਨ੍ਹਾਂ ਦੀ ਪੂਜਾ ਕਰ ਕਿਉਂ ਜੋ ਮੈਂ ਯਹੋਵਾਹ ਤੇਰਾ ਪਰਮੇਸ਼ੁਰ ਅਣਖ ਵਾਲਾ ਪਰਮੇਸ਼ੁਰ ਹਾਂ ਜਿਹੜਾ ਪਿਉ ਦਾਦਿਆਂ ਦੀ ਬੁਰਿਆਈ ਨੂੰ ਬੱਚਿਆਂ ਉੱਤੇ ਅਤੇ ਆਪਣੇ ਵੈਰੀਆਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਉੱਤੇ ਲਿਆਉਂਦਾ ਹਾਂ।
ਕੂਚ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ
20:5—ਯਹੋਵਾਹ “ਪਿਉ ਦਾਦਿਆਂ ਦੀ ਬੁਰਿਆਈ ਨੂੰ ਬੱਚਿਆਂ ਉੱਤੇ” ਕਿਸ ਭਾਵ ਵਿਚ ਲਿਆਉਂਦਾ ਹੈ? ਇਕ ਬੱਚਾ ਵੱਡਾ ਹੋ ਕੇ ਖ਼ੁਦ ਆਪਣੀਆਂ ਕਰਨੀਆਂ ਅਤੇ ਆਪਣੇ ਰਵੱਈਏ ਲਈ ਜ਼ਿੰਮੇਵਾਰ ਹੈ। ਪਰ ਜਦ ਇਸਰਾਏਲ ਦੀ ਕੌਮ ਮੂਰਤੀ-ਪੂਜਾ ਕਰਨ ਲੱਗੀ, ਤਾਂ ਕਈ ਪੀੜ੍ਹੀਆਂ ਨੇ ਇਸ ਦੇ ਨਤੀਜੇ ਭੋਗੇ। ਵਫ਼ਾਦਾਰ ਇਸਰਾਏਲੀਆਂ ਨੇ ਵੀ ਕੌਮ ਦੀ ਬੇਵਫ਼ਾਈ ਕਰਕੇ ਦਬਾਅ ਮਹਿਸੂਸ ਕੀਤਾ ਕਿਉਂਕਿ ਉਨ੍ਹਾਂ ਦੇ ਆਲੇ-ਦੁਆਲੇ ਦੇ ਮਾਹੌਲ ਨੇ ਉਨ੍ਹਾਂ ਲਈ ਸਿੱਧੇ ਰਾਹ ਤੁਰੀ ਜਾਣਾ ਮੁਸ਼ਕਲ ਬਣਾਇਆ।
ਬਾਈਬਲ ਪੜ੍ਹਾਈ
(ਕੂਚ 19:1-19) ਤੀਜੇ ਮਹੀਨੇ ਦੇ ਉਸੇ ਦਿਨ ਵਿੱਚ ਜਿਸ ਵਿੱਚ ਇਸਰਾਏਲੀ ਮਿਸਰ ਦੇਸ ਤੋਂ ਨਿੱਕਲੇ ਓਹ ਸੀਨਈ ਦੀ ਉਜਾੜ ਵਿੱਚ ਆਏ। 2 ਅਰ ਰਫ਼ੀਦੀਮ ਤੋਂ ਕੂਚ ਕਰ ਕੇ ਸੀਨਈ ਦੀ ਉਜਾੜ ਵਿੱਚ ਅੱਪੜੇ ਅਰ ਉੱਥੇ ਉਜਾੜ ਵਿੱਚ ਡੇਰੇ ਲਾਏ ਅਤੇ ਇਸਰਾਏਲ ਨੇ ਪਹਾੜ ਦੇ ਅੱਗੇ ਡੇਰਾ ਕੀਤਾ। 3 ਤਾਂ ਮੂਸਾ ਪਰਮੇਸ਼ੁਰ ਕੋਲ ਚੜ੍ਹ ਗਿਆ ਅਰ ਯਹੋਵਾਹ ਨੇ ਪਹਾੜ ਤੋਂ ਉਸ ਨੂੰ ਪੁਕਾਰ ਕੇ ਫ਼ਰਮਾਇਆ, ਤੂੰ ਯਾਕੂਬ ਦੇ ਘਰਾਣੇ ਨੂੰ ਐਉਂ ਆਖ ਅਰ ਇਸਰਾਏਲੀਆਂ ਨੂੰ ਦੱਸ। 4 ਭਈ ਤੁਸਾਂ ਵੇਖਿਆ ਜੋ ਮੈਂ ਇਸਰਾਏਲੀਆਂ ਨਾਲ ਕੀਤਾ ਅਤੇ ਤੁਹਾਨੂੰ ਉਕਾਬ ਦੇ ਖੰਭਾਂ ਉੱਤੇ ਬਿਠਾਲ ਕੇ ਆਪਣੇ ਕੋਲ ਲੈ ਆਇਆ। 5 ਹੁਣ ਜੇ ਤੁਸੀਂ ਮੇਰੀ ਅਵਾਜ਼ ਦੇ ਸਰੋਤੇ ਹੋਵੋਗੇ ਅਰ ਮੇਰੇ ਨੇਮ ਦੀ ਮਨੌਤ ਕਰੋਗੇ ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੀ ਨਿਜੀ ਪਰਜਾ ਹੋਵੋਗੇ ਕਿਉਂ ਜੋ ਸਾਰੀ ਧਰਤੀ ਮੇਰੀ ਹੈ। 6 ਅਤੇ ਤੁਸੀਂ ਮੇਰੇ ਲਈ ਜਾਜਕਾਂ ਦੀ ਬਾਦਸ਼ਾਹੀ ਅਤੇ ਪਵਿੱਤ੍ਰ ਕੌਮ ਹੋਵੋਗੇ। ਏਹ ਉਹ ਗੱਲਾਂ ਹਨ ਜਿਹੜੀਆਂ ਤੂੰ ਇਸਰਾਏਲੀਆਂ ਨੂੰ ਦੱਸੇਂਗਾ। 7 ਤਾਂ ਮੂਸਾ ਨੇ ਆਕੇ ਪਰਜਾ ਦੇ ਬਜ਼ੁਰਗਾਂ ਨੂੰ ਬੁਲਾਇਆ ਅਰ ਓਹ ਸਾਰੀਆਂ ਗੱਲਾਂ ਉਨ੍ਹਾਂ ਦੇ ਅੱਗੇ ਰੱਖੀਆਂ ਜਿਹੜੀਆਂ ਦਾ ਯਹੋਵਾਹ ਨੇ ਉਸ ਨੂੰ ਹੁਕਮ ਦਿੱਤਾ ਸੀ। 8 ਫੇਰ ਸਾਰੀ ਪਰਜਾ ਨੇ ਰਲ ਕੇ ਉੱਤ੍ਰ ਦਿੱਤਾ, ਸਭ ਕੁਝ ਜੋ ਯਹੋਵਾਹ ਬੋਲਿਆ ਹੈ ਅਸੀਂ ਕਰਾਂਗੇ। ਤਾਂ ਮੂਸਾ ਨੇ ਪਰਜਾ ਦੀਆਂ ਗੱਲਾਂ ਯਹੋਵਾਹ ਦੇ ਅੱਗੇ ਰੱਖੀਆਂ। 9 ਅਰ ਯਹੋਵਾਹ ਨੇ ਮੂਸਾ ਨੂੰ ਆਖਿਆ, ਵੇਖ ਮੈਂ ਤੇਰੇ ਕੋਲ ਬੱਦਲ ਦੇ ਓਹਲੇ ਵਿੱਚ ਆਉਂਦਾ ਹਾਂ ਤਾਂ ਜੋ ਪਰਜਾ ਗੱਲਾਂ ਸੁਣੇ ਜਿਹੜੀਆਂ ਮੈਂ ਤੇਰੇ ਨਾਲ ਕਰਾਂ ਨਾਲੇ ਉਹ ਸਦਾ ਲਈ ਤੇਰੇ ਉੱਤੇ ਪਰਤੀਤ ਕਰੇ। ਤਾਂ ਮੂਸਾ ਨੇ ਪਰਜਾ ਦੀਆਂ ਗੱਲਾਂ ਯਹੋਵਾਹ ਨੂੰ ਦੱਸੀਆਂ। 10 ਯਹੋਵਾਹ ਨੇ ਮੂਸਾ ਨੂੰ ਆਖਿਆ, ਪਰਜਾ ਕੋਲ ਜਾਹ ਅਤੇ ਅੱਜ ਅਰ ਭਲਕੇ ਉਨ੍ਹਾਂ ਨੂੰ ਪਵਿੱਤ੍ਰ ਕਰ ਅਰ ਓਹ ਆਪਣੇ ਬਸਤ੍ਰ ਧੋਣ। 11 ਅਰ ਤੀਜੇ ਦਿਨ ਲਈ ਤਿਆਰ ਰਹਿਣ ਕਿਉਂ ਕਿ ਤੀਜੇ ਦਿਨ ਯਹੋਵਾਹ ਸਾਰੀ ਪਰਜਾ ਦੀ ਦਰਿਸ਼ਟ ਵਿੱਚ ਸੀਨਈ ਦੇ ਪਹਾੜ ਉੱਤੇ ਉੱਤਰੇਗਾ। 12 ਅਰ ਤੂੰ ਪਰਜਾ ਲਈ ਚੁਫੇਰੇ ਏਹ ਆਖ ਕੇ ਹੱਦਾਂ ਬਣਾਈਂ ਭਈ ਤੁਸੀਂ ਧਿਆਨ ਰੱਖੋ ਅਰ ਪਹਾੜ ਦੇ ਉੱਤੇ ਨਾ ਚੜ੍ਹਿਓ, ਨਾ ਉਸ ਦੀ ਹੱਦ ਨੂੰ ਛੂਹਿਓ ਅਰ ਹਰ ਇੱਕ ਜਿਹੜਾ ਪਹਾੜ ਨੂੰ ਛੂਹੇ ਉਹ ਜਰੂਰ ਮਾਰਿਆ ਜਾਵੇ। 13 ਕੋਈ ਹੱਥ ਉਸ ਨੂੰ ਨਾ ਛੂਹੇ ਪਰ ਉਹ ਵੱਟਿਆਂ ਨਾਲ ਮਾਰਿਆ ਜਾਵੇ ਯਾ ਤੀਰ ਨਾਲ ਵਿੰਨ੍ਹਿਆ ਜਾਵੇ ਭਾਵੇਂ ਪਸੂ ਹੋਵੇ ਭਾਵੇਂ ਮਨੁੱਖ ਹੋਵੇ, ਉਹ ਜੀਉਂਦਾ ਨਾ ਰਹੇ। ਜਦ ਤੁਰ੍ਹੀ ਦੀ ਅਵਾਜ਼ ਗੂੰਜੇ ਤਾਂ ਉਹ ਪਹਾੜ ਉੱਤੇ ਚੜ੍ਹਨ। 14 ਤਾਂ ਮੂਸਾ ਪਹਾੜ ਤੋਂ ਪਰਜਾ ਕੋਲ ਉੱਤਰਿਆ ਅਰ ਪਰਜਾ ਨੂੰ ਪਵਿੱਤ੍ਰ ਕੀਤਾ ਅਰ ਉਨ੍ਹਾਂ ਨੇ ਆਪਣੇ ਬਸਤ੍ਰ ਧੋਤੇ। 15 ਫੇਰ ਉਸ ਨੇ ਪਰਜਾ ਨੂੰ ਆਖਿਆ, ਤੀਜੇ ਦਿਨ ਲਈ ਤਿਆਰ ਰਹੋ ਅਰ ਤੀਵੀਂ ਦੇ ਨੇੜੇ ਨਾ ਜਾਓ। 16 ਐਉਂ ਹੋਇਆ ਕਿ ਜਾਂ ਤੀਜੇ ਦਿਨ ਸਵੇਰਾ ਹੋਇਆ ਤਾਂ ਗੱਜਾਂ ਹੋਈਆਂ ਅਰ ਲਿਸ਼ਕਾਂ ਪਈਆਂ ਅਰ ਇੱਕ ਕਾਲਾ ਬੱਦਲ ਪਹਾੜ ਉੱਤੇ ਸੀ ਅਰ ਤੁਰ੍ਹੀ ਦੀ ਅਵਾਜ਼ ਬਹੁਤ ਉੱਚੀ ਸੀ ਅਤੇ ਜਿੰਨੇ ਲੋਕ ਡੇਰੇ ਵਿੱਚ ਸਨ ਕੰਬ ਗਏ। 17 ਮੂਸਾ ਲੋਕਾਂ ਨੂੰ ਪਰਮੇਸ਼ੁਰ ਨਾਲ ਮਿਲਨ ਲਈ ਡੇਰੇ ਤੋਂ ਬਾਹਰ ਲੈ ਆਇਆ ਅਤੇ ਓਹ ਪਹਾੜ ਦੇ ਹਠਾੜ ਖਲੋ ਗਏ। 18 ਅਰ ਸਾਰੇ ਸੀਨਈ ਪਹਾੜ ਤੋਂ ਧੂੰਆਂ ਨਿੱਕਲਦਾ ਸੀ ਕਿਉਂ ਜੋ ਯਹੋਵਾਹ ਅੱਗ ਵਿੱਚ ਉਸ ਦੇ ਉੱਤੇ ਉੱਤਰਿਆ ਅਤੇ ਭੱਠੀ ਵਰਗਾ ਧੂੰਆਂ ਉਸ ਦੇ ਉੱਤੋਂ ਉੱਠ ਰਿਹਾ ਸੀ ਅਰ ਸਾਰਾ ਪਹਾੜ ਅੱਤ ਕੰਬ ਰਿਹਾ ਸੀ। 19 ਜਦ ਤੁਰ੍ਹੀ ਦੀ ਅਵਾਜ਼ ਅੱਤ ਉੱਚੀ ਹੁੰਦੀ ਜਾਂਦੀ ਸੀ ਤਾਂ ਮੂਸਾ ਬੋਲਿਆ ਅਰ ਪਰਮੇਸ਼ੁਰ ਨੇ ਉਹ ਨੂੰ ਅਵਾਜ਼ ਨਾਲ ਉੱਤ੍ਰ ਦਿੱਤਾ।
31 ਅਗਸਤ–6 ਸਤੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 21-22
“ਜ਼ਿੰਦਗੀ ਬਾਰੇ ਯਹੋਵਾਹ ਵਰਗਾ ਨਜ਼ਰੀਆ ਰੱਖੋ”
(ਕੂਚ 21:20) ਜਿਹੜਾ ਮਨੁੱਖ ਆਪਣੇ ਗੋੱਲੇ ਨੂੰ ਯਾ ਆਪਣੀ ਗੋੱਲੀ ਨੂੰ ਡਾਂਗ ਨਾਲ ਅਜੇਹਾ ਮਾਰੇ ਕਿ ਉਹ ਉਸ ਦੇ ਹੱਥੋਂ ਮਰ ਜਾਵੇ ਤਾਂ ਉਸ ਤੋਂ ਵੱਟਾ ਲਿਆ ਜਾਵੇ।
it-1 271
ਕੁੱਟਣਾ
ਜੇ ਇਕ ਇਬਰਾਨੀ ਮਾਲਕ ਦਾ ਗ਼ੁਲਾਮ ਆਦਮੀ ਜਾਂ ਔਰਤ ਉਸ ਦੀ ਗੱਲ ਨਹੀਂ ਮੰਨਦਾ ਸੀ ਜਾਂ ਉਸ ਦੇ ਖ਼ਿਲਾਫ਼ ਬਗਾਵਤ ਕਰਦਾ ਸੀ, ਤਾਂ ਉਹ ਉਸ ਨੂੰ ਸੋਟੀ ਨਾਲ ਕੁੱਟ ਸਕਦਾ ਸੀ। ਪਰ ਜੇ ਉਸ ਦੇ ਮਾਰਨ ਕਰਕੇ ਗ਼ੁਲਾਮ ਦੀ ਮੌਤ ਹੋ ਜਾਂਦੀ ਸੀ, ਤਾਂ ਮਾਲਕ ਤੋਂ ਉਸ ਦੀ ਜਾਨ ਦਾ ਬਦਲਾ ਲਿਆ ਜਾਂਦਾ ਸੀ। ਪਰ ਜੇ ਗ਼ੁਲਾਮ ਇਕ ਜਾਂ ਦੋ ਦਿਨ ਜੀਉਂਦਾ ਰਹਿੰਦਾ ਸੀ, ਤਾਂ ਮਾਲਕ ਤੋਂ ਬਦਲਾ ਨਹੀਂ ਲਿਆ ਜਾਂਦਾ ਸੀ ਕਿਉਂਕਿ ਉਹ ਉਸ ਦਾ “ਮਾਲ” ਯਾਨੀ ਜਾਇਦਾਦ ਹੁੰਦਾ ਸੀ। ਕੋਈ ਵੀ ਆਦਮੀ ਜਾਣ-ਬੁੱਝ ਕੇ ਆਪਣੀ ਕੀਮਤੀ ਜਾਇਦਾਦ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੇਗਾ ਕਿਉਂਕਿ ਇੱਦਾਂ ਕਰਨ ਨਾਲ ਉਸ ਦਾ ਆਪਣਾ ਹੀ ਨੁਕਸਾਨ ਹੋਣਾ ਸੀ। ਜੇ ਗ਼ੁਲਾਮ ਦੀ ਮੌਤ ਮਾਲਕ ਵੱਲੋਂ ਮਾਰਨ ਤੋਂ ਇਕ ਜਾਂ ਜ਼ਿਆਦਾ ਦਿਨਾਂ ਬਾਅਦ ਹੁੰਦੀ ਸੀ, ਤਾਂ ਇਹ ਪਤਾ ਲਗਾਉਣਾ ਔਖਾ ਹੁੰਦਾ ਸੀ ਕਿ ਗ਼ੁਲਾਮ ਦੀ ਮੌਤ ਮਾਲਕ ਦੇ ਮਾਰਨ ਕਰਕੇ ਹੋਈ ਸੀ ਜਾਂ ਕਿਸੇ ਹੋਰ ਕਾਰਨ ਕਰਕੇ। ਇਸ ਲਈ ਜੇ ਗ਼ੁਲਾਮ ਇਕ-ਦੋ ਦਿਨ ਤਕ ਜੀਉਂਦਾ ਰਹਿੰਦਾ ਸੀ, ਤਾਂ ਮਾਲਕ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ ਸੀ।—ਕੂਚ 21:20, 21.
(ਕੂਚ 21:22, 23) ਜਦ ਕਦੀ ਮਨੁੱਖ ਆਪੋ ਵਿੱਚ ਹੱਥੋਂ ਪਾਈ ਹੋਣ ਅਤੇ ਕਿਸੇ ਗਰਭਣੀ ਤੀਵੀਂ ਨੂੰ ਧੱਕਾ ਮਾਰਨ ਕਿ ਉਸ ਦਾ ਗਰਭ ਡਿੱਗ ਪਏ ਪਰ ਕੋਈ ਹੋਰ ਕਸਰ ਨਾ ਪਏ ਤਾਂ ਉਹ ਜਰੂਰ ਡੰਨ ਭਰੇ ਜਿੰਨਾ ਉਸ ਤੀਵੀਂ ਦਾ ਪਤੀ ਉਸ ਉੱਤੇ ਠਹਿਰਾਵੇ ਪਰ ਉਹ ਨਿਆਈਆਂ ਦੇ ਆਖੇ ਦੇ ਅਨੁਸਾਰ ਦੇਵੇ। 23 ਪਰੰਤੂ ਜੇ ਕੋਈ ਕਸਰ ਹੋ ਜਾਵੇ ਤਾਂ ਜੀਵਨ ਦੇ ਵੱਟੇ ਜੀਵਨ,
ਕੀ ਤੁਸੀਂ ਜ਼ਿੰਦਗੀ ਦੀ ਕਦਰ ਕਰਦੇ ਹੋ?
16 ਅਣਜੰਮੇ ਬੱਚੇ ਦੀ ਜ਼ਿੰਦਗੀ ਪ੍ਰਤੀ ਯਹੋਵਾਹ ਦਾ ਕੀ ਨਜ਼ਰੀਆ ਹੈ? ਧਿਆਨ ਦਿਓ ਕਿ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕਿਹਾ ਸੀ: “ਜੇ ਦੋ ਬੰਦੇ ਲੜ ਰਹੇ ਹੋਣ ਅਤੇ ਉਹ ਕਿਸੇ ਗਰਭਵਤੀ ਔਰਤ ਨੂੰ ਜ਼ਖ਼ਮੀ ਕਰ ਦੇਣ। ਇਸ ਨਾਲ ਹੋ ਸਕਦਾ ਹੈ ਕਿ ਉਹ ਔਰਤ ਸਮੇਂ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਜਨਮ ਦੇਵੇ। ਜੇ ਔਰਤ ਬੁਰੀ ਤਰ੍ਹਾਂ ਜ਼ਖਮੀ ਨਾ ਹੋਈ ਹੋਵੇ, ਤਾਂ ਜਿਸ ਬੰਦੇ ਨੇ ਉਸਨੂੰ ਜ਼ਖਮੀ ਕੀਤਾ ਉਸਨੂੰ ਜ਼ੁਰਮਾਨਾ ਭਰਨਾ ਚਾਹੀਦਾ ਹੈ। . . . ਜੇ ਕੋਈ ਬੰਦਾ [ਯਾਨੀ ਤੀਵੀਂ ਜਾਂ ਅਣਜੰਮਿਆ ਬੱਚਾ] ਮਰ ਜਾਂਦਾ ਹੈ ਤਾਂ ਜਿਸ ਨੇ ਮਾਰਿਆ ਉਸਨੂੰ ਮਾਰ ਦੇਣਾ ਚਾਹੀਦਾ ਹੈ। ਤੁਹਾਨੂੰ ਇੱਕ ਜਾਨ ਦੀ ਕੀਮਤ ਦੂਸਰੀ ਜਾਨ ਨਾਲ ਅਦਾ ਕਰਨੀ ਚਾਹੀਦੀ ਹੈ।” (ਕੂਚ 21:22, 23, ERV) ਇਸ ਤੋਂ ਪਤਾ ਲੱਗਦਾ ਹੈ ਕਿ ਅਣਜੰਮੇ ਬੱਚੇ ਦੀ ਜ਼ਿੰਦਗੀ ਵੀ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਹੈ। ਪਰ ਅੱਜ-ਕੱਲ੍ਹ ਧੜਾਧੜ ਗਰਭਪਾਤ ਕੀਤੇ ਜਾਂਦੇ ਹਨ ਕਿਉਂਕਿ ਲੋਕ ਬੱਚੇ ਨਹੀਂ ਚਾਹੁੰਦੇ ਜਾਂ ਕਈ ਆਪਣੇ ਗੰਦੇ ਕੰਮਾਂ ਦੀ ਨਿਸ਼ਾਨੀ ਮਿਟਾਉਣੀ ਚਾਹੁੰਦੇ ਹਨ। ਜ਼ਰਾ ਸੋਚੋ ਇੰਨੀਆਂ ਸਾਰੀਆਂ ਮਾਸੂਮ ਜਾਨਾਂ ਜਾਂਦੀਆਂ ਦੇਖ ਕੇ ਯਹੋਵਾਹ ਦਾ ਦਿਲ ਕਿੰਨਾ ਰੋਂਦਾ ਹੋਣਾ!
(ਕੂਚ 21:28, 29) ਜਦ ਕੋਈ ਬਲਦ ਕਿਸੇ ਮਨੁੱਖ ਨੂੰ ਯਾ ਕਿਸੇ ਤੀਵੀਂ ਨੂੰ ਅਜੇਹਾ ਮਾਰੇ ਕਿ ਉਹ ਮਰ ਜਾਵੇ ਤਾਂ ਉਸ ਬਲਦ ਨੂੰ ਜਰੂਰ ਵੱਟੇ ਮਾਰੇ ਜਾਣ ਅਤੇ ਉਸ ਦਾ ਮਾਸ ਖਾਧਾ ਨਾ ਜਾਵੇ ਪਰ ਉਸ ਬਲਦ ਦਾ ਮਾਲਕ ਬੇਦੋਸ਼ਾ ਠਹਿਰੇ। 29 ਜੇ ਉਹ ਬਲਦ ਪਿੱਛੇ ਵੀ ਮਾਰ ਖੰਡ ਹੁੰਦਾ ਸੀ ਅਤੇ ਉਸ ਦੇ ਮਾਲਕ ਨੂੰ ਏਹ ਦੱਸਿਆ ਗਿਆ ਸੀ ਪਰ ਉਸ ਨੇ ਉਹ ਨੂੰ ਨਾ ਸਾਂਭਿਆ ਅਰ ਉਸ ਨੇ ਕਿਸੇ ਮਨੁੱਖ ਯਾ ਤੀਵੀਂ ਨੂੰ ਮਾਰ ਦਿੱਤਾ ਹੋਵੇ ਤਾਂ ਉਸ ਬਲਦ ਨੂੰ ਵੱਟਿਆਂ ਨਾਲ ਮਾਰਿਆ ਜਾਵੇ ਅਰ ਉਸ ਦਾ ਮਾਲਕ ਭੀ ਮਾਰਿਆ ਜਾਵੇ।
ਯਹੋਵਾਹ ਤੁਹਾਡੀ ਸੁੱਖ-ਸਾਂਦ ਚਾਹੁੰਦਾ ਹੈ
ਬਿਵਸਥਾ ਦੇ ਕਾਨੂੰਨ ਉਦੋਂ ਵੀ ਲਾਗੂ ਹੁੰਦੇ ਸਨ ਜਦੋਂ ਪਸ਼ੂਆਂ ਦੇ ਕਰਕੇ ਕਿਸੇ ਨੂੰ ਸੱਟ ਲੱਗਦੀ ਸੀ। ਇਕ ਮਿਸਾਲ ਉੱਤੇ ਗੌਰ ਕਰੋ। ਜੇ ਇਕ ਬਲਦ ਆਪਣੇ ਸਿੰਗ ਖੋਭ ਕੇ ਕਿਸੇ ਬੰਦੇ ਨੂੰ ਜਾਨੋਂ ਮਾਰ ਦਿੰਦਾ ਸੀ, ਤਾਂ ਉਸ ਦੇ ਮਾਲਕ ਨੂੰ ਦੂਸਰੇ ਲੋਕਾਂ ਦੀ ਸੁਰੱਖਿਆ ਖ਼ਾਤਰ ਬਲਦ ਨੂੰ ਮਾਰ ਦੇਣਾ ਪੈਂਦਾ ਸੀ। ਉਹ ਬਲਦ ਦਾ ਮਾਸ ਖਾ ਨਹੀਂ ਸਕਦਾ ਸੀ ਤੇ ਨਾ ਹੀ ਉਸ ਨੂੰ ਵੇਚ ਸਕਦਾ ਸੀ, ਇਸ ਕਰਕੇ ਜਾਨਵਰ ਨੂੰ ਮਾਰ ਕੇ ਮਾਲਕ ਦਾ ਕਾਫ਼ੀ ਨੁਕਸਾਨ ਹੁੰਦਾ ਸੀ। ਪਰ ਫ਼ਰਜ਼ ਕਰੋ ਕਿ ਬਲਦ ਨੇ ਕਿਸੇ ਨੂੰ ਜ਼ਖ਼ਮੀ ਕੀਤਾ ਸੀ ਅਤੇ ਬਾਅਦ ਵਿਚ ਮਾਲਕ ਨੇ ਬਲਦ ਉੱਤੇ ਨਿਗਰਾਨੀ ਨਹੀਂ ਰੱਖੀ। ਉਦੋਂ ਕੀ ਹੁੰਦਾ ਸੀ? ਜੇ ਅਗਲੀ ਵਾਰੀ ਉਹੀ ਬਲਦ ਕਿਸੇ ਨੂੰ ਜਾਨੋਂ ਮਾਰ ਦਿੰਦਾ ਸੀ, ਤਾਂ ਬਲਦ ਅਤੇ ਉਸ ਦੇ ਮਾਲਕ ਦੋਹਾਂ ਨੂੰ ਮਾਰਿਆ ਜਾਂਦਾ ਸੀ। ਇਸ ਹੁਕਮ ਕਰਕੇ ਲੋਕ ਇਨ੍ਹਾਂ ਮਾਮਲਿਆਂ ਵਿਚ ਲਾਪਰਵਾਹੀ ਕਰਨ ਦੀ ਬਜਾਇ ਆਪਣੇ ਪਸ਼ੂਆਂ ਦਾ ਚੰਗੀ ਤਰ੍ਹਾਂ ਧਿਆਨ ਰੱਖਦੇ ਸੀ।—ਕੂਚ 21:28, 29.
ਹੀਰੇ-ਮੋਤੀਆਂ ਦੀ ਖੋਜ ਕਰੋ
(ਕੂਚ 21:5, 6) ਪਰ ਜੇ ਗੋੱਲਾ ਸਫ਼ਾਈ ਨਾਲ ਆਖੇ ਕਿ ਮੈਂ ਆਪਣੇ ਸਵਾਮੀ ਅਤੇ ਆਪਣੀ ਤੀਵੀਂ ਅਤੇ ਆਪਣੇ ਬੱਚਿਆਂ ਨਾਲ ਪਰੇਮ ਕਰਦਾ ਹਾਂ। ਮੈਂ ਅਜ਼ਾਦ ਹੋਕੇ ਚੱਲਿਆ ਨਹੀਂ ਜਾਵਾਂਗਾ। 6 ਤਾਂ ਉਸ ਦਾ ਸਵਾਮੀ ਉਸ ਨੂੰ ਨਿਆਈਆਂ ਦੇ ਕੋਲ ਲਿਆਵੇ ਅਤੇ ਓਹ ਦਰਵੱਜੇ ਦੇ ਕੋਲ ਅਥਵਾ ਚੁਗਾਠ ਦੇ ਕੋਲ ਲਿਆ ਕੇ ਆਰ ਨਾਲ ਉਸ ਦੇ ਕੰਨ ਨੂੰ ਉਸ ਦਾ ਸਵਾਮੀ ਵਿੰਨ੍ਹੇ ਸੋ ਉਹ ਉਸ ਦੀ ਸਦਾ ਲਈ ਟਹਿਲ ਕਰੇ।
ਆਪਣਾ ਜੀਵਨ ਯਹੋਵਾਹ ਨੂੰ ਕਿਉਂ ਸਮਰਪਿਤ ਕਰੀਏ?
4 ਜਦੋਂ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਜ਼ਿੰਦਗੀ ਲਾਉਣ ਦਾ ਵਾਅਦਾ ਕਰਦੇ ਹਾਂ, ਤਾਂ ਅਸੀਂ ਕੋਈ ਆਮ ਵਾਅਦਾ ਨਹੀਂ ਕਰਦੇ। ਸਮਰਪਣ ਕਰਨ ਦਾ ਸਾਨੂੰ ਕੀ ਫ਼ਾਇਦਾ ਹੁੰਦਾ ਹੈ? ਇਸ ਗੱਲ ਨੂੰ ਸਮਝਣ ਲਈ ਆਓ ਆਪਾਂ ਦੇਖੀਏ ਕਿ ਇਨਸਾਨੀ ਰਿਸ਼ਤੇ-ਨਾਤੇ ਨਿਭਾਉਣ ਦੇ ਕੀ ਫ਼ਾਇਦੇ ਹੁੰਦੇ ਹਨ। ਦੋਸਤੀ ਦੀ ਮਿਸਾਲ ਲੈ ਲਓ। ਜੇ ਤੁਸੀਂ ਕਿਸੇ ਦੇ ਦੋਸਤ ਬਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਵੀ ਆਪਣੀ ਦੋਸਤੀ ਦਾ ਫ਼ਰਜ਼ ਨਿਭਾਉਣਾ ਪਵੇਗਾ। ਕਹਿਣ ਦਾ ਮਤਲਬ ਕਿ ਤੁਸੀਂ ਹਰ ਹਾਲ ਵਿਚ ਉਸ ਦੇ ਵਫ਼ਾਦਾਰ ਰਹੋਗੇ, ਉਸ ਦਾ ਸਾਥ ਨਿਭਾਓਗੇ ਅਤੇ ਉਸ ਦੀ ਮਦਦ ਕਰੋਗੇ। ਬਾਈਬਲ ਵਿਚ ਦਾਊਦ ਅਤੇ ਯੋਨਾਥਾਨ ਦੀ ਬੇਮਿਸਾਲ ਦੋਸਤੀ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਨੇ ਜ਼ਿੰਦਗੀ ਭਰ ਇਕ-ਦੂਜੇ ਦਾ ਸਾਥ ਨਿਭਾਉਣ ਦੀ ਸੌਂਹ ਖਾਧੀ ਸੀ। (1 ਸਮੂਏਲ 17:57; 18:1, 3 ਪੜ੍ਹੋ।) ਅੱਜ-ਕੱਲ੍ਹ ਇਸ ਤਰ੍ਹਾਂ ਦੇ ਦੋਸਤ ਬਹੁਤ ਘੱਟ ਮਿਲਦੇ ਹਨ। ਫਿਰ ਵੀ ਜ਼ਿਆਦਾਤਰ ਦੋਸਤਾਂ ਦੀ ਉਦੋਂ ਨਿਭਦੀ ਹੈ ਜਦੋਂ ਉਹ ਇਕ-ਦੂਜੇ ਪ੍ਰਤਿ ਆਪਣੇ ਫ਼ਰਜ਼ ਪੂਰੇ ਕਰਦੇ ਹਨ।—ਕਹਾ. 17:17; 18:24.
5 ਇਸਰਾਏਲੀਆਂ ਨੂੰ ਦਿੱਤੀ ਪਰਮੇਸ਼ੁਰ ਦੀ ਬਿਵਸਥਾ ਵਿਚ ਇਕ ਹੋਰ ਰਿਸ਼ਤੇ ਬਾਰੇ ਦੱਸਿਆ ਗਿਆ ਹੈ ਜਿਸ ਨੂੰ ਨਿਭਾ ਕੇ ਲੋਕਾਂ ਨੂੰ ਫ਼ਾਇਦਾ ਹੋ ਸਕਦਾ ਸੀ। ਉਹ ਸੀ ਨੌਕਰ-ਮਾਲਕ ਦਾ ਰਿਸ਼ਤਾ। ਜੇ ਨੌਕਰ ਹਮੇਸ਼ਾ ਆਪਣੇ ਚੰਗੇ ਮਾਲਕ ਦੀ ਛਤਰ-ਛਾਇਆ ਹੇਠ ਰਹਿਣਾ ਚਾਹੁੰਦਾ ਸੀ, ਤਾਂ ਉਹ ਦੋਵੇਂ ਆਪਸ ਵਿਚ ਪੱਕਾ ਇਕਰਾਰਨਾਮਾ ਕਰ ਸਕਦੇ ਸਨ। ਬਿਵਸਥਾ ਵਿਚ ਦੱਸਿਆ ਹੈ: “ਜੇਕਰ ਉਹ ਗੁਲਾਮ ਕਹੇ, ‘ਮੈਂ ਆਪਣੇ ਮਾਲਕ, ਪਤਨੀ ਅਤੇ ਪੁੱਤਰ ਧੀਆਂ ਨੂੰ ਪਿਆਰ ਕਰਦਾ ਹਾਂ’ ਤਾਂ ਉਸ ਦਾ ਮਾਲਕ ਉਸ ਨੂੰ ਪਰਮੇਸ਼ਰ ਦੇ ਸਾਮਹਣੇ ਉਪਾਸਨਾ ਵਾਲੀ ਥਾਂ ਤੇ ਲੈ ਜਾਵੇ। ਮਾਲਕ ਉਸ ਨੂੰ ਉਪਾਸਨਾ ਵਾਲੀ ਥਾਂ ਦੇ ਬੂਹੇ ਲਾਗੇ ਖੜਾ ਕਰਕੇ, ਉਸ ਦਾ ਕੰਨ ਬੂਹੇ ਦੀ ਚੋਗਾਠ ਨਾਲ ਲਾ ਕੇ ਵਿਨ੍ਹ ਦੇਵੇ। ਫਿਰ ਉਹ ਗੁਲਾਮ ਜੀਵਨ ਭਰ ਆਪਣੇ ਮਾਲਕ ਦੀ ਸੇਵਾ ਕਰੇ।”—ਕੂਚ 21:5, 6, CL.
(ਕੂਚ 21:14) ਜੇ ਕੋਈ ਮਨੁੱਖ ਆਪਣੇ ਗਵਾਂਢੀ ਉੱਤੇ ਧੱਕੋ ਧੱਕੀ ਵਾਰ ਕਰੇ ਤਾਂ ਜੋ ਉਹ ਨੂੰ ਛਲ ਨਾਲ ਮਾਰ ਸੁੱਟੇ ਤਾਂ ਤੂੰ ਉਸ ਨੂੰ ਮੇਰੀ ਜਗਵੇਦੀ ਤੋਂ ਵੀ ਲੈਕੇ ਮਾਰ ਦੇਹ।
it-1 1143
ਸਿੰਗ
ਕੂਚ 21:14 ਵਿਚ ਲਿਖੀ ਗੱਲ ਦਾ ਇਹ ਮਤਲਬ ਹੋ ਸਕਦਾ ਹੈ ਕਿ ਜੇ ਇਕ ਪੁਜਾਰੀ ਕਿਸੇ ਦਾ ਖ਼ੂਨ ਕਰ ਦਿੰਦਾ ਸੀ, ਤਾਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ। ਜਾਂ ਫਿਰ ਇਸ ਦਾ ਇਹ ਮਤਲਬ ਹੋ ਸਕਦਾ ਹੈ ਕਿ ਜੇ ਕੋਈ ਜਾਣ-ਬੁੱਝ ਕੇ ਕਤਲ ਕਰਨ ਵਾਲਾ ਵੇਦੀ ਦੇ ਸਿੰਗਾਂ ਨੂੰ ਫੜ ਲੈਂਦਾ ਸੀ, ਤਾਂ ਉਸ ਦਾ ਬਚਣਾ ਔਖਾ ਸੀ।—1 ਰਾਜ 2:28-34 ਵਿਚ ਨੁਕਤਾ ਦੇਖੋ।
ਬਾਈਬਲ ਪੜ੍ਹਾਈ
(ਕੂਚ 21:1-21) ਏਹ ਓਹ ਨਿਆਉਂ ਹਨ ਜਿਹੜੇ ਤੂੰ ਉਨ੍ਹਾਂ ਦੇ ਅੱਗੇ ਰੱਖੇਂਗਾ। 2 ਜਦ ਤੂੰ ਇਬਰਾਨੀ ਗੁਲਾਮ ਲਵੇਂ ਤਾਂ ਉਹ ਛੇ ਵਰਹੇ ਤੇਰੀ ਟਹਿਲ ਕਰੇ ਪਰ ਸੱਤਵੇਂ ਵਰਹੇ ਉਹ ਮੁਖਤ ਅਜ਼ਾਦ ਹੋਕੇ ਚੱਲਿਆ ਜਾਵੇ। 3 ਜੇ ਉਹ ਇਕੱਲਾ ਆਇਆ ਹੋਵੇ ਤਾਂ ਇਕੱਲਾ ਹੀ ਚੱਲਿਆ ਜਾਵੇ ਅਰ ਜੇ ਓਹ ਤੀਵੀਂ ਵਾਲਾ ਸੀ ਤਾਂ ਉਸ ਦੀ ਤੀਵੀਂ ਉਸ ਦੇ ਨਾਲ ਚੱਲੀ ਜਾਵੇ। 4 ਜੇ ਉਸ ਦੇ ਸਵਾਮੀ ਨੇ ਉਸ ਨੂੰ ਤੀਵੀਂ ਦਿੱਤੀ ਹੋਵੇ ਅਰ ਉਹ ਉਸ ਲਈ ਪੁੱਤ੍ਰ ਧੀਆਂ ਜਣੀ ਤਾਂ ਉਹ ਤੀਵੀਂ ਅਰ ਉਹ ਦੇ ਬੱਚੇ ਉਹ ਦੇ ਸਵਾਮੀ ਦੇ ਹੋਣਗੇ ਅਰ ਉਹ ਇਕੱਲਾ ਚੱਲਿਆ ਜਾਵੇ। 5 ਪਰ ਜੇ ਗੋੱਲਾ ਸਫ਼ਾਈ ਨਾਲ ਆਖੇ ਕਿ ਮੈਂ ਆਪਣੇ ਸਵਾਮੀ ਅਤੇ ਆਪਣੀ ਤੀਵੀਂ ਅਤੇ ਆਪਣੇ ਬੱਚਿਆਂ ਨਾਲ ਪਰੇਮ ਕਰਦਾ ਹਾਂ। ਮੈਂ ਅਜ਼ਾਦ ਹੋਕੇ ਚੱਲਿਆ ਨਹੀਂ ਜਾਵਾਂਗਾ। 6 ਤਾਂ ਉਸ ਦਾ ਸਵਾਮੀ ਉਸ ਨੂੰ ਨਿਆਈਆਂ ਦੇ ਕੋਲ ਲਿਆਵੇ ਅਤੇ ਓਹ ਦਰਵੱਜੇ ਦੇ ਕੋਲ ਅਥਵਾ ਚੁਗਾਠ ਦੇ ਕੋਲ ਲਿਆ ਕੇ ਆਰ ਨਾਲ ਉਸ ਦੇ ਕੰਨ ਨੂੰ ਉਸ ਦਾ ਸਵਾਮੀ ਵਿੰਨ੍ਹੇ ਸੋ ਉਹ ਉਸ ਦੀ ਸਦਾ ਲਈ ਟਹਿਲ ਕਰੇ। 7 ਅਰ ਜਦ ਕੋਈ ਮਨੁੱਖ ਆਪਣੀ ਧੀ ਨੂੰ ਗੋੱਲੀ ਹੋਣ ਲਈ ਵੇਚੇ ਤਾਂ ਉਹ ਗੋੱਲਿਆਂ ਵਾਂਙੁ ਬਾਹਰ ਨਾ ਚੱਲੀ ਜਾਵੇ। 8 ਜੇ ਉਹ ਆਪਣੇ ਸਵਾਮੀ ਦੀਆਂ ਅੱਖਾਂ ਨੂੰ ਨਾ ਭਾਵੇ ਤਾਂ ਜੇ ਉਸ ਨੇ ਉਹ ਦੇ ਨਾਲ ਕੁੜਮਾਈ ਨਹੀਂ ਕੀਤੀ ਉਹ ਉਸ ਦਾ ਵੱਟਾ ਦੇਵੇ। ਗੈਰ ਕੌਮ ਵਿੱਚ ਉਹ ਉਸ ਨੂੰ ਵੇਚ ਨਹੀਂ ਸੱਕਦਾ ਕਿਉਂ ਜੋ ਉਸ ਨੇ ਉਹ ਦੇ ਨਾਲ ਛਲ ਕੀਤਾ ਹੈ। 9 ਜੇ ਉਹ ਉਸ ਦੀ ਆਪਣੇ ਪੁੱਤ੍ਰ ਨਾਲ ਕੁੜਮਾਈ ਕਰੇ ਤਾਂ ਉਹ ਧੀਆਂ ਦੇ ਦਸਤੂਰ ਦੇ ਅਨੁਸਾਰ ਉਹ ਦੇ ਲਈ ਕਰੇ। 10 ਜੇ ਉਹ ਦੂਜੀ ਤੀਵੀਂ ਆਪਣੇ ਲਈ ਲਵੇ ਤਾਂ ਉਸ ਦੇ ਖਾਣੇ ਕਪੜੇ ਅਤੇ ਵਿਆਹ ਵਾਲੇ ਹੱਕ ਨੂੰ ਨਾ ਘਟਾਵੇ। 11 ਜੇ ਉਹ ਉਸ ਦੇ ਲਈ ਏਹ ਤਿੰਨ ਗੱਲਾਂ ਨਾ ਕਰੇ ਤਾਂ ਉਹ ਮੁਖਤ ਬਿਨਾ ਚਾਂਦੀ ਦੇ ਚੱਲੀ ਜਾਵੇ। 12 ਜੇ ਕੋਈ ਮਨੁੱਖ ਨੂੰ ਅਜੇਹਾ ਮਾਰੇ ਕਿ ਉਹ ਮਰ ਜਾਵੇ ਤਾਂ ਉਹ ਜਰੂਰ ਮਾਰਿਆ ਜਾਵੇ। 13 ਪਰ ਜਿਹੜਾ ਛੈਹ ਕੇ ਨਾ ਬੈਠਾ ਹੋਵੇ ਅਰ ਪਰਮੇਸ਼ੁਰ ਨੇ ਉਸ ਨੂੰ ਉਹ ਦੇ ਹੱਥ ਵਿੱਚ ਆਉਣ ਦਿੱਤਾ ਹੋਵੇ ਤਾਂ ਮੈਂ ਤੇਰੇ ਲਈ ਇੱਕ ਅਸਥਾਨ ਠਹਿਰਾਵਾਂਗਾ ਜਿੱਥੇ ਨੂੰ ਉਹ ਨੱਠ ਜਾਵੇ। 14 ਜੇ ਕੋਈ ਮਨੁੱਖ ਆਪਣੇ ਗਵਾਂਢੀ ਉੱਤੇ ਧੱਕੋ ਧੱਕੀ ਵਾਰ ਕਰੇ ਤਾਂ ਜੋ ਉਹ ਨੂੰ ਛਲ ਨਾਲ ਮਾਰ ਸੁੱਟੇ ਤਾਂ ਤੂੰ ਉਸ ਨੂੰ ਮੇਰੀ ਜਗਵੇਦੀ ਤੋਂ ਵੀ ਲੈਕੇ ਮਾਰ ਦੇਹ। 15 ਜੇ ਕੋਈ ਆਪਣੇ ਪਿਤਾ ਅਰ ਆਪਣੀ ਮਾਤਾ ਨੂੰ ਮਾਰੇ ਉਹ ਜਰੂਰ ਮਾਰਿਆ ਜਾਵੇ। 16 ਜਿਹੜਾ ਕਿਸੇ ਮਨੁੱਖ ਨੂੰ ਚੁਰਾ ਕੇ ਵੇਚੇ ਜਾਂ ਉਸ ਦੇ ਕੱਬਜ਼ੇ ਵਿੱਚੋਂ ਲੱਭ ਪਏ ਤਾਂ ਉਹ ਜਰੂਰ ਮਾਰਿਆ ਜਾਵੇ। 17 ਜਿਹੜਾ ਆਪਣੇ ਪਿਤਾ ਯਾ ਆਪਣੀ ਮਾਤਾ ਨੂੰ ਫਿਟਕਾਰੇ ਉਹ ਜਰੂਰ ਮਾਰਿਆ ਜਾਵੇ। 18 ਜਦ ਮਨੁੱਖ ਲੜ ਪੈਣ ਅਤੇ ਇੱਕ ਮਨੁੱਖ ਆਪਣੇ ਗਵਾਂਢੀ ਨੂੰ ਪੱਥਰ ਨਾਲ ਯਾ ਹੂਰੇ ਨਾਲ ਮਾਰੇ ਪਰ ਉਹ ਨਾ ਮਰੇ ਪਰੰਤੂ ਆਪਣੇ ਮੰਜੇ ਉੱਤੇ ਪੈ ਜਾਵੇ। 19 ਤਾਂ ਜੇ ਕਦੀ ਉਹ ਉੱਠ ਕੇ ਆਪਣੀ ਲਾਠੀ ਨਾਲ ਬਾਹਰ ਫਿਰੇ ਤਾਂ ਉਸ ਦਾ ਮਾਰਨ ਵਾਲਾ ਬੇਦੋਸ਼ ਠਹਿਰੇ। ਨਿਰਾ ਉਸ ਦੇ ਵਿਹਲੇ ਸਮੇ ਦਾ ਘਾਟਾ ਭਰੇ ਅਤੇ ਉਸ ਨੂੰ ਪੂਰੀ ਤਰਾਂ ਨਾਲ ਚੰਗਾ ਕਰਾਵੇ। 20 ਜਿਹੜਾ ਮਨੁੱਖ ਆਪਣੇ ਗੋੱਲੇ ਨੂੰ ਯਾ ਆਪਣੀ ਗੋੱਲੀ ਨੂੰ ਡਾਂਗ ਨਾਲ ਅਜੇਹਾ ਮਾਰੇ ਕਿ ਉਹ ਉਸ ਦੇ ਹੱਥੋਂ ਮਰ ਜਾਵੇ ਤਾਂ ਉਸ ਤੋਂ ਵੱਟਾ ਲਿਆ ਜਾਵੇ। 21 ਪਰੰਤੂ ਜੇ ਉਹ ਇੱਕ ਦੋ ਦਿਨ ਜੀਉਂਦਾ ਰਹੇ ਤਾਂ ਉਸ ਤੋਂ ਬਦਲਾ ਨਾ ਲਿਆ ਜਾਵੇ ਕਿਉਂ ਜੋ ਉਹ ਉਸ ਦਾ ਮਾਲ ਹੈ।