-
ਯਹੋਵਾਹ ਭਲਿਆਈ ਦੀ ਸਭ ਤੋਂ ਉੱਤਮ ਮਿਸਾਲ ਹੈਪਹਿਰਾਬੁਰਜ—2002 | ਜਨਵਰੀ 15
-
-
12 ਦੂਜੇ ਦਿਨ ਸੀਨਈ ਪਹਾੜ ਤੇ ਯਹੋਵਾਹ ਦੀ ਭਲਿਆਈ ਮੂਸਾ ਦੇ ਚਿਹਰੇ ਦੇ ਅੱਗੋਂ ਦੀ ਲੰਘੀ। ਜਦੋਂ ਮੂਸਾ ਨੇ ਯਹੋਵਾਹ ਦੇ ਤੇਜ ਦੀ ਝਲਕ ਦੇਖੀ ਉਸ ਨੇ ਇਹ ਆਵਾਜ਼ ਸੁਣੀ: “ਯਹੋਵਾਹ, ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ। ਅਤੇ ਹਜਾਰਾਂ ਲਈ ਭਲਿਆਈ ਰੱਖਣ ਵਾਲਾ ਹੈ ਅਤੇ ਕੁਧਰਮ ਅਪਰਾਧ ਅਰ ਪਾਪ ਦਾ ਬਖ਼ਸ਼ਣ ਹਾਰ ਅਤੇ ਕੁਧਰਮੀ ਨੂੰ ਏਵੇਂ ਨਹੀਂ ਛੱਡਦਾ ਪਰ ਪੇਵਾਂ ਦਾ ਕੁਧਰਮ ਉਨ੍ਹਾਂ ਦੇ ਪੁੱਤ੍ਰਾਂ ਉੱਤੇ ਅਤੇ ਪੁੱਤ੍ਰਾਂ ਦੇ ਪੁੱਤ੍ਰਾਂ ਉੱਤੇ ਤੀਜੀ ਚੌਥੀ ਪੀੜ੍ਹੀ ਤੀਕ ਬਦਲਾ ਲੈਣ ਹਾਰ ਹੈ।” (ਕੂਚ 34:6, 7) ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੀ ਭਲਿਆਈ ਦਾ ਵਫ਼ਾਦਾਰੀ ਨਾਲ ਕੀਤੇ ਉਸ ਦੇ ਪ੍ਰੇਮ ਨਾਲ ਅਤੇ ਉਸ ਦਿਆਂ ਹੋਰਨਾਂ ਗੁਣਾਂ ਨਾਲ ਸੰਬੰਧ ਹੈ। ਇਨ੍ਹਾਂ ਗੁਣਾਂ ਵੱਲ ਧਿਆਨ ਦੇਣ ਦੁਆਰਾ ਭਲਿਆਈ ਕਰਨ ਵਿਚ ਸਾਡੀ ਮਦਦ ਹੋਵੇਗੀ। ਚਲੋ ਆਪਾਂ ਪਹਿਲਾਂ ਉਸ ਗੁਣ ਵੱਲ ਧਿਆਨ ਦੇਈਏ ਜਿਸ ਦਾ ਪਰਮੇਸ਼ੁਰ ਦੀ ਭਲਿਆਈ ਦੇ ਇਸ ਪ੍ਰਭਾਵਸ਼ਾਲੀ ਬਿਆਨ ਵਿਚ ਦੋ ਵਾਰ ਜ਼ਿਕਰ ਕੀਤਾ ਗਿਆ ਹੈ।
-
-
ਯਹੋਵਾਹ ਭਲਿਆਈ ਦੀ ਸਭ ਤੋਂ ਉੱਤਮ ਮਿਸਾਲ ਹੈਪਹਿਰਾਬੁਰਜ—2002 | ਜਨਵਰੀ 15
-
-
13. ਮੂਸਾ ਨੂੰ ਦਿੱਤੇ ਗਏ ਬਿਆਨ ਵਿਚ ਕਿਸ ਗੁਣ ਦਾ ਦੋ ਵਾਰ ਜ਼ਿਕਰ ਕੀਤਾ ਗਿਆ ਹੈ, ਅਤੇ ਇਹ ਕਿਉਂ ਢੁਕਵਾਂ ਹੈ?
13 ‘ਯਹੋਵਾਹ ਪਰਮੇਸ਼ੁਰ ਭਲਿਆਈ ਨਾਲ ਭਰਪੂਰ ਹੈ। ਅਤੇ ਹਜਾਰਾਂ ਲਈ ਭਲਿਆਈ ਰੱਖਣ ਵਾਲਾ ਹੈ।’ ਇਸ ਆਇਤ ਵਿਚ ਜਿਸ ਸ਼ਬਦ ਦਾ ਤਰਜਮਾ “ਭਲਿਆਈ” ਕੀਤਾ ਗਿਆ ਹੈ ਉਸ ਦਾ ਮੂਲ ਇਬਰਾਨੀ ਭਾਸ਼ਾ ਵਿਚ ਅਰਥ “ਵਫ਼ਾਦਾਰੀ ਨਾਲ ਕੀਤਾ ਗਿਆ ਪ੍ਰੇਮ” ਵੀ ਹੈ। ਪਰਮੇਸ਼ੁਰ ਵੱਲੋਂ ਮੂਸਾ ਨੂੰ ਦਿੱਤੇ ਗਏ ਬਿਆਨ ਵਿਚ ਸਿਰਫ਼ ਇਸ ਗੁਣ ਦਾ ਹੀ ਦੋ ਵਾਰ ਜ਼ਿਕਰ ਕੀਤਾ ਗਿਆ ਹੈ। ਇਹ ਕਿੰਨਾ ਢੁਕਵਾਂ ਹੈ, ਇਸ ਲਈ ਕਿ ਯਹੋਵਾਹ ਦਾ ਪ੍ਰਮੁੱਖ ਗੁਣ ਪ੍ਰੇਮ ਹੈ!—1 ਯੂਹੰਨਾ 4:8.
-