-
ਪਾਠਕਾਂ ਵੱਲੋਂ ਸਵਾਲਪਹਿਰਾਬੁਰਜ—2006 | ਜਨਵਰੀ 15
-
-
ਇਸਰਾਏਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਟਕਾਰਾ ਮਿਲਿਆ ਬਹੁਤਾ ਚਿਰ ਨਹੀਂ ਸੀ ਹੋਇਆ ਕਿ ਉਹ ਖਾਣੇ ਦੇ ਮਾਮਲੇ ਵਿਚ ਬੁੜਬੁੜਾਉਣ ਲੱਗ ਪਏ। ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਮੰਨ ਨਾਮਕ ਰੋਟੀ ਦਿੱਤੀ। (ਕੂਚ 12:17, 18; 16:1-5) ਉਦੋਂ ਮੂਸਾ ਨੇ ਹਾਰੂਨ ਨੂੰ ਕਿਹਾ: “ਇਕ ਕੁੱਜਾ ਲੈ ਕੇ ਉਸ ਵਿਚ ਕਿਲੋ ਕੁ ਮੱਨਾ ਪਾ ਕੇ ਪ੍ਰਭੂ ਦੀ ਹਜੂਰੀ ਵਿਚ ਰੱਖ ਦੇ, ਜੋ ਸਾਡੀਆਂ ਅਗਲੀਆਂ ਸਭ ਪੀੜ੍ਹੀਆਂ ਦੇ ਦੇਖਣ ਲਈ ਹੋਵੇਗਾ।” ਬਿਰਤਾਂਤ ਸਾਨੂੰ ਅੱਗੇ ਦੱਸਦਾ ਹੈ: “ਸੋ ਮੂਸਾ ਨੂੰ ਮਿਲੇ [ਯਹੋਵਾਹ] ਦੇ ਹੁਕਮ ਅਨੁਸਾਰ, ਹਾਰੂਨ ਨੇ ਨੇਮ ਦੇ ਸੰਦੂਕ ਅੱਗੇ ਇਹ ਰੱਖ ਦਿੱਤਾ।” (ਕੂਚ 16:33, 34, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਸ ਵਿਚ ਕੋਈ ਸ਼ੱਕ ਨਹੀਂ ਕਿ ਹਾਰੂਨ ਨੇ ਉਸੇ ਵੇਲੇ ਮੰਨ ਇਕੱਠਾ ਕਰ ਕੇ ਇਕ ਮਰਤਬਾਨ ਵਿਚ ਪਾਇਆ ਸੀ। ਪਰ ਇਸ ਨੂੰ ਸੰਦੂਕ ਵਿਚ ਰੱਖਣ ਲਈ ਹਾਰੂਨ ਨੂੰ ਉਦੋਂ ਤਕ ਇੰਤਜ਼ਾਰ ਕਰਨਾ ਪਿਆ ਜਦ ਤਕ ਮੂਸਾ ਨੇ ਸੰਦੂਕ ਨੂੰ ਬਣਾ ਕੇ ਉਸ ਵਿਚ ਫੱਟੀਆਂ ਨਹੀਂ ਰੱਖੀਆਂ ਸਨ। ਇਸ ਤੋਂ ਬਾਅਦ ਹੀ ਹਾਰੂਨ ਮੰਨ ਦੇ ਮਰਤਬਾਨ ਨੂੰ ਨੇਮ ਦੇ ਸੰਦੂਕ ਵਿਚ ਰੱਖ ਸਕਿਆ।
-
-
ਪਾਠਕਾਂ ਵੱਲੋਂ ਸਵਾਲਪਹਿਰਾਬੁਰਜ—2006 | ਜਨਵਰੀ 15
-
-
ਉਜਾੜ ਵਿਚ ਇਸਰਾਏਲੀਆਂ ਦੇ 40 ਸਾਲਾਂ ਦੇ ਸਫ਼ਰ ਦੌਰਾਨ, ਪਰਮੇਸ਼ੁਰ ਨੇ ਉਨ੍ਹਾਂ ਦੇ ਖਾਣੇ ਲਈ ਮੰਨ ਦਾ ਇੰਤਜ਼ਾਮ ਕੀਤਾ ਸੀ। ਪਰ ਜਦ ਇਸਰਾਏਲੀਆਂ ਨੇ ‘ਉਸ ਦੇਸ ਦੀ ਪੈਦਾਵਾਰ ਤੋਂ ਖਾਣਾ’ ਸ਼ੁਰੂ ਕੀਤਾ ਜਿਸ ਦੇਸ਼ ਦਾ ਉਨ੍ਹਾਂ ਨੂੰ ਵਾਅਦਾ ਕੀਤਾ ਗਿਆ ਸੀ, ਤਾਂ ਪਰਮੇਸ਼ੁਰ ਵੱਲੋਂ ਮੰਨ ਆਉਣਾ ਬੰਦ ਹੋ ਗਿਆ। (ਯਹੋਸ਼ੁਆ 5:11, 12) ਹਾਰੂਨ ਦੀ ਲਾਠੀ ਨੇਮ ਦੇ ਸੰਦੂਕ ਵਿਚ ਇਕ ਨਿਸ਼ਾਨੀ ਵਜੋਂ ਰੱਖੀ ਗਈ ਸੀ ਤਾਂਕਿ ਇਸਰਾਏਲੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਕਿ ਯਹੋਵਾਹ ਦੇ ਵਿਰੁੱਧ ਜਾਣ ਦੇ ਮਾੜੇ ਨਤੀਜੇ ਨਿਕਲਦੇ ਹਨ। ਸੰਭਵ ਹੈ ਕਿ ਲਾਠੀ ਇਸਰਾਏਲੀਆਂ ਦੇ ਉਜਾੜ ਵਿਚ ਸਫ਼ਰ ਕਰਨ ਦੇ ਪੂਰੇ ਸਮੇਂ ਦੌਰਾਨ ਸੰਦੂਕ ਵਿਚ ਰਹੀ ਸੀ। ਤਾਂ ਫਿਰ ਇਹ ਸਿੱਟਾ ਕੱਢਣਾ ਸਹੀ ਹੈ ਕਿ ਇਸਰਾਏਲੀਆਂ ਦੇ ਵਾਅਦਾ ਕੀਤੇ ਗਏ ਦੇਸ਼ ਵਿਚ ਦਾਖ਼ਲ ਹੋਣ ਤੋਂ ਕੁਝ ਸਮੇਂ ਬਾਅਦ ਅਤੇ ਸੁਲੇਮਾਨ ਦੁਆਰਾ ਯਹੋਵਾਹ ਦੇ ਭਵਨ ਦੇ ਉਦਘਾਟਨ ਤੋਂ ਪਹਿਲਾਂ, ਹਾਰੂਨ ਦੀ ਲਾਠੀ ਤੇ ਮੰਨ ਨਾਲ ਭਰਿਆ ਸੋਨੇ ਦਾ ਮਰਤਬਾਨ ਨੇਮ ਦੇ ਸੰਦੂਕ ਵਿੱਚੋਂ ਕੱਢ ਦਿੱਤੇ ਗਏ ਸਨ।
-