-
“ਯਹੋਵਾਹ ਲਈ ਗੀਤ ਗਾਓ”!ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
-
-
ਯਹੋਵਾਹ ਉਸ ਨੂੰ ਹੀ ਅਨੁਸ਼ਾਸਨ ਦਿੰਦਾ ਹੈ ਜਿਸ ਨੂੰ ਉਹ ਪਿਆਰ ਕਰਦਾ ਹੈ। (ਇਬਰਾਨੀਆਂ 12:5, 6) ਯਹੋਵਾਹ ਮਿਰੀਅਮ ਨੂੰ ਪਿਆਰ ਕਰਦਾ ਸੀ, ਇਸ ਲਈ ਜਦੋਂ ਮਿਰੀਅਮ ਨੇ ਘਮੰਡ ਕੀਤਾ, ਤਾਂ ਯਹੋਵਾਹ ਨੇ ਉਸ ਨੂੰ ਸੁਧਾਰਿਆ। ਅਨੁਸ਼ਾਸਨ ਮਿਲਣ ਤੇ ਮਿਰੀਅਮ ਨੂੰ ਬੁਰਾ ਤਾਂ ਜ਼ਰੂਰ ਲੱਗਾ ਹੋਣਾ, ਪਰ ਇਸ ਨਾਲ ਉਸ ਦਾ ਬਚਾਅ ਹੋਇਆ। ਉਸ ਨੇ ਨਿਮਰਤਾ ਨਾਲ ਤਾੜਨਾ ਨੂੰ ਕਬੂਲ ਕੀਤਾ ਜਿਸ ਕਰਕੇ ਉਸ ਨੂੰ ਪਰਮੇਸ਼ੁਰ ਦੀ ਮਿਹਰ ਦੁਬਾਰਾ ਮਿਲੀ। ਉਜਾੜ ਵਿਚ ਇਜ਼ਰਾਈਲੀਆਂ ਦੇ ਸਫ਼ਰ ਦੇ ਅਖ਼ੀਰ ਤਕ ਉਹ ਜੀਉਂਦੀ ਰਹੀ। ਸਿਨ ਦੀ ਉਜਾੜ ਵਿਚ ਕਾਦੇਸ਼ ਵਿਚ ਮਿਰੀਅਮ ਦੀ ਮੌਤ ਹੋ ਗਈ। ਉਸ ਵੇਲੇ ਉਸ ਦੀ ਉਮਰ ਲਗਭਗ 130 ਸਾਲ ਦੀ ਸੀ।b (ਗਿਣਤੀ 20:1) ਸਦੀਆਂ ਬਾਅਦ ਯਹੋਵਾਹ ਨੇ ਪਿਆਰ ਨਾਲ ਮਿਰੀਅਮ ਦੀ ਵਫ਼ਾਦਾਰੀ ਲਈ ਉਸ ਨੂੰ ਮਾਣ ਦਿੱਤਾ। ਆਪਣੇ ਨਬੀ ਮੀਕਾਹ ਰਾਹੀਂ ਉਸ ਨੇ ਆਪਣੇ ਲੋਕਾਂ ਨੂੰ ਚੇਤੇ ਕਰਾਇਆ: “ਮੈਂ ਤੁਹਾਨੂੰ ਗ਼ੁਲਾਮੀ ਦੇ ਘਰ ਤੋਂ ਛੁਡਾਇਆ; ਮੈਂ ਤੁਹਾਡੇ ਅੱਗੇ-ਅੱਗੇ ਮੂਸਾ, ਹਾਰੂਨ ਅਤੇ ਮਿਰੀਅਮ ਨੂੰ ਘੱਲਿਆ।”—ਮੀਕਾਹ 6:4.
ਯਹੋਵਾਹ ਵੱਲੋਂ ਅਨੁਸ਼ਾਸਨ ਮਿਲਣ ਤੇ ਮਿਰੀਅਮ ਦੀ ਨਿਹਚਾ ਨੇ ਉਸ ਦੀ ਨਿਮਰ ਬਣੇ ਰਹਿਣ ਵਿਚ ਮਦਦ ਕੀਤੀ
-
-
“ਯਹੋਵਾਹ ਲਈ ਗੀਤ ਗਾਓ”!ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
-
-
b ਇੱਕੋ ਸਾਲ ਦੇ ਵਿਚ-ਵਿਚ ਮਿਰੀਅਮ ਤੇ ਉਸ ਦੇ ਦੋਹਾਂ ਭਰਾਵਾਂ ਦੀ ਮੌਤ ਹੋ ਗਈ। ਸਭ ਤੋਂ ਪਹਿਲਾਂ ਵੱਡੀ ਭੈਣ ਮਿਰੀਅਮ ਦੀ, ਫਿਰ ਉਸ ਤੋਂ ਛੋਟੇ ਹਾਰੂਨ ਦੀ ਅਤੇ ਫਿਰ ਸਭ ਤੋਂ ਛੋਟੇ ਭਰਾ ਮੂਸਾ ਦੀ ਵੀ ਮੌਤ ਹੋ ਗਈ।
-