-
“ਸਤਵੰਤੀ ਇਸਤ੍ਰੀ”ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
-
-
19, 20. (ੳ) ਬੋਅਜ਼ ਨੇ ਰੂਥ ਨਾਲ ਵਿਆਹ ਕਰਵਾਉਣ ਲਈ ਉਸੇ ਵੇਲੇ ਹਾਂ ਕਿਉਂ ਨਹੀਂ ਕੀਤੀ? (ਅ) ਬੋਅਜ਼ ਨੇ ਕਿੱਦਾਂ ਦਿਖਾਇਆ ਕਿ ਉਸ ਨੂੰ ਰੂਥ ਦੀ ਇੱਜ਼ਤ ਦੀ ਪਰਵਾਹ ਸੀ?
19 ਬੋਅਜ਼ ਨੇ ਅੱਗੇ ਕਿਹਾ: “ਹੁਣ ਹੇ ਬੀਬੀ, ਨਾ ਡਰ। ਸਭ ਕੁਝ ਜੋ ਤੂੰ ਮੰਗਦੀ ਹੈਂ ਮੈਂ ਤੇਰੇ ਨਾਲ ਕਰਾਂਗਾ ਕਿਉਂ ਜੋ ਮੇਰੇ ਲੋਕਾਂ ਦੀ ਸਾਰੀ ਪਰਿਹਾ ਜਾਣਦੀ ਹੈ ਜੋ ਤੂੰ ਸਤਵੰਤੀ ਇਸਤ੍ਰੀ ਹੈਂ।” (ਰੂਥ 3:11) ਉਹ ਖ਼ੁਸ਼ ਸੀ ਕਿ ਰੂਥ ਉਸ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ। ਸ਼ਾਇਦ ਉਸ ਨੂੰ ਇੰਨੀ ਹੈਰਾਨੀ ਨਹੀਂ ਹੋਈ ਜਦੋਂ ਰੂਥ ਨੇ ਉਸ ਨੂੰ ਆਪਣਾ ਛੁਡਾਉਣ ਵਾਲਾ ਕਿਹਾ ਸੀ। ਪਰ ਬੋਅਜ਼ ਇਕ ਧਰਮੀ ਆਦਮੀ ਸੀ ਤੇ ਉਸ ਨੇ ਸਿਰਫ਼ ਆਪਣੇ ਬਾਰੇ ਨਹੀਂ ਸੋਚਿਆ। ਉਸ ਨੇ ਰੂਥ ਨੂੰ ਦੱਸਿਆ ਕਿ ਇਕ ਹੋਰ ਛੁਡਾਉਣ ਵਾਲਾ ਸੀ ਜੋ ਨਾਓਮੀ ਦੇ ਮਰ ਚੁੱਕੇ ਪਤੀ ਦਾ ਹੋਰ ਵੀ ਨਜ਼ਦੀਕੀ ਰਿਸ਼ਤੇਦਾਰ ਸੀ। ਬੋਅਜ਼ ਨੇ ਕਿਹਾ ਕਿ ਪਹਿਲਾਂ ਉਹ ਉਸ ਆਦਮੀ ਕੋਲ ਜਾਵੇਗਾ ਤੇ ਉਸ ਨੂੰ ਰੂਥ ਦਾ ਪਤੀ ਬਣਨ ਦਾ ਮੌਕਾ ਦੇਵੇਗਾ।
ਰੂਥ ਦੀ ਨੇਕਨਾਮੀ ਇਸ ਲਈ ਸੀ ਕਿਉਂਕਿ ਉਹ ਦੂਜਿਆਂ ਨਾਲ ਦਇਆ ਤੇ ਆਦਰ ਨਾਲ ਪੇਸ਼ ਆਈ
-
-
“ਸਤਵੰਤੀ ਇਸਤ੍ਰੀ”ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
-
-
21. ਕਿਹੜੀਆਂ ਗੱਲਾਂ ਨੇ ਰੂਥ ਦੀ “ਸਤਵੰਤੀ ਇਸਤ੍ਰੀ” ਬਣਨ ਵਿਚ ਮਦਦ ਕੀਤੀ ਅਤੇ ਅਸੀਂ ਉਸ ਦੀ ਮਿਸਾਲ ਦੀ ਰੀਸ ਕਿਵੇਂ ਕਰ ਸਕਦੇ ਹਾਂ?
21 ਬੋਅਜ਼ ਨੇ ਰੂਥ ਨੂੰ ਜੋ ਕੁਝ ਕਿਹਾ ਸੀ, ਉਸ ਬਾਰੇ ਸੋਚ ਕੇ ਉਸ ਨੂੰ ਕਿੰਨਾ ਚੰਗਾ ਲੱਗਾ ਹੋਣਾ! ਉਸ ਨੇ ਕਿਹਾ ਕਿ ਉਹ ਸਾਰੇ ਲੋਕਾਂ ਵਿਚ “ਸਤਵੰਤੀ ਇਸਤ੍ਰੀ” ਦੇ ਤੌਰ ʼਤੇ ਜਾਣੀ ਜਾਂਦੀ ਸੀ। ਉਸ ਦੀ ਇੰਨੀ ਨੇਕਨਾਮੀ ਇਸ ਕਰਕੇ ਸੀ ਕਿਉਂਕਿ ਉਹ ਯਹੋਵਾਹ ਬਾਰੇ ਸਿੱਖ ਕੇ ਉਸ ਦੀ ਸੇਵਾ ਕਰਨੀ ਚਾਹੁੰਦੀ ਸੀ। ਨਾਲੇ ਉਸ ਨੇ ਨਵੇਂ ਤੌਰ-ਤਰੀਕਿਆਂ ਅਤੇ ਰੀਤਾਂ-ਰਿਵਾਜਾਂ ਨੂੰ ਅਪਣਾਇਆ। ਇਸ ਤਰ੍ਹਾਂ ਕਰ ਕੇ ਉਸ ਨੇ ਦਿਖਾਇਆ ਕਿ ਉਹ ਨਾਓਮੀ ਤੇ ਉਸ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਿੰਨੀ ਪਰਵਾਹ ਕਰਦੀ ਸੀ। ਜੇ ਅਸੀਂ ਰੂਥ ਦੀ ਨਿਹਚਾ ਦੀ ਰੀਸ ਕਰਦੇ ਹਾਂ, ਤਾਂ ਅਸੀਂ ਦੂਜੇ ਲੋਕਾਂ ਦੇ, ਉਨ੍ਹਾਂ ਦੇ ਤੌਰ-ਤਰੀਕਿਆਂ ਤੇ ਰੀਤਾਂ-ਰਿਵਾਜਾਂ ਦਾ ਆਦਰ ਕਰਾਂਗੇ। ਇਸ ਤਰ੍ਹਾਂ ਕਰਨ ਨਾਲ ਸਾਡੀ ਵੀ ਨੇਕਨਾਮੀ ਹੋਵੇਗੀ।
-