-
ਯਹੋਵਾਹ ਦੀ ਨਜ਼ਰ ਤੋਂ ਦੂਸਰਿਆਂ ਨੂੰ ਦੇਖਣ ਦੀ ਕੋਸ਼ਿਸ਼ ਕਰੋਪਹਿਰਾਬੁਰਜ—2003 | ਮਾਰਚ 15
-
-
ਯਹੋਵਾਹ ਦੀ ਨਜ਼ਰ ਤੋਂ ਦੂਸਰਿਆਂ ਨੂੰ ਦੇਖਣ ਦੀ ਕੋਸ਼ਿਸ਼ ਕਰੋ
‘ਯਹੋਵਾਹ ਮਨੁੱਖ ਵਾਂਙੁ ਨਹੀਂ ਵੇਖਦਾ।’—1 ਸਮੂਏਲ 16:7.
1, 2. ਅਲੀਆਬ ਬਾਰੇ ਯਹੋਵਾਹ ਦਾ ਨਜ਼ਰੀਆ ਸਮੂਏਲ ਦੇ ਨਜ਼ਰੀਏ ਤੋਂ ਕਿਵੇਂ ਵੱਖਰਾ ਸੀ ਅਤੇ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ?
ਗਿਆਰਵੀਂ ਸਦੀ ਸਾ.ਯੁ.ਪੂ. ਵਿਚ ਯਹੋਵਾਹ ਨੇ ਸਮੂਏਲ ਨਬੀ ਨੂੰ ਇਕ ਖੁਫੀਆ ਕੰਮ ਕਰਨ ਲਈ ਘੱਲਿਆ। ਉਸ ਨੇ ਨਬੀ ਨੂੰ ਹੁਕਮ ਦਿੱਤਾ ਕਿ ਉਹ ਯੱਸੀ ਨਾਂ ਦੇ ਆਦਮੀ ਦੇ ਘਰ ਜਾਵੇ ਅਤੇ ਉਸ ਦੇ ਇਕ ਮੁੰਡੇ ਨੂੰ ਇਸਰਾਏਲ ਦੇ ਭਾਵੀ ਰਾਜੇ ਦੇ ਤੌਰ ਤੇ ਮਸਹ ਕਰੇ। ਜਦੋਂ ਸਮੂਏਲ ਨੇ ਯੱਸੀ ਦੇ ਜੇਠੇ ਮੁੰਡੇ ਅਲੀਆਬ ਨੂੰ ਦੇਖਿਆ, ਤਾਂ ਉਸ ਨੂੰ ਪੂਰਾ ਯਕੀਨ ਹੋ ਗਿਆ ਕਿ ਉਸ ਨੂੰ ਪਰਮੇਸ਼ੁਰ ਦਾ ਚੁਣਿਆ ਹੋਇਆ ਰਾਜਾ ਮਿਲ ਗਿਆ ਸੀ। ਪਰ ਯਹੋਵਾਹ ਨੇ ਕਿਹਾ: “ਉਹ ਦੇ ਮੂੰਹ ਉੱਤੇ ਅਤੇ ਉਹ ਦੀ ਲੰਮਾਣ ਵੱਲ ਨਾ ਵੇਖ ਕਿਉਂ ਜੋ ਉਹ ਨੂੰ ਮੈਂ ਨਹੀਂ ਮੰਨਿਆ ਯਹੋਵਾਹ ਜੋ ਮਨੁੱਖ ਵਾਂਙੁ ਨਹੀਂ ਵੇਖਦਾ। ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ ਪਰ ਯਹੋਵਾਹ ਰਿਦੇ ਨੂੰ ਵੇਖਦਾ ਹੈ।” (1 ਸਮੂਏਲ 16:6, 7) ਸਮੂਏਲ ਨੇ ਅਲੀਆਬ ਨੂੰ ਯਹੋਵਾਹ ਦੀ ਨਜ਼ਰ ਤੋਂ ਨਹੀਂ ਦੇਖਿਆ ਸੀ।a
-
-
ਯਹੋਵਾਹ ਦੀ ਨਜ਼ਰ ਤੋਂ ਦੂਸਰਿਆਂ ਨੂੰ ਦੇਖਣ ਦੀ ਕੋਸ਼ਿਸ਼ ਕਰੋਪਹਿਰਾਬੁਰਜ—2003 | ਮਾਰਚ 15
-
-
a ਬਾਅਦ ਵਿਚ ਇਹ ਗੱਲ ਸਾਬਤ ਹੋ ਗਈ ਕਿ ਗੱਭਰੂ ਅਲੀਆਬ ਵਿਚ ਇਸਰਾਏਲ ਦਾ ਰਾਜਾ ਬਣਨ ਦੇ ਗੁਣ ਨਹੀਂ ਸਨ। ਜਦੋਂ ਫਲਿਸਤੀਆਂ ਦੇ ਦੈਂਤ ਗੋਲਿਅਥ ਨੇ ਲੜਾਈ ਵਿਚ ਇਸਰਾਏਲੀਆਂ ਨੂੰ ਲਲਕਾਰਿਆ ਸੀ, ਤਾਂ ਅਲੀਆਬ ਤੇ ਇਸਰਾਏਲ ਦੇ ਦੂਸਰੇ ਆਦਮੀ ਡਰ ਕੇ ਪਿੱਛੇ ਹਟ ਗਏ ਸਨ।—1 ਸਮੂਏਲ 17:11, 28-30.
-