-
ਉਸ ਨੇ ਸਮਝਦਾਰੀ ਤੋਂ ਕੰਮ ਲਿਆਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
-
-
9, 10. (ੳ) ਦਾਊਦ ਤੇ ਉਸ ਦੇ ਆਦਮੀ ਕਿਹੋ ਜਿਹੇ ਹਾਲਾਤਾਂ ਵਿਚ ਆਪਣੇ ਦਿਨ ਕੱਟ ਰਹੇ ਸਨ? (ਅ) ਉਨ੍ਹਾਂ ਦੀ ਮਦਦ ਲਈ ਨਾਬਾਲ ਨੂੰ ਸ਼ੁਕਰਗੁਜ਼ਾਰ ਕਿਉਂ ਹੋਣਾ ਚਾਹੀਦਾ ਸੀ? (10ਵੇਂ ਪੈਰੇ ਦਾ ਫੁਟਨੋਟ ਵੀ ਦੇਖੋ।)
9 ਨਾਬਾਲ ਮਾਓਨ ਕਸਬੇ ਵਿਚ ਰਹਿੰਦਾ ਸੀ, ਪਰ ਲੱਗਦਾ ਹੈ ਕਿ ਉਹ ਨੇੜਲੇ ਕਰਮਲ ਕਸਬੇ ਵਿਚ ਕੰਮ ਕਰਦਾ ਸੀ ਜਿੱਥੇ ਉਸ ਦੀ ਜ਼ਮੀਨ ਸੀ।a ਇਨ੍ਹਾਂ ਕਸਬਿਆਂ ਦੇ ਆਲੇ-ਦੁਆਲੇ ਭੇਡਾਂ ਚਾਰਨ ਲਈ ਹਰੇ-ਹਰੇ ਮੈਦਾਨ ਸਨ ਜਿੱਥੇ ਨਾਬਾਲ ਦੀਆਂ 3,000 ਭੇਡਾਂ ਚਰਦੀਆਂ ਸਨ। ਪਰ ਇਸ ਦੇ ਆਲੇ-ਦੁਆਲੇ ਦੂਰ-ਦੂਰ ਤਕ ਦਾ ਇਲਾਕਾ ਬੰਜਰ ਸੀ। ਦੱਖਣ ਵੱਲ ਪਾਰਾਨ ਦੀ ਉਜਾੜ ਸੀ ਅਤੇ ਪੂਰਬ ਵੱਲ ਖਾਰੇ ਸਾਗਰ ਨੂੰ ਜਾਂਦੇ ਰਾਹ ਵਿਚ ਬੰਜਰ ਜ਼ਮੀਨ ਅਤੇ ਥਾਂ-ਥਾਂ ਪਹਾੜੀ ਖੱਡਾਂ ਤੇ ਗੁਫ਼ਾਵਾਂ ਸਨ। ਇਨ੍ਹਾਂ ਇਲਾਕਿਆਂ ਵਿਚ ਰਹਿੰਦਿਆਂ ਦਾਊਦ ਤੇ ਉਸ ਦੇ ਆਦਮੀਆਂ ਦੀ ਜ਼ਿੰਦਗੀ ਬੜੀ ਮੁਸ਼ਕਲਾਂ ਭਰੀ ਸੀ। ਉਨ੍ਹਾਂ ਨੂੰ ਖਾਣ ਲਈ ਜਾਨਵਰਾਂ ਦਾ ਸ਼ਿਕਾਰ ਕਰਨਾ ਪੈਂਦਾ ਸੀ ਤੇ ਕਈ ਮੁਸੀਬਤਾਂ ਝੱਲਣੀਆਂ ਪੈਂਦੀਆਂ ਸਨ। ਅਕਸਰ ਉਨ੍ਹਾਂ ਦਾ ਵਾਹ ਅਮੀਰ ਨਾਬਾਲ ਦੇ ਚਰਵਾਹਿਆਂ ਨਾਲ ਪੈਂਦਾ ਸੀ।
-
-
ਉਸ ਨੇ ਸਮਝਦਾਰੀ ਤੋਂ ਕੰਮ ਲਿਆਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
-
-
a ਇਹ ਉੱਤਰ ਵਿਚ ਮਸ਼ਹੂਰ ਕਰਮਲ ਪਰਬਤ ਨਹੀਂ ਸੀ ਜਿੱਥੇ ਬਾਅਦ ਵਿਚ ਏਲੀਯਾਹ ਨਬੀ ਦਾ ਬਆਲ ਦੇ ਨਬੀਆਂ ਨਾਲ ਟਾਕਰਾ ਹੋਇਆ ਸੀ। (ਪਾਠ 10 ਦੇਖੋ।) ਪਰ ਇਹ ਕਰਮਲ ਨਾਂ ਦਾ ਕਸਬਾ ਸੀ ਜੋ ਦੱਖਣੀ ਉਜਾੜ ਦੇ ਕਿਨਾਰੇ ʼਤੇ ਸੀ।
-