-
ਉਸ ਨੇ ਸਮਝਦਾਰੀ ਤੋਂ ਕੰਮ ਲਿਆਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
-
-
10 ਇਨ੍ਹਾਂ ਮਿਹਨਤੀ ਫ਼ੌਜੀਆਂ ਨੇ ਚਰਵਾਹਿਆਂ ਨਾਲ ਕਿੱਦਾਂ ਦਾ ਸਲੂਕ ਕੀਤਾ? ਜੇ ਉਹ ਚਾਹੁੰਦੇ, ਤਾਂ ਜਦੋਂ ਮਰਜ਼ੀ ਨਾਬਾਲ ਦੀਆਂ ਭੇਡਾਂ ਚੋਰੀ ਕਰ ਕੇ ਲਿਜਾ ਸਕਦੇ ਸਨ, ਪਰ ਉਨ੍ਹਾਂ ਨੇ ਅਜਿਹੀ ਕੋਈ ਹਰਕਤ ਨਹੀਂ ਕੀਤੀ। ਇਸ ਦੀ ਬਜਾਇ, ਉਹ ਨਾਬਾਲ ਦੀਆਂ ਭੇਡਾਂ ਤੇ ਨੌਕਰਾਂ ਦੇ ਆਲੇ-ਦੁਆਲੇ ਇਕ ਕੰਧ ਵਾਂਗ ਸਨ। (1 ਸਮੂਏਲ 25:15, 16 ਪੜ੍ਹੋ।) ਭੇਡਾਂ ਤੇ ਚਰਵਾਹਿਆਂ ਨੂੰ ਬਹੁਤ ਸਾਰੇ ਖ਼ਤਰੇ ਹੁੰਦੇ ਸਨ। ਉਨ੍ਹਾਂ ਨੂੰ ਜੰਗਲੀ ਜਾਨਵਰਾਂ ਦਾ ਡਰ ਰਹਿੰਦਾ ਸੀ। ਨਾਲੇ ਇਜ਼ਰਾਈਲ ਦੀ ਦੱਖਣੀ ਸਰਹੱਦ ਬਹੁਤੀ ਦੂਰ ਨਾ ਹੋਣ ਕਰਕੇ ਵਿਦੇਸ਼ੀ ਲੁਟੇਰਿਆਂ ਅਤੇ ਚੋਰਾਂ ਦੇ ਹਮਲੇ ਆਮ ਸਨ।b
-
-
ਉਸ ਨੇ ਸਮਝਦਾਰੀ ਤੋਂ ਕੰਮ ਲਿਆਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
-
-
b ਸ਼ਾਇਦ ਦਾਊਦ ਲਈ ਉਸ ਇਲਾਕੇ ਵਿਚ ਰਹਿੰਦੇ ਉਨ੍ਹਾਂ ਜ਼ਮੀਂਦਾਰਾਂ ਅਤੇ ਉਨ੍ਹਾਂ ਦੇ ਇੱਜੜਾਂ ਦੀ ਹਿਫਾਜ਼ਤ ਕਰਨੀ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਨ ਦੇ ਬਰਾਬਰ ਸੀ। ਉਸ ਵੇਲੇ ਯਹੋਵਾਹ ਦੇ ਮਕਸਦ ਅਨੁਸਾਰ ਅਬਰਾਹਾਮ, ਇਸਹਾਕ ਤੇ ਯਾਕੂਬ ਦੀ ਸੰਤਾਨ ਉਸ ਦੇਸ਼ ਵਿਚ ਵੱਸੀ ਹੋਈ ਸੀ। ਇਸ ਲਈ ਉਹ ਵਿਦੇਸ਼ੀ ਹਮਲਾਵਰਾਂ ਤੇ ਲੁਟੇਰਿਆਂ ਤੋਂ ਦੇਸ਼ ਦੀ ਰੱਖਿਆ ਕਰਨੀ ਆਪਣੀ ਭਗਤੀ ਦਾ ਹਿੱਸਾ ਸਮਝਦਾ ਸੀ।
-