-
ਉਸ ਨੇ ਸਮਝਦਾਰੀ ਤੋਂ ਕੰਮ ਲਿਆਪਹਿਰਾਬੁਰਜ—2010 | ਜਨਵਰੀ 1
-
-
ਇਨ੍ਹਾਂ ਮਿਹਨਤੀ ਫ਼ੌਜੀਆਂ ਨੇ ਚਰਵਾਹਿਆਂ ਨਾਲ ਕਿੱਦਾਂ ਦਾ ਸਲੂਕ ਕੀਤਾ? ਉਨ੍ਹਾਂ ਲਈ ਬਹੁਤ ਸੌਖਾ ਹੁੰਦਾ ਕਿ ਉਹ ਕਦੀ-ਕਦੀ ਭੇਡ ਚੁਰਾ ਕੇ ਲੈ ਜਾਣ, ਪਰ ਉਨ੍ਹਾਂ ਨੇ ਅਜਿਹੀ ਕੋਈ ਹਰਕਤ ਨਹੀਂ ਕੀਤੀ। ਇਸ ਦੀ ਬਜਾਇ ਉਹ ਨਾਬਾਲ ਦੀਆਂ ਭੇਡਾਂ ਤੇ ਸੇਵਕਾਂ ਦੇ ਆਲੇ-ਦੁਆਲੇ ਇਕ ਕੰਧ ਦੀ ਤਰ੍ਹਾਂ ਸਨ। (1 ਸਮੂਏਲ 25:15, 16) ਭੇਡਾਂ ਤੇ ਚਰਵਾਹਿਆਂ ਨੂੰ ਬਹੁਤ ਖ਼ਤਰੇ ਹੁੰਦੇ ਸਨ। ਉਨ੍ਹਾਂ ਨੂੰ ਸ਼ਿਕਾਰੀ ਜਾਨਵਰਾਂ ਦਾ ਡਰ ਰਹਿੰਦਾ ਸੀ। ਨਾਲੇ ਇਸਰਾਏਲ ਦਾ ਦੱਖਣੀ ਬਾਰਡਰ ਬਹੁਤਾ ਦੂਰ ਨਹੀਂ ਸੀ ਜਿਸ ਕਰਕੇ ਵਿਦੇਸ਼ੀ ਲੁਟੇਰੇ ਅਤੇ ਚੋਰ ਕਈ ਵਾਰ ਹਮਲਾ ਕਰਨ ਆਉਂਦੇ ਸਨ।b
-
-
ਉਸ ਨੇ ਸਮਝਦਾਰੀ ਤੋਂ ਕੰਮ ਲਿਆਪਹਿਰਾਬੁਰਜ—2010 | ਜਨਵਰੀ 1
-
-
b ਸ਼ਾਇਦ ਦਾਊਦ ਲਈ ਇਨ੍ਹਾਂ ਜ਼ਮੀਂਦਾਰਾਂ ਅਤੇ ਉਨ੍ਹਾਂ ਦੀਆਂ ਇੱਜੜਾਂ ਦੀ ਹਿਫਾਜ਼ਤ ਕਰਨੀ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਨ ਦੇ ਬਰਾਬਰ ਸੀ। ਉਨ੍ਹੀਂ ਦਿਨੀਂ ਯਹੋਵਾਹ ਦਾ ਮਕਸਦ ਸੀ ਕਿ ਅਬਰਾਹਾਮ, ਇਸਹਾਕ ਤੇ ਯਾਕੂਬ ਦੀ ਸੰਤਾਨ ਇਸ ਦੇਸ਼ ਵਿਚ ਵੱਸੇ। ਇਸ ਲਈ ਵਿਦੇਸ਼ੀ ਹਮਲਾਵਰਾਂ ਤੇ ਲੁਟੇਰਿਆਂ ਤੋਂ ਦੇਸ਼ ਦੀ ਰੱਖਿਆ ਕਰਨੀ ਉਹ ਆਪਣੀ ਭਗਤੀ ਦਾ ਹਿੱਸਾ ਸਮਝਦਾ ਸੀ।
-