-
ਉਸ ਨੇ ਪਰਮੇਸ਼ੁਰ ਨੂੰ ਦਿਲ ਖੋਲ੍ਹ ਕੇ ਪ੍ਰਾਰਥਨਾ ਕੀਤੀਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
-
-
15, 16. (ੳ) ਯਹੋਵਾਹ ਨੂੰ ਦਿਲ ਖੋਲ੍ਹ ਕੇ ਪ੍ਰਾਰਥਨਾ ਕਰਨ ਦਾ ਹੰਨਾਹ ਉੱਤੇ ਕੀ ਅਸਰ ਪਿਆ? (ਅ) ਨਿਰਾਸ਼ਾ ਵਿਚ ਹੋਣ ਵੇਲੇ ਅਸੀਂ ਹੰਨਾਹ ਦੀ ਮਿਸਾਲ ʼਤੇ ਕਿਵੇਂ ਚੱਲ ਸਕਦੇ ਹਾਂ?
15 ਡੇਰੇ ਵਿਚ ਜਾ ਕੇ ਹੰਨਾਹ ਨੇ ਯਹੋਵਾਹ ਦੀ ਭਗਤੀ ਕੀਤੀ ਤੇ ਦਿਲ ਖੋਲ੍ਹ ਕੇ ਉਸ ਨੂੰ ਪ੍ਰਾਰਥਨਾ ਕੀਤੀ। ਇਸ ਦਾ ਉਸ ਉੱਤੇ ਕੀ ਅਸਰ ਪਿਆ? ਬਾਈਬਲ ਕਹਿੰਦੀ ਹੈ: “ਤਦ ਉਸ ਤੀਵੀਂ ਨੇ ਜਾ ਕੇ ਰੋਟੀ ਖਾਧੀ ਅਤੇ ਫੇਰ ਉਹ ਦਾ ਮੂੰਹ ਉਦਾਸ ਨਾ ਰਿਹਾ।” (1 ਸਮੂ. 1:18) ਹੰਨਾਹ ਦਾ ਮਨ ਕਿੰਨਾ ਹਲਕਾ ਹੋਇਆ ਹੋਣਾ! ਸਾਰਾ ਬੋਝ ਆਪਣੇ ਕਮਜ਼ੋਰ ਮੋਢਿਆਂ ʼਤੇ ਚੁੱਕਣ ਦੀ ਬਜਾਇ ਉਸ ਨੇ ਇਸ ਨੂੰ ਆਪਣੇ ਪਿਤਾ ਯਹੋਵਾਹ ਦੇ ਮਜ਼ਬੂਤ ਮੋਢਿਆਂ ʼਤੇ ਰੱਖ ਦਿੱਤਾ। (ਜ਼ਬੂਰਾਂ ਦੀ ਪੋਥੀ 55:22 ਪੜ੍ਹੋ।) ਕੀ ਯਹੋਵਾਹ ਲਈ ਉਸ ਦਾ ਬੋਝ ਚੁੱਕਣਾ ਔਖਾ ਸੀ? ਨਹੀਂ। ਅੱਜ ਵੀ ਉਸ ਲਈ ਆਪਣੇ ਭਗਤਾਂ ਦਾ ਬੋਝ ਚੁੱਕਣਾ ਔਖਾ ਨਹੀਂ ਹੈ ਤੇ ਆਉਣ ਵਾਲੇ ਸਮੇਂ ਵਿਚ ਵੀ ਔਖਾ ਨਹੀਂ ਹੋਵੇਗਾ!
16 ਸ਼ਾਇਦ ਅਸੀਂ ਵੀ ਆਪਣੀਆਂ ਸਮੱਸਿਆਵਾਂ ਦੇ ਬੋਝ ਹੇਠਾਂ ਦੱਬੇ ਹੋਏ ਮਹਿਸੂਸ ਕਰੀਏ ਜਾਂ ਸਾਡੀ ਜ਼ਿੰਦਗੀ ʼਤੇ ਨਿਰਾਸ਼ਾ ਦੇ ਕਾਲ਼ੇ ਬੱਦਲ ਛਾਏ ਹੋਏ ਹੋਣ। ਅਸੀਂ ਵੀ ਹੰਨਾਹ ਦੀ ਰੀਸ ਕਰ ਕੇ “ਪ੍ਰਾਰਥਨਾ ਦੇ ਸੁਣਨ ਵਾਲੇ” ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹ ਸਕਦੇ ਹਾਂ। (ਜ਼ਬੂ. 65:2) ਜੇ ਅਸੀਂ ਪੂਰੀ ਨਿਹਚਾ ਨਾਲ ਇਸ ਤਰ੍ਹਾਂ ਕਰਾਂਗੇ, ਤਾਂ ਸਾਡੀ ਉਦਾਸੀ ਦੂਰ ਹੋ ਜਾਵੇਗੀ ਅਤੇ ਸਾਨੂੰ “ਪਰਮੇਸ਼ੁਰ ਦੀ ਸ਼ਾਂਤੀ” ਮਿਲੇਗੀ “ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ।”—ਫ਼ਿਲਿ. 4:6, 7.
-
-
ਉਸ ਨੇ ਪਰਮੇਸ਼ੁਰ ਨੂੰ ਦਿਲ ਖੋਲ੍ਹ ਕੇ ਪ੍ਰਾਰਥਨਾ ਕੀਤੀਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
-
-
18 ਪਨਿੰਨਾਹ ਨੂੰ ਕਦੋਂ ਅਹਿਸਾਸ ਹੋਇਆ ਕਿ ਹੰਨਾਹ ʼਤੇ ਉਸ ਦੇ ਤਾਅਨੇ-ਮਿਹਣਿਆਂ ਦਾ ਹੁਣ ਕੋਈ ਅਸਰ ਨਹੀਂ ਪੈਣਾ ਸੀ? ਬਾਈਬਲ ਇਸ ਦਾ ਜਵਾਬ ਨਹੀਂ ਦਿੰਦੀ, ਸਿਰਫ਼ ਇੰਨਾ ਦੱਸਦੀ ਹੈ ਕਿ ‘ਫੇਰ ਹੰਨਾਹ ਦਾ ਮੂੰਹ ਉਦਾਸ ਨਾ ਰਿਹਾ।’ ਇਸ ਦਾ ਮਤਲਬ ਹੈ ਕਿ ਹੰਨਾਹ ਉਸ ਸਮੇਂ ਤੋਂ ਖ਼ੁਸ਼ ਰਹਿਣ ਲੱਗ ਪਈ। ਜਲਦੀ ਹੀ ਪਨਿੰਨਾਹ ਨੂੰ ਪਤਾ ਲੱਗ ਗਿਆ ਕਿ ਉਸ ਦੇ ਘਟੀਆ ਸਲੂਕ ਦਾ ਹੰਨਾਹ ʼਤੇ ਕੋਈ ਅਸਰ ਨਹੀਂ ਪੈ ਰਿਹਾ ਸੀ। ਇਸ ਤੋਂ ਬਾਅਦ ਬਾਈਬਲ ਵਿਚ ਕਿਤੇ ਵੀ ਪਨਿੰਨਾਹ ਦੇ ਨਾਂ ਦਾ ਜ਼ਿਕਰ ਨਹੀਂ ਆਉਂਦਾ।
-