-
ਉਸ ਨੇ ਪਰਮੇਸ਼ੁਰ ਨੂੰ ਦਿਲ ਖੋਲ੍ਹ ਕੇ ਪ੍ਰਾਰਥਨਾ ਕੀਤੀਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
-
-
9. ਪਨਿੰਨਾਹ ਦੇ ਗ਼ਲਤ ਰਵੱਈਏ ਬਾਰੇ ਜਾਣਦੇ ਹੋਏ ਵੀ ਹੰਨਾਹ ਸ਼ੀਲੋਹ ਨੂੰ ਜਾਣ ਲਈ ਤਿਆਰ ਸੀ, ਅਸੀਂ ਇਸ ਤੋਂ ਕੀ ਸਬਕ ਸਿੱਖ ਸਕਦੇ ਹਾਂ?
9 ਸਵੇਰੇ-ਸਵੇਰੇ ਸਾਰਾ ਪਰਿਵਾਰ ਕੰਮ ਵਿਚ ਰੁੱਝਾ ਹੋਇਆ ਸੀ। ਸਾਰੇ ਤਿਉਹਾਰ ʼਤੇ ਜਾਣ ਦੀਆਂ ਤਿਆਰੀਆਂ ਕਰ ਰਹੇ ਸਨ, ਇੱਥੋਂ ਤਕ ਕਿ ਬੱਚੇ ਵੀ। ਇਸ ਵੱਡੇ ਪਰਿਵਾਰ ਨੂੰ ਸ਼ੀਲੋਹ ਜਾਣ ਲਈ ਇਫ਼ਰਾਈਮ ਦੇ ਪਹਾੜੀ ਇਲਾਕੇ ਵਿੱਚੋਂ ਲੰਘਣਾ ਪੈਣਾ ਸੀ ਤੇ ਇਹ ਸਫ਼ਰ 30 ਕਿਲੋਮੀਟਰ (20 ਮੀਲ) ਤੋਂ ਜ਼ਿਆਦਾ ਲੰਬਾ ਸੀ।b ਪੈਦਲ ਜਾਣ ਨਾਲ ਇਕ-ਦੋ ਦਿਨ ਲੱਗ ਜਾਂਦੇ ਸਨ। ਹੰਨਾਹ ਜਾਣਦੀ ਸੀ ਕਿ ਪਨਿੰਨਾਹ ਉਸ ਨਾਲ ਕੀ ਕਰੇਗੀ। ਫਿਰ ਵੀ ਉਹ ਘਰ ਨਹੀਂ ਰਹੀ। ਉਸ ਨੇ ਅੱਜ ਪਰਮੇਸ਼ੁਰ ਦੇ ਸੇਵਕਾਂ ਲਈ ਵਧੀਆ ਮਿਸਾਲ ਕਾਇਮ ਕੀਤੀ। ਦੂਸਰਿਆਂ ਦੀ ਬਦਸਲੂਕੀ ਕਰਕੇ ਸਾਨੂੰ ਪਰਮੇਸ਼ੁਰ ਦੀ ਭਗਤੀ ਕਰਨੀ ਕਦੀ ਨਹੀਂ ਛੱਡਣੀ ਚਾਹੀਦੀ। ਜੇ ਅਸੀਂ ਛੱਡ ਦੇਈਏ, ਤਾਂ ਅਸੀਂ ਯਹੋਵਾਹ ਦੀਆਂ ਉਨ੍ਹਾਂ ਬਰਕਤਾਂ ਤੋਂ ਵਾਂਝੇ ਰਹਿ ਜਾਵਾਂਗੇ ਜਿਨ੍ਹਾਂ ਤੋਂ ਸਾਨੂੰ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰਨ ਦੀ ਤਾਕਤ ਮਿਲਦੀ ਹੈ।
-
-
ਉਸ ਨੇ ਪਰਮੇਸ਼ੁਰ ਨੂੰ ਦਿਲ ਖੋਲ੍ਹ ਕੇ ਪ੍ਰਾਰਥਨਾ ਕੀਤੀਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
-
-
b ਇਸ ਫ਼ਾਸਲੇ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਗਿਆ ਹੈ ਕਿ ਅਲਕਾਨਾਹ ਦਾ ਸ਼ਹਿਰ, ਰਾਮਾਹ, ਸ਼ਾਇਦ ਉਹੀ ਥਾਂ ਸੀ ਜਿਸ ਨੂੰ ਯਿਸੂ ਦੇ ਜ਼ਮਾਨੇ ਵਿਚ ਅਰਿਮਥੀਆ ਕਿਹਾ ਜਾਂਦਾ ਸੀ।
-