ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
7-13 ਮਾਰਚ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਸਮੂਏਲ 12-13
“ਗੁਸਤਾਖ਼ੀ ਕਰਨ ਨਾਲ ਅਪਮਾਨ ਹੀ ਹੁੰਦਾ ਹੈ”
ਹੰਕਾਰ ਨਾਲ ਸਿਰ ਨੀਵਾਂ ਹੁੰਦਾ ਹੈ
17 ਇਸ ਬਿਰਤਾਂਤ ਨੂੰ ਪਹਿਲੀ ਵਾਰ ਪੜ੍ਹਨ ਤੇ ਸਾਨੂੰ ਸ਼ਾਇਦ ਲੱਗੇ ਕਿ ਸ਼ਾਊਲ ਨੇ ਠੀਕ ਕੀਤਾ ਸੀ। ਪਰਮੇਸ਼ੁਰ ਦੇ ਲੋਕ “ਭੀੜ ਵਿੱਚ ਫਾਥੇ” ਤੇ “ਔਖੇ ਸਨ” ਅਤੇ ਆਪਣੀ ਨਿਰਾਸ਼ਾਜਨਕ ਹਾਲਤ ਕਰਕੇ ਡਰ ਨਾਲ ਕੰਬ ਰਹੇ ਸਨ। (1 ਸਮੂਏਲ 13:6, 7) ਇਹ ਠੀਕ ਹੈ ਕਿ ਹਾਲਾਤਾਂ ਕਰਕੇ ਪਹਿਲ ਕਰਨੀ ਗ਼ਲਤ ਨਹੀਂ ਹੈ। ਪਰ ਯਾਦ ਰੱਖੋ ਕਿ ਯਹੋਵਾਹ ਦਿਲਾਂ ਨੂੰ ਪੜ੍ਹ ਸਕਦਾ ਹੈ ਤੇ ਜਾਣਦਾ ਹੈ ਕਿ ਸਾਡੇ ਇਰਾਦੇ ਕੀ ਹਨ। (1 ਸਮੂਏਲ 16:7) ਇਸ ਲਈ ਉਸ ਨੇ ਸ਼ਾਊਲ ਦੇ ਅੰਦਰ ਅਜਿਹੀਆਂ ਗੱਲਾਂ ਜ਼ਰੂਰ ਦੇਖੀਆਂ ਹੋਣਗੀਆਂ ਜੋ ਬਾਈਬਲ ਵਿਚ ਨਹੀਂ ਦੱਸੀਆਂ ਗਈਆਂ। ਉਦਾਹਰਣ ਲਈ ਯਹੋਵਾਹ ਨੇ ਸ਼ਾਇਦ ਦੇਖਿਆ ਹੋਵੇਗਾ ਕਿ ਸ਼ਾਊਲ ਆਪਣੇ ਘਮੰਡ ਦੇ ਕਾਰਨ ਬੇਸਬਰਾ ਹੋ ਗਿਆ ਸੀ। ਸ਼ਾਊਲ ਸ਼ਾਇਦ ਅੰਦਰੋਂ ਬਹੁਤ ਚਿੜ ਗਿਆ ਕਿ ਉਸ ਨੂੰ, ਜੋ ਸਾਰੇ ਇਸਰਾਏਲ ਦਾ ਰਾਜਾ ਹੈ, ਆਪਣੇ ਕੰਮ ਵਿਚ ਢਿੱਲ-ਮੱਠ ਕਰਨ ਵਾਲੇ ਬੁੱਢੇ ਨਬੀ ਦੀ ਉਡੀਕ ਕਰਨੀ ਪੈ ਰਹੀ ਸੀ! ਇਸ ਲਈ ਸ਼ਾਊਲ ਨੇ ਸੋਚਿਆ ਕਿ ਸਮੂਏਲ ਦੇਰ ਕਰ ਰਿਹਾ ਸੀ ਤੇ ਇਸ ਕਰਕੇ ਉਸ ਨੂੰ ਇਹ ਮਾਮਲਾ ਆਪਣੇ ਹੱਥਾਂ ਵਿਚ ਲੈਣ ਅਤੇ ਸਮੂਏਲ ਦੀਆਂ ਸਪੱਸ਼ਟ ਹਿਦਾਇਤਾਂ ਦੀ ਉਲੰਘਣਾ ਕਰਨ ਦਾ ਹੱਕ ਹੈ। ਇਸ ਦਾ ਨਤੀਜਾ ਕੀ ਨਿਕਲਿਆ? ਸਮੂਏਲ ਨੇ ਸ਼ਾਊਲ ਦੇ ਇਸ ਕੰਮ ਦੀ ਸ਼ਲਾਘਾ ਨਹੀਂ ਕੀਤੀ। ਇਸ ਦੇ ਉਲਟ ਉਸ ਨੇ ਸ਼ਾਊਲ ਨੂੰ ਸਜ਼ਾ ਸੁਣਾਈ: “ਹੁਣ ਤਾਂ ਤੇਰਾ ਰਾਜ ਨਾ ਠਹਿਰੇਗਾ . . . ਕਿਉਂ ਜੋ ਤੈਂ ਯਹੋਵਾਹ ਦੀ ਆਗਿਆ ਨੂੰ ਜੋ ਉਸ ਨੇ ਤੈਨੂੰ ਦਿੱਤੀ ਸੀ ਨਹੀਂ ਮੰਨਿਆ।” (1 ਸਮੂਏਲ 13:13, 14) ਇਕ ਵਾਰ ਫਿਰ ਹੰਕਾਰ ਦੇ ਕਰਕੇ ਸਿਰ ਨੀਵਾਂ ਹੋਇਆ।
ਸਾਡੀ ਆਗਿਆਕਾਰਤਾ ਦੇਖ ਕੇ ਯਹੋਵਾਹ ਖ਼ੁਸ਼ ਹੁੰਦਾ ਹੈ
8 ਬਾਈਬਲ ਵਿਚ ਸ਼ਾਊਲ ਬਾਦਸ਼ਾਹ ਦੇ ਬਿਰਤਾਂਤ ਤੋਂ ਚੰਗੀ ਤਰ੍ਹਾਂ ਪਤਾ ਲੱਗਦਾ ਹੈ ਕਿ ਯਹੋਵਾਹ ਦਾ ਕਹਿਣਾ ਮੰਨਣਾ ਇੰਨਾ ਜ਼ਰੂਰੀ ਕਿਉਂ ਹੈ। ਜਦ ਸ਼ਾਊਲ ਬਾਦਸ਼ਾਹ ਬਣਿਆ ਸੀ, ਤਾਂ ਉਹ ਬਹੁਤ ਹੀ ਨਿਮਰ ਇਨਸਾਨ ਸੀ। ਹਾਂ, ਉਹ ਆਪਣੇ ਆਪ ਨੂੰ “ਆਪਣੀ ਨਜ਼ਰ ਵਿੱਚ ਤੁੱਛ” ਸਮਝਦਾ ਸੀ। (1 ਸਮੂਏਲ 10:21, 22; 15:17) ਬਾਅਦ ਵਿਚ ਉਹ ਘਮੰਡ ਕਰਨ ਲੱਗਾ ਅਤੇ ਆਪਣੇ ਗ਼ਲਤ ਫ਼ੈਸਲਿਆਂ ਨੂੰ ਸਹੀ ਠਹਿਰਾਉਣ ਲਈ ਝੂਠੀਆਂ ਦਲੀਲਾਂ ਦੇਣ ਲੱਗਾ। ਇਕ ਵਾਰ ਉਸ ਨੇ ਜੰਗ ਵਿਚ ਫਲਿਸਤੀਆਂ ਦਾ ਸਾਮ੍ਹਣਾ ਕਰਨਾ ਸੀ। ਸਮੂਏਲ ਨਬੀ ਨੇ ਸ਼ਾਊਲ ਨੂੰ ਉਸ ਦੀ ਉਡੀਕ ਕਰਨ ਨੂੰ ਕਿਹਾ ਸੀ ਤਾਂਕਿ ਜੰਗ ਵਿਚ ਜਾਣ ਤੋਂ ਪਹਿਲਾਂ ਸਮੂਏਲ ਯਹੋਵਾਹ ਅੱਗੇ ਬਲੀਆਂ ਚੜ੍ਹਾ ਸਕੇ ਅਤੇ ਸ਼ਾਊਲ ਨੂੰ ਹੋਰ ਜਾਣਕਾਰੀ ਦੇ ਸਕੇ। ਪਰ ਸਮੂਏਲ ਨੇ ਆਉਣ ਵਿਚ ਦੇਰ ਕਰ ਦਿੱਤੀ ਤੇ ਲੋਕ ਸ਼ਾਊਲ ਕੋਲੋਂ ਖਿੰਡਣ ਲੱਗੇ। ਇਹ ਸਭ ਦੇਖ ਕੇ ਸ਼ਾਊਲ ਨੇ ‘ਹੋਮ ਦੀ ਬਲੀ ਚੜ੍ਹਾ’ ਦਿੱਤੀ। ਸ਼ਾਊਲ ਦੇ ਇਸ ਕੰਮ ਤੋਂ ਯਹੋਵਾਹ ਬਹੁਤ ਨਾਰਾਜ਼ ਹੋਇਆ। ਅਖ਼ੀਰ ਵਿਚ ਜਦ ਸਮੂਏਲ ਆਇਆ, ਤਾਂ ਸ਼ਾਊਲ ਨੇ ਬਹਾਨਾ ਬਣਾਇਆ ਕਿ ਉਹ ਸਮੂਏਲ ਦਾ ਇੰਤਜ਼ਾਰ ਕਰ-ਕਰ ਕੇ ਥੱਕ ਗਿਆ ਸੀ ਅਤੇ ਯਹੋਵਾਹ ਦੀ ਮਿਹਰ ਪਾਉਣ ਲਈ ਉਸ ਨੇ “ਬੇ ਵਸ ਹੋ ਕੇ” ਬਲੀ ਚੜ੍ਹਾਈ ਸੀ। ਸ਼ਾਊਲ ਬਾਦਸ਼ਾਹ ਨੇ ਸਮੂਏਲ ਨਬੀ ਦੇ ਕਹਿਣੇ ਅਨੁਸਾਰ ਉਸ ਦਾ ਇੰਤਜ਼ਾਰ ਕਰਨ ਨਾਲੋਂ ਬਲੀ ਚੜ੍ਹਾਉਣੀ ਜ਼ਿਆਦਾ ਜ਼ਰੂਰੀ ਸਮਝੀ। ਸਮੂਏਲ ਨੇ ਉਸ ਨੂੰ ਕਿਹਾ: “ਤੈਂ ਮੂਰਖਤਾਈ ਕੀਤੀ ਹੈ ਕਿਉਂ ਜੋ ਤੈਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਗਿਆ ਦੀ ਰਾਖੀ ਨਹੀਂ ਕੀਤੀ ਜੋ ਉਸ ਨੇ ਤੈਨੂੰ ਦਿੱਤੀ ਸੀ।” ਯਹੋਵਾਹ ਦਾ ਕਹਿਣਾ ਨਾ ਮੰਨ ਕੇ ਸ਼ਾਊਲ ਨੂੰ ਆਪਣੀ ਬਾਦਸ਼ਾਹਤ ਤੋਂ ਹੱਥ ਧੋਣੇ ਪਏ।—1 ਸਮੂਏਲ 10:8; 13:5-13.
ਹੀਰੇ-ਮੋਤੀ
ਕੀ ਤੁਸੀਂ ਯਹੋਵਾਹ ਦੀ ਸੇਧ ਨਾਲ ਚੱਲੋਗੇ?
15 ਇਸਰਾਏਲੀਆਂ ਨੇ ਸ਼ਾਇਦ ਸੋਚਿਆ ਕਿ ਉਹ ਯਹੋਵਾਹ ਨਾਲੋਂ ਜ਼ਿਆਦਾ ਇਕ ਰਾਜੇ ਉੱਤੇ ਭਰੋਸਾ ਕਰ ਸਕਦੇ ਸਨ। ਜੇ ਇੱਦਾਂ ਸੀ, ਤਾਂ ਉਹ “ਵਿਅਰਥ” ਮਗਰ ਲੱਗ ਰਹੇ ਸਨ। ਉਨ੍ਹਾਂ ਲਈ ਇਕ ਵਿਅਰਥ ਚੀਜ਼ ʼਤੇ ਭਰੋਸਾ ਕਰਨ ਦਾ ਮਤਲਬ ਸੀ ਕਿ ਉਹ ਸੌਖਿਆਂ ਹੀ ਸ਼ਤਾਨ ਦੀਆਂ ਹੋਰ ਕਈ ਵਿਅਰਥ ਚੀਜ਼ਾਂ ʼਤੇ ਭਰੋਸਾ ਕਰ ਸਕਦੇ ਸਨ। ਮਿਸਾਲ ਲਈ, ਰਾਜਾ ਉਨ੍ਹਾਂ ਤੋਂ ਮੂਰਤਾਂ ਦੀ ਪੂਜਾ ਕਰਵਾ ਸਕਦਾ ਸੀ। ਮੂਰਤੀ-ਪੂਜਾ ਕਰਨ ਵਾਲੇ ਲੋਕ ਸੋਚਦੇ ਹਨ ਕਿ ਉਹ ਲੱਕੜ ਜਾਂ ਪੱਥਰਾਂ ਦੇ ਬਣੇ ਇਨ੍ਹਾਂ ਰੱਬਾਂ ਉੱਤੇ ਭਰੋਸਾ ਕਰ ਸਕਦੇ ਹਨ ਕਿਉਂਕਿ ਉਹ ਇਨ੍ਹਾਂ ਨੂੰ ਦੇਖ ਤੇ ਛੂਹ ਸਕਦੇ ਹਨ। ਉਹ ਨਾ ਦੇਖੇ ਜਾਣ ਵਾਲੇ ਪਰਮੇਸ਼ੁਰ ਯਹੋਵਾਹ ਉੱਤੇ ਭਰੋਸਾ ਨਹੀਂ ਕਰਦੇ ਜਿਸ ਨੇ ਸਾਰਾ ਕੁਝ ਸਿਰਜਿਆ ਹੈ। ਪਰ ਪੌਲੁਸ ਰਸੂਲ ਨੇ ਕਿਹਾ ਸੀ ਕਿ ਮੂਰਤਾਂ “ਕੁਝ ਨਹੀਂ” ਹਨ। (1 ਕੁਰਿੰ. 8:4) ਮੂਰਤੀਆਂ ਦੇਖ, ਸੁਣ, ਬੋਲ ਜਾਂ ਕੁਝ ਨਹੀਂ ਕਰ ਸਕਦੀਆਂ। ਇਸ ਲਈ ਮੂਰਤੀਆਂ ਦੀ ਪੂਜਾ ਸਿਰਫ਼ ਇਸ ਲਈ ਕਰਨੀ ਮੂਰਖਤਾ ਹੈ ਕਿਉਂਕਿ ਅਸੀਂ ਉਨ੍ਹਾਂ ਨੂੰ ਦੇਖ ਤੇ ਛੂਹ ਸਕਦੇ ਹਾਂ। ਮੂਰਤੀਆਂ ਕਿਸੇ ਦੀ ਮਦਦ ਨਹੀਂ ਕਰ ਸਕਦੀਆਂ। ਉਹ “ਵਿਅਰਥ” ਹਨ ਤੇ ਉਨ੍ਹਾਂ ਉੱਤੇ ਭਰੋਸਾ ਕਰਨ ਵਾਲੇ “ਉਨ੍ਹਾਂ ਹੀ ਵਰਗੇ ਹੋਣਗੇ।”—ਜ਼ਬੂ. 115:4-8.
14-20 ਮਾਰਚ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਸਮੂਏਲ 14-15
“ਕਹਿਣਾ ਮੰਨਣਾ ਬਲ਼ੀ ਚੜ੍ਹਾਉਣ ਨਾਲੋਂ ਜ਼ਿਆਦਾ ਚੰਗਾ ਹੈ”
ਸਾਡੀ ਆਗਿਆਕਾਰਤਾ ਦੇਖ ਕੇ ਯਹੋਵਾਹ ਖ਼ੁਸ਼ ਹੁੰਦਾ ਹੈ
4 ਸਾਰੇ ਜਹਾਨ ਦਾ ਮਾਲਕ ਹੋਣ ਦੇ ਨਾਤੇ ਯਹੋਵਾਹ ਨੇ ਹੀ ਸਾਨੂੰ ਸਭ ਕੁਝ ਦਿੱਤਾ ਹੋਇਆ ਹੈ। ਤਾਂ ਫਿਰ ਕੀ ਇੱਦਾਂ ਦੀ ਕੋਈ ਚੀਜ਼ ਹੈ ਜੋ ਅਸੀਂ ਉਸ ਨੂੰ ਦੇ ਸਕਦੇ ਹਾਂ? ਜੀ ਹਾਂ, ਅਸੀਂ ਉਸ ਨੂੰ ਆਪਣੀ ਇਕ ਬਹੁਤ ਹੀ ਕੀਮਤੀ ਚੀਜ਼ ਦੇ ਸਕਦੇ ਹਾਂ। ਕਿਹੜੀ ਚੀਜ਼? ਇਸ ਦਾ ਜਵਾਬ ਸਾਨੂੰ ਇਨ੍ਹਾਂ ਸ਼ਬਦਾਂ ਤੋਂ ਮਿਲਦਾ ਹੈ: “ਹੇ ਮੇਰੇ ਪੁੱਤ੍ਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸੱਕਾਂ ਜਿਹੜਾ ਮੈਨੂੰ ਮੇਹਣਾ ਮਾਰਦਾ ਹੈ।” (ਕਹਾਉਤਾਂ 27:11) ਯਹੋਵਾਹ ਦੇ ਆਗਿਆਕਾਰ ਰਹਿ ਕੇ ਅਸੀਂ ਉਸ ਨੂੰ ਖ਼ੁਸ਼ ਕਰ ਸਕਦੇ ਹਾਂ। ਭਾਵੇਂ ਸਾਡੇ ਸਾਰਿਆਂ ਦਾ ਇੱਕੋ ਜਿਹਾ ਪਿਛੋਕੜ ਜਾਂ ਇੱਕੋ ਜਿਹੇ ਹਾਲਾਤ ਨਹੀਂ ਹਨ, ਫਿਰ ਵੀ ਅਸੀਂ ਸ਼ਤਾਨ ਦੇ ਮੇਹਣੇ ਦਾ ਜਵਾਬ ਦੇ ਸਕਦੇ ਹਾਂ ਕਿਉਂਕਿ ਉਹ ਕਹਿੰਦਾ ਹੈ ਕਿ ਮੁਸੀਬਤਾਂ ਦਾ ਸਾਮ੍ਹਣਾ ਕਰਦੇ ਸਮੇਂ ਸਾਡੇ ਵਿੱਚੋਂ ਕੋਈ ਵੀ ਯਹੋਵਾਹ ਦਾ ਵਫ਼ਾਦਾਰ ਨਹੀਂ ਰਹੇਗਾ। ਪਰ ਸਾਡੇ ਲਈ ਯਹੋਵਾਹ ਦੀ ਆਗਿਆ ਮੰਨਣੀ ਖ਼ੁਸ਼ੀ ਦੀ ਗੱਲ ਹੈ।
it-2 521 ਪੈਰਾ 2
ਕਹਿਣਾ ਮੰਨਣਾ
ਇਕ ਵਿਅਕਤੀ ਸ਼ਾਇਦ ਸੋਚੇ, ‘ਮੈਂ ਕੁਝ ਮਾਮਲਿਆਂ ਵਿਚ ਯਹੋਵਾਹ ਦਾ ਕਹਿਣਾ ਨਹੀਂ ਮੰਨਦਾ, ਪਰ ਜੇ ਕੁਝ ਮਾਮਲਿਆਂ ਵਿਚ ਮੈਂ ਉਸ ਦਾ ਕਹਿਣਾ ਮੰਨਾਂਗਾ, ਤਾਂ ਉਹ ਮੈਨੂੰ ਮਾਫ਼ ਕਰ ਦੇਵੇਗਾ।’ ਇਸ ਤਰ੍ਹਾਂ ਸੋਚਣਾ ਬਿਲਕੁਲ ਗ਼ਲਤ ਹੋਵੇਗਾ। ਯਹੋਵਾਹ ਇੱਦਾਂ ਦੇ ਲੋਕਾਂ ਨੂੰ ਪਸੰਦ ਨਹੀਂ ਕਰਦਾ। ਇਹੀ ਗੱਲ ਸਮੂਏਲ ਨੇ ਸ਼ਾਊਲ ਨੂੰ ਕਹੀ ਸੀ: “ਕੀ ਯਹੋਵਾਹ ਹੋਮ-ਬਲ਼ੀਆਂ ਅਤੇ ਬਲੀਦਾਨਾਂ ਤੋਂ ਜ਼ਿਆਦਾ ਖ਼ੁਸ਼ ਹੁੰਦਾ ਹੈ ਜਾਂ ਇਸ ਗੱਲੋਂ ਕਿ ਯਹੋਵਾਹ ਦੀ ਆਵਾਜ਼ ਸੁਣੀ ਜਾਵੇ? ਦੇਖ! ਕਹਿਣਾ ਮੰਨਣਾ ਬਲ਼ੀ ਚੜ੍ਹਾਉਣ ਨਾਲੋਂ ਅਤੇ ਧਿਆਨ ਨਾਲ ਸੁਣਨਾ ਭੇਡੂਆਂ ਦੀ ਚਰਬੀ ਨਾਲੋਂ ਜ਼ਿਆਦਾ ਚੰਗਾ ਹੈ।” (1 ਸਮੂ 15:22) ਜਦੋਂ ਅਸੀਂ ਯਹੋਵਾਹ ਦਾ ਕਹਿਣਾ ਨਹੀਂ ਮੰਨਦੇ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਨਾ ਤਾਂ ਯਹੋਵਾਹ ʼਤੇ ਤੇ ਨਾ ਹੀ ਉਸ ਦੀਆਂ ਗੱਲਾਂ ʼਤੇ ਭਰੋਸਾ ਕਰਦੇ ਹਾਂ। ਇਸ ਲਈ ਕਹਿਣਾ ਨਾ ਮੰਨਣ ਵਾਲੇ ਵਿਅਕਤੀ ਦੀ ਤੁਲਨਾ ਉਸ ਵਿਅਕਤੀ ਨਾਲ ਕੀਤੀ ਗਈ ਹੈ ਜੋ ਜਾਦੂਗਰੀ ਜਾਂ ਮੂਰਤੀ-ਪੂਜਾ ਕਰਦਾ ਹੈ। (1 ਸਮੂ 15:23; ਰੋਮੀ 6:16 ਵਿਚ ਨੁਕਤਾ ਦੇਖੋ।) ਜੇ ਅਸੀਂ ਕੋਈ ਕੰਮ ਕਰਨ ਦੀ ਹਾਮੀ ਭਰਦੇ ਹਾਂ, ਪਰ ਨਹੀਂ ਕਰਦੇ, ਤਾਂ ਇਸ ਦਾ ਕੋਈ ਫ਼ਾਇਦਾ ਨਹੀਂ ਹੈ। ਜੇ ਅਸੀਂ ਉਹ ਕੰਮ ਨਹੀਂ ਕਰਦੇ ਜੋ ਕਿਸੇ ਨੇ ਸਾਨੂੰ ਕਰਨ ਲਈ ਕਿਹਾ ਹੈ, ਤਾਂ ਇਸ ਦਾ ਮਤਲਬ ਹੈ ਕਿ ਅਸੀਂ ਨਾ ਤਾਂ ਉਸ ਵਿਅਕਤੀ ʼਤੇ ਭਰੋਸਾ ਕਰਦੇ ਹਾਂ ਤੇ ਨਾ ਹੀ ਉਸ ਦੀ ਇੱਜ਼ਤ ਕਰਦੇ ਹਾਂ।—ਮੱਤੀ 21:28-32.
ਹੀਰੇ-ਮੋਤੀ
it-1 493
ਤਰਸ
ਜੇ ਪਰਮੇਸ਼ੁਰ ਨੇ ਸਾਨੂੰ ਦੱਸਿਆ ਹੈ ਕਿ ਸਾਨੂੰ ਫਲਾਨੇ ਲੋਕਾਂ ʼਤੇ ਤਰਸ ਨਹੀਂ ਖਾਣਾ ਚਾਹੀਦਾ, ਤਾਂ ਸਾਨੂੰ ਉਨ੍ਹਾਂ ʼਤੇ ਤਰਸ ਨਹੀਂ ਖਾਣਾ ਚਾਹੀਦਾ। ਜੇ ਅਸੀਂ ਕਿਸੇ ਦੇ ਦਬਾਅ ਵਿਚ ਆ ਕੇ ਅਜਿਹੇ ਲੋਕਾਂ ʼਤੇ ਤਰਸ ਖਾਵਾਂਗੇ, ਤਾਂ ਸਾਨੂੰ ਇਸ ਦੇ ਅੰਜਾਮ ਭੁਗਤਣੇ ਪੈਣਗੇ। ਅਸੀਂ ਰਾਜਾ ਸ਼ਾਊਲ ਦੀ ਮਿਸਾਲ ਤੋਂ ਇਹ ਗੱਲ ਸਿੱਖ ਸਕਦੇ ਹਾਂ। ਸ਼ਾਊਲ ਨੂੰ ਅਮਾਲੇਕੀਆਂ ʼਤੇ ਤਰਸ ਨਾ ਖਾਣ ਦਾ ਹੁਕਮ ਦਿੱਤਾ ਗਿਆ ਸੀ। ਕਿਉਂ? ਕਿਉਂਕਿ ਜਦੋਂ ਇਜ਼ਰਾਈਲੀ ਮਿਸਰ ਤੋਂ ਨਿਕਲੇ ਸਨ, ਤਾਂ ਸਭ ਤੋਂ ਪਹਿਲਾਂ ਅਮਾਲੇਕੀਆਂ ਨੇ ਬਿਨਾਂ ਕਿਸੇ ਕਾਰਨ ਤੋਂ ਉਨ੍ਹਾਂ ʼਤੇ ਹਮਲਾ ਕੀਤਾ ਸੀ। ਉਦੋਂ ਯਹੋਵਾਹ ਨੇ ਅਮਾਲੇਕੀਆਂ ਦਾ ਪੂਰੀ ਤਰ੍ਹਾਂ ਨਾਸ਼ ਕਰਨ ਦਾ ਵਾਅਦਾ ਕੀਤਾ ਸੀ ਤੇ ਹੁਣ ਉਹ ਵਾਅਦਾ ਪੂਰਾ ਕਰਨ ਦਾ ਸਮਾਂ ਸੀ। ਪਰ ਸ਼ਾਊਲ ਆਪਣੇ ਲੋਕਾਂ ਦੇ ਦਬਾਅ ਹੇਠ ਆ ਗਿਆ ਤੇ ਉਸ ਨੇ ਯਹੋਵਾਹ ਦਾ ਕਹਿਣਾ ਪੂਰੀ ਤਰ੍ਹਾਂ ਨਹੀਂ ਮੰਨਿਆ। ਇਸ ਲਈ ਯਹੋਵਾਹ ਨੇ ਉਸ ਨੂੰ ਰਾਜੇ ਦੇ ਤੌਰ ਤੇ ਠੁਕਰਾ ਦਿੱਤਾ। (1 ਸਮੂ 15:2-24) ਜੇ ਕੋਈ ਵਿਅਕਤੀ ਸ਼ਾਊਲ ਵਰਗਾ ਨਹੀਂ ਬਣਨਾ ਚਾਹੁੰਦਾ ਤੇ ਯਹੋਵਾਹ ਦੀ ਮਿਹਰ ਨਹੀਂ ਗੁਆਉਣੀ ਚਾਹੁੰਦਾ, ਤਾਂ ਉਸ ਨੂੰ ਦੋ ਕੰਮ ਕਰਨ ਦੀ ਲੋੜ ਹੈ। ਪਹਿਲਾ, ਉਸ ਨੂੰ ਇਸ ਗੱਲ ʼਤੇ ਭਰੋਸਾ ਕਰਨ ਦੀ ਲੋੜ ਹੈ ਕਿ ਯਹੋਵਾਹ ਦੇ ਕੰਮ ਕਰਨ ਦਾ ਤਰੀਕਾ ਹਮੇਸ਼ਾ ਸਹੀ ਹੁੰਦਾ ਹੈ। ਦੂਜਾ, ਉਸ ਨੂੰ ਸਭ ਤੋਂ ਜ਼ਿਆਦਾ ਯਹੋਵਾਹ ਦੇ ਵਫ਼ਾਦਾਰ ਰਹਿਣਾ ਚਾਹੀਦਾ ਹੈ।
21-27 ਮਾਰਚ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਸਮੂਏਲ 16-17
“ਯੁੱਧ ਯਹੋਵਾਹ ਦਾ ਹੈ”
“ਜੁੱਧ ਦਾ ਸੁਆਮੀ ਯਹੋਵਾਹ ਹੈ”
ਦਾਊਦ ਨੇ ਸ਼ਾਊਲ ਨੂੰ ਭਰੋਸਾ ਦਿਵਾਉਣ ਲਈ ਕਿਹਾ ਕਿ ਉਸ ਨੇ ਕਿਵੇਂ ਸ਼ੇਰ ਅਤੇ ਰਿੱਛ ਨਾਲ ਮੁਕਾਬਲਾ ਕਰ ਕੇ ਉਨ੍ਹਾਂ ਨੂੰ ਮਾਰ-ਮੁਕਾਇਆ ਸੀ। ਕੀ ਉਹ ਫੜ੍ਹਾਂ ਮਾਰ ਰਿਹਾ ਸੀ? ਨਹੀਂ। ਦਾਊਦ ਜਾਣਦਾ ਸੀ ਕਿ ਉਸ ਨੇ ਉਨ੍ਹਾਂ ਦੋਹਾਂ ਨੂੰ ਕਿਸ ਦੀ ਮਦਦ ਨਾਲ ਹਰਾਇਆ ਸੀ। ਉਸ ਨੇ ਕਿਹਾ: “ਜਿਸ ਯਹੋਵਾਹ ਨੇ ਮੈਨੂੰ ਸ਼ੇਰ ਦੇ ਪੰਜੇ ਅਤੇ ਰਿੱਛ ਦੇ ਪੰਜੇ ਤੋਂ ਛੁਡਾਇਆ ਹੈ ਉਹੋ ਹੀ ਮੈਨੂੰ ਉਸ ਫਲਿਸਤੀ ਦੇ ਹੱਥੋਂ ਛੁਡਾਵੇਗਾ।” ਹਾਰ ਕੇ ਸ਼ਾਊਲ ਨੇ ਕਿਹਾ: “ਜਾਹ ਫੇਰ ਅਤੇ ਯਹੋਵਾਹ ਤੇਰੇ ਨਾਲ ਹੋਵੇ।”—1 ਸਮੂਏਲ 17:37.
ਕੀ ਤੁਸੀਂ ਦਾਊਦ ਵਰਗੀ ਨਿਹਚਾ ਪੈਦਾ ਕਰਨੀ ਚਾਹੁੰਦੇ ਹੋ? ਧਿਆਨ ਦਿਓ ਕਿ ਦਾਊਦ ਨੇ ਅੱਖਾਂ ਬੰਦ ਕਰ ਕੇ ਨਿਹਚਾ ਨਹੀਂ ਕੀਤੀ ਸੀ। ਉਸ ਨੂੰ ਗਿਆਨ ਅਤੇ ਤਜਰਬੇ ਕਰਕੇ ਰੱਬ ʼਤੇ ਨਿਹਚਾ ਸੀ। ਉਹ ਜਾਣਦਾ ਸੀ ਕਿ ਯਹੋਵਾਹ ਪਿਆਰ ਨਾਲ ਰਾਖੀ ਕਰਦਾ ਹੈ ਅਤੇ ਆਪਣੇ ਵਾਅਦਿਆਂ ਦਾ ਪੱਕਾ ਹੈ। ਜੇ ਅਸੀਂ ਇਸ ਤਰ੍ਹਾਂ ਦੀ ਨਿਹਚਾ ਪੈਦਾ ਕਰਨੀ ਚਾਹੁੰਦੇ ਹਾਂ, ਤਾਂ ਸਾਨੂੰ ਬਾਈਬਲ ਵਿਚ ਦੱਸੇ ਪਰਮੇਸ਼ੁਰ ਬਾਰੇ ਸਿੱਖਦੇ ਰਹਿਣ ਦੀ ਲੋੜ ਹੈ। ਜਿੱਦਾਂ-ਜਿੱਦਾਂ ਅਸੀਂ ਸਿੱਖੀਆਂ ਗੱਲਾਂ ਜ਼ਿੰਦਗੀ ਵਿਚ ਲਾਗੂ ਕਰਾਂਗੇ, ਉੱਦਾਂ-ਉੱਦਾਂ ਸਾਡੀ ਨਿਹਚਾ ਮਜ਼ਬੂਤ ਹੋਵੇਗੀ।—ਇਬਰਾਨੀਆਂ 11:1.
“ਜੁੱਧ ਦਾ ਸੁਆਮੀ ਯਹੋਵਾਹ ਹੈ”
ਦਾਊਦ ਨੇ ਉਸ ਵੇਲੇ ਜੋ ਜਵਾਬ ਦਿੱਤਾ ਉਸ ਤੋਂ ਅੱਜ ਵੀ ਦਾਊਦ ਦੀ ਨਿਹਚਾ ਦਾ ਪਤਾ ਲੱਗਦਾ ਹੈ। ਜ਼ਰਾ ਕਲਪਨਾ ਕਰੋ ਜਦੋਂ ਨੌਜਵਾਨ ਦਾਊਦ ਨੇ ਗੋਲਿਅਥ ਨੂੰ ਕਿਹਾ: “ਤੂੰ ਤਲਵਾਰ ਅਤੇ ਬਰਛਾ ਅਤੇ ਢਾਲ ਲੈ ਕੇ ਮੇਰੇ ਕੋਲ ਆਉਂਦਾ ਹੈਂ ਪਰ ਮੈਂ ਸੈਨਾਂ ਦੇ ਯਹੋਵਾਹ ਦੇ ਨਾਮ ਉੱਤੇ ਜੋ ਇਸਰਾਏਲ ਦੇ ਦਲਾਂ ਦਾ ਪਰਮੇਸ਼ੁਰ ਹੈ ਜਿਸ ਨੂੰ ਤੈਂ ਲੱਜਿਆਵਾਨ ਕੀਤਾ ਤੇਰੇ ਕੋਲ ਆਉਂਦਾ ਹਾਂ!” ਦਾਊਦ ਨੂੰ ਪਤਾ ਸੀ ਕਿ ਇਨਸਾਨੀ ਤਾਕਤ ਤੇ ਹਥਿਆਰ ਜ਼ਿਆਦਾ ਅਹਿਮੀਅਤ ਨਹੀਂ ਰੱਖਦੇ। ਗੋਲਿਅਥ ਨੇ ਯਹੋਵਾਹ ਪਰਮੇਸ਼ੁਰ ਦੀ ਬੇਇੱਜ਼ਤੀ ਕੀਤੀ ਸੀ ਤੇ ਯਹੋਵਾਹ ਨੇ ਹੀ ਉਸ ਨੂੰ ਜਵਾਬ ਦੇਣਾ ਸੀ। ਇਸ ਲਈ ਦਾਊਦ ਨੇ ਕਿਹਾ ਸੀ: “ਜੁੱਧ ਦਾ ਸੁਆਮੀ ਯਹੋਵਾਹ ਹੈ।”—1 ਸਮੂਏਲ 17:45-47.
ਦਾਊਦ ਗੋਲਿਅਥ ਦੇ ਕੱਦ ਜਾਂ ਉਸ ਦੇ ਹਥਿਆਰਾਂ ਤੋਂ ਅਣਜਾਣ ਨਹੀਂ ਸੀ। ਫਿਰ ਵੀ ਇਨ੍ਹਾਂ ਸਭ ਚੀਜ਼ਾਂ ਕਰਕੇ ਦਾਊਦ ਘਬਰਾਇਆ ਨਹੀਂ। ਉਸ ਨੇ ਸ਼ਾਊਲ ਤੇ ਉਸ ਦੀ ਫ਼ੌਜ ਵਰਗੀ ਗ਼ਲਤੀ ਨਹੀਂ ਕੀਤੀ। ਦਾਊਦ ਨੇ ਆਪਣੀ ਤੁਲਨਾ ਗੋਲਿਅਥ ਨਾਲ ਨਹੀਂ ਕੀਤੀ। ਇਸ ਦੀ ਬਜਾਇ ਉਸ ਨੇ ਗੋਲਿਅਥ ਦੀ ਤੁਲਨਾ ਯਹੋਵਾਹ ਨਾਲ ਕੀਤੀ। ਲਗਭਗ ਸਾਢੇ ਨੌਂ ਫੁੱਟ (2.9 ਮੀਟਰ) ਲੰਬਾ ਗੋਲਿਅਥ ਦੂਸਰੇ ਆਦਮੀਆਂ ਨਾਲੋਂ ਬਹੁਤ ਉੱਚਾ ਸੀ। ਪਰ ਸਾਰੇ ਬ੍ਰਹਿਮੰਡ ਦੇ ਮਾਲਕ ਸਾਮ੍ਹਣੇ ਉਹ ਕਿੰਨਾ ਕੁ ਵੱਡਾ ਸੀ? ਸੱਚ-ਮੁੱਚ ਕਿਸੇ ਵੀ ਹੋਰ ਇਨਸਾਨ ਵਾਂਗ ਉਹ ਸਿਰਫ਼ ਇਕ ਕੀੜਾ ਹੀ ਸੀ ਜਿਸ ਨੂੰ ਯਹੋਵਾਹ ਮਸਲਣ ਲਈ ਤਿਆਰ ਸੀ!
“ਜੁੱਧ ਦਾ ਸੁਆਮੀ ਯਹੋਵਾਹ ਹੈ”
ਅੱਜ ਰੱਬ ਦੇ ਸੇਵਕ ਕਿਸੇ ਲੜਾਈ ਵਿਚ ਹਿੱਸਾ ਨਹੀਂ ਲੈਂਦੇ। ਉਹ ਸਮਾਂ ਬੀਤ ਗਿਆ ਹੈ। (ਮੱਤੀ 26:52) ਫਿਰ ਵੀ ਸਾਨੂੰ ਦਾਊਦ ਵਰਗੀ ਨਿਹਚਾ ਕਰਨ ਦੀ ਲੋੜ ਹੈ। ਉਸ ਵਾਂਗ ਯਹੋਵਾਹ ਸਾਡੇ ਲਈ ਵੀ ਅਸਲੀ ਹੋਣਾ ਚਾਹੀਦਾ ਹੈ ਤੇ ਸਾਨੂੰ ਸਿਰਫ਼ ਉਸ ਦੀ ਭਗਤੀ ਕਰਨੀ ਚਾਹੀਦੀ ਹੈ ਤੇ ਉਸ ਦਾ ਭੈ ਮੰਨਣਾ ਚਾਹੀਦਾ ਹੈ। ਕਦੇ-ਕਦੇ ਸਾਨੂੰ ਵੀ ਸ਼ਾਇਦ ਆਪਣੀਆਂ ਮੁਸ਼ਕਲਾਂ ਪਹਾੜ ਜਿੱਡੀਆਂ ਲੱਗਣ, ਪਰ ਇਹ ਮੁਸ਼ਕਲਾਂ ਯਹੋਵਾਹ ਦੀ ਅਸੀਮ ਤਾਕਤ ਦੇ ਮੁਕਾਬਲੇ ਬਹੁਤ ਛੋਟੀਆਂ ਹਨ। ਜੇ ਅਸੀਂ ਯਹੋਵਾਹ ਨੂੰ ਆਪਣਾ ਰੱਬ ਮੰਨਦੇ ਹਾਂ ਤੇ ਦਾਊਦ ਵਾਂਗ ਉਸ ʼਤੇ ਨਿਹਚਾ ਕਰਦੇ ਹਾਂ, ਤਾਂ ਸਾਨੂੰ ਕਿਸੇ ਵੀ ਚੁਣੌਤੀ ਤੇ ਮੁਸ਼ਕਲ ਤੋਂ ਡਰਨ ਦੀ ਲੋੜ ਨਹੀਂ। ਯਹੋਵਾਹ ਇੰਨਾ ਤਾਕਤਵਰ ਹੈ ਕਿ ਕੋਈ ਵੀ ਚੀਜ਼ ਉਸ ਨੂੰ ਜਿੱਤਣ ਤੋਂ ਰੋਕ ਨਹੀਂ ਸਕਦੀ!
ਹੀਰੇ-ਮੋਤੀ
it-2 871-872
ਸ਼ਾਊਲ
ਯਹੋਵਾਹ ਨੇ ਆਪਣੀ ਪਵਿੱਤਰ ਸ਼ਕਤੀ ਸ਼ਾਊਲ ਤੋਂ ਹਟਾ ਲਈ ਸੀ। ਹੁਣ ਉਸ ʼਤੇ ਬੁਰੀ ਸੋਚ ਹਾਵੀ ਸੀ। ਇਸ ਕਰਕੇ ਉਸ ਦੀ ਮਨ ਦੀ ਸ਼ਾਂਤੀ ਭੰਗ ਹੋ ਗਈ ਸੀ। ਨਾਲੇ ਉਹ ਬੁਰਾ ਸੋਚਣ ਲੱਗਾ ਅਤੇ ਉਸ ਦੇ ਦਿਮਾਗ਼ ਵਿਚ ਅਜਿਹੀਆਂ ਗੱਲਾਂ ਚੱਲਣ ਲੱਗੀਆਂ ਜਿਨ੍ਹਾਂ ਕਰਕੇ ਉਹ ਹਮੇਸ਼ਾ ਖ਼ੌਫ਼ ਵਿਚ ਰਹਿੰਦਾ ਸੀ। ਜਦੋਂ ਸ਼ਾਊਲ ਨੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ, ਤਾਂ ਇਸ ਤੋਂ ਜ਼ਾਹਰ ਹੋਇਆ ਕਿ ਉਸ ਦੀ ਸੋਚ ਬੁਰੀ ਹੋ ਗਈ ਸੀ ਤੇ ਉਸ ਦੇ ਇਰਾਦੇ ਠੀਕ ਨਹੀਂ ਸਨ। ਹੁਣ ਯਹੋਵਾਹ ਦੀ ਪਵਿੱਤਰ ਸ਼ਕਤੀ ਉਸ ʼਤੇ ਕੰਮ ਨਹੀਂ ਕਰ ਰਹੀ ਸੀ ਜਿਸ ਕਰਕੇ ਉਹ ਆਪਣੀ “ਬੁਰੀ ਸੋਚ” ਉੱਤੇ ਕਾਬੂ ਨਹੀਂ ਪਾ ਸਕਿਆ।—1 ਸਮੂ 16:14, 15.
28 ਮਾਰਚ–3 ਅਪ੍ਰੈਲ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਸਮੂਏਲ 18-19
“ਸਫ਼ਲ ਹੋਣ ਤੇ ਵੀ ਨਿਮਰ ਰਹੋ”
ਹਰ ਚੁਣੌਤੀ ਦੌਰਾਨ ਪਰਮੇਸ਼ੁਰ ਤੇ ਆਸ ਰੱਖੋ
4 ਕੁਝ ਹੀ ਸਮੇਂ ਵਿਚ ਇਹ ਮਾਮੂਲੀ ਜਿਹਾ ਮੁੰਡਾ ਦੇਸ਼ ਵਿਚ ਪ੍ਰਸਿੱਧ ਹੋ ਗਿਆ। ਪਹਿਲਾਂ-ਪਹਿਲ ਤਾਂ ਉਸ ਨੂੰ ਰਾਜੇ ਦੀ ਸੇਵਾ ਕਰਨ ਅਤੇ ਉਸ ਵਾਸਤੇ ਬਰਬਤ ਵਜਾਉਣ ਲਈ ਬੁਲਾਇਆ ਗਿਆ ਸੀ। ਫਿਰ ਉਸ ਨੇ ਦੈਂਤ ਵਰਗੇ ਗੋਲਿਅਥ ਨੂੰ ਜਾਨੋਂ ਮਾਰਿਆ ਜੋ ਇੰਨਾ ਵਹਿਸ਼ੀ ਸੀ ਕਿ ਇਸਰਾਏਲ ਦੇ ਬਹਾਦਰ ਫ਼ੌਜੀ ਵੀ ਉਸ ਦਾ ਸਾਮ੍ਹਣਾ ਕਰਨ ਤੋਂ ਡਰਦੇ ਸਨ। ਇਸ ਤੋਂ ਬਾਅਦ ਰਾਜੇ ਦੀ ਫ਼ੌਜ ਦਾ ਸੈਨਾਪਤੀ ਬਣ ਕੇ ਦਾਊਦ ਨੇ ਫਿਲਿਸਤੀਆਂ ਤੇ ਜਿੱਤ ਹਾਸਲ ਕੀਤੀ, ਜਿਸ ਕਰਕੇ ਉਸ ਨੇ ਲੋਕਾਂ ਦਾ ਦਿਲ ਜਿੱਤ ਲਿਆ। ਲੋਕਾਂ ਨੇ ਗੀਤਾਂ ਵਿਚ ਉਸ ਦੇ ਗੁਣ ਗਾਏ। ਦਾਊਦ ਦੇ ਪ੍ਰਸਿੱਧ ਹੋਣ ਤੋਂ ਕਾਫ਼ੀ ਸਮਾਂ ਪਹਿਲਾਂ ਰਾਜਾ ਸ਼ਾਊਲ ਦੇ ਇਕ ਚਾਕਰ ਨੇ ਰਾਜੇ ਨੂੰ ਕਿਹਾ ਸੀ ਕਿ ਦਾਊਦ ਨਾ ਸਿਰਫ਼ ਬਰਬਤ “ਵਜਾਉਣ ਵਿੱਚ ਚਤਰ ਹੈ,” ਸਗੋਂ ਉਹ “ਡਾਢਾ ਸੂਰਬੀਰ ਹੈ, ਜੋਧਾ ਵੀ ਹੈ, ਗੱਲਾਂ ਵਿੱਚ ਵੱਡਾ ਸਿਆਣਾ ਹੈ, ਸੋਹਣਾ ਹੈ।”—1 ਸਮੂਏਲ 16:18; 17:23, 24, 45-51; 18:5-7.
ਲੋਕਾਂ ਵਿਚ ਫ਼ਰਕ ਦੇਖੋ
6 ਕੁਝ ਲੋਕ ਇਸ ਕਰਕੇ ਘਮੰਡੀ ਬਣ ਜਾਂਦੇ ਹਨ ਕਿਉਂਕਿ ਲੋਕ ਉਨ੍ਹਾਂ ਦੀਆਂ ਤਾਰੀਫ਼ਾਂ ਕਰਦੇ ਹਨ ਜਾਂ ਉਹ ਸੋਹਣੇ, ਮਸ਼ਹੂਰ, ਵਧੀਆ ਸੰਗੀਤਕਾਰ ਜਾਂ ਤਾਕਤਵਰ ਹਨ। ਦਾਊਦ ਵਿਚ ਇਹ ਸਾਰੀਆਂ ਖੂਬੀਆਂ ਸਨ, ਪਰ ਉਹ ਆਪਣੀ ਸਾਰੀ ਜ਼ਿੰਦਗੀ ਨਿਮਰ ਰਿਹਾ। ਮਿਸਾਲ ਲਈ, ਜਦੋਂ ਦਾਊਦ ਨੇ ਗੋਲਿਅਥ ਨੂੰ ਮਾਰਿਆ, ਤਾਂ ਸ਼ਾਊਲ ਨੇ ਦਾਊਦ ਨੂੰ ਕਿਹਾ ਕਿ ਉਹ ਉਸ ਦੀ ਧੀ ਨਾਲ ਵਿਆਹ ਕਰ ਸਕਦਾ ਸੀ। ਪਰ ਦਾਊਦ ਨੇ ਕਿਹਾ: “ਮੈਂ ਹਾਂ ਕੌਣ ਅਤੇ ਮੇਰੀ ਜਿੰਦ ਕੀ ਹੈ ਅਤੇ ਇਜ਼ਰਾਈਲ ਵਿੱਚ ਮੇਰੇ ਪਿਉ ਦਾ ਟੱਬਰ ਕਿਹੜਾ ਹੈ ਜੋ ਮੈਂ ਪਾਤਸ਼ਾਹ ਦਾ ਜਵਾਈ ਬਣਾਂ?” (1 ਸਮੂ. 18:18) ਦਾਊਦ ਕਿਹੜੀ ਗੱਲ ਕਰਕੇ ਨਿਮਰ ਰਿਹਾ? ਉਹ ਜਾਣਦਾ ਸੀ ਕਿ ਉਸ ਦੇ ਗੁਣ, ਕਾਬਲੀਅਤਾਂ ਅਤੇ ਸਨਮਾਨ ਯਹੋਵਾਹ ਵੱਲੋਂ ਸਨ ਜਿਸ ਨੇ “ਨੀਵਿਆਂ” ਹੋ ਕੇ ਉਸ ਵੱਲ ਧਿਆਨ ਦਿੱਤਾ ਸੀ। (ਜ਼ਬੂ. 113:5-8) ਦਾਊਦ ਜਾਣਦਾ ਸੀ ਕਿ ਹਰ ਵਧੀਆ ਚੀਜ਼ ਉਸ ਨੂੰ ਯਹੋਵਾਹ ਕੋਲੋਂ ਹੀ ਮਿਲੀ ਸੀ।—1 ਕੁਰਿੰ. 4:7 ਵਿਚ ਨੁਕਤਾ ਦੇਖੋ।
7 ਦਾਊਦ ਵਾਂਗ ਅੱਜ ਵੀ ਯਹੋਵਾਹ ਦੇ ਸੇਵਕ ਨਿਮਰ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਇਹ ਗੱਲ ਸਾਡੇ ਦਿਲ ਨੂੰ ਛੂਹ ਲੈਂਦੀ ਹੈ ਕਿ ਸਾਰੇ ਜਹਾਨ ਦਾ ਮਾਲਕ ਯਹੋਵਾਹ ਨਿਮਰ ਹੈ। (ਜ਼ਬੂ. 18:35) ਅਸੀਂ ਇਹ ਗੱਲ ਲਾਗੂ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ: “ਹਮਦਰਦੀ, ਦਇਆ, ਨਿਮਰਤਾ, ਨਰਮਾਈ ਤੇ ਧੀਰਜ ਨੂੰ ਕੱਪੜਿਆਂ ਵਾਂਗ ਪਹਿਨ ਲਓ।” (ਕੁਲੁ. 3:12) ਅਸੀਂ ਇਹ ਵੀ ਜਾਣਦੇ ਹਾਂ ਕਿ “ਪਿਆਰ ਸ਼ੇਖ਼ੀਆਂ ਨਹੀਂ ਮਾਰਦਾ, ਘਮੰਡ ਨਾਲ ਫੁੱਲਦਾ ਨਹੀਂ।” (1 ਕੁਰਿੰ. 13:4) ਸਾਡੇ ਵਿਚ ਨਿਮਰਤਾ ਦਾ ਗੁਣ ਦੇਖ ਕੇ ਸ਼ਾਇਦ ਲੋਕ ਯਹੋਵਾਹ ਬਾਰੇ ਜਾਣਨਾ ਚਾਹੁਣ। ਜਿੱਦਾਂ ਇਕ ਮਸੀਹੀ ਭੈਣ ਦਾ ਅਵਿਸ਼ਵਾਸੀ ਪਤੀ ਉਸ ਦੇ ਚੰਗੇ ਚਾਲ-ਚਲਣ ਕਰਕੇ ਯਹੋਵਾਹ ਵੱਲ ਖਿੱਚਿਆ ਜਾ ਸਕਦਾ ਹੈ, ਉਸੇ ਤਰ੍ਹਾਂ ਲੋਕ ਪਰਮੇਸ਼ੁਰ ਦੇ ਸੇਵਕਾਂ ਦੀ ਨਿਮਰਤਾ ਕਰਕੇ ਉਸ ਵੱਲ ਖਿੱਚੇ ਜਾ ਸਕਦੇ ਹਨ।—1 ਪਤ. 3:1.
ਹੀਰੇ-ਮੋਤੀ
it-2 695-696
ਨਬੀ
ਨਬੀ ਉਦੋਂ ਹੀ ਭਵਿੱਖਬਾਣੀਆਂ ਕਰਦੇ ਸਨ ਜਦੋਂ ਯਹੋਵਾਹ ਦੀ ਪਵਿੱਤਰ ਸ਼ਕਤੀ ‘ਉਨ੍ਹਾਂ ਉੱਤੇ ਆਉਂਦੀ ਸੀ।’ (ਹਿਜ਼ 11:4, 5; ਮੀਕਾ 3:8) ਪਵਿੱਤਰ ਸ਼ਕਤੀ ਆਉਣ ਕਰਕੇ ਨਬੀ ਅਜਿਹੀਆਂ ਗੱਲਾਂ ਕਰਦੇ ਸਨ ਜਾਂ ਇਸ ਤਰੀਕੇ ਨਾਲ ਵਰਤਾਅ ਕਰਦੇ ਸਨ ਜੋ ਆਮ ਲੋਕ ਨਹੀਂ ਕਰਦੇ ਸਨ। ਕਦੀ-ਕਦੀ ਤਾਂ ਉਨ੍ਹਾਂ ਦੀਆਂ ਗੱਲਾਂ ਤੇ ਵਰਤਾਅ ਅਜੀਬੋ-ਗ਼ਰੀਬ ਹੁੰਦਾ ਸੀ। ਇਸ ਲਈ ਜਦੋਂ ਕੁਝ ਲੋਕਾਂ ਨੇ ਅਜੀਬ ਤਰੀਕੇ ਨਾਲ ਵਰਤਾਅ ਕੀਤਾ, ਤਾਂ ਬਾਈਬਲ ਵਿਚ ਉਨ੍ਹਾਂ ਬਾਰੇ ਕਿਹਾ ਗਿਆ ਕਿ ਉਹ “ਨਬੀਆਂ ਵਾਂਗ ਵਰਤਾਅ” ਕਰ ਰਹੇ ਸਨ। (1 ਸਮੂ 10:6-11; 19:20-24; ਯਿਰ 29:24-32; ਰਸੂ 2:4, 12-17; 6:15; 7:55 ਨੁਕਤਾ ਦੇਖੋ।) ਜਦੋਂ ਪਵਿੱਤਰ ਸ਼ਕਤੀ ਆਉਣ ʼਤੇ ਸ਼ਾਊਲ “ਨਬੀਆਂ ਵਾਂਗ ਵਰਤਾਅ” ਕਰਨ ਲੱਗਾ, ਤਾਂ ਉਸ ਨੇ ਆਪਣੇ ਕੱਪੜੇ ਲਾਹ ਦਿੱਤੇ ਤੇ ਉਹ “ਸਾਰਾ ਦਿਨ ਤੇ ਸਾਰੀ ਰਾਤ ਬਿਨਾਂ ਕੱਪੜਿਆਂ ਦੇ ਪਿਆ ਰਿਹਾ।” (1 ਸਮੂ 19:18–20:1) ਇਸ ਦਾ ਇਹ ਮਤਲਬ ਨਹੀਂ ਸੀ ਕਿ ਨਬੀ ਅਕਸਰ ਬਿਨਾਂ ਕੱਪੜਿਆਂ ਦੇ ਰਹਿੰਦੇ ਸਨ। ਬਾਈਬਲ ਵਿਚ ਅਜਿਹੀਆਂ ਬਹੁਤ ਹੀ ਘੱਟ ਆਇਤਾਂ ਹਨ ਜਿੱਥੇ ਲਿਖਿਆ ਹੈ ਕਿ ਨਬੀ ਬਿਨਾਂ ਕੱਪੜਿਆਂ ਦੇ ਸਨ। ਫਿਰ ਸ਼ਾਊਲ ਨੇ ਕੱਪੜੇ ਕਿਉਂ ਲਾਹ ਦਿੱਤੇ ਸਨ? ਬਾਈਬਲ ਵਿਚ ਇਸ ਦਾ ਕਾਰਨ ਨਹੀਂ ਦੱਸਿਆ ਗਿਆ। ਪਰ ਇਸ ਦੇ ਕਈ ਕਾਰਨ ਹੋ ਸਕਦੇ ਹਨ। ਸ਼ਾਇਦ ਇਸ ਤੋਂ ਜ਼ਾਹਰ ਹੋਇਆ ਹੋਵੇ ਕਿ ਸ਼ਾਹੀ ਕੱਪੜਿਆਂ ਤੋਂ ਬਗੈਰ ਉਹ ਇਕ ਆਮ ਆਦਮੀ ਸੀ। ਜਾਂ ਇਸ ਤੋਂ ਜ਼ਾਹਰ ਹੋਇਆ ਕਿ ਯਹੋਵਾਹ ਦੇ ਅਧਿਕਾਰ ਤੇ ਤਾਕਤ ਦੇ ਸਾਮ੍ਹਣੇ ਉਹ ਕੁਝ ਵੀ ਨਹੀਂ ਹੈ ਅਤੇ ਯਹੋਵਾਹ ਉਸ ਤੋਂ ਜੋ ਚਾਹੇ ਕਰਵਾ ਸਕਦਾ ਹੈ।
4-10 ਅਪ੍ਰੈਲ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਸਮੂਏਲ 20-22
“ਚੰਗੇ ਦੋਸਤ ਕਿਵੇਂ ਬਣੀਏ?”
ਅੰਤ ਆਉਣ ਤੋਂ ਪਹਿਲਾਂ ਆਪਣੀ ਦੋਸਤੀ ਪੱਕੀ ਕਰੋ
18 ਅੱਜ ਸਾਡੇ ਭੈਣ-ਭਰਾ ਵੱਖੋ-ਵੱਖਰੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹਨ। ਮਿਸਾਲ ਲਈ, ਬਹੁਤ ਸਾਰੇ ਕੁਦਰਤੀ ਆਫ਼ਤਾਂ ਜਾਂ ਇਨਸਾਨਾਂ ਦੁਆਰਾ ਲਿਆਂਦੀਆਂ ਆਫ਼ਤਾਂ ਦਾ ਸਾਮ੍ਹਣਾ ਕਰਦੇ ਹਨ। ਇੱਦਾਂ ਹੋਣ ʼਤੇ ਸਾਡੇ ਵਿੱਚੋਂ ਕੁਝ ਜਣੇ ਸ਼ਾਇਦ ਇਨ੍ਹਾਂ ਦੋਸਤਾਂ ਨੂੰ ਆਪਣੇ ਘਰ ਰੱਖ ਸਕਦੇ ਹੋਣ। ਸ਼ਾਇਦ ਹੋਰ ਜਣੇ ਪੈਸੇ-ਧੇਲੇ ਰਾਹੀਂ ਮਦਦ ਕਰ ਸਕਦੇ ਹੋਣ। ਪਰ ਅਸੀਂ ਸਾਰੇ ਜਣੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ। ਜੇ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਭੈਣ ਜਾਂ ਭਰਾ ਨਿਰਾਸ਼ ਹੈ, ਤਾਂ ਸ਼ਾਇਦ ਸਾਨੂੰ ਪਤਾ ਨਾ ਲੱਗੇ ਕਿ ਅਸੀਂ ਕੀ ਕਹੀਏ ਜਾਂ ਕੀ ਕਰੀਏ। ਪਰ ਅਸੀਂ ਸਾਰੇ ਜਣੇ ਮਦਦ ਕਰ ਸਕਦੇ ਹਾਂ। ਮਿਸਾਲ ਲਈ, ਅਸੀਂ ਆਪਣੇ ਦੋਸਤ ਨਾਲ ਸਮਾਂ ਬਿਤਾ ਸਕਦੇ ਹਾਂ। ਅਸੀਂ ਪਿਆਰ ਨਾਲ ਉਸ ਦੀ ਗੱਲ ਸੁਣ ਸਕਦੇ ਹਾਂ। ਅਸੀਂ ਉਸ ਨਾਲ ਬਾਈਬਲ ਵਿੱਚੋਂ ਦਿਲਾਸਾ ਦੇਣ ਵਾਲਾ ਕੋਈ ਹਵਾਲਾ ਸਾਂਝਾ ਕਰ ਸਕਦੇ ਹਾਂ। (ਯਸਾ. 50:4) ਸਭ ਤੋਂ ਜ਼ਿਆਦਾ ਇਹ ਗੱਲ ਮਾਅਨੇ ਰੱਖਦੀ ਹੈ ਕਿ ਲੋੜ ਵੇਲੇ ਤੁਸੀਂ ਆਪਣੇ ਦੋਸਤਾਂ ਨਾਲ ਹੁੰਦੇ ਹੋ।—ਕਹਾਉਤਾਂ 17:17 ਪੜ੍ਹੋ।
ਯਹੋਵਾਹ ਦੇ ਰਾਹਾਂ ਉੱਤੇ ਚੱਲੋ
7 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਭਰੋਸੇਯੋਗ ਦੋਸਤ ਸਾਬਤ ਹੋਈਏ। (ਕਹਾ. 17:17) ਸ਼ਾਊਲ ਦਾ ਬੇਟਾ ਯੋਨਾਥਾਨ ਦਾਊਦ ਦਾ ਜਿਗਰੀ ਦੋਸਤ ਸੀ। ਜਦੋਂ ਯੋਨਾਥਾਨ ਨੂੰ ਪਤਾ ਲੱਗਾ ਕਿ ਦਾਊਦ ਨੇ ਗੋਲਿਅਥ ਨੂੰ ਮਾਰ-ਮੁਕਾਇਆ, ਤਾਂ “ਯੋਨਾਥਾਨ ਦਾ ਜੀਅ ਦਾਊਦ ਦੇ ਜੀਅ ਨਾਲ ਰਲ ਗਿਆ ਅਤੇ ਯੋਨਾਥਾਨ ਨੇ ਉਹ ਨੂੰ ਆਪਣਾ ਜਾਨੀ ਮਿੱਤਰ ਬਣਾਇਆ।” (1 ਸਮੂ. 18:1, 3) ਫਿਰ ਜਦ ਉਸ ਦੇ ਪਿਤਾ ਸ਼ਾਊਲ ਨੇ ਦਾਊਦ ਨੂੰ ਮੌਤ ਦੇ ਘਾਟ ਉਤਾਰਨਾ ਚਾਹਿਆ, ਤਾਂ ਯੋਨਾਥਾਨ ਨੇ ਦਾਊਦ ਨੂੰ ਖ਼ਬਰਦਾਰ ਕੀਤਾ ਸੀ। ਨਤੀਜੇ ਵਜੋਂ ਦਾਊਦ ਉੱਥੋਂ ਭੱਜ ਗਿਆ। ਬਾਅਦ ਵਿਚ ਉਹ ਦੋਵੇਂ ਮਿਲੇ ਤੇ ਉਨ੍ਹਾਂ ਨੇ ਆਪੋ ਵਿਚ ਇਕ ਇਕਰਾਰਨਾਮਾ ਕੀਤਾ। ਦਾਊਦ ਬਾਰੇ ਸ਼ਾਊਲ ਨਾਲ ਗੱਲ ਕਰ ਕੇ ਯੋਨਾਥਾਨ ਨੇ ਆਪਣੀ ਜਾਨ ਖ਼ਤਰੇ ਵਿਚ ਪਾਈ ਸੀ, ਪਰ ਉਹ ਦੋਵੇਂ ਦੋਸਤ ਇਕ ਵਾਰ ਫਿਰ ਮਿਲੇ। (1 ਸਮੂ. 20:24-41) ਜਦ ਉਹ ਆਖ਼ਰੀ ਵਾਰ ਮਿਲੇ, ਤਾਂ ਯੋਨਾਥਾਨ ਨੇ ਦਾਊਦ ਨੂੰ ਪਰਮੇਸ਼ੁਰ ਵਿਚ ਪੱਕੀ ਨਿਹਚਾ ਰੱਖਣ ਲਈ ਤਕੜਾ ਕੀਤਾ ਸੀ।—1 ਸਮੂ. 23:16-18.
ਨਿਰਮੋਹੀ ਦੁਨੀਆਂ ਵਿਚ ਦੋਸਤੀ ਬਰਕਰਾਰ ਰੱਖੋ
11 ਵਫ਼ਾਦਾਰ ਰਹੋ। ਸੁਲੇਮਾਨ ਨੇ ਲਿਖਿਆ: “ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।” (ਕਹਾ. 17:17) ਇਹ ਸ਼ਬਦ ਲਿਖਣ ਵੇਲੇ ਸੁਲੇਮਾਨ ਸ਼ਾਇਦ ਆਪਣੇ ਪਿਤਾ ਦਾਊਦ ਅਤੇ ਯੋਨਾਥਾਨ ਦੀ ਦੋਸਤੀ ਬਾਰੇ ਸੋਚ ਰਿਹਾ ਸੀ। (1 ਸਮੂ. 18:1) ਰਾਜਾ ਸ਼ਾਊਲ ਚਾਹੁੰਦਾ ਸੀ ਕਿ ਉਸ ਦਾ ਪੁੱਤਰ ਯੋਨਾਥਾਨ ਇਸਰਾਏਲ ਦਾ ਅਗਲਾ ਰਾਜਾ ਬਣੇ। ਪਰ ਯੋਨਾਥਾਨ ਨੇ ਕਬੂਲ ਕਰ ਲਿਆ ਸੀ ਕਿ ਯਹੋਵਾਹ ਨੇ ਦਾਊਦ ਨੂੰ ਰਾਜਾ ਚੁਣਿਆ ਸੀ। ਯੋਨਾਥਾਨ ਸ਼ਾਊਲ ਦੀ ਤਰ੍ਹਾਂ ਦਾਊਦ ਨਾਲ ਈਰਖਾ ਨਹੀਂ ਸੀ ਕਰਦਾ। ਉਹ ਦਾਊਦ ਦੀ ਤਾਰੀਫ਼ ਸੁਣ ਕੇ ਗੁੱਸੇ ਨਹੀਂ ਸੀ ਹੋਇਆ ਤੇ ਨਾ ਹੀ ਉਸ ਨੇ ਉਨ੍ਹਾਂ ਗੱਲਾਂ ਦਾ ਵਿਸ਼ਵਾਸ ਕੀਤਾ ਜੋ ਸ਼ਾਊਲ ਨੇ ਦਾਊਦ ਨੂੰ ਬਦਨਾਮ ਕਰਨ ਲਈ ਫੈਲਾਈਆਂ ਸਨ। (1 ਸਮੂ. 20:24-34) ਕੀ ਅਸੀਂ ਯੋਨਾਥਾਨ ਵਾਂਗ ਕਰਦੇ ਹਾਂ? ਜਦੋਂ ਸਾਡੇ ਦੋਸਤਾਂ ਨੂੰ ਕੋਈ ਸਨਮਾਨ ਮਿਲਦਾ ਹੈ, ਤਾਂ ਕੀ ਅਸੀਂ ਖ਼ੁਸ਼ ਹੁੰਦੇ ਹਾਂ? ਜਦੋਂ ਉਹ ਕਠਿਨਾਈਆਂ ਵਿੱਚੋਂ ਲੰਘਦੇ ਹਨ, ਤਾਂ ਕੀ ਅਸੀਂ ਉਨ੍ਹਾਂ ਨੂੰ ਦਿਲਾਸਾ ਤੇ ਸਾਥ ਦਿੰਦੇ ਹਾਂ? ਜੇ ਕੋਈ ਸਾਡੇ ਦੋਸਤ ਬਾਰੇ ਕੋਈ ਮਾੜੀ ਗੱਲ ਕਹਿੰਦਾ ਹੈ, ਤਾਂ ਕੀ ਅਸੀਂ ਝੱਟ ਉਸ ਗੱਲ ʼਤੇ ਵਿਸ਼ਵਾਸ ਕਰ ਲੈਂਦੇ ਹਾਂ? ਜਾਂ ਕੀ ਯੋਨਾਥਾਨ ਵਾਂਗ ਅਸੀਂ ਆਪਣੇ ਦੋਸਤ ਦੀ ਵਫ਼ਾਦਾਰੀ ਨਾਲ ਤਰਫ਼ਦਾਰੀ ਕਰਦੇ ਹਾਂ?
ਹੀਰੇ-ਮੋਤੀ
ਸਮੂਏਲ ਦੀ ਪਹਿਲੀ ਪੋਥੀ ਦੇ ਕੁਝ ਖ਼ਾਸ ਨੁਕਤੇ
21:12, 13. ਯਹੋਵਾਹ ਚਾਹੁੰਦਾ ਹੈ ਕਿ ਅਸੀਂ ਆਪਣੀ ਸਮਝ ਵਰਤ ਕੇ ਜ਼ਿੰਦਗੀ ਦੇ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰੀਏ। ਉਸ ਨੇ ਸਾਨੂੰ ਬਾਈਬਲ ਦਿੱਤੀ ਹੈ ਜਿਸ ਤੋਂ ਸਾਨੂੰ ਗਿਆਨ ਅਤੇ ਬੁੱਧ ਮਿਲਦੇ ਹਨ। (ਕਹਾਉਤਾਂ 1:4) ਸਾਨੂੰ ਕਲੀਸਿਯਾ ਦੇ ਬਜ਼ੁਰਗਾਂ ਤੋਂ ਵੀ ਮਦਦ ਮਿਲ ਸਕਦੀ ਹੈ।
18-24 ਅਪ੍ਰੈਲ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਸਮੂਏਲ 23-24
“ਧੀਰਜ ਨਾਲ ਯਹੋਵਾਹ ਦੀ ਉਡੀਕ ਕਰੋ”
ਹਰ ਚੁਣੌਤੀ ਦੌਰਾਨ ਪਰਮੇਸ਼ੁਰ ਤੇ ਆਸ ਰੱਖੋ
8 ਦਾਊਦ ਨੇ ਸ਼ਾਊਲ ਦੀ ਜਾਨ ਲੈਣ ਤੋਂ ਇਨਕਾਰ ਕਰ ਦਿੱਤਾ। ਉਹ ਸਬਰ ਨਾਲ ਸਭ ਕੁਝ ਯਹੋਵਾਹ ਦੇ ਹੱਥਾਂ ਵਿਚ ਛੱਡਣ ਲਈ ਤਿਆਰ ਸੀ। ਰਾਜੇ ਦੇ ਗੁਫਾ ਵਿੱਚੋਂ ਨਿਕਲਣ ਤੋਂ ਬਾਅਦ ਦਾਊਦ ਨੇ ਉਸ ਨੂੰ ਹਾਕ ਮਾਰ ਕੇ ਕਿਹਾ: “ਮੇਰਾ ਤੇਰਾ ਨਿਆਉਂ ਯਹੋਵਾਹ ਕਰੇ ਅਤੇ ਯਹੋਵਾਹ ਤੈਥੋਂ ਬਦਲਾ ਲਵੇ ਪਰ ਮੇਰਾ ਹੱਥ ਤੇਰੇ ਉੱਤੇ ਨਾ ਚੱਲੇਗਾ।” (1 ਸਮੂਏਲ 24:12) ਭਾਵੇਂ ਦਾਊਦ ਜਾਣਦਾ ਸੀ ਕਿ ਸ਼ਾਊਲ ਨੇ ਉਸ ਨਾਲ ਬੇਇਨਸਾਫ਼ੀ ਕੀਤੀ ਸੀ, ਫਿਰ ਵੀ ਉਸ ਨੇ ਆਪਣਾ ਬਦਲਾ ਨਹੀਂ ਲਿਆ। ਉਸ ਨੇ ਸ਼ਾਊਲ ਨੂੰ ਬੁਰਾ-ਭਲਾ ਨਹੀਂ ਕਿਹਾ ਅਤੇ ਨਾ ਹੀ ਕਿਸੇ ਹੋਰ ਦੇ ਸਾਮ੍ਹਣੇ ਉਸ ਦੀ ਬੁਰਾਈ ਕੀਤੀ। ਦਾਊਦ ਨੇ ਕਈ ਵਾਰ ਆਪਣੇ ਆਪ ਨੂੰ ਬਦਲਾ ਲੈਣ ਤੋਂ ਰੋਕਿਆ ਅਤੇ ਉਸ ਨੇ ਯਹੋਵਾਹ ਤੇ ਭਰੋਸਾ ਰੱਖਿਆ ਕਿ ਉਹੀ ਸਭ ਕੁਝ ਠੀਕ ਕਰੇਗਾ।—1 ਸਮੂਏਲ 25:32-34; 26:10, 11.
ਤੀਜੀ ਗੱਲ ਹੈ ਕਿ ਸਾਨੂੰ ਆਪਣੇ ਹਾਲਾਤ ਸੁਧਾਰਨ ਦੀ ਕੋਸ਼ਿਸ਼ ਵਿਚ ਉਹ ਨਹੀਂ ਕਰਨਾ ਚਾਹੀਦਾ ਜੋ ਬਾਈਬਲ ਦੀ ਸਲਾਹ ਅਨੁਸਾਰ ਨਹੀਂ ਹੈ। ਇਸ ਦੀ ਬਜਾਇ ਸਾਨੂੰ ਯਹੋਵਾਹ ਦੀ ਉਡੀਕ ਕਰਨੀ ਚਾਹੀਦੀ ਹੈ। ਯਿਸੂ ਦੇ ਚੇਲੇ ਯਾਕੂਬ ਨੇ ਲਿਖਿਆ: “ਧੀਰਜ ਦੇ ਕੰਮ ਨੂੰ ਪੂਰਿਆਂ ਹੋ ਲੈਣ ਦਿਓ ਭਈ ਤੁਸੀਂ ਸਿੱਧ ਅਤੇ ਸੰਪੂਰਨ ਹੋਵੋ ਅਤੇ ਤੁਹਾਨੂੰ ਕਿਸੇ ਗੱਲ ਦਾ ਘਾਟਾ ਨਾ ਹੋਵੇ।” (ਯਾਕੂਬ 1:4) ਸਭ ਲੋਕ ਚਾਹੁੰਦੇ ਹਨ ਕਿ ਕੋਈ ਔਖੀ ਘੜੀ ਜਲਦੀ ਦੇਣੀ ਲੰਘ ਜਾਵੇ। ਪਰ ਧੀਰਜ ‘ਆਪਣਾ ਕੰਮ’ ਸਿਰਫ਼ ਉਦੋਂ ਪੂਰਾ ਕਰ ਸਕਦਾ ਹੈ ਜਦੋਂ ਅਸੀਂ ਆਪਣੇ ਮਸੀਹੀ ਮਿਆਰਾਂ ਦਾ ਸਮਝੌਤਾ ਕੀਤੇ ਬਿਨਾਂ ਆਪਣੀ ਮੁਸੀਬਤ ਦੇ ਅੰਤ ਤਕ ਸਬਰ ਕਰਦੇ ਹਾਂ। ਫਿਰ ਸਾਡੀ ਨਿਹਚਾ ਪਰਖੀ ਤੇ ਨਿਖਰੀ ਹੋਈ ਹੋਵੇਗੀ ਅਤੇ ਸਾਨੂੰ ਪਤਾ ਲੱਗੇਗਾ ਕਿ ਸਾਡੇ ਵਿਚ ਸਹਿਣ ਦੀ ਸ਼ਕਤੀ ਹੈ। ਯੂਸੁਫ਼ ਅਤੇ ਦਾਊਦ ਵਿਚ ਇਸੇ ਤਰ੍ਹਾਂ ਦਾ ਧੀਰਜ ਸੀ। ਉਨ੍ਹਾਂ ਨੇ ਇਸ ਤਰ੍ਹਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਤੋਂ ਯਹੋਵਾਹ ਨਾਰਾਜ਼ ਹੋ ਸਕਦਾ ਸੀ। ਇਸ ਦੀ ਬਜਾਇ, ਉਨ੍ਹਾਂ ਨੇ ਆਪਣੇ ਹਾਲਾਤਾਂ ਮੁਤਾਬਕ ਉਹ ਕੀਤਾ ਜੋ ਉਹ ਕਰ ਸਕਦੇ ਸਨ। ਉਹ ਯਹੋਵਾਹ ਦੀ ਉਡੀਕ ਕਰਦੇ ਰਹੇ ਅਤੇ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਬੇਹੱਦ ਬਰਕਤਾਂ ਮਿਲੀਆਂ। ਯਹੋਵਾਹ ਨੇ ਉਨ੍ਹਾਂ ਦੋਹਾਂ ਨੂੰ ਆਪਣੇ ਲੋਕਾਂ ਦੀ ਅਗਵਾਈ ਕਰਨ ਅਤੇ ਬਚਾਉਣ ਲਈ ਵਰਤਿਆ ਸੀ।—ਉਤਪਤ 41:39-41; 45:5; 2 ਸਮੂਏਲ 5:4, 5.
ਸਾਡੇ ਉੱਤੇ ਵੀ ਅਜਿਹੀਆਂ ਸਮੱਸਿਆਵਾਂ ਆ ਸਕਦੀਆਂ ਹਨ ਜਿਨ੍ਹਾਂ ਦਾ ਹੱਲ ਲੱਭਣ ਲਈ ਅਸੀਂ ਕੋਈ ਗ਼ਲਤ ਕਦਮ ਚੁੱਕ ਸਕਦੇ ਹਾਂ। ਮਿਸਾਲ ਲਈ, ਕੀ ਤੁਸੀਂ ਨਿਰਾਸ਼ ਹੋ ਕਿਉਂਕਿ ਤੁਹਾਨੂੰ ਸੱਚਾਈ ਵਿਚ ਕੋਈ ਜੀਵਨ ਸਾਥੀ ਨਹੀਂ ਮਿਲ ਰਿਹਾ? ਹਿੰਮਤ ਹਾਰ ਕੇ ਯਹੋਵਾਹ ਦਾ ਇਹ ਹੁਕਮ ਤੋੜਨ ਤੋਂ ਬਚੋ ਕਿ ਤੁਸੀਂ “ਕੇਵਲ ਪ੍ਰਭੁ ਵਿੱਚ” ਹੀ ਵਿਆਹ ਕਰਾਓ। (1 ਕੁਰਿੰਥੀਆਂ 7:39) ਕੀ ਤੁਹਾਡੇ ਪਤੀ-ਪਤਨੀ ਦੇ ਰਿਸ਼ਤੇ ਵਿਚ ਕੋਈ ਮੁਸ਼ਕਲ ਹੈ? ਦੁਨੀਆਂ ਦੇ ਲੋਕਾਂ ਵਾਂਗ ਅਲੱਗ ਹੋਣ ਜਾਂ ਤਲਾਕ ਲੈਣ ਦੀ ਬਜਾਇ ਆਪਣੇ ਵਿਆਹ ਨੂੰ ਕਾਮਯਾਬ ਬਣਾਉਣ ਦੀ ਪੂਰੀ ਕੋਸ਼ਿਸ਼ ਕਰੋ। (ਮਲਾਕੀ 2:16; ਅਫ਼ਸੀਆਂ 5:21-33) ਕੀ ਤੁਹਾਡੇ ਲਈ ਆਪਣੇ ਘਰ ਦਾ ਗੁਜ਼ਾਰਾ ਤੋਰਨਾ ਮੁਸ਼ਕਲ ਹੋ ਰਿਹਾ ਹੈ? ਯਹੋਵਾਹ ਦੀ ਉਡੀਕ ਕਰਨ ਦਾ ਮਤਲਬ ਹੈ ਕਿ ਅਸੀਂ ਕੋਈ ਗ਼ਲਤ ਕਦਮ ਚੁੱਕ ਕੇ ਜਾਂ ਕਿਸੇ ਗ਼ੈਰ-ਕਾਨੂੰਨੀ ਤਰੀਕੇ ਨਾਲ ਪੈਸਾ ਕਮਾਉਣ ਦੀ ਕੋਸ਼ਿਸ਼ ਨਹੀਂ ਕਰਾਂਗੇ। (ਜ਼ਬੂਰਾਂ ਦੀ ਪੋਥੀ 37:25; ਇਬਰਾਨੀਆਂ 13:18) ਜੀ ਹਾਂ, ਸਾਨੂੰ ਸਾਰਿਆਂ ਨੂੰ ਆਪਣੇ ਹਾਲਾਤਾਂ ਦਾ ਲਾਹਾ ਲੈਂਦੇ ਹੋਏ ਸਹੀ ਰਾਹ ਤੁਰਦੇ ਰਹਿਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂਕਿ ਯਹੋਵਾਹ ਸਾਡੇ ਜਤਨਾਂ ਤੇ ਬਰਕਤ ਪਾ ਸਕੇ। ਇਸ ਤਰ੍ਹਾਂ ਕਰਦੇ ਹੋਏ, ਆਓ ਆਪਾਂ ਠਾਣ ਲਈਏ ਕਿ ਅਸੀਂ ਹੱਲ ਵਾਸਤੇ ਯਹੋਵਾਹ ਦੀ ਉਡੀਕ ਕਰਦੇ ਰਹਾਂਗੇ।—ਮੀਕਾਹ 7:7.
ਹੀਰੇ-ਮੋਤੀ
ਕਿਸੇ ਵੀ ਚੀਜ਼ ਕਰਕੇ ਇਨਾਮ ਤੋਂ ਵਾਂਝੇ ਨਾ ਰਹੋ
11 ਜੇ ਅਸੀਂ ਦਿਲੋਂ ਪਿਆਰ ਅਤੇ ਦਇਆ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਈਰਖਾ ਕਰਨ ਤੋਂ ਬਚਾਂਗੇ। ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਪਿਆਰ ਧੀਰਜਵਾਨ ਅਤੇ ਦਿਆਲੂ ਹੈ। ਪਿਆਰ ਈਰਖਾ ਨਹੀਂ ਕਰਦਾ।” (1 ਕੁਰਿੰ. 13:4) ਜੇ ਅਸੀਂ ਈਰਖਾਲੂ ਨਹੀਂ ਬਣਨਾ ਚਾਹੁੰਦੇ, ਤਾਂ ਸਾਨੂੰ ਯਹੋਵਾਹ ਵਰਗਾ ਨਜ਼ਰੀਆ ਅਪਣਾਉਣਾ ਚਾਹੀਦਾ ਹੈ। ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਅਸੀਂ ਸਾਰੇ ਭੈਣ-ਭਰਾ ਇੱਕੋ ਸਰੀਰ ਦੇ ਅੰਗ ਹਾਂ ਯਾਨੀ ਇੱਕੋ ਮੰਡਲੀ ਦਾ ਹਿੱਸਾ ਹਾਂ। ਬਾਈਬਲ ਕਹਿੰਦੀ ਹੈ: “ਜੇ ਇਕ ਅੰਗ ਦੀ ਵਡਿਆਈ ਹੁੰਦੀ ਹੈ, ਤਾਂ ਦੂਸਰੇ ਅੰਗ ਵੀ ਉਸ ਨਾਲ ਖ਼ੁਸ਼ ਹੁੰਦੇ ਹਨ।” (1 ਕੁਰਿੰ. 12:16-18, 26) ਜਦੋਂ ਸਾਡੇ ਭੈਣਾਂ-ਭਰਾਵਾਂ ਨੂੰ ਕੋਈ ਖ਼ਾਸ ਸਨਮਾਨ ਮਿਲਦਾ ਹੈ, ਤਾਂ ਅਸੀਂ ਈਰਖਾ ਕਰਨ ਦੀ ਬਜਾਇ ਖ਼ੁਸ਼ ਹੁੰਦੇ ਹਾਂ। ਜ਼ਰਾ ਰਾਜਾ ਸ਼ਾਊਲ ਦੇ ਪੁੱਤਰ ਯੋਨਾਥਾਨ ਬਾਰੇ ਸੋਚੋ। ਯੋਨਾਥਾਨ ਨੇ ਦਾਊਦ ਨਾਲ ਈਰਖਾ ਨਹੀਂ ਕੀਤੀ, ਜਦੋਂ ਉਸ ਦੀ ਜਗ੍ਹਾ ਦਾਊਦ ਨੂੰ ਰਾਜਾ ਚੁਣਿਆ ਗਿਆ। ਉਸ ਨੇ ਦਾਊਦ ਦਾ ਹੌਸਲਾ ਵਧਾਉਣ ਦੇ ਨਾਲ-ਨਾਲ ਉਸ ਦੀ ਮਦਦ ਵੀ ਕੀਤੀ ਸੀ। (1 ਸਮੂ. 23:16-18) ਕੀ ਅਸੀਂ ਵੀ ਯੋਨਾਥਾਨ ਵਾਂਗ ਪਿਆਰ ਅਤੇ ਦਇਆ ਦਿਖਾ ਸਕਦੇ ਹਾਂ?
25 ਅਪ੍ਰੈਲ–1 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਸਮੂਏਲ 25-26
“ਕੀ ਤੁਸੀਂ ਬਿਨਾਂ ਸੋਚੇ-ਸਮਝੇ ਕੰਮ ਕਰਦੇ ਹੋ?”
ਉਸ ਨੇ ਸਮਝਦਾਰੀ ਤੋਂ ਕੰਮ ਲਿਆ
10 ਇਨ੍ਹਾਂ ਮਿਹਨਤੀ ਫ਼ੌਜੀਆਂ ਨੇ ਚਰਵਾਹਿਆਂ ਨਾਲ ਕਿੱਦਾਂ ਦਾ ਸਲੂਕ ਕੀਤਾ? ਜੇ ਉਹ ਚਾਹੁੰਦੇ, ਤਾਂ ਜਦੋਂ ਮਰਜ਼ੀ ਨਾਬਾਲ ਦੀਆਂ ਭੇਡਾਂ ਚੋਰੀ ਕਰ ਕੇ ਲਿਜਾ ਸਕਦੇ ਸਨ, ਪਰ ਉਨ੍ਹਾਂ ਨੇ ਅਜਿਹੀ ਕੋਈ ਹਰਕਤ ਨਹੀਂ ਕੀਤੀ। ਇਸ ਦੀ ਬਜਾਇ, ਉਹ ਨਾਬਾਲ ਦੀਆਂ ਭੇਡਾਂ ਤੇ ਨੌਕਰਾਂ ਦੇ ਆਲੇ-ਦੁਆਲੇ ਇਕ ਕੰਧ ਵਾਂਗ ਸਨ। (1 ਸਮੂਏਲ 25:15, 16 ਪੜ੍ਹੋ।) ਭੇਡਾਂ ਤੇ ਚਰਵਾਹਿਆਂ ਨੂੰ ਬਹੁਤ ਸਾਰੇ ਖ਼ਤਰੇ ਹੁੰਦੇ ਸਨ। ਉਨ੍ਹਾਂ ਨੂੰ ਜੰਗਲੀ ਜਾਨਵਰਾਂ ਦਾ ਡਰ ਰਹਿੰਦਾ ਸੀ। ਨਾਲੇ ਇਜ਼ਰਾਈਲ ਦੀ ਦੱਖਣੀ ਸਰਹੱਦ ਬਹੁਤੀ ਦੂਰ ਨਾ ਹੋਣ ਕਰਕੇ ਵਿਦੇਸ਼ੀ ਲੁਟੇਰਿਆਂ ਅਤੇ ਚੋਰਾਂ ਦੇ ਹਮਲੇ ਆਮ ਸਨ।
11 ਇਸ ਵਿਰਾਨ ਇਲਾਕੇ ਵਿਚ ਇਨ੍ਹਾਂ ਸਾਰੇ ਬੰਦਿਆਂ ਦੇ ਢਿੱਡ ਭਰਨਾ ਕੋਈ ਆਸਾਨ ਕੰਮ ਨਹੀਂ ਸੀ। ਸੋ ਇਕ ਦਿਨ ਦਾਊਦ ਨੇ ਦਸ ਬੰਦਿਆਂ ਨੂੰ ਨਾਬਾਲ ਕੋਲੋਂ ਮਦਦ ਮੰਗਣ ਲਈ ਭੇਜਿਆ। ਦਾਊਦ ਨੇ ਉਨ੍ਹਾਂ ਨੂੰ ਸਹੀ ਸਮੇਂ ʼਤੇ ਭੇਜਿਆ ਕਿਉਂਕਿ ਇਹ ਭੇਡਾਂ ਦੀ ਉੱਨ ਕਤਰਨ ਦਾ ਸਮਾਂ ਸੀ। ਦਾਊਦ ਜਾਣਦਾ ਸੀ ਕਿ ਇਹ ਖ਼ੁਸ਼ੀ ਦਾ ਸਮਾਂ ਹੁੰਦਾ ਸੀ ਜਦ ਲੋਕ ਖਾਂਦੇ-ਪੀਂਦੇ ਤੇ ਖੁੱਲ੍ਹੇ ਦਿਲ ਨਾਲ ਦਿੰਦੇ ਸਨ। ਉਸ ਨੇ ਆਪਣੇ ਆਦਮੀਆਂ ਨੂੰ ਸਮਝਾਇਆ ਸੀ ਕਿ ਨਾਬਾਲ ਨਾਲ ਆਦਰ ਨਾਲ ਗੱਲ ਕਰਦੇ ਹੋਏ ਕਿਹੜੇ ਸ਼ਬਦ ਵਰਤਣੇ ਸਨ। ਉਸ ਨੇ ਨਾਬਾਲ ਦੀ ਵੱਡੀ ਉਮਰ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੇ ਆਪ ਨੂੰ ਉਸ ਦਾ “ਪੁੱਤ੍ਰ ਦਾਊਦ” ਕਹਿ ਕੇ ਉਸ ਦੀ ਇੱਜ਼ਤ ਕੀਤੀ। ਪਰ ਨਾਬਾਲ ਨੇ ਕੀ ਜਵਾਬ ਦਿੱਤਾ?—1 ਸਮੂ. 25:5-8.
12 ਉਨ੍ਹਾਂ ਦੀਆਂ ਗੱਲਾਂ ਸੁਣ ਕੇ ਨਾਬਾਲ ਦਾ ਗੁੱਸਾ ਸੱਤਵੇਂ ਆਸਮਾਨ ʼਤੇ ਪਹੁੰਚ ਗਿਆ! ਸ਼ੁਰੂ ਵਿਚ ਜ਼ਿਕਰ ਕੀਤੇ ਗਏ ਨੌਜਵਾਨ ਨੇ ਅਬੀਗੈਲ ਨੂੰ ਦੱਸਿਆ ਕਿ ‘ਸਾਡੇ ਮਾਲਕ ਨੇ ਉਨ੍ਹਾਂ ਦਾ ਅਪਮਾਨ ਕੀਤਾ।’ (1 ਸਮੂ. 25:14; CL) ਕੰਜੂਸ ਨਾਬਾਲ ਨੇ ਦਾਊਦ ਦੇ ਆਦਮੀਆਂ ਨੂੰ ਰੋਟੀ, ਪਾਣੀ ਤੇ ਮੀਟ ਦੇਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਦਾਊਦ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਉਹ ਤਾਂ ਇਕ ਮਾਮੂਲੀ ਜਿਹਾ ਨੌਕਰ ਹੈ ਜੋ ਆਪਣੇ ਮਾਲਕ ਤੋਂ ਭੱਜਿਆ ਫਿਰਦਾ। ਨਾਬਾਲ ਦਾ ਨਜ਼ਰੀਆ ਸ਼ਾਇਦ ਸ਼ਾਊਲ ਵਰਗਾ ਸੀ ਜੋ ਦਾਊਦ ਨਾਲ ਨਫ਼ਰਤ ਕਰਦਾ ਸੀ। ਪਰ ਉਨ੍ਹਾਂ ਤੋਂ ਉਲਟ ਯਹੋਵਾਹ ਦਾਊਦ ਨੂੰ ਪਿਆਰ ਕਰਦਾ ਸੀ ਤੇ ਉਸ ਦੀਆਂ ਨਜ਼ਰਾਂ ਵਿਚ ਉਹ ਇਕ ਬਾਗ਼ੀ ਨੌਕਰ ਨਹੀਂ, ਸਗੋਂ ਇਜ਼ਰਾਈਲ ਦਾ ਅਗਲਾ ਰਾਜਾ ਸੀ।—1 ਸਮੂ. 25:10, 11.
ਉਸ ਨੇ ਸਮਝਦਾਰੀ ਤੋਂ ਕੰਮ ਲਿਆ
18 ਅਬੀਗੈਲ ਨੇ ਨਾਬਾਲ ਦੀ ਗ਼ਲਤੀ ਦਾ ਦੋਸ਼ ਆਪਣੇ ਸਿਰ ਲਿਆ ਤੇ ਦਾਊਦ ਤੋਂ ਮਾਫ਼ੀ ਮੰਗੀ। ਉਸ ਨੇ ਕਬੂਲ ਕੀਤਾ ਕਿ ਉਸ ਦਾ ਪਤੀ ਆਪਣੇ ਨਾਂ ਮੁਤਾਬਕ ਵਾਕਈ ਮੂਰਖ ਸੀ ਅਤੇ ਅਜਿਹੇ ਇਨਸਾਨ ਨੂੰ ਸਜ਼ਾ ਦੇਣੀ ਦਾਊਦ ਨੂੰ ਸ਼ੋਭਾ ਨਹੀਂ ਦਿੰਦਾ ਸੀ। ਉਸ ਨੇ ਦਾਊਦ ʼਤੇ ਆਪਣਾ ਭਰੋਸਾ ਜ਼ਾਹਰ ਕਰਦੇ ਹੋਏ ਕਿਹਾ ਕਿ ਉਹ ਯਹੋਵਾਹ ਦਾ ਚੁਣਿਆ ਹੋਇਆ ਸੇਵਕ ਸੀ ਜੋ “ਯਹੋਵਾਹ ਦੀਆਂ ਲੜਾਈਆਂ ਲੜਦਾ” ਸੀ। ਉਸ ਨੇ ਇਹ ਵੀ ਕਿਹਾ ਕਿ ‘ਯਹੋਵਾਹ ਤੁਹਾਨੂੰ ਇਸਰਾਏਲ ਦਾ ਪਰਧਾਨ ਠਹਿਰਾਵੇ।’ ਇਸ ਤੋਂ ਪਤਾ ਲੱਗਦਾ ਹੈ ਕਿ ਉਹ ਯਹੋਵਾਹ ਦਾ ਵਾਅਦਾ ਜਾਣਦੀ ਸੀ ਕਿ ਦਾਊਦ ਇਕ ਦਿਨ ਰਾਜਾ ਬਣੇਗਾ। ਨਾਲੇ ਉਸ ਨੇ ਦਾਊਦ ਨੂੰ ਤਾਕੀਦ ਕੀਤੀ ਕਿ ਉਹ ਆਪਣੇ ਹੱਥ ਖ਼ੂਨ ਨਾਲ ਨਾ ਰੰਗੇ ਤਾਂ ਜੋ ਉਸ ਲਈ ‘ਇਹ ਗੱਲ ਔਖ ਦਾ ਕਾਰਨ ਨਾ ਹੋਵੇ’ ਯਾਨੀ ਬਾਅਦ ਵਿਚ ਉਸ ਦੀ ਜ਼ਮੀਰ ਉਸ ਨੂੰ ਲਾਹਨਤਾਂ ਨਾ ਪਾਵੇ। (1 ਸਮੂਏਲ 25:24-31 ਪੜ੍ਹੋ।) ਅਬੀਗੈਲ ਦੇ ਲਫ਼ਜ਼ ਸੱਚ-ਮੁੱਚ ਦਿਲ ਨੂੰ ਛੂਹ ਲੈਣ ਵਾਲੇ ਸਨ!
ਹੀਰੇ-ਮੋਤੀ
ਉਸ ਨੇ ਸਮਝਦਾਰੀ ਤੋਂ ਕੰਮ ਲਿਆ
16 ਕੀ ਇਸ ਦਾ ਇਹ ਮਤਲਬ ਹੈ ਕਿ ਅਬੀਗੈਲ ਆਪਣੇ ਪਤੀ ਦੇ ਅਧੀਨ ਨਹੀਂ ਸੀ? ਨਹੀਂ। ਯਹੋਵਾਹ ਦੇ ਚੁਣੇ ਹੋਏ ਸੇਵਕ ਨਾਲ ਬੁਰਾ ਸਲੂਕ ਕਰਨ ਕਰਕੇ ਨਾਬਾਲ ਦੇ ਘਰ ਦੇ ਬੇਕਸੂਰ ਮੈਂਬਰਾਂ ਦਾ ਕਤਲ ਹੋਣ ਵਾਲਾ ਸੀ। ਜੇ ਅਬੀਗੈਲ ਕਦਮ ਨਾ ਚੁੱਕਦੀ, ਤਾਂ ਸ਼ਾਇਦ ਉਹ ਵੀ ਆਪਣੇ ਪਤੀ ਵਾਂਗ ਦੋਸ਼ੀ ਠਹਿਰਾਈ ਜਾਂਦੀ। ਇਸ ਮਾਮਲੇ ਵਿਚ ਉਸ ਲਈ ਆਪਣੇ ਪਤੀ ਨਾਲੋਂ ਪਰਮੇਸ਼ੁਰ ਦੇ ਅਧੀਨ ਰਹਿਣਾ ਜ਼ਿਆਦਾ ਜ਼ਰੂਰੀ ਸੀ।