-
ਜਦ ਟੁੱਟਾ ਅਤੇ ਦੀਨ ਮਨ ਵਾਲਾ ਮਾਫ਼ੀ ਭਾਲਦਾ ਹੈਪਹਿਰਾਬੁਰਜ—2010 | ਅਕਤੂਬਰ 1
-
-
ਇਸ ਤੋਂ ਪਹਿਲਾਂ ਕਿ ਦਾਊਦ ਕੋਈ ਸਫ਼ਾਈ ਪੇਸ਼ ਕਰੇ, ਨਾਥਾਨ ਨੇ ਦਾਊਦ ਨੂੰ ਇਕ ਕਹਾਣੀ ਦੱਸੀ। ਉਸ ਨੂੰ ਪਤਾ ਸੀ ਕਿ ਇਹ ਕਹਾਣੀ ਇਸ ਸਾਬਕਾ ਚਰਵਾਹੇ ਦੇ ਦਿਲ ਨੂੰ ਜ਼ਰੂਰ ਲੱਗੇਗੀ। ਕਹਾਣੀ ਦੋ ਆਦਮੀਆਂ ਦੀ ਸੀ, ਇਕ ਅਮੀਰ ਤੇ ਦੂਜਾ ਗ਼ਰੀਬ। ਅਮੀਰ ਆਦਮੀ ਕੋਲ “ਢੇਰ ਸਾਰੇ ਇੱਜੜ” ਸਨ, ਪਰ ਗ਼ਰੀਬ ਕੋਲ “ਭੇਡਾਂ ਦੀ ਇੱਕ ਲੇਲੀ” ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਅਮੀਰ ਦੇ ਘਰ ਇਕ ਮਹਿਮਾਨ ਆਇਆ ਤੇ ਉਹ ਉਸ ਲਈ ਖਾਣਾ ਤਿਆਰ ਕਰਨਾ ਚਾਹੁੰਦਾ ਸੀ। ਆਪਣੀ ਕੋਈ ਭੇਡ ਵੱਢਣ ਦੀ ਬਜਾਇ ਉਸ ਨੇ ਗ਼ਰੀਬ ਦੀ ਇੱਕੋ-ਇਕ ਲੇਲੀ ਵੱਢ ਸੁੱਟੀ। ਇਹ ਸੋਚਦੇ ਹੋਏ ਕਿ ਇਹ ਕਹਾਣੀ ਸੱਚੀ ਹੈ, ਦਾਊਦ ਗੁੱਸੇ ਵਿਚ ਬੋਲਿਆ: “ਜਿਸ ਮਨੁੱਖ ਨੇ ਇਹ ਕੰਮ ਕੀਤਾ ਸੋ ਵੱਢਣ ਜੋਗਾ ਹੈ!” ਕਿਉਂ? “ਕਿਉਂ ਜੋ ਉਸ ਨੇ . . . ਕੁਝ ਦਯਾ ਨਾ ਕੀਤੀ।”a—ਆਇਤਾਂ 2-6.
-