ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਨ੍ਹਾਂ ਨੇ ਸਰੀਰ ਵਿਚ ਚੁਭਦੇ ਕੰਡੇ ਝੱਲੇ
    ਪਹਿਰਾਬੁਰਜ—2002 | ਫਰਵਰੀ 15
    • 11. ਸੀਬਾ ਨੇ ਮਫ਼ੀਬੋਸ਼ਥ ਬਾਰੇ ਕੀ ਕਿਹਾ ਸੀ, ਪਰ ਸਾਨੂੰ ਕਿਵੇਂ ਪਤਾ ਹੈ ਕਿ ਇਹ ਗੱਲ ਝੂਠੀ ਸੀ? (ਫੁਟਨੋਟ ਦੇਖੋ।)

      11 ਬਾਅਦ ਵਿਚ ਮਫ਼ੀਬੋਸ਼ਥ ਦੇ ਸਰੀਰ ਵਿਚ ਇਕ ਹੋਰ ਕੰਡਾ ਚੋਭਿਆ ਗਿਆ। ਰਾਜਾ ਦਾਊਦ ਆਪਣੇ ਪੁੱਤਰ ਅਬਸ਼ਾਲੋਮ ਦੀ ਬਗਾਵਤ ਕਾਰਨ ਯਰੂਸ਼ਲਮ ਤੋਂ ਭੱਜ ਰਿਹਾ ਸੀ ਜਦ ਮਫ਼ੀਬੋਸ਼ਥ ਦੇ ਨੌਕਰ ਸੀਬਾ ਨੇ ਰਾਜੇ ਕੋਲ ਜਾ ਕੇ ਮਫ਼ੀਬੋਸ਼ਥ ਦੀ ਭੰਡੀ ਕੀਤੀ। ਸੀਬਾ ਨੇ ਰਾਜੇ ਨੂੰ ਕਿਹਾ ਕਿ ਮਫ਼ੀਬੋਸ਼ਥ ਬੇਵਫ਼ਾ ਸੀ ਅਤੇ ਉਹ ਯਰੂਸ਼ਲਮ ਵਿਚ ਜਾਣ-ਬੁੱਝ ਕੇ ਰਿਹਾ ਸੀ ਕਿਉਂਕਿ ਉਹ ਰਾਜ-ਗੱਦੀ ਹੜੱਪਣਾ ਚਾਹੁੰਦਾ ਸੀ।a ਦਾਊਦ ਨੇ ਉਸ ਝੂਠੇ ਸੀਬਾ ਦੀ ਗੱਲ ਮੰਨ ਲਈ ਅਤੇ ਮਫ਼ੀਬੋਸ਼ਥ ਦੀ ਸਾਰੀ ਜਾਇਦਾਦ ਉਸ ਨੂੰ ਦੇ ਦਿੱਤੀ!—2 ਸਮੂਏਲ 16:1-4.

  • ਉਨ੍ਹਾਂ ਨੇ ਸਰੀਰ ਵਿਚ ਚੁਭਦੇ ਕੰਡੇ ਝੱਲੇ
    ਪਹਿਰਾਬੁਰਜ—2002 | ਫਰਵਰੀ 15
    • a ਮਫ਼ੀਬੋਸ਼ਥ ਇਕ ਨਿਮਰ ਅਤੇ ਕਦਰਦਾਨ ਆਦਮੀ ਸੀ। ਉਸ ਦਾ ਚੰਗਾ ਸੁਭਾਅ ਸੀ ਅਤੇ ਇਸ ਲਈ ਉਸ ਨੇ ਅਜਿਹੀ ਬੁਰੀ ਯੋਜਨਾ ਨਹੀਂ ਬਣਾਉਣੀ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਨੂੰ ਆਪਣੇ ਪਿਤਾ ਯੋਨਾਥਾਨ ਦੇ ਵਫ਼ਾਦਾਰ ਜੀਵਨ ਬਾਰੇ ਪਤਾ ਸੀ। ਭਾਵੇਂ ਕਿ ਯੋਨਾਥਾਨ, ਰਾਜਾ ਸ਼ਾਊਲ ਦਾ ਪੁੱਤਰ ਸੀ, ਉਸ ਨੇ ਨਿਮਰਤਾ ਨਾਲ ਇਹ ਗੱਲ ਸਵੀਕਾਰ ਕੀਤੀ ਸੀ ਕਿ ਯਹੋਵਾਹ ਨੇ ਦਾਊਦ ਨੂੰ ਇਸਰਾਏਲ ਦੇ ਰਾਜੇ ਵਜੋਂ ਚੁਣਿਆ ਸੀ। (1 ਸਮੂਏਲ 20:12-17) ਯੋਨਾਥਾਨ ਪਰਮੇਸ਼ੁਰ ਦਾ ਭੈ ਰੱਖਣ ਵਾਲਾ ਸੀ ਅਤੇ ਦਾਊਦ ਦਾ ਜਿਗਰੀ ਦੋਸਤ, ਇਸ ਲਈ ਉਸ ਨੇ ਆਪਣੇ ਪੁੱਤਰ ਮਫ਼ੀਬੋਸ਼ਥ ਨੂੰ ਸ਼ਾਹੀ ਪਦਵੀ ਦੀ ਲੋਚ ਕਰਨ ਦੀ ਸਿੱਖਿਆ ਨਹੀਂ ਦਿੱਤੀ ਹੋਣੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ