-
‘ਯਹੋਵਾਹ ਬਲ ਵਿੱਚ ਮਹਾਨ ਹੈ’ਯਹੋਵਾਹ ਦੇ ਨੇੜੇ ਰਹੋ
-
-
15. ਆਪਣੇ ਸੇਵਕਾਂ ਦੇ ਸੰਬੰਧ ਵਿਚ ਯਹੋਵਾਹ ਆਪਣੀ ਸ਼ਕਤੀ ਕਿਸ ਤਰ੍ਹਾਂ ਵਰਤਦਾ ਹੈ ਅਤੇ ਏਲੀਯਾਹ ਦੇ ਮਾਮਲੇ ਵਿਚ ਇਹ ਗੱਲ ਕਿਸ ਤਰ੍ਹਾਂ ਸਾਬਤ ਹੋਈ ਸੀ?
15 ਯਹੋਵਾਹ ਸਾਡੇ ਨਿੱਜੀ ਫ਼ਾਇਦੇ ਲਈ ਵੀ ਆਪਣੀ ਸ਼ਕਤੀ ਵਰਤਦਾ ਹੈ। ਨੋਟ ਕਰੋ ਕਿ 2 ਇਤਹਾਸ 16:9 ਵਿਚ ਕੀ ਲਿਖਿਆ ਹੈ: “ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।” ਇਸ ਅਧਿਆਇ ਦੇ ਸ਼ੁਰੂ ਵਿਚ ਏਲੀਯਾਹ ਨਬੀ ਨਾਲ ਵਾਪਰੀ ਘਟਨਾ ਇਕ ਮਿਸਾਲ ਹੈ। ਯਹੋਵਾਹ ਨੇ ਉਸ ਨੂੰ ਆਪਣੀ ਸ਼ਕਤੀ ਦੀ ਇੰਨੀ ਅਸਚਰਜ ਝਲਕ ਕਿਉਂ ਦਿੱਤੀ ਸੀ? ਭੈੜੀ ਰਾਣੀ ਈਜ਼ਬਲ ਨੇ ਏਲੀਯਾਹ ਨੂੰ ਜਾਨੋਂ ਮਾਰਨ ਦੀ ਸਹੁੰ ਖਾਧੀ ਸੀ ਅਤੇ ਨਬੀ ਆਪਣੀ ਜਾਨ ਬਚਾਉਣ ਲਈ ਨੱਠ ਰਿਹਾ ਸੀ। ਉਹ ਇਕੱਲਾ, ਡਰਿਆ ਹੋਇਆ ਤੇ ਨਿਰਾਸ਼ ਮਹਿਸੂਸ ਕਰ ਰਿਹਾ ਸੀ ਤੇ ਉਸ ਨੂੰ ਲੱਗ ਰਿਹਾ ਸੀ ਕਿ ਉਸ ਦੀ ਕੀਤੀ-ਕਰਾਈ ਤੇ ਪਾਣੀ ਫਿਰ ਗਿਆ ਸੀ। ਯਹੋਵਾਹ ਨੇ ਪਰੇਸ਼ਾਨ ਏਲੀਯਾਹ ਨੂੰ ਤਸੱਲੀ ਦੇਣ ਲਈ ਆਪਣੀ ਸ਼ਕਤੀ ਦੀ ਝਲਕ ਦਿੱਤੀ। ਅਨ੍ਹੇਰੀ, ਭੁਚਾਲ ਤੇ ਅੱਗ ਨੇ ਏਲੀਯਾਹ ਨੂੰ ਦਿਖਾਇਆ ਕਿ ਵਿਸ਼ਵ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਖ਼ਸ ਉਸ ਦੇ ਨਾਲ ਸੀ। ਜਦ ਸਰਬਸ਼ਕਤੀਮਾਨ ਪਰਮੇਸ਼ੁਰ ਉਸ ਦੇ ਨਾਲ ਸੀ, ਤਾਂ ਉਸ ਨੂੰ ਈਜ਼ਬਲ ਤੋਂ ਡਰਨ ਦੀ ਕੀ ਲੋੜ ਸੀ?—1 ਰਾਜਿਆਂ 19:1-12.b
-
-
‘ਯਹੋਵਾਹ ਬਲ ਵਿੱਚ ਮਹਾਨ ਹੈ’ਯਹੋਵਾਹ ਦੇ ਨੇੜੇ ਰਹੋ
-
-
b ਬਾਈਬਲ ਦੱਸਦੀ ਹੈ ਕਿ ‘ਯਹੋਵਾਹ ਅਨ੍ਹੇਰੀ, ਭੁਚਾਲ ਜਾਂ ਅੱਗ ਵਿੱਚ ਨਹੀਂ ਸੀ।’ ਦੇਵੀ-ਦੇਵਤਿਆਂ ਦੇ ਪੁਜਾਰੀਆਂ ਤੋਂ ਉਲਟ ਯਹੋਵਾਹ ਦੇ ਭਗਤ ਕੁਦਰਤੀ ਸ਼ਕਤੀਆਂ ਵਿਚ ਉਸ ਨੂੰ ਨਹੀਂ ਭਾਲਦੇ। ਯਹੋਵਾਹ ਉਸ ਦੀ ਸ੍ਰਿਸ਼ਟ ਕੀਤੀ ਹੋਈ ਕਿਸੇ ਵੀ ਚੀਜ਼ ਵਿਚ ਸਮਾਇਆ ਨਹੀਂ ਜਾ ਸਕਦਾ।—1 ਰਾਜਿਆਂ 8:27.
-