-
ਹਰ ਕੋਈ ਆਪਣੇ ਹੰਜੀਰ ਦੇ ਦਰਖ਼ਤ ਹੇਠ ਬੈਠੇਗਾਪਹਿਰਾਬੁਰਜ—2003 | ਮਈ 15
-
-
ਸਮਝਦਾਰ ਅਬੀਗੈਲ ਨੇ ਦਾਊਦ ਨੂੰ ਹੰਜੀਰ ਦੀਆਂ 200 ਪਿੰਨੀਆਂ ਦਿੱਤੀਆਂ ਸਨ। ਦਾਊਦ ਅਤੇ ਉਸ ਦੇ ਬੰਦੇ ਆਪਣੇ ਦੁਸ਼ਮਣਾਂ ਤੋਂ ਭੱਜ ਰਹੇ ਸਨ, ਇਸ ਲਈ ਅਬੀਗੈਲ ਨੇ ਸ਼ਾਇਦ ਸੋਚਿਆ ਹੋਣਾ ਕਿ ਹੰਜੀਰਾਂ ਦੀਆਂ ਪਿੰਨੀਆਂ ਤੋਂ ਉਨ੍ਹਾਂ ਨੂੰ ਤਾਕਤ ਮਿਲੇਗੀ। (1 ਸਮੂਏਲ 25:18, 27) ਹੰਜੀਰਾਂ ਵਿਚ ਔਸ਼ਧੀ ਗੁਣ ਵੀ ਹੁੰਦੇ ਹਨ। ਜਦੋਂ ਇਕ ਫੋੜੇ ਕਰਕੇ ਰਾਜਾ ਹਿਜ਼ਕੀਯਾਹ ਮਰਨ ਕੰਢੇ ਪਿਆ ਸੀ, ਤਾਂ ਉਸ ਦੇ ਫੋੜੇ ਉੱਤੇ ਸੁੱਕੀਆਂ ਹੰਜੀਰਾਂ ਦਾ ਲੇਪ ਲਗਾਇਆ ਗਿਆ ਸੀ। ਇਸ ਤੋਂ ਉਸ ਨੂੰ ਫ਼ਾਇਦਾ ਤਾਂ ਜ਼ਰੂਰ ਹੋਇਆ ਹੋਣਾ, ਭਾਵੇਂ ਕਿ ਉਹ ਅਸਲ ਵਿਚ ਪਰਮੇਸ਼ੁਰ ਦੀ ਮਿਹਰ ਨਾਲ ਚੰਗਾ ਹੋਇਆ ਸੀ।a—2 ਰਾਜਿਆਂ 20:4-7.
-
-
ਹਰ ਕੋਈ ਆਪਣੇ ਹੰਜੀਰ ਦੇ ਦਰਖ਼ਤ ਹੇਠ ਬੈਠੇਗਾਪਹਿਰਾਬੁਰਜ—2003 | ਮਈ 15
-
-
a ਪ੍ਰਕਿਰਤੀ-ਵਿਗਿਆਨੀ ਐੱਚ. ਬੀ. ਟ੍ਰਿਸਟ੍ਰਮ ਨੇ 19ਵੀਂ ਸਦੀ ਦੇ ਅੱਧ ਵਿਚ ਮੱਧ ਪੂਰਬੀ ਦੇਸ਼ਾਂ ਦਾ ਦੌਰਾ ਕਰਦੇ ਸਮੇਂ ਲੋਕਾਂ ਨੂੰ ਫੋੜਿਆਂ ਉੱਤੇ ਹੰਜੀਰ ਦਾ ਲੇਪ ਲਗਾਉਂਦੇ ਦੇਖਿਆ ਸੀ।
-