-
‘ਪ੍ਰਾਰਥਨਾ ਦਾ ਸੁਣਨ ਵਾਲਾ’ਪਹਿਰਾਬੁਰਜ—2011 | ਅਪ੍ਰੈਲ 1
-
-
ਕੀ ਯਹੋਵਾਹ ਪਰਮੇਸ਼ੁਰ ਆਪਣੇ ਭਗਤਾਂ ਦੀਆਂ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ? ਭਾਵੇਂ ਕਿ ਬਾਈਬਲ ਵਿਚ ਯਅਬੇਸ ਨਾਂ ਦੇ ਬੰਦੇ ਬਾਰੇ ਸਾਨੂੰ ਬਹੁਤਾ ਕੁਝ ਨਹੀਂ ਦੱਸਿਆ ਗਿਆ, ਪਰ ਉਸ ਦੀ ਮਿਸਾਲ ਤੋਂ ਪਤਾ ਚੱਲਦਾ ਹੈ ਕਿ ਯਹੋਵਾਹ ਵਾਕਈ ‘ਪ੍ਰਾਰਥਨਾ ਦਾ ਸੁਣਨ ਵਾਲਾ’ ਹੈ। (ਜ਼ਬੂਰਾਂ ਦੀ ਪੋਥੀ 65:2) ਇਹ ਛੋਟਾ ਜਿਹਾ ਬਿਰਤਾਂਤ ਪਹਿਲੇ ਇਤਿਹਾਸ ਵਿਚ ਉੱਥੇ ਪਾਇਆ ਜਾਂਦਾ ਹੈ ਜਿੱਥੇ ਦਾਦੇ-ਪੜਦਾਦਿਆਂ ਦੇ ਨਾਵਾਂ ਦੀ ਸੂਚੀ ਦਿੱਤੀ ਗਈ ਹੈ। ਆਓ ਆਪਾਂ 1 ਇਤਹਾਸ 4:9, 10 ʼਤੇ ਗੌਰ ਕਰੀਏ।
-
-
‘ਪ੍ਰਾਰਥਨਾ ਦਾ ਸੁਣਨ ਵਾਲਾ’ਪਹਿਰਾਬੁਰਜ—2011 | ਅਪ੍ਰੈਲ 1
-
-
ਯਅਬੇਸ ਦਿਲੋਂ ਪ੍ਰਾਰਥਨਾ ਕਰਨ ਵਾਲਾ ਸੀ। ਪ੍ਰਾਰਥਨਾ ਦੇ ਸ਼ੁਰੂ ਵਿਚ ਹੀ ਉਸ ਨੇ ਪਹਿਲਾਂ ਪਰਮੇਸ਼ੁਰ ਕੋਲੋਂ ਬਰਕਤ ਮੰਗੀ। ਫਿਰ ਉਸ ਨੇ ਤਿੰਨ ਬੇਨਤੀਆਂ ਕੀਤੀਆਂ ਜਿਨ੍ਹਾਂ ਤੋਂ ਜ਼ਾਹਰ ਹੁੰਦਾ ਹੈ ਕਿ ਉਸ ਦੀ ਨਿਹਚਾ ਕਿੰਨੀ ਮਜ਼ਬੂਤ ਸੀ।
ਪਹਿਲੀ ਬੇਨਤੀ ਵਿਚ ਯਅਬੇਸ ਨੇ ਕਿਹਾ ਕਿ ਪਰਮੇਸ਼ੁਰ ‘ਉਸ ਦੀਆਂ ਹੱਦਾਂ ਨੂੰ ਵਧਾਵੇ।’ (ਆਇਤ 10) ਇਹ ਨੇਕ ਬੰਦਾ ਕਿਸੇ ਦੂਸਰੇ ਦੀ ਜ਼ਮੀਨ ਜਾਂ ਜਾਇਦਾਦ ਹੜੱਪ ਨਹੀਂ ਸੀ ਕਰਨੀ ਚਾਹੁੰਦਾ। ਹੋ ਸਕਦਾ ਹੈ ਕਿ ਇਸ ਬੇਨਤੀ ਵਿਚ ਉਹ ਜ਼ਮੀਨ ਦੀ ਨਹੀਂ, ਸਗੋਂ ਲੋਕਾਂ ਦੀ ਗੱਲ ਕਰ ਰਿਹਾ ਸੀ। ਸ਼ਾਇਦ ਉਹ ਸੋਚਦਾ ਹੋਵੇ ਕਿ ਉਸ ਦੀ ਜ਼ਮੀਨ ਦੀਆਂ ਸਰਹੱਦਾਂ ਵਧਣ ਤਾਂਕਿ ਉਹ ਉੱਥੇ ਰਹਿਣ ਵਾਲੇ ਹੋਰਨਾਂ ਲੋਕਾਂ ਨੂੰ ਸੱਚੇ ਪਰਮੇਸ਼ੁਰ ਬਾਰੇ ਦੱਸੇ ਅਤੇ ਉਹ ਵੀ ਯਹੋਵਾਹ ਦੀ ਭਗਤੀ ਕਰਨ।b
ਦੂਸਰੀ ਬੇਨਤੀ ਵਿਚ ਯਅਬੇਸ ਨੇ ਕਿਹਾ ਕਿ ਪਰਮੇਸ਼ੁਰ ਦਾ “ਹੱਥ” ਉਸ ਉੱਤੇ ਰਹੇ। ਹੱਥ ਪਰਮੇਸ਼ੁਰ ਦੀ ਸ਼ਕਤੀ ਨੂੰ ਦਰਸਾਉਂਦਾ ਹੈ ਜੋ ਉਹ ਆਪਣੇ ਭਗਤਾਂ ਦੀ ਮਦਦ ਕਰਨ ਲਈ ਵਰਤਦਾ ਹੈ। (1 ਇਤਹਾਸ 29:12) ਯਅਬੇਸ ਨੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ ਕਿ ਉਹ ਉਸ ਦੇ ਦਿਲ ਦੀਆਂ ਮੁਰਾਦਾਂ ਪੂਰੀਆਂ ਕਰੇ ਕਿਉਂਕਿ ਉਹ ਜਾਣਦਾ ਸੀ ਕਿ ਉਸ ਦਾ ਹੱਥ ਛੋਟਾ ਨਹੀਂ ਤੇ ਉਹ ਆਪਣੇ ਸੇਵਕਾਂ ਦੀ ਮਦਦ ਕਰਨ ਲਈ ਤਿਆਰ ਹੈ।—ਯਸਾਯਾਹ 59:1.
ਤੀਸਰੀ ਬੇਨਤੀ ਵਿਚ ਯਅਬੇਸ ਨੇ ਕਿਹਾ ਕਿ ‘ਮੈਨੂੰ ਬੁਰਿਆਈ ਤੋਂ ਬਚਾ ਤਾਂ ਜੋ ਉਹ ਮੈਨੂੰ ਦੁਖ ਨਾ ਦੇਵੇ।’ ਕੀ ਯਅਬੇਸ ਬੁਰਾਈ ਤੋਂ ਬਚਣ ਲਈ ਪ੍ਰਾਰਥਨਾ ਕਰ ਰਿਹਾ ਸੀ? ਨਹੀਂ, ਉਹ ਚਾਹੁੰਦਾ ਸੀ ਕਿ ਬੁਰਾਈ ਆਉਣ ਵੇਲੇ ਵੀ ਉਹ ਰੱਬ ਦੀ ਭਗਤੀ ਕਰਦਾ ਰਹੇ।
ਯਅਬੇਸ ਦੀ ਪ੍ਰਾਰਥਨਾ ਤੋਂ ਪਤਾ ਲੱਗਦਾ ਹੈ ਕਿ ਉਸ ਲਈ ਰੱਬ ਦੀ ਭਗਤੀ ਕਰਨੀ ਕਿੰਨੀ ਜ਼ਰੂਰੀ ਸੀ ਅਤੇ ਉਸ ਨੂੰ ਪਰਮੇਸ਼ੁਰ ਯਹੋਵਾਹ ਉੱਤੇ ਬਹੁਤ ਜ਼ਿਆਦਾ ਭਰੋਸਾ ਸੀ। ਕੀ ਯਹੋਵਾਹ ਨੇ ਉਸ ਦੀ ਪ੍ਰਾਰਥਨਾ ਸੁਣੀ? ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਨੇ ਉਹ ਦੀਆਂ ਭਾਉਣੀਆਂ ਪੂਰੀਆਂ ਕੀਤੀਆਂ।”
ਪ੍ਰਾਰਥਨਾ ਦਾ ਸੁਣਨ ਵਾਲਾ ਬਦਲਿਆ ਨਹੀਂ ਹੈ। ਉਹ ਆਪਣੇ ਭਗਤਾਂ ਦੀਆਂ ਪ੍ਰਾਰਥਨਾਵਾਂ ਸੁਣ ਕੇ ਬਹੁਤ ਖ਼ੁਸ਼ ਹੁੰਦਾ ਹੈ। ਉਸ ਉੱਤੇ ਭਰੋਸਾ ਕਰਨ ਵਾਲੇ ਪੂਰਾ ਯਕੀਨ ਰੱਖ ਸਕਦੇ ਹਨ ਕਿ “ਜੇ ਅਸੀਂ ਉਹ ਦੀ ਇੱਛਿਆ ਦੇ ਅਨੁਸਾਰ ਕੁਝ ਮੰਗਦੇ ਹਾਂ ਤਾਂ ਉਹ ਸਾਡੀ ਸੁਣਦਾ ਹੈ।”—1 ਯੂਹੰਨਾ 5:14. (w10-E 10/01)
-
-
‘ਪ੍ਰਾਰਥਨਾ ਦਾ ਸੁਣਨ ਵਾਲਾ’ਪਹਿਰਾਬੁਰਜ—2011 | ਅਪ੍ਰੈਲ 1
-
-
b ਪੁਰਾਣੇ ਯਹੂਦੀ ਗ੍ਰੰਥਾਂ ਦੇ ਮੁਤਾਬਕ ਯਅਬੇਸ ਦੇ ਸ਼ਬਦਾਂ ਦਾ ਮਤਲਬ ਸੀ: “ਮੇਰੀ ਔਲਾਦ ਹੋਵੇ ਅਤੇ ਮੇਰੀਆਂ ਸਰਹੱਦਾਂ ਨੂੰ ਚੇਲਿਆਂ ਨਾਲ ਭਰਦੇ।”
-