ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
© 2023 Watch Tower Bible and Tract Society of Pennsylvania
1-7 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਇਤਿਹਾਸ 17-19
“ਦੂਜਿਆਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਰੱਖੋ”
ਕੀ ਤੁਸੀਂ ਲਿਖੀਆਂ ਗੱਲਾਂ ʼਤੇ ਦਿਲੋਂ ਚੱਲਦੇ ਹੋ?
7 ਆਸਾ ਦੇ ਪੁੱਤਰ ਯਹੋਸ਼ਾਫਾਟ ਬਾਰੇ ਕੀ? ਉਸ ਵਿਚ ਬਹੁਤ ਚੰਗੇ ਗੁਣ ਸਨ। ਪਰਮੇਸ਼ੁਰ ʼਤੇ ਭਰੋਸਾ ਰੱਖ ਕੇ ਯਹੋਸ਼ਾਫਾਟ ਨੇ ਕਾਫ਼ੀ ਚੰਗੇ ਕੰਮ ਕੀਤੇ। ਪਰ ਉਸ ਨੇ ਕਈ ਗ਼ਲਤ ਫ਼ੈਸਲੇ ਵੀ ਕੀਤੇ। ਮਿਸਾਲ ਲਈ, ਉਸ ਨੇ ਆਪਣੇ ਪੁੱਤਰ ਦਾ ਵਿਆਹ ਦੁਸ਼ਟ ਰਾਜੇ ਅਹਾਬ ਦੀ ਧੀ ਨਾਲ ਕਰ ਦਿੱਤਾ। ਬਾਅਦ ਵਿਚ ਯਹੋਸ਼ਾਫਾਟ ਨੇ ਸੀਰੀਆ ਖ਼ਿਲਾਫ਼ ਲੜਾਈ ਵਿਚ ਅਹਾਬ ਦਾ ਸਾਥ ਦਿੱਤਾ, ਚਾਹੇ ਕਿ ਮੀਕਾਯਾਹ ਨਬੀ ਨੇ ਉਸ ਨੂੰ ਲੜਾਈ ਲੜਨ ਤੋਂ ਵਰਜਿਆ ਸੀ। ਯੁੱਧ ਵਿਚ ਸੀਰੀਆ ਦੇ ਫ਼ੌਜੀਆਂ ਨੇ ਯਹੋਸ਼ਾਫਾਟ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। (2 ਇਤ. 18:1-32) ਜਦੋਂ ਯਹੋਸ਼ਾਫਾਟ ਯਰੂਸ਼ਲਮ ਵਾਪਸ ਆਇਆ, ਤਾਂ ਯੇਹੂ ਨਬੀ ਨੇ ਉਸ ਨੂੰ ਪੁੱਛਿਆ: “ਕੀ ਤੂੰ ਦੁਸ਼ਟਾਂ ਦੀ ਸਹਾਇਤਾ ਅਤੇ ਯਹੋਵਾਹ ਤੋਂ ਘਿਣ ਕਰਨ ਵਾਲਿਆਂ ਦੇ ਨਾਲ ਪਿਆਰ ਕਰੇਂ?”—2 ਇਤਹਾਸ 19:1-3 ਪੜ੍ਹੋ।
ਯਹੋਵਾਹ ਦੇ ਅਸੀਮ ਪਿਆਰ ʼਤੇ ਸੋਚ-ਵਿਚਾਰ ਕਰੋ
8 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਜਾਣੀਏ ਕਿ ਉਹ ਸਾਨੂੰ ਬੇਹੱਦ ਪਿਆਰ ਕਰਦਾ ਹੈ ਤੇ ਸਾਡੀਆਂ ਕਮੀਆਂ ਕਮਜ਼ੋਰੀਆਂ ਨਹੀਂ ਦੇਖਦਾ। ਉਹ ਦੇਖਦਾ ਹੈ ਕਿ ਸਾਡੇ ਵਿਚ ਕਿਹੜੀ ਚੰਗੀ ਗੱਲ ਹੈ। (2 ਇਤ. 16:9) ਆਓ ਦੇਖੀਏ ਕਿ ਯਹੋਵਾਹ ਨੇ ਯਹੂਦਾਹ ਦੇ ਰਾਜੇ ਯਹੋਸ਼ਾਫ਼ਾਟ ਵਿਚ ਕੀ ਚੰਗਾ ਦੇਖਿਆ ਸੀ। ਯਹੋਸ਼ਾਫ਼ਾਟ ਨੇ ਇਜ਼ਰਾਈਲ ਦੇ ਰਾਜੇ ਅਹਾਬ ਦਾ ਸਾਥ ਦੇਣ ਅਤੇ ਰਾਮੋਥ-ਗਿਲਆਦ ਵਿਚ ਅਰਾਮੀਆਂ ਨਾਲ ਲੜਨ ਦਾ ਗ਼ਲਤ ਫ਼ੈਸਲਾ ਕੀਤਾ। ਭਾਵੇਂ ਕਿ 400 ਝੂਠੇ ਨਬੀਆਂ ਨੇ ਅਹਾਬ ਨੂੰ ਕਿਹਾ ਸੀ ਕਿ ਉਹ ਯੁੱਧ ਵਿਚ ਜਿੱਤ ਜਾਵੇਗਾ, ਪਰ ਯਹੋਵਾਹ ਦੇ ਸੱਚੇ ਨਬੀ ਮੀਕਾਯਾਹ ਨੇ ਯਹੋਸ਼ਾਫ਼ਾਟ ਨੂੰ ਕਿਹਾ ਕਿ ਜੇ ਉਹ ਲੜਿਆ, ਤਾਂ ਉਹ ਹਾਰ ਦਾ ਮੂੰਹ ਦੇਖੇਗਾ। ਇਸੇ ਤਰ੍ਹਾਂ ਹੋਇਆ। ਅਹਾਬ ਲੜਾਈ ਵਿਚ ਮਾਰਿਆ ਗਿਆ ਤੇ ਯਹੋਸ਼ਾਫ਼ਾਟ ਮਸਾਂ ਹੀ ਬਚਿਆ। ਯੁੱਧ ਤੋਂ ਬਾਅਦ ਯਰੂਸ਼ਲਮ ਵਾਪਸ ਆਉਣ ਤੇ ਯਹੋਵਾਹ ਨੇ ਯੇਹੂ ਰਾਹੀਂ ਯਹੋਸ਼ਾਫ਼ਾਟ ਨੂੰ ਤਾੜਿਆ ਕਿ ਉਸ ਨੇ ਅਹਾਬ ਦਾ ਸਾਥ ਦੇ ਕੇ ਚੰਗਾ ਨਹੀਂ ਕੀਤਾ। ਫਿਰ ਵੀ ਯੇਹੂ ਨੇ ਉਸ ਨੂੰ ਕਿਹਾ: “ਤੇਰੇ ਵਿੱਚ ਗੁਣ ਹਨ।”—2 ਇਤ. 18:4, 5, 18-22, 33, 34; 19:1-3.
9 ਇਸ ਤੋਂ ਕਈ ਸਾਲ ਪਹਿਲਾਂ ਆਪਣੇ ਰਾਜ ਦੌਰਾਨ ਯਹੋਸ਼ਾਫ਼ਾਟ ਨੇ ਸਰਦਾਰਾਂ, ਲੇਵੀਆਂ ਅਤੇ ਪੁਜਾਰੀਆਂ ਨੂੰ ਯਹੂਦਾਹ ਦੇ ਸਾਰੇ ਸ਼ਹਿਰਾਂ ਵਿਚ ਭੇਜਿਆ ਤਾਂਕਿ ਉਹ ਲੋਕਾਂ ਨੂੰ ਯਹੋਵਾਹ ਦੇ ਕਾਨੂੰਨ ਬਾਰੇ ਸਿਖਾਉਣ। ਉਨ੍ਹਾਂ ਦੀ ਇਹ ਮੁਹਿੰਮ ਇੰਨੀ ਕਾਮਯਾਬ ਰਹੀ ਕਿ ਹੋਰ ਕੌਮਾਂ ਦੇ ਲੋਕਾਂ ਉੱਤੇ ਵੀ ਯਹੋਵਾਹ ਦਾ ਡਰ ਛਾ ਗਿਆ। (2 ਇਤ. 17:3-10) ਭਾਵੇਂ ਕਿ ਬਾਅਦ ਵਿਚ ਯਹੋਸ਼ਾਫ਼ਾਟ ਨੇ ਗ਼ਲਤ ਫ਼ੈਸਲਾ ਕੀਤਾ, ਪਰ ਯਹੋਵਾਹ ਇਸ ਤੋਂ ਪਹਿਲਾਂ ਕੀਤੇ ਉਸ ਦੇ ਚੰਗੇ ਕੰਮਾਂ ਨੂੰ ਨਹੀਂ ਭੁੱਲਿਆ। ਇਸ ਮਿਸਾਲ ਤੋਂ ਸਾਨੂੰ ਬਹੁਤ ਹੌਸਲਾ ਮਿਲਦਾ ਹੈ ਕਿਉਂਕਿ ਅਸੀਂ ਵੀ ਕਦੇ-ਕਦੇ ਗ਼ਲਤੀਆਂ ਕਰਦੇ ਹਾਂ। ਜੇ ਅਸੀਂ ਦਿਲੋਂ-ਜਾਨ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿੰਦੇ ਹਾਂ, ਤਾਂ ਉਹ ਸਾਨੂੰ ਪਿਆਰ ਕਰਦਾ ਰਹੇਗਾ ਅਤੇ ਸਾਡੇ ਚੰਗੇ ਕੰਮਾਂ ਨੂੰ ਕਦੇ ਨਹੀਂ ਭੁੱਲੇਗਾ।
ਹੀਰੇ-ਮੋਤੀ
ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੋ
10 ਯਹੋਸ਼ਾਫਾਟ “ਆਪਣੇ ਪਿਤਾ ਆਸਾ ਦੇ ਰਾਹ ਵਿੱਚ ਚੱਲਦਾ ਰਿਹਾ।” (2 ਇਤ. 20:31, 32) ਕਿਵੇਂ? ਆਪਣੇ ਪਿਤਾ ਵਾਂਗ ਯਹੋਸ਼ਾਫਾਟ ਨੇ ਲੋਕਾਂ ਨੂੰ ਯਹੋਵਾਹ ਦੀ ਭਗਤੀ ਕਰਦੇ ਰਹਿਣ ਦੀ ਹੱਲਾਸ਼ੇਰੀ ਦਿੱਤੀ। ਉਸ ਨੇ ਯਹੂਦਾਹ ਦੇ ਸ਼ਹਿਰਾਂ ਨੂੰ ਆਦਮੀ ਘੱਲੇ ਤਾਂਕਿ ਉਹ ਲੋਕਾਂ ਨੂੰ “ਯਹੋਵਾਹ ਦੀ ਬਿਵਸਥਾ ਦੀ ਪੋਥੀ” ਤੋਂ ਸਿਖਾ ਸਕਣ। (2 ਇਤ. 17:7-10) ਇੱਥੋਂ ਤਕ ਕਿ ਉਹ ਉੱਤਰੀ ਇਜ਼ਰਾਈਲ ਦੇ ਦਸ-ਗੋਤੀ ਰਾਜ ਵਿਚ ਯਾਨੀ ਇਫ਼ਰਾਈਮ ਦੇ ਪਹਾੜਾਂ ਵਿਚ ਵੱਸਦੇ ਲੋਕਾਂ ਕੋਲ ਵੀ ਗਿਆ ਤਾਂਕਿ ਉਨ੍ਹਾਂ ਨੂੰ “ਪਰਮੇਸ਼ੁਰ ਯਹੋਵਾਹ ਵੱਲ” ਮੋੜਿਆ ਜਾ ਸਕੇ। (2 ਇਤ. 19:4) ਯਹੋਸ਼ਾਫਾਟ “ਆਪਣੇ ਸਾਰੇ ਦਿਲ ਨਾਲ ਯਹੋਵਾਹ ਦਾ ਚਾਹਵੰਦ ਰਿਹਾ।”—2 ਇਤ. 22:9.
11 ਅੱਜ ਯਹੋਵਾਹ ਚਾਹੁੰਦਾ ਹੈ ਕਿ ਦੁਨੀਆਂ ਭਰ ਦੇ ਲੋਕਾਂ ਨੂੰ ਉਸ ਬਾਰੇ ਸਿਖਾਇਆ ਜਾਵੇ। ਅਸੀਂ ਸਾਰੇ ਜਣੇ ਇਸ ਕੰਮ ਵਿਚ ਹਿੱਸਾ ਲੈ ਸਕਦੇ ਹਾਂ। ਕੀ ਤੁਸੀਂ ਹਰ ਮਹੀਨੇ ਇਸ ਕੰਮ ਵਿਚ ਹਿੱਸਾ ਲੈਂਦੇ ਹੋ? ਕੀ ਤੁਸੀਂ ਦੂਜਿਆਂ ਨੂੰ ਬਾਈਬਲ ਬਾਰੇ ਸਿਖਾਉਣਾ ਚਾਹੋਗੇ ਤਾਂਕਿ ਉਹ ਵੀ ਯਹੋਵਾਹ ਦੀ ਭਗਤੀ ਕਰਨ ਸਕਣ? ਕੀ ਤੁਸੀਂ ਇਸ ਮਾਮਲੇ ਬਾਰੇ ਪ੍ਰਾਰਥਨਾ ਕੀਤੀ ਹੈ? ਜੇ ਤੁਸੀਂ ਕੋਸ਼ਿਸ਼ ਕਰਦੇ ਹੋ, ਤਾਂ ਸਟੱਡੀ ਸ਼ੁਰੂ ਕਰਾਉਣ ਵਿਚ ਯਹੋਵਾਹ ਤੁਹਾਡੀ ਮਦਦ ਕਰ ਸਕਦਾ ਹੈ। ਕੀ ਤੁਸੀਂ ਆਪਣੇ ਵਿਹਲੇ ਸਮੇਂ ਵਿਚ ਵੀ ਕਿਸੇ ਨਾਲ ਸਟੱਡੀ ਕਰਨ ਲਈ ਤਿਆਰ ਹੋ? ਯਹੋਸ਼ਾਫਾਟ ਨੇ ਯਹੋਵਾਹ ਦੀ ਸੇਵਾ ਦੁਬਾਰਾ ਤੋਂ ਸ਼ੁਰੂ ਕਰਨ ਵਿਚ ਦੂਜਿਆਂ ਦੀ ਮਦਦ ਕੀਤੀ। ਅਸੀਂ ਵੀ ਯਹੋਵਾਹ ਦੀ ਸੇਵਾ ਵਿਚ ਢਿੱਲੇ ਪੈ ਚੁੱਕੇ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਾਂ। ਨਾਲੇ ਬਜ਼ੁਰਗ ਆਪਣੇ ਇਲਾਕੇ ਵਿਚ ਰਹਿੰਦੇ ਛੇਕੇ ਗਏ ਵਿਅਕਤੀਆਂ ਦੀ ਮਦਦ ਕਰਨ ਲਈ ਇਸ ਲਈ ਜਾਂਦੇ ਹਨ ਕਿਉਂਕਿ ਸ਼ਾਇਦ ਉਨ੍ਹਾਂ ਨੇ ਬੁਰੇ ਕੰਮ ਕਰਨੇ ਛੱਡ ਦਿੱਤੇ ਹੋਣ।
8-14 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਇਤਿਹਾਸ 20-21
“ਆਪਣੇ ਪਰਮੇਸ਼ੁਰ ਯਹੋਵਾਹ ʼਤੇ ਨਿਹਚਾ ਰੱਖੋ”
ਇਕੱਠਿਆਂ ਸ਼ੈਤਾਨ ਦੀ ਦੁਨੀਆਂ ਦੇ ਅੰਤ ਦਾ ਸਾਮ੍ਹਣਾ ਕਰੋ
8 ਰਾਜਾ ਯਹੋਸ਼ਾਫ਼ਾਟ ਦੇ ਜ਼ਮਾਨੇ ਵਿਚ ਆਲੇ-ਦੁਆਲੇ ਦੇ ਇਲਾਕਿਆਂ ਤੋਂ “ਇੱਕ ਵੱਡਾ ਭਾਰੀ ਦਲ” ਪਰਮੇਸ਼ੁਰ ਦੇ ਲੋਕਾਂ ʼਤੇ ਹਮਲਾ ਕਰਨ ਆਇਆ। (2 ਇਤ. 20:1, 2) ਇਹ ਚੰਗੀ ਗੱਲ ਹੈ ਕਿ ਪਰਮੇਸ਼ੁਰ ਦੇ ਸੇਵਕਾਂ ਨੇ ਦੁਸ਼ਮਣ ਫ਼ੌਜ ਦਾ ਸਾਮ੍ਹਣਾ ਆਪਣੀ ਤਾਕਤ ਨਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਦੀ ਬਜਾਇ, ਉਹ ਮਦਦ ਲਈ ਯਹੋਵਾਹ ਕੋਲ ਗਏ। (2 ਇਤਹਾਸ 20:3, 4 ਪੜ੍ਹੋ।) ਧਿਆਨ ਦਿਓ ਕਿ ਹਰ ਇਜ਼ਰਾਈਲੀ ਨੇ ਇਕੱਲੇ-ਇਕੱਲੇ ਨੇ ਮਦਦ ਨਹੀਂ ਮੰਗੀ। ਬਾਈਬਲ ਦੱਸਦੀ ਹੈ: “ਸਾਰੇ ਯਹੂਦੀ ਯਹੋਵਾਹ ਦੇ ਅੱਗੇ ਸਣੇ ਬੱਚਿਆਂ, ਤੀਵੀਆਂ ਅਤੇ ਪੁੱਤ੍ਰਾਂ ਦੇ ਖਲੋਤੇ ਰਹੇ।” (2 ਇਤ. 20:13) ਛੋਟੇ-ਵੱਡੇ ਸਾਰੇ ਨਿਹਚਾ ਨਾਲ ਯਹੋਵਾਹ ਦੀ ਸੇਧ ਮੁਤਾਬਕ ਚੱਲੇ ਜਿਸ ਕਰਕੇ ਯਹੋਵਾਹ ਨੇ ਦੁਸ਼ਮਣਾਂ ਤੋਂ ਉਨ੍ਹਾਂ ਨੂੰ ਬਚਾਇਆ। (2 ਇਤ. 20:20-27) ਇਹ ਕਿੰਨੀ ਵਧੀਆ ਮਿਸਾਲ ਹੈ ਜਿਸ ਤੋਂ ਯਹੋਵਾਹ ਦੇ ਲੋਕ ਰਲ਼ ਕੇ ਕਿਸੇ ਮੁਸ਼ਕਲ ਦਾ ਸਾਮ੍ਹਣਾ ਕਰਨ ਬਾਰੇ ਸਿੱਖ ਸਕਦੇ ਹਨ।
ਵਿਆਹ ਤੋਂ ਬਾਅਦ ਵੀ ਯਹੋਵਾਹ ਦੀ ਸੇਵਾ ਨੂੰ ਪਹਿਲ ਦਿਓ
7 ਯਹੋਵਾਹ ਨੇ ਯਹਜ਼ੀਏਲ ਨਬੀ ਦੁਆਰਾ ਯਹੋਸ਼ਾਫ਼ਾਟ ਨੂੰ ਕਿਹਾ: “ਆਪੋ-ਆਪਣੀ ਜਗ੍ਹਾ ਡਟ ਕੇ ਖੜ੍ਹੇ ਰਹਿਓ ਤੇ ਦੇਖਿਓ ਕਿ ਯਹੋਵਾਹ ਤੁਹਾਨੂੰ ਕਿਵੇਂ ਮੁਕਤੀ ਦਿੰਦਾ ਹੈ।” (2 ਇਤਿ. 20:13-17) ਆਮ ਤੌਰ ਤੇ ਯੁੱਧ ਇਸ ਤਰ੍ਹਾਂ ਨਹੀਂ ਲੜੇ ਜਾਂਦੇ ਸਨ। ਪਰ ਇਹ ਹਿਦਾਇਤਾਂ ਕਿਸੇ ਇਨਸਾਨ ਵੱਲੋਂ ਨਹੀਂ, ਸਗੋਂ ਯਹੋਵਾਹ ਵੱਲੋਂ ਸਨ। ਯਹੋਸ਼ਾਫ਼ਾਟ ਨੂੰ ਪਰਮੇਸ਼ੁਰ ʼਤੇ ਪੂਰਾ ਭਰੋਸਾ ਸੀ ਜਿਸ ਕਰਕੇ ਉਸ ਨੇ ਪਰਮੇਸ਼ੁਰ ਦੇ ਕਹੇ ਮੁਤਾਬਕ ਸਭ ਕੁਝ ਕੀਤਾ। ਜਦੋਂ ਉਹ ਤੇ ਉਸ ਦੇ ਲੋਕ ਦੁਸ਼ਮਣਾਂ ਨਾਲ ਲੜਨ ਲਈ ਗਏ, ਤਾਂ ਉਸ ਨੇ ਆਪਣੇ ਮਾਹਰ ਫ਼ੌਜੀਆਂ ਨੂੰ ਸਭ ਤੋਂ ਅੱਗੇ ਰੱਖਣ ਦੀ ਬਜਾਇ, ਲੇਵੀ ਗਾਇਕਾਂ ਨੂੰ ਅੱਗੇ ਰੱਖਿਆ। ਯਹੋਵਾਹ ਨੇ ਯਹੋਸ਼ਾਫ਼ਾਟ ਨਾਲ ਕੀਤਾ ਆਪਣਾ ਵਾਅਦਾ ਪੂਰਾ ਕੀਤਾ ਅਤੇ ਦੁਸ਼ਮਣਾਂ ਨੂੰ ਹਰਾ ਦਿੱਤਾ।—2 ਇਤਿ. 20:18-23.
ਹੀਰੇ-ਮੋਤੀ
it-1 1271 ਪੈਰੇ 1-2
ਯਹੋਰਾਮ
ਯਹੋਰਾਮ ਨੇ ਜਿੰਨੇ ਸਾਲ ਰਾਜ ਕੀਤਾ, ਉਸ ਸਮੇਂ ਦੌਰਾਨ ਉਸ ʼਤੇ ਕਈ ਮੁਸ਼ਕਲਾਂ ਆਈਆਂ। ਪਹਿਲਾ, ਅਦੋਮ ਨੇ ਯਹੂਦਾਹ ਖ਼ਿਲਾਫ਼ ਬਗਾਵਤ ਕਰ ਦਿੱਤੀ ਤੇ ਫਿਰ ਲਿਬਨਾਹ ਨੇ। (2 ਰਾਜ 8:20-22) ਏਲੀਯਾਹ ਨੇ ਯਹੋਰਾਮ ਨੂੰ ਚੇਤਾਵਨੀ ਦਿੱਤੀ: “ਯਹੋਵਾਹ ਤੇਰੇ ਲੋਕਾਂ, ਤੇਰੇ ਪੁੱਤਰਾਂ, ਤੇਰੀਆਂ ਪਤਨੀਆਂ ਅਤੇ ਤੇਰੇ ਸਾਰੇ ਮਾਲ-ਧਨ ਉੱਤੇ ਵੱਡਾ ਕਹਿਰ ਢਾਹੇਗਾ।” ਇਸ ਤੋਂ ਵੀ ਵੱਧ ਕੇ “ਤੈਨੂੰ ਬਹੁਤ ਸਾਰੀਆਂ ਬੀਮਾਰੀਆਂ ਲੱਗ ਜਾਣਗੀਆਂ, ਨਾਲੇ ਆਂਦਰਾਂ ਦੀ ਬੀਮਾਰੀ ਵੀ। ਇਹ ਬੀਮਾਰੀ ਦਿਨ-ਬਦਿਨ ਇੰਨੀ ਵਧਦੀ ਜਾਵੇਗੀ ਕਿ ਤੇਰੀਆਂ ਆਂਦਰਾਂ ਬਾਹਰ ਆ ਜਾਣਗੀਆਂ।”—2 ਇਤਿ 21:12-15.
ਯਹੋਰਾਮ ਨਾਲ ਇੱਦਾਂ ਹੀ ਹੋਇਆ। ਯਹੋਵਾਹ ਨੇ ਅਰਬੀਆਂ ਅਤੇ ਫਲਿਸਤੀਆਂ ਨੂੰ ਦੇਸ਼ ʼਤੇ ਹਮਲਾ ਕਰਨ ਦਿੱਤਾ। ਉਹ ਯਹੋਰਾਮ ਦੀਆਂ ਪਤਨੀਆਂ ਅਤੇ ਪੁੱਤਰਾਂ ਨੂੰ ਗ਼ੁਲਾਮ ਬਣਾ ਕੇ ਲੈ ਗਏ। ਦੋ ਸਾਲਾਂ ਬਾਅਦ “ਉਸ ਦੀਆਂ ਆਂਦਰਾਂ ਬਾਹਰ ਆ ਗਈਆਂ” ਅਤੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ।—2 ਇਤਿ 21:7, 16-20; 22:1; 1 ਇਤਿ 3:10, 11.
15-21 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਇਤਿਹਾਸ 22-24
“ਯਹੋਵਾਹ ਦਲੇਰੀ ਦਿਖਾਉਣ ਵਾਲਿਆਂ ਨੂੰ ਇਨਾਮ ਦਿੰਦਾ ਹੈ”
ਯੋਆਸ਼ ਨੇ ਮਾੜੀ ਸੰਗਤ ਕਰਕੇ ਯਹੋਵਾਹ ਨੂੰ ਛੱਡ ਦਿੱਤਾ
ਯਰੂਸ਼ਲਮ ਵਿਚ ਇਹ ਬਹੁਤ ਹੀ ਬੁਰਾ ਸਮਾਂ ਸੀ। ਰਾਜਾ ਅਹਜ਼ਯਾਹ ਦਾ ਕਤਲ ਕੀਤਾ ਗਿਆ ਸੀ। ਪਰ ਅਹਜ਼ਯਾਹ ਦੀ ਮਾਂ ਅਥਲਯਾਹ ਨੇ ਜੋ ਕੀਤਾ ਇਹ ਇਸ ਤੋਂ ਵੀ ਭੈੜਾ ਸੀ। ਉਸ ਨੇ ਅਹਜ਼ਯਾਹ ਦੇ ਪੁੱਤ ਯਾਨੀ ਆਪਣੇ ਹੀ ਪੋਤੇ ਜਾਨੋਂ ਮਰਵਾ ਦਿੱਤੇ! ਕੀ ਤੁਹਾਨੂੰ ਪਤਾ ਹੈ ਕਿ ਉਸ ਨੇ ਇਸ ਤਰ੍ਹਾਂ ਕਿਉਂ ਕੀਤਾ?— ਤਾਂਕਿ ਉਹ ਉਨ੍ਹਾਂ ਦੀ ਥਾਂ ਖ਼ੁਦ ਰਾਜ ਕਰ ਸਕੇ।
ਲੇਕਿਨ ਅਥਲਾਯਾਹ ਦਾ ਇਕ ਪੋਤਾ ਬਚਾਇਆ ਗਿਆ ਤੇ ਉਸ ਦੀ ਦਾਦੀ ਨੂੰ ਇਸ ਬਾਰੇ ਪਤਾ ਹੀ ਨਹੀਂ ਲੱਗਾ। ਉਹ ਨੰਨ੍ਹਾ ਬੱਚਾ ਹੀ ਸੀ ਤੇ ਉਸ ਦਾ ਨਾਂ ਯੋਆਸ਼ ਸੀ। ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਉਸ ਨੂੰ ਕਿਵੇਂ ਬਚਾਇਆ ਗਿਆ?—ਇਸ ਬੱਚੇ ਦੀ ਇਕ ਭੂਆ ਸੀ ਜਿਸ ਦਾ ਨਾਂ ਯਹੋਸ਼ਬਾ ਸੀ ਤੇ ਉਸ ਨੇ ਬੱਚੇ ਨੂੰ ਪਰਮੇਸ਼ੁਰ ਦੇ ਮੰਦਰ ਵਿਚ ਲੁਕੋ ਕੇ ਰੱਖਿਆ ਜੋ ਯਰੂਸ਼ਲਮ ਵਿਚ ਸੀ। ਉਹ ਇਸ ਲਈ ਇਸ ਤਰ੍ਹਾਂ ਕਰ ਸਕੀ ਕਿਉਂ ਉਸ ਦਾ ਪਤੀ ਪ੍ਰਧਾਨ ਜਾਜਕ ਯਹੋਯਾਦਾ ਸੀ। ਸੋ ਮਿਲ ਕੇ ਉਨ੍ਹਾਂ ਨੇ ਯੋਆਸ਼ ਦੀ ਦੇਖ-ਭਾਲ ਕੀਤੀ ਤੇ ਉਸ ਨੂੰ ਸਹੀ-ਸਲਾਮਤ ਰੱਖਿਆ।
ਯੋਆਸ਼ ਨੇ ਮਾੜੀ ਸੰਗਤ ਕਰਕੇ ਯਹੋਵਾਹ ਨੂੰ ਛੱਡ ਦਿੱਤਾ
ਛੇ ਸਾਲਾਂ ਤਕ ਯੋਆਸ਼ ਨੂੰ ਮੰਦਰ ਵਿਚ ਲੁਕੋ ਕੇ ਰੱਖਿਆ ਗਿਆ। ਉੱਥੇ ਉਸ ਨੂੰ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਹੁਕਮਾਂ ਬਾਰੇ ਸਿਖਾਇਆ ਗਿਆ। ਫਿਰ ਜਦ ਯੋਆਸ਼ ਸੱਤਾਂ ਸਾਲਾਂ ਦਾ ਹੋਇਆ, ਤਾਂ ਯਹੋਯਾਦਾ ਨੇ ਉਸ ਨੂੰ ਰਾਜਾ ਬਣਾਉਣ ਲਈ ਕਦਮ ਚੁੱਕਿਆ। ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਯਹੋਯਾਦਾ ਨੇ ਕੀ ਕੀਤਾ ਅਤੇ ਯੋਆਸ਼ ਦੀ ਭੈੜੀ ਦਾਦੀ, ਰਾਣੀ ਅਥਲਾਯਾਹ, ਨਾਲ ਕੀ ਹੋਇਆ?—
ਯਹੋਯਾਦਾ ਨੇ ਚੋਰੀ-ਛਿਪੇ ਉਨ੍ਹਾਂ ਪਹਿਰੇਦਾਰਾਂ ਨੂੰ ਇਕੱਠੇ ਕੀਤਾ ਜੋ ਉਸ ਸਮੇਂ ਯਰੂਸ਼ਲਮ ਵਿਚ ਰਾਜਿਆਂ ਦੀ ਹਿਫਾਜ਼ਤ ਕਰਦੇ ਸਨ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੇ ਆਪਣੀ ਪਤਨੀ ਨਾਲ ਰਾਜਾ ਅਹਜ਼ਯਾਹ ਦੇ ਮੁੰਡੇ ਨੂੰ ਕਿਵੇਂ ਬਚਾਇਆ ਸੀ। ਫਿਰ ਯਹੋਯਾਦਾ ਨੇ ਯੋਆਸ਼ ਨੂੰ ਉਨ੍ਹਾਂ ਪਹਿਰੇਦਾਰਾਂ ਦੇ ਸਾਮ੍ਹਣੇ ਲਿਆਂਦਾ। ਉਹ ਸਮਝ ਗਏ ਕਿ ਇਹੀ ਰਾਜ ਕਰਨ ਦਾ ਹੱਕਦਾਰ ਸੀ ਤੇ ਮਿਲ ਕੇ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਉਹ ਕੀ ਕਰਨਗੇ।
ਯਹੋਯਾਦਾ ਨੇ ਯੋਆਸ਼ ਨੂੰ ਬਾਹਰ ਲਿਆਂਦਾ ਤੇ ਉਸ ਨੂੰ ਰਾਜਾ ਬਣਾਇਆ। ਫਿਰ ਲੋਕਾਂ ਨੇ “ਤਾਲੀਆਂ ਵਜਾਈਆਂ ਤੇ ਆਖਿਆ, ਪਾਤਸ਼ਾਹ ਜੀਉਂਦਾ ਰਹੇ!” ਪਹਿਰੇਦਾਰਾਂ ਨੇ ਯੋਆਸ਼ ਦੀ ਰਾਖੀ ਕਰਨ ਲਈ ਉਸ ਦੇ ਆਲੇ-ਦੁਆਲੇ ਘੇਰਾ ਪਾ ਲਿਆ। ਜਦ ਅਥਲਾਯਾਹ ਨੇ ਲੋਕਾਂ ਨੂੰ ਜਸ਼ਨ ਮਨਾਉਂਦੇ ਸੁਣਿਆ, ਤਾਂ ਉਹ ਜਲਦੀ ਆਈ ਤੇ ਉੱਚੀ ਬੋਲੀ: “ਗਦਰ!” ਪਰ ਯਹੋਯਾਦਾ ਦੇ ਕਹਿਣੇ ਤੇ ਪਹਿਰੇਦਾਰਾਂ ਨੇ ਅਥਲਾਯਾਹ ਨੂੰ ਮਾਰ ਮੁਕਾਇਆ।—2 ਰਾਜਿਆਂ 11:1-16.
it-1 379 ਪੈਰਾ 5
ਕਬਰ, ਦਫ਼ਨਾਉਣ ਦੀ ਥਾਂ
ਮਹਾਂ ਪੁਜਾਰੀ ਯਹੋਯਾਦਾ ਨੂੰ “ਦਾਊਦ ਦੇ ਸ਼ਹਿਰ ਵਿਚ ਰਾਜਿਆਂ ਦੇ ਨਾਲ ਦਫ਼ਨਾ ਦਿੱਤਾ” ਗਿਆ। ਇਹ ਇਕ ਖ਼ਾਸ ਸਨਮਾਨ ਦੀ ਗੱਲ ਸੀ ਕਿਉਂਕਿ ਯਹੋਯਾਦਾ ਸ਼ਾਹੀ ਖ਼ਾਨਦਾਨ ਵਿੱਚੋਂ ਨਹੀਂ ਸੀ। ਯਹੋਯਾਦਾ ਹੀ ਇਕ ਅਜਿਹਾ ਵਿਅਕਤੀ ਹੈ ਜਿਸ ਬਾਰੇ ਬਾਈਬਲ ਵਿਚ ਦੱਸਿਆ ਗਿਆ ਹੈ ਕਿ ਉਸ ਨੂੰ ਦਫ਼ਨਾਏ ਜਾਣ ਦਾ ਇਹ ਖ਼ਾਸ ਸਨਮਾਨ ਮਿਲਿਆ ਸੀ।—2 ਇਤਿ 24:15, 16.
ਹੀਰੇ-ਮੋਤੀ
it-2 1223 ਪੈਰਾ 13
ਜ਼ਕਰਯਾਹ
12. ਜ਼ਕਰਯਾਹ ਨੇ ਮਰਦੇ ਸਮੇਂ ਕਿਹਾ ਸੀ: “ਯਹੋਵਾਹ ਇਹ ਦੇਖੇ ਅਤੇ ਤੇਰੇ ਤੋਂ ਲੇਖਾ ਲਵੇ।” ਇਹ ਭਵਿੱਖਬਾਣੀ ਉਦੋਂ ਪੂਰੀ ਹੋਈ ਜਦੋਂ ਸੀਰੀਆ ਨੇ ਯਹੂਦਾਹ ʼਤੇ ਹਮਲਾ ਕਰ ਕੇ ਉਸ ਨੂੰ ਭਾਰੀ ਨੁਕਸਾਨ ਪਹੁੰਚਾਇਆ ਅਤੇ ਯਹੋਆਸ਼ ਆਪਣੇ ਦੋ ਸੇਵਕਾਂ ਹੱਥੋਂ ਮਾਰਿਆ ਗਿਆ। ਇਹ ਸਭ ਇਸ ਕਰਕੇ ਹੋਇਆ ਕਿਉਂਕਿ ਯਹੋਆਸ਼ ਨੇ “ਯਹੋਯਾਦਾ ਪੁਜਾਰੀ ਦੇ ਪੁੱਤਰਾਂ ਦਾ ਖ਼ੂਨ ਵਹਾਇਆ ਸੀ।”—2 ਇਤਿ 24:17-22, 25.
22-28 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਇਤਿਹਾਸ 25-27
“ਯਹੋਵਾਹ ਤੈਨੂੰ ਇਸ ਤੋਂ ਵੀ ਕਿਤੇ ਜ਼ਿਆਦਾ ਦੇ ਸਕਦਾ ਹੈ”
it-1 1266 ਪੈਰਾ 6
ਯਹੋਆਸ਼
ਯਹੂਦਾਹ ਦੇ ਰਾਜੇ ਅਮਸਯਾਹ ਨੇ ਅਦੋਮੀਆਂ ਖ਼ਿਲਾਫ਼ ਲੜਨ ਲਈ ਇਜ਼ਰਾਈਲ ਦੇ ਰਾਜੇ ਯਹੋਆਸ਼ ਤੋਂ 1,00,000 ਫ਼ੌਜੀ ਕਿਰਾਏ ʼਤੇ ਲਏ। ਪਰ ਸੱਚੇ ਪਰਮੇਸ਼ੁਰ ਦੇ ਇਕ ਬੰਦੇ ਦੇ ਕਹਿਣ ʼਤੇ ਫ਼ੌਜੀਆਂ ਨੂੰ ਵਾਪਸ ਭੇਜ ਦਿੱਤਾ ਗਿਆ। ਭਾਵੇਂ ਕਿ ਉਨ੍ਹਾਂ ਨੂੰ ਪਹਿਲਾਂ ਹੀ ਚਾਂਦੀ ਦੇ 100 ਸਿੱਕੇ ਦੇ ਦਿੱਤੇ ਗਏ ਸਨ, ਪਰ ਯੁੱਧ ਵਿਚ ਨਾ ਜਾਣ ਕਰਕੇ ਉਨ੍ਹਾਂ ਨੂੰ ਲੁੱਟ ਦਾ ਮਾਲ ਨਹੀਂ ਮਿਲਣਾ ਸੀ। ਇਸ ਕਰਕੇ ਉਹ ਗੁੱਸੇ ਵਿਚ ਸਨ। ਉਸ ਵੇਲੇ ਤਾਂ ਉਹ ਸ਼ਾਂਤੀ ਨਾਲ ਵਾਪਸ ਚਲੇ ਗਏ, ਪਰ ਬਾਅਦ ਵਿਚ ਉਨ੍ਹਾਂ ਨੇ ਦੱਖਣੀ ਰਾਜ ਦੇ ਸ਼ਹਿਰਾਂ ਨੂੰ ਲੁੱਟ ਲਿਆ।—2 ਇਤਿ 25:6-10, 13.
“ਚੱਖੋ” ਕਿ ਯਹੋਵਾਹ ਭਲਾ ਹੈ!
16 ਯਹੋਵਾਹ ਲਈ ਕੁਰਬਾਨੀਆਂ ਕਰੋ। ਇਸ ਦਾ ਇਹ ਮਤਲਬ ਨਹੀਂ ਕਿ ਯਹੋਵਾਹ ਨੂੰ ਖ਼ੁਸ਼ ਕਰਨ ਲਈ ਸਾਨੂੰ ਆਪਣਾ ਸਾਰਾ ਕੁਝ ਤਿਆਗਣਾ ਪਵੇਗਾ। (ਉਪ. 5:19, 20) ਪਰ ਜੇ ਅਸੀਂ ਕੁਰਬਾਨੀਆਂ ਕਰਨ ਦੇ ਡਰੋਂ ਯਹੋਵਾਹ ਦੀ ਸੇਵਾ ਵਿਚ ਹੋਰ ਜ਼ਿਆਦਾ ਨਹੀਂ ਕਰਾਂਗੇ, ਤਾਂ ਅਸੀਂ ਉਸ ਆਦਮੀ ਵਰਗੇ ਹੋਵਾਂਗੇ ਜਿਸ ਬਾਰੇ ਯਿਸੂ ਨੇ ਆਪਣੀ ਮਿਸਾਲ ਵਿੱਚ ਦੱਸਿਆ ਸੀ। ਉਸ ਆਦਮੀ ਨੇ ਆਪਣੇ ਲਈ ਚੰਗੀਆਂ-ਚੰਗੀਆਂ ਚੀਜ਼ਾਂ ਇਕੱਠੀਆਂ ਕਰ ਲਈਆਂ ਸਨ, ਪਰ ਉਹ ਪਰਮੇਸ਼ੁਰ ਨੂੰ ਭੁੱਲ ਗਿਆ ਸੀ। (ਲੂਕਾ 12:16-21 ਪੜ੍ਹੋ।) ਫਰਾਂਸ ਵਿਚ ਰਹਿਣ ਵਾਲੇ ਭਰਾ ਕ੍ਰਿਸਟੀਆਨ ਦੀ ਮਿਸਾਲ ਲਓ। ਉਹ ਕਹਿੰਦਾ ਹੈ: “ਮੈਂ ਆਪਣੇ ਪਰਿਵਾਰ ਅਤੇ ਯਹੋਵਾਹ ਨੂੰ ਜ਼ਿਆਦਾ ਸਮਾਂ ਨਹੀਂ ਦਿੰਦਾ ਸੀ।” ਪਰ ਫਿਰ ਉਸ ਨੇ ਅਤੇ ਉਸ ਦੀ ਪਤਨੀ ਨੇ ਪਾਇਨੀਅਰਿੰਗ ਕਰਨ ਦਾ ਫ਼ੈਸਲਾ ਕੀਤਾ। ਇਸ ਟੀਚੇ ਨੂੰ ਹਾਸਲ ਕਰਨ ਲਈ ਉਨ੍ਹਾਂ ਦੋਨਾਂ ਨੂੰ ਆਪਣੀ ਨੌਕਰੀ ਛੱਡਣੀ ਪਈ। ਉਨ੍ਹਾਂ ਨੇ ਗੁਜ਼ਾਰਾ ਚਲਾਉਣ ਲਈ ਸਾਫ਼-ਸਫ਼ਾਈ ਦਾ ਕੰਮ ਸ਼ੁਰੂ ਕੀਤਾ ਅਤੇ ਘੱਟ ਪੈਸਿਆਂ ਵਿਚ ਜੀਉਣਾ ਸਿੱਖਿਆ। ਕੀ ਉਹ ਇੰਨੀਆਂ ਕੁਰਬਾਨੀਆਂ ਕਰਨ ਤੋਂ ਬਾਅਦ ਵੀ ਖ਼ੁਸ਼ ਹਨ? ਕ੍ਰਿਸਟੀਆਨ ਕਹਿੰਦਾ ਹੈ: “ਅਸੀਂ ਬਹੁਤ ਖ਼ੁਸ਼ ਹਾਂ। ਅਸੀਂ ਹੁਣ ਪ੍ਰਚਾਰ ਵਿਚ ਜ਼ਿਆਦਾ ਸਮਾਂ ਲਾ ਪਾਉਂਦੇ ਹਾਂ ਅਤੇ ਸਾਡੇ ਕੋਲ ਕਈ ਰਿਟਰਨ ਵਿਜ਼ਿਟਾਂ ਹਨ। ਸਾਡੇ ਬਾਈਬਲ ਵਿਦਿਆਰਥੀ ਯਹੋਵਾਹ ਬਾਰੇ ਸਿੱਖ ਰਹੇ ਹਨ ਅਤੇ ਇਹ ਦੇਖ ਕੇ ਸਾਨੂੰ ਬਹੁਤ ਚੰਗਾ ਲੱਗਦਾ ਹੈ।”
ਹੀਰੇ-ਮੋਤੀ
ਕੀ ਤੁਹਾਡਾ ਕੋਈ ਮਸੀਹੀ ਸਲਾਹਕਾਰ ਹੈ?
ਤਕਰੀਬਨ 2,700 ਸਾਲ ਪਹਿਲਾਂ ਉਜ਼ੀਯਾਹ ਨਾਂ ਦਾ ਇਕ ਮੁੰਡਾ ਸਿਰਫ਼ 16 ਸਾਲ ਦੀ ਉਮਰ ਤੇ ਰਾਜਾ ਬਣਿਆ। ਉਸ ਨੇ ਯਹੂਦਾਹ ਦੇ ਦੱਖਣੀ ਰਾਜ ਉੱਤੇ ਲਗਭਗ 50 ਸਾਲ ਰਾਜ ਕੀਤਾ। ਅੱਲ੍ਹੜ ਉਮਰ ਤੋਂ ਹੀ ਉਜ਼ੀਯਾਹ ਨੇ “ਉਹ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ।” ਉਸ ਦੀ ਪਰਮੇਸ਼ੁਰ ਦੇ ਰਾਹ ਉੱਤੇ ਚੱਲਣ ਵਿਚ ਕਿਸ ਨੇ ਮਦਦ ਕੀਤੀ? ਬਾਈਬਲ ਦੱਸਦੀ ਹੈ: ‘ਉਜ਼ੀਯਾਹ ਨੇ ਜ਼ਕਰਯਾਹ ਦੇ ਦਿਨਾਂ ਵਿੱਚ ਪਰਮੇਸ਼ੁਰ ਦਾ ਰਾਹ ਫ਼ੜਿਆ ਅਤੇ ਜ਼ਕਰਯਾਹ ਨੇ ਉਜ਼ੀਯਾਹ ਨੂੰ ਪਰਮੇਸ਼ੁਰ ਦਾ ਹੁਕਮ ਮੰਨਣਾ ਤੇ ਇੱਜ਼ਤ ਕਰਨਾ ਸਿਖਾਇਆ। ਜਦ ਤੀਕ ਉਜ਼ੀਯਾਹ ਪਰਮੇਸ਼ੁਰ ਦਾ ਤਾਲਿਬ ਰਿਹਾ, ਪਰਮੇਸ਼ੁਰ ਨੇ ਉਸ ਨੂੰ ਖ਼ੂਬ ਸਫ਼ਲਤਾ ਦਿੱਤੀ।’—2 ਇਤਿਹਾਸ 26:4, 5. ਈਜ਼ੀ ਟੂ ਰੀਡ ਵਰਯਨ।
ਬਾਈਬਲ ਵਿਚ ਪਾਏ ਜਾਂਦੇ ਇਸ ਬਿਰਤਾਂਤ ਤੋਂ ਸਿਵਾਇ, ਰਾਜੇ ਦੇ ਸਲਾਹਕਾਰ ਜ਼ਕਰਯਾਹ ਬਾਰੇ ਘੱਟ ਹੀ ਜਾਣਕਾਰੀ ਉਪਲਬਧ ਹੈ। ਫਿਰ ਵੀ ਸਲਾਹਕਾਰ ਵਜੋਂ ਜ਼ਕਰਯਾਹ ਨੇ ਇਸ ਨੌਜਵਾਨ ਸ਼ਾਸਕ ਨੂੰ ਪਰਮੇਸ਼ੁਰ ਦੇ ਨਿਯਮਾਂ ਉੱਤੇ ਚੱਲਣਾ ਸਿਖਾਇਆ। ਦ ਐਕਸਪੌਜ਼ੀਟਰਜ਼ ਬਾਈਬਲ ਨੇ ਕਿਹਾ ਕਿ ਜ਼ਕਰਯਾਹ ਵਾਕਈ “ਪਰਮੇਸ਼ੁਰ ਦੀਆਂ ਲਿਖਤਾਂ ਦਾ ਗਿਆਨੀ ਸੀ, ਸਮਝਦਾਰ ਤੇ ਸੁਲਝਿਆ ਹੋਇਆ ਬੰਦਾ ਸੀ ਜੋ ਦੂਜਿਆਂ ਨਾਲ ਆਪਣਾ ਗਿਆਨ ਸਾਂਝਾ ਕਰਦਾ ਸੀ।” ਬਾਈਬਲ ਦੇ ਇਕ ਵਿਦਵਾਨ ਨੇ ਜ਼ਕਰਯਾਹ ਬਾਰੇ ਕਿਹਾ: ‘ਉਹ ਭਵਿੱਖਬਾਣੀਆਂ ਦਾ ਵਿਦਵਾਨ ਸੀ। ਪਰਮੇਸ਼ੁਰ ਦੇ ਇਸ ਨੇਕ ਤੇ ਬੁੱਧਵਾਨ ਭਗਤ ਨੇ ਉਜ਼ੀਯਾਹ ਉੱਤੇ ਚੰਗਾ ਪ੍ਰਭਾਵ ਪਾਇਆ।’
29 ਮਈ–4 ਜੂਨ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਇਤਿਹਾਸ 28-29
“ਜੇ ਤੁਹਾਡੇ ਮਾਪੇ ਚੰਗੀ ਮਿਸਾਲ ਨਾ ਹੋਣ, ਤਾਂ ਵੀ ਤੁਸੀਂ ਯਹੋਵਾਹ ਦੀ ਸੇਵਾ ਕਰ ਸਕਦੇ ਹੋ”
ਯਹੋਵਾਹ ਦੇ ਪੱਕੇ ਦੋਸਤਾਂ ਦੀ ਰੀਸ ਕਰੋ
8 ਹਿਜ਼ਕੀਯਾਹ ਦਾ ਪਿਛੋਕੜ ਰੂਥ ਦੇ ਪਿਛੋਕੜ ਤੋਂ ਬਹੁਤ ਵੱਖਰਾ ਸੀ। ਹਿਜ਼ਕੀਯਾਹ ਯਹੋਵਾਹ ਦੀ ਚੁਣੀ ਹੋਈ ਕੌਮ ਵਿੱਚੋਂ ਸੀ। ਪਰ ਇਸ ਕੌਮ ਦੇ ਸਾਰੇ ਲੋਕ ਵਫ਼ਾਦਾਰ ਨਹੀਂ ਸਨ। ਹਿਜ਼ਕੀਯਾਹ ਦਾ ਪਿਤਾ ਆਹਾਜ਼ ਇਕ ਦੁਸ਼ਟ ਰਾਜਾ ਸੀ। ਉਸ ਨੇ ਪਰਮੇਸ਼ੁਰ ਦੇ ਮੰਦਰ ਦੀ ਬੇਅਦਬੀ ਕੀਤੀ ਅਤੇ ਲੋਕਾਂ ਨੂੰ ਹੋਰ ਦੇਵੀ-ਦੇਵਤਿਆਂ ਦੇ ਪਿੱਛੇ ਲਾਇਆ। ਇੱਥੋਂ ਤਕ ਕਿ ਆਹਾਜ਼ ਨੇ ਹਿਜ਼ਕੀਯਾਹ ਦੇ ਕੁਝ ਭਰਾਵਾਂ ਨੂੰ ਝੂਠੇ ਦੇਵਤੇ ਅੱਗੇ ਬਲ਼ੀਆਂ ਚੜ੍ਹਾਉਣ ਲਈ ਜੀਉਂਦਾ ਸਾੜ ਦਿੱਤਾ। ਅਸੀਂ ਸੋਚ ਵੀ ਨਹੀਂ ਸਕਦੇ ਕਿ ਹਿਜ਼ਕੀਯਾਹ ਦਾ ਬਚਪਨ ਕਿੰਨਾ ਭੈੜਾ ਸੀ!—2 ਰਾਜ. 16:2-4, 10-17; 2 ਇਤ. 28:1-3.
ਯਹੋਵਾਹ ਦੇ ਪੱਕੇ ਦੋਸਤਾਂ ਦੀ ਰੀਸ ਕਰੋ
9 ਆਹਾਜ਼ ਦੀ ਬੁਰੀ ਮਿਸਾਲ ਕਰਕੇ ਉਸ ਦਾ ਪੁੱਤਰ ਹਿਜ਼ਕੀਯਾਹ ਯਹੋਵਾਹ ਨਾਲ ਗੁੱਸੇ ਹੋ ਸਕਦਾ ਸੀ। ਕੁਝ ਭੈਣਾਂ-ਭਰਾਵਾਂ ਨੇ ਹਿਜ਼ਕੀਯਾਹ ਜਿੰਨੇ ਦੁੱਖ ਨਹੀਂ ਸਹੇ, ਪਰ ਉਹ ਮੰਨਦੇ ਹਨ ਕਿ ਉਨ੍ਹਾਂ ਕੋਲ “ਯਹੋਵਾਹ ਤੇ ਗੁੱਸੇ” ਹੋਣ ਜਾਂ ਉਸ ਦੇ ਸੰਗਠਨ ਪ੍ਰਤੀ ਆਪਣੇ ਦਿਲ ਵਿਚ ਕੁੜੱਤਣ ਭਰਨ ਦਾ ਜਾਇਜ਼ ਕਾਰਨ ਹੈ। (ਕਹਾ. 19:3) ਹੋਰਨਾਂ ਨੂੰ ਲੱਗਦਾ ਹੈ ਕਿ ਬਚਪਨ ਵਿਚ ਘਰ ਦੇ ਮਾੜੇ ਮਾਹੌਲ ਕਰਕੇ ਸ਼ਾਇਦ ਵੱਡੇ ਹੋ ਕੇ ਉਨ੍ਹਾਂ ਦੀ ਜ਼ਿੰਦਗੀ ਬੁਰੀ ਹੋਵੇ ਜਾਂ ਉਹ ਆਪਣੇ ਮਾਪਿਆਂ ਵਾਂਗ ਗ਼ਲਤੀਆਂ ਕਰਨ। (ਹਿਜ਼. 18:2, 3) ਪਰ ਕੀ ਇਹ ਗੱਲਾਂ ਸੱਚ ਹਨ?
10 ਹਿਜ਼ਕੀਯਾਹ ਦੀ ਜ਼ਿੰਦਗੀ ਤੋਂ ਪਤਾ ਲੱਗਦਾ ਹੈ ਕਿ ਇਹ ਗੱਲਾਂ ਸੱਚ ਨਹੀਂ ਹਨ। ਯਹੋਵਾਹ ʼਤੇ ਗੁੱਸੇ ਹੋਣ ਦਾ ਕਦੀ ਵੀ ਕੋਈ ਵਾਜਬ ਕਾਰਨ ਨਹੀਂ ਹੁੰਦਾ। ਯਹੋਵਾਹ ਕਿਸੇ ਨਾਲ ਬੁਰਾ ਨਹੀਂ ਕਰਦਾ। (ਅੱਯੂ. 34:10) ਇਹ ਸੱਚ ਹੈ ਕਿ ਇਹ ਮਾਪਿਆਂ ਦੇ ਹੱਥ ਵਿਚ ਹੈ ਕਿ ਉਹ ਆਪਣੇ ਬੱਚਿਆਂ ਨੂੰ ਚੰਗੇ ਕੰਮ ਕਰਨੇ ਸਿਖਾਉਣਗੇ ਜਾਂ ਮਾੜੇ। (ਕਹਾ. 22:6; ਕੁਲੁ. 3:21) ਪਰ ਵੱਡੇ ਹੋ ਕੇ ਅਸੀਂ ਕਿਹੋ ਜਿਹੇ ਇਨਸਾਨ ਬਣਾਂਗੇ ਇਹ ਸਾਡੇ ਘਰ ਦੇ ਮਾਹੌਲ ʼਤੇ ਨਿਰਭਰ ਨਹੀਂ ਕਰਦਾ। ਕਿਉਂ? ਕਿਉਂਕਿ ਯਹੋਵਾਹ ਨੇ ਸਾਨੂੰ ਆਜ਼ਾਦ ਮਰਜ਼ੀ ਦਿੱਤੀ ਹੈ ਯਾਨੀ ਇਹ ਸਾਡੇ ʼਤੇ ਹੈ ਕਿ ਅਸੀਂ ਚੰਗੇ ਕੰਮ ਕਰਾਂਗੇ ਜਾਂ ਬੁਰੇ। (ਬਿਵ. 30:19) ਹਿਜ਼ਕੀਯਾਹ ਨੇ ਆਪਣੀ ਜ਼ਿੰਦਗੀ ਵਿਚ ਕੀ ਕੀਤਾ?
11 ਭਾਵੇਂ ਕਿ ਹਿਜ਼ਕੀਯਾਹ ਦਾ ਪਿਤਾ ਯਹੂਦਾਹ ਦੇਸ਼ ਦੇ ਸਭ ਤੋਂ ਭੈੜਿਆਂ ਰਾਜਿਆਂ ਵਿੱਚੋਂ ਸੀ, ਫਿਰ ਵੀ ਹਿਜ਼ਕੀਯਾਹ ਵੱਡਾ ਹੋ ਕੇ ਇਕ ਬਹੁਤ ਹੀ ਚੰਗਾ ਰਾਜਾ ਬਣਿਆ। (2 ਰਾਜਿਆਂ 18:5, 6 ਪੜ੍ਹੋ।) ਉਹ ਆਪਣੇ ਪਿਤਾ ਦੀ ਬੁਰੀ ਮਿਸਾਲ ʼਤੇ ਨਹੀਂ ਚੱਲਿਆ। ਇਸ ਦੀ ਬਜਾਇ, ਉਸ ਨੇ ਯਸਾਯਾਹ, ਮੀਕਾਹ ਅਤੇ ਹੋਸ਼ੇਆ ਵਰਗੇ ਯਹੋਵਾਹ ਦੇ ਨਬੀਆਂ ਦੀ ਗੱਲ ਧਿਆਨ ਨਾਲ ਸੁਣੀ। ਉਸ ਨੇ ਉਨ੍ਹਾਂ ਵੱਲੋਂ ਦਿੱਤੀ ਸਲਾਹ ਅਤੇ ਤਾੜਨਾ ਨੂੰ ਦਿਲੋਂ ਕਬੂਲ ਕੀਤਾ। ਇਸ ਤੋਂ ਉਸ ਨੂੰ ਹੱਲਾਸ਼ੇਰੀ ਮਿਲੀ ਕਿ ਉਹ ਆਪਣੇ ਪਿਤਾ ਵੱਲੋਂ ਕੀਤੀਆਂ ਗ਼ਲਤੀਆਂ ਸੁਧਾਰੇ। ਉਸ ਨੇ ਮੰਦਰ ਨੂੰ ਸਾਫ਼ ਕੀਤਾ, ਪਰਮੇਸ਼ੁਰ ਤੋਂ ਲੋਕਾਂ ਦੇ ਪਾਪਾਂ ਲਈ ਮਾਫ਼ੀ ਮੰਗੀ ਅਤੇ ਪੂਰੇ ਦੇਸ਼ ਵਿੱਚੋਂ ਝੂਠੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦਾ ਸਫ਼ਾਇਆ ਕੀਤਾ। (2 ਇਤ. 29:1-11, 18-24; 31:1) ਥੋੜ੍ਹੇ ਸਮੇਂ ਬਾਅਦ ਜਦੋਂ ਅੱਸ਼ੂਰੀਆਂ ਦੇ ਰਾਜੇ ਸਨਹੇਰੀਬ ਨੇ ਯਰੂਸ਼ਲਮ ʼਤੇ ਚੜ੍ਹਾਈ ਕਰਨ ਦੀ ਧਮਕੀ ਦਿੱਤੀ, ਤਾਂ ਉਸ ਵੇਲੇ ਰਾਜਾ ਹਿਜ਼ਕੀਯਾਹ ਨੇ ਦਲੇਰੀ ਅਤੇ ਨਿਹਚਾ ਦਾ ਸਬੂਤ ਦਿੱਤਾ। ਉਸ ਨੇ ਯਹੋਵਾਹ ʼਤੇ ਭਰੋਸਾ ਰੱਖਿਆ ਅਤੇ ਆਪਣੇ ਲੋਕਾਂ ਨੂੰ ਹਿੰਮਤ ਦਿੱਤੀ। (2 ਇਤ. 32:7, 8) ਭਾਵੇਂ ਕਿ ਕੁਝ ਸਮੇਂ ਬਾਅਦ ਹਿਜ਼ਕੀਯਾਹ ਘਮੰਡੀ ਬਣ ਗਿਆ, ਪਰ ਜਦੋਂ ਯਹੋਵਾਹ ਨੇ ਉਸ ਨੂੰ ਸੁਧਾਰਿਆ, ਤਾਂ ਉਸ ਨੇ ਆਪਣੇ ਆਪ ਨੂੰ ਨਿਮਰ ਕੀਤਾ। (2 ਇਤ. 32:24-26) ਇਨ੍ਹਾਂ ਸਾਰੀਆਂ ਗੱਲਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਹਿਜ਼ਕੀਯਾਹ ਦੀ ਮਿਸਾਲ ਸਾਡੇ ਲਈ ਕਿੰਨੀ ਵਧੀਆ ਹੈ! ਭਾਵੇਂ ਕਿ ਬਚਪਨ ਵਿਚ ਹਿਜ਼ਕੀਯਾਹ ਦੇ ਘਰ ਦਾ ਮਾਹੌਲ ਬਹੁਤ ਮਾੜਾ ਸੀ, ਪਰ ਉਸ ਨੇ ਇਸ ਦਾ ਅਸਰ ਆਪਣੇ ʼਤੇ ਨਹੀਂ ਪੈਣ ਦਿੱਤਾ। ਇਸ ਦੀ ਬਜਾਇ, ਉਹ ਯਹੋਵਾਹ ਦਾ ਸੱਚਾ ਦੋਸਤ ਸਾਬਤ ਹੋਇਆ।
ਹੀਰੇ-ਮੋਤੀ
ਨਾਥਾਨ ਯਹੋਵਾਹ ਦਾ ਵਫ਼ਾਦਾਰ ਸੇਵਕ
ਯਹੋਵਾਹ ਦਾ ਸੱਚਾ ਭਗਤ ਹੋਣ ਕਰਕੇ ਨਾਥਾਨ ਨੇ ਦਾਊਦ ਦਾ ਸਮਰਥਨ ਕੀਤਾ ਕਿ ਉਹ ਸੱਚੀ ਭਗਤੀ ਲਈ ਮੰਦਰ ਬਣਾਵੇ ਜਿੱਥੇ ਲੋਕ ਆ ਕੇ ਯਹੋਵਾਹ ਦੀ ਭਗਤੀ ਕਰ ਸਕਣ। ਇਸ ਮੌਕੇ ʼਤੇ ਨਾਥਾਨ ਨੇ ਜੋ ਵੀ ਕਿਹਾ ਉਹ ਯਹੋਵਾਹ ਵੱਲੋਂ ਨਹੀਂ ਸੀ, ਪਰ ਉਸ ਦੇ ਆਪਣੇ ਵਿਚਾਰ ਸਨ। ਉਸੇ ਰਾਤ ਯਹੋਵਾਹ ਨੇ ਆਪਣੇ ਨਬੀ ਨੂੰ ਰਾਜੇ ਨੂੰ ਇਹ ਸੰਦੇਸ਼ ਦੇਣ ਲਈ ਕਿਹਾ ਕਿ ਦਾਊਦ ਯਹੋਵਾਹ ਲਈ ਮੰਦਰ ਨਹੀਂ ਬਣਾਵੇਗਾ, ਸਗੋਂ ਇਹ ਕੰਮ ਦਾਊਦ ਦਾ ਇਕ ਪੁੱਤਰ ਕਰੇਗਾ। ਨਾਲੇ ਨਾਥਾਨ ਨੇ ਦੱਸਿਆ ਕਿ ਪਰਮੇਸ਼ੁਰ ਨੇ ਦਾਊਦ ਨਾਲ ਇਕਰਾਰ ਕੀਤਾ ਹੈ ਕਿ ਉਸ ਦੀ ਰਾਜ-ਗੱਦੀ “ਸਦਾ ਅਟੱਲ ਰਹੇਗੀ।”—2 ਸਮੂ. 7:4-16.
ਮੰਦਰ ਬਣਾਉਣ ਦੇ ਮਾਮਲੇ ਵਿਚ ਯਹੋਵਾਹ ਦਾ ਫ਼ੈਸਲਾ ਨਾਥਾਨ ਦੇ ਵਿਚਾਰਾਂ ਨਾਲੋਂ ਵੱਖਰਾ ਸੀ। ਬੁੜਬੁੜਾਉਣ ਦੀ ਬਜਾਇ ਇਸ ਨਿਮਰ ਨਬੀ ਨੇ ਯਹੋਵਾਹ ਦੇ ਫ਼ੈਸਲੇ ਨੂੰ ਮੰਨਿਆ ਤੇ ਇਸ ਦਾ ਸਮਰਥਨ ਕੀਤਾ। ਜਦ ਪਰਮੇਸ਼ੁਰ ਸਾਨੂੰ ਸੁਧਾਰਦਾ ਹੈ, ਤਾਂ ਸਾਡੇ ਲਈ ਨਾਥਾਨ ਦੀ ਮਿਸਾਲ ਉੱਤੇ ਚੱਲਣਾ ਕਿੰਨਾ ਵਧੀਆ ਹੈ! ਨਬੀ ਵਜੋਂ ਨਾਥਾਨ ਦੇ ਕੰਮ ਦਿਖਾਉਂਦੇ ਹਨ ਕਿ ਉਸ ʼਤੇ ਹਮੇਸ਼ਾ ਪਰਮੇਸ਼ੁਰ ਦੀ ਮਿਹਰ ਰਹੀ। ਯਹੋਵਾਹ ਨੇ ਨਾਥਾਨ ਤੇ ਗਾਦ ਨੂੰ ਪ੍ਰੇਰਿਆ ਕਿ ਉਹ ਦਾਊਦ ਨੂੰ ਕਹਿਣ ਕਿ ਮੰਦਰ ਵਿਚ 4,000 ਗਾਉਣ ਵਾਲਿਆਂ ਨੂੰ ਤੇ ਸਾਜ਼ ਵਜਾਉਣ ਵਾਲਿਆਂ ਨੂੰ ਰੱਖਿਆ ਜਾਵੇ।—1 ਇਤ. 23:1-5; 2 ਇਤ. 29:25.
5-11 ਜੂਨ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਇਤਿਹਾਸ 30-31
“ਇਕੱਠੇ ਹੋਣਾ ਸਾਡੇ ਲਈ ਫ਼ਾਇਦੇਮੰਦ ਹੈ”
it-1 1103 ਪੈਰਾ 2
ਹਿਜ਼ਕੀਯਾਹ
ਸੱਚੀ ਭਗਤੀ ਲਈ ਉਸ ਦਾ ਜੋਸ਼। ਹਿਜ਼ਕੀਯਾਹ 25 ਸਾਲ ਦੀ ਉਮਰ ਵਿਚ ਰਾਜਾ ਬਣਿਆ। ਰਾਜਾ ਬਣਨ ਤੋਂ ਤੁਰੰਤ ਬਾਅਦ ਉਸ ਨੇ ਸੱਚੀ ਭਗਤੀ ਲਈ ਜੋਸ਼ ਦਿਖਾਇਆ। ਉਸ ਨੇ ਸਭ ਤੋਂ ਪਹਿਲਾਂ ਮੰਦਰ ਨੂੰ ਦੁਬਾਰਾ ਖੁੱਲ੍ਹਵਾਇਆ ਅਤੇ ਉਸ ਦੀ ਮੁਰੰਮਤ ਕਰਵਾਈ। ਫਿਰ ਉਸ ਨੇ ਪੁਜਾਰੀਆਂ ਅਤੇ ਲੇਵੀਆਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਕਿਹਾ: “ਮੇਰੀ ਇਹ ਦਿਲੀ ਇੱਛਾ ਹੈ ਕਿ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨਾਲ ਇਕਰਾਰ ਕੀਤਾ ਜਾਵੇ।” ਇਹ ਇਕਰਾਰ ਇਕ ਵਾਅਦਾ ਸੀ ਕਿ ਸਾਰੇ ਲੋਕ ਯਹੋਵਾਹ ਦੇ ਵਫ਼ਾਦਾਰ ਰਹਿਣਗੇ। ਭਾਵੇਂ ਕਿ ਮੂਸਾ ਦਾ ਕਾਨੂੰਨ ਉਸ ਵੇਲੇ ਵੀ ਸੀ, ਪਰ ਲੋਕ ਇਸ ਮੁਤਾਬਕ ਚੱਲ ਨਹੀਂ ਰਹੇ ਸਨ। ਇਸ ਲਈ ਵਫ਼ਾਦਾਰ ਰਹਿਣ ਦਾ ਇਕਰਾਰ ਕਰਕੇ ਹਿਜ਼ਕੀਯਾਹ ਨੇ ਫਿਰ ਤੋਂ ਯਹੂਦਾਹ ਵਿਚ ਕਾਨੂੰਨ ਲਾਗੂ ਕਰਵਾਇਆ। ਉਸ ਨੇ ਬਹੁਤ ਜੋਸ਼ ਨਾਲ ਲੇਵੀਆਂ, ਸੰਗੀਤਕਾਰਾਂ ਅਤੇ ਗਾਇਕਾਂ ਨੂੰ ਮੰਦਰ ਵਿਚ ਸੰਗਠਿਤ ਕੀਤਾ। ਇਹ ਨੀਸਾਨ ਦਾ ਮਹੀਨਾ ਸੀ ਜਦੋਂ ਪਸਾਹ ਦਾ ਤਿਉਹਾਰ ਮਨਾਇਆ ਜਾਣਾ ਸੀ। ਪਰ ਮੰਦਰ, ਪੁਜਾਰੀ ਅਤੇ ਲੇਵੀ ਅਸ਼ੁੱਧ ਸਨ। ਨੀਸਾਨ ਮਹੀਨੇ ਦੇ 16ਵੇਂ ਦਿਨ ਤਕ ਮੰਦਰ ਸ਼ੁੱਧ ਕੀਤਾ ਗਿਆ। ਫਿਰ ਇਕ ਖ਼ਾਸ ਤਰੀਕੇ ਨਾਲ ਪੂਰੇ ਇਜ਼ਰਾਈਲ ਨੂੰ ਉਨ੍ਹਾਂ ਦੇ ਪਾਪਾਂ ਤੋਂ ਸ਼ੁੱਧ ਕੀਤਾ ਗਿਆ। ਪਹਿਲਾਂ ਹਾਕਮਾਂ ਨੇ ਬਲ਼ੀਆਂ ਚੜ੍ਹਾਈਆਂ ਅਤੇ ਉਸ ਤੋਂ ਬਾਅਦ ਲੋਕਾਂ ਨੇ ਹਜ਼ਾਰਾਂ ਹੋਮ-ਬਲ਼ੀਆਂ ਚੜ੍ਹਾਈਆਂ।—2 ਇਤਿ 29:1-36.
it-1 1103 ਪੈਰਾ 3
ਹਿਜ਼ਕੀਯਾਹ
ਅਸ਼ੁੱਧ ਹੋਣ ਕਰਕੇ ਲੋਕ ਤੈਅ ਸਮੇਂ ʼਤੇ ਪਸਾਹ ਦਾ ਤਿਉਹਾਰ ਨਹੀਂ ਮਨਾ ਸਕਦੇ ਸਨ। ਪਰ ਇਕ ਕਾਨੂੰਨ ਸੀ ਕਿ ਜੇ ਕੋਈ ਅਸ਼ੁੱਧ ਹੋ ਜਾਂਦਾ ਸੀ, ਤਾਂ ਉਹ ਇਕ ਮਹੀਨੇ ਬਾਅਦ ਪਸਾਹ ਦਾ ਤਿਉਹਾਰ ਮਨਾ ਸਕਦਾ ਸੀ। ਹਿਜ਼ਕੀਯਾਹ ਨੇ ਇਸੇ ਕਾਨੂੰਨ ਦਾ ਫ਼ਾਇਦਾ ਚੁੱਕਦੇ ਹੋਏ ਇਕ ਮਹੀਨੇ ਬਾਅਦ ਪਸਾਹ ਦਾ ਤਿਉਹਾਰ ਰੱਖਿਆ। ਉਸ ਨੇ ਸੰਦੇਸ਼ ਦੇਣ ਵਾਲਿਆਂ ਹੱਥੋਂ ਚਿੱਠੀਆਂ ਭੇਜ ਕੇ ਨਾ ਸਿਰਫ਼ ਆਪਣੇ ਰਾਜ ਯਹੂਦਾਹ ਦੇ ਲੋਕਾਂ ਨੂੰ, ਸਗੋਂ ਦਸ ਗੋਤਾਂ ਵਾਲੇ ਉੱਤਰੀ ਰਾਜ ਯਾਨੀ ਇਜ਼ਰਾਈਲ ਦੇ ਲੋਕਾਂ ਨੂੰ ਵੀ ਤਿਉਹਾਰ ʼਤੇ ਬੁਲਾਇਆ। ਇਜ਼ਰਾਈਲ ਦੇ ਕਈ ਲੋਕਾਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ। ਪਰ ਕੁਝ ਲੋਕਾਂ ਨੇ ਖ਼ਾਸ ਕਰਕੇ ਆਸ਼ੇਰ, ਮਨੱਸ਼ਹ ਅਤੇ ਜ਼ਬੂਲੁਨ ਦੇ ਲੋਕਾਂ ਨੇ ਆਪਣੇ ਆਪ ਨੂੰ ਨਿਮਰ ਕੀਤਾ ਅਤੇ ਤਿਉਹਾਰ ਵਿਚ ਹਾਜ਼ਰ ਹੋਏ। ਇਫ਼ਰਾਈਮ ਅਤੇ ਯਿਸਾਕਾਰ ਦੇ ਕੁਝ ਲੋਕ ਵੀ ਇਸ ਤਿਉਹਾਰ ਵਿਚ ਹਾਜ਼ਰ ਹੋਏ। ਇਨ੍ਹਾਂ ਤੋਂ ਇਲਾਵਾ ਕਈ ਅਜਿਹੇ ਲੋਕ ਵੀ ਤਿਉਹਾਰ ਵਿਚ ਹਾਜ਼ਰ ਹੋਏ ਜੋ ਇਜ਼ਰਾਈਲੀ ਨਹੀਂ ਸਨ, ਪਰ ਯਹੋਵਾਹ ਦੀ ਭਗਤੀ ਕਰਦੇ ਸਨ। ਇਨ੍ਹਾਂ ਸਾਰਿਆਂ ਲਈ ਤਿਉਹਾਰ ਵਿਚ ਆਉਣਾ ਅਤੇ ਸੱਚੀ ਭਗਤੀ ਦੇ ਪੱਖ ਵਿਚ ਖੜ੍ਹੇ ਹੋਣਾ ਮੁਸ਼ਕਲ ਰਿਹਾ ਹੋਣਾ ਕਿਉਂਕਿ ਇਜ਼ਰਾਈਲ ਵਿਚ ਲਗਭਗ ਸਾਰੇ ਲੋਕ ਝੂਠੀ ਭਗਤੀ ਕਰਨ ਵਿਚ ਮਗਨ ਸਨ। ਜਿਸ ਤਰ੍ਹਾਂ ਸੰਦੇਸ਼ ਦੇਣ ਵਾਲਿਆਂ ਦਾ ਮਜ਼ਾਕ ਉਡਾਇਆ ਗਿਆ, ਉਸੇ ਤਰ੍ਹਾਂ ਤਿਉਹਾਰ ਵਿਚ ਹਾਜ਼ਰ ਹੋਣ ਵਾਲੇ ਲੋਕਾਂ ਦਾ ਵੀ ਮਜ਼ਾਕ ਉਡਾਇਆ ਗਿਆ ਹੋਣਾ ਅਤੇ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਹੋਣਾ।—2 ਇਤਿ 30:1-20; ਗਿਣ 9:10-13.
it-1 1103 ਪੈਰੇ 4-5
ਹਿਜ਼ਕੀਯਾਹ
ਪਸਾਹ ਮਨਾਉਣ ਤੋਂ ਸੱਤ ਦਿਨ ਬਾਅਦ ਬੇਖਮੀਰੀ ਰੋਟੀ ਦਾ ਤਿਉਹਾਰ ਮਨਾਇਆ ਗਿਆ। ਲੋਕ ਇੰਨੇ ਖ਼ੁਸ਼ ਸੀ ਕਿ ਉਨ੍ਹਾਂ ਨੇ ਸੱਤ ਦਿਨ ਹੋਰ ਇਹ ਤਿਉਹਾਰ ਮਨਾਉਣ ਦਾ ਫ਼ੈਸਲਾ ਕੀਤਾ। ਬਾਈਬਲ ਦੱਸਦੀ ਹੈ, “ਯਰੂਸ਼ਲਮ ਵਿਚ ਜਸ਼ਨ ਮਨਾਇਆ ਜਾ ਰਿਹਾ ਸੀ ਕਿਉਂਕਿ ਇਜ਼ਰਾਈਲ ਦੇ ਰਾਜੇ ਦਾਊਦ ਦੇ ਪੁੱਤਰ ਸੁਲੇਮਾਨ ਦੇ ਦਿਨਾਂ ਤੋਂ ਲੈ ਕੇ ਹੁਣ ਤਕ ਯਰੂਸ਼ਲਮ ਵਿਚ ਇਸ ਤਰ੍ਹਾਂ ਪਹਿਲਾਂ ਕਦੇ ਨਹੀਂ ਹੋਇਆ ਸੀ।”—2 ਇਤਿ 30:21-27.
ਇਸ ਤੋਂ ਬਾਅਦ ਲੋਕਾਂ ਨੇ ਜੋ ਕੀਤਾ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਦਿਲੋਂ ਖ਼ੁਸ਼ ਸਨ। ਆਪਣੇ ਘਰ ਵਾਪਸ ਮੁੜਨ ਤੋਂ ਪਹਿਲਾਂ ਉਨ੍ਹਾਂ ਨੇ ਨਾ ਸਿਰਫ਼ ਯਹੂਦਾਹ ਅਤੇ ਬਿਨਯਾਮੀਨ ਦੇ ਇਲਾਕਿਆਂ ਵਿਚ, ਸਗੋਂ ਇਫ਼ਰਾਈਮ ਅਤੇ ਮਨੱਸ਼ਹ ਦੇ ਇਲਾਕਿਆਂ ਵਿੱਚੋਂ ਥੰਮ੍ਹਾਂ ਨੂੰ ਚਕਨਾਚੂਰ ਕਰ ਦਿੱਤਾ, ਪੂਜਾ-ਖੰਭਿਆਂ ਨੂੰ ਵੱਢ ਸੁੱਟਿਆ ਅਤੇ ਉੱਚੀਆਂ ਥਾਵਾਂ ਤੇ ਵੇਦੀਆਂ ਨੂੰ ਢਾਹ ਦਿੱਤਾ। (2 ਇਤਿ 31:1) ਇਸ ਤਰ੍ਹਾਂ ਕਰਨ ਵਿਚ ਹਿਜ਼ਕੀਯਾਹ ਨੇ ਇਕ ਵਧੀਆ ਮਿਸਾਲ ਰੱਖੀ। ਉਸ ਨੇ ਤਾਂਬੇ ਦੇ ਸੱਪ ਨੂੰ ਚੂਰ-ਚੂਰ ਕਰ ਦਿੱਤਾ ਸੀ ਜੋ ਮੂਸਾ ਨੇ ਬਣਾਇਆ ਸੀ ਤੇ ਜਿਸ ਦੀ ਲੋਕ ਪੂਜਾ ਕਰਦੇ ਸਨ। (2 ਰਾਜ 18:4) ਇਸ ਪੂਰੀ ਘਟਨਾ ਤੋਂ ਵਾਕਈ ਸ਼ੁੱਧ ਭਗਤੀ ਬਹਾਲ ਹੋਈ। ਵੱਡੇ ਪੈਮਾਨੇ ਵਿਚ ਤਿਉਹਾਰ ਮਨਾਉਣ ਤੋਂ ਬਾਅਦ ਹਿਜ਼ਕੀਯਾਹ ਨੇ ਕੁਝ ਕਦਮ ਚੁੱਕੇ ਤਾਂਕਿ ਲੋਕ ਸੱਚੀ ਭਗਤੀ ਕਰਦੇ ਰਹਿਣ, ਜਿਵੇਂ ਉਸ ਨੇ ਪੁਜਾਰੀਆਂ ਅਤੇ ਲੇਵੀਆਂ ਨੂੰ ਸੰਗਠਿਤ ਕੀਤਾ। ਨਾਲੇ ਉਸ ਨੇ ਇਹ ਵੀ ਪ੍ਰਬੰਧ ਕੀਤਾ ਕਿ ਲੋਕ ਦਾਨ ਦਿੰਦੇ ਰਹਿਣ ਤਾਂਕਿ ਪੁਜਾਰੀ ਅਤੇ ਲੇਵੀ ਆਪਣੀ ਸੇਵਾ ਜਾਰੀ ਰੱਖ ਸਕਣ।—2 ਇਤਿ 31:2-12.
ਹੀਰੇ-ਮੋਤੀ
“ਜੇ ਤੁਸੀਂ ਇਨ੍ਹਾਂ ਗੱਲਾਂ ਉੱਤੇ ਚੱਲੋਗੇ, ਤਾਂ ਤੁਹਾਨੂੰ ਖ਼ੁਸ਼ੀ ਮਿਲੇਗੀ”
14 ਨਿਮਰਤਾ ਦਿਖਾਉਣ ਦਾ ਇਕ ਹੋਰ ਤਰੀਕਾ ਹੈ, ਦੂਜਿਆਂ ਦੀ ਗੱਲ ਸੁਣਨ ਲਈ ਤਿਆਰ ਹੋਣਾ। ਯਾਕੂਬ 1:19 ਸਾਨੂੰ ਕਹਿੰਦਾ ਹੈ, ‘ਸੁਣਨ ਲਈ ਤਿਆਰ ਰਹੋ।’ ਦੂਜਿਆਂ ਦੀ ਗੱਲ ਸੁਣਨ ਵਿਚ ਯਹੋਵਾਹ ਸਭ ਤੋਂ ਵਧੀਆ ਮਿਸਾਲ ਹੈ। (ਉਤ. 18:32; ਯਹੋ. 10:14) ਮਿਸਾਲ ਲਈ, ਕੂਚ 32:11-14 (ਪੜ੍ਹੋ) ਵਿਚ ਦਿੱਤੀ ਗੱਲਬਾਤ ਪੜ੍ਹੋ। ਚਾਹੇ ਯਹੋਵਾਹ ਨੂੰ ਮੂਸਾ ਦੀ ਗੱਲ ਸੁਣਨ ਦੀ ਲੋੜ ਨਹੀਂ ਸੀ, ਪਰ ਫਿਰ ਵੀ ਉਸ ਨੇ ਮੂਸਾ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ ਕਿ ਉਹ ਕੀ ਸੋਚਦਾ ਸੀ। ਕੀ ਤੁਸੀਂ ਉਸ ਵਿਅਕਤੀ ਦੀ ਧੀਰਜ ਨਾਲ ਗੱਲ ਸੁਣੋਗੇ ਜਿਸ ਦੀ ਸੋਚ ਕਦੀ-ਕਦਾਈਂ ਗ਼ਲਤ ਹੁੰਦੀ ਹੈ ਅਤੇ ਫਿਰ ਉਸ ਦੀ ਸਲਾਹ ਮੰਨੋਗੇ? ਪਰ ਯਹੋਵਾਹ ਧੀਰਜ ਨਾਲ ਉਨ੍ਹਾਂ ਸਾਰੇ ਲੋਕਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ ਜੋ ਨਿਹਚਾ ਨਾਲ ਉਸ ਨੂੰ ਪ੍ਰਾਰਥਨਾ ਕਰਦੇ ਹਨ।
15 ਆਪਣੇ ਆਪ ਤੋਂ ਪੁੱਛੋ: ‘ਜੇ ਯਹੋਵਾਹ ਇੰਨਾ ਨਿਮਰ ਹੈ ਕਿ ਉਹ ਸਾਡੀ ਵੀ ਉੱਦਾਂ ਹੀ ਗੱਲ ਸੁਣਦਾ ਹੈ ਜਿੱਦਾਂ ਉਸ ਨੇ ਅਬਰਾਹਾਮ, ਰਾਕੇਲ, ਯਹੋਸ਼ੁਆ, ਮਨੋਆਹ, ਏਲੀਯਾਹ ਅਤੇ ਹਿਜ਼ਕੀਯਾਹ ਦੀ ਸੁਣੀ ਸੀ, ਤਾਂ ਕੀ ਮੈਨੂੰ ਵੀ ਦੂਜਿਆਂ ਦੀ ਗੱਲ ਸੁਣ ਕੇ ਉਸ ਅਨੁਸਾਰ ਚੱਲਣਾ ਨਹੀਂ ਚਾਹੀਦਾ? ਕੀ ਮੈਂ ਆਪਣੇ ਭੈਣਾਂ-ਭਰਾਵਾਂ ਦੇ ਸੁਝਾਅ ਸੁਣ ਕੇ ਤੇ ਉਨ੍ਹਾਂ ਨੂੰ ਲਾਗੂ ਕਰ ਕੇ ਉਨ੍ਹਾਂ ਨੂੰ ਹੋਰ ਜ਼ਿਆਦਾ ਆਦਰ ਦਿਖਾ ਸਕਦਾ ਹਾਂ? ਕੀ ਮੇਰੀ ਮੰਡਲੀ ਜਾਂ ਪਰਿਵਾਰ ਵਿਚ ਇੱਦਾਂ ਦਾ ਕੋਈ ਹੈ ਜਿਸ ਵੱਲ ਮੈਂ ਹੋਰ ਜ਼ਿਆਦਾ ਧਿਆਨ ਦੇ ਸਕਦਾ ਹਾਂ? ਇੱਦਾਂ ਕਰਨ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ?’—ਉਤ. 30:6; ਨਿਆ. 13:9; 1 ਰਾਜ. 17:22; 2 ਇਤ. 30:20.
12-18 ਜੂਨ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਇਤਿਹਾਸ 32-33
“ਔਖੀਆਂ ਘੜੀਆਂ ਦੌਰਾਨ ਭੈਣਾਂ-ਭਰਾਵਾਂ ਨੂੰ ਤਕੜਾ ਕਰੋ”
it-1 204 ਪੈਰਾ 5
ਅੱਸ਼ੂਰ
ਸਨਹੇਰੀਬ: ਹਿਜ਼ਕੀਯਾਹ ਨੇ ਅੱਸ਼ੂਰ ਦੇ ਰਾਜੇ ਸਨਹੇਰੀਬ ਖ਼ਿਲਾਫ਼ ਬਗਾਵਤ ਕੀਤੀ। (2 ਰਾਜ 18:7) ਇਸ ਕਰਕੇ ਸਨਹੇਰੀਬ ਨੇ ਯਹੂਦਾਹ ʼਤੇ ਹਮਲਾ ਕਰ ਦਿੱਤਾ ਅਤੇ ਉਸ ਦੇ 46 ਸ਼ਹਿਰਾਂ ʼਤੇ ਕਬਜ਼ਾ ਕਰ ਲਿਆ। (ਯਸਾ 36:1, 2 ਵਿਚ ਨੁਕਤਾ ਦੇਖੋ।) ਜਦੋਂ ਉਸ ਨੇ ਲਾਕੀਸ਼ ਵਿਚ ਡੇਰਾ ਲਾਇਆ ਹੋਇਆ ਸੀ, ਤਾਂ ਉਸ ਨੇ ਹਿਜ਼ਕੀਯਾਹ ʼਤੇ 300 ਕਿੱਕਾਰ ਚਾਂਦੀ ਅਤੇ 30 ਕਿੱਕਾਰ ਸੋਨਾ ਜੁਰਮਾਨਾ ਲਾਇਆ। (2 ਰਾਜ 18:14-16; 2 ਇਤਿ 32:1; ਯਸਾ 8:5-8 ਵਿਚ ਨੁਕਤਾ ਦੇਖੋ।) ਹਿਜ਼ਕੀਯਾਹ ਵੱਲੋਂ ਜੁਰਮਾਨਾ ਭਰਨ ਤੋਂ ਬਾਅਦ ਵੀ ਸਨਹੇਰੀਬ ਨੇ ਆਪਣੇ ਆਦਮੀ ਭੇਜ ਕੇ ਮੰਗ ਕੀਤੀ ਕਿ ਯਰੂਸ਼ਲਮ ਦੇ ਲੋਕ ਉਸ ਅੱਗੇ ਆਪਣੇ ਗੋਡੇ ਟੇਕ ਦੇਣ।—2 ਰਾਜ 18:17–19:34; 2 ਇਤਿ 32:2-20.
ਅੱਜ ਸੱਤ ਚਰਵਾਹੇ ਤੇ ਅੱਠ ਰਾਜਕੁਮਾਰ ਕੌਣ ਹਨ?
12 ਯਹੋਵਾਹ ਹਮੇਸ਼ਾ ਸਾਡੇ ਲਈ ਉਹ ਕਰਨ ਲਈ ਤਿਆਰ ਹੈ ਜੋ ਅਸੀਂ ਆਪ ਨਹੀਂ ਕਰ ਸਕਦੇ, ਪਰ ਉਹ ਚਾਹੁੰਦਾ ਹੈ ਕਿ ਅਸੀਂ ਆਪਣੇ ਵੱਲੋਂ ਜੋ ਕਰ ਸਕਦੇ ਹਾਂ, ਉਹ ਜ਼ਰੂਰ ਕਰੀਏ। ਇਸੇ ਤਰ੍ਹਾਂ ਹਿਜ਼ਕੀਯਾਹ ਨੇ “ਆਪਣਿਆਂ ਸਰਦਾਰਾਂ ਅਤੇ ਸੂਰ ਬੀਰਾਂ ਨਾਲ ਸਲਾਹ ਕੀਤੀ,” ਅਤੇ ਉਨ੍ਹਾਂ ਨੇ ਮਿਲ ਕੇ ਫ਼ੈਸਲਾ ਕੀਤਾ ਕਿ ਉਹ ‘ਸ਼ਹਿਰੋਂ ਬਾਹਰ ਪਾਣੀ ਦੇ ਸੋਮਿਆਂ ਨੂੰ ਬੰਦ ਕਰ ਦੇਣ।’ ਫਿਰ ਉਸ ਨੇ “ਹਿੰਮਤ ਕੀਤੀ ਅਤੇ ਸਾਰੀ ਕੰਧ ਨੂੰ ਜਿਹੜੀ ਟੁੱਟੀ ਹੋਈ ਸੀ ਬਣਾਇਆ ਅਤੇ ਬੁਰਜਾਂ ਨੂੰ ਉੱਚਾ ਕੀਤਾ ਅਤੇ ਉਸ ਦੇ ਬਾਹਰਲੀ ਵੱਲ ਇੱਕ ਹੋਰ ਕੰਧ ਬਣਾਈ . . . ਅਤੇ ਬਹੁਤ ਸਾਰੇ ਸ਼ਸਤਰ ਅਤੇ ਢਾਲਾਂ ਬਣਾਈਆਂ।” (2 ਇਤ. 32:3-5) ਉਸ ਸਮੇਂ ਯਹੋਵਾਹ ਨੇ ਹਿਜ਼ਕੀਯਾਹ, ਉਸ ਦੇ ਸਰਦਾਰਾਂ ਅਤੇ ਵਫ਼ਾਦਾਰ ਨਬੀਆਂ ਰਾਹੀਂ ਆਪਣੇ ਲੋਕਾਂ ਦੀ ਹਿਫਾਜ਼ਤ ਤੇ ਅਗਵਾਈ ਕੀਤੀ।
ਅੱਜ ਸੱਤ ਚਰਵਾਹੇ ਤੇ ਅੱਠ ਰਾਜਕੁਮਾਰ ਕੌਣ ਹਨ?
13 ਹਿਜ਼ਕੀਯਾਹ ਨੇ ਸ਼ਹਿਰੋਂ ਬਾਹਰ ਪਾਣੀ ਦੇ ਸੋਮਿਆਂ ਨੂੰ ਬੰਦ ਕਰਨ ਅਤੇ ਸ਼ਹਿਰ ਦੀਆਂ ਕੰਧਾਂ ਨੂੰ ਮਜ਼ਬੂਤ ਕਰਨ ਨਾਲੋਂ ਵੀ ਜ਼ਿਆਦਾ ਜ਼ਰੂਰੀ ਇਕ ਹੋਰ ਕੰਮ ਕੀਤਾ। ਇਸ ਵਧੀਆ ਚਰਵਾਹੇ ਨੂੰ ਆਪਣੇ ਲੋਕਾਂ ਦਾ ਬਹੁਤ ਫ਼ਿਕਰ ਸੀ। ਇਸ ਲਈ ਉਸ ਨੇ ਲੋਕਾਂ ਨੂੰ ਇਕੱਠੇ ਕਰ ਕੇ ਇਨ੍ਹਾਂ ਲਫ਼ਜ਼ਾਂ ਨਾਲ ਉਨ੍ਹਾਂ ਦੀ ਹਿੰਮਤ ਵਧਾਈ: ‘ਅੱਸ਼ੂਰ ਦੇ ਪਾਤਸ਼ਾਹ ਤੋਂ ਨਾ ਡਰੋ ਅਤੇ ਨਾ ਘਾਬਰੋ ਕਿਉਂ ਜੋ ਸਾਡੇ ਨਾਲ ਦਾ ਉਨ੍ਹਾਂ ਨਾਲੋਂ ਵੱਡਾ ਹੈ। ਉਹ ਦੇ ਨਾਲ ਜੀਵ ਦਾ ਹੱਥ ਹੈ ਪਰ ਸਾਡੇ ਨਾਲ ਯਹੋਵਾਹ ਸਾਡਾ ਪਰਮੇਸ਼ੁਰ ਹੈ ਜੋ ਸਾਡੀ ਸਹਾਇਤਾ ਕਰਦਾ ਅਤੇ ਸਾਡੀਆਂ ਲੜਾਈਆਂ ਲੜਦਾ ਹੈ।’ ਹਿਜ਼ਕੀਯਾਹ ਨੇ ਲੋਕਾਂ ਨੂੰ ਯਾਦ ਕਰਾਇਆ ਕਿ ਯਹੋਵਾਹ ਉਨ੍ਹਾਂ ਵੱਲੋਂ ਲੜੇਗਾ। ਇਹ ਸੁਣ ਕੇ “ਲੋਕਾਂ ਨੇ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਦੀਆਂ ਗੱਲਾਂ ਉੱਤੇ ਭਰੋਸਾ ਕੀਤਾ।” ਗੌਰ ਕਰੋ ਕਿ “ਹਿਜ਼ਕੀਯਾਹ ਦੀਆਂ ਗੱਲਾਂ” ਨਾਲ ਲੋਕਾਂ ਦੇ ਹੌਸਲੇ ਬੁਲੰਦ ਹੋਏ ਅਤੇ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੋਈ। ਇੱਦਾਂ ਹਿਜ਼ਕੀਯਾਹ, ਉਸ ਦੇ ਸਰਦਾਰ, ਸੂਰਬੀਰ, ਮੀਕਾਹ ਤੇ ਯਸਾਯਾਹ ਨਬੀ ਵਧੀਆ ਚਰਵਾਹੇ ਸਾਬਤ ਹੋਏ। ਵਾਕਈ ਯਹੋਵਾਹ ਨੇ ਆਪਣੇ ਨਬੀ ਰਾਹੀਂ ਕੀਤਾ ਵਾਅਦਾ ਹਕੀਕਤ ਵਿਚ ਬਦਲ ਕੇ ਦਿਖਾਇਆ।—2 ਇਤ. 32:7, 8; ਮੀਕਾਹ 5:5, 6 ਪੜ੍ਹੋ।
ਹੀਰੇ-ਮੋਤੀ
ਦਿਲੋਂ ਤੋਬਾ ਕਰਨ ਦਾ ਕੀ ਮਤਲਬ ਹੈ?
11 ਯਹੋਵਾਹ ਨੇ ਦੇਖਿਆ ਕਿ ਮਨੱਸ਼ਹ ਦਾ ਮਨ ਸੱਚ-ਮੁੱਚ ਬਦਲ ਗਿਆ ਸੀ। ਇਸ ਲਈ ਉਸ ਨੇ ਮਨੱਸ਼ਹ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ, ਉਸ ਨੂੰ ਮਾਫ਼ ਕੀਤਾ ਅਤੇ ਕੁਝ ਸਮੇਂ ਬਾਅਦ ਉਸ ਨੂੰ ਦੁਬਾਰਾ ਰਾਜਾ ਬਣਾਇਆ। ਰਾਜਾ ਬਣਨ ਤੋਂ ਬਾਅਦ ਮਨੱਸ਼ਹ ਨੇ ਆਪਣੇ ਕੰਮਾਂ ਤੋਂ ਦਿਖਾਇਆ ਕਿ ਉਸ ਨੇ ਦਿਲੋਂ ਤੋਬਾ ਕੀਤੀ ਸੀ। ਉਸ ਨੇ ਉਹ ਸਭ ਕੁਝ ਕੀਤਾ ਜੋ ਅਹਾਬ ਨੇ ਕਦੇ ਨਹੀਂ ਕੀਤਾ ਸੀ। ਉਸ ਨੇ ਆਪਣਾ ਰਵੱਈਆ ਪੂਰੀ ਤਰ੍ਹਾਂ ਬਦਲ ਲਿਆ। ਉਸ ਨੇ ਦੇਸ਼ ਵਿੱਚੋਂ ਝੂਠੀ ਭਗਤੀ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਅਤੇ ਲੋਕਾਂ ਨੂੰ ਯਹੋਵਾਹ ਦੀ ਭਗਤੀ ਕਰਨ ਵੱਲ ਮੋੜਿਆ। (2 ਇਤਿਹਾਸ 33:15, 16 ਪੜ੍ਹੋ।) ਮਨੱਸ਼ਹ ਨੇ ਤੋਬਾ ਕਰਨ ਤੋਂ ਪਹਿਲਾਂ ਕਈ ਸਾਲਾਂ ਤਕ ਆਪਣੇ ਪਰਿਵਾਰ ਲਈ, ਅਧਿਕਾਰੀਆਂ ਲਈ ਅਤੇ ਲੋਕਾਂ ਲਈ ਬੁਰੀ ਮਿਸਾਲ ਰੱਖੀ ਸੀ। ਪਰ ਬੁਢਾਪੇ ਵਿਚ ਮਨੱਸ਼ਹ ਨੇ ਆਪਣੇ ਸਾਰੇ ਬੁਰੇ ਕੰਮਾਂ ਨੂੰ ਸੁਧਾਰਿਆ। ਇਸ ਤਰ੍ਹਾਂ ਕਰਨ ਲਈ ਉਸ ਨੂੰ ਨਿਹਚਾ ਅਤੇ ਦਲੇਰੀ ਦੀ ਲੋੜ ਸੀ। ਹੋ ਸਕਦਾ ਹੈ ਕਿ ਮਨੱਸ਼ਹ ਦੇ ਇਨ੍ਹਾਂ ਕੰਮਾਂ ਦਾ ਉਸ ਦੇ ਪੋਤੇ ਯੋਸੀਯਾਹ ʼਤੇ ਚੰਗਾ ਅਸਰ ਪਿਆ ਹੋਵੇ ਕਿਉਂਕਿ ਬਾਅਦ ਵਿਚ ਯੋਸੀਯਾਹ ਇਕ ਚੰਗਾ ਰਾਜਾ ਬਣਿਆ।—2 ਰਾਜ. 22:1, 2.
12 ਅਸੀਂ ਤੋਬਾ ਕਰਨ ਬਾਰੇ ਮਨੱਸ਼ਹ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ? ਮਨੱਸ਼ਹ ਨੇ ਆਪਣੇ ਆਪ ਨੂੰ ਨਿਮਰ ਕਰਨ ਦੇ ਨਾਲ-ਨਾਲ ਹੋਰ ਵੀ ਬਹੁਤ ਕੁਝ ਕੀਤਾ। ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ, ਰਹਿਮ ਦੀ ਭੀਖ ਮੰਗੀ ਅਤੇ ਆਪਣਾ ਰਵੱਈਆ ਪੂਰੀ ਤਰ੍ਹਾਂ ਬਦਲਿਆ। ਨਾਲੇ ਆਪਣੇ ਬੁਰੇ ਕੰਮਾਂ ਨੂੰ ਸੁਧਾਰਨ ਲਈ ਉਸ ਨੇ ਸਖ਼ਤ ਮਿਹਨਤ ਕੀਤੀ। ਉਸ ਨੇ ਯਹੋਵਾਹ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੂਸਰਿਆਂ ਨੂੰ ਵੀ ਇੱਦਾਂ ਕਰਨ ਦੀ ਹੱਲਾਸ਼ੇਰੀ ਦਿੱਤੀ। ਮਨੱਸ਼ਹ ਦੀ ਮਿਸਾਲ ਤੋਂ ਸਾਨੂੰ ਉਮੀਦ ਮਿਲਦੀ ਹੈ ਕਿ ਬੁਰੇ ਤੋਂ ਬੁਰੇ ਕੰਮ ਕਰਨ ਵਾਲਿਆ ਨੂੰ ਵੀ ਮਾਫ਼ੀ ਮਿਲ ਸਕਦੀ ਹੈ ਕਿਉਂਕਿ ਯਹੋਵਾਹ “ਭਲਾ ਹੈ ਅਤੇ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈਂ।” (ਜ਼ਬੂ. 86:5) ਪਰ ਮਾਫ਼ੀ ਪਾਉਣ ਲਈ ਜ਼ਰੂਰੀ ਹੈ ਕਿ ਉਹ ਦਿਲੋਂ ਤੋਬਾ ਕਰਨ।
19-25 ਜੂਨ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਇਤਿਹਾਸ 34-36
“ਕੀ ਤੁਸੀਂ ਪਰਮੇਸ਼ੁਰ ਦੇ ਬਚਨ ਤੋਂ ਪੂਰਾ ਫ਼ਾਇਦਾ ਲੈ ਰਹੇ ਹੋ?”
it-1 1157 ਪੈਰਾ 4
ਹੁਲਦਾਹ
ਜਦੋਂ ਯੋਸੀਯਾਹ ਨੇ ਕਾਨੂੰਨ ਦੀ ਕਿਤਾਬ ਵਿਚਲੀਆਂ ਗੱਲਾਂ ਸੁਣੀਆਂ, ਤਾਂ ਉਹ ਇਨ੍ਹਾਂ ਬਾਰੇ ਯਹੋਵਾਹ ਤੋਂ ਜਾਣਨਾ ਚਾਹੁੰਦਾ ਸੀ। ਇਸ ਲਈ ਉਸ ਨੇ ਕੁਝ ਆਦਮੀਆਂ ਨੂੰ ਹੁਲਦਾਹ ਨਬੀਆ ਕੋਲ ਭੇਜਿਆ। ਹੁਲਦਾਹ ਨੇ ਉਨ੍ਹਾਂ ਆਦਮੀਆਂ ਨੂੰ ਯਹੋਵਾਹ ਦਾ ਇਹ ਸੰਦੇਸ਼ ਸੁਣਾਇਆ ਕਿ ਜਿਨ੍ਹਾਂ ਲੋਕਾਂ ਨੇ ਯਹੋਵਾਹ ਦੀ ਭਗਤੀ ਕਰਨੀ ਛੱਡ ਦਿੱਤੀ ਹੈ, ਉਨ੍ਹਾਂ ʼਤੇ ਉਹ ਸਾਰੀਆਂ ਬਿਪਤਾਵਾਂ ਆਉਣਗੀਆਂ ਜੋ ਉਸ ਕਿਤਾਬ ਵਿਚ ਲਿਖੀਆਂ ਹਨ। ਹੁਲਦਾਹ ਨੇ ਇਹ ਵੀ ਦੱਸਿਆ ਕਿ ਯੋਸੀਯਾਹ ਦੀ ਜ਼ਿੰਦਗੀ ਦੌਰਾਨ ਲੋਕਾਂ ʼਤੇ ਇਹ ਬਿਪਤਾਵਾਂ ਨਹੀਂ ਆਉਣਗੀਆਂ ਕਿਉਂਕਿ ਉਸ ਨੇ ਆਪਣੇ ਆਪ ਨੂੰ ਯਹੋਵਾਹ ਦੇ ਅੱਗੇ ਨਿਮਰ ਕੀਤਾ ਹੈ।—2 ਰਾਜ 22:8-20; 2 ਇਤਿ 34:14-28.
ਯਹੋਵਾਹ ਦੇ ਘਰ ਲਈ ਜੋਸ਼ ਦਿਖਾਓ!
20 ਜਦੋਂ ਰਾਜਾ ਯੋਸੀਯਾਹ ਯਹੋਵਾਹ ਦੀ ਸੱਚੀ ਭਗਤੀ ਮੁੜ ਸ਼ੁਰੂ ਕਰਨ ਲਈ ਭਵਨ ਦੀ ਮੁਰੰਮਤ ਕਰਵਾ ਰਿਹਾ ਸੀ, ਤਾਂ ਪ੍ਰਧਾਨ ਜਾਜਕ ਹਿਲਕੀਯਾਹ ਨੂੰ “ਯਹੋਵਾਹ ਦੀ ਬਿਵਸਥਾ ਦੀ ਪੋਥੀ ਜਿਹੜੀ ਮੂਸਾ ਦੇ ਰਾਹੀਂ ਦਿੱਤੀ ਗਈ ਸੀ ਲੱਭੀ।” ਹਿਲਕੀਯਾਹ ਨੇ ਸ਼ਾਹੀ ਲਿਖਾਰੀ ਸ਼ਾਫ਼ਾਨ ਨੂੰ ਪੋਥੀ ਦੇ ਦਿੱਤੀ ਅਤੇ ਸ਼ਾਫ਼ਾਨ ਨੇ ਇਸ ਪੋਥੀ ਵਿਚਲੀਆਂ ਗੱਲਾਂ ਯੋਸੀਯਾਹ ਨੂੰ ਪੜ੍ਹ ਕੇ ਸੁਣਾਈਆਂ। (2 ਇਤਹਾਸ 34:14-18 ਪੜ੍ਹੋ।) ਯੋਸੀਯਾਹ ਰਾਜੇ ਉੱਤੇ ਇਨ੍ਹਾਂ ਗੱਲਾਂ ਦਾ ਕੀ ਅਸਰ ਪਿਆ? ਰਾਜੇ ਨੇ ਦੁਖੀ ਹੋ ਕੇ ਆਪਣੇ ਕੱਪੜੇ ਪਾੜ ਦਿੱਤੇ ਅਤੇ ਆਪਣੇ ਬੰਦਿਆਂ ਨੂੰ ਯਹੋਵਾਹ ਤੋਂ ਸਲਾਹ ਲੈਣ ਲਈ ਘੱਲਿਆ। ਯਹੋਵਾਹ ਨੇ ਹੁਲਦਾਹ ਨਬੀਆ ਦੇ ਰਾਹੀਂ ਸੰਦੇਸ਼ ਦੇ ਕੇ ਯਹੂਦਾਹ ਵਿਚ ਕੀਤੀ ਜਾ ਰਹੀ ਝੂਠੀ ਭਗਤੀ ਦੀ ਨਿੰਦਿਆ ਕੀਤੀ। ਪਰ ਯਹੋਵਾਹ ਨੇ ਦੇਖਿਆ ਸੀ ਕਿ ਯੋਸੀਯਾਹ ਨੇ ਮੂਰਤੀ-ਪੂਜਾ ਨੂੰ ਹਟਾ ਦਿੱਤਾ ਸੀ ਜਿਸ ਕਰਕੇ ਉਸ ਉੱਤੇ ਪਰਮੇਸ਼ੁਰ ਦੀ ਮਿਹਰ ਰਹੀ ਜਦਕਿ ਬਾਕੀ ਸਾਰੀ ਕੌਮ ਉੱਤੇ ਪਰਮੇਸ਼ੁਰ ਬਿਪਤਾਵਾਂ ਲਿਆਉਣ ਵਾਲਾ ਸੀ। (2 ਇਤ. 34:19-28) ਇਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਅਸੀਂ ਵੀ ਯੋਸੀਯਾਹ ਵਾਂਗ ਯਹੋਵਾਹ ਦੀ ਭਗਤੀ ਲਈ ਜੋਸ਼ ਦਿਖਾਉਣਾ ਚਾਹੁੰਦੇ ਹਾਂ। ਅਸੀਂ ਯਹੋਵਾਹ ਦੀਆਂ ਹਿਦਾਇਤਾਂ ਨੂੰ ਤੁਰੰਤ ਮੰਨਣਾ ਚਾਹੁੰਦੇ ਹਾਂ। ਜੇ ਅਸੀਂ ਇੱਦਾਂ ਨਹੀਂ ਕਰਦੇ, ਤਾਂ ਗ਼ਲਤ ਗੱਲਾਂ ਸਾਡੇ ਮਨ ਵਿਚ ਘਰ ਕਰ ਜਾਣਗੀਆਂ ਜਿਸ ਕਰਕੇ ਅਸੀਂ ਯਹੋਵਾਹ ਤੋਂ ਮੂੰਹ ਮੋੜ ਲਵਾਂਗੇ। ਅਸੀਂ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਸੱਚੀ ਭਗਤੀ ਲਈ ਸਾਡੇ ਜੋਸ਼ ਨੂੰ ਵੀ ਦੇਖੇਗਾ ਜਿਵੇਂ ਉਸ ਨੇ ਯੋਸੀਯਾਹ ਦੇ ਜੋਸ਼ ਨੂੰ ਦੇਖਿਆ ਸੀ।
ਹੀਰੇ-ਮੋਤੀ
15 ਆਖ਼ਰ ਵਿਚ ਅਸੀਂ ਯੋਸੀਯਾਹ ਤੋਂ ਕੀ ਸਿੱਖ ਸਕਦੇ ਹਾਂ? ਭਾਵੇਂ ਕਿ ਯੋਸੀਯਾਹ ਚੰਗਾ ਰਾਜਾ ਸੀ, ਪਰ ਉਸ ਨੂੰ ਆਪਣੀ ਗ਼ਲਤੀ ਕਰਕੇ ਮੌਤ ਦਾ ਸਾਮ੍ਹਣਾ ਕਰਨਾ ਪਿਆ। (2 ਇਤਹਾਸ 35:20-22 ਪੜ੍ਹੋ।) ਕੀ ਹੋਇਆ ਸੀ? ਯੋਸੀਯਾਹ ਨੇ ਮਿਸਰ ਦੇ ਰਾਜੇ ਨਕੋ ਨਾਲ ਬਿਨਾਂ ਵਜ੍ਹਾ ਯੁੱਧ ਛੇੜ ਲਿਆ। ਦਰਅਸਲ ਨਕੋ ਨੇ ਖ਼ੁਦ ਯੋਸੀਯਾਹ ਨੂੰ ਦੱਸਿਆ ਸੀ ਕਿ ਉਹ ਉਸ ਨਾਲ ਯੁੱਧ ਨਹੀਂ ਕਰਨਾ ਚਾਹੁੰਦਾ। ਬਾਈਬਲ ਦੱਸਦੀ ਹੈ ਕਿ ਨਕੋ ਦੇ ਸ਼ਬਦ “ਪਰਮੇਸ਼ੁਰ ਦੇ ਮੂਹੋਂ” ਨਿੱਕਲੇ ਸਨ। ਪਰ ਯੋਸੀਯਾਹ ਯੁੱਧ ਕਰਨ ਗਿਆ ਤੇ ਮਾਰਿਆ ਗਿਆ। ਪਰ ਉਸ ਨੇ ਨਕੋ ਨਾਲ ਯੁੱਧ ਕਿਉਂ ਕੀਤਾ? ਬਾਈਬਲ ਇਸ ਬਾਰੇ ਕੁਝ ਨਹੀਂ ਦੱਸਦੀ।
16 ਯੋਸੀਯਾਹ ਨੂੰ ਪਤਾ ਕਰਨਾ ਚਾਹੀਦਾ ਸੀ ਕਿ ਨਕੋ ਨੇ ਜੋ ਕਿਹਾ, ਕੀ ਉਹ ਵਾਕਈ ਯਹੋਵਾਹ ਵੱਲੋਂ ਸੀ। ਕਿਵੇਂ? ਉਹ ਯਹੋਵਾਹ ਦੇ ਨਬੀ ਯਿਰਮਿਯਾਹ ਤੋਂ ਇਸ ਬਾਰੇ ਪੁੱਛ ਸਕਦਾ ਸੀ। (2 ਇਤ. 35:23, 25) ਯੋਸੀਯਾਹ ਹੋਰ ਗੱਲਾਂ ʼਤੇ ਵੀ ਗੌਰ ਕਰ ਸਕਦਾ ਸੀ। ਨਕੋ ਯੁੱਧ ਕਰਨ ਲਈ ਕਰਕਮੀਸ਼ ਜਾ ਰਿਹਾ ਸੀ, ਨਾ ਕਿ ਯਰੂਸ਼ਲਮ। ਨਾਲੇ ਨਕੋ ਨੇ ਨਾ ਤਾਂ ਯਹੋਵਾਹ ਦੀ ਤੇ ਨਾ ਹੀ ਉਸ ਦੇ ਲੋਕਾਂ ਦੀ ਬੇਇੱਜ਼ਤੀ ਕੀਤੀ। ਫ਼ੈਸਲਾ ਲੈਣ ਤੋਂ ਪਹਿਲਾਂ ਯੋਸੀਯਾਹ ਨੇ ਧਿਆਨ ਨਾਲ ਇਨ੍ਹਾਂ ਗੱਲਾਂ ʼਤੇ ਸੋਚ-ਵਿਚਾਰ ਨਹੀਂ ਕੀਤਾ। ਸਾਡੇ ਲਈ ਕੀ ਸਬਕ? ਕੋਈ ਵੀ ਮੁਸ਼ਕਲ ਦਾ ਹੱਲ ਕਰਨ ਤੋਂ ਪਹਿਲਾਂ ਸਾਨੂੰ ਯਹੋਵਾਹ ਦੀ ਮਰਜ਼ੀ ਜਾਣਨੀ ਚਾਹੀਦੀ ਹੈ।
17 ਫ਼ੈਸਲਾ ਲੈਣ ਤੋਂ ਪਹਿਲਾਂ ਸਾਨੂੰ ਇਸ ਗੱਲ ʼਤੇ ਸੋਚ-ਵਿਚਾਰ ਕਰਨ ਦੀ ਲੋੜ ਹੈ ਕਿ ਬਾਈਬਲ ਦੇ ਕਿਹੜੇ ਅਸੂਲ ਸਾਡੀ ਮਦਦ ਕਰ ਸਕਦੇ ਹਨ। ਨਾਲੇ ਅਸੀਂ ਇਨ੍ਹਾਂ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ। ਕੁਝ ਮਾਮਲਿਆਂ ਵਿਚ ਅਸੀਂ ਸ਼ਾਇਦ ਆਪਣੇ ਪ੍ਰਕਾਸ਼ਨਾਂ ਵਿੱਚੋਂ ਹੋਰ ਖੋਜਬੀਨ ਕਰਨੀ ਚਾਹੀਏ ਜਾਂ ਇੱਥੋਂ ਤਕ ਕਿ ਕਿਸੇ ਬਜ਼ੁਰਗ ਤੋਂ ਵੀ ਸਲਾਹ ਲੈਣੀ ਚਾਹੀਏ। ਉਹ ਸਾਨੂੰ ਹੋਰ ਬਾਈਬਲ ਦੇ ਅਸੂਲ ਦੱਸ ਸਕਦਾ ਹੈ। ਜ਼ਰਾ ਇਸ ਬਾਰੇ ਸੋਚੋ: ਇਕ ਭੈਣ ਦਾ ਪਤੀ ਯਹੋਵਾਹ ਦਾ ਗਵਾਹ ਨਹੀਂ ਹੈ। ਉਹ ਪ੍ਰਚਾਰ ʼਤੇ ਜਾਣ ਦੀ ਯੋਜਨਾ ਬਣਾਉਂਦੀ ਹੈ। (ਰਸੂ. 4:20) ਪਰ ਉਸ ਦਿਨ ਉਸ ਦਾ ਪਤੀ ਨਹੀਂ ਚਾਹੁੰਦਾ ਕਿ ਉਹ ਪ੍ਰਚਾਰ ʼਤੇ ਜਾਵੇ। ਉਹ ਉਸ ਨੂੰ ਕਹਿੰਦਾ ਹੈ ਕਿ ਉਨ੍ਹਾਂ ਨੇ ਕਾਫ਼ੀ ਚਿਰ ਤੋਂ ਇਕੱਠੇ ਸਮਾਂ ਨਹੀਂ ਬਿਤਾਇਆ ਅਤੇ ਉਹ ਉਸ ਨੂੰ ਕਿਤੇ ਬਾਹਰ ਲੈ ਜਾਣਾ ਚਾਹੁੰਦਾ ਹੈ। ਸੋ ਸਹੀ ਫ਼ੈਸਲਾ ਲੈਣ ਲਈ ਭੈਣ ਬਾਈਬਲ ਦੀਆਂ ਆਇਤਾਂ ʼਤੇ ਸੋਚ-ਵਿਚਾਰ ਕਰਦੀ ਹੈ। ਉਹ ਜਾਣਦੀ ਹੈ ਕਿ ਪਰਮੇਸ਼ੁਰ ਦਾ ਕਹਿਣਾ ਮੰਨਣਾ ਅਤੇ ਚੇਲੇ ਬਣਾਉਣ ਦੇ ਹੁਕਮ ਨੂੰ ਵੀ ਮੰਨਣਾ ਜ਼ਰੂਰੀ ਹੈ। (ਮੱਤੀ 28:19, 20; ਰਸੂ. 5:29) ਪਰ ਉਹ ਇਹ ਵੀ ਜਾਣਦੀ ਹੈ ਕਿ ਪਤੀ ਦੇ ਅਧੀਨ ਰਹਿਣਾ ਅਤੇ ਸਮਝਦਾਰੀ ਨਾਲ ਫ਼ੈਸਲਾ ਲੈਣਾ ਵੀ ਜ਼ਰੂਰੀ ਹੈ। (ਅਫ਼. 5:22-24; ਫ਼ਿਲਿ. 4:5) ਕੀ ਉਸ ਦਾ ਪਤੀ ਉਸ ਨੂੰ ਪ੍ਰਚਾਰ ʼਤੇ ਜਾਣ ਤੋਂ ਰੋਕਣਾ ਚਾਹੁੰਦਾ ਹੈ ਜਾਂ ਉਹ ਸਿਰਫ਼ ਉਸ ਦਿਨ ਆਪਣੀ ਪਤਨੀ ਨਾਲ ਸਮਾਂ ਬਿਤਾਉਣਾ ਚਾਹੁੰਦਾ ਹੈ? ਯਹੋਵਾਹ ਦੇ ਸੇਵਕਾਂ ਵਜੋਂ ਅਸੀਂ ਸਮਝਦਾਰੀ ਨਾਲ ਫ਼ੈਸਲੇ ਲੈਣੇ ਚਾਹੁੰਦੇ ਹਾਂ ਜਿਨ੍ਹਾਂ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ।
26 ਜੂਨ–2 ਜੁਲਾਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਅਜ਼ਰਾ 1-3
“ਯਹੋਵਾਹ ਦੀ ਸੇਵਾ ਕਰਨ ਲਈ ਖ਼ੁਦ ਨੂੰ ਪੇਸ਼ ਕਰੋ”
ਜ਼ਕਰਯਾਹ ਦਾ ਦਰਸ਼ਣ ਯਾਦ ਰੱਖੋ
ਯਹੂਦੀ ਕਈ ਸਾਲਾਂ ਤੋਂ ਬਾਬਲ ਵਿਚ ਗ਼ੁਲਾਮ ਸਨ। ਪਰ ਹੁਣ ਯਹੋਵਾਹ ਪਰਮੇਸ਼ੁਰ ਨੇ ‘ਫ਼ਾਰਸ ਦੇ ਰਾਜੇ ਖੋਰਸ ਦੇ ਮਨ ਨੂੰ ਉਭਾਰਿਆ’ ਕਿ ਉਹ ਯਹੂਦੀਆਂ ਨੂੰ ਛੱਡ ਦੇਵੇ। ਇਸ ਲਈ ਰਾਜੇ ਨੇ ਐਲਾਨ ਕੀਤਾ ਕਿ ਯਹੂਦੀ ਆਪਣੇ ਦੇਸ਼ ਵਾਪਸ ਜਾ ਸਕਦੇ ਸਨ ਅਤੇ “ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਭਵਨ ਦੁਬਾਰਾ” ਬਣਾ ਸਕਦੇ ਸਨ। (ਅਜ਼. 1:1, 3) ਕਿੰਨੀ ਹੀ ਵਧੀਆ ਖ਼ਬਰ! ਇਹ ਖ਼ਬਰ ਸੁਣ ਕੇ ਸਾਰੇ ਯਹੂਦੀ ਖ਼ੁਸ਼ੀ ਨਾਲ ਝੂਮ ਉੱਠੇ। ਇਸ ਦਾ ਮਤਲਬ ਸੀ ਕਿ ਹੁਣ ਉਹ ਉਸ ਦੇਸ਼ ਵਿਚ ਦੁਬਾਰਾ ਤੋਂ ਪਰਮੇਸ਼ੁਰ ਦੀ ਸੱਚੀ ਭਗਤੀ ਸ਼ੁਰੂ ਕਰ ਸਕਦੇ ਸਨ ਜੋ ਦੇਸ਼ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਦਿੱਤਾ ਸੀ।
ਤਾਜ ਅਤੇ ਰਥ ਤੁਹਾਡੀ ਰਾਖੀ ਕਰਦੇ ਹਨ
2 ਜ਼ਕਰਯਾਹ ਜਾਣਦਾ ਸੀ ਕਿ ਜਿਹੜੇ ਯਹੂਦੀ ਯਰੂਸ਼ਲਮ ਵਾਪਸ ਆਏ ਸਨ ਉਹ ਯਹੋਵਾਹ ਦੀ ਭਗਤੀ ਕਰਦੇ ਸਨ। ਇਹ ਉਹ ਲੋਕ ਸਨ “ਜਿਨ੍ਹਾਂ ਦੇ ਮਨਾਂ ਨੂੰ ਪਰਮੇਸ਼ੁਰ ਨੇ ਪਰੇਰਿਆ” ਸੀ ਜਿਸ ਕਰਕੇ ਉਹ ਬਾਬਲ ਵਿਚ ਆਪਣੇ ਘਰ ਅਤੇ ਕਾਰੋਬਾਰ ਛੱਡਣ ਲਈ ਤਿਆਰ ਹੋ ਗਏ। (ਅਜ਼. 1:2, 3, 5) ਭਾਵੇਂ ਉਹ ਬਾਬਲ ਵਿਚ ਕਾਫ਼ੀ ਸਾਲ ਰਹੇ, ਪਰ ਫਿਰ ਵੀ ਉਹ ਬਾਬਲ ਵਿਚ ਆਪਣਾ ਸਭ ਕੁਝ ਛੱਡ ਕੇ ਯਰੂਸ਼ਲਮ ਜਾਣ ਲਈ ਤਿਆਰ ਸਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਜਣਿਆਂ ਨੇ ਯਰੂਸ਼ਲਮ ਨੂੰ ਕਦੇ ਦੇਖਿਆ ਵੀ ਨਹੀਂ ਸੀ। ਯਹੂਦੀਆਂ ਲਈ ਯਹੋਵਾਹ ਦੇ ਮੰਦਰ ਨੂੰ ਦੁਬਾਰਾ ਬਣਾਉਣ ਦਾ ਕੰਮ ਇੰਨਾ ਮਾਅਨੇ ਰੱਖਦਾ ਸੀ ਕਿ ਉਹ ਲਗਭਗ 1,600 ਕਿਲੋਮੀਟਰ (1,000 ਮੀਲ) ਦਾ ਖ਼ਤਰਨਾਕ ਸਫ਼ਰ ਕਰਨ ਲਈ ਤਿਆਰ ਹੋ ਗਏ, ਉਹ ਵੀ ਟੁੱਟੇ-ਫੁੱਟੇ ਰਸਤਿਆਂ ਤੋਂ।
ਹੀਰੇ-ਮੋਤੀ
ਅਜ਼ਰਾ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
1:3-6. ਕੁਝ ਇਸਰਾਏਲੀਆਂ ਵਾਂਗ ਜੋ ਬਾਬਲ ਵਿਚ ਹੀ ਰਹੇ, ਅੱਜ ਯਹੋਵਾਹ ਦੇ ਕਈ ਗਵਾਹ ਪਾਇਨੀਅਰੀ, ਮਿਸ਼ਨਰੀ ਜਾਂ ਬੈਥਲ ਸੇਵਾ ਨਹੀਂ ਕਰ ਸਕਦੇ ਜਾਂ ਉਸ ਜਗ੍ਹਾ ਜਾ ਕੇ ਪ੍ਰਚਾਰ ਨਹੀਂ ਕਰ ਸਕਦੇ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਫਿਰ ਵੀ ਉਹ ਅਜਿਹੀ ਸੇਵਕਾਈ ਕਰਨ ਵਾਲਿਆਂ ਨੂੰ ਸਹਿਯੋਗ ਅਤੇ ਹੌਸਲਾ ਦਿੰਦੇ ਹਨ ਅਤੇ ਪ੍ਰਚਾਰ ਅਤੇ ਚੇਲੇ ਬਣਾਉਣ ਦੇ ਕੰਮ ਲਈ ਦਾਨ ਦਿੰਦੇ ਹਨ।