ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • lff ਪਾਠ 48
  • ਸੋਚ-ਸਮਝ ਕੇ ਦੋਸਤ ਬਣਾਓ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੋਚ-ਸਮਝ ਕੇ ਦੋਸਤ ਬਣਾਓ
  • ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਹੋਰ ਸਿੱਖੋ
  • ਹੁਣ ਤਕ ਅਸੀਂ ਸਿੱਖਿਆ
  • ਇਹ ਵੀ ਦੇਖੋ
  • ਅਸੀਂ ਚੰਗੇ ਦੋਸਤਾਂ ਦੀ ਕਿਵੇਂ ਚੋਣ ਕਰ ਸਕਦੇ ਹਾਂ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ਤੁਸੀਂ ਯਹੋਵਾਹ ਦੇ ਦੋਸਤ ਬਣ ਸਕਦੇ ਹੋ!
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
  • ਨਿਰਮੋਹੀ ਦੁਨੀਆਂ ਵਿਚ ਦੋਸਤੀ ਬਰਕਰਾਰ ਰੱਖੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਕੀ ਮੈਨੂੰ ਬਿਹਤਰ ਦੋਸਤਾਂ ਦੀ ਲੋੜ ਹੈ?
    ਜਾਗਰੂਕ ਬਣੋ!—2009
ਹੋਰ ਦੇਖੋ
ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
lff ਪਾਠ 48
ਪਾਠ 48. ਚਾਰ ਦੋਸਤ ਸੈਲਫ਼ੀ ਲੈ ਰਹੇ ਹਨ।

ਪਾਠ 48

ਸੋਚ-ਸਮਝ ਕੇ ਦੋਸਤ ਬਣਾਓ

ਛਾਪਿਆ ਐਡੀਸ਼ਨ
ਛਾਪਿਆ ਐਡੀਸ਼ਨ
ਛਾਪਿਆ ਐਡੀਸ਼ਨ

ਸੱਚਾ ਦੋਸਤ ਸਾਡਾ ਦੁੱਖ-ਸੁੱਖ ਵੰਡਾਉਂਦਾ ਹੈ ਅਤੇ ਚੰਗੇ-ਬੁਰੇ ਸਮੇਂ ਵਿਚ ਸਾਡਾ ਸਾਥ ਦਿੰਦਾ ਹੈ। ਪਰ ਬਾਈਬਲ ਸਾਨੂੰ ਖ਼ਬਰਦਾਰ ਕਰਦੀ ਹੈ ਕਿ ਹਰ ਕੋਈ ਸੱਚਾ ਦੋਸਤ ਨਹੀਂ ਹੁੰਦਾ। ਤਾਂ ਫਿਰ ਅਸੀਂ ਚੰਗੇ ਦੋਸਤ ਕਿਵੇਂ ਬਣਾ ਸਕਦੇ ਹਾਂ? ਆਓ ਅੱਗੇ ਦਿੱਤੇ ਸਵਾਲਾਂ ਵੱਲ ਧਿਆਨ ਦੇਈਏ।

1. ਤੁਹਾਡੇ ਦੋਸਤਾਂ ਦਾ ਤੁਹਾਡੇ ʼਤੇ ਕੀ ਅਸਰ ਪੈ ਸਕਦਾ ਹੈ?

ਅਸੀਂ ਜਿਨ੍ਹਾਂ ਲੋਕਾਂ ਨਾਲ ਸਮਾਂ ਬਿਤਾਉਂਦੇ ਹਾਂ, ਉਨ੍ਹਾਂ ਵਰਗੇ ਬਣ ਜਾਂਦੇ ਹਾਂ, ਭਾਵੇਂ ਅਸੀਂ ਉਨ੍ਹਾਂ ਨੂੰ ਆਮ੍ਹੋ-ਸਾਮ੍ਹਣੇ ਮਿਲੀਏ ਜਾਂ ਆਨ-ਲਾਈਨ। ਉਨ੍ਹਾਂ ਦੀ ਸੰਗਤ ਦਾ ਸਾਡੇ ʼਤੇ ਚੰਗਾ ਜਾਂ ਮਾੜਾ ਅਸਰ ਪੈ ਸਕਦਾ ਹੈ। ਬਾਈਬਲ ਕਹਿੰਦੀ ਹੈ: “ਬੁੱਧੀਮਾਨਾਂ ਦਾ ਸਾਥੀ ਬੁੱਧੀਮਾਨ ਬਣ ਜਾਵੇਗਾ, ਪਰ ਮੂਰਖਾਂ [ਯਾਨੀ ਜਿਹੜੇ ਯਹੋਵਾਹ ਨੂੰ ਪਿਆਰ ਨਹੀਂ ਕਰਦੇ] ਨਾਲ ਮੇਲ-ਜੋਲ ਰੱਖਣ ਵਾਲੇ ਨੂੰ ਦੁੱਖ ਹੋਵੇਗਾ।” (ਕਹਾਉਤਾਂ 13:20) ਜੇ ਤੁਹਾਡੇ ਦੋਸਤ ਯਹੋਵਾਹ ਨੂੰ ਪਿਆਰ ਕਰਦੇ ਹਨ, ਤਾਂ ਉਹ ਯਹੋਵਾਹ ਦੇ ਨੇੜੇ ਰਹਿਣ ਅਤੇ ਚੰਗੇ ਫ਼ੈਸਲੇ ਕਰਨ ਵਿਚ ਤੁਹਾਡੀ ਮਦਦ ਕਰਨਗੇ। ਪਰ ਜੇ ਤੁਸੀਂ ਉਨ੍ਹਾਂ ਲੋਕਾਂ ਨਾਲ ਦੋਸਤੀ ਕਰੋਗੇ ਜੋ ਯਹੋਵਾਹ ਨੂੰ ਪਿਆਰ ਨਹੀਂ ਕਰਦੇ, ਤਾਂ ਉਹ ਤੁਹਾਨੂੰ ਯਹੋਵਾਹ ਤੋਂ ਦੂਰ ਲੈ ਜਾ ਸਕਦੇ ਹਨ। ਇਸੇ ਲਈ ਬਾਈਬਲ ਵਿਚ ਸਾਨੂੰ ਸਲਾਹ ਦਿੱਤੀ ਗਈ ਹੈ ਕਿ ਅਸੀਂ ਸੋਚ-ਸਮਝ ਕੇ ਦੋਸਤ ਬਣਾਈਏ। ਜਦੋਂ ਅਸੀਂ ਯਹੋਵਾਹ ਨੂੰ ਪਿਆਰ ਕਰਨ ਵਾਲਿਆਂ ਨਾਲ ਦੋਸਤੀ ਕਰਦੇ ਹਾਂ, ਤਾਂ ਇਸ ਨਾਲ ਨਾ ਸਿਰਫ਼ ਸਾਡਾ ਭਲਾ ਹੁੰਦਾ ਹੈ, ਸਗੋਂ ਉਨ੍ਹਾਂ ਦਾ ਵੀ ਹੁੰਦਾ ਹੈ। ਉਹ ਕਿਵੇਂ? ਅਸੀਂ ‘ਇਕ-ਦੂਜੇ ਨੂੰ ਹੌਸਲਾ ਦੇ ਸਕਦੇ ਹਾਂ ਅਤੇ ਇਕ-ਦੂਜੇ ਨੂੰ ਮਜ਼ਬੂਤ ਕਰ ਸਕਦੇ ਹਾਂ।’—1 ਥੱਸਲੁਨੀਕੀਆਂ 5:11.

2. ਕੀ ਯਹੋਵਾਹ ਨੂੰ ਕੋਈ ਫ਼ਰਕ ਪੈਂਦਾ ਕਿ ਤੁਹਾਡੇ ਦੋਸਤ ਕਿਹੋ ਜਿਹੇ ਹਨ?

ਯਹੋਵਾਹ ਸੋਚ-ਸਮਝ ਕੇ ਆਪਣੇ ਦੋਸਤ ਬਣਾਉਂਦਾ ਹੈ। ਉਸ ਦੀ ਸਿਰਫ਼ ‘ਨੇਕ ਇਨਸਾਨਾਂ ਨਾਲ ਗੂੜ੍ਹੀ ਦੋਸਤੀ ਹੈ।’ (ਕਹਾਉਤਾਂ 3:32) ਜ਼ਰਾ ਸੋਚੋ, ਜੇ ਅਸੀਂ ਉਨ੍ਹਾਂ ਲੋਕਾਂ ਨਾਲ ਦੋਸਤੀ ਕਰਾਂਗੇ ਜਿਹੜੇ ਯਹੋਵਾਹ ਨੂੰ ਪਿਆਰ ਨਹੀਂ ਕਰਦੇ, ਤਾਂ ਉਸ ਨੂੰ ਕਿੱਦਾਂ ਲੱਗੇਗਾ? ਉਸ ਨੂੰ ਬਹੁਤ ਦੁੱਖ ਲੱਗੇਗਾ! (ਯਾਕੂਬ 4:4 ਪੜ੍ਹੋ।) ਪਰ ਜੇ ਅਸੀਂ ਬੁਰੀ ਸੰਗਤ ਤੋਂ ਦੂਰ ਰਹਾਂਗੇ ਅਤੇ ਉਨ੍ਹਾਂ ਲੋਕਾਂ ਨਾਲ ਦੋਸਤੀ ਕਰਾਂਗੇ ਜਿਹੜੇ ਯਹੋਵਾਹ ਨੂੰ ਪਿਆਰ ਕਰਦੇ ਹਨ, ਤਾਂ ਯਹੋਵਾਹ ਖ਼ੁਸ਼ ਹੋਵੇਗਾ ਅਤੇ ਸਾਨੂੰ ਆਪਣੇ ਦੋਸਤ ਮੰਨੇਗਾ।—ਜ਼ਬੂਰ 15:1-4.

ਹੋਰ ਸਿੱਖੋ

ਸੋਚ-ਸਮਝ ਕੇ ਦੋਸਤ ਬਣਾਉਣੇ ਕਿਉਂ ਜ਼ਰੂਰੀ ਹਨ? ਤੁਸੀਂ ਅਜਿਹੇ ਦੋਸਤ ਕਿਵੇਂ ਬਣਾ ਸਕਦੇ ਹੋ ਜੋ ਤੁਹਾਡੀ ਜ਼ਿੰਦਗੀ ਖ਼ੁਸ਼ੀਆਂ ਨਾਲ ਭਰ ਸਕਦੇ ਹਨ? ਆਓ ਜਾਣੀਏ।

3. ਬੁਰੀ ਸੰਗਤ ਤੋਂ ਖ਼ਬਰਦਾਰ ਰਹੋ

ਜਿਹੜੇ ਲੋਕ ਯਹੋਵਾਹ ਅਤੇ ਉਸ ਦੇ ਅਸੂਲਾਂ ਨੂੰ ਪਿਆਰ ਨਹੀਂ ਕਰਦੇ, ਉਨ੍ਹਾਂ ਦਾ ਸਾਡੇ ʼਤੇ ਮਾੜਾ ਅਸਰ ਪਵੇਗਾ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।

ਵੀਡੀਓ: ਬੁਰੀ ਸੰਗਤੀ ਤੋਂ ਬਚਣਾ ਸਿੱਖੋ  (6:17)

  • ਅਸੀਂ ਅਣਜਾਣੇ ਵਿਚ ਬੁਰੀ ਸੰਗਤ ਵਿਚ ਕਿਵੇਂ ਪੈ ਸਕਦੇ ਹਾਂ?

1 ਕੁਰਿੰਥੀਆਂ 15:33 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਕਿਸ ਤਰ੍ਹਾਂ ਦੇ ਲੋਕ ਤੁਹਾਡੇ ʼਤੇ ਬੁਰਾ ਅਸਰ ਪਾ ਸਕਦੇ ਹਨ? ਤੁਸੀਂ ਇੱਦਾਂ ਕਿਉਂ ਕਹਿੰਦੇ ਹੋ?

ਜ਼ਬੂਰ 119:63 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਕਿਸੇ ਨੂੰ ਦੋਸਤ ਬਣਾਉਣ ਤੋਂ ਪਹਿਲਾਂ ਤੁਹਾਨੂੰ ਉਸ ਵਿਚ ਕਿਹੜੀਆਂ ਗੱਲਾਂ ਦੇਖਣੀਆਂ ਚਾਹੀਦੀਆਂ ਹਨ?

ਟੋਕਰੀ ਵਿਚ ਪਏ ਸੇਬ। ਇਕ ਗਲ਼ੇ ਸੇਬ ਦੁਆਲੇ ਮੱਖੀਆਂ ਭਿਣਕ ਰਹੀਆਂ ਹਨ ਅਤੇ ਇਸ ਸੇਬ ਕਰਕੇ ਬਾਕੀ ਸੇਬ ਵੀ ਗਲ਼ ਰਹੇ ਹਨ।

ਇਕ ਗਲ਼ਿਆ ਸੇਬ ਬਾਕੀ ਸਾਰੇ ਸੇਬਾਂ ਨੂੰ ਗਾਲ਼ ਸਕਦਾ ਹੈ। ਉਸੇ ਤਰ੍ਹਾਂ ਇਕ ਬੁਰੇ ਦੋਸਤ ਦਾ ਤੁਹਾਡੇ ʼਤੇ ਕੀ ਅਸਰ ਪੈ ਸਕਦਾ ਹੈ?

4. ਜਿਹੜੇ ਭੈਣ-ਭਰਾ ਸਾਡੇ ਵਰਗੇ ਨਹੀਂ ਹਨ, ਉਹ ਵੀ ਸਾਡੇ ਚੰਗੇ ਦੋਸਤ ਬਣ ਸਕਦੇ ਹਨ

ਬਾਈਬਲ ਵਿਚ ਦਾਊਦ ਅਤੇ ਯੋਨਾਥਾਨ ਨਾਂ ਦੇ ਦੋ ਆਦਮੀਆਂ ਬਾਰੇ ਦੱਸਿਆ ਗਿਆ ਹੈ। ਉਨ੍ਹਾਂ ਦੋਵਾਂ ਦੀ ਉਮਰ ਅਤੇ ਰੁਤਬੇ ਵਿਚ ਬਹੁਤ ਫ਼ਰਕ ਸੀ। ਫਿਰ ਵੀ ਉਹ ਪੱਕੇ ਦੋਸਤ ਸਨ ਅਤੇ ਉਹ ਇਕ-ਦੂਜੇ ʼਤੇ ਜਾਨ ਵਾਰਦੇ ਸਨ। 1 ਸਮੂਏਲ 18:1 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਕੀ ਦੋ ਜਣਿਆਂ ਵਿਚ ਤਾਂ ਹੀ ਦੋਸਤੀ ਹੋ ਸਕਦੀ ਹੈ ਜੇ ਉਨ੍ਹਾਂ ਦੀ ਉਮਰ ਤੇ ਰੁਤਬਾ ਇੱਕੋ ਜਿਹਾ ਹੋਵੇ? ਤੁਹਾਨੂੰ ਇੱਦਾਂ ਕਿਉਂ ਲੱਗਦਾ?

ਰੋਮੀਆਂ 1:11, 12 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਜਿਹੜੇ ਦੋਸਤ ਯਹੋਵਾਹ ਨੂੰ ਪਿਆਰ ਕਰਦੇ ਹਨ, ਉਹ ਇਕ-ਦੂਜੇ ਦਾ ਹੌਸਲਾ ਕਿਵੇਂ ਵਧਾ ਸਕਦੇ ਹਨ?

ਇਸ ਵੀਡੀਓ ਵਿਚ ਦੇਖੋ ਕਿ ਕਿਹੜੇ ਲੋਕ ਇਕ ਨੌਜਵਾਨ ਭਰਾ ਦੇ ਚੰਗੇ ਦੋਸਤ ਬਣੇ ਜਿਨ੍ਹਾਂ ਬਾਰੇ ਉਸ ਨੇ ਸੋਚਿਆ ਵੀ ਨਹੀਂ ਸੀ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।

ਵੀਡੀਓ: ਉੱਥੇ ਦੋਸਤ ਲੱਭੋ ਜਿੱਥੇ ਤੁਸੀਂ ਸੋਚਿਆ ਵੀ ਨਾ ਹੋਵੇ  (5:06)

  • ਅਕਿਲ ਜਿਨ੍ਹਾਂ ਮੁੰਡਿਆਂ ਨਾਲ ਦੋਸਤੀ ਕਰ ਰਿਹਾ ਸੀ, ਉਨ੍ਹਾਂ ਕਰਕੇ ਉਸ ਦੇ ਮਾਪਿਆਂ ਨੂੰ ਕਿਉਂ ਚਿੰਤਾ ਸੀ?

  • ਸ਼ੁਰੂ-ਸ਼ੁਰੂ ਵਿਚ ਅਕਿਲ ਨੂੰ ਉਨ੍ਹਾਂ ਮੁੰਡਿਆਂ ਨਾਲ ਦੋਸਤੀ ਕਰਨੀ ਕਿਉਂ ਵਧੀਆ ਲੱਗ ਰਹੀ ਸੀ?

  • ਉਹ ਆਪਣਾ ਇਕੱਲਾਪਣ ਕਿਵੇਂ ਦੂਰ ਕਰ ਸਕਿਆ?

5. ਚੰਗੇ ਦੋਸਤ ਕਿਵੇਂ ਬਣਾਈਏ?

ਧਿਆਨ ਦਿਓ ਕਿ ਤੁਸੀਂ ਕਿਵੇਂ ਸੱਚੇ ਦੋਸਤ ਬਣਾ ਸਕਦੇ ਹੋ ਅਤੇ ਆਪ ਵੀ ਦੂਜਿਆਂ ਦੇ ਸੱਚੇ ਦੋਸਤ ਬਣ ਸਕਦੇ ਹੋ। ਵੀਡੀਓ ਦੇਖੋ।

ਵੀਡੀਓ: ਸੱਚਾ ਦੋਸਤ ਕੌਣ ਹੁੰਦਾ ਹੈ?  (4:14)

 ‘ਸੱਚਾ ਦੋਸਤ ਕੌਣ ਹੁੰਦਾ ਹੈ?’ ਵੀਡੀਓ ਦਾ ਇਕ ਸੀਨ। ਇਕ ਨੌਜਵਾਨ ਕੁੜੀ ਦੁਆਲੇ ਖੜ੍ਹੇ ਅਲੱਗ-ਅਲੱਗ ਉਮਰ, ਨਸਲਾਂ ਅਤੇ ਹੁਨਰਾਂ ਵਾਲੇ ਲੋਕ।

ਕਹਾਉਤਾਂ 18:24 ਅਤੇ 27:17 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਸੱਚੇ ਦੋਸਤ ਕਿਸ ਤਰ੍ਹਾਂ ਇਕ-ਦੂਜੇ ਦੀ ਮਦਦ ਕਰਦੇ ਹਨ?

  • ਕੀ ਤੁਹਾਡੇ ਵੀ ਸੱਚੇ ਦੋਸਤ ਹਨ? ਜੇ ਨਹੀਂ, ਤਾਂ ਤੁਸੀਂ ਅਜਿਹੇ ਦੋਸਤ ਕਿਵੇਂ ਬਣਾ ਸਕਦੇ ਹੋ?

ਫ਼ਿਲਿੱਪੀਆਂ 2:4 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਚੰਗੇ ਦੋਸਤ ਹੋਣ, ਤਾਂ ਤੁਹਾਨੂੰ ਵੀ ਇਕ ਚੰਗਾ ਦੋਸਤ ਬਣਨਾ ਪਵੇਗਾ। ਇਹ ਤੁਸੀਂ ਕਿਵੇਂ ਕਰ ਸਕਦੇ ਹੋ?

ਤਸਵੀਰਾਂ: ਆਪਣੇ ਦੋਸਤਾਂ ਨਾਲ ਜਵਾਨ ਕੁੜੀ। 1. ਉਹ ਆਪਣੀ ਸਹੇਲੀ ਨਾਲ ਫ਼ੋਨ ʼਤੇ ਗੱਲ ਕਰ ਰਹੀ ਹੈ। 2. ਉਹ ਆਪਣੀ ਸਿਆਣੀ ਉਮਰ ਦੀ ਦੋਸਤ ਨਾਲ ਕਿੰਗਡਮ ਹਾਲ ਵਿਚ ਗੱਲ ਕਰ ਰਹੀ ਹੈ। 3. ਉਹ ਆਪਣੀ ਇਕ ਹੋਰ ਸਹੇਲੀ ਨੂੰ ਮਿਲਣ ਆਈ ਹੈ ਜੋ ਕਿਸੇ ਆਪਣੇ ਦੀ ਮੌਤ ਦਾ ਗਮ ਸਹਿ ਰਹੀ ਹੈ।

ਚੰਗੇ ਦੋਸਤ ਬਣਾਉਣ ਲਈ ਤੁਹਾਨੂੰ ਆਪ ਵੀ ਚੰਗਾ ਦੋਸਤ ਬਣਨ ਦੀ ਲੋੜ ਹੈ

ਕੁਝ ਲੋਕਾਂ ਦਾ ਕਹਿਣਾ ਹੈ: “ਜਿਹੜਾ ਤੁਹਾਨੂੰ ਚੰਗਾ ਲੱਗੇ, ਉਸ ਨਾਲ ਦੋਸਤੀ ਕਰ ਲਓ।”

  • ਤੁਸੀਂ ਕੀ ਜਵਾਬ ਦਿਓਗੇ?

ਹੁਣ ਤਕ ਅਸੀਂ ਸਿੱਖਿਆ

ਜਦੋਂ ਅਸੀਂ ਸੋਚ-ਸਮਝ ਕੇ ਦੋਸਤ ਬਣਾਉਂਦੇ ਹਾਂ, ਤਾਂ ਯਹੋਵਾਹ ਖ਼ੁਸ਼ ਹੁੰਦਾ ਹੈ ਅਤੇ ਸਾਨੂੰ ਵੀ ਫ਼ਾਇਦਾ ਹੁੰਦਾ ਹੈ।

ਤੁਸੀਂ ਕੀ ਕਹੋਗੇ?

  • ਯਹੋਵਾਹ ਲਈ ਇਹ ਗੱਲ ਕਿਉਂ ਮਾਅਨੇ ਰੱਖਦੀ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਦੋਸਤ ਬਣਾਉਂਦੇ ਹਾਂ?

  • ਸਾਨੂੰ ਕਿਨ੍ਹਾਂ ਲੋਕਾਂ ਨਾਲ ਦੋਸਤੀ ਨਹੀਂ ਕਰਨੀ ਚਾਹੀਦੀ?

  • ਯਹੋਵਾਹ ਨੂੰ ਪਿਆਰ ਕਰਨ ਵਾਲਿਆਂ ਨਾਲ ਅਸੀਂ ਆਪਣੀ ਦੋਸਤੀ ਕਿਵੇਂ ਪੱਕੀ ਕਰ ਸਕਦੇ ਹਾਂ?

ਟੀਚਾ

ਇਹ ਵੀ ਦੇਖੋ

ਆਓ ਜਾਣੀਏ ਕਿ ਸੱਚੇ ਦੋਸਤ ਔਖੀਆਂ ਘੜੀਆਂ ਵਿਚ ਸਾਡਾ ਸਾਥ ਕਿਵੇਂ ਨਿਭਾਉਂਦੇ ਹਨ।

“ਅੰਤ ਆਉਣ ਤੋਂ ਪਹਿਲਾਂ ਆਪਣੀ ਦੋਸਤੀ ਪੱਕੀ ਕਰੋ” (ਪਹਿਰਾਬੁਰਜ, ਨਵੰਬਰ 2019)

ਜਾਣੋ ਕਿ ਚੰਗੇ ਦੋਸਤ ਬਣਾਉਣ ਲਈ ਤੁਸੀਂ ਕੀ ਕਰ ਸਕਦੇ ਹੋ।

“ਮੈਂ ਚੰਗੇ ਦੋਸਤ ਕਿਵੇਂ ਬਣਾ ਸਕਦਾ ਹਾਂ?” (ਆਨ-ਲਾਈਨ ਲੇਖ, ਹਿੰਦੀ)

ਸੋਸ਼ਲ ਮੀਡੀਆ ʼਤੇ ਦੋਸਤ ਬਣਾਉਣ ਬਾਰੇ ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ?

ਸੋਸ਼ਲ ਨੈੱਟਵਰਕਿੰਗ—ਸਮਝਦਾਰੀ ਨਾਲ ਵਰਤੋ  (4:12)

“ਮੈਂ ਪਿਤਾ ਦੇ ਸਾਏ ਲਈ ਤਰਸ ਰਿਹਾ ਸਾਂ।” ਇਸ ਕਹਾਣੀ ਵਿਚ ਪੜ੍ਹੋ ਕਿ ਇਕ ਆਦਮੀ ਨੇ ਆਪਣੇ ਪੁਰਾਣੇ ਦੋਸਤ ਛੱਡ ਕੇ ਨਵੇਂ ਦੋਸਤ ਕਿਉਂ ਬਣਾਏ।

“ਬਾਈਬਲ ਬਦਲਦੀ ਹੈ ਜ਼ਿੰਦਗੀਆਂ” (ਪਹਿਰਾਬੁਰਜ, ਜੁਲਾਈ-ਸਤੰਬਰ 2012)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ