ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਤੁਸੀਂ ਯਹੋਵਾਹ ਦੇ ਦੋਸਤ ਬਣ ਸਕਦੇ ਹੋ!
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
    • ਪਾਠ 8. ਇਕ ਆਦਮੀ ਬੈਂਚ ʼਤੇ ਬੈਠਾ ਆਸਮਾਨ ਵੱਲ ਦੇਖ ਰਿਹਾ ਹੈ।

      ਪਾਠ 08

      ਤੁਸੀਂ ਯਹੋਵਾਹ ਦੇ ਦੋਸਤ ਬਣ ਸਕਦੇ ਹੋ!

      ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਉਸ ਨੂੰ ਹੋਰ ਚੰਗੀ ਤਰ੍ਹਾਂ ਜਾਣੋ। ਉਸ ਨੂੰ ਪਤਾ ਹੈ ਕਿ ਤੁਸੀਂ ਜਿੰਨਾ ਜ਼ਿਆਦਾ ਉਸ ਦੇ ਗੁਣਾਂ ਅਤੇ ਕੰਮਾਂ ਬਾਰੇ ਜਾਣੋਗੇ, ਉੱਨਾ ਜ਼ਿਆਦਾ ਤੁਸੀਂ ਉਸ ਦੇ ਦੋਸਤ ਬਣਨਾ ਚਾਹੋਗੇ। ਪਰ ਸ਼ਾਇਦ ਤੁਸੀਂ ਸੋਚੋ, ‘ਕੀ ਮੈਂ ਸੱਚੀਂ ਰੱਬ ਦਾ ਦੋਸਤ ਬਣ ਸਕਦਾ ਹਾਂ?’ (ਜ਼ਬੂਰ 25:14 ਪੜ੍ਹੋ।) ਉਸ ਨਾਲ ਦੋਸਤੀ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ? ਬਾਈਬਲ ਇਨ੍ਹਾਂ ਸਵਾਲਾਂ ਦੇ ਜਵਾਬ ਦਿੰਦੀ ਹੈ ਅਤੇ ਇਹ ਵੀ ਦੱਸਦੀ ਹੈ ਕਿ ਉਸ ਤੋਂ ਵਧੀਆ ਦੋਸਤ ਹੋਰ ਕੋਈ ਨਹੀਂ ਹੋ ਸਕਦਾ।

      1. ਯਹੋਵਾਹ ਤੁਹਾਨੂੰ ਕਿਹੜਾ ਸੱਦਾ ਦੇ ਰਿਹਾ ਹੈ?

      ਯਹੋਵਾਹ ਨੇ ਬਾਈਬਲ ਵਿਚ ਲਿਖਵਾਇਆ: “ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂਬ 4:8) ਇੱਥੇ ਯਹੋਵਾਹ ਤੁਹਾਨੂੰ ਆਪਣਾ ਦੋਸਤ ਬਣਨ ਦਾ ਸੱਦਾ ਦੇ ਰਿਹਾ ਹੈ। ਪਰ ਕਈ ਲੋਕ ਕਹਿੰਦੇ ਹਨ, “ਪਰਮੇਸ਼ੁਰ ਨੂੰ ਤਾਂ ਦੇਖਿਆ ਹੀ ਨਹੀਂ ਜਾ ਸਕਦਾ, ਤਾਂ ਫਿਰ ਅਸੀਂ ਉਸ ਦੇ ਦੋਸਤ ਕਿੱਦਾਂ ਬਣ ਸਕਦੇ ਹਾਂ?” ਯਹੋਵਾਹ ਨੇ ਬਾਈਬਲ ਵਿਚ ਆਪਣੇ ਬਾਰੇ ਬਹੁਤ ਕੁਝ ਦੱਸਿਆ ਹੈ। ਇਸ ਲਈ ਚਾਹੇ ਅਸੀਂ ਉਸ ਨੂੰ ਦੇਖ ਨਹੀਂ ਸਕਦੇ, ਪਰ ਬਾਈਬਲ ਪੜ੍ਹਨ ਨਾਲ ਅਸੀਂ ਜਾਣ ਸਕਦੇ ਹਾਂ ਕਿ ਉਹ ਕਿਹੋ ਜਿਹਾ ਪਰਮੇਸ਼ੁਰ ਹੈ। ਇੱਦਾਂ ਕਰ ਕੇ ਅਸੀਂ ਉਸ ਦੇ ਨੇੜੇ ਜਾਵਾਂਗੇ ਅਤੇ ਉਸ ਦੇ ਦੋਸਤ ਬਣ ਸਕਾਂਗੇ।

      2. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਤੋਂ ਚੰਗਾ ਦੋਸਤ ਹੋਰ ਕੋਈ ਹੋ ਹੀ ਨਹੀਂ ਸਕਦਾ?

      ਯਹੋਵਾਹ ਤੁਹਾਡੇ ਨਾਲ ਜਿੰਨਾ ਪਿਆਰ ਕਰਦਾ ਹੈ, ਉੱਨਾ ਹੋਰ ਕੋਈ ਨਹੀਂ ਕਰ ਸਕਦਾ। ਉਹ ਚਾਹੁੰਦਾ ਹੈ ਕਿ ਤੁਸੀਂ ਖ਼ੁਸ਼ ਰਹੋ ਅਤੇ ਜਦੋਂ ਵੀ ਤੁਹਾਨੂੰ ਮਦਦ ਦੀ ਲੋੜ ਹੋਵੇ, ਤੁਸੀਂ ਉਸ ਨਾਲ ਗੱਲ ਕਰੋ। ਉਹ ਚਾਹੁੰਦਾ ਹੈ ਕਿ ਤੁਸੀਂ “ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਉਸ ਉੱਤੇ ਪਾ ਦਿਓ ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।” (1 ਪਤਰਸ 5:7) ਇਕ ਸੱਚੇ ਦੋਸਤ ਵਾਂਗ ਯਹੋਵਾਹ ਮੁਸੀਬਤ ਵਿਚ ਤੁਹਾਡਾ ਸਾਥ ਦੇਵੇਗਾ, ਤੁਹਾਡੀ ਹਰ ਤਕਲੀਫ਼ ਸੁਣੇਗਾ ਅਤੇ ਤੁਹਾਨੂੰ ਸੰਭਾਲੇਗਾ।—ਜ਼ਬੂਰ 94:18, 19 ਪੜ੍ਹੋ।

      3. ਯਹੋਵਾਹ ਆਪਣੇ ਦੋਸਤਾਂ ਤੋਂ ਕੀ ਉਮੀਦ ਰੱਖਦਾ ਹੈ?

      ਯਹੋਵਾਹ ਸਾਰੇ ਲੋਕਾਂ ਨੂੰ ਪਿਆਰ ਕਰਦਾ ਹੈ, “ਪਰ ਨੇਕ ਇਨਸਾਨਾਂ ਨਾਲ ਉਸ ਦੀ ਗੂੜ੍ਹੀ ਦੋਸਤੀ ਹੈ।” (ਕਹਾਉਤਾਂ 3:32) ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਦੋਸਤ ਉਹ ਕੰਮ ਕਰਨ ਜੋ ਉਸ ਦੀਆਂ ਨਜ਼ਰਾਂ ਵਿਚ ਸਹੀ ਹਨ ਅਤੇ ਉਨ੍ਹਾਂ ਕੰਮਾਂ ਤੋਂ ਦੂਰ ਰਹਿਣ ਜਿਨ੍ਹਾਂ ਤੋਂ ਉਹ ਨਫ਼ਰਤ ਕਰਦਾ ਹੈ। ਪਰ ਕਈ ਲੋਕਾਂ ਨੂੰ ਲੱਗਦਾ ਹੈ ਕਿ ਯਹੋਵਾਹ ਦੇ ਦੱਸੇ ਤਰੀਕੇ ਅਨੁਸਾਰ ਜੀਉਣਾ ਬਹੁਤ ਔਖਾ ਹੈ। ਪਰ ਯਹੋਵਾਹ ਦਿਆਲੂ ਹੈ ਅਤੇ ਸਾਡੀਆਂ ਕਮੀਆਂ-ਕਮਜ਼ੋਰੀਆਂ ਜਾਣਦਾ ਹੈ। ਜੇ ਅਸੀਂ ਉਸ ਨੂੰ ਸੱਚੇ ਦਿਲੋਂ ਪਿਆਰ ਕਰਾਂਗੇ ਅਤੇ ਉਸ ਦੀ ਹਰ ਗੱਲ ਮੰਨਣ ਦੀ ਪੂਰੀ ਕੋਸ਼ਿਸ਼ ਕਰਾਂਗੇ, ਤਾਂ ਉਹ ਸਾਨੂੰ ਆਪਣਾ ਦੋਸਤ ਬਣਾਵੇਗਾ।—ਜ਼ਬੂਰ 147:11; ਰਸੂਲਾਂ ਦੇ ਕੰਮ 10:34, 35.

      ਹੋਰ ਸਿੱਖੋ

      ਤੁਸੀਂ ਯਹੋਵਾਹ ਦੇ ਦੋਸਤ ਕਿਵੇਂ ਬਣ ਸਕਦੇ ਹੋ? ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਤੋਂ ਚੰਗਾ ਦੋਸਤ ਹੋਰ ਕੋਈ ਨਹੀਂ ਹੋ ਸਕਦਾ? ਆਓ ਜਾਣੀਏ।

      4. ਅਬਰਾਹਾਮ ਯਹੋਵਾਹ ਦਾ ਦੋਸਤ ਸੀ

      ਬਾਈਬਲ ਵਿਚ ਇਕ ਅਜਿਹੇ ਆਦਮੀ ਬਾਰੇ ਦੱਸਿਆ ਗਿਆ ਹੈ ਜੋ ਯਹੋਵਾਹ ਦਾ ਦੋਸਤ ਸੀ। ਉਸ ਦਾ ਨਾਮ ਅਬਰਾਹਾਮ ਸੀ (ਜਿਸ ਨੂੰ ਅਬਰਾਮ ਵੀ ਕਿਹਾ ਗਿਆ ਹੈ)। ਉਸ ਬਾਰੇ ਪੜ੍ਹ ਕੇ ਅਸੀਂ ਸਮਝ ਸਕਾਂਗੇ ਕਿ ਯਹੋਵਾਹ ਦੇ ਦੋਸਤ ਬਣਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਯਹੋਵਾਹ ਆਪਣੇ ਦੋਸਤਾਂ ਲਈ ਕੀ ਕਰਦਾ ਹੈ। ਉਤਪਤ 12:1-4 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

      • ਯਹੋਵਾਹ ਨੇ ਅਬਰਾਹਾਮ ਨੂੰ ਕੀ ਕਰਨ ਲਈ ਕਿਹਾ?

      • ਯਹੋਵਾਹ ਨੇ ਉਸ ਨਾਲ ਕੀ ਵਾਅਦਾ ਕੀਤਾ?

      • ਅਬਰਾਹਾਮ ਨੇ ਯਹੋਵਾਹ ਦੀ ਗੱਲ ਸੁਣ ਕੇ ਕੀ ਕੀਤਾ?

      5. ਯਹੋਵਾਹ ਆਪਣੇ ਦੋਸਤਾਂ ਤੋਂ ਕੀ ਚਾਹੁੰਦਾ ਹੈ?

      ਸਾਨੂੰ ਸਾਰਿਆਂ ਨੂੰ ਆਪਣੇ ਦੋਸਤਾਂ ਤੋਂ ਕੋਈ-ਨਾ-ਕੋਈ ਉਮੀਦ ਹੁੰਦੀ ਹੈ।

      • ਤੁਸੀਂ ਆਪਣੇ ਦੋਸਤਾਂ ਤੋਂ ਕੀ ਉਮੀਦ ਰੱਖਦੇ ਹੋ?

      1 ਯੂਹੰਨਾ 5:3 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਯਹੋਵਾਹ ਆਪਣੇ ਦੋਸਤਾਂ ਤੋਂ ਕੀ ਉਮੀਦ ਰੱਖਦਾ ਹੈ?

      ਯਹੋਵਾਹ ਦਾ ਕਹਿਣਾ ਮੰਨਣ ਲਈ ਸ਼ਾਇਦ ਸਾਨੂੰ ਆਪਣੀ ਸੋਚ ਅਤੇ ਜੀਉਣ ਦੇ ਕੁਝ ਤੌਰ-ਤਰੀਕੇ ਬਦਲਣੇ ਪੈਣ। ਯਸਾਯਾਹ 48:17, 18 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਯਹੋਵਾਹ ਆਪਣੇ ਦੋਸਤਾਂ ਨੂੰ ਆਪਣੀ ਸੋਚ ਅਤੇ ਤੌਰ-ਤਰੀਕੇ ਬਦਲਣ ਲਈ ਕਿਉਂ ਕਹਿੰਦਾ ਹੈ?

      ਦੋ ਆਦਮੀ ਉਸਾਰੀ ਦਾ ਕੰਮ ਕਰ ਰਹੇ ਹਨ। ਇਕ ਆਦਮੀ ਦੂਸਰੇ ਨੂੰ ਹੈਲਮਟ ਪਾਉਣ ਲਈ ਕਹਿ ਰਿਹਾ ਹੈ।

      ਇਕ ਚੰਗਾ ਦੋਸਤ ਸਾਡਾ ਭਲਾ ਚਾਹੁੰਦਾ ਹੈ। ਉਹ ਸਾਨੂੰ ਖ਼ਤਰਿਆਂ ਤੋਂ ਖ਼ਬਰਦਾਰ ਕਰਦਾ ਹੈ। ਯਹੋਵਾਹ ਵੀ ਇੱਦਾਂ ਦਾ ਹੀ ਦੋਸਤ ਹੈ

      6. ਯਹੋਵਾਹ ਆਪਣੇ ਦੋਸਤਾਂ ਲਈ ਕੀ ਕਰਦਾ ਹੈ?

      ਯਹੋਵਾਹ ਮੁਸ਼ਕਲਾਂ ਦੌਰਾਨ ਆਪਣੇ ਦੋਸਤਾਂ ਦੀ ਮਦਦ ਕਰਦਾ ਹੈ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।

      ਵੀਡੀਓ: ਯਹੋਵਾਹ ਨੇ ਮੇਰੇ ਲਈ ਕਿੰਨਾ ਕੁਝ ਕੀਤਾ ਹੈ  (3:20)

      • ਯਹੋਵਾਹ ਨੇ ਬੁਰੀਆਂ ਯਾਦਾਂ ਅਤੇ ਨਿਰਾਸ਼ਾ ਨਾਲ ਸਿੱਝਣ ਵਿਚ ਇਸ ਔਰਤ ਦੀ ਮਦਦ ਕਿਵੇਂ ਕੀਤੀ?

      ਯਸਾਯਾਹ 41:10, 13 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

      • ਯਹੋਵਾਹ ਆਪਣੇ ਸਾਰੇ ਦੋਸਤਾਂ ਨਾਲ ਕੀ ਵਾਅਦਾ ਕਰਦਾ ਹੈ?

      • ਕੀ ਯਹੋਵਾਹ ਤੋਂ ਚੰਗਾ ਦੋਸਤ ਕੋਈ ਹੋਰ ਹੋ ਸਕਦਾ ਹੈ? ਤੁਹਾਨੂੰ ਇੱਦਾਂ ਕਿਉਂ ਲੱਗਦਾ ਹੈ?

      ਤਸਵੀਰਾਂ: ਗੂੜ੍ਹੇ ਦੋਸਤ ਇਕ-ਦੂਜੇ ਦੀ ਮਦਦ ਕਰ ਰਹੇ ਹਨ। 1. ਇਕ ਆਦਮੀ ਵੱਡਾ ਮੇਜ਼ ਚੁੱਕਣ ਵਿਚ ਦੂਜੇ ਆਦਮੀ ਦੀ ਮਦਦ ਕਰ ਰਿਹਾ ਹੈ। 2. ਇਕ ਔਰਤ ਦੂਜੀ ਔਰਤ ਨਾਲ ਆਪਣਾ ਦਿਲ ਹੌਲਾ ਕਰ ਰਹੀ ਹੈ। 3. ਇਕ ਆਦਮੀ ਦੂਸਰੇ ਆਦਮੀ ਨੂੰ ਸਹਾਰਾ ਦੇ ਰਿਹਾ ਹੈ ਜੋ ਫੌੜੀ ਦੀ ਮਦਦ ਨਾਲ ਤੁਰ ਰਿਹਾ ਹੈ।

      ਇਕ ਚੰਗਾ ਦੋਸਤ ਲੋੜ ਵੇਲੇ ਸਾਡੀ ਮਦਦ ਕਰਦਾ ਹੈ। ਯਹੋਵਾਹ ਵੀ ਸਾਡੀ ਮਦਦ ਕਰੇਗਾ

      7. ਯਹੋਵਾਹ ਨਾਲ ਗੱਲ ਕਰੋ ਅਤੇ ਉਸ ਦੀ ਸੁਣੋ

      ਗੱਲਬਾਤ ਕਰਨ ਨਾਲ ਦੋਸਤੀ ਗੂੜ੍ਹੀ ਹੁੰਦੀ ਹੈ। ਜ਼ਬੂਰ 86:6, 11 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

      • ਅਸੀਂ ਯਹੋਵਾਹ ਨਾਲ ਗੱਲ ਕਿਵੇਂ ਕਰ ਸਕਦੇ ਹਾਂ?

      • ਯਹੋਵਾਹ ਸਾਡੇ ਨਾਲ ਗੱਲ ਕਿਵੇਂ ਕਰਦਾ ਹੈ?

      ਤਸਵੀਰਾਂ: 1. ਇਕ ਔਰਤ ਪ੍ਰਾਰਥਨਾ ਕਰ ਰਹੀ ਹੈ। ਉਸ ਦੇ ਸਿਰ ʼਤੇ ਤੀਰ ਦਾ ਨਿਸ਼ਾਨ ਹੈ ਜੋ ਉੱਪਰ ਵੱਲ ਇਸ਼ਾਰਾ ਕਰ ਰਿਹਾ ਹੈ। 2. ਇਕ ਔਰਤ ਬਾਈਬਲ ਪੜ੍ਹ ਰਹੀ ਹੈ। ਉਸ ਦੇ ਸਿਰ ʼਤੇ ਤੀਰ ਦਾ ਨਿਸ਼ਾਨ ਹੈ ਜੋ ਥੱਲੇ ਨੂੰ ਇਸ਼ਾਰਾ ਕਰ ਰਿਹਾ ਹੈ।

      ਅਸੀਂ ਪ੍ਰਾਰਥਨਾ ਰਾਹੀਂ ਯਹੋਵਾਹ ਨਾਲ ਗੱਲ ਕਰਦੇ ਹਾਂ ਅਤੇ ਉਹ ਬਾਈਬਲ ਰਾਹੀਂ ਸਾਡੇ ਨਾਲ ਗੱਲ ਕਰਦਾ ਹੈ

      ਕੁਝ ਲੋਕਾਂ ਦਾ ਕਹਿਣਾ ਹੈ: “ਅਸੀਂ ਕਿੱਥੇ ਤੇ ਰੱਬ ਕਿੱਥੇ! ਅਸੀਂ ਉਸ ਦੇ ਦੋਸਤ ਕਿੱਦਾਂ ਬਣ ਸਕਦੇ ਹਾਂ?”

      • ਤੁਸੀਂ ਕਿਹੜੀ ਆਇਤ ਵਰਤ ਕੇ ਸਮਝਾਓਗੇ ਕਿ ਅਸੀਂ ਯਹੋਵਾਹ ਦੇ ਦੋਸਤ ਬਣ ਸਕਦੇ ਹਾਂ?

      ਹੁਣ ਤਕ ਅਸੀਂ ਸਿੱਖਿਆ

      ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਉਸ ਦੇ ਨੇੜੇ ਆਓ ਅਤੇ ਉਸ ਦੇ ਦੋਸਤ ਬਣੋ। ਉਹ ਇੱਦਾਂ ਕਰਨ ਵਿਚ ਤੁਹਾਡੀ ਮਦਦ ਵੀ ਕਰੇਗਾ।

      ਤੁਸੀਂ ਕੀ ਕਹੋਗੇ?

      • ਯਹੋਵਾਹ ਆਪਣੇ ਦੋਸਤਾਂ ਲਈ ਕੀ ਕਰਦਾ ਹੈ?

      • ਯਹੋਵਾਹ ਆਪਣੇ ਦੋਸਤਾਂ ਨੂੰ ਆਪਣੀ ਸੋਚ ਅਤੇ ਤੌਰ-ਤਰੀਕੇ ਬਦਲਣ ਲਈ ਕਿਉਂ ਕਹਿੰਦਾ ਹੈ?

      • ਕੀ ਤੁਹਾਨੂੰ ਲੱਗਦਾ ਕਿ ਯਹੋਵਾਹ ਆਪਣੇ ਦੋਸਤਾਂ ਤੋਂ ਹੱਦੋਂ ਵੱਧ ਉਮੀਦਾਂ ਰੱਖਦਾ ਹੈ? ਤੁਸੀਂ ਇਸ ਤਰ੍ਹਾਂ ਕਿਉਂ ਕਹਿੰਦੇ ਹੋ?

      ਟੀਚਾ

      ਇਹ ਵੀ ਦੇਖੋ

      ਯਹੋਵਾਹ ਨਾਲ ਦੋਸਤੀ ਕਰ ਕੇ ਤੁਸੀਂ ਕਿਵੇਂ ਇਕ ਵਧੀਆ ਜ਼ਿੰਦਗੀ ਜੀ ਸਕਦੇ ਹੋ? ਇਸ ਬਾਰੇ ਪੜ੍ਹ ਕੇ ਦੇਖੋ।

      “ਯਹੋਵਾਹ—ਪਰਮੇਸ਼ੁਰ ਬਾਰੇ ਜਾਣਨ ਦੇ ਵੱਡੇ ਫ਼ਾਇਦੇ” (ਪਹਿਰਾਬੁਰਜ,  15 ਫਰਵਰੀ 2003)

      ਜਾਣੋ ਕਿ ਤੁਸੀਂ ਪਰਮੇਸ਼ੁਰ ਨਾਲ ਦੋਸਤੀ ਕਿਵੇਂ ਕਰ ਸਕਦੇ ਹੋ।

      “ਮੈਂ ਪਰਮੇਸ਼ੁਰ ਨਾਲ ਦੋਸਤੀ ਕਿਵੇਂ ਕਰਾਂ?” (ਆਨ-ਲਾਈਨ ਲੇਖ)

      ਜਾਣੋ ਕਿ ਯਹੋਵਾਹ ਨਾਲ ਦੋਸਤੀ ਕਰ ਕੇ ਇਕ ਔਰਤ ਦੀ ਜ਼ਿੰਦਗੀ ਕਿਵੇਂ ਖ਼ੁਸ਼ੀਆਂ ਨਾਲ ਭਰ ਗਈ।

      “ਮੈਂ ਮਰਨਾ ਨਹੀਂ ਸੀ ਚਾਹੁੰਦੀ!” (ਪਹਿਰਾਬੁਰਜ  ਨੰ. 1 2017)

      ਸੁਣੋ ਕਿ ਕੁਝ ਨੌਜਵਾਨਾਂ ਦਾ ਯਹੋਵਾਹ ਬਾਰੇ ਕੀ ਕਹਿਣਾ ਹੈ।

      ਪਰਮੇਸ਼ੁਰ ਦੇ ਦੋਸਤ ਬਣਨ ਦਾ ਕੀ ਮਤਲਬ ਹੈ?  (1:46)

  • ਬਪਤਿਸਮਾ—ਇਕ ਵਧੀਆ ਜ਼ਿੰਦਗੀ ਦੀ ਸ਼ੁਰੂਆਤ
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
    • 6. ਬਪਤਿਸਮਾ ਲੈ ਕੇ ਤੁਸੀਂ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਬਣੋਗੇ

      ਦੁਨੀਆਂ ਭਰ ਵਿਚ ਰਹਿੰਦੇ ਯਹੋਵਾਹ ਦੇ ਗਵਾਹ ਇਕ ਪਰਿਵਾਰ ਵਾਂਗ ਹਨ। ਭਾਵੇਂ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਰਹਿੰਦੇ ਹੋਣ ਅਤੇ ਉਨ੍ਹਾਂ ਦੀ ਪਰਵਰਿਸ਼ ਵੱਖੋ-ਵੱਖਰੇ ਮਾਹੌਲ ਵਿਚ ਹੋਈ ਹੋਵੇ, ਫਿਰ ਵੀ ਉਹ ਇੱਕੋ ਜਿਹੀਆਂ ਸਿੱਖਿਆਵਾਂ ਅਤੇ ਨੈਤਿਕ ਮਿਆਰਾਂ ʼਤੇ ਚੱਲਦੇ ਹਨ। ਜਦੋਂ ਇਕ ਵਿਅਕਤੀ ਬਪਤਿਸਮਾ ਲੈਂਦਾ ਹੈ, ਤਾਂ ਉਹ ਇਸ ਪਰਿਵਾਰ ਦਾ ਹਿੱਸਾ ਬਣ ਜਾਂਦਾ ਹੈ। ਜ਼ਬੂਰ 25:14 ਅਤੇ 1 ਪਤਰਸ 2:17 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਬਪਤਿਸਮਾ ਲੈਣ ਤੋਂ ਬਾਅਦ ਤੁਹਾਡਾ ਯਹੋਵਾਹ ਅਤੇ ਉਸ ਦੇ ਲੋਕਾਂ ਨਾਲ ਕਿਹੋ ਜਿਹਾ ਰਿਸ਼ਤਾ ਬਣ ਜਾਵੇਗਾ?

      ਤਸਵੀਰਾਂ: ਇਕ ਬਪਤਿਸਮਾ-ਪ੍ਰਾਪਤ ਭੈਣ ਇਹ ਸੋਚ ਕੇ ਖ਼ੁਸ਼ ਹੋ ਰਹੀ ਹੈ ਕਿ ਮੰਡਲੀ ਵਿਚ ਭੈਣਾਂ-ਭਰਾਵਾਂ ਨਾਲ ਉਸ ਦਾ ਰਿਸ਼ਤਾ ਕਿੰਨਾ ਵਧੀਆ ਹੈ। 1. ਉਹ ਇਕ ਭੈਣ ਨੂੰ ਆਪਣੇ ਦਿਲ ਦਾ ਹਾਲ ਸੁਣਾ ਰਹੀ ਹੈ। 2. ਉਹ ਇਕ ਬਿਰਧ ਭੈਣ ਦੀ ਤੁਰਨ ਵਿਚ ਮਦਦ ਕਰ ਰਹੀ ਹੈ। 3. ਉਹ ਵੱਖੋ-ਵੱਖਰੀ ਉਮਰ ਦੇ ਭੈਣਾਂ-ਭਰਾਵਾਂ ਨਾਲ ਖਾਣਾ ਖਾ ਰਹੀ ਹੈ। 4. ਉਹ ਇਕ ਭੈਣ ਨਾਲ ਮਿਲ ਕੇ ਇਕ ਆਦਮੀ ਨੂੰ ਪ੍ਰਚਾਰ ਕਰ ਰਹੀ ਹੈ। 5. ਉਹ ਸੰਮੇਲਨ ਵਿਚ ਵੱਖੋ-ਵੱਖਰੇ ਦੇਸ਼ਾਂ ਦੀਆਂ ਦੋ ਭੈਣਾਂ ਨਾਲ ਫੋਟੋ ਖਿੱਚ ਰਹੀ ਹੈ।
  • ਪਰਮੇਸ਼ੁਰ ਨੇ ਇਨਸਾਨ ਨੂੰ ਕਿਉਂ ਬਣਾਇਆ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
    • 2. ਸਾਨੂੰ ਅੱਜ ਸੱਚੀ ਖ਼ੁਸ਼ੀ ਅਤੇ ਜੀਉਣ ਦਾ ਮਕਸਦ ਕਿਵੇਂ ਮਿਲ ਸਕਦਾ ਹੈ?

      ਯਹੋਵਾਹ ਨੇ ਇਨਸਾਨਾਂ ਨੂੰ ਇਸ ਤਰੀਕੇ ਨਾਲ ਬਣਾਇਆ ਹੈ ਕਿ ਉਹ ‘ਉਸ ਦੀ ਅਗਵਾਈ ਲਈ ਤਰਸਦੇ’ ਹਨ। ਇਸ ਦਾ ਮਤਲਬ ਹੈ ਕਿ ਸਾਡੇ ਅੰਦਰ ਪਰਮੇਸ਼ੁਰ ਨੂੰ ਜਾਣਨ ਅਤੇ ਉਸ ਦੀ ਭਗਤੀ ਕਰਨ ਦੀ ਇੱਛਾ ਹੁੰਦੀ ਹੈ। (ਮੱਤੀ 5:3-6 ਪੜ੍ਹੋ।) ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਨਾਲ ਗੂੜ੍ਹੀ ਦੋਸਤੀ ਕਰੀਏ, ‘ਉਸ ਦੇ ਸਾਰੇ ਰਾਹਾਂ ʼਤੇ ਚੱਲੀਏ, ਉਸ ਨੂੰ ਪਿਆਰ ਕਰੀਏ ਅਤੇ ਆਪਣੇ ਪੂਰੇ ਦਿਲ ਨਾਲ’ ਉਸ ਦੀ ਸੇਵਾ ਕਰੀਏ। (ਬਿਵਸਥਾ ਸਾਰ 10:12; ਜ਼ਬੂਰ 25:14) ਜਦੋਂ ਅਸੀਂ ਇੱਦਾਂ ਕਰਦੇ ਹਾਂ, ਤਾਂ ਸਾਨੂੰ ਸੱਚੀ ਖ਼ੁਸ਼ੀ ਮਿਲਦੀ ਹੈ, ਫਿਰ ਚਾਹੇ ਸਾਡੀ ਜ਼ਿੰਦਗੀ ਵਿਚ ਕਿੰਨੀਆਂ ਹੀ ਮੁਸ਼ਕਲਾਂ ਕਿਉਂ ਨਾ ਹੋਣ। ਹਾਂ, ਯਹੋਵਾਹ ਦੀ ਭਗਤੀ ਕਰਨ ਨਾਲ ਸਾਨੂੰ ਜੀਉਣ ਦਾ ਮਕਸਦ ਮਿਲਦਾ ਹੈ!

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ