-
ਜ਼ਿੰਦਗੀ ਦਾ ਬਾਗ਼ਜਾਗਰੂਕ ਬਣੋ!—2013 | ਜਨਵਰੀ
-
-
ਬਾਈਬਲ ਕੀ ਕਹਿੰਦੀ ਹੈ
ਬਾਈਬਲ ਸਿਖਾਉਂਦੀ ਹੈ ਕਿ “ਧਰਮੀ” ਜ਼ਿੰਦਗੀ ਦੇ ਬਾਗ਼ ਵਿਚ ਰਹਿਣਗੇ। ਪਰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਕੌਣ ਧਰਮੀ ਹੈ? ਉਹ ਇਨਸਾਨ ਨਹੀਂ ਜੋ ਆਪਣੇ ਧਰਮ ਦੀਆਂ ਰੀਤਾਂ-ਰਸਮਾਂ ਨਿਭਾਉਂਦਾ ਹੈ ਪਰ ਪਰਮੇਸ਼ੁਰ ਦੀ ਇੱਛਾ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ। ਬਾਈਬਲ ਕਹਿੰਦੀ ਹੈ: ‘ਭਲਾ, ਯਹੋਵਾਹ ਹੋਮ ਦੀਆਂ ਭੇਟਾਂ ਅਤੇ ਬਲੀਆਂ ਨਾਲ ਪਰਸੰਨ ਹੁੰਦਾ ਹੈ, ਯਾ ਇਸ ਗੱਲ ਉੱਤੇ ਜੋ ਉਹ ਦੀ ਅਵਾਜ਼ ਸੁਣੀ ਜਾਵੇ? ਵੇਖ, ਮੰਨਣਾ ਭੇਟਾਂ ਚੜ੍ਹਾਉਣ ਨਾਲੋਂ ਚੰਗਾ ਹੈ।’ (1 ਸਮੂਏਲ 15:22) ਜ਼ਿੰਦਗੀ ਦੇ ਬਾਗ਼ ਵਿਚ ਉਹ “ਧਰਮੀ” ਲੋਕ ਹਮੇਸ਼ਾ ਲਈ ਜੀਣਗੇ ਜੋ ਬਾਈਬਲ ਵਿਚ ਦੱਸੇ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਦੇ ਹਨ।
-
-
ਜ਼ਿੰਦਗੀ ਦਾ ਬਾਗ਼ਜਾਗਰੂਕ ਬਣੋ!—2013 | ਜਨਵਰੀ
-
-
‘ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।’—ਜ਼ਬੂਰਾਂ ਦੀ ਪੋਥੀ 37:29. (g13 01-E)
-