-
“ਤੇਰੇ ਮਨੋਰਥ ਪੂਰੇ ਹੋਣਗੇ”ਪਹਿਰਾਬੁਰਜ—2007 | ਮਈ 15
-
-
ਰਾਜਾ ਦਾਊਦ ਨੇ ਇਕ ਗੀਤ ਲਿਖਿਆ ਸੀ ਜਿਸ ਦੇ ਬੋਲ ਕੁਝ ਇਸ ਤਰ੍ਹਾਂ ਸਨ: “ਹੇ ਪਰਮੇਸ਼ੁਰ, ਮੇਰੇ ਲਈ ਇੱਕ ਪਾਕ ਮਨ ਉਤਪੰਨ ਕਰ, ਅਤੇ ਮੇਰੇ ਅੰਦਰ ਨਵੇਂ ਸਿਰੇ ਤੋਂ ਸਥਿਰ ਆਤਮਾ ਵੀ। ਆਪਣੀ ਮੁਕਤੀ ਦੀ ਖੁਸ਼ੀ ਮੈਨੂੰ ਮੋੜ ਦੇਹ, ਅਤੇ ਆਪਣੇ ਪਰਮ ਆਤਮਾ ਨਾਲ ਮੈਨੂੰ ਸੰਭਾਲ।” (ਜ਼ਬੂਰਾਂ ਦੀ ਪੋਥੀ 51:10, 12) ਬਥ-ਸ਼ਬਾ ਨਾਲ ਵਿਭਚਾਰ ਕਰਨ ਤੋਂ ਬਾਅਦ ਦਾਊਦ ਆਪਣੀ ਕੀਤੀ ਤੇ ਬਹੁਤ ਪਛਤਾਇਆ। ਉਸ ਨੇ ਇਸ ਗੀਤ ਵਿਚ ਯਹੋਵਾਹ ਪਰਮੇਸ਼ੁਰ ਅੱਗੇ ਤਰਲੇ ਕੀਤੇ ਕਿ ਉਹ ਉਸ ਦੇ ਮਨ ਨੂੰ ਸ਼ੁੱਧ ਕਰੇ ਅਤੇ ਉਸ ਅੰਦਰ ਸਹੀ ਕੰਮ ਕਰਨ ਦੀ ਰੁਝਾਨ ਪੈਦਾ ਕਰੇ।
ਕੀ ਯਹੋਵਾਹ ਸੱਚ-ਮੁੱਚ ਸਾਡੇ ਅੰਦਰ ਨਵਾਂ ਮਨ ਪੈਦਾ ਕਰਦਾ ਹੈ? ਜਾਂ ਕੀ ਸਾਨੂੰ ਆਪਣੇ ਅੰਦਰ ਸ਼ੁੱਧ ਮਨ ਪੈਦਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਇਸ ਦੀ ਰਾਖੀ ਕਰਨੀ ਚਾਹੀਦੀ ਹੈ? ਬਾਈਬਲ ਕਹਿੰਦੀ ਹੈ ਕਿ “ਮਨਾਂ ਦਾ ਪਰਖਣ ਵਾਲਾ ਯਹੋਵਾਹ ਹੈ।” ਪਰ ਯਹੋਵਾਹ ਕਿਸ ਹੱਦ ਤਕ ਸਾਡੇ ਮਨਾਂ ਨੂੰ ਪਰਖਦਾ ਹੈ? (ਕਹਾਉਤਾਂ 17:3; ਯਿਰਮਿਯਾਹ 17:10) ਉਹ ਕਿਸ ਹੱਦ ਤਕ ਸਾਡੀ ਜ਼ਿੰਦਗੀ, ਸਾਡੇ ਮਨੋਰਥਾਂ ਤੇ ਕੰਮਾਂ ਉੱਤੇ ਪ੍ਰਭਾਵ ਪਾਉਂਦਾ ਹੈ?
-
-
“ਤੇਰੇ ਮਨੋਰਥ ਪੂਰੇ ਹੋਣਗੇ”ਪਹਿਰਾਬੁਰਜ—2007 | ਮਈ 15
-
-
“ਮਨ ਦੀਆਂ ਜੁਗਤਾਂ”—ਕਿਸ ਦੇ ਵੱਸ ਵਿਚ?
ਕਹਾਉਤਾਂ 16:1ੳ ਕਹਿੰਦਾ ਹੈ ਕਿ “ਮਨ ਦੀਆਂ ਜੁਗਤਾਂ ਤਾਂ ਆਦਮੀ ਦੇ ਵੱਸ ਵਿੱਚ ਹਨ।” ਇਸ ਤੋਂ ਪਤਾ ਲੱਗਦਾ ਹੈ ਕਿ “ਮਨ ਦੀਆਂ ਜੁਗਤਾਂ” ਸਾਡੇ ਵੱਸ ਵਿਚ ਹਨ। ਯਹੋਵਾਹ ਚਮਤਕਾਰ ਕਰ ਕੇ ਸਾਡੀਆਂ ਸੋਚਾਂ ਨਹੀਂ ਬਦਲਦਾ। ਸਾਨੂੰ ਆਪਣੇ ਮਨ ਦੇ ਵਿਚਾਰਾਂ ਨੂੰ ਯਹੋਵਾਹ ਦੇ ਵਿਚਾਰਾਂ ਅਨੁਸਾਰ ਲਿਆਉਣ ਲਈ ਉਸ ਦੇ ਬਚਨ ਬਾਈਬਲ ਦਾ ਸਹੀ ਗਿਆਨ ਲੈਣ ਲਈ ਮਿਹਨਤ ਕਰਨੀ ਪਵੇਗੀ। ਇਸ ਤੋਂ ਇਲਾਵਾ ਅਸੀਂ ਜੋ ਸਿੱਖਦੇ ਹਾਂ, ਸਾਨੂੰ ਉਸ ਉੱਤੇ ਮਨਨ ਕਰਨਾ ਪਵੇਗਾ।—ਕਹਾਉਤਾਂ 2:10, 11.
ਦਾਊਦ ਆਪਣੇ ਪਾਪੀ ਮਨ ਤੋਂ ਚੰਗੀ ਤਰ੍ਹਾਂ ਵਾਕਫ਼ ਸੀ ਤੇ ਉਹ ਜਾਣਦਾ ਸੀ ਕਿ ਮਨ ਨੂੰ ਸਾਫ਼ ਕਰਨ ਲਈ ਯਹੋਵਾਹ ਦੀ ਮਦਦ ਦੀ ਲੋੜ ਹੈ। ਇਸ ਲਈ ਉਸ ਨੇ “ਪਾਕ ਮਨ” ਲਈ ਪ੍ਰਾਰਥਨਾ ਕੀਤੀ। ਨਾਮੁਕੰਮਲ ਹੋਣ ਕਰਕੇ ਅਸੀਂ ਸ਼ਾਇਦ “ਸਰੀਰ ਦੇ ਕੰਮ” ਕਰਨ ਦੇ ਲਾਲਚ ਵਿਚ ਆ ਜਾਈਏ। (ਗਲਾਤੀਆਂ 5:19-21) ਅਸੀਂ ਯਹੋਵਾਹ ਦੀ ਮਦਦ ਨਾਲ ਹੀ ‘ਆਪਣੇ ਅੰਗਾਂ ਨੂੰ ਜੋ ਧਰਤੀ ਉੱਤੇ ਹਨ ਅਰਥਾਤ ਹਰਾਮਕਾਰੀ, ਗੰਦ ਮੰਦ, ਕਾਮਨਾ, ਬੁਰੀ ਇੱਛਿਆ ਅਤੇ ਲੋਭ’ ਤੇ ਕਾਬੂ ਪਾ ਸਕਦੇ ਹਾਂ। (ਕੁਲੁੱਸੀਆਂ 3:5) ਇਸ ਲਈ ਪਰਤਾਵਿਆਂ ਤੋਂ ਬਚਣ ਅਤੇ ਆਪਣੇ ਮਨ ਵਿੱਚੋਂ ਪਾਪ ਕੱਢਣ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਜ਼ਰੂਰੀ ਹੈ।
-