ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਦੁਹਾਈ ਦੇਣ ਵਾਲਿਆਂ ਨੂੰ ਕੌਣ ਬਚਾ ਸਕਦਾ ਹੈ?
    ਪਹਿਰਾਬੁਰਜ—2010 | ਅਗਸਤ 15
    • 14, 15. ਅਸੀਂ ਕਿਵੇਂ ਜਾਣਦੇ ਹਾਂ ਕਿ ਯਿਸੂ ਇਨਸਾਨਾਂ ਦੇ ਜਜ਼ਬਾਤਾਂ ਨੂੰ ਸਮਝਦਾ ਹੈ ਅਤੇ ‘ਦੁਹਾਈ ਦੇਣ ਵਾਲੇ ਕੰਗਾਲ ਨੂੰ ਬਚਾਵੇਗਾ’?

      14 ਪਾਪੀ ਇਨਸਾਨਾਂ ਦੀ ਹਾਲਤ ਤਰਸਯੋਗ ਹੈ ਤੇ ਉਨ੍ਹਾਂ ਨੂੰ ਮਦਦ ਦੀ ਸਖ਼ਤ ਲੋੜ ਹੈ। ਪਰ ਸਾਨੂੰ ਉਮੀਦ ਦੀ ਕਿਰਨ ਮਿਲੀ ਹੈ। (ਜ਼ਬੂਰਾਂ ਦੀ ਪੋਥੀ 72:12-14 ਪੜ੍ਹੋ।) ਸੁਲੇਮਾਨ ਤੋਂ ਮਹਾਨ ਯਿਸੂ ਨੂੰ ਸਾਡੇ ਨਾਲ ਹਮਦਰਦੀ ਹੈ ਕਿਉਂਕਿ ਉਹ ਸਾਡੀ ਮਾੜੀ ਹਾਲਤ ਸਮਝਦਾ ਹੈ। ਇਸ ਤੋਂ ਇਲਾਵਾ, ਯਿਸੂ ਨੇ ਧਰਮ ਦੀ ਖ਼ਾਤਰ ਦੁੱਖ ਝੱਲੇ ਅਤੇ ਪਰਮੇਸ਼ੁਰ ਨੇ ਉਸ ਨੂੰ ਆਪਣੇ ਹੀ ਬਲ ਤੇ ਅਜ਼ਮਾਇਸ਼ਾਂ ਸਹਿਣ ਦਿੱਤੀਆਂ। ਉਹ ਇੰਨੇ ਤਣਾਅ ਵਿਚ ਸੀ ਕਿ “ਉਹ ਦਾ ਮੁੜ੍ਹਕਾ ਲਹੂ ਦੀਆਂ ਬੂੰਦਾਂ ਵਾਂਙੁ ਭੁੰਞੇਂ ਡਿਗਦਾ ਸੀ।” (ਲੂਕਾ 22:44) ਬਾਅਦ ਵਿਚ ਜਦੋਂ ਉਹ ਸੂਲ਼ੀ ਉੱਤੇ ਟੰਗਿਆ ਹੋਇਆ ਸੀ, ਤਾਂ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੈਂ ਮੈਨੂੰ ਕਿਉਂ ਛੱਡ ਦਿੱਤਾ?” (ਮੱਤੀ 27:45, 46) ਉਸ ਨੇ ਐਨਾ ਕੁਝ ਸਹਿਆ ਅਤੇ ਸ਼ਤਾਨ ਨੇ ਉਸ ਨੂੰ ਯਹੋਵਾਹ ਤੋਂ ਦੂਰ ਕਰਨ ਦੀਆਂ ਲੱਖ ਕੋਸ਼ਿਸ਼ਾਂ ਕੀਤੀਆਂ, ਪਰ ਫਿਰ ਵੀ ਯਿਸੂ ਯਹੋਵਾਹ ਪਰਮੇਸ਼ੁਰ ਪ੍ਰਤਿ ਵਫ਼ਾਦਾਰ ਰਿਹਾ।

  • ਦੁਹਾਈ ਦੇਣ ਵਾਲਿਆਂ ਨੂੰ ਕੌਣ ਬਚਾ ਸਕਦਾ ਹੈ?
    ਪਹਿਰਾਬੁਰਜ—2010 | ਅਗਸਤ 15
    • 16. ਸੁਲੇਮਾਨ ਆਪਣੀ ਪਰਜਾ ਨਾਲ ਹਮਦਰਦੀ ਕਿਉਂ ਰੱਖ ਸਕਿਆ?

      16 ਬੁੱਧੀ ਤੇ ਸੂਝ-ਬੂਝ ਤੋਂ ਕੰਮ ਲੈਣ ਕਰਕੇ ਸੁਲੇਮਾਨ ‘ਗਰੀਬ ਉੱਤੇ ਤਰਸ ਖਾਂਦਾ’ ਸੀ। ਇਸ ਤੋਂ ਇਲਾਵਾ ਉਸ ਦੀ ਆਪਣੀ ਜ਼ਿੰਦਗੀ ਵਿਚ ਕਈ ਘਟਨਾਵਾਂ ਘਟੀਆਂ ਸਨ ਜਿਨ੍ਹਾਂ ਕਾਰਨ ਉਸ ਨੂੰ ਸਦਮਾ ਲੱਗਾ ਹੋਵੇਗਾ। ਉਸ ਦੇ ਭਰਾ ਅਮਨੋਨ ਨੇ ਉਸ ਦੀ ਭੈਣ ਤਾਮਾਰ ਨਾਲ ਬਲਾਤਕਾਰ ਕੀਤਾ ਸੀ, ਫਿਰ ਉਸ ਦੇ ਭਰਾ ਅਬਸ਼ਾਲੋਮ ਨੇ ਇਸ ਅਪਰਾਧ ਕਾਰਨ ਅਮਨੋਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। (2 ਸਮੂ. 13:1, 14, 28, 29) ਫਿਰ ਅਬਸ਼ਾਲੋਮ ਨੇ ਦਾਊਦ ਦੇ ਸਿੰਘਾਸਣ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਸਕੀਮ ਸਿਰੇ ਨਹੀਂ ਚੜ੍ਹੀ ਤੇ ਯੋਆਬ ਨੇ ਉਸ ਦਾ ਕਤਲ ਕਰ ਦਿੱਤਾ। (2 ਸਮੂ. 15:10, 14; 18:9, 14) ਬਾਅਦ ਵਿਚ ਸੁਲੇਮਾਨ ਦੇ ਭਰਾ ਅਦੋਨੀਯਾਹ ਨੇ ਰਾਜ-ਗੱਦੀ ਹਥਿਆਉਣ ਦੀ ਕੋਸ਼ਿਸ਼ ਕੀਤੀ। ਜੇ ਉਹ ਕਾਮਯਾਬ ਹੋ ਜਾਂਦਾ, ਤਾਂ ਸੁਲੇਮਾਨ ਦੀ ਮੌਤ ਤੈਅ ਸੀ। (1 ਰਾਜ. 1:5) ਸੋ ਸੁਲੇਮਾਨ ਇਨਸਾਨਾਂ ਦੇ ਦੁੱਖ ਸਮਝਦਾ ਸੀ। ਇਸ ਗੱਲ ਦਾ ਪਤਾ ਸਾਨੂੰ ਉਸ ਦੀ ਪ੍ਰਾਰਥਨਾ ਤੋਂ ਲੱਗਦਾ ਹੈ ਜੋ ਉਸ ਨੇ ਯਹੋਵਾਹ ਦੇ ਭਵਨ ਦੇ ਉਦਘਾਟਨ ਵੇਲੇ ਕੀਤੀ ਸੀ। ਰਾਜਾ ਸੁਲੇਮਾਨ ਨੇ ਆਪਣੀ ਪਰਜਾ ਲਈ ਪ੍ਰਾਰਥਨਾ ਕੀਤੀ ਸੀ: ‘ਹਰ ਇੱਕ ਮਨੁੱਖ ਆਪਣੇ ਦੁੱਖ ਅਤੇ ਰੰਜ ਨੂੰ ਜਾਣਦਾ ਹੈ। ਤੂੰ ਯਹੋਵਾਹ ਸੁਣ ਕੇ ਖਿਮਾ ਕਰੀਂ ਅਤੇ ਹਰ ਮਨੁੱਖ ਨੂੰ ਉਸ ਦੀ ਚਾਲ ਅਨੁਸਾਰ ਬਦਲਾ ਦੇਈਂ।’—2 ਇਤ. 6:29, 30.

      17, 18. ਪਰਮੇਸ਼ੁਰ ਦੇ ਕੁਝ ਸੇਵਕਾਂ ਨੂੰ ਕਿਹੜਾ ਦੁੱਖ ਝੱਲਣਾ ਪਿਆ ਤੇ ਕਿਸ ਦੀ ਮਦਦ ਨਾਲ ਉਹ ਦੁੱਖ ਝੱਲ ਸਕੇ ਹਨ?

      17 ‘ਸਾਡਾ ਆਪਣਾ ਦੁੱਖ’ ਸ਼ਾਇਦ ਅਤੀਤ ਵਿਚ ਜ਼ਿੰਦਗੀ ਦੇ ਕੁਝ ਤਜਰਬਿਆਂ ਦੇ ਅਸਰਾਂ ਦਾ ਅੰਜਾਮ ਹੋਵੇ। 30 ਕੁ ਸਾਲਾਂ ਦੀ ਮੈਰੀ,a ਜੋ ਯਹੋਵਾਹ ਦੀ ਗਵਾਹ ਹੈ, ਲਿਖਦੀ ਹੈ: “ਮੇਰੇ ਕੋਲ ਖ਼ੁਸ਼ ਹੋਣ ਦਾ ਹਰ ਕਾਰਨ ਹੈ, ਪਰ ਜਦ ਮੈਨੂੰ ਆਪਣਾ ਅਤੀਤ ਚੇਤੇ ਆਉਂਦਾ ਹੈ, ਤਾਂ ਮੈਂ ਸ਼ਰਮਸਾਰ ਹੋ ਜਾਂਦੀ ਹਾਂ ਤੇ ਆਪਣੇ ਤੋਂ ਨਫ਼ਰਤ ਕਰਨ ਲੱਗਦੀ ਹਾਂ। ਮੈਂ ਬਹੁਤ ਉਦਾਸ ਹੋ ਜਾਂਦੀ ਹਾਂ ਤੇ ਰੋਣ ਲੱਗ ਪੈਂਦੀ ਹਾਂ ਜਿਵੇਂ ਕਿ ਸਭ ਕੁਝ ਕੱਲ੍ਹ ਹੀ ਹੋਇਆ ਹੋਵੇ। ਹਾਲੇ ਵੀ ਉਨ੍ਹਾਂ ਯਾਦਾਂ ਕਾਰਨ ਮੈਂ ਆਪਣੇ ਆਪ ਨੂੰ ਫ਼ਜ਼ੂਲ ਤੇ ਦੋਸ਼ੀ ਸਮਝਣ ਲੱਗ ਪੈਂਦੀ ਹਾਂ।”

      18 ਪਰਮੇਸ਼ੁਰ ਦੇ ਕਈ ਸੇਵਕ ਇਸ ਤਰ੍ਹਾਂ ਸੋਚਦੇ ਹਨ, ਪਰ ਉਨ੍ਹਾਂ ਨੂੰ ਸਹਿਣ ਦੀ ਤਾਕਤ ਕਿੱਥੋਂ ਮਿਲ ਸਕਦੀ ਹੈ? ਮੈਰੀ ਕਹਿੰਦੀ ਹੈ: “ਹੁਣ ਮੈਂ ਆਪਣੇ ਸੱਚੇ ਦੋਸਤਾਂ ਅਤੇ ਕਲੀਸਿਯਾ ਦੇ ਭੈਣਾਂ-ਭਰਾਵਾਂ ਕਾਰਨ ਖ਼ੁਸ਼ ਹਾਂ। ਮੈਂ ਭਵਿੱਖ ਬਾਰੇ ਕੀਤੇ ਯਹੋਵਾਹ ਦੇ ਵਾਅਦਿਆਂ ਉੱਤੇ ਵੀ ਧਿਆਨ ਲਾਉਣ ਦੀ ਕੋਸ਼ਿਸ਼ ਕਰਦੀ ਹਾਂ ਤੇ ਮੈਨੂੰ ਯਕੀਨ ਹੈ ਕਿ ਮਦਦ ਲਈ ਮੇਰੀ ਪੁਕਾਰ ਖ਼ੁਸ਼ੀਆਂ-ਖੇੜਿਆਂ ਵਿਚ ਬਦਲ ਜਾਵੇਗੀ।” (ਜ਼ਬੂ. 126:5) ਸਾਨੂੰ ਪਰਮੇਸ਼ੁਰ ਦੇ ਪੁੱਤਰ ਯਾਨੀ ਉਸ ਦੇ ਨਿਯੁਕਤ ਕੀਤੇ ਹਾਕਮ ਉੱਤੇ ਆਸ ਰੱਖਣ ਦੀ ਲੋੜ ਹੈ। ਉਸ ਬਾਰੇ ਭਵਿੱਖਬਾਣੀ ਕੀਤੀ ਗਈ ਸੀ: “ਉਹ ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ, ਅਤੇ ਕੰਗਾਲ ਦੀਆਂ ਜਾਨਾਂ ਨੂੰ ਬਚਾਵੇਗਾ। ਉਹ ਉਨ੍ਹਾਂ ਦੀ ਜਾਨ ਨੂੰ ਛਲ ਤੇ ਅਨ੍ਹੇਰ ਤੋਂ ਨਿਸਤਾਰਾ ਦੇਵੇਗਾ, ਅਤੇ ਉਨ੍ਹਾਂ ਦਾ ਲਹੂ ਉਹ ਦੀ ਨਿਗਾਹ ਵਿੱਚ ਬਹੁਮੁੱਲਾ ਹੋਵੇਗਾ।” (ਜ਼ਬੂ. 72:13, 14) ਇਹ ਜਾਣ ਕੇ ਕਿੰਨਾ ਦਿਲਾਸਾ ਮਿਲਦਾ ਹੈ!

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ