ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 102-105
ਯਹੋਵਾਹ ਯਾਦ ਰੱਖਦਾ ਹੈ ਕਿ ਅਸੀਂ ਮਿੱਟੀ ਹੀ ਹਾਂ
ਦਾਊਦ ਨੇ ਯਹੋਵਾਹ ਦੀ ਦਇਆ ਦੀ ਤੁਲਨਾ ਵੱਖੋ-ਵੱਖਰੀਆਂ ਚੀਜ਼ਾਂ ਨਾਲ ਕੀਤੀ।
ਜਿਸ ਤਰ੍ਹਾਂ ਅਸੀਂ ਆਕਾਸ਼ ਅਤੇ ਧਰਤੀ ਵਿਚਕਾਰ ਦੂਰੀ ਨੂੰ ਪੂਰੀ ਤਰ੍ਹਾਂ ਜਾਣ ਨਹੀਂ ਸਕਦੇ, ਉਸੇ ਤਰ੍ਹਾਂ ਅਸੀਂ ਯਹੋਵਾਹ ਦੇ ਸੱਚੇ ਪਿਆਰ ਦੀ ਡੂੰਘਾਈ ਨੂੰ ਸਮਝ ਨਹੀਂ ਸਕਦੇ
ਜਿੰਨਾ ਪੂਰਬ ਪੱਛਮ ਤੋਂ ਦੂਰ ਹੈ, ਉੱਨਾ ਯਹੋਵਾਹ ਸਾਡੇ ਪਾਪਾਂ ਨੂੰ ਦੂਰ ਕਰ ਦਿੰਦਾ ਹੈ
ਜਿਸ ਤਰ੍ਹਾਂ ਇਕ ਪਿਤਾ ਆਪਣੇ ਪੁੱਤਰ ਦੇ ਸੱਟ ਲੱਗਣ ਤੇ ਉਸ ਨੂੰ ਹਮਦਰਦੀ ਦਿਖਾਉਂਦਾ ਹੈ, ਉਸੇ ਤਰ੍ਹਾਂ ਯਹੋਵਾਹ ਤੋਬਾ ਕਰਨ ਵਾਲਿਆਂ ʼਤੇ ਦਇਆ ਕਰਦਾ ਹੈ ਜੋ ਆਪਣੇ ਪਾਪਾਂ ਕਾਰਨ ਚਕਨਾਚੂਰ ਹੋ ਜਾਂਦੇ ਹਨ