ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸ਼ੁੱਧ ਕਿਵੇਂ ਰਹਿ ਸਕਦੇ ਹਾਂ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
    • 2. ਸ਼ੁੱਧ ਰਹਿਣ ਲਈ ਸਾਨੂੰ ਕਿਹੜੀਆਂ ਬੁਰੀਆਂ ਆਦਤਾਂ ਤੋਂ ਦੂਰ ਰਹਿਣਾ ਚਾਹੀਦਾ ਹੈ?

      ਬਾਈਬਲ ਸਾਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਅਸੀਂ “ਤਨ ਅਤੇ ਮਨ ਦੀ ਸਾਰੀ ਗੰਦਗੀ ਤੋਂ ਆਪਣੇ ਆਪ ਨੂੰ ਸ਼ੁੱਧ ਕਰੀਏ।” (2 ਕੁਰਿੰਥੀਆਂ 7:1) ਇਸ ਲਈ ਅਸੀਂ ਅਜਿਹੀ ਹਰ ਗੱਲ ਜਾਂ ਚੀਜ਼ ਤੋਂ ਦੂਰ ਰਹਿਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਜੋ ਸਾਡੇ ਤਨ ਅਤੇ ਮਨ ਨੂੰ ਅਸ਼ੁੱਧ ਕਰ ਸਕਦੀ ਹੈ। ਜੇ ਸਾਡੇ ਮਨ ਵਿਚ ਕੋਈ ਗ਼ਲਤ ਖ਼ਿਆਲ ਆਉਂਦਾ ਹੈ, ਤਾਂ ਅਸੀਂ ਤੁਰੰਤ ਇਸ ਨੂੰ ਕੱਢ ਸੁੱਟਾਂਗੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਵਿਚਾਰ ਯਹੋਵਾਹ ਨੂੰ ਚੰਗੇ ਲੱਗਣ। (ਜ਼ਬੂਰ 104:34) ਅਸੀਂ ਆਪਣੀ ਬੋਲੀ ਨੂੰ ਵੀ ਸਾਫ਼ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ।—ਕੁਲੁੱਸੀਆਂ 3:8 ਪੜ੍ਹੋ।

      ਕਿਹੜੀਆਂ ਗੱਲਾਂ ਜਾਂ ਚੀਜ਼ਾਂ ਸਾਨੂੰ ਸਰੀਰਕ ਜਾਂ ਨੈਤਿਕ ਤੌਰ ਤੇ ਅਸ਼ੁੱਧ ਕਰ ਸਕਦੀਆਂ ਹਨ? ਤਮਾਖੂ, ਸੁਪਾਰੀ, ਗਾਂਜਾ ਅਤੇ ਹੋਰ ਅਜਿਹੀਆਂ ਨਸ਼ੀਲੀਆਂ ਚੀਜ਼ਾਂ ਸਾਡੇ ਸਰੀਰ ਨੂੰ ਅਸ਼ੁੱਧ ਕਰਦੀਆਂ ਹਨ। ਇਸ ਲਈ ਅਸੀਂ ਇਨ੍ਹਾਂ ਚੀਜ਼ਾਂ ਤੋਂ ਦੂਰ ਰਹਿੰਦੇ ਹਾਂ। ਇਸ ਕਰਕੇ ਸਾਡੀ ਸਿਹਤ ਠੀਕ ਰਹਿੰਦੀ ਹੈ ਅਤੇ ਅਸੀਂ ਦਿਖਾਉਂਦੇ ਹਾਂ ਕਿ ਸਾਨੂੰ ਜ਼ਿੰਦਗੀ ਦੀ ਕਦਰ ਹੈ। ਇਸ ਤੋਂ ਇਲਾਵਾ, ਅਸੀਂ ਅਜਿਹੇ ਕੰਮਾਂ ਤੋਂ ਵੀ ਦੂਰ ਰਹਿੰਦੇ ਹਾਂ ਜੋ ਸਾਨੂੰ ਨੈਤਿਕ ਤੌਰ ਤੇ ਅਸ਼ੁੱਧ ਕਰ ਸਕਦੇ ਹਨ, ਜਿਵੇਂ ਹਥਰਸੀ ਕਰਨੀ ਜਾਂ ਪੋਰਨੋਗ੍ਰਾਫੀ ਦੇਖਣੀ ਯਾਨੀ ਗੰਦੀਆਂ ਤਸਵੀਰਾਂ ਜਾਂ ਵੀਡੀਓ ਦੇਖਣੇ। (ਜ਼ਬੂਰ 119:37; ਅਫ਼ਸੀਆਂ 5:5) ਇਨ੍ਹਾਂ ਆਦਤਾਂ ਨੂੰ ਛੱਡਣਾ ਮੁਸ਼ਕਲ ਹੋ ਸਕਦਾ ਹੈ, ਪਰ ਯਹੋਵਾਹ ਦੀ ਮਦਦ ਨਾਲ ਅਸੀਂ ਇਨ੍ਹਾਂ ਨੂੰ ਛੱਡ ਸਕਦੇ ਹਾਂ।—ਯਸਾਯਾਹ 41:13 ਪੜ੍ਹੋ।

  • ਅਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸ਼ੁੱਧ ਕਿਵੇਂ ਰਹਿ ਸਕਦੇ ਹਾਂ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
    • 5. ਗੰਦੇ ਖ਼ਿਆਲਾਂ ਅਤੇ ਕੰਮਾਂ ਨੂੰ ਛੱਡਣ ਲਈ ਪੂਰੀ ਵਾਹ ਲਾਓ

      ਕੁਲੁੱਸੀਆਂ 3:5 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

      • ਅਸੀਂ ਕਿੱਦਾਂ ਜਾਣਦੇ ਹਾਂ ਕਿ ਪੋਰਨੋਗ੍ਰਾਫੀ, ਸੈਕਸਟਿੰਗb ਅਤੇ ਹਥਰਸੀ ਯਹੋਵਾਹ ਦੀਆਂ ਨਜ਼ਰਾਂ ਵਿਚ ਅਸ਼ੁੱਧ ਹਨ?

      • ਯਹੋਵਾਹ ਚਾਹੁੰਦਾ ਹੈ ਕਿ ਅਸੀਂ ਨੈਤਿਕ ਤੌਰ ਤੇ ਸ਼ੁੱਧ ਰਹੀਏ। ਕੀ ਯਹੋਵਾਹ ਦੀ ਇਹ ਮੰਗ ਜਾਇਜ਼ ਹੈ? ਤੁਸੀਂ ਇੱਦਾਂ ਕਿਉਂ ਕਹਿੰਦੇ ਹੋ?

      ਇਹ ਜਾਣਨ ਲਈ ਕਿ ਤੁਸੀਂ ਆਪਣੇ ਮਨ ਵਿੱਚੋਂ ਗੰਦੇ ਖ਼ਿਆਲ ਕਿਵੇਂ ਕੱਢ ਸਕਦੇ ਹੋ, ਇਹ ਵੀਡੀਓ ਦੇਖੋ।

      ਵੀਡੀਓ: ਸ਼ੁੱਧ ਰਹਿਣ ਲਈ ਕਦਮ ਚੁੱਕੋ  (1:51)

      ਯਿਸੂ ਨੇ ਮਿਸਾਲ ਦੇ ਕੇ ਸਮਝਾਇਆ ਸੀ ਕਿ ਨੈਤਿਕ ਤੌਰ ਤੇ ਸ਼ੁੱਧ ਰਹਿਣ ਲਈ ਸਾਨੂੰ ਠੋਸ ਕਦਮ ਚੁੱਕਣ ਦੀ ਲੋੜ ਹੈ। ਮੱਤੀ 5:29, 30 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਯਿਸੂ ਸਰੀਰ ਦੇ ਕਿਸੇ ਅੰਗ ਨੂੰ ਵੱਢਣ ਦੀ ਗੱਲ ਨਹੀਂ ਕਰ ਰਿਹਾ ਸੀ, ਬਲਕਿ ਸਾਨੂੰ ਕੁਝ ਠੋਸ ਕਦਮ ਚੁੱਕਣ ਲਈ ਕਹਿ ਰਿਹਾ ਸੀ। ਇਕ ਵਿਅਕਤੀ ਨੂੰ ਮਨ ਵਿੱਚੋਂ ਗੰਦੇ ਖ਼ਿਆਲ ਕੱਢਣ ਲਈ ਕਿਹੜੇ ਠੋਸ ਕਦਮ ਚੁੱਕਣੇ ਚਾਹੀਦੇ ਹਨ?c

      ਜੇ ਤੁਸੀਂ ਗੰਦੇ ਖ਼ਿਆਲਾਂ ਨੂੰ ਆਪਣੇ ਦਿਮਾਗ਼ ਵਿੱਚੋਂ ਕੱਢਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹੋ, ਤਾਂ ਯਕੀਨ ਰੱਖੋ ਕਿ ਯਹੋਵਾਹ ਤੁਹਾਡੀ ਮਿਹਨਤ ਦੀ ਕਦਰ ਕਰਦਾ ਹੈ। ਜ਼ਬੂਰ 103:13, 14 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਜੇ ਤੁਸੀਂ ਕਿਸੇ ਬੁਰੀ ਆਦਤ ਨੂੰ ਛੱਡਣ ਲਈ ਜੱਦੋ-ਜਹਿਦ ਕਰ ਰਹੇ ਹੋ, ਤਾਂ ਹਾਰ ਨਾ ਮੰਨਣ ਵਿਚ ਇਹ ਆਇਤਾਂ ਕਿਵੇਂ ਮਦਦ ਕਰਦੀਆਂ ਹਨ?

      ਕੋਸ਼ਿਸ਼ ਕਰਨ ਵਾਲਿਆਂ ਦੀ ਹਾਰ ਨਹੀਂ ਹੁੰਦੀ!

      ਤੁਸੀਂ ਸ਼ਾਇਦ ਸੋਚੋ, ‘ਮੈਥੋਂ ਦੁਬਾਰਾ ਗ਼ਲਤੀ ਹੋ ਗਈ। ਹੁਣ ਕੋਸ਼ਿਸ਼ ਕਰਨ ਦਾ ਕੀ ਫ਼ਾਇਦਾ?’ ਪਰ ਜ਼ਰਾ ਇਸ ਗੱਲ ਵੱਲ ਧਿਆਨ ਦਿਓ: ਜੇ ਇਕ ਦੌੜਾਕ ਦੌੜਦਾ-ਦੌੜਦਾ ਡਿਗ ਜਾਵੇ, ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਉਹ ਦੌੜ ਹਾਰ ਚੁੱਕਾ ਹੈ ਜਾਂ ਉਸ ਨੂੰ ਦੁਬਾਰਾ ਦੌੜ ਸ਼ੁਰੂ ਕਰਨੀ ਪੈਣੀ? ਜੀ ਨਹੀਂ। ਉਸੇ ਤਰ੍ਹਾਂ ਜੇ ਤੁਸੀਂ ਕੋਈ ਬੁਰੀ ਆਦਤ ਛੱਡਣ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਕਦੇ-ਕਦੇ ਨਾਕਾਮ ਹੋ ਜਾਂਦੇ ਹੋ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਹਾਰ ਗਏ ਹੋ, ਨਾ ਹੀ ਇਹ ਕਿ ਤੁਸੀਂ ਅੱਜ ਤਕ ਜੋ ਮਿਹਨਤ ਕੀਤੀ ਹੈ, ਉਹ ਸਭ ਬੇਕਾਰ ਹੋ ਗਈ ਹੈ। ਕੋਸ਼ਿਸ਼ ਕਰਦਿਆਂ ਤੁਸੀਂ ਕਦੀ-ਕਦੀ ਡਿਗ ਸਕਦੇ ਹੋ। ਇਸ ਲਈ ਹਿੰਮਤ ਨਾ ਹਾਰੋ! ਯਹੋਵਾਹ ਦੀ ਮਦਦ ਨਾਲ ਤੁਸੀਂ ਬੁਰੀ ਆਦਤ ਜ਼ਰੂਰ ਛੱਡ ਸਕੋਗੇ।

      ਦੌੜ ਵਿਚ ਇਕ ਦੌੜਾਕ ਡਿਗਣ ਤੋਂ ਬਾਅਦ ਦੁਬਾਰਾ ਖੜ੍ਹਾ ਹੋ ਰਿਹਾ ਹੈ।
ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ