ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਪਰਮੇਸ਼ੁਰ ਦੇ ਸੱਜੇ ਹੱਥ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
    • ਜਦੋਂ ਕਿ ਯਿਸੂ ਪਰਮੇਸ਼ੁਰ ਦੇ ਸੱਜੇ ਹੱਥ ਹੈ, ਉਹ ਆਪਣੇ ਪਿਤਾ ਤੋਂ ਇਸ ਹੁਕਮ ਦਾ ਇੰਤਜ਼ਾਰ ਕਰਦਾ ਹੈ: “ਤੂੰ ਆਪਣੇ ਵੈਰੀਆਂ ਦੇ ਵਿਚਕਾਰ ਰਾਜ ਕਰ।” ਪਰੰਤੂ ਇਸ ਸਮੇਂ ਦੇ ਦੌਰਾਨ, ਜਦ ਤਕ ਉਹ ਆਪਣੇ ਵੈਰੀਆਂ ਦੇ ਵਿਰੁੱਧ ਕਦਮ ਨਹੀਂ ਚੁੱਕਦਾ ਹੈ, ਯਿਸੂ ਕੀ ਕਰਦਾ ਹੈ? ਉਹ ਆਪਣੇ ਮਸਹ ਕੀਤੇ ਹੋਏ ਚੇਲਿਆਂ ਨੂੰ ਉਨ੍ਹਾਂ ਦੇ ਪ੍ਰਚਾਰ ਕੰਮ ਵਿਚ ਨਿਰਦੇਸ਼ਨ ਦਿੰਦੇ ਹੋਏ ਅਤੇ ਉਨ੍ਹਾਂ ਨੂੰ ਪੁਨਰ-ਉਥਾਨ ਦੇ ਦੁਆਰਾ, ਉਸ ਦੇ ਪਿਤਾ ਦੇ ਰਾਜ ਵਿਚ ਉਸ ਨਾਲ ਸੰਗੀ ਰਾਜੇ ਬਣਨ ਦੇ ਲਈ ਤਿਆਰ ਕਰਦੇ ਹੋਏ, ਉਨ੍ਹਾਂ ਉੱਤੇ ਸ਼ਾਸਨ, ਜਾਂ ਰਾਜ ਕਰਦਾ ਹੈ।

  • ਪਰਮੇਸ਼ੁਰ ਦੇ ਸੱਜੇ ਹੱਥ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
    • ਬਾਈਬਲ ਭਵਿੱਖਬਾਣੀਆਂ, ਜਿਸ ਵਿਚ ਅੰਤ ਦੇ ਦਿਨਾਂ ਦੇ ਸੰਬੰਧ ਵਿਚ ਯਿਸੂ ਦੀਆਂ ਆਪਣੀਆਂ ਭਵਿੱਖਬਾਣੀਆਂ ਸ਼ਾਮਲ ਹਨ, ਦਾ ਧਿਆਨਪੂਰਵਕ ਅਧਿਐਨ ਪ੍ਰਗਟ ਕਰਦਾ ਹੈ ਕਿ ‘ਪ੍ਰਭੁ ਦਾ ਦਿਨ’ 1914 ਦੇ ਇਤਿਹਾਸ ਬਣਾਉਣ ਵਾਲੇ ਵਰ੍ਹੇ ਵਿਚ ਸ਼ੁਰੂ ਹੋਇਆ, ਜੀ ਹਾਂ, ਇਸ ਪੀੜ੍ਹੀ ਦੇ ਵਿਚ! ਇਸ ਲਈ ਇਹ 1914 ਵਿਚ ਸੀ ਕਿ ਯਿਸੂ ਅਦਿੱਖ ਰੂਪ ਵਿਚ ਵਾਪਸ ਆਇਆ, ਬਿਨਾਂ ਜਨਤਕ ਧੂਮ-ਧਮਾਕੇ ਦੇ ਅਤੇ ਸਿਰਫ਼ ਉਸ ਦੇ ਵਫ਼ਾਦਾਰ ਸੇਵਕ ਹੀ ਉਸ ਦੀ ਵਾਪਸੀ ਬਾਰੇ ਸਚੇਤ ਸਨ। ਉਸ ਵਰ੍ਹੇ ਵਿਚ ਯਹੋਵਾਹ ਨੇ ਯਿਸੂ ਨੂੰ ਉਸ ਦੇ ਵੈਰੀਆਂ ਵਿਚਕਾਰ ਰਾਜ ਕਰਨ ਦਾ ਹੁਕਮ ਦਿੱਤਾ!

      ਆਪਣੇ ਪਿਤਾ ਦੇ ਹੁਕਮ ਦੀ ਪਾਲਨਾ ਕਰਦੇ ਹੋਏ, ਯਿਸੂ ਨੇ ਸ਼ਤਾਨ ਅਤੇ ਉਸ ਦੇ ਪਿਸ਼ਾਚਾਂ ਨੂੰ ਸਵਰਗ ਤੋਂ ਸਾਫ਼ ਕਰ ਕੇ ਧਰਤੀ ਉੱਤੇ ਸੁੱਟ ਦਿੱਤਾ। ਇਸ ਘਟਨਾ ਨੂੰ ਦਰਸ਼ਨ ਵਿਚ ਦੇਖਣ ਤੋਂ ਬਾਅਦ, ਯੂਹੰਨਾ ਇਕ ਸਵਰਗੀ ਆਵਾਜ਼ ਨੂੰ ਇਹ ਐਲਾਨ ਕਰਦੇ ਹੋਏ ਸੁਣਦਾ ਹੈ: “ਹੁਣ ਸਾਡੇ ਪਰਮੇਸ਼ੁਰ ਦੀ ਮੁਕਤੀ ਅਤੇ ਸਮਰੱਥਾ ਅਤੇ ਰਾਜ ਅਤੇ ਉਹ ਦੇ ਮਸੀਹ ਦਾ ਇਖ਼ਤਿਆਰ ਹੋ ਗਿਆ!” ਜੀ ਹਾਂ, 1914 ਵਿਚ ਮਸੀਹ ਨੇ ਰਾਜੇ ਦੇ ਤੌਰ ਤੇ ਸ਼ਾਸਨ ਕਰਨਾ ਸ਼ੁਰੂ ਕੀਤਾ!

      ਸਵਰਗ ਵਿਚ ਯਹੋਵਾਹ ਦੇ ਉਪਾਸਕਾਂ ਲਈ ਇਹ ਕਿੰਨੀ ਹੀ ਖ਼ੁਸ਼ੀ ਦੀ ਖ਼ਬਰ! ਉਨ੍ਹਾਂ ਨੂੰ ਜ਼ੋਰ ਦਿੱਤਾ ਜਾਂਦਾ ਹੈ: “ਹੇ ਅਕਾਸ਼ੋ ਅਤੇ ਜਿਹੜੇ ਉਨ੍ਹਾਂ ਉੱਤੇ ਰਹਿੰਦੇ ਹੋ, ਤੁਸੀਂ ਅਨੰਦ ਕਰੋ!” ਪਰੰਤੂ ਜਿਹੜੇ ਧਰਤੀ ਉੱਤੇ ਹਨ ਉਨ੍ਹਾਂ ਦੀ ਦਸ਼ਾ ਕੀ ਹੈ? “ਧਰਤੀ ਅਤੇ ਸਮੁੰਦਰ ਨੂੰ ਹਾਇ! ਹਾਇ!” ਸਵਰਗ ਤੋਂ ਇਹ ਆਵਾਜ਼ ਅੱਗੇ ਕਹਿੰਦੀ ਹੈ, “ਇਸ ਲਈ ਜੋ ਸ਼ਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।”

      ਅਸੀਂ ਹੁਣ ਠੀਕ ਉਸ ਥੋੜ੍ਹੇ ਸਮੇਂ ਵਿਚ ਰਹਿ ਰਹੇ ਹਾਂ। ਲੋਕੀ ਹੁਣੇ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਦਾਖ਼ਲ ਹੋਣ ਲਈ ਜਾਂ ਨਾਸ਼ ਭੋਗਣ ਲਈ ਅਲੱਗ ਕੀਤੇ ਜਾ ਰਹੇ ਹਨ। ਸੱਚਾਈ ਇਹ ਹੈ ਕਿ ਤੁਹਾਡਾ ਭਵਿੱਖ ਹੁਣ ਇਸ ਆਧਾਰ ਤੇ ਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਤੁਸੀਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ, ਜੋ ਮਸੀਹ ਦੇ ਨਿਰਦੇਸ਼ਨ ਅਧੀਨ ਧਰਤੀ ਉੱਤੇ ਪ੍ਰਚਾਰ ਕੀਤੀ ਜਾ ਰਹੀ ਹੈ, ਦੇ ਪ੍ਰਤੀ ਕੀ ਪ੍ਰਤਿਕ੍ਰਿਆ ਦਿਖਾਉਂਦੇ ਹੋ।

      ਜਦੋਂ ਲੋਕਾਂ ਦਾ ਵੱਖਰੇ ਕੀਤੇ ਜਾਣਾ ਸਮਾਪਤ ਹੋ ਜਾਵੇਗਾ, ਤਦ ਯਿਸੂ ਮਸੀਹ ਪਰਮੇਸ਼ੁਰ ਦੇ ਕਾਰਿੰਦੇ ਦੇ ਤੌਰ ਤੇ ਕੰਮ ਕਰਦੇ ਹੋਏ ਸ਼ਤਾਨ ਦੀ ਸਾਰੀ ਰੀਤੀ-ਵਿਵਸਥਾ ਅਤੇ ਇਸ ਦਾ ਸਮਰਥਨ ਕਰਨ ਵਾਲਿਆਂ ਉਨ੍ਹਾਂ ਸਾਰਿਆਂ ਨੂੰ ਧਰਤੀ ਤੋਂ ਸਾਫ਼ ਕਰੇਗਾ। ਯਿਸੂ ਸਾਰੀ ਦੁਸ਼ਟਤਾ ਨੂੰ ਹਟਾਉਣ ਦਾ ਇਹ ਕੰਮ ਉਸ ਯੁੱਧ ਵਿਚ ਪੂਰਾ ਕਰੇਗਾ ਜਿਸ ਨੂੰ ਬਾਈਬਲ ਵਿਚ ਹਰਮਗਿੱਦੋਨ, ਜਾਂ ਆਰਮਾਗੇਡਨ ਕਿਹਾ ਜਾਂਦਾ ਹੈ। ਇਸ ਪਿੱਛੋਂ ਯਿਸੂ, ਜੋ ਖ਼ੁਦ ਯਹੋਵਾਹ ਪਰਮੇਸ਼ੁਰ ਦੇ ਬਾਅਦ ਦੂਜੀ ਥਾਂ ਤੇ ਵਿਸ਼ਵ ਦਾ ਸਭ ਤੋਂ ਸਰਬ ਮਹਾਨ ਵਿਅਕਤੀ ਹੈ, ਸ਼ਤਾਨ ਅਤੇ ਉਸ ਦੇ ਪਿਸ਼ਾਚਾਂ ਨੂੰ ਫੜ ਕੇ ਉਨ੍ਹਾਂ ਨੂੰ ਇਕ ਹਜ਼ਾਰ ਵਰ੍ਹਿਆਂ ਲਈ “ਅਥਾਹ ਕੁੰਡ,” ਯਾਨੀ ਕਿ, ਮੌਤ ਵਾਂਗ ਨਿਸ਼ਕ੍ਰਿਆ ਦੀ ਦਸ਼ਾ ਵਿਚ ਬੰਦ ਕਰ ਦੇਵੇਗਾ। ਰਸੂਲਾਂ ਦੇ ਕਰਤੱਬ 7:​55-60; 8:​1-3; 9:​1-19; 16:​6-10; ਜ਼ਬੂਰ 110:​1, 2; ਇਬਰਾਨੀਆਂ 10:​12, 13; 1 ਪਤਰਸ 3:22; ਲੂਕਾ 22:​28-30; ਕੁਲੁੱਸੀਆਂ 1:​13, 23; ਪਰਕਾਸ਼ ਦੀ ਪੋਥੀ 1:​1, 10; 12:​7-12; 16:​14-16; 20:​1-3; ਮੱਤੀ 24:14; 25:​31-33.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ