-
ਧਰਮੀ ਹਮੇਸ਼ਾ ਪਰਮੇਸ਼ੁਰ ਦੀ ਵਡਿਆਈ ਕਰਦੇ ਰਹਿਣਗੇਪਹਿਰਾਬੁਰਜ—2009 | ਮਾਰਚ 15
-
-
11, 12. ਪਰਮੇਸ਼ੁਰ ਦੇ ਲੋਕ ਕਿਨ੍ਹਾਂ ਕੁਝ ਤਰੀਕਿਆਂ ਨਾਲ ਆਪਣਾ ਪੈਸਾ-ਧੇਲਾ ਵਰਤਦੇ ਹਨ?
11 ਮਸਹ ਕੀਤੇ ਹੋਇਆਂ ਅਤੇ “ਵੱਡੀ ਭੀੜ” ਨੇ ਪੈਸੇ-ਧੇਲੇ ਪੱਖੋਂ ਦਰਿਆ-ਦਿਲੀ ਦਿਖਾਈ ਹੈ। ਜ਼ਬੂਰ 112:9 ਕਹਿੰਦਾ ਹੈ: “ਉਹ ਨੇ ਵੰਡਿਆ, ਉਹ ਨੇ ਕੰਗਾਲਾਂ ਨੂੰ ਦਿੱਤਾ।” ਅੱਜ ਸੱਚੇ ਮਸੀਹੀ ਅਕਸਰ ਆਪਣੇ ਭੈਣਾਂ-ਭਰਾਵਾਂ ਅਤੇ ਲੋੜਵੰਦ ਗੁਆਂਢੀਆਂ ਦੀ ਮਦਦ ਕਰਨ ਲਈ ਪੈਸੇ ਦਾਨ ਕਰਦੇ ਹਨ। ਆਫ਼ਤਾਂ ਆਉਣ ʼਤੇ ਉਹ ਆਪਣਾ ਪੈਸਾ, ਸਮਾਂ ਅਤੇ ਤਾਕਤ ਰਾਹਤ ਕੰਮਾਂ ਲਈ ਵੀ ਵਰਤਦੇ ਹਨ। ਯਿਸੂ ਦੇ ਕਹਿਣੇ ਅਨੁਸਾਰ ਸੱਚੇ ਮਸੀਹੀਆਂ ਨੂੰ ਇਸ ਤਰ੍ਹਾਂ ਦੇਣ ਨਾਲ ਵੀ ਖ਼ੁਸ਼ੀ ਮਿਲਦੀ ਹੈ।—ਰਸੂਲਾਂ ਦੇ ਕਰਤੱਬ 20:35; 2 ਕੁਰਿੰਥੀਆਂ 9:7 ਪੜ੍ਹੋ।
12 ਇਸ ਬਾਰੇ ਵੀ ਸੋਚੋ ਕਿ ਇਸ ਰਸਾਲੇ ਨੂੰ 172 ਭਾਸ਼ਾਵਾਂ ਵਿਚ ਛਾਪਣ ʼਤੇ ਕਿੰਨਾ ਖ਼ਰਚਾ ਆਉਂਦਾ ਹੈ। ਇਨ੍ਹਾਂ ਵਿੱਚੋਂ ਕਈ ਭਾਸ਼ਾਵਾਂ ਗ਼ਰੀਬ ਲੋਕ ਬੋਲਦੇ ਹਨ। ਇਸ ਤੋਂ ਇਲਾਵਾ, ਇਹ ਰਸਾਲਾ ਬੋਲ਼ੇ ਲੋਕਾਂ ਦੀ ਵੱਖੋ-ਵੱਖਰੀ ਸੈਨਤ ਭਾਸ਼ਾ ਅਤੇ ਅੰਨ੍ਹੇ ਲੋਕਾਂ ਦੀ ਬ੍ਰੇਲ ਭਾਸ਼ਾ ਵਿਚ ਵੀ ਛਾਪਿਆ ਜਾਂਦਾ ਹੈ।
-
-
ਧਰਮੀ ਹਮੇਸ਼ਾ ਪਰਮੇਸ਼ੁਰ ਦੀ ਵਡਿਆਈ ਕਰਦੇ ਰਹਿਣਗੇਪਹਿਰਾਬੁਰਜ—2009 | ਮਾਰਚ 15
-
-
‘ਪਰਤਾਪ ਨਾਲ ਉੱਚੇ ਕੀਤੇ ਗਏ’
17. ਧਰਮੀ ਲੋਕ ਕਿਵੇਂ ‘ਪਰਤਾਪ ਨਾਲ ਉੱਚੇ ਕੀਤੇ ਜਾਣਗੇ’?
17 ਜਦੋਂ ਸ਼ਤਾਨ ਅਤੇ ਉਸ ਦੀ ਦੁਨੀਆਂ ਸਾਡਾ ਵਿਰੋਧ ਕਰਨ ਲਈ ਨਹੀਂ ਰਹੇਗੀ, ਉਦੋਂ ਕਿੰਨਾ ਵਧੀਆ ਹੋਵੇਗਾ ਕਿ ਅਸੀਂ ਸਾਰੇ ਮਿਲ ਕੇ ਯਹੋਵਾਹ ਦੀ ਵਡਿਆਈ ਕਰ ਸਕਾਂਗੇ! ਇਹੋ ਜਿਹਾ ਭਵਿੱਖ ਉਨ੍ਹਾਂ ਸਾਰਿਆਂ ਦਾ ਹੋਵੇਗਾ ਜੋ ਪਰਮੇਸ਼ੁਰ ਦੇ ਅੱਗੇ ਧਰਮੀ ਬਣੇ ਰਹਿਣਗੇ। ਉਹ ਕਦੇ ਵੀ ਹਾਰ ਦਾ ਮੂੰਹ ਨਹੀਂ ਦੇਖਣਗੇ ਕਿਉਂਕਿ ਯਹੋਵਾਹ ਵਾਅਦਾ ਕਰਦਾ ਹੈ ਕਿ ‘ਉਨ੍ਹਾਂ ਦਾ ਸਿੰਙ ਪਰਤਾਪ ਨਾਲ ਉੱਚਾ ਕੀਤਾ ਜਾਵੇਗਾ।’ (ਜ਼ਬੂ. 112:9) ਯਹੋਵਾਹ ਦੇ ਧਰਮੀ ਲੋਕ ਖ਼ੁਸ਼ ਹੋਣਗੇ ਜਦੋਂ ਉਹ ਯਹੋਵਾਹ ਦੇ ਸਾਰੇ ਵੈਰੀਆਂ ਦਾ ਨਾਸ਼ ਹੁੰਦਾ ਦੇਖਣਗੇ।
-