ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਹੋਵਾਹ ਦਾ ਪਰਿਵਾਰ ਬਹੁਮੁੱਲੀ ਏਕਤਾ ਦਾ ਆਨੰਦ ਮਾਣਦਾ ਹੈ
    ਪਹਿਰਾਬੁਰਜ—1996 | ਜੁਲਾਈ 1
    • 4. ਭਰਾਤਰੀ ਏਕਤਾ ਬਾਰੇ ਜ਼ਬੂਰ 133 ਜੋ ਕਹਿੰਦਾ ਹੈ, ਉਸ ਨੂੰ ਤੁਸੀਂ ਆਪਣੇ ਸ਼ਬਦਾਂ ਵਿਚ ਕਿਵੇਂ ਅਭਿਵਿਅਕਤ ਕਰੋਗੇ?

      4 ਜ਼ਬੂਰਾਂ ਦਾ ਲਿਖਾਰੀ ਦਾਊਦ, ਭਰਾਤਰੀ ਏਕਤਾ ਦੀ ਦਿਲੋਂ ਕਦਰ ਕਰਦਾ ਸੀ। ਇੱਥੋਂ ਤਕ ਕਿ ਉਹ ਇਸ ਦੇ ਬਾਰੇ ਗਾਉਣ ਦੇ ਲਈ ਵੀ ਪ੍ਰੇਰਿਤ ਹੋਇਆ ਸੀ! ਉਸ ਨੂੰ ਆਪਣੇ ਹਾਰਪ ਦੇ ਨਾਲ ਕਲਪਨਾ ਕਰੋ ਜਿਉਂ ਹੀ ਉਹ ਗਾਉਂਦਾ ਹੈ: “ਵੇਖੋ, ਕਿੰਨਾ ਚੰਗਾ ਤੇ ਸੋਹਣਾ ਹੈ ਭਈ ਭਰਾ ਮਿਲ ਜੁਲ ਕੇ ਵੱਸਣ! ਏਹ ਉਸ ਖਾਲਸ ਤੇਲ ਦੀ ਨਿਆਈਂ ਹੈ, ਜਿਹੜਾ ਸਿਰ ਉੱਤੋਂ ਚੋ ਕੇ ਦਾੜ੍ਹੀ ਉੱਤੇ, ਅਰਥਾਤ ਹਾਰੂਨ ਦੀ ਦਾੜ੍ਹੀ ਉੱਤੇ ਉਤਰਿਆ, ਅਤੇ ਉਸ ਦੀ ਪੁਸ਼ਾਕ ਦੀ ਕੋਰ ਤੀਕ ਪੁੱਜਿਆ। ਹਰਮੋਨ ਦੀ ਤ੍ਰੇਲ ਦੀ ਨਿਆਈਂ, ਜੋ ਸੀਯੋਨ ਦੇ ਪਹਾੜ ਉੱਤੇ ਚੋਂਦੀ ਹੈ, ਤਾਂ ਹੀ ਉੱਥੇ ਯਹੋਵਾਹ ਨੇ ਬਰਕਤ ਦਾ, ਅਰਥਾਤ ਸਦੀਪਕ ਜੀਵਨ ਦਾ ਹੁਕਮ ਦਿੱਤਾ ਹੈ।”—ਜ਼ਬੂਰ 133:1-3.

  • ਯਹੋਵਾਹ ਦਾ ਪਰਿਵਾਰ ਬਹੁਮੁੱਲੀ ਏਕਤਾ ਦਾ ਆਨੰਦ ਮਾਣਦਾ ਹੈ
    ਪਹਿਰਾਬੁਰਜ—1996 | ਜੁਲਾਈ 1
    • 6, 7. ਇਸਰਾਏਲ ਦੀ ਏਕਤਾ ਹਰਮੋਨ ਪਹਾੜ ਦੀ ਤ੍ਰੇਲ ਦੇ ਵਾਂਗ ਕਿਵੇਂ ਸੀ, ਅਤੇ ਅੱਜ ਪਰਮੇਸ਼ੁਰ ਦੀ ਬਰਕਤ ਕਿੱਥੇ ਪਾਈ ਜਾ ਸਕਦੀ ਹੈ?

      6 ਇਸਰਾਏਲ ਦਾ ਮਿਲ ਜੁਲ ਕੇ ਵਸਣਾ ਵੀ ਹਰਮੋਨ ਪਹਾੜ ਦੀ ਤ੍ਰੇਲ ਦੇ ਵਾਂਗ ਕਿਵੇਂ ਸੀ? ਖ਼ੈਰ, ਕਿਉਂਕਿ ਇਸ ਪਹਾੜ ਦੀ ਚੋਟੀ ਸਮੁੰਦਰ ਤਲ ਤੋਂ 2,800 ਮੀਟਰ ਤੋਂ ਵੱਧ ਉੱਚੀ ਸੀ, ਇਹ ਲਗਭਗ ਪੂਰੇ ਸਾਲ ਹੀ ਬਰਫ਼ ਨਾਲ ਢਕੀ ਹੁੰਦੀ ਹੈ। ਹਰਮੋਨ ਦੀ ਬਰਫ਼ਾਨੀ ਚੋਟੀ ਦੇ ਕਾਰਨ ਰਾਤ ਦੇ ਵਾਸ਼ਪ ਦਾ ਸੰਘਣਨ ਹੁੰਦਾ ਹੈ ਅਤੇ ਇਸ ਤਰ੍ਹਾਂ ਭਰਪੂਰ ਤ੍ਰੇਲ ਉਤਪੰਨ ਹੁੰਦੀ ਹੈ ਜੋ ਚਿਰਕਾਲੀ ਖ਼ੁਸ਼ਕ ਰੁੱਤ ਦੇ ਦੌਰਾਨ ਬਨਸਪਤੀ ਨੂੰ ਬਰਕਰਾਰ ਰੱਖਦੀ ਹੈ। ਹਰਮੋਨ ਪਹਾੜ ਦੀ ਲੜੀ ਤੋਂ ਆਈ ਠੰਢੀ ਹਵਾ ਦਾ ਵਹਾਉ ਅਜਿਹੇ ਵਾਸ਼ਪ ਨੂੰ ਦੂਰ ਦੱਖਣ ਵੱਲ ਯਰੂਸ਼ਲਮ ਦੇ ਖੇਤਰ ਤਕ ਪਹੁੰਚਾ ਸਕਦਾ ਹੈ, ਜਿੱਥੇ ਇਹ ਤ੍ਰੇਲ ਦੇ ਤੌਰ ਤੇ ਸੰਘਣਾ ਹੁੰਦਾ ਹੈ। ਇਸ ਲਈ ਜ਼ਬੂਰ ਦੇ ਲਿਖਾਰੀ ਨੇ ਸਹੀ ਤੌਰ ਤੇ ‘ਹਰਮੋਨ ਦੀ ਤ੍ਰੇਲ ਜੋ ਸੀਯੋਨ ਪਹਾੜ ਉੱਤੇ ਚੋਂਦੀ ਹੈ,’ ਦੇ ਬਾਰੇ ਗੱਲ ਕੀਤੀ। ਉਸ ਤਾਜ਼ਗੀ ਲਿਆਉਣ ਵਾਲੇ ਪ੍ਰਭਾਵ ਦੇ ਬਾਰੇ ਕਿੰਨੀ ਹੀ ਚੰਗੀ ਯਾਦ-ਦਹਾਨੀ ਜੋ ਯਹੋਵਾਹ ਦੇ ਉਪਾਸਕਾਂ ਦੇ ਪਰਿਵਾਰ ਦੀ ਏਕਤਾ ਨੂੰ ਵਧਾਉਂਦਾ ਹੈ!

      7 ਮਸੀਹੀ ਕਲੀਸਿਯਾ ਦੇ ਸਥਾਪਿਤ ਹੋਣ ਤੋਂ ਪਹਿਲਾਂ, ਸੀਯੋਨ, ਜਾਂ ਯਰੂਸ਼ਲਮ ਸੱਚੀ ਉਪਾਸਨਾ ਦਾ ਕੇਂਦਰ ਸੀ। ਇਸ ਲਈ, ਪਰਮੇਸ਼ੁਰ ਨੇ ਉੱਥੇ ਹੀ ਬਰਕਤਾਂ ਹੋਣ ਦਾ ਹੁਕਮ ਦਿੱਤਾ। ਜਦ ਕਿ ਸਾਰੀਆਂ ਬਰਕਤਾਂ ਦਾ ਸ੍ਰੋਤ ਪ੍ਰਤੀਕ ਰੂਪ ਵਿਚ ਯਰੂਸ਼ਲਮ ਵਿਖੇ ਹੈਕਲ ਵਿਚ ਵਸਦਾ ਸੀ, ਤਾਂ ਬਰਕਤਾਂ ਉੱਥੋਂ ਹੀ ਨਿਕਲਦੀਆਂ। ਕਿਉਂ ਜੋ ਹੁਣ ਸੱਚੀ ਉਪਾਸਨਾ ਕਿਸੇ ਇਕ ਸਥਾਨ ਉੱਤੇ ਨਿਰਭਰ ਨਹੀਂ ਹੈ, ਇਸ ਲਈ ਪਰਮੇਸ਼ੁਰ ਦੇ ਸੇਵਕਾਂ ਦੀ ਬਰਕਤ, ਪ੍ਰੇਮ, ਅਤੇ ਏਕਤਾ ਅੱਜ ਪੂਰੀ ਧਰਤੀ ਵਿਚ ਪਾਈ ਜਾ ਸਕਦੀ ਹੈ। (ਯੂਹੰਨਾ 13:34, 35) ਇਸ ਏਕਤਾ ਨੂੰ ਵਧਾਉਣ ਵਾਲੇ ਕੁਝ ਕਾਰਕ ਕਿਹੜੇ ਹਨ?

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ