ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਤੁਸੀਂ ਯਹੋਵਾਹ ਦੇ ਦੋਸਤ ਬਣ ਸਕਦੇ ਹੋ!
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
    • 3. ਯਹੋਵਾਹ ਆਪਣੇ ਦੋਸਤਾਂ ਤੋਂ ਕੀ ਉਮੀਦ ਰੱਖਦਾ ਹੈ?

      ਯਹੋਵਾਹ ਸਾਰੇ ਲੋਕਾਂ ਨੂੰ ਪਿਆਰ ਕਰਦਾ ਹੈ, “ਪਰ ਨੇਕ ਇਨਸਾਨਾਂ ਨਾਲ ਉਸ ਦੀ ਗੂੜ੍ਹੀ ਦੋਸਤੀ ਹੈ।” (ਕਹਾਉਤਾਂ 3:32) ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਦੋਸਤ ਉਹ ਕੰਮ ਕਰਨ ਜੋ ਉਸ ਦੀਆਂ ਨਜ਼ਰਾਂ ਵਿਚ ਸਹੀ ਹਨ ਅਤੇ ਉਨ੍ਹਾਂ ਕੰਮਾਂ ਤੋਂ ਦੂਰ ਰਹਿਣ ਜਿਨ੍ਹਾਂ ਤੋਂ ਉਹ ਨਫ਼ਰਤ ਕਰਦਾ ਹੈ। ਪਰ ਕਈ ਲੋਕਾਂ ਨੂੰ ਲੱਗਦਾ ਹੈ ਕਿ ਯਹੋਵਾਹ ਦੇ ਦੱਸੇ ਤਰੀਕੇ ਅਨੁਸਾਰ ਜੀਉਣਾ ਬਹੁਤ ਔਖਾ ਹੈ। ਪਰ ਯਹੋਵਾਹ ਦਿਆਲੂ ਹੈ ਅਤੇ ਸਾਡੀਆਂ ਕਮੀਆਂ-ਕਮਜ਼ੋਰੀਆਂ ਜਾਣਦਾ ਹੈ। ਜੇ ਅਸੀਂ ਉਸ ਨੂੰ ਸੱਚੇ ਦਿਲੋਂ ਪਿਆਰ ਕਰਾਂਗੇ ਅਤੇ ਉਸ ਦੀ ਹਰ ਗੱਲ ਮੰਨਣ ਦੀ ਪੂਰੀ ਕੋਸ਼ਿਸ਼ ਕਰਾਂਗੇ, ਤਾਂ ਉਹ ਸਾਨੂੰ ਆਪਣਾ ਦੋਸਤ ਬਣਾਵੇਗਾ।—ਜ਼ਬੂਰ 147:11; ਰਸੂਲਾਂ ਦੇ ਕੰਮ 10:34, 35.

  • ਹਰ ਗੱਲ ਵਿਚ ਈਮਾਨਦਾਰ ਰਹੋ
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
    • ਹਰ ਗੱਲ ਵਿਚ ਈਮਾਨਦਾਰ ਰਹੋ

      ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਦੋਸਤ ਈਮਾਨਦਾਰ ਹੋਣ। ਯਹੋਵਾਹ ਵੀ ਆਪਣੇ ਦੋਸਤਾਂ ਤੋਂ ਇਹੀ ਚਾਹੁੰਦਾ ਹੈ। ਪਰ ਇਸ ਦੁਨੀਆਂ ਵਿਚ ਈਮਾਨਦਾਰ ਰਹਿਣਾ ਸੌਖਾ ਨਹੀਂ ਹੈ ਕਿਉਂਕਿ ਬਹੁਤ ਸਾਰੇ ਲੋਕ ਬੇਈਮਾਨ ਹਨ। ਫਿਰ ਵੀ ਸਾਰੀਆਂ ਗੱਲਾਂ ਵਿਚ ਈਮਾਨਦਾਰ ਰਹਿਣ ਦੇ ਕੀ ਫ਼ਾਇਦੇ ਹਨ?

      1. ਈਮਾਨਦਾਰ ਰਹਿਣ ਦਾ ਸਭ ਤੋਂ ਵੱਡਾ ਕਾਰਨ ਕੀ ਹੈ?

      ਜਦੋਂ ਅਸੀਂ ਦੂਸਰਿਆਂ ਨਾਲ ਈਮਾਨਦਾਰੀ ਨਾਲ ਪੇਸ਼ ਆਉਂਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਅਤੇ ਉਸ ਦਾ ਆਦਰ ਕਰਦੇ ਹਾਂ। ਯਹੋਵਾਹ ਜਾਣਦਾ ਹੈ ਕਿ ਅਸੀਂ ਕੀ ਸੋਚਦੇ ਅਤੇ ਕੀ ਕਰਦੇ ਹਾਂ। (ਇਬਰਾਨੀਆਂ 4:13) ਜਦੋਂ ਉਹ ਦੇਖਦਾ ਹੈ ਕਿ ਅਸੀਂ ਹਰ ਹਾਲ ਵਿਚ ਈਮਾਨਦਾਰ ਰਹਿੰਦੇ ਹਾਂ, ਤਾਂ ਉਸ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਉਸ ਦੇ ਬਚਨ ਵਿਚ ਲਿਖਿਆ ਹੈ: “ਯਹੋਵਾਹ ਨੂੰ ਚਾਲਬਾਜ਼ ਇਨਸਾਨ ਤੋਂ ਘਿਣ ਆਉਂਦੀ ਹੈ, ਪਰ ਨੇਕ ਇਨਸਾਨਾਂ ਨਾਲ ਉਸ ਦੀ ਗੂੜ੍ਹੀ ਦੋਸਤੀ ਹੈ।”—ਕਹਾਉਤਾਂ 3:32.

      2. ਰੋਜ਼ਮੱਰਾ ਦੀ ਜ਼ਿੰਦਗੀ ਵਿਚ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਈਮਾਨਦਾਰ ਹਾਂ?

      ਯਹੋਵਾਹ ਚਾਹੁੰਦਾ ਹੈ ਕਿ ਅਸੀਂ ‘ਇਕ-ਦੂਜੇ ਨਾਲ ਸੱਚ ਬੋਲੀਏ।’ (ਜ਼ਕਰਯਾਹ 8:16, 17) ਇਸ ਦਾ ਮਤਲਬ ਹੈ ਕਿ ਅਸੀਂ ਆਪਣੇ ਘਰਦਿਆਂ, ਆਪਣੇ ਨਾਲ ਕੰਮ ਕਰਨ ਵਾਲਿਆਂ, ਮਸੀਹੀ ਭੈਣਾਂ-ਭਰਾਵਾਂ ਅਤੇ ਸਰਕਾਰੀ ਅਧਿਕਾਰੀਆਂ ਨਾਲ ਗੱਲ ਕਰਦੇ ਵੇਲੇ ਝੂਠ ਨਾ ਬੋਲੀਏ ਤੇ ਨਾ ਹੀ ਉਨ੍ਹਾਂ ਨੂੰ ਧੋਖੇ ਵਿਚ ਰੱਖੀਏ। ਈਮਾਨਦਾਰ ਲੋਕ ਨਾ ਕਦੇ ਚੋਰੀ ਕਰਦੇ ਅਤੇ ਨਾ ਹੀ ਠੱਗੀ ਕਰਦੇ ਹਨ। (ਕਹਾਉਤਾਂ 24:28 ਅਤੇ ਅਫ਼ਸੀਆਂ 4:28 ਪੜ੍ਹੋ।) ਇਸ ਤੋਂ ਇਲਾਵਾ, ਉਹ ਸਰਕਾਰ ਵੱਲੋਂ ਮੰਗਿਆ ਟੈਕਸ ਵੀ ਭਰਦੇ ਹਨ। (ਰੋਮੀਆਂ 13:5-7) ਇਨ੍ਹਾਂ ਕੁਝ ਤਰੀਕਿਆਂ ਰਾਹੀਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ‘ਹਰ ਗੱਲ ਵਿਚ ਈਮਾਨਦਾਰੀ ਤੋਂ ਕੰਮ ਲੈਂਦੇ ਹਾਂ।’—ਇਬਰਾਨੀਆਂ 13:18.

      3. ਈਮਾਨਦਾਰ ਰਹਿਣ ਦੇ ਕੀ ਫ਼ਾਇਦੇ ਹੁੰਦੇ ਹਨ?

      ਜਦੋਂ ਅਸੀਂ ਹਮੇਸ਼ਾ ਈਮਾਨਦਾਰ ਰਹਿੰਦੇ ਹਾਂ, ਤਾਂ ਲੋਕ ਸਾਡੇ ʼਤੇ ਭਰੋਸਾ ਕਰਦੇ ਹਨ। ਮੰਡਲੀ ਵਿਚ ਵੀ ਭੈਣ-ਭਰਾ ਸਾਡੇ ʼਤੇ ਭਰੋਸਾ ਕਰਦੇ ਹਨ ਜਿਸ ਕਰਕੇ ਸਾਡੇ ਵਿਚ ਪਰਿਵਾਰ ਵਰਗਾ ਮਾਹੌਲ ਬਣਿਆ ਰਹਿੰਦਾ ਹੈ। ਈਮਾਨਦਾਰ ਰਹਿਣ ਨਾਲ ਸਾਡੀ ਜ਼ਮੀਰ ਸਾਫ਼ ਰਹਿੰਦੀ ਹੈ। ਇੰਨਾ ਹੀ ਨਹੀਂ, ‘ਅਸੀਂ ਆਪਣੇ ਮੁਕਤੀਦਾਤੇ ਪਰਮੇਸ਼ੁਰ ਦੀ ਸਿੱਖਿਆ ਦੀ ਸ਼ੋਭਾ ਵਧਾਉਂਦੇ ਹਾਂ’ ਤੇ ਸਾਡੀ ਈਮਾਨਦਾਰੀ ਦੇਖ ਕੇ ਲੋਕ ਯਹੋਵਾਹ ਵੱਲ ਖਿੱਚੇ ਆਉਂਦੇ ਹਨ।—ਤੀਤੁਸ 2:10.

      ਹੋਰ ਸਿੱਖੋ

      ਜਦੋਂ ਤੁਸੀਂ ਈਮਾਨਦਾਰ ਰਹਿੰਦੇ ਹੋ, ਤਾਂ ਯਹੋਵਾਹ ਨੂੰ ਕਿੱਦਾਂ ਲੱਗਦਾ ਹੈ? ਇਸ ਤੋਂ ਤੁਹਾਨੂੰ ਕੀ ਫ਼ਾਇਦੇ ਹੁੰਦੇ ਹਨ? ਤੁਸੀਂ ਕਿਨ੍ਹਾਂ ਮਾਮਲਿਆਂ ਵਿਚ ਈਮਾਨਦਾਰ ਰਹਿ ਸਕਦੇ ਹੋ? ਆਓ ਜਾਣੀਏ।

      4. ਤੁਹਾਡੀ ਈਮਾਨਦਾਰੀ ਦੇਖ ਕੇ ਯਹੋਵਾਹ ਖ਼ੁਸ਼ ਹੁੰਦਾ ਹੈ

      ਜ਼ਬੂਰ 44:21 ਅਤੇ ਮਲਾਕੀ 3:16 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

      • ਇਹ ਸੋਚਣਾ ਗ਼ਲਤ ਕਿਉਂ ਹੋਵੇਗਾ ਕਿ ਸੱਚ ਲੁਕਾਇਆ ਜਾ ਸਕਦਾ ਹੈ?

      • ਜਦੋਂ ਅਸੀਂ ਔਖੇ ਹਾਲਾਤਾਂ ਵਿਚ ਵੀ ਸੱਚ ਬੋਲਦੇ ਹਾਂ, ਤਾਂ ਯਹੋਵਾਹ ਨੂੰ ਕਿੱਦਾਂ ਲੱਗਦਾ ਹੈ?

      ਇਕ ਕੁੜੀ ਆਪਣੇ ਡੈਡੀ ਨਾਲ ਗੱਲ ਕਰ ਰਹੀ ਹੈ ਜੋ ਗੋਡਿਆਂ ਭਾਰ ਹੋ ਕੇ ਉਸ ਦੀ ਸੁਣ ਰਿਹਾ ਹੈ। ਮੇਜ਼ ਅਤੇ ਜ਼ਮੀਨ ʼਤੇ ਜੂਸ ਡੁੱਲ੍ਹਿਆ ਹੋਇਆ ਹੈ।

      ਜਦੋਂ ਬੱਚੇ ਸੱਚ ਬੋਲਦੇ ਹਨ, ਤਾਂ ਮਾਂ-ਬਾਪ ਨੂੰ ਖ਼ੁਸ਼ੀ ਹੁੰਦੀ ਹੈ। ਜਦੋਂ ਅਸੀਂ ਸੱਚ ਬੋਲਦੇ ਹਾਂ, ਤਾਂ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ

      5. ਹਰ ਹਾਲ ਵਿਚ ਈਮਾਨਦਾਰ ਰਹੋ

      ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਹਮੇਸ਼ਾ ਈਮਾਨਦਾਰ ਨਹੀਂ ਰਿਹਾ ਜਾ ਸਕਦਾ। ਪਰ ਆਓ ਦੇਖੀਏ ਕਿ ਸਾਨੂੰ ਹਰ ਹਾਲ ਵਿਚ ਈਮਾਨਦਾਰ ਕਿਉਂ ਰਹਿਣਾ ਚਾਹੀਦਾ ਹੈ। ਵੀਡੀਓ ਦੇਖੋ।

      ਵੀਡੀਓ: ਖ਼ੁਸ਼ੀ ਕਿਵੇਂ ਮਿਲਦੀ ਹੈ?—ਸਾਫ਼ ਜ਼ਮੀਰ  (2:32)

      ‘ਖ਼ੁਸ਼ੀ ਕਿਵੇਂ ਮਿਲਦੀ ਹੈ?—ਸਾਫ਼ ਜ਼ਮੀਰ’ ਵੀਡੀਓ ਦਾ ਇਕ ਸੀਨ। ਮਹਿੰਗੀ ਮਸ਼ੀਨ ਖ਼ਰਾਬ ਕਰਨ ਤੋਂ ਬਾਅਦ ਬੈੱਨ ਆਪਣੀ ਗ਼ਲਤੀ ਮੰਨਦਾ ਹੈ ਅਤੇ ਉਸ ਦਾ ਮਾਲਕ ਉਸ ਨਾਲ ਹੱਥ ਮਿਲਾਉਂਦਾ ਹੈ।

      ਇਬਰਾਨੀਆਂ 13:18 ਪੜ੍ਹੋ। ਫਿਰ ਚਰਚਾ ਕਰੋ ਕਿ ਅਸੀਂ ਇਨ੍ਹਾਂ ਮਾਮਲਿਆਂ ਵਿਚ ਕਿਵੇਂ ਈਮਾਨਦਾਰ ਰਹਿ ਸਕਦੇ ਹਾਂ . . .

      • ਆਪਣੇ ਘਰਦਿਆਂ ਨਾਲ।

      • ਕੰਮ ਦੀ ਥਾਂ ʼਤੇ ਜਾਂ ਸਕੂਲ ਵਿਚ।

      • ਹੋਰ ਹਾਲਾਤਾਂ ਵਿਚ।

      6. ਈਮਾਨਦਾਰ ਰਹਿਣ ਦਾ ਫ਼ਾਇਦਾ ਹੈ

      ਹੋ ਸਕਦਾ ਹੈ ਕਿ ਈਮਾਨਦਾਰ ਰਹਿਣ ਕਰਕੇ ਸਾਨੂੰ ਕਦੇ-ਕਦੇ ਮੁਸ਼ਕਲਾਂ ਸਹਿਣੀਆਂ ਪੈਣ। ਪਰ ਈਮਾਨਦਾਰ ਰਹਿਣ ਨਾਲ ਹਮੇਸ਼ਾ ਫ਼ਾਇਦਾ ਹੁੰਦਾ ਹੈ। ਜ਼ਬੂਰ 34:12-16 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਈਮਾਨਦਾਰ ਰਹਿਣ ਨਾਲ ਤੁਹਾਨੂੰ ਕੀ ਫ਼ਾਇਦੇ ਹੋ ਸਕਦੇ ਹਨ?

      1. ਪਤੀ-ਪਤਨੀ ਕੌਫ਼ੀ ਪੀਂਦਿਆਂ ਇਕੱਠੇ ਗੱਲ ਕਰ ਰਹੇ ਹਨ। 2. ਮਾਲਕ ਕੰਮ ʼਤੇ ਮਕੈਨਿਕ ਦੀ ਤਾਰੀਫ਼ ਕਰ ਰਿਹਾ ਹੈ। 3. ਇਕ ਆਦਮੀ ਪੁਲਸ ਵਾਲੇ ਨੂੰ ਆਪਣਾ ਲਸੰਸ ਦਿਖਾ ਰਿਹਾ ਹੈ।
      1. ਇਕ-ਦੂਸਰੇ ਨਾਲ ਈਮਾਨਦਾਰ ਰਹਿਣ ਵਾਲੇ ਪਤੀ-ਪਤਨੀ ਦਾ ਰਿਸ਼ਤਾ ਮਜ਼ਬੂਤ ਹੁੰਦਾ ਹੈ

      2. ਈਮਾਨਦਾਰੀ ਨਾਲ ਕੰਮ ਕਰਨ ਵਾਲਾ ਇਨਸਾਨ ਆਪਣੇ ਮਾਲਕ ਦਾ ਭਰੋਸਾ ਜਿੱਤ ਲੈਂਦਾ ਹੈ

      3. ਈਮਾਨਦਾਰ ਨਾਗਰਿਕ ਸਰਕਾਰੀ ਅਧਿਕਾਰੀਆਂ ਦੀ ਨਜ਼ਰ ਵਿਚ ਚੰਗਾ ਨਾਂ ਕਮਾਉਂਦੇ ਹਨ

      ਕੁਝ ਲੋਕਾਂ ਦਾ ਕਹਿਣਾ ਹੈ: “ਛੋਟੇ-ਮੋਟੇ ਝੂਠ ਬੋਲਣ ਨਾਲ ਕੋਈ ਫ਼ਰਕ ਨਹੀਂ ਪੈਂਦਾ।”

      • ਤੁਸੀਂ ਕਿਉਂ ਮੰਨਦੇ ਹੋ ਕਿ ਯਹੋਵਾਹ ਹਰ ਤਰ੍ਹਾਂ ਦੇ ਝੂਠ ਤੋਂ ਨਫ਼ਰਤ ਕਰਦਾ ਹੈ?

      ਹੁਣ ਤਕ ਅਸੀਂ ਸਿੱਖਿਆ

      ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਦੋਸਤ ਹਮੇਸ਼ਾ ਸੱਚ ਬੋਲਣ ਅਤੇ ਹਰ ਕੰਮ ਈਮਾਨਦਾਰੀ ਨਾਲ ਕਰਨ।

      ਤੁਸੀਂ ਕੀ ਕਹੋਗੇ?

      • ਅਸੀਂ ਕਿਨ੍ਹਾਂ ਤਰੀਕਿਆਂ ਰਾਹੀਂ ਦਿਖਾ ਸਕਦੇ ਹਾਂ ਕਿ ਅਸੀਂ ਈਮਾਨਦਾਰ ਹਾਂ?

      • ਇਹ ਸੋਚਣਾ ਗ਼ਲਤ ਕਿਉਂ ਹੋਵੇਗਾ ਕਿ ਸੱਚ ਲੁਕਾਇਆ ਜਾ ਸਕਦਾ ਹੈ?

      • ਤੁਸੀਂ ਹਰ ਹਾਲ ਵਿਚ ਈਮਾਨਦਾਰ ਕਿਉਂ ਰਹਿਣਾ ਚਾਹੁੰਦੇ ਹੋ?

      ਟੀਚਾ

      ਇਹ ਵੀ ਦੇਖੋ

      ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਈਮਾਨਦਾਰ ਬਣਨਾ ਕਿਵੇਂ ਸਿਖਾ ਸਕਦੇ ਹਨ?

      ਹਮੇਸ਼ਾ ਸੱਚ ਬੋਲੋ  (1:44)

      ਆਪਣੇ ਵਾਅਦੇ ਨਿਭਾਉਣ ਦੇ ਕੀ ਫ਼ਾਇਦੇ ਹੁੰਦੇ ਹਨ?

      ਵਾਅਦੇ ਨਿਭਾਓ, ਬਰਕਤਾਂ ਪਾਓ  (9:09)

      ਚਾਹੇ ਟੈਕਸ ਦਾ ਗ਼ਲਤ ਇਸਤੇਮਾਲ ਹੁੰਦਾ ਹੈ, ਫਿਰ ਵੀ ਸਾਨੂੰ ਸਰਕਾਰ ਨੂੰ ਟੈਕਸ ਕਿਉਂ ਦੇਣਾ ਚਾਹੀਦਾ ਹੈ?

      “ਕੀ ਟੈਕਸ ਦੇਣਾ ਜ਼ਰੂਰੀ ਹੈ?” (ਪਹਿਰਾਬੁਰਜ  ਲੇਖ)

      ਕਿਹੜੀ ਗੱਲ ਨੇ ਇਕ ਬੇਈਮਾਨ ਆਦਮੀ ਦੀ ਮਦਦ ਕੀਤੀ ਕਿ ਉਹ ਖ਼ੁਦ ਨੂੰ ਬਦਲੇ ਅਤੇ ਈਮਾਨਦਾਰੀ ਨਾਲ ਕਮਾਈ ਕਰੇ?

      “ਮੈਂ ਸਿੱਖਿਆ ਕਿ ਯਹੋਵਾਹ ਦਿਆਲੂ ਤੇ ਮਾਫ਼ ਕਰਨ ਵਾਲਾ ਹੈ” (ਪਹਿਰਾਬੁਰਜ, ਜੁਲਾਈ-ਸਤੰਬਰ 2015)

  • ਸੋਚ-ਸਮਝ ਕੇ ਦੋਸਤ ਬਣਾਓ
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
    • 2. ਕੀ ਯਹੋਵਾਹ ਨੂੰ ਕੋਈ ਫ਼ਰਕ ਪੈਂਦਾ ਕਿ ਤੁਹਾਡੇ ਦੋਸਤ ਕਿਹੋ ਜਿਹੇ ਹਨ?

      ਯਹੋਵਾਹ ਸੋਚ-ਸਮਝ ਕੇ ਆਪਣੇ ਦੋਸਤ ਬਣਾਉਂਦਾ ਹੈ। ਉਸ ਦੀ ਸਿਰਫ਼ ‘ਨੇਕ ਇਨਸਾਨਾਂ ਨਾਲ ਗੂੜ੍ਹੀ ਦੋਸਤੀ ਹੈ।’ (ਕਹਾਉਤਾਂ 3:32) ਜ਼ਰਾ ਸੋਚੋ, ਜੇ ਅਸੀਂ ਉਨ੍ਹਾਂ ਲੋਕਾਂ ਨਾਲ ਦੋਸਤੀ ਕਰਾਂਗੇ ਜਿਹੜੇ ਯਹੋਵਾਹ ਨੂੰ ਪਿਆਰ ਨਹੀਂ ਕਰਦੇ, ਤਾਂ ਉਸ ਨੂੰ ਕਿੱਦਾਂ ਲੱਗੇਗਾ? ਉਸ ਨੂੰ ਬਹੁਤ ਦੁੱਖ ਲੱਗੇਗਾ! (ਯਾਕੂਬ 4:4 ਪੜ੍ਹੋ।) ਪਰ ਜੇ ਅਸੀਂ ਬੁਰੀ ਸੰਗਤ ਤੋਂ ਦੂਰ ਰਹਾਂਗੇ ਅਤੇ ਉਨ੍ਹਾਂ ਲੋਕਾਂ ਨਾਲ ਦੋਸਤੀ ਕਰਾਂਗੇ ਜਿਹੜੇ ਯਹੋਵਾਹ ਨੂੰ ਪਿਆਰ ਕਰਦੇ ਹਨ, ਤਾਂ ਯਹੋਵਾਹ ਖ਼ੁਸ਼ ਹੋਵੇਗਾ ਅਤੇ ਸਾਨੂੰ ਆਪਣੇ ਦੋਸਤ ਮੰਨੇਗਾ।—ਜ਼ਬੂਰ 15:1-4.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ