-
ਇਸ ਅਨੈਤਿਕ ਦੁਨੀਆਂ ਵਿਚ ਤੁਸੀਂ ਸ਼ੁੱਧ ਰਹਿ ਸਕਦੇ ਹੋਪਹਿਰਾਬੁਰਜ—2000 | ਜੁਲਾਈ 15
-
-
ਇਸ ਅਨੈਤਿਕ ਦੁਨੀਆਂ ਵਿਚ ਸ਼ੁੱਧ ਰਹਿਣ ਦੇ ਲਈ ਮੱਤ ਇਸ ਲਈ ਜ਼ਰੂਰੀ ਹੈ ਕਿਉਂਕਿ ਅਨੈਤਿਕ ਵਿਅਕਤੀ ਦੇ ਤਰੀਕੇ ਮਨਮੋਹਣੇ ਹੋਣ ਕਰਕੇ ਸਾਨੂੰ ਭਰਮਾ ਸਕਦੇ ਹਨ। ਸੁਲੇਮਾਨ ਇਹ ਚੇਤਾਵਨੀ ਦਿੰਦਾ ਹੈ: “ਕਿਉਂ ਜੋ ਪਰਾਈ ਤੀਵੀਂ ਦੇ ਬੁੱਲ੍ਹਾਂ ਤੋਂ ਸ਼ਹਿਤ ਟਪਕਦਾ ਹੈ, ਅਤੇ ਉਹ ਦਾ ਮੂੰਹ ਤੇਲ ਨਾਲੋਂ ਵੀ ਚਿਕਣਾ ਹੈ, ਪਰ ਓੜਕ ਉਹ ਨਾਗ ਦਾਉਣੇ ਵਰਗੀ ਕੌੜੀ, ਅਤੇ ਦੋ ਧਾਰੀ ਤਲਵਾਰ ਜਿਹੀ ਤਿੱਖੀ ਹੁੰਦੀ ਹੈ!”—ਕਹਾਉਤਾਂ 5:3, 4.
-
-
ਇਸ ਅਨੈਤਿਕ ਦੁਨੀਆਂ ਵਿਚ ਤੁਸੀਂ ਸ਼ੁੱਧ ਰਹਿ ਸਕਦੇ ਹੋਪਹਿਰਾਬੁਰਜ—2000 | ਜੁਲਾਈ 15
-
-
ਅਨੈਤਿਕਤਾ ਦੇ ਨਤੀਜੇ ਨਾਗਦੋਨੇ ਵਰਗੇ ਕੌੜੇ ਅਤੇ ਦੋ ਧਾਰੀ ਤਲਵਾਰ ਜਿਹੇ ਤਿੱਖੇ ਹਨ, ਮਤਲਬ ਕਿ ਉਹ ਦੁੱਖ-ਭਰੇ ਅਤੇ ਜਾਨਲੇਵਾ ਹਨ। ਇਕ ਦੁਖੀ ਜ਼ਮੀਰ, ਅਣਚਾਹੇ ਬੱਚੇ, ਜਾਂ ਲਿੰਗੀ ਰੋਗ ਅਕਸਰ ਅਨੈਤਿਕ ਕੰਮਾਂ ਦੇ ਨਤੀਜੇ ਹੁੰਦੇ ਹਨ। ਅਤੇ ਜਦੋਂ ਪਤੀ-ਪਤਨੀ ਵਿੱਚੋਂ ਇਕ ਜਣਾ ਬੇਵਫ਼ਾ ਹੁੰਦਾ ਹੈ ਤਾਂ ਦੂਸਰੇ ਸਾਥੀ ਦੇ ਵੱਡੇ ਦੁੱਖ ਬਾਰੇ ਵੀ ਸੋਚੋ। ਇਸ ਤਰ੍ਹਾਂ ਦੀ ਬੇਵਫ਼ਾਈ ਬਹੁਤ ਦੁੱਖ ਲਿਆਉਂਦੀ ਹੈ ਜਿਸ ਦੇ ਨਿਸ਼ਾਨ ਉਮਰ-ਭਰ ਵੀ ਨਹੀਂ ਮਿਟਾਏ ਜਾ ਸਕਦੇ। ਜੀ ਹਾਂ, ਅਨੈਤਿਕ ਕੰਮਾਂ ਦਾ ਬਹੁਤ ਹੀ ਬੁਰਾ ਅਸਰ ਪੈਂਦਾ ਹੈ।
-