-
ਇਸ ਅਨੈਤਿਕ ਦੁਨੀਆਂ ਵਿਚ ਤੁਸੀਂ ਸ਼ੁੱਧ ਰਹਿ ਸਕਦੇ ਹੋਪਹਿਰਾਬੁਰਜ—2000 | ਜੁਲਾਈ 15
-
-
ਸਾਨੂੰ ਅਨੈਤਿਕ ਲੋਕਾਂ ਤੋਂ ਹੋਰ ਕਿਹੜੇ ਕਾਰਨ ਲਈ ਦੂਰ ਰਹਿਣਾ ਚਾਹੀਦਾ ਹੈ? ਸੁਲੇਮਾਨ ਇਸ ਸਵਾਲ ਦਾ ਜਵਾਬ ਦਿੰਦਾ ਹੈ: “ਮਤੇ ਤੂੰ ਆਪਣਾ ਆਦਰ ਹੋਰਨਾਂ ਨੂੰ ਦੇਵੇਂ, ਅਤੇ ਆਪਣੀ ਉਮਰ ਨਿਰਦਈਆਂ ਨੂੰ, ਮਤੇ ਪਰਾਏ ਤੇਰੇ ਬਲ ਨਾਲ ਰੱਜ ਜਾਣ, ਅਤੇ ਤੇਰੀ ਮਿਹਨਤ ਓਪਰੇ ਦੇ ਘਰ ਜਾਵੇ, ਅਤੇ ਜਦ ਤੇਰਾ ਮਾਸ ਤੇ ਤੇਰੀ ਦੇਹ ਮਿਟ ਜਾਵੇ, ਤਾਂ ਤੂੰ ਓੜਕ ਨੂੰ ਰੋਵੇਂ।”—ਕਹਾਉਤਾਂ 5:9-11.
-
-
ਇਸ ਅਨੈਤਿਕ ਦੁਨੀਆਂ ਵਿਚ ਤੁਸੀਂ ਸ਼ੁੱਧ ਰਹਿ ਸਕਦੇ ਹੋਪਹਿਰਾਬੁਰਜ—2000 | ਜੁਲਾਈ 15
-
-
‘ਆਪਣੀ ਉਮਰ, ਬਲ ਅਤੇ ਮਿਹਨਤ ਓਪਰੇ’ ਨੂੰ ਦੇਣ ਦਾ ਕੀ ਮਤਲਬ ਹੈ? ਇਕ ਪੁਸਤਕ ਕਹਿੰਦੀ ਹੈ ਕਿ “ਇਨ੍ਹਾਂ ਹਵਾਲਿਆਂ ਦਾ ਅਰਥ ਸਾਫ਼ ਹੈ: ਬੇਵਫ਼ਾਈ ਦੇ ਨਤੀਜੇ ਭੈੜੇ ਹੁੰਦੇ ਹਨ। ਲਾਲਚੀ ਔਰਤ ਦੀਆਂ ਮੰਗਾਂ ਸ਼ਾਇਦ ਆਦਮੀ ਦੇ ਹੱਦੋਂ ਬਾਹਰ ਹੋਣ ਅਤੇ ਦੂਜੇ ਲੋਕ ਵੀ ਸ਼ਾਇਦ ਇਨਸਾਫ਼ ਮੰਗਣ। ਇਸ ਤਰ੍ਹਾਂ ਬੇਵਫ਼ਾ ਆਦਮੀ ਉਮਰ-ਭਰ ਦੀ ਮਿਹਨਤ ਗੁਆ ਸਕਦਾ ਹੈ, ਯਾਨੀ ਆਪਣੀ ਨੇਕਨਾਮੀ, ਪਦਵੀ, ਅਤੇ ਖ਼ੁਸ਼ਹਾਲੀ।” ਹਾਂ, ਅਨੈਤਿਕ ਕੰਮਾਂ ਦਾ ਨੁਕਸਾਨ ਵੱਡਾ ਹੋ ਸਕਦਾ ਹੈ!
-