-
“ਮੇਰੇ ਹੁਕਮਾਂ ਨੂੰ ਮੰਨ ਅਤੇ ਜੀਉਂਦਾ ਰਹੁ”ਪਹਿਰਾਬੁਰਜ—2000 | ਨਵੰਬਰ 15
-
-
ਰਾਜਾ ਆਪਣਾ ਉਪਦੇਸ਼ ਇਕ ਪਿਤਾ ਦੀ ਸਲਾਹ ਵਾਂਗ ਸ਼ੁਰੂ ਕਰਦਾ ਹੈ: “ਹੇ ਮੇਰੇ ਪੁੱਤ੍ਰ, ਤੂੰ ਮੇਰੇ ਆਖੇ ਲੱਗ, ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਰੱਖ ਛੱਡ। ਮੇਰੇ ਹੁਕਮਾਂ ਨੂੰ ਮੰਨ ਅਤੇ ਜੀਉਂਦਾ ਰਹੁ, ਅਤੇ ਮੇਰੀ ਤਾਲੀਮ ਨੂੰ ਆਪਣੀ ਅੱਖ ਦੀ ਕਾਕੀ ਵਰਗੀ ਜਾਣ।”—ਕਹਾਉਤਾਂ 7:1, 2.
-
-
“ਮੇਰੇ ਹੁਕਮਾਂ ਨੂੰ ਮੰਨ ਅਤੇ ਜੀਉਂਦਾ ਰਹੁ”ਪਹਿਰਾਬੁਰਜ—2000 | ਨਵੰਬਰ 15
-
-
ਇਸ ਤੋਂ ਸਿਵਾਇ ਮਾਪਿਆਂ ਦੀ ਸਿੱਖਿਆ ਵਿਚ ਪਰਿਵਾਰਕ ਅਸੂਲ ਵੀ ਸ਼ਾਮਲ ਹੋ ਸਕਦੇ ਹਨ। ਇਹ ਪਰਿਵਾਰ ਦੇ ਭਲੇ ਲਈ ਹੁੰਦੇ ਹਨ। ਇਹ ਜ਼ਰੂਰੀ ਨਹੀਂ ਹੈ ਕਿ ਸਾਰਿਆਂ ਪਰਿਵਾਰਾਂ ਦੇ ਅਸੂਲ ਇੱਕੋ ਜਿਹੇ ਹੋਣ। ਪਰ ਇਹ ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਪਰਿਵਾਰ ਨੂੰ ਧਿਆਨ ਵਿਚ ਰੱਖ ਕੇ ਅਸੂਲ ਬਣਾਉਣ। ਆਮ ਤੌਰ ਤੇ ਇਹ ਆਪਣੇ ਪਰਿਵਾਰ ਲਈ ਪਿਆਰ ਅਤੇ ਕਦਰ ਪ੍ਰਗਟ ਕਰਦੇ ਹਨ। ਬੱਚਿਆਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਬਾਈਬਲ ਦੀਆਂ ਸਿੱਖਿਆਵਾਂ ਦੇ ਨਾਲ-ਨਾਲ ਉਹ ਆਪਣੇ ਮਾਪਿਆਂ ਦੇ ਅਸੂਲਾਂ ਦੀ ਵੀ ਪਾਲਨਾ ਕਰਨ। ਜੀ ਹਾਂ, ਇਸ ਤਰ੍ਹਾਂ ਦੀ ਸਿੱਖਿਆ ਦੀ ਉੱਨੀ ਦੇਖ-ਭਾਲ ਕਰਨੀ ਚਾਹੀਦੀ ਹੈ ਜਿੰਨੀ “ਆਪਣੀ ਅੱਖ ਦੀ ਕਾਕੀ” ਦੀ ਕੀਤੀ ਜਾਂਦੀ ਹੈ, ਯਾਨੀ ਉਸ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ। ਸਾਨੂੰ ਯਹੋਵਾਹ ਦੇ ਅਸੂਲਾਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਕਰਨ ਦੇ ਅਸਰ ਬਹੁਤ ਬੁਰੇ ਹੁੰਦੇ ਹਨ। ਅਸੀਂ ਉਸ ਦੇ ਨਿਯਮਾਂ ਦੀ ਪਾਲਨਾ ਕਰ ਕੇ ‘ਜੀਉਂਦੇ ਰਹਿ ਸਕਦੇ ਹਾਂ।’
-