ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • “ਬੁੱਧ ਯਹੋਵਾਹ ਹੀ ਦਿੰਦਾ ਹੈ”
    ਪਹਿਰਾਬੁਰਜ—1999 | ਨਵੰਬਰ 15
    • ਪ੍ਰਾਚੀਨ ਇਸਰਾਏਲ ਦਾ ਬੁੱਧੀਮਾਨ ਰਾਜਾ ਸੁਲੇਮਾਨ ਇਕ ਪਿਤਾ ਦੇ ਪਿਆਰ-ਭਰੇ ਸ਼ਬਦਾਂ ਵਿਚ ਕਹਿੰਦਾ ਹੈ: “ਹੇ ਮੇਰੇ ਪੁੱਤ੍ਰ, ਜੇ ਤੂੰ ਮੇਰੇ ਆਖੇ ਲੱਗੇਂ, ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਸਾਂਭ ਰੱਖੇਂ, ਭਈ ਬੁੱਧ ਵੱਲ ਕੰਨ ਲਾਵੇਂ, ਅਤੇ ਸਮਝ ਉੱਤੇ ਚਿੱਤ ਲਾਵੇਂ,—ਹਾਂ, ਜੇ ਤੂੰ ਬਿਬੇਕ ਲਈ ਪੁਕਾਰੇਂ, ਅਤੇ ਸਮਝ ਲਈ ਅਵਾਜ਼ ਕਢੇਂ, ਜੇ ਤੂੰ ਚਾਂਦੀ ਵਾਂਙੁ ਉਹ ਦੀ ਭਾਲ ਕਰੇਂ, ਅਤੇ ਗੁਪਤ ਧਨ ਵਾਂਙੁ ਉਹ ਦੀ ਖੋਜ ਕਰੇਂ, ਤਾਂ ਤੂੰ ਯਹੋਵਾਹ ਦੇ ਭੈ ਨੂੰ ਸਮਝੇਂਗਾ, ਅਤੇ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰੇਂਗਾ।”—ਕਹਾਉਤਾਂ 2:1-5.

      ਕੀ ਤੁਸੀਂ ਦੇਖਿਆ ਕਿ ਬੁੱਧ ਪ੍ਰਾਪਤ ਕਰਨ ਦੀ ਜ਼ਿੰਮੇਵਾਰੀ ਕਿਸ ਦੀ ਹੈ? ਇਨ੍ਹਾਂ ਆਇਤਾਂ ਵਿਚ ਸ਼ਬਦ “ਜੇ ਤੂੰ” ਤਿੰਨ ਵਾਰ ਵਰਤੇ ਗਏ ਹਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਬੁੱਧ ਅਤੇ ਉਸ ਦੇ ਨਾਲ-ਨਾਲ ਸਮਝ ਅਤੇ ਬਿਬੇਕ ਨੂੰ ਭਾਲਣਾ, ਖ਼ੁਦ ਸਾਡੀ ਆਪਣੀ ਜ਼ਿੰਮੇਵਾਰੀ ਹੈ। ਪਰ, ਪਹਿਲਾਂ ਸਾਨੂੰ ਬਾਈਬਲ ਵਿਚ ਦਰਜ ਕੀਤੀਆਂ ਗਈਆਂ ਬੁੱਧ ਦੀਆਂ ਗੱਲਾਂ ਦੇ ‘ਆਖੇ ਲੱਗਣ’ ਅਤੇ ਉਨ੍ਹਾਂ ਨੂੰ ਆਪਣੇ ਦਿਲ ਵਿਚ ‘ਸਾਂਭ ਕੇ ਰੱਖਣ’ ਦੀ ਜ਼ਰੂਰਤ ਹੈ। ਇਸ ਤਰ੍ਹਾਂ ਕਰਨ ਲਈ ਸਾਨੂੰ ਬਾਈਬਲ ਦਾ ਅਧਿਐਨ ਕਰਨ ਦੀ ਲੋੜ ਹੈ।

  • “ਬੁੱਧ ਯਹੋਵਾਹ ਹੀ ਦਿੰਦਾ ਹੈ”
    ਪਹਿਰਾਬੁਰਜ—1999 | ਨਵੰਬਰ 15
    • ਕਹਾਉਤਾਂ ਦੇ ਦੂਸਰੇ ਅਧਿਆਏ ਦੀਆਂ ਪਹਿਲੀਆਂ ਆਇਤਾਂ ਵਿਚ ਇਹ ਸ਼ਬਦ “ਜੇ ਤੂੰ” ਦੁਹਰਾਏ ਗਏ ਹਨ। ਇਨ੍ਹਾਂ ਸ਼ਬਦਾਂ ਤੋਂ ਬਾਅਦ ਅਜਿਹੇ ਸ਼ਬਦ ਆਉਂਦੇ ਹਨ ਜਿਵੇਂ ਕਿ “ਆਖੇ ਲੱਗੇਂ,” “ਸਾਂਭ ਰੱਖੇਂ,” “ਪੁਕਾਰੇਂ,” “ਭਾਲ ਕਰੇਂ,” “ਖੋਜ ਕਰੇਂ।” ਲਿਖਾਰੀ ਅਜਿਹੇ ਜੋਸ਼ੀਲੇ ਸ਼ਬਦ ਵਾਰ-ਵਾਰ ਕਿਉਂ ਦੁਹਰਾਉਂਦਾ ਹੈ? ਇਕ ਪੁਸਤਕ ਕਹਿੰਦੀ ਹੈ ਕਿ “ਗਿਆਨੀ [ਇੱਥੇ] ਬੁੱਧ ਦੀ ਭਾਲ ਵਿਚ ਮਿਹਨਤ ਕਰਨ ਦੀ ਜ਼ਰੂਰਤ ਉੱਤੇ ਜ਼ੋਰ ਦਿੰਦਾ ਹੈ।” ਜੀ ਹਾਂ, ਸਾਨੂੰ ਸੱਚੇ ਦਿਲੋਂ ਬੁੱਧ ਅਤੇ ਉਸ ਦੇ ਨਾਲ-ਨਾਲ ਸਮਝ ਅਤੇ ਬਿਬੇਕ ਦੀ ਭਾਲ ਕਰਨ ਦੀ ਲੋੜ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ