-
ਨਿੱਜੀ ਬਾਈਬਲ ਅਧਿਐਨ ਦਾ ਆਨੰਦ ਮਾਣੋਪਹਿਰਾਬੁਰਜ—2002 | ਦਸੰਬਰ 1
-
-
9 ਸੁਲੇਮਾਨ ਅੱਗੇ ਕਹਿੰਦਾ ਹੈ: “ਜੇ ਤੂੰ ਚਾਂਦੀ ਵਾਂਙੁ ਉਹ ਦੀ [ਸਮਝ ਦੀ] ਭਾਲ ਕਰੇਂ, ਅਤੇ ਗੁਪਤ ਧਨ ਵਾਂਙੁ ਉਹ ਦੀ ਖੋਜ ਕਰੇਂ, . . .” (ਕਹਾਉਤਾਂ 2:4) ਇਹ ਸ਼ਬਦ ਪੜ੍ਹ ਕੇ ਸਾਨੂੰ ਖਾਣਾਂ ਵਿਚ ਸੋਨੇ-ਚਾਂਦੀ ਦੀ ਭਾਲ ਕਰਨ ਵਾਲਿਆਂ ਦੇ ਜਤਨ ਯਾਦ ਆਉਂਦੇ ਹਨ ਜੋ ਸਦੀਆਂ ਤੋਂ ਇਨ੍ਹਾਂ ਕੀਮਤੀ ਧਾਤਾਂ ਦੀ ਖੋਜ ਕਰਦੇ ਆਏ ਹਨ। ਬੰਦਿਆਂ ਨੇ ਸੋਨਾ ਹਾਸਲ ਕਰਨ ਲਈ ਲੋਕਾਂ ਦੀਆਂ ਜਾਨਾਂ ਵੀ ਲਈਆਂ ਹਨ। ਦੂਸਰਿਆਂ ਨੇ ਆਪਣੀ ਪੂਰੀ ਜ਼ਿੰਦਗੀ ਸੋਨੇ ਦੀ ਭਾਲ ਵਿਚ ਲਗਾ ਦਿੱਤੀ ਹੈ। ਪਰ ਅਸਲ ਵਿਚ ਸੋਨਾ ਕਿੰਨਾ ਕੁ ਕੀਮਤੀ ਹੈ? ਜੇਕਰ ਤੁਸੀਂ ਰੇਗਿਸਤਾਨ ਵਿਚ ਆਪਣਾ ਰਾਹ ਭੁੱਲ ਗਏ ਹੋ ਅਤੇ ਤੁਸੀਂ ਪਿਆਸ ਨਾਲ ਮਰ ਰਹੇ ਹੋ, ਤਾਂ ਤੁਸੀਂ ਕੀ ਚਾਹੋਗੇ: ਸੋਨੇ ਦੀ ਇਕ ਇੱਟ ਜਾਂ ਪਾਣੀ ਦਾ ਗਲਾਸ? ਫਿਰ ਵੀ ਬੰਦਿਆਂ ਨੇ ਕਿੰਨੇ ਜੋਸ਼ ਨਾਲ ਸੋਨੇ ਦੀ ਭਾਲ ਕੀਤੀ ਹੈ, ਭਾਵੇਂ ਕਿ ਉਸ ਦਾ ਕੋਈ ਅਸਲੀ ਲਾਭ ਨਹੀਂ ਤੇ ਉਸ ਦੀ ਕੀਮਤ ਵਧਦੀ-ਘੱਟਦੀ ਰਹਿੰਦੀ ਹੈ!a ਤਾਂ ਫਿਰ ਇਹ ਕਿੰਨਾ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਜੋਸ਼ ਨਾਲ ਪਰਮੇਸ਼ੁਰ ਦੀ ਬੁੱਧ ਅਤੇ ਉਸ ਦੀ ਇੱਛਾ ਬਾਰੇ ਸਮਝ ਹਾਸਲ ਕਰਨ ਦੀ ਕੋਸ਼ਿਸ਼ ਕਰੀਏ! ਪਰ ਸਾਨੂੰ ਇਸ ਕੋਸ਼ਿਸ਼ ਦੇ ਕੀ ਫ਼ਾਇਦੇ ਹੋਣਗੇ?—ਜ਼ਬੂਰਾਂ ਦੀ ਪੋਥੀ 19:7-10; ਕਹਾਉਤਾਂ 3:13-18.
-
-
ਨਿੱਜੀ ਬਾਈਬਲ ਅਧਿਐਨ ਦਾ ਆਨੰਦ ਮਾਣੋਪਹਿਰਾਬੁਰਜ—2002 | ਦਸੰਬਰ 1
-
-
a ਸੰਨ 1979 ਤੋਂ ਸੋਨੇ ਦੀ ਕੀਮਤ ਵਧਦੀ-ਘੱਟਦੀ ਆਈ ਹੈ। ਸਾਲ 1980 ਵਿਚ ਤਕਰੀਬਨ ਢਾਈ ਤੋਲ਼ੇ ਸੋਨੇ ਦੀ ਕੀਮਤ 41,350 ਰੁਪਏ ਸੀ, ਪਰ ਘੱਟਦੀ-ਘੱਟਦੀ 1999 ਵਿਚ 12,222 ਰੁਪਏ ਹੋ ਗਈ।
-