ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g20 ਨੰ. 3 ਸਫ਼ੇ 4-5
  • ਪੂਰੀ ਜਾਣਕਾਰੀ ਲਓ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪੂਰੀ ਜਾਣਕਾਰੀ ਲਓ
  • ਜਾਗਰੂਕ ਬਣੋ!—2020
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸਮੱਸਿਆ ਦੀ ਜੜ੍ਹ
  • ਬਾਈਬਲ ਦਾ ਅਸੂਲ
  • ਪੂਰੀ ਜਾਣਕਾਰੀ ਲੈਣ ਦੇ ਫ਼ਾਇਦੇ
  • ਤੁਸੀਂ ਕੀ ਕਰ ਸਕਦੇ ਹੋ?
  • ਪੱਖਪਾਤ—ਦੁਨੀਆਂ ਭਰ ਵਿਚ ਫੈਲੀ ਇਕ ਬੀਮਾਰੀ
    ਜਾਗਰੂਕ ਬਣੋ!—2020
  • ਕੀ ਤੁਸੀਂ ਪੂਰਵ-ਧਾਰਣਾ ਦੇ ਸ਼ਿਕਾਰ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ਪੱਖਪਾਤ ਤੋਂ ਬਗੈਰ ਦੁਨੀਆਂ—ਕਦੋਂ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
  • ਭੇਦ-ਭਾਵ ਨੂੰ ਜੜ੍ਹੋਂ ਉਖਾੜਨਾ
    ਜਾਗਰੂਕ ਬਣੋ!—2004
ਹੋਰ ਦੇਖੋ
ਜਾਗਰੂਕ ਬਣੋ!—2020
g20 ਨੰ. 3 ਸਫ਼ੇ 4-5
ਦੋ ਆਦਮੀ ਗੱਡੀਆਂ ਬਣਾਉਣ ਵਾਲੀ ਫੈਕਟਰੀ ਵਿਚ ਇਕ ਔਰਤ ਦੀ ਇੰਟਰਵਿਊ ਲੈਂਦੇ ਹੋਏ। ਔਰਤ ਥੋੜ੍ਹੀ ਘਬਰਾਈ ਹੋਈ ਲੱਗ ਰਹੀ ਹੋ।

ਪੂਰੀ ਜਾਣਕਾਰੀ ਲਓ

ਸਮੱਸਿਆ ਦੀ ਜੜ੍ਹ

ਅਕਸਰ ਲੋਕ ਅਧੂਰੀ ਜਾਣਕਾਰੀ ਹੋਣ ਕਰਕੇ ਪੱਖਪਾਤ ਕਰਦੇ ਹਨ। ਆਓ ਕੁਝ ਮਿਸਾਲਾਂ ʼਤੇ ਗੌਰ ਕਰੀਏ:

  • ਕੁਝ ਲੋਕ ਸੋਚਦੇ ਹਨ ਕਿ ਤਕਨੀਕੀ ਕੰਮ ਕਰਨਾ ਔਰਤਾਂ ਦੇ ਵੱਸ ਦਾ ਗੱਲ ਨਹੀਂ। ਇਸ ਲਈ ਉਹ ਉਨ੍ਹਾਂ ਨੂੰ ਅਜਿਹੀਆਂ ਨੌਕਰੀਆਂ ʼਤੇ ਨਹੀਂ ਰੱਖਦੇ।

  • ਕਈ ਲੋਕ ਸੋਚਦੇ ਹਨ ਕਿ ਜੇ ਉਹ ਕਿਸੇ ਨੀਵੀਂ ਜਾਤ ਦੇ ਇਨਸਾਨ ਨਾਲ ਵਿਆਹ ਕਰਾਉਂਦੇ ਹਨ, ਤਾਂ ਉਹ ਅਸ਼ੁੱਧ ਹੋ ਜਾਣਗੇ।

  • ਕਈ ਲੋਕਾਂ ਨੂੰ ਇਹ ਗ਼ਲਤਫ਼ਹਿਮੀ ਹੁੰਦੀ ਹੈ ਕਿ ਜਿਨ੍ਹਾਂ ਲੋਕਾਂ ਦੇ ਸਰੀਰ ਵਿਚ ਕੋਈ ਨੁਕਸ ਹੈ, ਉਹ ਹਮੇਸ਼ਾ ਨਿਰਾਸ਼ ਜਾਂ ਉਦਾਸ ਹੀ ਰਹਿੰਦੇ ਹਨ।

ਜਿਹੜੇ ਲੋਕ ਇਨ੍ਹਾਂ ਗੱਲ ʼਤੇ ਯਕੀਨ ਕਰਦੇ ਹਨ, ਉਹ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਇਸ ਨਾਲ ਮਿਲਦੇ-ਜੁਲਦੇ ਕਿੱਸੇ ਦੱਸਦੇ ਹਨ। ਉਨ੍ਹਾਂ ਮੁਤਾਬਕ ਜਿਹੜੇ ਲੋਕ ਉਨ੍ਹਾਂ ਦੀ ਗੱਲ ਨਾਲ ਸਹਿਮਤ ਨਹੀਂ ਹੁੰਦੇ, ਉਹ ਨਾਸਮਝ ਹੁੰਦੇ ਹਨ।

ਬਾਈਬਲ ਦਾ ਅਸੂਲ

“ਗਿਆਨ ਤੋਂ ਰਹਿਤ ਹੋਣਾ ਵੀ ਚੰਗਾ ਨਹੀਂ।”—ਕਹਾਉਤਾਂ 19:2.

ਇਸ ਦਾ ਕੀ ਮਤਲਬ ਹੈ? ਜੇ ਸਾਨੂੰ ਪੂਰੀ ਗੱਲ ਨਹੀਂ ਪਤਾ ਅਤੇ ਅਸੀਂ ਸੁਣੀਆਂ-ਸੁਣਾਈਆਂ ਗੱਲਾਂ ਉੱਤੇ ਯਕੀਨ ਕਰ ਲੈਂਦੇ ਹਾਂ, ਤਾਂ ਹੋ ਸਕਦਾ ਹੈ ਕਿ ਅਸੀਂ ਕਿਸੇ ਬਾਰੇ ਗ਼ਲਤ ਰਾਇ ਕਾਇਮ ਕਰ ਲਈਏ।

ਕੀ ਬਾਈਬਲ ਪੱਖਪਾਤ ਦੇ ਹੱਕ ਵਿਚ ਹੈ?

ਕੁਝ ਲੋਕ ਇਹ ਦਾਅਵਾ ਕਰਦੇ ਹਨ ਕਿ ਬਾਈਬਲ ਪੱਖਪਾਤ ਕਰਨਾ ਸਿਖਾਉਂਦੀ ਹੈ। ਪਰ ਆਓ ਦੇਖੀਏ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ।

  • ਸਾਡੀ ਸ਼ੁਰੂਆਤ ਇੱਕੋ ਪਰਿਵਾਰ ਤੋਂ ਹੋਈ ਹੈ: ਰੱਬ ਨੇ “ਇਕ ਆਦਮੀ ਤੋਂ ਸਾਰੀਆਂ ਕੌਮਾਂ ਬਣਾਈਆਂ ਹਨ।”—ਰਸੂਲਾਂ ਦੇ ਕੰਮ 17:26.

  • ਪਰਮੇਸ਼ੁਰ ਪੱਖਪਾਤ ਨਹੀਂ ਕਰਦਾ: “ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ, ਪਰ ਹਰ ਕੌਮ ਵਿਚ ਜਿਹੜਾ ਵੀ ਇਨਸਾਨ ਉਸ ਤੋਂ ਡਰਦਾ ਹੈ ਅਤੇ ਸਹੀ ਕੰਮ ਕਰਦਾ ਹੈ, ਪਰਮੇਸ਼ੁਰ ਉਸ ਨੂੰ ਕਬੂਲ ਕਰਦਾ ਹੈ।”—ਰਸੂਲਾਂ ਦੇ ਕੰਮ 10:34, 35.

  • ਰੱਬ ਸੂਰਤ ਨਹੀਂ, ਸੀਰਤ ਦੇਖਦਾ ਹੈ: “ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ ਪਰ ਯਹੋਵਾਹ ਰਿਦੇ ਨੂੰ ਵੇਖਦਾ ਹੈ।”—1 ਸਮੂਏਲ 16:7.a

a ਬਾਈਬਲ ਵਿਚ ਰੱਬ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ।

ਪੂਰੀ ਜਾਣਕਾਰੀ ਲੈਣ ਦੇ ਫ਼ਾਇਦੇ

ਜੇ ਅਸੀਂ ਸਮਾਜ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਨ ਦੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਉਨ੍ਹਾਂ ਬਾਰੇ ਫੈਲਾਈਆਂ ਝੂਠੀਆਂ ਗੱਲਾਂ ʼਤੇ ਝੱਟ ਹੀ ਯਕੀਨ ਨਹੀਂ ਕਰਾਂਗੇ। ਨਾਲੇ ਜੇ ਸਾਡੇ ਮਨ ਵਿਚ ਕਿਸੇ ਦੂਸਰੇ ਸਮਾਜ ਦੇ ਲੋਕਾਂ ਬਾਰੇ ਕੋਈ ਗ਼ਲਤ ਰਾਇ ਹੈ, ਤਾਂ ਅਸੀਂ ਉਨ੍ਹਾਂ ਬਾਰੇ ਸੱਚਾਈ ਜਾਣਨ ਦੀ ਕੋਸ਼ਿਸ਼ ਕਰਾਂਗੇ।

ਸੋਚ ਬਦਲੀ, ਜ਼ਿੰਦਗੀ ਬਦਲੀ: ਜੋਵੀਟਸ (ਯੂਰਪ)

ਜੋਵੀਟਸ, ਜਿਸ ਦਾ ਜ਼ਿਕਰ ਪਿਛਲੇ ਲੇਖ ਵਿਚ ਕੀਤਾ ਗਿਆ ਸੀ, ਬਚਪਨ ਤੋਂ ਹੀ ਇਕ ਸਮਾਜ ਦੇ ਲੋਕਾਂ ਬਾਰੇ ਮਾੜਾ ਹੀ ਸੁਣਦਾ ਆਇਆ ਸੀ। ਲੋਕ ਉਨ੍ਹਾਂ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਸਨ। ਨਾਲੇ ਖ਼ਬਰਾਂ ਅਤੇ ਟੀ. ਵੀ. ਪ੍ਰੋਗ੍ਰਾਮਾਂ ਵਿਚ ਵੀ ਉਨ੍ਹਾਂ ਦਾ ਅਪਮਾਨ ਕੀਤਾ ਜਾਂਦਾ ਸੀ। ਉਹ ਦੱਸਦਾ ਹੈ, “ਮੈਂ ਉਨ੍ਹਾਂ ਨਾਲ ਨਫ਼ਰਤ ਕਰਨ ਲੱਗਾ ਅਤੇ ਸੋਚਣ ਲੱਗਾ ਕਿ ਇਹ ਲੋਕ ਤਾਂ ਇੱਦਾਂ ਦੇ ਹੀ ਹੁੰਦੇ।

“ਜਦੋਂ ਮੈਂ ਫ਼ੌਜ ਵਿਚ ਭਰਤੀ ਹੋਇਆ, ਤਾਂ ਨਾ ਚਾਹੁੰਦੇ ਹੋਏ ਵੀ ਮੈਨੂੰ ਉਸ ਸਮਾਜ ਦੇ ਲੋਕਾਂ ਨਾਲ ਰਹਿਣਾ ਅਤੇ ਕੰਮ ਕਰਨਾ ਪਿਆ। ਪਰ ਹੌਲੀ-ਹੌਲੀ ਮੈਂ ਉਨ੍ਹਾਂ ਨੂੰ ਹੋਰ ਜਾਣਨ ਲੱਗਾ। ਮੈਂ ਉਨ੍ਹਾਂ ਦੀ ਭਾਸ਼ਾ ਸਿੱਖਣ ਅਤੇ ਉਨ੍ਹਾਂ ਦੇ ਗਾਣੇ ਸੁਣਨ ਲੱਗਾ। ਹੁਣ ਉਨ੍ਹਾਂ ਨਾਲ ਮੇਰੀ ਚੰਗੀ ਦੋਸਤੀ ਹੋ ਗਈ ਸੀ। ਪਰ ਉਹ ਨਫ਼ਰਤ ਮੇਰੇ ਅੰਦਰ ਕਿਤੇ ਦੁਬਾਰਾ ਘਰ ਨਾ ਕਰ ਲਵੇ, ਇਸ ਲਈ ਅੱਜ ਮੈਂ ਇੱਦਾਂ ਦੀ ਕੋਈ ਵੀ ਖ਼ਬਰ ਨਹੀਂ ਸੁਣਦਾ ਜਿਸ ਵਿਚ ਉਨ੍ਹਾਂ ਬਾਰੇ ਬੁਰਾ-ਭਲਾ ਕਿਹਾ ਜਾਂਦਾ ਹੈ। ਮੈਂ ਇੱਦਾਂ ਦੀਆਂ ਫ਼ਿਲਮਾਂ ਜਾਂ ਟੀ. ਵੀ. ਪ੍ਰੋਗ੍ਰਾਮ ਵੀ ਨਹੀਂ ਦੇਖਦਾ ਜਿਨ੍ਹਾਂ ਵਿਚ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ।”

ਤੁਸੀਂ ਕੀ ਕਰ ਸਕਦੇ ਹੋ?

  • ਯਾਦ ਰੱਖੋ ਕਿ ਜੇ ਲੋਕ ਕਿਸੇ ਸਮਾਜ ਬਾਰੇ ਬੁਰਾ-ਭਲਾ ਕਹਿੰਦੇ ਹਨ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਸ ਸਮਾਜ ਦਾ ਹਰ ਵਿਅਕਤੀ ਬੁਰਾ ਹੋਵੇ।

  • ਇਹ ਗੱਲ ਮੰਨੋ ਕਿ ਸ਼ਾਇਦ ਕਿਸੇ ਸਮਾਜ ਬਾਰੇ ਤੁਹਾਨੂੰ ਸਾਰਾ ਕੁਝ ਨਹੀਂ ਪਤਾ।

  • ਹਰ ਗੱਲ ʼਤੇ ਯਕੀਨ ਨਾ ਕਰੋ। ਭਰੋਸੇਯੋਗ ਜਾਣਕਾਰੀ ਲਓ।

ਉਨ੍ਹਾਂ ਨੇ ਨਫ਼ਰਤ ਉੱਤੇ ਜਿੱਤ ਹਾਸਲ ਕੀਤੀ

ਤਸਵੀਰਾਂ: 1. ਦੋ ਆਦਮੀ ਇਕ-ਦੂਜੇ ਨਾਲ ਗੱਲ ਕਰਦਿਆਂ ਤੁਰਦੇ ਹੋਏ। 2. ਇਕ ਮੁਸਕਰਾਉਂਦਾ ਹੋਇਆ ਆਦਮੀ ਆਪਣੇ ਦੋਸਤਾਂ ਦੇ ਨਾਲ ਖੜ੍ਹਾ ਹੈ।

ਇਕ ਅਰਬੀ ਅਤੇ ਇਕ ਯਹੂਦੀ ਹੁਣ ਇਕ-ਦੂਸਰੇ ਨਾਲ ਪੱਖਪਾਤ ਨਹੀਂ ਕਰਦੇ। ਜਾਣੋ ਕਿ ਉਹ ਕਿਵੇਂ ਬਦਲੇ?

jw.org/pa ʼਤੇ ਨਫ਼ਰਤ ਉੱਤੇ ਪਿਆਰ ਦੀ ਜਿੱਤ ਕਦੋਂ ਹੋਵੇਗੀ? ਨਾਂ ਦੀ ਵੀਡੀਓ ਦੇਖੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ