-
ਕੀ ਤੁਸੀਂ ਬਪਤਿਸਮਾ ਲੈਣ ਲਈ ਤਿਆਰ ਹੋ?ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
5. ਬਪਤਿਸਮਾ ਲੈਣ ਵਿਚ ਆਉਂਦੀਆਂ ਰੁਕਾਵਟਾਂ ਪਾਰ ਕਰੋ
ਜਦੋਂ ਅਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਅਤੇ ਬਪਤਿਸਮਾ ਲੈਣ ਦਾ ਫ਼ੈਸਲਾ ਕਰਦੇ ਹਾਂ, ਤਾਂ ਸਾਨੂੰ ਸਾਰਿਆਂ ਨੂੰ ਰੁਕਾਵਟਾਂ ਆਉਂਦੀਆਂ ਹਨ। ਆਓ ਦੇਖੀਏ ਕਿ ਇਕ ਭੈਣ ਨੂੰ ਕਿਹੜੀਆਂ ਰੁਕਾਵਟਾਂ ਆਈਆਂ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।
ਯਹੋਵਾਹ ਦੀ ਸੇਵਾ ਕਰਨ ਲਈ ਨਰਾਂਗੇਰਲ ਦੇ ਰਾਹ ਵਿਚ ਕਿਹੜੀਆਂ ਰੁਕਾਵਟਾਂ ਆਈਆਂ?
ਯਹੋਵਾਹ ਲਈ ਪਿਆਰ ਹੋਣ ਕਰਕੇ ਉਹ ਉਨ੍ਹਾਂ ਰੁਕਾਵਟਾਂ ਨੂੰ ਕਿੱਦਾਂ ਪਾਰ ਕਰ ਸਕੀ?
ਕਹਾਉਤਾਂ 29:25 ਅਤੇ 2 ਤਿਮੋਥਿਉਸ 1:7 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਰੁਕਾਵਟਾਂ ਪਾਰ ਕਰਨ ਲਈ ਸਾਨੂੰ ਕਿਹੜੀ ਗੱਲ ਤੋਂ ਹਿੰਮਤ ਮਿਲਦੀ ਹੈ?
-
-
ਤੁਸੀਂ ਅਤਿਆਚਾਰਾਂ ਦੇ ਬਾਵਜੂਦ ਵਫ਼ਾਦਾਰ ਰਹਿ ਸਕਦੇ ਹੋ!ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
ਸਾਨੂੰ ਹੁਣ ਤੋਂ ਹੀ ਯਹੋਵਾਹ ʼਤੇ ਆਪਣਾ ਭਰੋਸਾ ਵਧਾਉਣ ਦੀ ਲੋੜ ਹੈ। ਸਾਨੂੰ ਹਰ ਰੋਜ਼ ਪ੍ਰਾਰਥਨਾ ਕਰਨ ਅਤੇ ਬਾਈਬਲ ਪੜ੍ਹਨ ਲਈ ਸਮਾਂ ਕੱਢਣਾ ਚਾਹੀਦਾ ਹੈ। ਨਾਲੇ ਸਾਨੂੰ ਲਗਾਤਾਰ ਸਭਾਵਾਂ ʼਤੇ ਜਾਣਾ ਚਾਹੀਦਾ ਹੈ। ਇਹ ਸਾਰਾ ਕੁਝ ਕਰਨ ਨਾਲ ਅਸੀਂ ਕਿਸੇ ਵੀ ਅਤਿਆਚਾਰ ਨੂੰ ਦਲੇਰੀ ਨਾਲ ਸਹਿ ਸਕਾਂਗੇ, ਫਿਰ ਚਾਹੇ ਅਤਿਆਚਾਰ ਕਰਨ ਵਾਲੇ ਸਾਡੇ ਘਰਦੇ ਹੀ ਕਿਉਂ ਨਾ ਹੋਣ। ਪੌਲੁਸ ਰਸੂਲ ʼਤੇ ਵੀ ਕਈ ਵਾਰ ਅਤਿਆਚਾਰ ਕੀਤੇ ਗਏ ਸਨ। ਪਰ ਉਸ ਨੇ ਲਿਖਿਆ: “ਯਹੋਵਾਹ ਮੇਰਾ ਸਹਾਰਾ ਹੈ; ਮੈਂ ਨਹੀਂ ਡਰਾਂਗਾ।”—ਇਬਰਾਨੀਆਂ 13:6.
ਬਾਕਾਇਦਾ ਪ੍ਰਚਾਰ ਕਰਨ ਨਾਲ ਵੀ ਸਾਡੀ ਹਿੰਮਤ ਵਧੇਗੀ। ਪ੍ਰਚਾਰ ਕਰਨ ਨਾਲ ਅਸੀਂ ਯਹੋਵਾਹ ʼਤੇ ਭਰੋਸਾ ਕਰਨਾ ਸਿੱਖਦੇ ਹਾਂ ਅਤੇ ਸਾਡੇ ਮਨ ਵਿੱਚੋਂ ਇਨਸਾਨਾਂ ਦਾ ਡਰ ਨਿਕਲ ਜਾਂਦਾ ਹੈ। (ਕਹਾਉਤਾਂ 29:25) ਜੇ ਅਸੀਂ ਅੱਜ ਹਿੰਮਤ ਕਰ ਕੇ ਪ੍ਰਚਾਰ ਕਰਾਂਗੇ, ਤਾਂ ਅਸੀਂ ਉਦੋਂ ਵੀ ਪ੍ਰਚਾਰ ਕਰਨ ਤੋਂ ਪਿੱਛੇ ਨਹੀਂ ਹਟਾਂਗੇ ਜਦੋਂ ਸਰਕਾਰ ਸਾਡੇ ਕੰਮ ʼਤੇ ਪਾਬੰਦੀ ਲਾ ਦੇਵੇਗੀ।—1 ਥੱਸਲੁਨੀਕੀਆਂ 2:2.
-