-
ਯਹੋਵਾਹ ਉੱਤੇ ਭਰੋਸਾ ਰੱਖੋਪਹਿਰਾਬੁਰਜ—2003 | ਸਤੰਬਰ 1
-
-
18, 19. ਯਹੋਵਾਹ ਉੱਤੇ ਭਰੋਸਾ ਰੱਖਣ ਬਾਰੇ ਬਾਈਬਲ ਸਾਨੂੰ ਕੀ ਦੱਸਦੀ ਹੈ, ਪਰ ਇਸ ਦੇ ਸੰਬੰਧ ਵਿਚ ਲੋਕਾਂ ਵਿਚ ਕੀ ਗ਼ਲਤਫ਼ਹਿਮੀ ਹੈ?
18 ਬਾਈਬਲ ਸਾਨੂੰ ਇਹ ਪ੍ਰੇਰਣਾ ਦਿੰਦੀ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।” (ਕਹਾਉਤਾਂ 3:5, 6) ਇਹ ਸ਼ਬਦ ਕਿੰਨੇ ਸੋਹਣੇ ਹਨ! ਇਸ ਦੁਨੀਆਂ ਵਿਚ ਜੇ ਅਸੀਂ ਆਪਣੇ ਪਿਆਰੇ ਸਵਰਗੀ ਪਿਤਾ ਯਹੋਵਾਹ ਉੱਤੇ ਭਰੋਸਾ ਨਹੀਂ ਰੱਖ ਸਕਦੇ, ਤਾਂ ਹੋਰ ਕਿਸ ਉੱਤੇ ਰੱਖ ਸਕਦੇ ਹਾਂ? ਫਿਰ ਵੀ ਇਨ੍ਹਾਂ ਸ਼ਬਦਾਂ ਨੂੰ ਪੜ੍ਹਨਾ ਇਕ ਗੱਲ ਹੈ, ਪਰ ਇਨ੍ਹਾਂ ਉੱਤੇ ਅਮਲ ਕਰਨਾ ਵੱਖਰੀ ਗੱਲ ਹੈ।
-
-
ਯਹੋਵਾਹ ਉੱਤੇ ਭਰੋਸਾ ਰੱਖੋਪਹਿਰਾਬੁਰਜ—2003 | ਸਤੰਬਰ 1
-
-
22, 23. (ੳ) ਮੁਸ਼ਕਲਾਂ ਦੌਰਾਨ ਸਾਨੂੰ ਯਹੋਵਾਹ ਉੱਤੇ ਭਰੋਸਾ ਕਿਉਂ ਰੱਖਣਾ ਚਾਹੀਦਾ ਹੈ ਅਤੇ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਭਰੋਸਾ ਰੱਖ ਰਹੇ ਹਾਂ? (ਅ) ਅਗਲੇ ਲੇਖ ਵਿਚ ਕਿਸ ਬਾਰੇ ਗੱਲ ਕੀਤੀ ਜਾਵੇਗੀ?
22 ਪਰ ਕਹਾਉਤਾਂ 3:6 ਵਿਚ ਸਾਨੂੰ ਕਿਹਾ ਗਿਆ ਹੈ ਕਿ ਸਾਨੂੰ ‘ਆਪਣੇ ਸਾਰਿਆਂ ਰਾਹਾਂ ਵਿੱਚ ਯਹੋਵਾਹ ਨੂੰ ਪਛਾਣਨਾ’ ਚਾਹੀਦਾ ਹੈ, ਸਿਰਫ਼ ਮੁਸ਼ਕਲਾਂ ਦੌਰਾਨ ਨਹੀਂ। ਇਸ ਲਈ ਰੋਜ਼ਾਨਾ ਫ਼ੈਸਲੇ ਕਰਦੇ ਹੋਏ ਸਾਨੂੰ ਸਬੂਤ ਦੇਣਾ ਚਾਹੀਦਾ ਹੈ ਕਿ ਅਸੀਂ ਯਹੋਵਾਹ ਉੱਤੇ ਭਰੋਸਾ ਰੱਖਦੇ ਹਾਂ। ਜਦੋਂ ਮੁਸ਼ਕਲਾਂ ਆਉਂਦੀਆਂ ਹਨ, ਤਾਂ ਸਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਜਾਂ ਜ਼ਿਆਦਾ ਚਿੰਤਾ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਸਾਨੂੰ ਯਹੋਵਾਹ ਦੀ ਅਗਵਾਈ ਦੇ ਖ਼ਿਲਾਫ਼ ਜਾਣਾ ਚਾਹੀਦਾ ਹੈ। ਮੁਸੀਬਤਾਂ ਵਿਚ ਸਾਨੂੰ ਯਹੋਵਾਹ ਦੀ ਸੇਵਾ ਕਰਦੇ ਰਹਿਣਾ ਚਾਹੀਦਾ ਹੈ, ਸ਼ਤਾਨ ਨੂੰ ਝੂਠਾ ਸਾਬਤ ਕਰਨਾ ਚਾਹੀਦਾ ਹੈ ਅਤੇ ਯਹੋਵਾਹ ਦੇ ਕਹਿਣੇ ਵਿਚ ਰਹਿਣ ਦੇ ਨਾਲ-ਨਾਲ ਉਹ ਗੁਣ ਪੈਦਾ ਕਰਨੇ ਚਾਹੀਦੇ ਹਨ ਜੋ ਉਸ ਨੂੰ ਖ਼ੁਸ਼ ਕਰਦੇ ਹਨ।—ਇਬਰਾਨੀਆਂ 5:7, 8.
-