-
ਪੈਸਿਆਂ ਬਾਰੇ ਸਹੀ ਨਜ਼ਰੀਆ ਅਪਣਾਓਜਾਗਰੂਕ ਬਣੋ!—2007 | ਜੁਲਾਈ
-
-
ਬਾਈਬਲ ਦਾ ਦ੍ਰਿਸ਼ਟੀਕੋਣ
ਪੈਸਿਆਂ ਬਾਰੇ ਸਹੀ ਨਜ਼ਰੀਆ ਅਪਣਾਓ
ਬਾਈਬਲ ਕਹਿੰਦੀ ਹੈ ਕਿ ‘ਧਨ ਸਾਯੇ ਵਰਗਾ ਹੈ।’ (ਉਪਦੇਸ਼ਕ ਦੀ ਪੋਥੀ 7:12) ਜੇ ਪੈਸਾ ਹੋਵੇ, ਤਾਂ ਅਸੀਂ ਰੋਟੀ, ਕੱਪੜੇ ਤੇ ਮਕਾਨ ਦਾ ਇੰਤਜ਼ਾਮ ਕਰ ਸਕਦੇ ਹਾਂ। ਪੈਸਾ ਸਾਨੂੰ ਗ਼ਰੀਬੀ ਅਤੇ ਜ਼ਿੰਦਗੀ ਦੀਆਂ ਹੋਰ ਤੰਗੀਆਂ ਤੋਂ ਵੀ ਬਚਾ ਸਕਦਾ ਹੈ। ਪੈਸੇ ਨਾਲ ਵਾਕਈ ਹਰ ਭੌਤਿਕ ਚੀਜ਼ ਖ਼ਰੀਦੀ ਜਾ ਸਕਦੀ ਹੈ। ਉਪਦੇਸ਼ਕ ਦੀ ਪੋਥੀ 10:19 ਵਿਚ ਲਿਖਿਆ ਹੈ ਕਿ “ਰੋਕੜ ਸਭ ਕਾਸੇ ਦਾ ਉੱਤਰ ਹੈ।”
-
-
ਪੈਸਿਆਂ ਬਾਰੇ ਸਹੀ ਨਜ਼ਰੀਆ ਅਪਣਾਓਜਾਗਰੂਕ ਬਣੋ!—2007 | ਜੁਲਾਈ
-
-
ਪੈਸੇ ਨਾਲੋਂ ਕੀਮਤੀ ਚੀਜ਼
ਭਾਵੇਂ ਕਿ ਰਾਜਾ ਸੁਲੇਮਾਨ ਨੇ ਕਿਹਾ ਸੀ ਕਿ ਪੈਸਾ ਸਾਏ ਵਰਗਾ ਹੈ ਜਾਂ ਤੰਗੀਆਂ ਤੋਂ ਬਚਾਉਂਦਾ ਹੈ, ਉਸ ਨੇ ਇਹ ਵੀ ਕਿਹਾ ਸੀ ਕਿ ‘ਬੁੱਧ ਇਕ ਸਾਯਾ’ ਹੈ ਕਿਉਂਕਿ ਉਹ “ਆਪਣੇ ਰੱਖਦਿਆਂ [ਮਾਲਕਾਂ] ਦੀ ਜਾਨ ਦੀ ਰਾਖੀ ਕਰਦੀ ਹੈ।” (ਉਪਦੇਸ਼ਕ ਦੀ ਪੋਥੀ 7:12) ਇਹ ਕਹਿਣ ਵਿਚ ਉਸ ਦਾ ਕੀ ਮਤਲਬ ਸੀ? ਸੁਲੇਮਾਨ ਇੱਥੇ ਉਸ ਬੁੱਧ ਦੀ ਗੱਲ ਕਰ ਰਿਹਾ ਸੀ ਜੋ ਬਾਈਬਲ ਦੇ ਸਹੀ ਗਿਆਨ ਅਤੇ ਪਰਮੇਸ਼ੁਰ ਦੇ ਭੈ ਤੇ ਆਧਾਰਿਤ ਹੈ। ਇਹ ਬੁੱਧ ਪੈਸੇ ਨਾਲੋਂ ਉੱਤਮ ਹੈ। ਅਜਿਹੀ ਬੁੱਧ ਜ਼ਿੰਦਗੀ ਵਿਚ ਆਉਣ ਵਾਲੇ ਖ਼ਤਰਿਆਂ ਤੋਂ ਇਨਸਾਨ ਨੂੰ ਬਚਾ ਸਕਦੀ ਹੈ ਅਤੇ ਅਣਿਆਈ ਮੌਤ ਤੋਂ ਵੀ ਬਚਾ ਸਕਦੀ ਹੈ। ਜਿਸ ਤਰ੍ਹਾਂ ਇਕ ਤਾਜ ਵਡਿਆਈ ਤੇ ਆਦਰ ਦੀ ਨਿਸ਼ਾਨੀ ਹੈ, ਉਸੇ ਤਰ੍ਹਾਂ ਜੇ ਸਾਡੇ ਕੋਲ ਸੱਚੀ ਬੁੱਧ ਹੋਵੇ, ਤਾਂ ਸਾਡੀ ਵਡਿਆਈ ਹੋਵੇਗੀ ਅਤੇ ਸਾਡਾ ਆਦਰ ਹੋਵੇਗਾ। (ਕਹਾਉਤਾਂ 2:10-22; 4:5-9) ਬੁੱਧ ਹਾਸਲ ਕਰ ਕੇ ਅਸੀਂ ਪਰਮੇਸ਼ੁਰ ਦੀ ਮਿਹਰ ਵੀ ਪਾਉਂਦੇ ਹਾਂ ਜਿਸ ਲਈ ਇਸ ਬੁੱਧ ਨੂੰ “ਜੀਉਣ ਦਾ ਬਿਰਛ” ਵੀ ਕਿਹਾ ਗਿਆ ਹੈ।—ਕਹਾਉਤਾਂ 3:18.
ਜੇ ਤੁਸੀਂ ਸੱਚ-ਮੁੱਚ ਬੁੱਧ ਹਾਸਲ ਕਰਨੀ ਚਾਹੁੰਦੇ ਹੋ ਅਤੇ ਦਿਲੋਂ ਉਸ ਦੀ ਭਾਲ ਕਰਨ ਲਈ ਤਿਆਰ ਹੋ, ਤਾਂ ਤੁਸੀਂ ਜ਼ਰੂਰ ਉਸ ਨੂੰ ਪਾ ਸਕਦੇ ਹੋ। “ਹੇ ਮੇਰੇ ਪੁੱਤ੍ਰ, ਜੇ ਤੂੰ . . . ਬਿਬੇਕ ਲਈ ਪੁਕਾਰੇਂ, ਅਤੇ ਸਮਝ ਲਈ ਅਵਾਜ਼ ਕਢੇਂ, ਜੇ ਤੂੰ ਚਾਂਦੀ ਵਾਂਙੁ ਉਹ ਦੀ ਭਾਲ ਕਰੇਂ, ਅਤੇ ਗੁਪਤ ਧਨ ਵਾਂਙੁ ਉਹ ਦੀ ਖੋਜ ਕਰੇਂ, ਤਾਂ ਤੂੰ ਯਹੋਵਾਹ ਦੇ ਭੈ ਨੂੰ ਸਮਝੇਂਗਾ, ਅਤੇ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰੇਂਗਾ, ਕਿਉਂ ਜੋ ਬੁੱਧ ਯਹੋਵਾਹ ਹੀ ਦਿੰਦਾ ਹੈ, ਗਿਆਨ ਅਤੇ ਸਮਝ ਓਸੇ ਦੇ ਮੂੰਹੋਂ ਨਿੱਕਲਦੀ ਹੈ।”—ਕਹਾਉਤਾਂ 2:1-6.
-