-
ਸਹੀ ਫ਼ੈਸਲੇ ਕਿਵੇਂ ਕਰੀਏ?ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
5. ਦੂਜਿਆਂ ਦੀ ਜ਼ਮੀਰ ਨੂੰ ਧਿਆਨ ਵਿਚ ਰੱਖੋ
ਇੱਕੋ ਮਾਮਲੇ ਬਾਰੇ ਹਰੇਕ ਦਾ ਫ਼ੈਸਲਾ ਵੱਖੋ-ਵੱਖਰਾ ਹੋ ਸਕਦਾ ਹੈ। ਤਾਂ ਫਿਰ ਫ਼ੈਸਲੇ ਕਰਦੇ ਵੇਲੇ ਅਸੀਂ ਦੂਜਿਆਂ ਦੀ ਜ਼ਮੀਰ ਨੂੰ ਧਿਆਨ ਵਿਚ ਕਿਵੇਂ ਰੱਖ ਸਕਦੇ ਹਾਂ? ਇਨ੍ਹਾਂ ਦੋ ਹਾਲਾਤਾਂ ਉੱਤੇ ਗੌਰ ਕਰੋ:
ਹਾਲਾਤ 1: ਇਕ ਭੈਣ ਨੂੰ ਮੇਕ-ਅੱਪ ਕਰਨਾ ਬਹੁਤ ਪਸੰਦ ਹੈ। ਪਰ ਜਦੋਂ ਉਹ ਨਵੀਂ ਮੰਡਲੀ ਵਿਚ ਜਾਂਦੀ ਹੈ, ਤਾਂ ਉਹ ਦੇਖਦੀ ਹੈ ਕਿ ਉੱਥੋਂ ਦੀਆਂ ਜ਼ਿਆਦਾਤਰ ਭੈਣਾਂ ਨੂੰ ਮੇਕ-ਅੱਪ ਕਰਨਾ ਚੰਗਾ ਨਹੀਂ ਲੱਗਦਾ।
ਰੋਮੀਆਂ 15:1 ਅਤੇ 1 ਕੁਰਿੰਥੀਆਂ 10:23, 24 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਇਨ੍ਹਾਂ ਆਇਤਾਂ ਮੁਤਾਬਕ ਉਹ ਭੈਣ ਸ਼ਾਇਦ ਕੀ ਕਰਨ ਦਾ ਫ਼ੈਸਲਾ ਕਰੇ? ਜੇ ਤੁਸੀਂ ਕਿਸੇ ਅਜਿਹੇ ਵਿਅਕਤੀ ਦੇ ਨਾਲ ਹੋ ਜਿਸ ਦੀ ਜ਼ਮੀਰ ਉਸ ਨੂੰ ਕੋਈ ਕੰਮ ਕਰਨ ਤੋਂ ਰੋਕਦੀ ਹੈ, ਪਰ ਤੁਹਾਡੀ ਜ਼ਮੀਰ ਨਹੀਂ ਰੋਕਦੀ, ਤਾਂ ਤੁਸੀਂ ਕੀ ਕਰੋਗੇ?
ਹਾਲਾਤ 2: ਇਕ ਭਰਾ ਜਾਣਦਾ ਹੈ ਕਿ ਹੱਦ ਵਿਚ ਰਹਿ ਕੇ ਸ਼ਰਾਬ ਪੀਣੀ ਬਾਈਬਲ ਮੁਤਾਬਕ ਗ਼ਲਤ ਨਹੀਂ ਹੈ। ਫਿਰ ਵੀ ਉਸ ਨੇ ਫ਼ੈਸਲਾ ਕੀਤਾ ਹੈ ਕਿ ਉਹ ਸ਼ਰਾਬ ਨਹੀਂ ਪੀਵੇਗਾ। ਇਕ ਦਿਨ ਉਸ ਨੂੰ ਕਿਤੇ ਖਾਣੇ ʼਤੇ ਸੱਦਿਆ ਜਾਂਦਾ ਹੈ ਅਤੇ ਉੱਥੇ ਉਹ ਮੰਡਲੀ ਦੇ ਭਰਾਵਾਂ ਨੂੰ ਸ਼ਰਾਬ ਪੀਂਦੇ ਦੇਖਦਾ ਹੈ।
ਉਪਦੇਸ਼ਕ ਦੀ ਕਿਤਾਬ 7:16 ਅਤੇ ਰੋਮੀਆਂ 14:1, 10 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਇਨ੍ਹਾਂ ਆਇਤਾਂ ਮੁਤਾਬਕ ਉਹ ਭਰਾ ਸ਼ਾਇਦ ਕੀ ਕਰਨ ਦਾ ਫ਼ੈਸਲਾ ਕਰੇ? ਜੇ ਤੁਸੀਂ ਕਿਸੇ ਨੂੰ ਕੋਈ ਅਜਿਹਾ ਕੰਮ ਕਰਦੇ ਦੇਖਦੇ ਹੋ ਜੋ ਤੁਹਾਡੀ ਜ਼ਮੀਰ ਨੂੰ ਸਹੀ ਨਹੀਂ ਲੱਗਦਾ, ਤਾਂ ਤੁਸੀਂ ਕੀ ਕਰੋਗੇ?
ਸਹੀ ਫ਼ੈਸਲੇ ਕਰਨ ਲਈ ਕੀ ਕਰੀਏ?
1. ਪ੍ਰਾਰਥਨਾ ਕਰੋ। ਸਹੀ ਫ਼ੈਸਲੇ ਕਰਨ ਲਈ ਯਹੋਵਾਹ ਤੋਂ ਮਦਦ ਮੰਗੋ।—ਯਾਕੂਬ 1:5.
2. ਖੋਜਬੀਨ ਕਰੋ। ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਵਿੱਚੋਂ ਅਜਿਹੇ ਅਸੂਲ ਲੱਭੋ ਜੋ ਤੁਹਾਡੇ ਹਾਲਾਤਾਂ ʼਤੇ ਲਾਗੂ ਹੁੰਦੇ ਹਨ। ਇਸ ਤੋਂ ਇਲਾਵਾ, ਤੁਸੀਂ ਤਜਰਬੇਕਾਰ ਭੈਣਾਂ-ਭਰਾਵਾਂ ਨਾਲ ਵੀ ਗੱਲ ਕਰ ਸਕਦੇ ਹੋ।
3. ਸੋਚ-ਵਿਚਾਰ ਕਰੋ। ਸੋਚੋ ਕਿ ਤੁਹਾਡੇ ਫ਼ੈਸਲੇ ਦਾ ਤੁਹਾਡੀ ਅਤੇ ਦੂਜਿਆਂ ਦੀ ਜ਼ਮੀਰ ʼਤੇ ਕੀ ਅਸਰ ਪਵੇਗਾ।
-
-
ਆਪਣੀਆਂ ਗੱਲਾਂ ਨਾਲ ਯਹੋਵਾਹ ਨੂੰ ਖ਼ੁਸ਼ ਕਰੋਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
5. ਦੂਸਰਿਆਂ ਬਾਰੇ ਚੰਗੀਆਂ ਗੱਲਾਂ ਕਰੋ
ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਨਾ ਤਾਂ ਕਿਸੇ ਦੀ ਬੇਇੱਜ਼ਤੀ ਕਰੀਏ ਤੇ ਨਾ ਹੀ ਦਿਲ ਦੁਖਾਉਣ ਵਾਲੀਆਂ ਗੱਲਾਂ ਕਹੀਏ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।
ਵੀਡੀਓ ਵਿਚ ਭਰਾ ਨੂੰ ਕਿਹੜੀ ਬੁਰੀ ਆਦਤ ਸੀ ਅਤੇ ਉਹ ਕਿਉਂ ਬਦਲਣਾ ਚਾਹੁੰਦਾ ਸੀ?
ਆਪਣੇ ਆਪ ਨੂੰ ਬਦਲਣ ਲਈ ਉਸ ਨੇ ਕੀ ਕੀਤਾ?
ਉਪਦੇਸ਼ਕ ਦੀ ਕਿਤਾਬ 7:16 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਜਦੋਂ ਤੁਹਾਡਾ ਮਨ ਕਿਸੇ ਦੀ ਬੁਰਾਈ ਕਰਨ ਨੂੰ ਕਰੇ, ਤਾਂ ਤੁਹਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?
ਉਪਦੇਸ਼ਕ ਦੀ ਕਿਤਾਬ 7:21, 22 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਮੰਨ ਲਓ ਤੁਹਾਨੂੰ ਪਤਾ ਲੱਗਦਾ ਹੈ ਕਿ ਕਿਸੇ ਨੇ ਤੁਹਾਡੇ ਬਾਰੇ ਬੁਰਾ-ਭਲਾ ਕਿਹਾ ਹੈ। ਉਸ ਸਮੇਂ ਇਹ ਆਇਤਾਂ ਕਿੱਦਾਂ ਤੁਹਾਡੀ ਮਦਦ ਕਰ ਸਕਦੀਆਂ ਹਨ ਤਾਂਕਿ ਤੁਸੀਂ ਗੁੱਸਾ ਨਾ ਕਰੋ?
-