-
“ਇਸ ਵੇਲ ਦੀ ਸੁੱਧ ਲੈ”!ਪਹਿਰਾਬੁਰਜ—2006 | ਜੂਨ 15
-
-
ਭਰਪੂਰ ਮਾਤਰਾ ਵਿਚ ਸ਼ਰਾਬ ਬਣਾਉਣ ਲਈ ਇਸਰਾਏਲੀ ਬਾਗ਼ਬਾਨ ਆਪਣੇ ਬਾਗ਼ਾਂ ਦੀ ਬਹੁਤ ਦੇਖ-ਭਾਲ ਕਰਦੇ ਸਨ। ਯਸਾਯਾਹ ਦੀ ਪੋਥੀ ਵਿਚ ਦੱਸਿਆ ਹੈ ਕਿ ਆਮ ਤੌਰ ਤੇ ਇਸਰਾਏਲੀ ਬਾਗ਼ਬਾਨ ਪਹਾੜੀ ਇਲਾਕੇ ਵਿਚ ਵਧੀਆ ਕਿਸਮ ਦੇ ਅੰਗੂਰਾਂ ਦੀਆਂ ਦਾਬਾਂ ਲਾਉਣ ਤੋਂ ਪਹਿਲਾਂ ਖੇਤਾਂ ਵਿਚ ਮਿੱਟੀ ਪੋਲੀ ਕਰਦੇ ਸਨ ਤੇ ਵੱਡੇ-ਵੱਡੇ ਪੱਥਰ ਤੇ ਰੋੜੀ ਚੁਗਦੇ ਸਨ। ਇਨ੍ਹਾਂ ਪੱਥਰਾਂ ਨਾਲ ਉਹ ਬਾਗ਼ਾਂ ਨੂੰ ਗਾਵਾਂ-ਮੱਝਾਂ, ਲੂੰਬੜੀਆਂ, ਜੰਗਲੀ ਸੂਰਾਂ ਤੇ ਚੋਰਾਂ ਤੋਂ ਬਚਾਉਣ ਲਈ ਕੰਧਾਂ ਖੜ੍ਹੀਆਂ ਕਰਦੇ ਸਨ। ਬਾਗ਼ ਵਿਚ ਉਹ ਅੰਗੂਰਾਂ ਦਾ ਰਸ ਕੱਢਣ ਲਈ ਚੁਬੱਚਾ ਵੀ ਬਣਾਉਂਦੇ ਸਨ। ਇਸ ਤੋਂ ਇਲਾਵਾ ਉਹ ਬੁਰਜ ਬਣਾਉਂਦੇ ਸਨ ਜਿਨ੍ਹਾਂ ਦੀ ਛਾਵੇਂ ਬਹਿ ਕੇ ਉਹ ਬਾਗ਼ਾਂ ਦੀ ਰਾਖੀ ਕਰਦੇ ਸਨ। ਇਹ ਸਭ ਕੁਝ ਕਰਨ ਤੋਂ ਬਾਅਦ ਉਹ ਅੰਗੂਰਾਂ ਦੀ ਚੰਗੀ ਪੈਦਾਵਾਰ ਦੀ ਆਸ ਰੱਖ ਸਕਦੇ ਸਨ।—ਯਸਾਯਾਹ 5:1, 2.a
-
-
“ਇਸ ਵੇਲ ਦੀ ਸੁੱਧ ਲੈ”!ਪਹਿਰਾਬੁਰਜ—2006 | ਜੂਨ 15
-
-
ਯਸਾਯਾਹ ਨੇ ‘ਇਸਰਾਏਲ ਦੇ ਘਰਾਣੇ’ ਦੀ ਤੁਲਨਾ ਅਜਿਹੇ ਅੰਗੂਰੀ ਬਾਗ਼ ਨਾਲ ਕੀਤੀ ਜਿਸ ਵਿਚ “ਜੰਗਲੀ ਅੰਗੂਰ” ਲੱਗੇ। ਜੰਗਲੀ ਅੰਗੂਰ ਗਲੇ-ਸੜੇ ਹੁੰਦੇ ਹਨ। ਆਮ ਬਾਗ਼ਾਂ ਵਿਚ ਲਾਏ ਜਾਂਦੇ ਅੰਗੂਰਾਂ ਦੇ ਮੁਕਾਬਲੇ ਇਨ੍ਹਾਂ ਦਾ ਆਕਾਰ ਛੋਟਾ ਹੁੰਦਾ ਹੈ ਤੇ ਇਨ੍ਹਾਂ ਵਿਚ ਗੁੱਦਾ ਬਹੁਤ ਘੱਟ ਤੇ ਬੀ ਵੱਡੇ ਹੁੰਦੇ ਹਨ। ਜੰਗਲੀ ਅੰਗੂਰ ਕਿਸੇ ਕੰਮ ਨਹੀਂ ਆਉਂਦੇ ਹਨ, ਨਾ ਤਾਂ ਇਨ੍ਹਾਂ ਦੀ ਸ਼ਰਾਬ ਬਣਾਈ ਜਾ ਸਕਦੀ ਹੈ ਤੇ ਨਾ ਹੀ ਲੋਕ ਇਨ੍ਹਾਂ ਨੂੰ ਖਾ ਸਕਦੇ ਹਨ। ਯਹੋਵਾਹ ਪਰਮੇਸ਼ੁਰ ਤੋਂ ਬੇਮੁਖ ਹੋਏ ਇਸਰਾਏਲੀ ਇਨ੍ਹਾਂ ਜੰਗਲੀ ਅੰਗੂਰਾਂ ਵਰਗੇ ਸਨ। ਉਨ੍ਹਾਂ ਨੇ ਚੰਗੇ ਫਲ ਪੈਦਾ ਕਰਨ ਦੀ ਬਜਾਇ ਪਰਮੇਸ਼ੁਰ ਦੇ ਕਾਨੂੰਨਾਂ ਨੂੰ ਤੋੜਿਆ ਸੀ। ਉਨ੍ਹਾਂ ਦੇ ਨਿਕੰਮੇਪਣ ਲਈ ਯਹੋਵਾਹ ਜ਼ਿੰਮੇਵਾਰ ਨਹੀਂ ਸੀ। ਬਾਗ਼ਬਾਨ ਹੋਣ ਦੇ ਨਾਤੇ ਯਹੋਵਾਹ ਉਸ ਕੌਮ ਨੂੰ ਫਲਦਾਇਕ ਬਣਾਉਣ ਲਈ ਜੋ ਵੀ ਕਰ ਸਕਦਾ ਸੀ, ਉਸ ਨੇ ਕੀਤਾ। ਉਸ ਨੇ ਪੁੱਛਿਆ: “ਹੋਰ ਮੈਂ ਆਪਣੇ ਬਾਗ ਲਈ ਕੀ ਕਰ ਸੱਕਦਾ ਸਾਂ ਜੋ ਮੈਂ ਉਸ ਵਿੱਚ ਨਹੀਂ ਕੀਤਾ?”—ਯਸਾਯਾਹ 5:4.
-