-
ਯਹੋਵਾਹ—“ਧਰਮੀ ਪਰਮੇਸ਼ੁਰ ਅਤੇ ਮੁਕਤੀ ਦਾਤਾ”ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
-
-
23. ਮੂਰਤੀ-ਪੂਜਾ ਕਰਨ ਵਾਲਿਆਂ ਨਾਲ ਅਤੇ ਯਹੋਵਾਹ ਦੀ ਉਪਾਸਨਾ ਕਰਨ ਵਾਲਿਆਂ ਨਾਲ ਕੀ ਹੋਇਆ ਸੀ?
23 ਯਹੋਵਾਹ ਦੇ ਅਗਲੇ ਸ਼ਬਦਾਂ ਨੇ ਇਸਰਾਏਲ ਦੀ ਮੁਕਤੀ ਉੱਤੇ ਜ਼ੋਰ ਦਿੱਤਾ: “ਇਕੱਠੇ ਹੋ ਜਾਓ ਅਤੇ ਆਓ, ਤੁਸੀਂ ਰਲ ਕੇ ਨੇੜੇ ਹੋਵੋ, ਹੇ ਕੌਮਾਂ ਦੇ ਬਚੇ ਹੋਇਓ! ਓਹ ਅਣਜਾਣ ਹਨ ਜਿਹੜੇ ਆਪਣੇ ਲੱਕੜੀ ਦੇ ਬੁੱਤ ਨੂੰ ਚੁੱਕੀ ਫਿਰਦੇ ਹਨ, ਅਤੇ ਅਜੇਹੇ ਠਾਕਰ ਅੱਗੇ ਪ੍ਰਾਰਥਨਾ ਕਰਦੇ ਹਨ ਜੋ ਨਹੀਂ ਬਚਾ ਸੱਕਦਾ! ਬਿਆਸ ਕਰੋ ਤੇ ਪੇਸ਼ ਕਰੋ,—ਹਾਂ, ਓਹ ਇਕੱਠੇ ਸਲਾਹ ਕਰਨ,—ਕਿਸ ਨੇ ਪੁਰਾਣੇ ਸਮੇਂ ਤੋਂ ਏਹ ਸਣਾਇਆ? ਕਿਸ ਨੇ ਪਰਾਚੀਨ ਸਮੇਂ ਤੋਂ ਏਹ ਦਾ ਵਰਨਣ ਕੀਤਾ? ਭਲਾ, ਮੈਂ ਯਹੋਵਾਹ ਨੇ ਹੀ ਨਹੀਂ? ਮੈਥੋਂ ਬਿਨਾ ਹੋਰ ਕੋਈ ਪਰਮੇਸ਼ੁਰ ਨਹੀਂ, ਧਰਮੀ ਪਰਮੇਸ਼ੁਰ ਅਤੇ ਮੁਕਤੀ ਦਾਤਾ, ਮੈਥੋਂ ਛੁੱਟ ਕੋਈ ਹੈ ਹੀ ਨਹੀਂ।” (ਯਸਾਯਾਹ 45:20, 21) ਯਹੋਵਾਹ ਨੇ ‘ਬਚੇ ਹੋਇਆਂ’ ਨੂੰ ਕਿਹਾ ਕਿ ਉਹ ਆਪਣੀ ਮੁਕਤੀ ਦੀ ਤੁਲਨਾ ਉਨ੍ਹਾਂ ਨਾਲ ਕਰਨ ਜੋ ਮੂਰਤੀਆਂ ਦੀ ਪੂਜਾ ਕਰਦੇ ਸਨ। (ਬਿਵਸਥਾ ਸਾਰ 30:3; ਯਿਰਮਿਯਾਹ 29:14; 50:28) ਮੂਰਤੀ-ਪੂਜਕ ਲੋਕ ਬੇਜਾਨ ਦੇਵਤਿਆਂ ਦੀ ਸੇਵਾ ਕਰਦੇ ਸਨ ਅਤੇ ਉਨ੍ਹਾਂ ਨੂੰ ਪ੍ਰਾਰਥਨਾ ਕਰਦੇ ਸਨ ਜੋ ਉਨ੍ਹਾਂ ਨੂੰ ਬਚਾ ਨਹੀਂ ਸਕਦੇ ਸਨ। ਇਸ ਲਈ ਮੂਰਤੀ-ਪੂਜਕ ਲੋਕ “ਅਣਜਾਣ” ਸਨ। ਉਨ੍ਹਾਂ ਦੀ ਪੂਜਾ ਵਿਅਰਥ ਸੀ। ਪਰ ਯਹੋਵਾਹ ਦੀ ਉਪਾਸਨਾ ਕਰਨ ਵਾਲੇ ਜਾਣਦੇ ਸਨ ਕਿ ਯਹੋਵਾਹ “ਪੁਰਾਣੇ ਸਮੇਂ” ਵਿਚ ਭਵਿੱਖਬਾਣੀ ਕਰ ਕੇ ਉਸ ਨੂੰ ਪੂਰੀ ਵੀ ਕਰ ਸਕਦਾ ਸੀ, ਜਿਵੇਂ ਉਸ ਨੇ ਬਾਬਲ ਵਿਚ ਆਪਣੇ ਗ਼ੁਲਾਮ ਲੋਕਾਂ ਨੂੰ ਮੁਕਤੀ ਦਿਲਾਈ ਸੀ। ਅਜਿਹੀ ਸ਼ਕਤੀ ਅਤੇ ਅਗੰਮ ਗਿਆਨ ਯਹੋਵਾਹ ਨੂੰ ਬਾਕੀ ਸਾਰੇ ਦੇਵਤਿਆਂ ਤੋਂ ਜੁਦਾ ਕਰਦਾ ਹੈ। ਸੱਚ-ਮੁੱਚ ਉਹ “ਧਰਮੀ ਪਰਮੇਸ਼ੁਰ ਅਤੇ ਮੁਕਤੀ ਦਾਤਾ” ਹੈ।
-
-
ਯਹੋਵਾਹ—“ਧਰਮੀ ਪਰਮੇਸ਼ੁਰ ਅਤੇ ਮੁਕਤੀ ਦਾਤਾ”ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
-
-
27. ਅੱਜ ਮਸੀਹੀ ਯਹੋਵਾਹ ਦੇ ਵਾਅਦਿਆਂ ਉੱਤੇ ਪੂਰਾ ਭਰੋਸਾ ਕਿਉਂ ਰੱਖ ਸਕਦੇ ਹਨ?
27 ਵੱਡੀ ਭੀੜ ਦੇ ਮੈਂਬਰ ਕਿਉਂ ਭਰੋਸਾ ਰੱਖ ਸਕਦੇ ਹਨ ਕਿ ਯਹੋਵਾਹ ਵੱਲ ਮੁੜਨ ਨਾਲ ਉਨ੍ਹਾਂ ਨੂੰ ਮੁਕਤੀ ਮਿਲੇਗੀ? ਕਿਉਂਕਿ ਯਹੋਵਾਹ ਦੇ ਵਾਅਦੇ ਭਰੋਸੇਯੋਗ ਹਨ ਜਿਵੇਂ ਯਸਾਯਾਹ ਦੇ 45ਵੇਂ ਅਧਿਆਇ ਦੀ ਭਵਿੱਖਬਾਣੀ ਸਾਫ਼-ਸਾਫ਼ ਦਿਖਾਉਂਦੀ ਹੈ। ਜਿਸ ਤਰ੍ਹਾਂ ਯਹੋਵਾਹ ਕੋਲ ਆਕਾਸ਼ ਅਤੇ ਧਰਤੀ ਬਣਾਉਣ ਦੀ ਸ਼ਕਤੀ ਅਤੇ ਬੁੱਧ ਸੀ, ਉਸੇ ਤਰ੍ਹਾਂ ਉਸ ਕੋਲ ਆਪਣੀਆਂ ਭਵਿੱਖਬਾਣੀਆਂ ਪੂਰੀਆਂ ਕਰਨ ਦੀ ਸ਼ਕਤੀ ਅਤੇ ਬੁੱਧ ਹੈ। ਅਤੇ ਜਿਸ ਤਰ੍ਹਾਂ ਉਸ ਨੇ ਨਿਸ਼ਚਿਤ ਕੀਤਾ ਸੀ ਕਿ ਖੋਰਸ ਬਾਰੇ ਭਵਿੱਖਬਾਣੀ ਪੂਰੀ ਹੋ ਕੇ ਰਹੇ, ਉਸੇ ਤਰ੍ਹਾਂ ਉਹ ਬਾਈਬਲ ਦੀ ਹਰੇਕ ਭਵਿੱਖਬਾਣੀ ਪੂਰੀ ਕਰੇਗਾ ਜੋ ਅਜੇ ਪੂਰੀ ਹੋਣੀ ਹੈ। ਇਸ ਲਈ ਯਹੋਵਾਹ ਦੇ ਸੇਵਕ ਪੂਰਾ ਯਕੀਨ ਕਰ ਸਕਦੇ ਹਨ ਕਿ ਯਹੋਵਾਹ ਬਹੁਤ ਜਲਦੀ ਫਿਰ ਸਾਬਤ ਕਰੇਗਾ ਕਿ ਉਹ “ਧਰਮੀ ਪਰਮੇਸ਼ੁਰ ਅਤੇ ਮੁਕਤੀ ਦਾਤਾ” ਹੈ।
-